ਕਈ ਰਾਤਾਂ ਭੁੱਖਿਆ ਸੌਣ ਤੇ ਢਾਬੇ ’ਤੇ ਸਾਫ-ਸਫ਼ਾਈ ਕਰਨ ਵਾਲਾ ਇਹ ਨੌਜਵਾਨ ਭਾਰਤੀ ਹਾਕੀ ਦੀ ਉਲੰਪਿਕ ਟੀਮ ਤੱਕ ਕਿਵੇਂ ਪਹੁੰਚਿਆ

06/19/2021 5:06:42 PM

ਸੁਮਿਤ ਜੋ ਕਿ ਇੱਕ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਕੋਈ ਜ਼ਮੀਨ ਵੀ ਨਹੀਂ ਹੈ। ਸੁਮਿਤ ਦਾ ਹਾਕੀ ਦਾ ਸਫਰ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਉਹ ਦਿੱਲੀ-ਚੰਡੀਗੜ੍ਹ ਰਾਜਮਾਰਗ ''ਤੇ ਮੂਰਥਲ ਵਿਖੇ ਸੜਕ ਕੰਢੇ ਇੱਕ ਢਾਬੇ ''ਚ ਬਤੌਰ ਸਫਾਈ ਮੁਲਾਜ਼ਮ ਕੰਮ ਕਰਦਾ ਸੀ।

ਉਸ ਸਮੇਂ ਸੁਮਿਤ ਕੋਲ ਕੁਝ ਵੀ ਖਾਣ ਨੂੰ ਨਹੀਂ ਹੁੰਦਾ ਸੀ ਅਤੇ ਕਈ ਵਾਰ ਉਹ ਖਾਲੀ ਪੇਟ ਹੀ ਸੁੱਤਾ ਸੀ ਜਾਂ ਫਿਰ ਸਿਰਫ ਬ੍ਰੇਡ ਨਾਲ ਹੀ ਗੁਜ਼ਾਰਾ ਕਰਦਾ ਸੀ। ਉਸ ਕੋਲ ਦੁੱਧ ਪੀਣ ਲਈ ਵੀ ਪੈਸੇ ਨਹੀਂ ਹੁੰਦੇ ਸਨ।

ਅੰਤਰ-ਜ਼ਿਲ੍ਹਾ ਹਾਕੀ ਮੁਕਾਬਲਿਆਂ ਦੌਰਾਨ ਫਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਈ ਪੈਸੇ ਬਚਾਉਣ ਦੀ ਖ਼ਾਤਰ ਉਹ ਬਿਨ੍ਹਾਂ ਟਿਕਟ ਹੀ ਟ੍ਰੇਨ ''ਚ ਸਫਰ ਕਰਦਾ ਸੀ।

ਉਸ ਦੀ ਇਸ ਘਾਲਣਾ ਨੇ ਉਸ ਨੂੰ ਟੋਕਿਓ ਓਲੰਪਿਕ ਲਈ ਚੁਣੀ ਗਈ ਭਾਰਤ ਦੀ 16 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਂਬਰ ਬਣਨ ''ਚ ਮਦਦ ਕੀਤੀ ਹੈ।

ਇਹ ਵੀ ਪੜ੍ਹੋ-

ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ ਹੈ।

ਸੁਮਿਤ ਦੇ ਵੱਡੇ ਭਰਾ ਅਮਿਤ ਨੇ ਕਿਹਾ, "ਇਹ ਸਾਡੇ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸੁਮਿਤ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਸਖ਼ਤ ਮਹਿਨਤ ਅਤੇ ਸੰਘਰਸ਼ ਕੀਤਾ ਹੈ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਸੁਮਿਤ ਨੇ ਮੁਰਥਲ ਹਾਈਵੇ ''ਤੇ ਇਕ ਢਾਬੇ ''ਚ ਕਲੀਨਰ ਦਾ ਕੰਮ ਵੀ ਕੀਤਾ।"

