ਆਜ਼ਾਦੀ ਦੇ 75 ਸਾਲ ਬਾਅਦ ਪਾਕਿਸਤਾਨ ਦੀਆਂ ਔਰਤਾਂ ਕਿੰਨੀਆਂ ''''ਆਜ਼ਾਦ''''
Monday, Aug 15, 2022 - 07:30 AM (IST)


ਪਾਕਿਸਤਾਨ ਵਿੱਚ ਔਰਤਾਂ ਦੀ ਇੱਜ਼ਤ ਦੇ ਰਖਵਾਲੇ ਤੁਹਾਨੂੰ ਥਾਂ-ਥਾਂ ਤੇ ਮਿਲਣਗੇ, ਹਾਲਾਂਕਿ ਇੱਜ਼ਤ ਦੇ ਨਾਮ ਉੱਤੇ ਉੱਥੇ ਕਤਲ ਵੀ ਕੀਤੇ ਜਾਂਦੇ ਹਨ।
ਇੱਕ ਮਾਡਰਨ ਔਰਤ, ਜਿਸ ਦੀ ਆਪਣੀ ਇੱਕ ਸੋਚ ਹੈ, ਆਪਣੇ ਸੁਪਨੇ ਹਨ, ਕੀ ਉਹ ਆਜ਼ਾਦੀ ਦੇ 75 ਸਾਲਾਂ ਬਾਅਦ ਸਹੀ ਮਾਅਨਿਆਂ ਵਿੱਚ ਆਪਣੇ ਆਪ ਨੂੰ ਆਜ਼ਾਦ ਮੰਨਦੀ ਹੈ?
ਜ਼ਾਹਿਰ ਹੈ 10 ਕਰੋੜ ਤੋਂ ਵੱਧ ਔਰਤਾਂ ਹਨ ਤੇ ਸਭ ਦੇ ਤਜਰਬੇ ਵੱਖੋ-ਵੱਖਰੇ ਹੋਣਗੇ ਪਰ ਅਸੀਂ ਕੁਝ ਔਰਤਾਂ ਨਾਲ ਇਸ ਬਾਰੇ ਗੱਲਬਾਤ ਕੀਤੀ।
ਇਸ ਦੌਰਾਨ ਸਾਡੀ ਮੁਲਾਕਾਤ ਇੱਕ ਵੀਡੀਓ ਵਲਾਗਰ ਨਾਲ ਹੋਈ, ਜੋ ਆਪਣੇ ਵਲੋਗਜ਼ ਰਾਹੀਂ ਪਿੰਡ ਦਾ ਸੱਭਿਆਚਾਰ ਦਿਖਾਉਂਦੀ ਹੈ ਅਤੇ ਉਨ੍ਹਾਂ ਦੀ ਕੋਈ ਪੇਸ਼ੇਵਰ ਟੀਮ ਨਹੀਂ ਹੈ ਸਗੋਂ ਪਰਿਵਾਰਕ ਮੈਂਬਰ ਹੀ ਵੀਡੀਓਜ਼ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।
ਵਰਕ ਫਰਾਮ ਦਾ ਕੰਸੈਪਟ ਤਾਂ ਕੋਵਿਡ ਵਿੱਚ ਆਇਆ ਪਰ ਉਮਈਆ ਨੇ 2017 ਵਿੱਚ ਹੀ ਘਰ ਤੋਂ ਹੀ ਇੱਕ ਈਵੈਂਟ ਕੰਪਨੀ ਖੋਲੀ ਤੇ ਘਰ ਬੈਠੇ ਬੈਠੇ ਹੀ ਜਨਮ ਦਿਨ ਤੋਂ ਲੈ ਕੇ ਵਿਆਹ ਤੱਕ ਦੇ ਈਵੈਂਟਸ ਕਰਵਾਏ।
ਫਾਤਿਮਾ ਬੁਖਾਰੀ ਪੇਸ਼ੇ ਤੋਂ ਤਾਂ ਵਕੀਲ ਹਨ ਪਰ ਅੱਜ ਕੱਲ੍ਹ ਮਸਾਵੀ ਨਾਮ ਦੀ ਇੱਕ ਕੰਪਨੀ ਲਈ ਬਤੌਰ CEO ਕੰਮ ਕਰ ਰਹੇ ਹਨ.... ਇੱਕ ਅਜਿਹੀ ਕੰਪਨੀ ਜਿੱਥੇ ਜਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਹਨ।
ਇਨ੍ਹਾਂ ਔਰਤਾਂ ਨੇ ਦੱਸਿਆ ਕਿ 75 ਸਾਲ ਬਾਅਦ ਉਹ ਖੁ਼ਦ ਨੂੰ ਕਿੱਥੇ ਦੇਖਦੀਆਂ ਹਨ।
ਰਿਪੋਰਟ- ਸਾਦ ਸੋਹੇਲ, ਬੀਬੀਸੀ ਪੱਤਰਕਾਰ
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)