ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਬਾਰੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ - ਪ੍ਰੈਸ ਰੀਵਿਊ

08/03/2021 9:37:27 AM

ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਿਸਾਂ ਨੂੰ ਪੰਜਾਬ ਸਰਕਾਰ ਨੌਕਰੀ ਦੇਵੇਗੀ।

''ਪੰਜਾਬੀ ਟ੍ਰਿਬਿਊਨ'' ਦੀ ਖ਼ਬਰ ਅਨੁਸਾਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਇਸ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਗਿਆ ਹੈ।

ਖ਼ਬਰ ਅਨੁਸਾਰ ਪੰਜਾਬ ਦੇ ਮਾਲ ਵਿਭਾਗ ਵਿੱਚ ਇਹ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਹੁਣ ਤੱਕ 127 ਪਰਿਵਾਰਕ ਮੈਂਬਰ ਯੋਗ ਪਾਏ ਗਏ ਹਨ। 93 ਪਰਿਵਾਰਾਂ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਜਿਨ੍ਹਾਂ ਬਾਰੇ ਫ਼ੈਸਲਾ ਕੈਬਨਿਟ ਵਿੱਚ ਕੀਤਾ ਜਾਵੇਗਾ।

17 ਪਰਿਵਾਰਿਕ ਮੈਂਬਰਾਂ ਨੂੰ ਕਲਰਕ ਦੀ ਨੌਕਰੀ ਮਿਲੇਗੀ ਅਤੇ 110 ਨੂੰ ਸੇਵਾਦਾਰ ਦੀ ਨੌਕਰੀ ਲਈ ਯੋਗ ਪਾਇਆ ਗਿਆ ਹੈ।

ਇਹ ਵੀ ਪੜ੍ਹੋ:

ਕਿਸਾਨ ਯੂਨੀਅਨਾਂ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਚ ਲਗਭਗ ਪੰਜ ਸੌ ਕਿਸਾਨਾਂ ਦੀ ਮੌਤ ਹੋਈ ਹੈ ਜਦੋਂਕਿ ਸਰਕਾਰੀ ਰਿਕਾਰਡ ਅਨੁਸਾਰ 28 ਅਪ੍ਰੈਲ, 2021 ਤੱਕ 180 ਕਿਸਾਨਾਂ ਦੀ ਮੌਤ ਹੋਈ ਹੈ।

ਸਰਕਾਰੀ ਰਿਕਾਰਡ ਅਨੁਸਾਰ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਦੀ ਮੌਤ ਹੋਈ ਹੈ ਅਤੇ ਕਈ ਪਰਿਵਾਰਾਂ ਨੂੰ ਸਰਕਾਰ 10-10 ਲੱਖ ਰੁਪਏ ਦਾ ਮੁਆਵਜ਼ਾ ਵੀ ਦੇ ਚੁੱਕੀ ਹੈ।

ਦਿੱਲੀ ਸਮੇਤ 13 ਸੂਬਿਆਂ ਵਿੱਚ ਕੋਵਿਡ ਦੇ ਕੇਸ ਵਧੇ

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਪਿਛਲੇ ਸੱਤ ਦਿਨਾਂ ਵਿੱਚ ਸਭ ਤੋਂ ਵੱਧ ਵਾਧਾ ਹਿਮਾਚਲ ਪ੍ਰਦੇਸ਼ ਵਿਚ ਦੇਖਿਆ ਗਿਆ ਹੈ।