"ਉਸ ਨੇ ਜ਼ਿੰਦਗੀ ਦੇ ਕੜਵੇ ਪਲਾਂ ਨੂੰ ਵੀ ਹੱਸ ਕੇ ਲੰਘਾਇਆ ਹੈ। ਹਾਕੀ ਪ੍ਰਤੀ ਇਹ ਉਸ ਦਾ ਜਨੂੰਨ ਹੀ ਸੀ, ਜਿਸ ਕਰਕੇ ਉਹ ਹਰ ਮੁਸ਼ਕਲ ਨੂੰ ਪਾਰ ਕਰਦਾ ਗਿਆ ਅਤੇ ਅੱਜ ਉਹ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ। ਟੋਕਿਓ ਓਲੰਪਿਕ ਲਈ ਚੁਣੀ ਗਈ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਂਬਰ ਬਣ ਕੇ ਉਸ ਨੇ ਪੂਰੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ।"

30 ਸਾਲਾ ਅਮਿਤ ਨੂੰ ਵੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਉਸ ਨੇ ਘਰ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਹਾਕੀ ਖੇਡਣਾ ਛੱਡ ਦਿੱਤਾ ਸੀ ਤਾਂ ਜੋ ਉਹ ਪਰਿਵਾਰ ਨੂੰ ਚਲਾਉਣ ਲਈ ਕੁਝ ਪੈਸਾ ਕਮਾ ਸਕੇ।

ਅਮਿਤ ਦਾ ਇਹ ਵੀ ਸੁਪਨਾ ਸੀ ਕਿ ਉਸ ਦਾ ਛੋਟਾ ਭਰਾ ਹਾਕੀ ਖੇਡਣਾ ਜਾਰੀ ਰੱਖੇ। ਇਸ ਸਮੇਂ ਅਮਿਤ ਯੂਜੀਸੀ ਨੈਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਇਤਿਹਾਸ ਦੇ ਵਿਸ਼ੇ ''ਚ ਖੋਜ ਕਰਨ ਦੀ ਇੱਛਾ ਰੱਖਦਾ ਹੈ।

ਅਮਿਤ ਨੇ ਅੱਗੇ ਦੱਸਿਆ, "ਅਸੀਂ ਦੋਵਾਂ ਨੇ ਮੁਰਥਲ ਵਿਖੇ ਮਸ਼ਹੂਰ ਸੁਖਦੇਵ ਢਾਬੇ ਨੇੜੇ ਰਤਨ ਢਾਬੇ ਅਤੇ ਮਦਨ ਢਾਬੇ ''ਚ ਕੰਮ ਕੀਤਾ ਹੈ। ਸਾਨੂੰ ਤੜਕਸਾਰ ਢਾਬੇ ਦੀ ਸਫਾਈ ਕਰਨ ਦਾ ਕੰਮ ਮਿਲਦਾ ਸੀ ਅਤੇ ਇਸ ਦੇ ਬਦਲੇ ''ਚ ਸਾਨੂੰ ਆਪਣੇ ਪਰਿਵਾਰ ਭੋਜਨ ਮਿਲਦਾ ਸੀ।"

"ਕੰਮ ਤੋਂ ਬਾਅਦ ਅਸੀਂ ਉੱਥੋਂ ਸਿੱਧੇ ਸਵੇਰੇ 530 ਵਜੇ ਟ੍ਰੇਨਿੰਗ ਲਈ ਗਰਾਊਂਡ ''ਚ ਪਹੁੰਚ ਜਾਂਦੇ ਸੀ। ਪਰ ਬਾਅਦ ''ਚ ਕੁਝ ਹਲਾਤਾਂ ਕਰਕੇ ਮੈਂ ਹਾਕੀ ਛੱਡ ਦਿੱਤੀ ਸੀ, ਪਰ ਸੁਮਿਤ ਨੇ ਖੇਡਣਾ ਜਾਰੀ ਰੱਖਿਆ।"

