ਕੇਂਦਰੀ ਖੇਤੀ ਮੰਤਰੀ ਦੀ ਦੋ ਟੁੱਕ, ''''ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ'''' - ਪ੍ਰੈ੍ੱਸ ਰਿਵੀਊ

06/19/2021 8:36:41 AM

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ, "ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ਨਾਲ ਕਾਨੂੰਨਾਂ ਦੀ ਤਜਵੀਜ਼ਾਂ ਉੱਪਰ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ।"

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ "ਭਾਰਤ ਸਰਕਾਰ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। ਜੇ ਕਿਸਾਨ ਚਾਹੁਣ ਤਾਂ ਅੱਧੀ ਰਾਤ ਨੂੰ ਵੀ ਗੱਲਬਾਤ ਲਈ ਤਿਆਰ ਹੈ।"

ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ 11 ਗੇੜ ਹੋ ਚੁੱਕੇ ਹਨ। ਆਖ਼ਰੀ ਵਾਰ ਦੀ ਬੈਠਕ ਵਿੱਚ ਕਿਸਾਨਾਂ ਨੇ ਸਰਕਾਰ ਦੀ ਕਾਨੂੰਨਾਂ ਦੇ ਅਮਲ ਨੂੰ ਮੁਲਤਵੀ ਕਰਨ ਦੀ ਤਜਵੀਜ਼ ਨੂੰ ਨਕਾਰ ਦਿੱਤਾ ਸੀ ਜਿਸ ਤੋਂ ਬਾਅਦ ਗੱਲਬਾਤ ਬੰਦ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਸਮਯੁਕਤ ਕਿਸਾਨ ਮੋਰਚੇ ਨੇ ਕੁੰਡਲੀ ਬਾਰਡਰ ''ਤੇ ਫ਼ੈਸਲਾ ਕੀਤਾ ਹੈ ਕਿ 26 ਜੂਨ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਦਿਨ ਵਜੋਂ ਮਨਾਇਆ ਜਾਵੇਗਾ ਅਤੇ ਪੰਜਾਬ, ਹਰਿਆਣਾ ਦੇ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅਤੇ ਗੁਰਦੁਆਰਾ ਨਾਢਾ ਸਾਹਿਬ ਪੰਚਕੁਲਾ ਵਿਖੇ ਇਕੱਠੇ ਹੋਣਗੇ।

ਮੋਦੀ ਨੇ ਪੰਜਾਬ ਤੇ ਸਿੱਖਾਂ ਲਈ ਬਹੁਤ ਕੁਝ ਕੀਤਾ: ਪੁਰੀ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸੱਤਾਂ ਸਾਲਾਂ ਦੌਰਾਨ ਪੰਜਾਬ ਅਤੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਵਿੱਚ ਉਨ੍ਹਾਂ ਨੇ ਲੰਗਰ ਨੂੰ ਜੀਐੱਸਟੀ ਤੋਂ ਮੁਕਤ ਰੱਖਣ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਗਿਣਾਇਆ।

ਉਨ੍ਹਾਂ ਨੇ ਪੀਐੱਮ ਦੀ ਪੰਜਾਬ ਪ੍ਰਤੀ ਪਹੁੰਚ ਨੂੰ ਕੋਪਰੇਟਿਵ ਸੰਘਵਾਦ ਦੀ ਮਿਸਾਲ ਕਰਾਰ ਦਿੱਤਾ ਅਤੇ ਦੱਸਿਆ ਕਿ ਪੀਐੱਮ ਨੇ ਵੀਰਵਾਰ ਨੂੰ ਪੰਜਾਬ ਲਈ 41 ਆਕਸੀਜ਼ਨ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਦਕਿ ਇਸ ਤੋਂ ਪਹਿਲਾਂ ਵੀ ਪੰਜਾਬ ਨੂੰ 13 ਆਕਸੀਜ਼ਨ ਪਲਾਂਟ ਅਲਾਟ ਹੋ ਚੁੱਕੇ ਹਨ।

ਉਨ੍ਹਾਂ ਨੇ ਪੰਜਾਬ ਸਰਕਾਰ ਉੱਪਰ, ਐੱਨਡੀਟੀਵੀ ਦੀ ਖ਼ਬਰ ਮੁਤਾਬਕ ਕੋਵਿਡ ਵੈਕਸੀਨ ਤੋਂ ਮੁਨਾਫ਼ਾਖੋਰੀ ਕਰਨ ਦਾ ਇਲਜ਼ਾਮ ਲਾਇਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://youtu.be/xWw19z7Edrs

