ਟੋਕੀਓ 2020: ਕਮਲਪ੍ਰੀਤ ਕੌਰ ਦੀ ਡਿਸਕਸ ਥ੍ਰੋਅ ਉੱਤੇ ਮਲੋਟ ਤੋਂ ਟੋਕੀਓ ਤੱਕ ਸਭ ਦੀਆਂ ਨਜ਼ਰਾਂ

08/02/2021 4:22:27 PM

ਕਮਲਪ੍ਰੀਤ ਕੌਰ
Getty Images

ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ ਤੋਂ ਭਾਰਤ ਨੂੰ ਕਮਾਲ ਕਰ ਦਿਖਾਉਣ ਦੀ ਆਸ ਹੈ, ਇਹ ਆਸ ਹੈ ਓਲੰਪਿਕ ਵਿੱਚ ਐਥਲੈਟਿਕਸ ''ਚ ਮੈਡਲ ਲੈ ਕੇ ਆਉਣਾ।

ਅੱਜ ਸ਼ਾਮ ਸਾਢੇ ਚਾਰ ਵਜੇ ਡਿਸਕਸ ਥ੍ਰੋਅ ਦਾ ਫਾਈਨਲ ਹੋਵੇਗਾ ਅਤੇ ਸਾਰਿਆਂ ਦੀਆਂ ਨਿਗਾਹਾਂ ਇਸ ''ਤੇ ਹਨ।

ਆਪਣੀ ਓਲੰਪਿਕ ਵਿੱਚ ਤਮਗੇ ਦੇ ਬਹੁਤ ਨੇੜੇ ਪਹੁੰਚੇ ਮਿਲਖਾ ਸਿੰਘ ਦੀ ਆਖਿਰ ਤੱਕ ਇਹੀ ਖਾਹਿਸ਼ ਰਹੀ ਹੈ ਕਿ ਐਥਲੈਟਿਕਸ ਵਿੱਚ ਭਾਰਤ ਨੂੰ ਮੈਡਲ ਮਿਲੇ।

ਓਲੰਪਿਕ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪੰਜਾਬ ਦੀ ਕਮਲਪ੍ਰੀਤ ਕੌਰ ਨੂੰ ਚੰਗੀ ਪ੍ਰਸਿੱਧੀ ਮਿਲ ਰਹੀ ਹੈ, ਪਰ ਸੱਚ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਦੇ ਨਾਮ ਤੋਂ ਕੋਈ ਵਾਕਿਫ਼ ਸੀ ਤੇ ਨਾ ਹੀ ਖੇਡ ਤੋਂ।

ਸ਼ਨੀਵਾਰ 31 ਜੁਲਾਈ ਨੂੰ ਭਾਰਤ ਦੀ ਟੋਕੀਓ ਓਲੰਪਿਕਸ ਵਿੱਚ ਮੈਡਲ ਲਈ ਇੱਕ ਹੋਰ ਆਸ ਉਦੋਂ ਬੱਝ ਗਈ ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਵਿੱਚ ਫਾਈਨਲ ਲਈ ਆਪਣੀ ਥਾਂ ਪੱਕੀ ਕਰ ਲਈ ਸੀ।

ਪਹਿਲੀ ਵਾਰ ਓਲੰਪਿਕਸ ਵਿੱਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫਾਇੰਗ ਰਾਊਂਡ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

25 ਸਾਲ ਦੀ ਕਮਲਪ੍ਰੀਤ ਦਾ ਸਬੰਧ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਕਬਰਵਾਲਾ ਪਿੰਡ ਨਾਲ ਹੈ ਅਤੇ ਕੁਆਲੀਫਾਇੰਗ ਰਾਊਂਡ ਵਿੱਚ ਕਮਲਪ੍ਰੀਤ ਦੇ ਅੰਕ ਮੌਜੂਦਾ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਪਿਛਲੇ ਓਲੰਪਿਕਸ ਵਿੱਚ ਗੋਲਡ ਮੈਡਲ ਜੇਤੂ ਸਾਂਡਰਾ ਪਰਵੋਕ ਤੋ ਵੀ ਜ਼ਿਆਦਾ ਸਨ।