"ਸੁਮਿਤ ਨੇ ਲਗਭਗ 4-5 ਸਾਲ ਢਾਬਿਆਂ ''ਚ ਕੰਮ ਕੀਤਾ ਸੀ ਅਤੇ ਬਾਅਦ ''ਚ ਉਸ ਦੀ ਚੋਣ ਗੁਰਗਾਉਂ ਦੇ ਸਪੋਰਟਸ ਹੋਸਟਲ ''ਚ ਹੋ ਗਈ ਸੀ। ਇਹ ਰਿਹਾਇਸ਼ੀ ਕੇਂਦਰ ਸੀ ਅਤੇ ਹੋਸਟਲ ''ਚ ਹੀ ਉਸ ਦੀ ਪੂਰੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਸੀ। ਸਪੋਰਟਸ ਹੋਸਟਲ ''ਚ ਉਸ ਦੀ ਚੋਣ ਨੇ ਜਿਵੇਂ ਸਭ ਕੁਝ ਬਦਲ ਕੇ ਰੱਖ ਦਿੱਤਾ।"

ਇਹ ਵੀ ਪੜ੍ਹੋ-

25 ਸਾਲਾ ਸੁਮਿਤ ਦਾ ਕਹਿਣਾ ਹੈ, "ਜੇਕਰ ਅੱਜ ਮੇਰੀ ਮਾਂ ਜ਼ਿੰਦਾ ਹੁੰਦੀ ਤਾਂ ਉਹ ਦੁਨੀਆ ਦੀ ਸਭ ਤੋਂ ਖੁਸ਼ ਇਨਸਾਨ ਹੁੰਦੀ। ਪਿਛਲੇ ਸਾਲ ਨਵੰਬਰ ਮਹੀਨੇ ਮੇਰੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਸਰੀਰ ''ਚ ਇਨਫੈਕਸ਼ਨ ਹੋ ਗਈ ਸੀ, ਜਿਸ ਨੇ ਬਾਅਦ ''ਚ ਉਨ੍ਹਾਂ ਦੇ ਫੇਫੜਿਆਂ ਨੂੰ ਪ੍ਰਭਾਵਿਤ ਕੀਤਾ ਸੀ।"

"ਮੇਰੀ ਮਾਂ ਨੇ ਕਦੇ ਵੀ ਹਵਾਈ ਜਹਾਜ਼ ਦਾ ਸਫ਼ਰ ਨਹੀਂ ਕੀਤਾ ਸੀ ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਸੀ ਜੇਕਰ ਮੇਰੀ ਚੋਣ ਓਲੰਪਿਕ ਲਈ ਭਾਰਤੀ ਟੀਮ ਵਿੱਚ ਹੋ ਜਾਵੇਗੀ ਤਾਂ ਮੈਂ ਉਨ੍ਹਾਂ ਨੂੰ ਆਪਣੇ ਨਾਲ ਟੋਕਿਓ ਲੈ ਕੇ ਜਾਵਾਂਗਾ।"

"ਭਾਵੇਂ ਕਿ ਉਹ ਹੁਣ ਜ਼ਿੰਦਾ ਨਹੀਂ ਹਨ, ਪਰ ਉਹ ਹਮੇਸ਼ਾਂ ਹੀ ਮੇਰੀਆਂ ਯਾਦਾਂ ''ਚ ਮੇਰੇ ਨਾਲ ਰਹਿਣਗੇ। ਉਨ੍ਹਾਂ ਦੀ ਅਸੀਸਾਂ ਹਮੇਸ਼ਾਂ ਮੇਰੇ ਨਾਲ ਹਨ।" ਸੁਮਿਤ ਇਸ ਸਮੇਂ ਬੰਗਲੂਰੂ ''ਚ ਸਿਖਲਾਈ ਲੈ ਰਿਹਾ ਹੈ।

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਜਾਟ ਦਬਦਬੇ ਵਾਲੇ ਕੁਰੜ ਪਿੰਡ ''ਚ ਸੁਮਿਤ ਦਾ ਨਾਮ ਬੋਲ ਰਿਹਾ ਹੈ। ਸੋਨੀਪਤ ਨੂੰ ਭਾਰਤੀ ਕੁਸ਼ਤੀ ਦਾ ਮੱਕਾ ਕਿਹਾ ਜਾਂਦਾ ਹੈ ਅਤੇ ਹੁਣ ਹਾਕੀ ਓਲੰਪੀਅਨ ਵੀ ਇਸ ਪਿੰਡ ਦਾ ਮਾਣ ਵਧਾ ਰਹੇ ਹਨ।

