ਖੇਡਾਂ ਵਤਨ ਪੰਜਾਬ ਦੀਆਂ: 10 ਸਾਲ ਦੇ ਪੋਤੇ ਤੋਂ ਲੈ ਕੇ ਦਾਦੇ ਤੱਕ ਬਣੇ ਸਭ ਸੂਬੇ ਭਰ ਲਈ ਮਿਸਾਲ

Sunday, Sep 25, 2022 - 10:54 AM (IST)

ਖੇਡਾਂ ਵਤਨ ਪੰਜਾਬ ਦੀਆਂ: 10 ਸਾਲ ਦੇ ਪੋਤੇ ਤੋਂ ਲੈ ਕੇ ਦਾਦੇ ਤੱਕ ਬਣੇ ਸਭ ਸੂਬੇ ਭਰ ਲਈ ਮਿਸਾਲ
ਖੇਡਾਂ ਵਤਨ ਪੰਜਾਬ ਦੀਆਂ
BBC

ਜਰਨੈਲ ਸਿੰਘ ਵਾਲੀਬਾਲ ਵਿੱਚ ਮੋਹਰੀ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰ ਵੱਖ-ਵੱਖ ਖੇਡਾਂ ਵਿੱਚ ਮੋਹਰੀ ਹਨ।

ਯਾਨੀ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ। ਜਰਨੈਲ ਸਿੰਘ ਦਾ ਪੋਤਰਾ ਲਕਸ਼ਦੀਪ ਸਿੰਘ 5ਵੀਂ ਵਿੱਚ ਪੜ੍ਹਦਾ ਹੈ ਅਤੇ ਬਾਸਕਿਟ ਬਾਲ ਦਾ ਖਿਡਾਰੀ ਹੈ।

ਲਕਸ਼ਦੀਪ ਦੇ ਪਿਤਾ ਤੇ ਜਰਨੈਲ ਸਿੰਘ ਦੇ ਪੁੱਤਰ ਰਾਹੁਲਦੀਪ ਸਿੰਘ ਵੀ ਬਾਸਕਿਟ ਬਾਲ ਦੇ ਖਿਡਾਰੀ ਹਨ। ਰਾਹੁਲਦੀਪ ਦੀ ਪਤਨੀ ਸਵਾਤੀ ਵੀ ਵਾਲੀਬਾਲ ਦੀ ਖਿਡਾਰਨ ਹਨ।

ਪੰਜਾਬ ਸਰਕਾਰ ਵੱਲ਼ੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਹ ਪਰਿਵਾਰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਕਈਆਂ ਲਈ ਪ੍ਰੇਰਣਾ ਸਰੋਤ ਹੈ।

ਜਰਨੈਲ ਸਿੰਘ ਦਾ ਤਾਲੁਕ ਮੁਕਤਸਰ ਜ਼ਿਲ੍ਹੇ ਨਾਲ ਹੈ, ਹਾਲਾਂਕਿ ਉਹ ਖੇਡਾਂ ਵਿੱਚ ਚੰਗੇ ਭਵਿੱਖ ਨੂੰ ਲੈ ਕੇ ਪਟਿਆਲਾ ਵੱਸ ਗਏ। ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਬੱਚਿਆਂ ਨੂੰ ਪ੍ਰੇਰਣਾ ਮਿਲੀ।

ਜਰਨੈਲ ਸਿੰਘ ਦੀ ਨੂੰਹ ਆਪਣੇ ਸਹੁਰੇ ਵਾਂਗ ਵਾਲੀਬਾਲ ਦੀ ਖਿਡਾਰਨ ਹਨ ਅਤੇ ਹਿਮਾਚਲ ਪ੍ਰਦੇਸ਼ ਸੂਬੇ ਨਾਲ ਤਾਲੁਕ ਰੱਖਦੇ ਹਨ ਅਤੇ ਇੱਕ ਨੈਸ਼ਨਲ ਪਲੇਅਰ ਹਨ।

ਪਰਿਵਾਰ ਦੇ ਮੁੱਖ ਮੈਂਬਰ ਅਤੇ ਜਰਨੈਲ ਸਿੰਘ ਦੇ ਪੁੱਤਰ ਰਾਹੁਲਦੀਪ ਸਿੰਘ ਇਸ ਵੇਲੇ ਫਤਹਿਗੜ੍ਹ ਸਾਹਿਬ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਦੇ ਤੌਰ ਉੱਤੇ ਤਾਇਨਾਤ ਹਨ।

ਰਾਹੁਲਦੀਪ ਦਾ ਪਰਿਵਾਰ ਖੇਡਾਂ ਵਤਨ ਪੰਜਾਬ ਦੀਆਂ ਦੀ ਤਿਆਰੀ ਲਈ ਆਪਸ ਵਿੱਚ ਵੀ ਪ੍ਰੈਕਟਿਸ ਕਰਦਾ ਹੈ ਅਤੇ ਟੀਮ ਮੈਂਬਰਾਂ ਨਾਲ ਵੀ ਖੇਡਦਾ ਹੈ। ਰਾਹੁਲਦੀਪ ਚਾਹੁੰਦੇ ਹਨ ਕਿ ਖੇਡ ਦੇ ਮੈਦਾਨ ਵਿੱਚ ਪਰਿਵਾਰ ਦਾ ਹਰ ਮੈਂਬਰ ਜਾਵੇ।

ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਖੇਡਾਂ ਵਿੱਚ ਲੋਕਾਂ ਲਈ ਮਿਸਾਲ ਬਣ ਰਹੀਆਂ ਹਨ। ਘਰ ਦੇ ਸਭ ਤੋਂ ਵੱਡੇ ਮੈਂਬਰ ਜਰਨੈਲ ਸਿੰਘ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣ ਲਈ ਸੁਨੇਹਾ ਵੀ ਦੇ ਰਹੇ ਹਨ।

ਪੂਰੀ ਵੀਡੀਓ ਇਸ ਲਿੰਕ ਉੱਤੇ ਜਾ ਕੇ ਵੇਖੋ-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News