ਅੰਗਰੇਜ਼ੀ ਅਖ਼ਬਾਰ ''ਦਿ ਟਾਈਮਜ਼ ਆਫ ਇੰਡੀਆ'' ਦੀ ਖ਼ਬਰ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ 64 ਫ਼ੀਸਦ ਕੇਸ ਵਧੇ ਹਨ। ਦੂਸਰੇ ਪਹਾੜੀ ਸੂਬੇ ਉੱਤਰਾਖੰਡ ਵਿੱਚ ਵੀ 61 ਫ਼ੀਸਦ ਵੱਧ ਕੇਸ ਸਾਹਮਣੇ ਆਏ ਹਨ। ਜੰਮੂ ਅਤੇ ਕਸ਼ਮੀਰ ਵਿੱਚ ਵੀ 26 ਫ਼ੀਸਦ ਵਾਧਾ ਦੇਖਿਆ ਗਿਆ ਹੈ।

ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨਵੇਂ ਕੇਸ ਕੇਰਲ ਵਿਚ ਆਏ ਹਨ
Getty Images

ਅੰਕੜਿਆਂ ਮੁਤਾਬਕ ਸਭ ਤੋਂ ਵੱਧ ਨਵੇਂ ਕੇਸ ਕੇਰਲ ਵਿਚ ਆਏ ਹਨ। ਪਿਛਲੇ ਇੱਕ ਹਫ਼ਤੇ ਵਿੱਚ ਸੂਬੇ ਵਿੱਚ ਲਗਭਗ ਡੇਢ ਲੱਖ ਨਵੇਂ ਮਰੀਜ਼ ਸਾਹਮਣੇ ਆਏ ਹਨ।

ਮਿਜ਼ੋਰਮ, ਸਿੱਕਿਮ, ਕਰਨਾਟਕ, ਦਿੱਲੀ ਵਿੱਚ ਵੀ ਕ੍ਰਮਵਾਰ 39,22,17 ਅਤੇ 15 ਫ਼ੀਸਦ ਵੱਧ ਕੇਸ ਆਏ ਹਨ।

ਹਰਿਆਣਾ ਵਿੱਚ ਵੀ 2 ਫ਼ੀਸਦ ਕੇਸ ਵਧੇ ਹਨ। ਪਹਿਲੀ ਅਤੇ ਦੂਸਰੀ ਲਹਿਰ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚ ਸ਼ਾਮਿਲ ਮਹਾਰਾਸ਼ਟਰ ਵਿੱਚ ਪਿਛਲੇ ਹਫ਼ਤੇ 45 ਹਜ਼ਾਰ ਤੋਂ ਵੱਧ ਮਰੀਜ਼ ਲਾਗ ਦਾ ਸ਼ਿਕਾਰ ਹੋਏ ਹਨ। ਸੂਬੇ ਵਿੱਚ 11 ਫ਼ੀਸਦ ਘੱਟ ਕੇਸ ਹਨ।

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਜੀਲੈਂਸ ਦੇ ਘੇਰੇ ਵਿੱਚ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਐਸਆਈਟੀ ਵੱਲੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਹੁਣ ਸੂਬੇ ਦੇ ਵਿਜੀਲੈਂਸ ਵਿਭਾਗ ਦੇ ਘੇਰੇ ਵਿੱਚ ਆ ਗਏ ਹਨ।

ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਮੁਤਾਬਕ ਸੋਮਵਾਰ ਸ਼ਾਮੀਂ ਵਿਜੀਲੈਂਸ ਦੀ ਟੀਮ ਸੈਣੀ ਦੇ ਚੰਡੀਗੜ੍ਹ 20 ਸੈਕਟਰ ਸਥਿਤ ਘਰ ਪੁੱਜੀ। ਖ਼ਬਰ ਅਨੁਸਾਰ ਟੀਮ ਨੇ ਸੈਣੀ ਦੇ ਘਰ ਦਾਖ਼ਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ।

ਸਾਬਕਾ ਡੀਜੀਪੀ ਦੇ ਵਕੀਲ ਵੀ ਵਿਜੀਲੈਂਸ ਦੀ ਟੀਮ ਤੋਂ ਬਾਅਦ ਸੈਣੀ ਦੇ ਘਰ ਪੁੱਜੇ।

ਅਖਬਾਰ ਅਨੁਸਾਰ ਇਹ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਹੋ ਸਕਦਾ ਹੈ ਹਾਲਾਂਕਿ ਵਿਜੀਲੈਂਸ ਵੱਲੋਂ ਅਧਿਕਾਰਕ ਤੌਰ ''ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਵਿਭਾਗ ਵੱਲੋਂ ਸੈਣੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।

