ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੂੰ ਚੈਨਲ ਨੇ ਆਫ ਏਅਰ ਕੀਤਾ- ਅਹਿਮ ਖ਼ਬਰਾਂ
Tuesday, Jun 01, 2021 - 12:51 PM (IST)


ਇਸ ਪੇਜ ਰਾਹੀਂ ਤੁਸੀਂ ਦੇਸ-ਵਿਦੇਸ਼ ਦੀਆਂ ਅਹਿਮ ਖ਼ਬਰਾਂ ਪੜ੍ਹ ਸਕਦੇ ਹੋ।
ਪਾਕਿਸਤਾਨ ਦੇ ਸੀਨੀਅਰ ਟੀਵੀ ਪੱਤਰਕਾਰ ਹਾਮਿਦ ਮੀਰ ਨੂੰ ਉਨ੍ਹਾਂ ਦੇ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਹੈ।
ਹਾਮਿਦ ਮੀਰ ਨੂੰ ਸੋਮਵਾਰ ਨੂੰ ਆਫ ਏਅਰ ਕੀਤਾ ਗਿਆ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਹੀ ਪਾਕਿਸਤਾਨ ਦੀ ਫੌਜ ਦੇ ਖਿਲਾਫ਼ ਬੋਲਿਆ ਸੀ।
ਉਨ੍ਹਾਂ ਨੇ ਮੀਡੀਆ ਦੀ ਸੈਂਸਰਸ਼ਿਪ ਹੋਣ ਤੇ ਮੀਡੀਆ ''ਤੇ ਦਬਾਅ ਬਣਾਉਣ ਦੇ ਫੌਜ ''ਤੇ ਇਲਜ਼ਾਮ ਲਗਾਏ ਸਨ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਦੀ ਲਾਗ ਸ਼ੂਗਰ ਵਧਣ ਦਾ ਕਾਰਨ ਬਣ ਰਹੀ ਹੈ? 5 ਸਵਾਲਾਂ ਦੇ ਜਵਾਬ
- ਇਜ਼ਰਾਈਲ ਨੂੰ ਲੰਮੇ ਸਮੇਂ ਤੋਂ ਚਕਮਾ ਦੇ ਰਿਹਾ ਮੁਹੰਮਦ ਜ਼ਾਏਫ਼ ਕੌਣ ਹੈ
- ਕੋਰੋਨਾ ਵੈਕਸੀਨ : BHU ਦੇ ਮਾਹਰਾਂ ਨੇ ਟੀਕਿਆਂ ਦੀ ਘਾਟ ਦੇ ਫੌਰੀ ਸੰਕਟ ਦਾ ਇਹ ਦੱਸਿਆ ਹੱਲ
ਆਲੋਚਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਪੱਤਰਕਾਰ ''ਤੇ ਖ਼ਤਰਾ ਵਧ ਰਿਹਾ ਹੈ ਭਾਵੇਂ ਸਰਕਾਰ ਇਸ ਤੋਂ ਇਨਕਾਰੀ ਹੈ।
ਹਾਮਿਦ ਮੀਰ ਨੇ ਬੀਬੀਸੀ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਤੇ ਧੀ ਨੂੰ ਵੀ ਧਮਕਾਇਆ ਗਿਆ ਹੈ।
ਹਾਮਿਦ ਮੀਰ ਪਾਕਿਸਤਾਨ ਦਾ ਮਸ਼ਹੂਰ ਸ਼ੋਅ ਕੈਪੀਟਲ ਟਾਕ ਹੋਸਟ ਕਰਦੇ ਸਨ ਜੋ ਜੀਓ ਨਿਊਜ਼ ਉੱਤੇ ਚੱਲਦਾ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਸੋਮਵਾਰ ਨੂੰ ਦੱਸਿਆ ਕਿ ਮੈਨੇਜਮੈਂਟ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਕੁਝ ਵਕਤ ਲਈ ਆਫ ਏਅਰ ਰਹਿਣਗੇ। ਚੈਨਲ ਨੇ ਉਨ੍ਹਾਂ ਨੂੰ ਇਸ ਬਾਰੇ ਕੋਈ ਕਾਰਨ ਨਹੀਂ ਦੱਸਿਆ ਹੈ।
ਜੀਓ ਟੀਵੀ ਨੇ ਦੱਸਿਆ ਕਿ ਹਾਮਿਦ ਮੀਰ ਨੂੰ ਕੁਝ ਦੇਰ ਵਾਸਤੇ ਆਫ ਏਅਰ ਕੀਤਾ ਗਿਆ ਹੈ।
ਭਾਰਤ ’ਚ ਪੈਦਾ ਹੋਇਆ ‘ਵੈਰੀਅੰਟ’ ਦਾ ਨਾਂ ‘ਡੈਲਟਾ’ ਰੱਖਿਆ