ਇਹ ਵੀ ਪੜ੍ਹੋ:

ਕਮਲਪ੍ਰੀਤ ਦੇ ਪਰਿਵਾਰ ਵੱਲੋਂ ਪਹਿਲਾਂ ਹੋਇਆ ਸੀ ਵਿਰੋਧ

ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ ਕਮਲਪ੍ਰੀਤ ਨੇ ਬੀਬੀਸੀ ਪੱਤਰਕਾਰ ਵੰਦਨਾ ਨੂੰ ਦਿੱਤੇ ਇੰਟਰਵਿਊ ਵਿੱਚ ਚੁਣੌਤੀਆਂ ਅਤੇ ਉਮੀਦਾਂ ਬਾਰੇ ਗੱਲ ਵੀ ਕੀਤੀ ਸੀ।

ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਬਹੁਤ ਲਗਾਅ ਸੀ। ਸ਼ੁਰੂਆਤ ਵਿੱਚ ਪਰਿਵਾਰ ਵੱਲੋਂ ਥੋੜ੍ਹਾ ਵਿਰੋਧ ਕੀਤਾ ਗਿਆ ਪਰ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਸਾਥ ਦਿੱਤਾ। ਆਪਣੇ ਖੇਡ ਜੀਵਨ ਵਿੱਚ ਆਈਆਂ ਚੁਣੌਤੀਆਂ ਬਾਰੇ ਬੋਲਦਿਆਂ ਕਮਲਪ੍ਰੀਤ ਨੇ ਦੱਸਿਆ ਸੀ ਕਿ 2019 ਤੋਂ ਪਹਿਲਾਂ ਉਨ੍ਹਾਂ ਨੂੰ ਡਿਸਕਸ ਥ੍ਰੋਅ ਲਈ ਲੋੜੀਂਦੇ ਖਾਣ ਪੀਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।

ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇਸ ਖੇਡ ਬਾਰੇ ਵੀ ਜ਼ਿਆਦਾ ਨਹੀਂ ਪਤਾ ਸੀ।

''ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਜ਼ਰੂਰੀ''

ਕੁੜੀਆਂ ਪ੍ਰਤੀ ਸਮਾਜ ਦੀ ਸੋਚ ਬਾਰੇ ਵੀ ਕਮਲਪ੍ਰੀਤ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਅਕਸਰ ਪਰਿਵਾਰ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਦੇ ਵਿਆਹ ਬਾਰੇ ਹੀ ਸੋਚਦੇ ਹਨ।

ਡਿਸਕਸ ਥ੍ਰੋਅ ਤੋਂ ਇਲਾਵਾ ਕਮਲਪ੍ਰੀਤ ਨੂੰ ਕ੍ਰਿਕਟ ਦਾ ਵੀ ਸ਼ੌਂਕ ਹੈ। ਓਲੰਪਿਕ ਦੀ ਤਿਆਰੀ ਬਾਰੇ ਪੁੱਛੇ ਜਾਣ ''ਤੇ ਕਮਲਪ੍ਰੀਤ ਨੇ ਅਭਿਆਸ ਦੀ ਮਹੱਤਤਾ ਦਾ ਜ਼ਿਕਰ ਕੀਤਾ ਸੀ।

ਆਪਣੇ ਕੱਦ, ਸਰੀਰਕ ਸ਼ਕਤੀ ਅਤੇ ਕੁਝ ਵੀ ਕਰ ਸਕਣ ਦੀ ਦ੍ਰਿੜ੍ਹ ਇੱਛਾ ਨੂੰ ਕਮਲਪ੍ਰੀਤ ਨੇ ਆਪਣੀਆਂ ਤਿੰਨ ਤਾਕਤਾਂ ਦੱਸਿਆ ਸੀ।

