ਬ੍ਰਾਹਮਣ ਕੁੜੀ ਨਾਲ ਵਿਆਹ ਕਰਨ ਵਾਲੇ ਦਲਿਤ ਪੰਚਾਇਤ ਅਧਿਕਾਰੀ ਦਾ ਦਿਨ-ਦਹਾੜੇ ਕਤਲ- ਗਰਾਊਂਡ ਰਿਪੋਰਟ

Thursday, Jul 29, 2021 - 05:52 PM (IST)

ਬ੍ਰਾਹਮਣ ਕੁੜੀ ਨਾਲ ਵਿਆਹ ਕਰਨ ਵਾਲੇ ਦਲਿਤ ਪੰਚਾਇਤ ਅਧਿਕਾਰੀ ਦਾ ਦਿਨ-ਦਹਾੜੇ ਕਤਲ- ਗਰਾਊਂਡ ਰਿਪੋਰਟ

ਬ੍ਰਾਹਮਣ ਕੁੜੀ ਨਾਲ ਪ੍ਰੇਮ ਵਿਆਹ ਕਰਨ ਵਾਲੇ ਦਲਿਤ ਨੌਜਵਾਨ ਅਨੀਸ਼ ਕੁਮਾਰ ਚੌਧਰੀ ਦਾ 24 ਜੁਲਾਈ ਨੂੰ ਕਤਲ ਕਰ ਦਿੱਤਾ ਗਿਆ ਸੀ।

ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਦੇ ਪਿੱਛੇ ਅਨੀਸ਼ ਦੇ ਸਹੁਰਿਆਂ ਦਾ ਹੱਥ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਨੀਸ਼ ਦੀ ਪਤਨੀ ਦੀਪਤੀ ਮਿਸ਼ਰਾ ਦੇ ਪਰਿਵਾਰ ਵਾਲੇ ਵਿਆਹ ਤੋਂ ਖੁਸ਼ ਨਹੀਂ ਸਨ।

ਉੱਥੇ ਹੀ ਦੀਪਤੀ ਦੀ ਮਾਂ ਦਾ ਕਹਿਣਾ ਹੈ ਕਿ ਅਨੀਸ਼ ਦੇ ਕਤਲ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹੱਥ ਨਹੀਂ ਹੈ।

ਇਹ ਵੀ ਪੜ੍ਹੋ-

ਅਨੀਸ਼ ਦੇ ਕਤਲ ਮਾਮਲੇ ਵਿੱਚ 17 ਲੋਕ ਮੁਲਜ਼ਮ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਅਨੀਸ਼ ਅਤੇ ਦੀਪਤੀ ਨੇ ਇਕੱਠਿਆ ਪੰਡਿਤ ਦੀਨ ਦਯਾਲ ਉਪਾਧਿਆ ਯੂਨੀਵਰਸਿਟੀ, ਗੋਰਖ਼ਪੁਰ ਤੋਂ ਪੋਸਟ ਗ੍ਰੇਜੂਏਸ਼ਨ ਦੀ ਪੜ੍ਹਾਈ ਕੀਤੀ ਸੀ।

ਹਾਲਾਂਕਿ, ਦੋਵਾਂ ਦੇ ਵਿਸ਼ੇ ਵੱਖ-ਵੱਖ ਸਨ, ਅਨੀਸ਼ ਪ੍ਰਾਚੀਨ ਇਤਿਹਾਸ ਅਤੇ ਦੀਪਤੀ ਨੇ ਸਮਾਜ ਸ਼ਾਸਤਰ ਵਿੱਚ ਐੱਮਏ ਕੀਤੀ ਹੈ।

ਕੈਂਪਸ ਵਿੱਚ ਹੋਈ ਮੁਲਾਕਾਤ ਵਿਚਾਲੇ ਅਨੀਸ਼ ਅਤੇ ਦੀਪਤੀ ਦੀ ਚੋਣ ਗ੍ਰਾਮ ਪੰਚਾਇਤ ਅਧਿਕਾਰੀ ਦੇ ਅਹੁਦੇ ਲਈ ਹੋ ਗਈ।

ਦੀਪਤੀ ਦੱਸਦੀ ਹੈ ਕਿ ਨੌਕਰੀ ਲੱਗਣ ਤੋਂ ਬਾਅਦ ਉਨ੍ਹਾਂ ਦੀ ਅਨੀਸ਼ ਨਾਲ ਪਹਿਲੀ ਮੁਲਾਕਾਤ 9 ਫਰਵਰੀ 2017 ਨੂੰ ਗੋਰਖ਼ਪੁਰ ਸਥਿਤ ਵਿਕਾਸ ਭਵਨ ਵਿੱਚ ਹੋਈ ਸੀ।

ਇੱਕ ਅਹੁਦੇ ''ਤੇ ਚੁਣੇ ਜਾਣ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਇਆ ਮੁਲਾਕਾਤਾਂ ਦਾ ਸਿਲਸਿਲਾ ਵਧਣ ਲੱਗਾ।

ਇਸ ਦੇ ਨਾਲ ਹੀ ਸਿਖਲਾਈ ਦੌਰਾਨ ਦੋਵੇਂ ਹੋਰ ਕਰੀਬ ਆ ਗਏ।

ਦੀਪਤੀ ਦੱਸਦੀ ਹੈ, "ਇਸ ਰਿਸ਼ਤੇ ਦੀ ਭਨਕ ਲੱਗਦਿਆਂ ਹੀ ਮੇਰੇ ਪਰਿਵਾਰ ਵਾਲੇ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨ ਲੱਗੇ, ਇਸ ਤੋਂ ਬਾਅਦ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।