ਵਿਸ਼ਵ ਸਿਹਤ ਸੰਗਠ ਯਾਨਿ ਡਬਲਿਊਐੱਚਓ ਨੇ ਕੋਵਿਡ-19 ਦੇ ਵੈਰੀਅੰਟਸ ਲਈ ਨਵੇਂ ਨਾਮ ਦਾ ਐਲਾਨ ਕੀਤਾ ਹੈ।
ਹੁਣ ਡਬਲਿਊਐੱਚਓ ਯੂਕੇ, ਦੱਖਣੀ ਅਫਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਵਿੱਚ ਮਿਲੇ ਪਹਿਲੇ ਵੈਰੀਅੰਟ ਲਈ ਗਰੀਕ ਅੱਖਰਾਂ ਦੀ ਵਰਤੋਂ ਕਰੇਗਾ।
ਉਦਾਹਰਨ ਵਜੋਂ ਯੂਕੇ ਦੇ ਵੈਰੀਅੰਟ ਲਈ ਅਲਫਾ, ਦੱਖਣੀ ਅਫਰੀਕਾ ਲਈ ਬੇਟਾ ਅਤੇ ਭਾਰਤ ਲਈ ਡੇਲਟਾ ਸੱਦੇਗਾ।
ਡਬਲਿਊਐੱਚਓ ਨੇ ਕਿਹਾ ਇਹ ਵਿਚਾਰ-ਵਟਾਂਦਰੇ ਨੂੰ ਸੌਖਿਆ ਕਰਨ ਲਈ ਹੈ ਪਰ ਇਸ ਦੇ ਨਾਲ ਹੀ ਨਾਵਾਂ ਉੱਤੇ ਲੱਗੇ ਦਾਗਾਂ ਨੂੰ ਮਿਟਾਉਣ ਦੀ ਵੀ ਕੋਸ਼ਿਸ਼ ਕਰੇਗਾ।
ਪਿਛਲੇ ਅਕਤੂਬਰ ਵਿੱਚ ਭਾਰਤ ਵਿੱਚ ਮਿਲਣ ਵਾਲੇ B.1.617.2 ਵੈਰੀਅੰਟ ਦੇ ਨਾਮ ਨੂੰ ਲੈ ਕੇ ਭਾਰਤ ਸਰਕਾਰ ਨੇ ਆਲੋਚਨਾ ਕੀਤੀ ਸੀ, ਜਿਸ ਨੂੰ ਕਿ "ਭਾਰਤੀ ਵੈਰੀਅੰਟ" ਵਜੋਂ ਸੱਦਿਆ ਦਿਆ ਸੀ।

ਹਾਲਾਂਕਿ, ਡਬਲਿਊਐਚਓ ਨੇ ਇਸ ਨੂੰ ਕਦੇ ਅਧਿਕਾਰਤ ਤੌਰ ''ਤੇ ਨਾਮ ਨਹੀਂ ਦਿੱਤਾ।
ਡਬਲਿਊਐੱਚਓ ਵਿੱਚ ਕੋਵਿਡ-19 ਤਕਨੀਕੀ ਆਗੂ ਮਾਰੀਆ ਵੈਨ ਕਰਖੋਵੇ ਨੇ ਟਵੀਟ ਕੀਤਾ, "ਕਿਸੇ ਵੀ ਗੇਸ਼ ਵੈਰੀਅੰਟ ਦਾ ਪਤਾ ਲਗਾਉਣ ਅਤੇ ਰਿਪੋਰਟ ਕਰਨ ਲਈ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ।"
https://twitter.com/mvankerkhove/status/1399388129300205569
ਉਨ੍ਹਾਂ ਨੇ ਵੈਰੀਅੰਟ ਦੀ "ਮਜ਼ਬੂਤ ਨਿਗਰਾਨੀ" ਅਤੇ ਫੈਲਾਅ ਨੂੰ ਰੋਕਣ ਲਈ ਵੀ ਵਿਗਿਆਨਕ ਡਾਟਾ ਸਾਂਝਾ ਕਰਨ ਦੀ ਅਪੀਲ ਕੀਤੀ ਹੈ।
ਭਾਰਤ ''ਚ ਜੁਲਾਈ-ਅਗਸਤ ਤੱਕ ਪ੍ਰਤੀਦਿਨ ਇੱਕ ਕਰੋੜ ਲੋਕਾਂ ਨੂੰ ਟੀਕੇ ਲਗਾਉਣ ਦਾ ਟੀਚਾ
ਕੇਂਦਰ ਸਰਕਾਰ ਨੇ ਆਸ ਜਤਾਈ ਹੈ ਕਿ ਭਾਰਤ ਵਿੱਚ ਜੁਲਾਈ ਦੇ ਮੱਧ ਜਾਂ ਅਗਸਤ ਤੱਕ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਵਧੇਗੀ ਜਿਸ ਤੋਂ ਬਾਅਦ ਰੋਜ਼ਾਨਾ ਇੱਕ ਕਰੋੜ ਲੋਕਾਂ ਦਾ ਟੀਕਾਕਰਨ ਹੋ ਸਕੇਗਾ।
ਕੋਵਿਡ-19 ਵੈਕਸੀਨੇਸ਼ਨ ''ਤੇ ਬਣੀ ਟਾਸਕ ਫੋਰਸ ਦੇ ਪ੍ਰਧਾਨ ਡਾਕਟਰ ਐੱਨ ਕੇ ਅਰੋੜ ਨੇ ਕਿਹਾ ਹੈ ਕਿ ਅਗਸਤ ਤੱਕ ''ਮੇਡ ਇਨ ਇੰਡੀਆ'' ਯਾਨਿ ਦੇਸ਼ ਵਿੱਚ ਬਣੀ ਕਰੀਬ 25 ਕਰੋੜ ਵੈਕਸੀਨ ਉਪਲਬਧ ਹੋ ਸਕੇਗੀ।