ਸੁਮਿਤ ਤੋਂ ਇਲਾਵਾ ਤਿੰਨ ਹੋਰਨਾਂ- ਨੇਹਾ, ਨਿਸ਼ਾ ਅਤੇ ਸ਼ਰਮੀਲਾ ਨੇ ਭਾਰਤੀ ਮਹਿਲਾ ਹਾਕੀ ਟੀਮ ''ਚ ਜਗ੍ਹਾ ਬਣਾਈ ਹੈ।

ਸੁਮਿਤ ਡਿਫੈਂਸ ਖੇਡਦਾ ਹੈ ਅਤੇ ਉਸ ਨੇ ਆਪਣਾ ਪਹਿਲਾ ਮੈਚ ਸਾਲ 2017 ''ਚ ਸੁਲਤਾ ਅਜ਼ਲਾਨ ਸ਼ਾਹ ਕੱਪ ਦੌਰਾਨ ਖੇਡਿਆ ਸੀ। ਉਸ ਨੇ ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ ''ਚ ਵੀ ਹਿੱਸਾ ਲਿਆ ਸੀ।

ਸੁਮਿਤ ਦਾ ਕਹਿਣਾ ਹੈ, " ਗਰੀਬੀ ਇੱਕ ਸਭ ਤੋਂ ਵੱਡਾ ਸਰਾਪ ਹੈ। ਮੇਰਾ ਬਚਪਨ ਇੱਥੋਂ ਤੱਕ ਕਿ ਮੇਰੀ ਜਵਾਨੀ ਵੀ ਗਰੀਬੀ ਦੀ ਭੇਟ ਚੜ੍ਹੇ ਹਨ। ਪਿਛਲੇ ਛੇ ਸਾਲਾਂ ਤੋਂ ਮੇਰੀ ਜ਼ਿੰਦਗੀ ''ਚ ਤਬਦੀਲੀ ਆਉਣੀ ਸ਼ੁਰੂ ਹੋਈ ਹੈ।”

“ਇੰਨ੍ਹਾਂ ਸਾਰੀਆਂ ਮੁਸ਼ਕਲਾਂ ਨੇ ਮੈਨੂੰ ਮਾਨਸਿਕ ਤੌਰ ''ਤੇ ਮਜ਼ਬੂਤ ਬਣਾਇਆ ਹੈ। ਇਸ ਲਈ ਹੁਣ ਮੇਰੀ ਜ਼ਿੰਦਗੀ ''ਚ ਗਰ ਅਤੇ ਦਬਾਅ ਦੀ ਕੋਈ ਜਗ੍ਹਾ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਓਲੰਪਿਕ ਦੌਰਾਨ ਮੈਂ ਟੀਮ ਦੀ ਤਗਮਾ ਜਿੱਤਣ ''ਚ ਮਦਦ ਕਰਾਂਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੁਸ਼ਤੀ ਤੋਂ ਹਾਕੀ ਤੱਕ ਦਾ ਸਫਰ

ਕੁਸ਼ਤੀ ਦਾ ਗੜ੍ਹ ਮੰਨੇ ਜਾਂਦੇ ਸੋਨੀਪਤ ''ਚ ਹਰ ਪਿੰਡ ਦਾ ਬੱਚਾ ਸਭ ਤੋਂ ਪਹਿਲਾਂ ਅਖਾੜੇ ''ਚ ਹੀ ਪੈਰ ਧਰਦਾ ਹੈ। ਇਸੇ ਤਰ੍ਹਾਂ ਹੀ ਸੁਮਿਤ ਨੇ ਵੀ ਹਾਕੀ ਦੇ ਮੈਦਾਨ ''ਚ ਉਤਰਨ ਤੋਂ ਪਹਿਲਾਂ ਕੁਸ਼ਤੀ ਦੇ ਮੁਕਾਬਲੇ ''ਚ ਭਾਗ ਲਿਆ ਸੀ।