ਕਮਲਪ੍ਰੀਤ ਕੌਰ ਨੇ ਇਸ ਗੱਲ ''ਤੇ ਵੀ ਜ਼ੋਰ ਦਿੱਤਾ ਸੀ ਕਿ ਅਹਿਮ ਮੁਕਾਬਲਿਆਂ ਤੋਂ ਪਹਿਲਾਂ ਖਿਡਾਰੀਆਂ ਦਾ ਮਾਨਸਿਕ ਰੂਪ ਵਿੱਚ ਸ਼ਾਂਤ ਰਹਿਣਾ ਵੀ ਬੇਹੱਦ ਜ਼ਰੂਰੀ ਹੈ।

ਪਰਿਵਾਰ ਦਾ ਪਿਛੋਕੜ

ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਖੇਤੀਬਾੜੀ ਕਰਦੇ ਹਨ।

ਕਮਲਪ੍ਰੀਤ ਕੌਰ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਕਬਰਵਾਲਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਕੀਤੀ ਹੈ ਅਤੇ ਦਸਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਤੋਂ ਗ੍ਰੈਜੂਏਸ਼ਨ ਕੀਤੀ ਹੈ।

ਕਮਲਪ੍ਰੀਤ ਕੌਰ
Getty Images

ਪਰਿਵਾਰ ਸਮੇਤ ਉਹ ਪਿੰਡ ਕਬਰਵਾਲਾ ਦੇ ਬਾਹਰਵਾਰ ਬਣੀ ਢਾਣੀ ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਮਾਤਾ ਪਿਤਾ ਅਤੇ ਦਾਦਾ-ਦਾਦੀ ਇੱਕੋ ਘਰ ਵਿੱਚ ਰਹਿੰਦੇ ਹਨ ਅਤੇ ਕਮਲਪ੍ਰੀਤ ਕੌਰ ਹੁਣ ਰੇਲਵੇ ਵਿੱਚ ਨੌਕਰੀ ਕਰਦੇ ਹਨ।

9 ਸਾਲ ਪਹਿਲਾਂ ਕਮਲਪ੍ਰੀਤ ਕੌਰ ਨੇ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ। ਲਗਾਤਾਰ ਮਿਹਨਤ ਕਰਕੇ ਕਮਲਪ੍ਰੀਤ ਕੌਰ ਅੱਜ ਓਲੰਪਿਕ ਵਿੱਚ ਇਸ ਮੁਕਾਮ ''ਤੇ ਹੈ।

ਕਮਲਪ੍ਰੀਤ ਕੌਰ ਦਾ ਖੇਡਾਂ ਦਾ ਸਫ਼ਰ ਕੋਈ ਸੁਖਾਲਾ ਨਹੀਂ ਰਿਹਾ। ਸਾਲ 2017 ਵਿੱਚ ਖੇਡਣ ਸਮੇਂ ਸੱਟ ਲੱਗ ਗਈ ਜਿਸ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਕਦੇ ਖੇਡਾਂ ਨੂੰ ਅਲਵਿਦਾ ਕਹਿਣ ਦਾ ਬਣਾ ਲਿਆ ਮਨ

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਅਨੁਸਾਰ ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਦੱਸਦੇ ਹਨ ਕਿ ਪਿੱਠ ਵਿੱਚ ਤਿੱਖੇ ਦਰਦ ਕਾਰਨ ਇੱਕ ਵਾਰ ਤਾਂ ਉਸ ਨੇ ਮਨ ਬਣਾ ਲਿਆ ਸੀ ਕਿ ਉਹ ਖੇਡਾਂ ਛੱਡ ਦੇਵੇ ਪਰ ਉਸ ਨੇ ਆਪਣੇ ਮਨ ਅਤੇ ਜਜ਼ਬੇ ਨੂੰ ਡੋਲਣ ਨਹੀਂ ਦਿੱਤਾ ਅਤੇ ਮਿਹਨਤ ਜਾਰੀ ਰੱਖੀ।