ਬਿਹਾਰ ਦੇ ਮੁੱਖ ਮੰਤਰੀ ਨੇ ਪੈਗਾਸਸ ਮਾਮਲੇ ਦੀ ਜਾਂਚ ਦਾ ਕੀਤਾ ਸਮਰਥਨ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰਵਾਉਣ ਦਾ ਸਮਰਥਨ ਕੀਤਾ ਹੈ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ, ਮੁਤਾਬਕ ਨਿਤੀਸ਼ ਦੇ ਇਸ ਬਿਆਨ ਨਾਲ ਵਿਰੋਧੀ ਪਾਰਟੀਆਂ ਦੀ ਜਾਂਚ ਦੀ ਮੰਗ ਨੂੰ ਮਜ਼ਬੂਤੀ ਮਿਲੀ ਹੈ। ਇਜ਼ਰਾਈਲ ਦੀ ਕੰਪਨੀ ਦੇ ਸਾਫਟਵੇਅਰ ਰਾਹੀਂ ਭਾਰਤ ਵਿੱਚ ਕਈ ਪ੍ਰਮੁੱਖ ਹਸਤੀਆਂ ਦੇ ਫ਼ੋਨ ਟੈਪ ਕਰਨ ਦੇ ਦੋਸ਼ ਸਰਕਾਰ ਉੱਤੇ ਲੱਗੇ ਹਨ।

ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਅਤੇ ਭਾਜਪਾ ਦਾ ਗਠਜੋੜ ਹੈ
Getty Images

ਫੋਨ ਟੈਪ ਦੀਆਂ ਖ਼ਬਰਾਂ ਤੋਂ ਬਾਅਦ ਸੰਸਦ ਦੇ ਮੌਨਸੂਨ ਇਜਲਾਸ ਵਿੱਚ ਲਗਾਤਾਰ ਇਸ ਮਾਮਲੇ ਕਾਰਨ ਹੰਗਾਮਾ ਹੋ ਰਿਹਾ ਹੈ। ਨਿਤੀਸ਼ ਕੁਮਾਰ ਨੇ ਪਟਨਾ ਵਿਖੇ ਦਿੱਤੇ ਬਿਆਨ ਵਿੱਚ ਆਖਿਆ ਕਿ ਜੇਕਰ ਲੋਕਾਂ ਦੀ ਫੋਨ ਉਪਰ ਗੱਲਬਾਤ ਨੂੰ ਕੋਈ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

ਵਿਰੋਧੀ ਪਾਰਟੀਆਂ ਵੱਲੋਂ ਇਸ ਕਥਿਤ ਜਾਸੂਸੀ ਦੀ ਜਾਂਚ ਲਈ ਸਾਂਝੀ ਸੰਸਦੀ ਜਾਂਚ ਕਮੇਟੀ ਦੀ ਮੰਗ ਬਾਰੇ ਨਿਤੀਸ਼ ਨੇ ਟਿੱਪਣੀ ਨਹੀਂ ਕੀਤੀ।

ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਅਤੇ ਭਾਜਪਾ ਦਾ ਗਠਜੋੜ ਹੈ।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c03c94e2-b2a7-4897-a43f-52bcb577acef'',''assetType'': ''STY'',''pageCounter'': ''punjabi.india.story.58066690.page'',''title'': ''ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਬਾਰੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ - ਪ੍ਰੈਸ ਰੀਵਿਊ'',''published'': ''2021-08-03T03:56:36Z'',''updated'': ''2021-08-03T03:56:36Z''});s_bbcws(''track'',''pageView'');

Related News