ਸੁਮਿਤ ਨੇ ਸੂਬਾਈ ਮੁਕਾਬਲਿਆਂ ''ਚ ਸ਼ਿਰਕਤ ਕੀਤੀ , ਪਰ ਜਲਦੀ ਹੀ ਉਸ ਨੇ ਇਸ ਖੇਡ ਨੂੰ ਅਲਵਿਦਾ ਕਹਿ ਦਿੱਤੀ, ਕਿਉਂਕਿ ਕੁਸ਼ਤੀ ''ਚ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।

ਬਦਾਮ, ਦੁੱਧ ਅਤੇ ਹੋਰ ਕਈ ਤਾਕਤ ਵਾਲੀਆਂ ਚੀਜ਼ਾਂ ਇਸ ਖੁਰਾਕ ਦਾ ਹਿੱਸਾ ਹੁੰਦੀਆਂ ਹਨ। ਪਰ ਸੁਮਿਤ ਅਤੇ ਉਸ ਦੇ ਪਰਿਵਾਰ ਲਈ ਤਾਂ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਹੀ ਬਹੁਤ ਮੁਸ਼ਕਲ ਸੀ।

ਇਸੇ ਸਮੇਂ ਦੌਰਾਨ ਪਿੰਡ ''ਚ ਇੱਕ ਹਾਕੀ ਅਕੈਡਮੀ ਕੈਂਪ ਦੀ ਸ਼ੁਰੂਆਤ ਹੋਈ ਅਤੇ ਸੁਮਿਤ ਨੇ ਕੁਸ਼ਤੀ ਨੂੰ ਛੱਡ ਦੂਜੀਆਂ ਖੇਡਾਂ ''ਚ ਆਪਣਾ ਹੱਥ ਅਜ਼ਮਾਉਣਾ ਬਿਹਤਰ ਸਮਝਿਆ।

ਸੁਮਿਤ ਯਾਦ ਕਰਦਾ ਦੱਸਦਾ ਹੈ, "ਮੇਰਾ ਵੱਡਾ ਭਰਾ ਅਮਿਤ ਹਾਕੀ ਖੇਡਿਆ ਕਰਦਾ ਸੀ, ਇਸ ਲਈ ਮੈਂ ਵੀ ਹਾਕੀ ਖੇਡਣਾ ਹੀ ਸ਼ੁਰੂ ਕਰ ਦਿੱਤਾ ਸੀ।"

"ਹੌਲੀ-ਹੌਲੀ ਮਹਿਸੂਸ ਕੀਤਾ ਕਿ ਹਾਕੀ ''ਚ ਅੱਗੇ ਵੱਧਣ ਲਈ ਮੈਨੂੰ ਲੋੜੀਂਦੀ ਖੁਰਾਕ ਤਾਂ ਲੈਣੀ ਹੀ ਪਵੇਗੀ। ਇਸ ਲਈ ਮੈਂ ਆਪਣੇ ਸਾਰੇ ਪਿੰਡਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ। ਹਾਕੀ ਦੇ ਮੇਰੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਦੌਰਾਨ ਪਿੰਡਵਾਸੀ ਵਾਰੀ-ਵਾਰੀ ਮੇਰੀ ਖੁਰਾਕ ਦੀ ਜ਼ਿੰਮੇਵਾਰੀ ਚੁੱਕਦੇ ਸਨ।"

"ਮੈਨੂੰ ਅੱਜ ਵੀ ਯਾਦ ਹੈ ਜਦੋਂ ਅੱਜ ਤੋਂ ਲਗਭਗ 10 ਸਾਲ ਪਹਿਲਾਂ ਮੈਂ ਆਪਣੇ ਪਿੰਡ ਤੋਂ ਤਕਰੀਬਨ 10 ਕਿਲੋਮੀਟਰ ਦੂਰ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸੈਂਟਰ ਭਲਗੜ੍ਹ ਵਿਖੇ ਸਿਖਲਾਈ ਲਈ ਜਾਂਦਾ ਹੁੰਦਾ ਸੀ। ਉਸ ਸਮੇਂ ਮੇਰੇ ਕੋਲ ਸਾਈਕਲ ਤੱਕ ਨਹੀਂ ਸੀ। ਇਸ ਲਈ ਮੈਂ ਲਿਫਟ ਲੈ ਕੇ ਉੱਥੇ ਪਹੁੰਚਿਆ ਕਰਦਾ ਸੀ।"