ਵਿਆਹ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਮੈਨੂੰ ਲੱਗਾ ਕਿ ਇੱਕ ਵਾਰ ਵਿਆਹ ਹੋਣ ਜਾਣ ਤੋਂ ਬਾਅਦ ਮੇਰੇ ਪਰਿਵਾਰ ਵਾਲੇ ਮੇਰਾ ਕਿਤੇ ਹੋਰ ਵਿਆਹ ਨਹੀਂ ਕਰਵਾ ਸਕਣਗੇ।"

ਉਹ ਦੱਸਦੀ ਹੈ ਕਿ ਉਨ੍ਹਾਂ ਦੇ ਫਰੈਂਡ ਸਰਕਲ ਵਿੱਚ ਹਰ ਜਾਤੀ-ਧਰਮ ਦੇ ਲੋਕ ਰਹੇ ਹਨ ਅਤੇ ਉਨ੍ਹਾਂ ਦਾ ਵਿਸ਼ਵਾਸ਼ ਜਾਤ-ਪਾਤ ਵਿੱਚ ਨਹੀਂ ਰਿਹਾ।

ਮਾਤਾ-ਪਿਤਾ ਨਹੀਂ ਮੰਨੇ

ਅਨੀਸ਼ ਅਤੇ ਦੀਪਤੀ ਨੇ ਆਪਣੀ ਵਿਆਹ ਨੂੰ ਕੋਰਟ ਵਿੱਚ ਰਜਿਸਟਰਡ ਕਰਵਾਇਆ। ਵਿਆਹ ਦੇ ਕਾਗ਼ਜ਼ਾਤ ਮੁਤਾਬਕ ਦੋਵਾਂ ਨੇ 12 ਮਈ 2019 ਨੂੰ ਗੋਰਖ਼ਪੁਰ ਵਿੱਚ ਵਿਆਹ ਕੀਤਾ ਸੀ।

ਉਨ੍ਹਾਂ ਦੇ ਵਿਆਹ ਨੂੰ ਅਦਾਲਤ ਨੇ 9 ਦਸੰਬਰ 2019 ਨੂੰ ਮਾਨਤਾ ਦੇ ਦਿੱਤੀ ਸੀ।

ਦੀਪਤੀ ਕਹਿੰਦੀ ਹੈ, "ਅਸੀਂ ਦੋਵੇਂ ਬਾਲਗ਼ ਅਤੇ ਨੌਕਰੀ-ਪੇਸ਼ਾ ਸੀ, ਇਸ ਲਈ ਮੈਨੂੰ ਲਗਦਾ ਸੀ ਕਿ ਇਸ ਵਿਆਹ ਦਾ ਘਰਵਾਲੇ ਵਿਰੋਧ ਨਹੀਂ ਕਰਨਗੇ ਅਤੇ ਜੇਕਰ ਕਰਨਗੇ ਵੀ ਤਾਂ ਅਸੀਂ ਉਨ੍ਹਾਂ ਨੂੰ ਮਨਾ ਲਵਾਂਗੇ।"

"ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਕਾਫੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।"

ਉਹ ਦੱਸਦੇ ਹਨ, "ਅਨੀਸ਼ ਨਾਲ ਵਿਆਹ ਦੀ ਗੱਲ ਪਤਾ ਲੱਗਣ ਤੋਂ ਬਾਅਦ ਪਰਿਵਾਰ ਵਾਲੇ ਮੈਨੂੰ ਮਾਨਸਿਕ ਤੌਰ ''ਤੇ ਪਰੇਸ਼ਾਨ ਕਰਨ ਲੱਗੇ। ਕਦੇ ਪਿਤਾ ਬਿਮਾਰ ਪੈ ਜਾਂਦੇ ਸੀ ਤਾਂ ਕਦੇ ਮਾਂ।"

"ਪਿਤਾ ਕਹਿੰਦੇ ਸਨ, ਮੈਨੂੰ ਅਟੈਕ ਆ ਜਾਵੇਗਾ ਅਤੇ ਮੈਂ ਮਰ ਜਾਵਾਂਗਾ। ਜਦੋਂ ਮੈਂ ਨਹੀਂ ਮੰਨਦੀ ਸੀ ਤਾਂ ਮੇਰੇ ਪਰਿਵਾਰ ਵਾਲਿਆਂ ਨੇ ਅਨੀਸ਼ ਨੂੰ ਜਾਨੋਂ ਮਾਰਨ ਦੇਣ ਦੀ ਧਮਕੀ ਦਿੰਦੇ ਸਨ।"

"ਅਨੀਸ਼ ਦੀ ਸੁਰੱਖਿਆ ਲਈ ਮੈਨੂੰ ਕਈ ਵਾਰ ਆਪਣੇ ਘਰਵਾਲਿਆਂ ਦੀ ਗੱਲ ਮੰਨਣੀ ਪੈਂਦੀ ਅਤੇ ਉਨ੍ਹਾਂ ਦੇ ਕਹਿਣ ''ਤੇ ਕੰਮ ਕਰਨਾ ਪੈਂਦਾ ਸੀ। ਮੈਂ ਅਨੀਸ਼ ਨੂੰ ਹਰ ਕੀਮਤ ''ਤੇ ਬਚਾਉਣਾ ਚਾਹੁੰਦੀ ਸੀ।