ਭਾਰਤ ਦੇ ਆਈਟੀ ਖੇਤਰ ਵਿੱਚ ਜਾਣਗੀਆਂ 30 ਲੱਖ ਨੌਕਰੀਆਂ

ਘਰੇਲੂ ਆਈਟੀ ਖੇਤਰ ਲਗਭਗ 1.60 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਸ ਵਿੱਚੋਂ ਲਗਭਗ 90 ਲੱਖ ਨੀਵੇਂ-ਕੌਸ਼ਲ ਵਾਲੇ ਵਰਗ ਅਤੇ ਬੀਪੀਓ ਵਗੈਰਾ ਵਿੱਚ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਨਾਸਕੌਮ ਵੱਲੋ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ 90 ਲੱਖ ਵਿੱਚੋਂ ਆਉਣ ਵਾਲੇ ਸਾਲ ਤੱਕ 30 ਲੱਖ, ਲਗਭਗ ਇੱਕ ਤਿਹਾਈ ਨੌਕਰੀਆਂ ਖ਼ਤਮ ਹੋ ਜਾਣਗੀਆਂ।

ਸਨਅਤ ਵਿੱਚ ਵਧ ਰਹੇ ਤਕਨੀਕੀਕਰਨ ਸਦਕਾ ਅਤੇ ਖ਼ਾਸ ਕਰ ਆਈਟੀ ਖੇਤਰ ਵਿੱਚ ਇਸ ਦੀ ਤੇਜ਼ ਗਤੀ ਕਾਰਨ ਕੰਪਨੀਆਂ ਨੌਕਰੀਆਂ ਵਿੱਚ ਇਹ ਕਮੀ ਕਰਨਗੀਆਂ। ਨੌਕਰੀਆਂ ਵਿੱਚ ਇਸ ਕਟੌਤੀ ਕਾਰਨ ਕੰਪਨੀਆਂ ਨੂੰ 100 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਹੋਵੇਗੀ।

ਭਾਰਤ ਵਿੱਚ ਕੋਵਿਡ ਕੇਸਾਂ ਦੀ ਹਫ਼ਤਾਵਾਰੀ ਔਸਤ ਡਿੱਗੀ

ਲੋਕਾਂ ਦੀ ਭੀੜ
Getty Images

ਕੋਰੋਨਾਵਾਇਰਸ ਦੀ ਤਬਾਹਕਾਰੀ ਦੂਜੀ ਲਹਿਰ ਦੌਰਾਨ ਲਗਭਗ ਢਾਈ ਮਹੀਨੇ ਤੱਕ ਸਭ ਤੋਂ ਜ਼ਿਆਦਾ ਰੋਜ਼ਾਨਾ ਕੋਵਿਡ ਕੇਸਾਂ ਵਾਲਾ ਦੇਸ਼ ਰਹਿਣ ਮਗਰੋਂ ਭਾਰਤ ਵਿੱਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਵਿਡ ਕੇਸਾਂ ਦੀ ਔਸਤ ਘਟੀ ਹੈ ਅਤੇ ਦੇਸ਼ ਹੁਣ ਦੂਜੇ ਪੌਢੇ ''ਤੇ ਆ ਗਿਆ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਖ਼ਤਮ ਹੋਏ ਸੱਤ ਦਿਨਾਂ ਦੌਰਾਨ ਵਰਲਡੋਮੀਟਰ.ਇਨਫੋ ਵੱਲੋਂ ਜਾਰੀ ਡੇਟਾ ਮੁਤਾਬਕ ਇਸ ਦੌਰਾਨ ਜਿੱਥੇ ਬ੍ਰਾਜ਼ੀਲ ਨੇ 4,88,882 ਕੇਸ ਉੱਥੇ ਹੀ ਭਾਰਤ ਨੇ 4,88,626 ਕੇਸ ਦਰਜ ਕੀਤੇ।

ਮਾਰਚ ਦੇ ਪਿਛਲੇ ਮੱਧ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਵਿੱਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੋਵਿਡ ਕੇਸਾਂ ਦੀ ਹਫ਼ਤਾਵਾਰੀ ਔਸਤ ਭਾਰਤ ਨਾਲੋਂ ਜ਼ਿਆਦਾ ਆਈ ਹੋਵੇ।

ਇਹ ਵੀ ਪੜ੍ਹੋ:

https://www.youtube.com/watch?v=u3UO1jckuOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''84c2058d-e524-4022-bf4b-95c1df789b67'',''assetType'': ''STY'',''pageCounter'': ''punjabi.india.story.57536262.page'',''title'': ''ਕੇਂਦਰੀ ਖੇਤੀ ਮੰਤਰੀ ਦੀ ਦੋ ਟੁੱਕ, \''ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ\'' - ਪ੍ਰੈ੍ੱਸ ਰਿਵੀਊ'',''published'': ''2021-06-19T02:54:06Z'',''updated'': ''2021-06-19T02:54:06Z''});s_bbcws(''track'',''pageView'');

Related News