ਡਾਕਟਰ ਅਰੋੜਾ ਨੇ ਕਿਹਾ, "ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇੱਕ ਚਿੱਠੀ ਵਿੱਚ ਦੱਸਿਆ ਹੈ ਕਿ ਉਹ ਜੂਨ ਦੇ ਅੰਤ ਤੱਕ 10-12 ਕਰੋੜ ਵੈਕਸੀਨ ਬਣਾ ਲੈਣਗੇ, ਜੋ ਕਿ ਉਨ੍ਹਾਂ ਦੀ ਸਮਰੱਥਾ ਤੋਂ 50 ਫੀਸਦ ਜ਼ਿਆਦਾ ਹੋਵੇਗਾ।"
ਵੈਸੇ ਹੀ ਕੋਵੈਕਸੀਨ ਦੇ ਉਤਪਾਦਨ ਦੀ ਵੀ ਸਮਰੱਥਾ ਵਧੇਗੀ ਅਤੇ ਜੁਲਾਈ ਤੇ ਅੰਤ ਤੱਕ ਉਹ ਪ੍ਰਤੀ ਮਹੀਨਾ 10-12 ਕਰੋੜ ਟੀਕੇ ਤਿਆਰ ਕਰ ਸਕਣਗੇ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਦੂਜੇ ਟੀਕਾ ਨਿਰਮਾਤਾਵਾਂ ਜਾਂ ਵਿਦੇਸ਼ਾਂ ਤੋਂ ਸਪੂਤਨਿਕ ਵੀ, ਫਾਈਜ਼ਰ ਅਤੇ ਮੌਡਰਨਾ ਦੇ ਟੀਕੇ ਵੀ ਉਪਲਬਧ ਹੋ ਸਕਦੇ ਹਨ।
ਡਾਕਟਰ ਅਰੋੜਾ ਨੇ ਦੱਸਿਆ, "ਅਗਸਤ ਤੱਕ ਸਾਡੇ ਕੋਲ ਹਰ ਮਹੀਨੇ 20-25 ਕਰੋੜ ਡੋਜ਼ ਹੋਣਗੀਆਂ। ਸਾਡਾ ਟੀਚਾ ਹੋਵੇਗਾ ਕਿ ਹਰ ਮਹੀਨੇ ਇੱਕ ਕਰੋੜ ਲੋਕਾਂ ਨੂੰ ਟੀਕੇ ਲਗਾਏ ਜਾ ਸਕਣਗੇ।"
ਦਿੱਲੀ: ਸ਼ਰਾਬ ਦੀ ਹੋਮ ਡਿਲੀਵਰੀ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਸਰਕਾਰ ਨੇ ਭਾਰਤ ਸ਼ਰਾਬ ਅਤੇ ਵਿਦੇਸ਼ੀ ਸ਼ਰਾਬ ਦੀ ਹੋਮ ਡਿਲੀਵਰੀ ਲਈ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਤਹਿਤ ਲੋਕ ਮੌਬਾਈਲ ਐਪ ਜਾਂ ਆਨਲਾਈਨ ਵੈਬ ਪੋਰਟਲ ਰਾਹੀਂ ਆਰਡਰ ਦੇ ਸਕਦੇ ਹਨ।
https://twitter.com/ANI/status/1399577309246418947
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=y0o_07fHJGA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''71d9c92d-1d07-40d5-a884-1bec12554dae'',''assetType'': ''STY'',''pageCounter'': ''punjabi.india.story.57312153.page'',''title'': ''ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੂੰ ਚੈਨਲ ਨੇ ਆਫ ਏਅਰ ਕੀਤਾ- ਅਹਿਮ ਖ਼ਬਰਾਂ'',''published'': ''2021-06-01T07:13:40Z'',''updated'': ''2021-06-01T07:13:40Z''});s_bbcws(''track'',''pageView'');