ਕਮਲਪ੍ਰੀਤ ਕੌਰ ਨੇ 2014 ਵਿੱਚ ਜੂਨੀਅਰ ਨੈਸ਼ਨਲ ਡਿਸਕਸ ਥ੍ਰੋਅ ਵਿੱਚ 39 ਮੀਟਰ ਸਕੋਰ ਨਾਲ ਸੋਨ ਤਮਗਾ ਜਿੱਤ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ ਸੀ।

ਇਸੇ ਹੀ ਸਾਲ ਕਮਲਪ੍ਰੀਤ ਕੌਰ ਨੇ ਸਕੂਲ ਪੱਧਰ ਦੀਆਂ ਖੇਡਾਂ ਵਿੱਚ 42 ਮੀਟਰ ਸਕੋਰ ਕਰਕੇ ਮੁੜ ਸੋਨ ਤਮਗਾ ਜਿੱਤਿਆ ਅਤੇ 2016 ਵਿੱਚ ਓਪਨ ਨੈਸ਼ਨਲ ਵਿੱਚ ਵੀ ਸੋਨੇ ਦਾ ਮੈਡਲ ਜਿੱਤਿਆ।

ਇਸੇ ਤਰ੍ਹਾਂ ਕਮਲਪ੍ਰੀਤ ਕੌਰ ਨੇ ਆਪਣੇ ਜੇਤੂ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਸੀਨੀਅਰ ਨੈਸ਼ਨਲ ਫੈੱਡਰੇਸ਼ਨ ਮੁਕਾਬਲਿਆਂ ਵਿੱਚ ਸਾਲ 2018-19 ਅਤੇ 2021 ਵਿੱਚ ਲਗਾਤਾਰ ਸੋਨੇ ਦੇ ਤਮਗੇ ਜਿੱਤ ਕੇ ਸਾਬਤ ਕੀਤਾ ਕਿ ਉਹ ਇੱਕ ਮਿਹਨਤ ਕਰਨ ਵਾਲੀ ਖਿਡਾਰਨ ਹੈ।

ਸਾਰੀ ਤਨਖ਼ਾਹ ਜੁੱਤੇ ਖਰੀਦਣ ''ਚ ਖਰਚ ਹੁੰਦੀ ਸੀ

ਕਮਲਪ੍ਰੀਤ ਕੌਰ ਨੇ ਖੇਡ ਪੱਤਰਕਾਰ ਸੌਰਭ ਦੁੱਗਲ ਨਾਲ ਓਲੰਪਿਕਸ ਤੋਂ ਕੁਝ ਮਹੀਨੇ ਪਹਿਲਾਂ ਗੱਲ ਕਰਦਿਆਂ ਦੱਸਿਆ ਸੀ ਕਿ 2011 ਵਿੱਚ ਉਨ੍ਹਾਂ ਨੇ ਸ਼ਾਟਪੁੱਟ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਡਿਸਕਸ ਥ੍ਰੋਅ ਲਈ ਪ੍ਰੇਰਿਆ।

ਸ਼ੁਰੂਆਤ ਵਿੱਚ ਟੀਚਾ ਕੇਵਲ ਨੈਸ਼ਨਲ ਲੈਵਲ ਖੇਡਾਂ ਸਨ ਅਤੇ ਫਿਰ ਇਹ ਟੀਚਾ ਕੌਮਾਂਤਰੀ ਹੋਇਆ। 2013 ਵਿੱਚ ਕਮਲਪ੍ਰੀਤ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿੱਚ ਜਗ੍ਹਾ ਮਿਲੀ।