"ਇਕ ਸ਼ਾਮ ਟ੍ਰੇਨਿੰਗ ਤੋਂ ਬਾਅਦ ਮੈਂ ਬਹੁਤ ਥੱਕ ਗਿਆ ਸੀ। ਇਸ ਲਈ ਮੈਂ ਇੱਕ ਛੋਟੀ ਜਿਹੀ ਝਪਕੀ ਲੈਣ ਬਾਰੇ ਸੋਚਿਆ। ਪਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਲਈ ਮੈਂ ਗਰਾਊਂਡ ''ਚ ਰਾਤ ਕੱਟਣ ਦਾ ਫ਼ੈਸਲਾ ਕੀਤਾ ਅਤੇ ਫਿਰ ਸਵੇਰ ਦੀ ਸਿਖਲਾਈ ਤੋਂ ਬਾਅਦ ਹੀ ਘਰ ਪਰਤਿਆ ਸੀ।"

"ਗਰਾਊਂਡ ''ਚ ਪਾਣੀ ਦੇਣ ਵਾਲੇ ਵਿਅਕਤੀ ਨੇ ਮੈਨੂੰ ਉੱਥੇ ਹੀ ਸੁੱਤਿਆਂ ਵੇਖਿਆ। ਉਹ ਮੈਨੂੰ ਆਪਣੇ ਕਮਰੇ ''ਚ ਲੈ ਗਿਆ ਅਤੇ ਰਾਤ ਦਾ ਖਾਣਾ ਖਵਾਇਆ। ਹੁਣ ਜਦੋਂ ਵੀ ਮੈਂ ਐਸਏਆਈਬ ਸੈਂਟਰ ਦਾ ਦੌਰਾ ਕਰਦਾ ਹਾਂ, ਮੈਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਉਂਦਾ ਹਾਂ ਅਤੇ ਉਨ੍ਹਾਂ ਵੱਲੋਂ ਕੀਤੀ ਮਹਿਰਬਾਨੀ ਲਈ ਉਨ੍ਹਾਂ ਨੂੰ ਤੋਹਫ਼ਾ ਵੀ ਦਿੰਦਾ ਹਾਂ।"

"ਮੇਰੀ ਮਾਂ ਨੇ ਹਮੇਸ਼ਾ ਮੈਨੂੰ ਇਹ ਹੀ ਸਿਖਾਇਆ ਹੈ ਕਿ ਕਦੇ ਵੀ ਆਪਣੇ ਮੁਸ਼ਕਲ ਸਮੇਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਅਤੇ ਜਿੰਨ੍ਹਾਂ ਲੋਕਾਂ ਨੇ ਉਸ ਸਮੇਂ ਤੁਹਾਡੀ ਬਾਂਹ ਫੜ੍ਹੀ ਹੋਵੇ, ਉਨ੍ਹਾਂ ਦੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ।"

ਪੇਂਡੂ ਹਰਿਆਣੇ ਖੇਤਰ ''ਚ ਅੱਜ ਵੀ ਜਾਤੀ ਪ੍ਰਥਾ ਦਾ ਬੋਲ ਬਾਲਾ ਹੈ। ਫਿਰ ਕੀ ਸੁਮਿਤ ਨੂੰ ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਣ ਕਰਕੇ ਕਿਸੇ ਪੱਖਪਾਤ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ?