ਦੀਪਤੀ ਗੋਰਖ਼ਪੁਰ ਜ਼ਿਲ੍ਹੇ ਦੇ ਗਗਵਾਂ ਥਾਣਾ ਇਲਾਕੇ ਦੇ ਦੇਵਕਲੀ ਧਰਮਸੇਨ ਪਿੰਡ ਵਾਸੀ ਨਲਿਨ ਕੁਮਾਰ ਮਿਸ਼ਰ ਦੀ ਧੀ ਹੈ।

ਦੀਪਤੀ ਚਾਰ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਹੈ ਉਨ੍ਹਾਂ ਦੀਆਂ ਦੋਵੇਂ ਭੈਣਾਂ ਅਤੇ ਇੱਕ ਭਰਾ ਵੀ ਵਿਆਹਿਆ ਹੋਇਆ ਹੈ। ਉਨ੍ਹਾਂ ਦਾ ਭਰਾ ਉੱਤਰ ਪ੍ਰਦੇਸ਼ ਪੁਲਿਸ ਵਿੱਚ ਹੈ। ਇਸ ਵੇਲੇ ਉਨ੍ਹਾਂ ਦੀ ਤੈਨਾਤੀ ਸ਼੍ਰਾਵਸਤੀ ਜ਼ਿਲ੍ਹੇ ਵਿੱਚ ਹੈ।

ਕੀ ਇੰਨੇ ਵੱਡੇ ਪਰਿਵਾਰ ਵਿੱਚ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਇਸ ਸਵਾਲ ਦੇ ਜਵਾਬ ਵਿੱਚ ਦੀਪਤੀ ਕਹਿੰਦੀ ਹੈ ਕਿ ''ਨਹੀਂ'' ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

ਇਹ ਵੀ ਪੜ੍ਹੋ-

ਅਨੀਸ਼ ਖ਼ਿਲਾਫ ਕੇਸ

ਦੀਪਤੀ ਦੇ ਪਿਤਾ ਨਲਿਨ ਨੇ ਕਾਫੀ ਸਾਲਾਂ ਤੱਕ ਦੁਬਈ ਵਿੱਚ ਕੰਮ ਕੀਤਾ ਹੈ। ਉਹ ਅਗਸਤ 2016 ਤੋ ਆਪਣੇ ਪਿੰਡ ਕੋਲ ਸਥਿਤ ਮਝਗਾਵਾਂ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾ ਰਹੇ ਹਨ।

ਉਨ੍ਹਾਂ ਦੇ ਪਿਤਾ ਨੇ ਅਨੀਸ਼ ਖ਼ਿਲਾਫ਼ ਕੇਸ ਕਰ ਦਿੱਤਾ ਸੀ। ਇਸ ਵਿੱਚ ਉਨ੍ਹਾਂ ''ਤੇ ਬਲਾਤਕਾਰ ਵਰਗੇ ਕਈ ਇਲਜ਼ਾਮ ਲਗਾਏ ਗਏ ਸਨ।

ਦੀਪਤੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਪਰਿਵਾਰ ਦੇ ਦਬਾਅ ਵਿੱਚ ਅਨੀਸ਼ ਖ਼ਿਲਾਫ਼ ਬਿਆਨ ਦਿੱਤਾ ਸੀ ਕਿਉਂਕਿ ਉਹ ਅਨੀਸ਼ ਦਾ ਕਤਲ ਕਰ ਦੇਣ ਦੀ ਧਮਕੀ ਦੇ ਰਹੇ ਸਨ।

ਉਹ ਦੱਸਦੀ ਹੈ, "ਪਿਤਾ, ਚਾਚਾ ਅਤੇ ਚਚੇਰੇ ਭਰਾ ਹਰ ਥਾਂ ਨਿਗਰਾਨੀ ਰੱਖਦੇ ਸਨ। ਜਦੋਂ ਦਫ਼ਤਰ ਜਾਂਦੀ ਤਾਂ ਵੀ ਇਹ ਲੋਕ ਨਾਲ ਜਾਂਦੇ ਸਨ। ਕਈ ਵਾਰ ਚਾਚਾ, ਪਿਤਾ ਦੀ ਲਾਇਸੈਂਸੀ ਰਾਈਫਲ ਲੈ ਕੇ ਉਨ੍ਹਾਂ ਨਾਲ ਜਾਂਦੇ ਸਨ।"

ਦੀਪਤੀ ਦੱਸਦੀ ਹੈ ਕਿ ਜਦੋਂ ਅਨੀਸ਼ ਦੇ ਜੇਲ੍ਹ ਜਾਣ ਦੀ ਨੌਬਤ ਆ ਗਈ ਤਾਂ ਉਹ 20 ਫਰਵਰੀ ਨੂੰ ਉਨ੍ਹਾਂ ਦੇ ਨਾਲ ਰਹਿਣ ਚਲੀ ਗਈ।

ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਗਗਵਾਂ ਪੁਲਿਸ ਥਾਣੇ ਵਿੱਚ ਅਨੀਸ਼ ''ਤੇ ਦੀਪਤੀ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ।

ਇਸ ''ਤੇ ਦੀਪਤੀ ਨੇ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਅਗਵਾ ਨਹੀਂ ਕੀਤਾ ਗਿਆ ਅਤੇ ਉਹ ਆਪਣੀ ਮਰਜ਼ੀ ਨਾਲ ਅਨੀਸ਼ ਨਾਲ ਰਹਿ ਰਹੀ ਹੈ ਅਤੇ ਦੋਵਾਂ ਨੇ ਵਿਆਹ ਕਰ ਲਿਆ ਹੈ।