ਕਮਲਪ੍ਰੀਤ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਿੰਡ ਕਬਰਵਾਲ ਮਸ਼ਹੂਰ ਨਹੀਂ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੇ ਪਿਤਾ ਕਿਸਾਨ ਹਨ ਅਤੇ ਮਾਤਾ ਘਰੇਲੂ ਔਰਤ।

2017 ਵਿੱਚ ਕਮਲਪ੍ਰੀਤ ਦੀ ਰੇਲਵੇ ਵਿਚ ਨੌਕਰੀ ਲੱਗੀ। ਪਹਿਲਾਂ ਉਹ ਜੂਨੀਅਰ ਕਲਰਕ ਸਨ ਅਤੇ ਹੁਣ ਸੀਨੀਅਰ ਕਲਰਕ।

ਸੌਰਭ ਦੁੱਗਲ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਸ਼ੁਰੂਆਤ ਵਿੱਚ ਤਨਖ਼ਾਹ 20-21 ਹਜ਼ਾਰ ਸੀ ਅਤੇ ਤਨਖ਼ਾਹ ਦਾ ਜ਼ਿਆਦਾਤਰ ਹਿੱਸਾ ਖੇਡਾਂ ਲਈ ਸਪੋਰਟਸ ਸ਼ੂ ਖ਼ਰੀਦਣ ਵਿੱਚ ਨਿਕਲ ਜਾਂਦਾ ਸੀ।

ਕਮਲਪ੍ਰੀਤ ਨੂੰ 10 ਨੰਬਰ ਦੇ ਜੁੱਤੇ ਆਉਂਦੇ ਹਨ ਅਤੇ ਬਾਅਦ ਵਿੱਚ ਇੱਕ ਸਪੋਰਟਸ ਫਾਊਂਡੇਸ਼ਨ ਨੇ ਆਰਥਿਕ ਮਦਦ ਕੀਤੀ ਜਿਸ ਨਾਲ ਕਾਫੀ ਸਹਾਇਤਾ ਮਿਲੀ।

2017 ਵਿੱਚ ਵਰਲਡ ਯੂਨੀਵਰਸਿਟੀ ਗੇਮਜ਼ ਉਨ੍ਹਾਂ ਦੀਆਂ ਪਹਿਲੀਆਂ ਅੰਤਰਰਾਸ਼ਟਰੀ ਖੇਡਾਂ ਸਨ। ਦੋਹਾ ਕਤਰ ਅਤੇ ਭੁਵਨੇਸ਼ਵਰ ਦੀਆਂ ਏਸ਼ੀਅਨ ਚੈਂਪੀਅਨਸ਼ਿਪ ਗੇਮਜ਼ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ।

ਕਮਲਪ੍ਰੀਤ ਨੇ ਪਹਿਲਾਂ ਕ੍ਰਿਸ਼ਨਾ ਪੂਨੀਆ ਦਾ ਇੰਟਰਨੈਸ਼ਨਲ ਅਤੇ ਫਿਰ ਨੈਸ਼ਨਲ ਰਿਕਾਰਡ ਤੋੜਿਆ ਹੈ।

ਇਹ ਵੀ ਪੜ੍ਹੋ:

https://www.youtube.com/watch?v=L3UUjRontp0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c6f23225-8bd9-4aee-b7bf-64b25d3186c7'',''assetType'': ''STY'',''pageCounter'': ''punjabi.india.story.58057651.page'',''title'': ''ਟੋਕੀਓ 2020: ਕਮਲਪ੍ਰੀਤ ਕੌਰ ਦੀ ਡਿਸਕਸ ਥ੍ਰੋਅ ਉੱਤੇ ਮਲੋਟ ਤੋਂ ਟੋਕੀਓ ਤੱਕ ਸਭ ਦੀਆਂ ਨਜ਼ਰਾਂ'',''published'': ''2021-08-02T10:48:16Z'',''updated'': ''2021-08-02T10:48:16Z''});s_bbcws(''track'',''pageView'');

Related News