ਅਰੂਸਾ ਆਲਮ ਨਾਲ ਨਿੱਜੀ ਤਸਵੀਰਾਂ ਰਾਹੀਂ ਅੱਗੇ ਵਧਿਆ ਕਾਂਗਰਸ ਦਾ ਸਿਆਸੀ ਟਕਰਾਅ - ਪ੍ਰੈਸ ਰੀਵਿਊ
Sunday, Oct 24, 2021 - 09:38 AM (IST)

ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਆਗੂਆਂ ਵਿਚਕਾਰ ਮਤਭੇਦ ਸੋਸ਼ਲ ਮੀਡੀਆ ਰਾਹੀਂ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।
ਜਿੱਥੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ -ਨਵਜੋਤ ਸਿੰਘ ਸਿੱਧੂ ਅਤੇ ਕੈਪਟਨ-ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਟਵਿੱਟਰ ''ਤੇ ਬਿਆਨਬਾਜ਼ੀ ਚਰਚਾ ਦਾ ਵਿਸ਼ਾ ਬਣੇ ਰਹੇ। ਹਣ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਦੀਆਂ ਕੁਝ ਤਸਵੀਰਾਂ ਰਾਹੀਂ ਸੋਸ਼ਲ ਮੀਡੀਆ ਜੰਗ ਨੂੰ ਅੱਗੇ ਵਧਾਇਆ ਹੈ।
ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਵਿਚ ਛਪੀ ਖਬਰ ਮੁਤਾਬਕ ਇਸ ''ਟਵਿੱਟਰ ਵਾਰ'' ਵਿੱਚ ਹੁਣ ਸਾਬਕਾ ਆਈਪੀਐਸ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮੁਹੰਮਦ ਮੁਸਤਫ਼ਾ ਵੀ ਸ਼ਾਮਲ ਹੋ ਗਏ ਹਨ।
ਉਨ੍ਹਾਂ ਨੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਅਤੇ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਅਰੂਸਾ ਆਲਮ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਸਵਾਲ ਚੁੱਕੇ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਕਥਿਤ ਸਬੰਧਾਂ ਉੱਪਰ ਟਿੱਪਣੀ ਤੋਂ ਬਾਅਦ ਇਸ ਵਿਵਾਦ ਚਰਚਾ ਦਾ ਵਿਸ਼ਾ ਬਣਿਆ। ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਵੱਲੋਂ ਸੋਨੀਆ ਗਾਂਧੀ ਅਤੇ ਦੋ ਸਾਲਾਂ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ:
- ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ ਸਿਰਫ਼ ਇੱਕ ਮੈਚ ਕਿਉਂ ਨਹੀਂ ਹੈ
- ਜਦੋਂ ਨਵਜੋਤ ਸਿੱਧੂ ਦੇ ਆਊਟ ਹੋਣ ’ਤੇ ਭਾਰਤ ਹੱਥੋਂ ਮੈਚ ਫਿਸਲਿਆ
- ਵਿਰਾਟ ਕੋਹਲੀ ਛੱਡਣਗੇ ਟੀ-20 ਦੀ ਕਪਤਾਨੀ, ਪਰ ਕੌਣ ਹੋ ਸਕਦਾ ਹੈ ਨਵਾਂ ਕਪਤਾਨ
ਮੁਹੰਮਦ ਮੁਸਤਫ਼ਾ ਨੂੰ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਜਾਰੀ ਕਰਦੇ ਹੋਏ ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਅਤੇ ਉਨ੍ਹਾਂ ਦੀ ਨੂੰਹ ਨਾਲ ਅਰੂਸਾ ਆਲਮ ਨੇ ਕੁਝ ਤਸਵੀਰਾਂ ਟਵਿੱਟਰ ''ਤੇ ਸਾਂਝੀਆਂ ਕੀਤੀਆਂ ਅਤੇ ਸਵਾਲ ਚੁੱਕੇ।
ਟਿਕੈਤ ਦਾ ਦਾਅਵਾ-ਕਿਸਾਨਾਂ ਨੇ ਤੰਬੂ ਹਟਾਏ ਪਰ ਪੁਲੀਸ ਨੇ ਰੋਕੀ ਰਸਤੇ
ਦਿੱਲੀ-ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸਰਹੱਦ ''ਤੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਸਰਵਿਸ ਲੇਨ ਉੱਪਰੋਂ ਤੱਬੂ ਹਟਾ ਲੈਣ ਦੇ ਬਾਵਜੂਦ ਦਿੱਲੀ ਪੁਲੀਸ ਨੇ ਰੋਕਾਂ ਨਹੀਂ ਹਟਾਈਆਂ।
''ਪੰਜਾਬੀ ਟ੍ਰਿਬਿਊਨ'' ਵਿੱਚ ਛਪੀ ਖ਼ਬਰ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਆਖਿਆ ਕੇ ਬੈਰੀਕੇਡ ਲਈ ਪੁਲੀਸ ਜ਼ਿੰਮੇਵਾਰ ਹੈ ਨਾ ਕਿ ਕਿਸਾਨ। ਉਨ੍ਹਾਂ ਵੱਲੋਂ ਬੈਰੀਕੇਡ ਤੇ ਨਾਅਰੇ ਵੀ ਲਿਖੇ ਗਏ।