ਅਨੀਸ਼ ਦੇ ਪਰਿਵਾਰ ਨੇ ਬੀਤੀ 28 ਮਈ ਨੂੰ ਗੋਰਖ਼ਪੁਰ ਦੇ ਮਹਾਦੇਵ ਝਾਰਖੰਡੀ ਮੰਦਿਰ ਵਿੱਚ ਦੋਵਾਂ ਦਾ ਵਿਆਹ ਕਰਵਾ ਦਿੱਤਾ।

ਉਸੇ ਦਿਨ ਗੋਰਖ਼ਪੁਰ ਦੇ ਅਵੰਤਿਕਾ ਹੋਟਲ ਵਿੱਚ ਰਿਸੈਪਸ਼ਨ ਵੀ ਹੋਈ ਸੀ। ਦੋਵੇਂ ਪ੍ਰੋਗਰਾਮਾਂ ਵਿੱਚ ਸਿਰਫ਼ ਅਨੀਸ਼ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ।

ਦੀਪਤੀ ਦੱਸਦੀ ਹੈ ਕਿ ਇਸ ਤੋਂ ਬਾਅਦ ਅਨੀਸ਼ ਥੋੜ੍ਹੇ ਲਾਪਰਵਾਹ ਵੀ ਹੋ ਗਏ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਉਹ ਆਪਣਾ ਹੀ ਇਲਾਕਾ ਹੈ ਤਾਂ ਇੱਥੇ ਕੋਈ ਖ਼ਤਰਾ ਨਹੀਂ ਹੈ, ਪਰ ਲਾਪਰਵਾਹੀ ਭਾਰੀ ਪੈ ਗਈ।

ਅਨੀਸ਼ ਦਾ ਪਰਿਵਾਰ

ਅਨੀਸ਼ ਦਾ ਪਰਿਵਾਰ ਗੋਰਖ਼ਪੁਰ ਦੇ ਗੋਲਾ ਥਾਣਾ ਇਲਾਕੇ ਦੇ ਉਨੌਲੀ ਦੁਬੌਲੀ ਪਿੰਡ ਵਿੱਚ ਰਹਿੰਦਾ ਹੈ। ਇਹ ਦਲਿਤਾਂ ਅਤੇ ਪਿੱਛੜੇ ਲੋਕਾਂ ਦੀ ਆਬਾਦੀ ਵਾਲਾ ਪਿੰਡ ਹੈ।

ਇਨ੍ਹਾਂ ਦੀ ਬਦੌਲਤ ਅਨੀਸ਼ ਦੇ ਵੱਡੇ ਭਰਾ ਅਨਿਲ ਚੌਧਰੀ 10 ਸਾਲ ਤੱਕ ਇਸ ਪਿੰਡ ਦੇ ਸਰਪੰਚ ਰਹੇ, ਉਹ ਵੀ ਉਦੋਂ ਜਦੋਂ ਸਰਪੰਚ ਦੇ ਅਹੁਦੇ ਦਾ ਰਾਖਵਾਂਕਰਨ ਨਹੀਂ ਹੁੰਦਾ ਸੀ।

ਸਾਲ 2015 ਵਿੱਚ ਸਰਪੰਚੀ ਦਾ ਅਹੁਦਾ ਅਨੁਸੂਚਿਤ ਜਾਤੀ ਦੀ ਔਰਤ ਲਈ ਰਾਂਖਵਾ ਹੋ ਗਿਆ। ਉਦੋਂ ਅਨਿਲ ਨੇ ਆਪਣੀ ਪਤਨੀ ਗੀਤਾ ਦੇਵੀ ਨੂੰ ਚੋਣ ਲੜਵਾਈ ਅਤੇ ਉਹ ਜਿੱਤ ਗਈ।

ਅਨੀਸ਼ ਦਾ ਪਰਿਵਾਰ ਖੁਸ਼ਹਾਲ ਹੈ। ਉਨ੍ਹਾਂ ਦੇ ਪਿਤਾ ਅਤੇ ਚਾਚਾ ਬੈਂਕਾਕ ਅਤੇ ਸਿੰਗਾਪੁਰ ਵਰਗੇ ਸ਼ਹਿਰਾਂ ਵਿੱਚ ਰਹਿ ਕੇ ਕੰਮ ਕਰਦੇ ਸਨ ਪਰ ਅਨੀਸ਼ ਸਰਕਾਰੀ ਨੌਕਰੀ ਕਰਨ ਵਾਲੇ ਪਰਿਵਾਰ ਦੇ ਪਹਿਲੇ ਮੈਂਬਰ ਸਨ।

ਅਨਿਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਰਿਸ਼ਤੇ ਦੀ ਜਾਣਕਾਰੀ ਹੋਣ ''ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਦਿਨ ਦੀਪਤੀ ਨੇ ਬਲਾਕ ਵਿੱਚ ਮਿਲਣ ਲਈ ਬੁਲਾਇਆ ਸੀ।

ਦੀਪਤੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਮਨਾ ਲਵੇਗੀ।

ਅਨਿਲ ਦੱਸਦੇ ਹਨ, "ਮੈਂ ਕਈ ਵਾਰ ਦੀਪਤੀ ਦੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਰਿਸ਼ਤੇ ਨੂੰ ਮਾਨਤਾ ਦੇਣ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਲੋਕਾਂ ਨੇ ਇਹ ਗੱਲ ਤਾਂ ਨਹੀਂ ਮੰਨੀ, ਉਲਟਾ ਮੇਰੇ ਘਰ ਆ ਕੇ ਧਮਕੀ ਦੇਣ ਲੱਗੇ।"