ਸੁਮਿਤ ਦੱਸਦਾ ਹੈ, "ਇਸ ਸਬੰਧ ''ਚ ਸਾਡਾ ਪੂਰਾ ਪਿੰਡ ਬਹੁਤ ਹੀ ਮਦਦ ਕਰਨ ਵਾਲਿਆਂ ਦਾ ਹੈ। ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਵੀ ਪਰ ਅਜੇ ਵੀ ਦਲਿਤ ਪਰਿਵਾਰਾਂ ਦੇ ਬੱਚਿਆਂ ''ਚ ਕਿਸੇ ਖੇਡ ਦੀ ਚੋਣ ਕਰਨ ਲਈ ਝਿਜਕ ਮੌਜੂਦ ਹੈ।"

"ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਖੇਡਾਂ ''ਚ ਅੱਗੇ ਵੱਧਣ ਲਈ ਲੋੜੀਂਦੀ ਖੁਰਾਕ ਦਾ ਇੰਤਜ਼ਾਮ ਕਰਨ ਲਈ ਸਾਧਨ ਹੀ ਨਹੀਂ ਹਨ। ਪਰ ਮੇਰੀ ਸਫਲਤਾ ਤੋਂ ਬਾਅਦ ਦਲਿਤ ਪਰਿਵਾਰਾਂ ਦੇ 10-15 ਬੱਚੇ ਖੇਡਾਂ ''ਚ ਵਧੀਆ ਭਵਿੱਖ ਦੀ ਉਮੀਦ ਨਾਲ ਮੈਦਾਨ ''ਚ ਉਤਰੇ ਹਨ।"

"ਹਾਕੀ ਲੀਗ ਤੋਂ ਬਾਅਦ ਹੀ ਮੇਰੇ ਜ਼ਿੰਦਗੀ ''ਚ ਅਸਲ ਤਬਦੀਲੀ ਆਈ ਹੈ। ਮੈਂ ਤਿੰਨ ਸੀਜ਼ਨ ਖੇਡੇ ਹਨ ਅਤੇ ਇਸ ਤੋਂ ਹਾਸਲ ਹੋਏ ਪੈਸਿਆਂ ਨਾਲ ਮੈਂ ਆਪਣੇ ਪਰਿਵਾਰ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹੁਣ ਸਾਨੂੰ ਭੋਜਨ, ਯਾਤਰਾ ਜਾਂ ਹੋਰ ਮੁਢਲੀਆਂ ਜ਼ਰੂਰਤਾਂ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ।

ਇਸ ਸਮੇਂ ਮੇਰੇ ਪਿਤਾ ਜੀ ਮਜ਼ਦੂਰੀ ਦਾ ਕੰਮ ਕਰਦੇ ਹਨ। ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਦਾ ਧੰਦਾ ਹੈ।

ਹਾਲ ''ਚ ਹੀ ਅਸੀਂ ਸੋਨੀਪਤ ''ਚ ਇਕ ਕਿਰਾਏ ਦਾ ਘਰ ਲਿਆ ਹੈ। ਪਰ ਮੇਰੇ ਪਿਤਾ ਜੀ ਅਤੇ ਵੱਡਾ ਭਰਾ ਪਿੰਡ ''ਚ ਹੀ ਬਣੇ ਘਰ ''ਚ ਰਹਿ ਰਹੇ ਹਨ। ਸੁਮਿਤ ਨੂੰ ਸਾਲ 2017 ''ਚ ਓਐਨਜੀਸੀ ''ਚ ਨੌਕਰੀ ਮਿਲੀ ਸੀ।

ਇਹ ਵੀ ਪੜ੍ਹੋ:

https://www.youtube.com/watch?v=CfHi0rKkDfw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''968d84c3-ca44-4559-9d37-90f820babd04'',''assetType'': ''STY'',''pageCounter'': ''punjabi.india.story.57531321.page'',''title'': ''ਕਈ ਰਾਤਾਂ ਭੁੱਖਿਆ ਸੌਣ ਤੇ ਢਾਬੇ ’ਤੇ ਸਾਫ-ਸਫ਼ਾਈ ਕਰਨ ਵਾਲਾ ਇਹ ਨੌਜਵਾਨ ਭਾਰਤੀ ਹਾਕੀ ਦੀ ਉਲੰਪਿਕ ਟੀਮ ਤੱਕ ਕਿਵੇਂ ਪਹੁੰਚਿਆ'',''author'': ''ਸੌਰਭ ਦੁੱਗਲ'',''published'': ''2021-06-19T11:29:15Z'',''updated'': ''2021-06-19T11:29:15Z''});s_bbcws(''track'',''pageView'');

Related News