ਇਨ੍ਹਾਂ ਨਾਅਰਿਆਂ ਰਾਹੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਸ ਸਮੇਂ ਨਾਲ ਦਿੱਲੀ ਪੁਲੀਸ ਵੱਲੋਂ ਬੈਰੀਕੇਡ ਹੋਰ ਸਖ਼ਤ ਕੀਤੇ ਗਏ ਹਾਂ। ਜਿਨ੍ਹਾਂ ਵਿਚ ਕੰਡਿਆਲੀਆਂ ਤਾਰਾਂ ਅਤੇ ਸੀਮਿੰਟ ਦੀ ਵਰਤੋਂ ਵੀ ਸ਼ਾਮਲ ਹੈ।
ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਤੋਂ ਬਾਅਦ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਆਖਿਆ ਗਿਆ ਸੀ ਕਿ ਕਿਸਾਨਾਂ ਨੇ ਨਹੀਂ ਰੋਕੀਆਂ ਅਤੇ ਇਹ ਰੋਕ ਪੁਲਿਸ ਵੱਲੋਂ ਲਗਾਈ ਗਈ ਹੈ।
ਯੋਗੇਂਦਰ ਯਾਦਵ ਜਿਨ੍ਹਾਂ ਨੂੰ ਇੱਕ ਮਹੀਨੇ ਲਈ ਸੰਯੁਕਤ ਕਿਸਾਨ ਮੋਰਚਾ ਤੋਂ ਸਸਪੈਂਡ ਕੀਤਾ ਗਿਆ ਹੈ, ਬਾਰੇ ਟਕੈਤ ਨੇ ਆਖਿਆ ਕਿ ਉਹ ਮਹੀਨੇ ਦੀ ਛੁੱਟੀ ''ਤੇ ਗਏ ਹਨ।
ਪੂਰੇ ਦੇਸ਼ ਦੀ ਨਾਕਾਮੀ:ਵਰੁਣ ਗਾਂਧੀ
ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਪੱਖ ਪੂਰਿਆ ਹੈ।
ਪੰਜਾਬੀ ਟ੍ਰਿਬਿਊਨ ਵਿੱਚ ਛਪੀ ਇੱਕ ਖ਼ਬਰ ਮੁਤਾਬਕ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਕਿਸਾਨ ਵੱਲੋਂ ਆਪਣੀ ਫਸਲ ਸਾੜਨ ਦੀ ਵੀਡੀਓ ਸ਼ੇਅਰ ਕੀਤੀ ਹੈ।
ਵਰੁਣ ਗਾਂਧੀ ਨੇ ਲਿਖਿਆ ਕਿ ਜੇਕਰ ਅਸੀਂ ਅੰਨਦਾਤੇ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਹ ਪੂਰੇ ਦੇਸ਼ ਦੀ ਨਾਕਾਮੀ ਹੈ।
ਵਰੁਣ ਗਾਂਧੀ ਨੇ ਇਹ ਵੀ ਲਿਖਿਆ ਕਿ ਸਮੋਧ ਸਿੰਘ ਵੱਲੋਂ ਕਈ ਦਿਨ ਮੰਡੀਆਂ ਦੇ ਚੱਕਰ ਲਗਾਏ ਗਏ ਪਰ ਝੋਨੇ ਦੀ ਫ਼ਸਲ ਨਹੀਂ ਵਿਕੀ। ਇਸ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਆਪਣੀ ਫਸਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਇਸ ਦੇ ਨਾਲ ਹੀ ਵਰੁਣ ਗਾਂਧੀ ਨੇ ਟਿੱਪਣੀ ਕੀਤੀ ਕਿ ਖੇਤੀ ਨੀਤੀ ਬਾਰੇ ਮੁੜ ਤੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਵਰੁਣ ਗਾਂਧੀ ਨੇ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਨੂੰ ਅਪੀਲ ਕੀਤੀ ਹੈ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਸਿੰਘ ਨੇ ਵੀ ਮੀਡੀਆ ਵਿਚ ਬਿਆਨ ਦਿੱਤਾ ਸੀ ਕਿ ਜੇਕਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਗਏ ਤਾਂ ਭਾਜਪਾ ਸਰਕਾਰ ਦਾ ਮੁੜ ਸੱਤਾ ਵਿੱਚ ਆਉਣਾ ਔਖਾ ਹੋ ਜਾਵੇਗਾ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
ਇਹ ਵੀ ਵੇਖੋ:
https://www.youtube.com/watch?v=hNG7jSrPvdk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3db082f9-b666-4ba6-8203-53792cab4622'',''assetType'': ''STY'',''pageCounter'': ''punjabi.india.story.59026660.page'',''title'': ''ਅਰੂਸਾ ਆਲਮ ਨਾਲ ਨਿੱਜੀ ਤਸਵੀਰਾਂ ਰਾਹੀਂ ਅੱਗੇ ਵਧਿਆ ਕਾਂਗਰਸ ਦਾ ਸਿਆਸੀ ਟਕਰਾਅ - ਪ੍ਰੈਸ ਰੀਵਿਊ'',''published'': ''2021-10-24T04:04:51Z'',''updated'': ''2021-10-24T04:04:51Z''});s_bbcws(''track'',''pageView'');