"ਉਨ੍ਹਾਂ ਦੇ ਪਰਿਵਾਰ ਵਲਿਆਂ ਨੇ 24 ਜੁਲਾਈ ਨੂੰ ਮੇਰੇ ਭਰਾ ਦਾ ਗੰਢਾਸੀ ਨਾਲ ਕੱਟ ਕੇ ਕਤਲ ਕਰ ਦਿੱਤਾ।"

ਅਨਿਲ ਦੇ ਸਰਕਾਰ ਨੂੰ ਆਪਣੇ ਪਰਿਵਾਰ ਅਤੇ ਦੀਪਤੀ ਨੂੰ ਸੁਰੱਖਿਆ ਦੇਣ, ਮਾਮਲੇ ਦੇ ਮੁਲਜ਼ਮਾਂ ''ਤੇ ਸਖ਼ਤ ਕਾਰਵਾਈ ਕਰਨ, ਆਰਥਿਕ ਮਦਦ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰ ਨੌਕਰੀ ਦੀ ਮੰਗ ਕੀਤੀ ਹੈ।

ਉਨ੍ਹਾਂ ਦੇ ਘਰ ਭਾਰੀ ਪੁਲਿਸ ਬਲ ਤਾਂ ਤੈਨਾਤ ਕਰ ਦਿੱਤਾ ਗਿਆ ਹੈ, ਪਰ ਬਾਕੀ ਮੰਗਾਂ ''ਤੇ ਕੀ ਪਹਿਲੀ ਹੋਈ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ।

ਘਟਨਾ ਵਾਲੇ ਦਿਨ ਕੀ ਹੋਇਆ?

ਘਟਨਾ ਵਾਲੇ ਦਿਨ ਅਨੀਸ਼ ਆਪਣੇ ਚਾਚਾ ਅਤੇ ਉਰੂਵਾ ਬਲਾਕ ਵਿੱਚ ਹੀ ਤੈਨਾਤ ਗ੍ਰਾਮ ਵਿਕਾਸ ਅਧਿਕਾਰੀ ਦੇਵੀ ਦਯਾਲ ਦੇ ਨਾਲ ਕਿਸੇ ਕੰਮ ਲਈ ਨਿਕਲੇ ਸਨ।

ਦੋਵੇਂ ਲੋਕ ਗੋਪਾਲਪੁਰ ਬਾਜ਼ਾਰ ਵਿੱਚ ਸਥਿਤ ਹਾਰਡਵੇਅਰ ਦੀ ਦੁਕਾਨ ਪੰਕਜ ਟ੍ਰੇਡਰਸ ਕੁਝ ਕੰਮ ਲਈ ਗਏ ਸਨ।

ਉਥੋਂ ਨਿਕਲਣ ਤੋਂ ਬਾਅਦ ਹੀ ਇਹ ਵਾਰਦਾਤ ਹੋ ਗਈ। ਇਸ ਵਿੱਚ ਦੇਵੀ ਦਯਾਲ ਵੀ ਜਖ਼ਮੀ ਹੋ ਗਏ ਹਨ। ਉਨ੍ਹਾਂ ਦਾ ਗੋਰਖ਼ਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।

ਉਨ੍ਹਾਂ ਦੇ ਸੀਨੇ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਜਖ਼ਮ ਹਨ।

ਦੇਵੀ ਦਯਾਲ ਨੇ ਦੱਸਿਆ, "ਦੁਕਾਨ ਨਿਕਲ ਕੇ ਅਨੀਸ਼ ਫੋਨ ''ਤੇ ਗੱਲ ਕਰਦਿਆਂ ਹੋਇਆ ਅੱਗੇ ਵਧ ਰਿਹਾ ਸੀ। ਇਸ ਦੌਰਾਨ ਆਪਣਾ ਚਿਹਰਾ ਢਕੇ ਹੋਏ ਚਾਰ ਲੋਕਾਂ ਨੇ ਤੇਜ਼ਾਧਾਰ ਹਥਿਆਰਾਂ ਨਾਲ ਉਸ ''ਤੇ ਹਮਲਾ ਕਰਨ ਦਿੱਤਾ।"

"ਜਦੋਂ ਉਹ ਬਚਾਉਣ ਲਈ ਦੌੜੇ ਤਾਂ ਉਨ੍ਹਾਂ ''ਤੇ ਵੀ ਹਮਲਾ ਕੀਤਾ ਗਿਆ। ਇਸ ਨਾਲ ਉਹ ਬੇਹੋਸ਼ ਹੋ ਗਏ। ਕੁਝ ਸਕਿੰਟਾਂ ਬਾਅਤ ਜਦੋਂ ਹੋਸ਼ ਆਉਣ ''ਤੇ ਉਹ ਖੜ੍ਹੇ ਹੋਏ ਤਾਂ ਇਹ ਦੇਖ ਕੇ ਹਮਲਾਵਰਾਂ ਨੇ ਇੱਕ ਵਾਰ ਉਨ੍ਹਾਂ ''ਤੇ ਹਮਲਾ ਕੀਤਾ।"

"ਉਦੋਂ ਤੱਕ ਕੁਝ ਲੋਕ ਵੀ ਉੱਥੇ ਜਮਾ ਹੋ ਗਏ। ਇਹ ਦੇਖ ਕੇ ਹਮਲਾਵਰ ਭੱਜ ਗਏ। ਉਹ ਆਪਣੀ ਇੱਕ ਹਥਿਆਰ ਵੀ ਛੱਡ ਗਏ।"

ਉਨ੍ਹਾਂ ਮੁਤਾਬਕ ਉਹ ਇਹ ਨਹੀਂ ਦੇਖ ਸਕੇ ਕਿ ਹਲਮਾਵਰ ਕਿਸ ਦਿਸ਼ਾ ਵਿੱਚੋਂ ਆਏ ਸਨ ਅਤੇ ਕਿਸ ਦਿਸ਼ਾ ਵੱਲ ਗਏ।

ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆ ਮੈਡੀਕਲ ਕਾਲਜ ਵਿੱਚ ਦੇਵੀ ਦਯਾਲ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਪਰ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਤੋਂ ਨਾਖੁਸ਼ ਹਨ ਅਤੇ ਦੇਵੀ ਦਯਾਲ ਨੂੰ ਵਾਰਡ ਵਿੱਚ ਹੋਰਨਾਂ ਮਰੀਜ਼ਾਂ ਦੇ ਨਾਲ ਰੱਖਿਆ ਗਿਆ ਹੈ।

ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਦੇਵੀ ਦਯਾਲ ਇਸ ਮਾਮਲੇ ਵਿੱਚ ਇੱਕ ਮਾਤਰ ਚਸ਼ਮਦੀਦ ਗਵਾਹ ਹੈ ਅਤੇ ਪ੍ਰਸ਼ਾਸਨ ਦੇ ਇਸ ਰਵੱਈਏ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਦੇਵੀ ਦਯਾਲ ਦੱਸਦੇ ਹਨ ਕਿ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਇਸ ਗੱਲ ਦਾ ਅਫ਼ਸੋਸ ਰਹੇਗਾ ਕਿ ਉਹ ਆਪਣੇ ਭਤੀਜੇ ਦੀ ਜਾਨ ਨਹੀਂ ਬਚਾ ਸਕੇ।

ਗੋਪਾਲਪੁਰ ਬਾਜ਼ਾਰ ਵਿੱਚ ਜਿੱਥੇ ਅਨੀਸ਼ ਦਾ ਕਤਲ ਹੋਇਆ, ਉੱਥੇ ਜਦੋਂ ਅਸੀਂ ਲੋਕਾਂ ਕੋਲੋਂ ਘਟਨਾ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਕੋਈ ਚਸ਼ਮਦੀਦ ਨਹੀਂ ਮਿਲਿਆ ਅਤੇ ਨਾ ਹੋ ਕੋਈ ਗੱਲ ਕਰਨ ਨੂੰ ਤਿਆਰ ਸੀ।

ਪਰ ਜਿੱਥੇ ਅਨੀਸ਼ ਦਾ ਖ਼ੂਨ ਡਿੱਗਾ ਸੀ, ਉੱਥੇ ਘਟਨਾ ਦੇ ਪੰਜ ਦਿਨ ਬਾਅਦ ਵਿੱਚ ਮੱਖੀਆਂ ਭਿਣਖ ਰਹੀਆਂ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪੁਲਿਸ ਨੇ ਕੀ ਕਿਹਾ

ਇਸ ਮਾਮਲੇ ਵਿੱਚ ਗੋਲਾ ਥਾਣਾ ਪੁਲਿਸ ਨੇ ਅਨਿਲ ਚੌਧਰੀ ਦੀ ਸ਼ਿਕਾਇਤ ''ਤੇ 17 ਨਾਮਜ਼ਦ ਅਤੇ 4 ਅਣਜਾਣ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਐੱਫਆਈਆਰ ਵਿੱਚ ਆਈਪੀਸੀ ਦੀ ਧਾਰਾ 302, 307, 506 ਅਤੇ 120ਬੀ ਦੇ ਨਾਲ-ਨਾਲ ਐੱਸਸੀ-ਐੱਸਟੀ ਐਕਟ ਦੀ ਵੀ ਧਾਰਾ 3 (2) (V) ਵੀ ਲਗਾਈ ਗਈ ਹੈ।

ਐਫਆਈਆਰ ਵਿੱਚ ਦੀਪਤੀ ਦੇ ਪਿਤਾ ਨਲਿਨ ਮਿਸ਼ਰ ਅਤੇ ਭਰਾ ਅਭਿਨਵ ਮਿਸ਼ਰ ਦੇ ਇਲਾਵਾ ਮਣੀਕਾਂਤ, ਵਿਨੈ ਮਿਸ਼ਰ, ਉਪਿੰਦਰ, ਅਜੇ ਮਿਸ਼ਰ, ਅਨੁਪਮ ਮਿਸ਼ਰ, ਪ੍ਰਿਅੰਕਰ, ਅਤੁਲਿਆ, ਪ੍ਰਿਆਂਸ਼ੀ, ਰਾਜੇਸ਼, ਰਾਕੇਸ਼, ਤ੍ਰਿਯੋਗੀ ਨਾਰਾਇਣ, ਸੰਜੀਵ ਅਤੇ ਚਾਰ ਅਣਜਾਣ ਲੋਕਾਂ ਦੇ ਨਾਮ ਸ਼ਾਮਿਲ ਹਨ।

ਇਸ ਮਾਮਲੇ ਦੀ ਜਾਂਚ ਗੋਲਾ ਦੇ ਪੁਲਿਸ ਅਧਿਕਾਰੀ ਅੰਜਨੀ ਕੁਮਾਰ ਪਾਂਡੇ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਅਤੇ ਹੋਰਨਾਂ ਲੋਕਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਨਹੀਂ ਲਗਦਾ ਹੈ ਕਿ ਇਸ ਨੂੰ ਭਾੜੇ ਦੇ ਕਾਤਲਾਂ ਨੇ ਅੰਜ਼ਾਮ ਦਿੱਤਾ ਹੋਵੇ। ਅਜਿਹਾ ਲਗਦਾ ਹੈ ਕਿ ਇਹ ਵਾਰਦਾਤ ਜਾਣ-ਪਛਾਣ ਦੇ ਲੋਕਾਂ ਨੇ ਕੀਤੀ ਕੀਤੀ ਹੈ।

ਕਤਲ ਦੇ ਕਾਰਨ ਵਿੱਚ ਕੋਈ ਹੋਰ ਪਹਿਲੂ ਸਾਹਮਣੇ ਆਉਣ ਦੀ ਗੱਲ ਪੁੱਛਣ ''ਤੇ ਅੰਜਨੀ ਨੇ ਕਿਹਾ, "ਹੁਣ ਤੱਕ ਕੋਈ ਦੂਜਾ ਕਾਰਨ ਸਾਹਮਣੇ ਨਹੀਂ ਆਇਆ ਹੈ।"

ਪੁਲਿਸ ਨੇ ਇਸ ਮਾਮਲੇ ਵਿੱਚ ਮਣੀਕਾਂਤ ਮਿਸ਼ਰ (ਦੀਪਤੀ ਦੇ ਵੱਡੇ ਪਾਪਾ), ਵਿਵੇਕ ਤਿਵਾਰੀ, ਅਭਿਸ਼ੇਕ ਤਿਵਾਰੀ ਅਤੇ ਸੰਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੀਪਤੀ ਦੀ ਮਾਂ ਦਾ ਇਲਜ਼ਮਾਂ ਤੋਂ ਇਨਕਾਰ

ਇਸ ਮਾਮਲੇ ਵਿੱਚ ਲੱਗ ਰਹੇ ਇਲਜ਼ਾਮਾਂ ''ਤੇ ਦੀਪਤੀ ਦੀ ਮਾਂ ਜਾਨਕੀ ਮਿਸ਼ਰ ਕਹਿੰਦੀ ਹੈ ਕਿ ਇਸ ਮਾਮਲੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਫਸਾਇਆ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਨ੍ਹਾਂ ਨੇ ਇੱਕ ਟਿਫਿਨ ਵਿੱਚ ਰੋਟੀ-ਸਬਜ਼ੀ ਪੈਕ ਕਰ ਕੇ ਆਪਣੀ ਪਤੀ ਨੂੰ ਦਿੱਤੀ ਸੀ ਅਤੇ ਉਹ ਆਪਣੀ ਦੁਕਾਨ ''ਤੇ ਚਲੇ ਗਏ ਸਨ ਪਰ 12-1 ਵਜੇ ਤੋਂ ਬਾਅਦ ਅਨੀਸ਼ ਦੇ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਹੋਰ ਰਿਸ਼ਤੇਦਾਰ ਅੰਡਰ-ਗਰਾਊਂਡ ਹੋ ਗਏ।

ਜਾਨਕੀ ਮਿਸ਼ਰ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਮਣੀਕਾਂਤ ਮਿਸ਼ਰ ਪੁਲਿਸ ਸਾਹਮਣੇ ਹਾਜ਼ਿਰ ਹੋ ਗਏ ਹਨ।

ਪੁਲਿਸ ਦੇ ਸਾਹਮਣੇ ਹਾਜ਼ਿਰ ਹੋਣ ਲਈ ਉਨ੍ਹਾਂ ਦੇ ਪਤੀ ਵੀ ਗੋਰਖ਼ਪੁਰ ਗਏ ਹੋਏ ਹਨ ਅਤੇ ਛੇਤੀ ਹੀ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ।

ਦੀਪਤੀ ਦੀ ਮਾਂ ਦੱਸਦੀ ਹੈ ਕਿ ਹੋਰਨਾਂ ਰਿਸ਼ਤੇਦਾਰਾਂ ਦੀ ਬੇਗੁਨਾਹੀ ਸਾਬਿਤ ਕਰਨ ਲਈ ਪੁਲਿਸ ਦੇ ਸਾਹਮਣੇ ਸਬੂਤ ਪੇਸ਼ ਕੀਤੇ ਜਾਣਗੇ।

ਦੀਪਤੀ ਦੇ ਦਲਿਤ ਮੁੰਡੇ ਨਾਲ ਵਿਆਹ ਦੇ ਸਵਾਲ ''ਤੇ ਉਨ੍ਹਾਂ ਦੀ ਮਾਂ ਕਹਿੰਦੀ ਹੈ, "ਅਜਿਹੀਆਂ ਕੁੜੀਆਂ ਨੂੰ ਪੜਾਉਣਾ-ਲਿਖਾਉਣਾ ਤਾਂ ਦੂਰ ਜਨਮ ਦੇਣਾ ਵੀ ਬੇਕਾਰ ਹੈ। ਉਸ ਨੇ ਮੇਰੀ ਕੋਖ ''ਤੇ ਕਾਲਖ ਮੱਲ ਦਿੱਤੀ ਹੈ। ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਬਦਨਾਮ ਅਤੇ ਬਰਬਾਦ ਕਰ ਦਿੱਤਾ ਹੈ।"

ਇਸ ਪੂਰੇ ਮਾਮਲੇ ਵਿੱਚ ਜਾਤੀ ਹੀ ਸਭ ਤੋਂ ਵੱਡਾ ਫੈਕਟਰ ਨਜ਼ਰ ਆਉਂਦਾ ਹੈ।

ਅਨੀਸ਼ ਦੇ ਇੱਕ ਰਿਸ਼ਤੇਦਾਰ ਰਮਾਸ਼ੰਕਰ ਚੌਧਰੀ ਦੱਸਦੇ ਹਨ, "ਇਹ ਇਲਾਕਾ ਚਿੱਲੂਪਾਰ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ, ਜਿੱਥੋਂ ਬਸਪਾ ਦੇ ਵਿਨੇ ਸ਼ੰਕਰ ਤਿਵਾਰੀ ਵਿਧਾਇਕ ਹਨ।"

"ਸਪਾ-ਭਾਜਪਾ ਦੇ ਨੇਤਾਵਾਂ ਨੇ ਆ ਕੇ ਅਨੀਸ਼ ਦੇ ਕਤਲ ''ਤੇ ਸ਼ੋਕ ਜਤਾਇਆ ਹੈ ਪਰ ਅਜੇ ਤੱਕ ਬਸਪਾ ਦੇ ਵਿਧਾਇਕ ਨਹੀਂ ਆਏ ਹਨ ਜੋ ਦਲਿਤਾਂ ਦੀ ਪਾਰਟੀ ਕਹੀ ਜਾਂਦੀ ਹੈ।"

ਇਸ ਮਾਮਲੇ ਨੂੰ ਫ਼ੈਸਲਾ ਆਉਣ ਤੋਂ ਪਹਿਲਾਂ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਹੋ ਕੇ ਲੰਘਣਾ ਪੈ ਸਕਦਾ ਹੈ।

ਪਰ ਦੀਪਤੀ ਮਿਸ਼ਰ ਸਾਰੇ ਮੁਲਜ਼ਮਾਂ ਅਤੇ ਆਪਣੇ ਪੂਰੇ ਪਰਿਵਾਰ ਲਈ ਫਾਂਸੀ ਦੀ ਸਜ਼ਾ ਮੰਗ ਰਹੀ ਹੈ।

ਉਹ ਕਹਿੰਦੀ ਹੈ, "ਉਨ੍ਹਾਂ ਦਾ ਪੂਰਾ ਪਰਿਵਾਰ ਇਸ ਮਾਮਲੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੈ, ਇਸ ਲਈ ਸਭ ਨੂੰ ਫਾਂਸੀ ਹੋਣੀ ਚਾਹੀਦੀ ਹੈ। ਇਸ ਲਈ ਉਹ ਹਰ ਪੱਧਰ ''ਤੇ ਇਸ ਲੜਾਈ ਨੂੰ ਲੜੇਗੀ।"

ਪਤੀ ਦੇ ਕਤਲ ਤੋਂ ਬਾਅਦ ਦੀਪਤੀ ਅਨੀਸ਼ ਦੀ ਇੱਕ ਤਸਵੀਰ ਨੂੰ ਨਾਲ ਰੱਖਦੀ ਹੈ ਅਤੇ ਉਸ ਨੂੰ ਇੱਕਟੁਕ ਦੇਖਦੀ ਰਹਿੰਦੀ ਹੈ।

ਉਹ ਕਹਿੰਦੀ ਹੈ ਕਿ ਅਨੀਸ਼ ਆਪਣੇ ਜਿਸ ਪਰਿਵਾਰ ਨੂੰ ਛੱਡ ਗਿਆ ਹੈ, ਹੁਣ ਉਹ ਉਸ ਦੀ ਜ਼ਿੰਮੇਵਾਰੀ ਹੈ ਅਤੇ ਉਹ ਉਸ ਦੀ ਦੇਖਭਾਲ ਕਰੇਗੀ।

ਦੀਪਤੀ ਇਸ ਵੇਲੇ ਗਰਭਵਤੀ ਹੈ।

ਦੀਪਤੀ ਕਹਿੰਦੀ ਹੈ ਕਿ ਜੇਕਰ ਕਾਨੂੰਨ ਨੇ ਅਨੀਸ਼ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿੱਤੀ ਜਾਂ ਉਹ ਇਸ ਵਿੱਚ ਅਸਫ਼ਲ ਰਹੇ ਤਾਂ ਉਹ ਸਾਰੇ ਮੁਲਜ਼ਮਾਂ ਨੂੰ ਖ਼ੁਦ ਸਜ਼ਾ ਦੇਵੇਗੀ।

ਇਹ ਵੀ ਪੜ੍ਹੋ:

https://www.youtube.com/watch?v=fAPmMFbQ608

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8d24f7c7-97bd-4494-b83e-8575f14a14fe'',''assetType'': ''STY'',''pageCounter'': ''punjabi.india.story.58010973.page'',''title'': ''ਬ੍ਰਾਹਮਣ ਕੁੜੀ ਨਾਲ ਵਿਆਹ ਕਰਨ ਵਾਲੇ ਦਲਿਤ ਪੰਚਾਇਤ ਅਧਿਕਾਰੀ ਦਾ ਦਿਨ-ਦਹਾੜੇ ਕਤਲ- ਗਰਾਊਂਡ ਰਿਪੋਰਟ'',''author'': ''ਰਾਜੇਸ਼ ਕੁਮਾਰ ਆਰਿਆ'',''published'': ''2021-07-29T12:15:53Z'',''updated'': ''2021-07-29T12:15:53Z''});s_bbcws(''track'',''pageView'');

Related News