ਕੋਰੋਨਾਵਇਰਸ ਦੀ ਵੈਕਸੀਨ ਕਿੰਨੀ ਸੁਰੱਖਿਅਤ ਹੈ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ
Tuesday, Jun 01, 2021 - 11:36 AM (IST)


ਭਾਰਤ ਵਿੱਚ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਅਭਿਆਨ ਜਾਰੀ ਹੈ। ਭਾਰਤ ਵਿੱਚ ਲੋਕਾਂ ਨੂੰ ਦੋ ਤਰ੍ਹਾਂ ਦੀ ਵੈਕਸੀਨ ਦਿੱਤੀ ਜਾ ਰਹੀ ਹੈ।
ਇੱਕ ਦਾ ਨਾਂ ਹੈ ਕੋਵੀਸ਼ੀਲਡ ਜਿਸ ਨੂੰ ਐਸਟਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ
ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇਸ ਦਾ ਉਤਪਾਦਨ ਕੀਤਾ ਅਤੇ ਦੂਜਾ ਟੀਕਾ ਹੈ ਭਾਰਤੀ ਕੰਪਨੀ ਭਾਰਤ ਬਾਇਓਟੈੱਕ ਵੱਲੋਂ ਬਣਾਇਆ ਗਿਆ ਕੋਵੈਕਸੀਨ।
ਇਹ ਵੀ ਪੜ੍ਹੋ:
- ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ: ਹਾਈ ਕਮਾਂਡ ਦਾ ਸੰਕਟ ਸੁਲਝਾਉਣ ਦਾ ਕੀ ਹੈ ਫਾਰਮੂਲਾ
- ਆਬਿਦਾ ਸੁਲਤਾਨ: ਦੋ ਰਿਆਸਤਾਂ ਦਾ ''ਸਿੰਘਾਸਣ'' ਛੱਡ ਕੇ ਦੋ ਸੂਟ ਕੇਸਾਂ ਨਾਲ ਪਾਕਿਸਤਾਨ ਜਾਣ ਵਾਲੀ ''ਸ਼ਹਿਜ਼ਾਦੀ''
- ਚੀਨ ਨੇ ਕਿਉਂ ਬਦਲ ਦਿੱਤੀ 2 ਬੱਚਿਆਂ ਦੀ ਨੀਤੀ ਤੇ ਕਿਉਂ ਦਿੱਤੀ 3 ਬੱਚੇ ਜੰਮਣ ਦੀ ਖੁੱਲ
ਬ੍ਰਿਟੇਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਬ੍ਰਿਟੇਨ ਵਿੱਚ ਆਕਸਫੋਰਡ-ਐਸਟਰਾਜ਼ੈਨੇਕਾ ਅਤੇ ਫਾਈਜ਼ਰ-ਬਾਇਓਟੇਕ ਦੀ ਵੈਕਸੀਨ ਲਗਾਈ ਜਾ ਰਹੀ ਹੈ।
ਜਿੱਥੇ, ਜੋ ਵੀ ਵੈਕਸੀਨ ਲਗਾਈ ਜਾ ਰਹੀ ਹੈ, ਉੱਥੋਂ ਦੀਆਂ ਸੰਸਥਾਵਾਂ ਨੇ ਉਸ ਨੂੰ ਸੁਰੱਖਿਅਤ ਦੱਸਿਆ ਹੈ। ਹਾਲਾਂਕਿ ਕੁਝ ਲੋਕਾਂ ਵਿੱਚ ਵੈਕਸੀਨ ਲੈਣ ਤੋਂ ਬਾਅਦ ਮਾਮੂਲੀ ਰੀਐਕਸ਼ਨ ਦੇਖੇ ਗਏ ਹਨ।
ਕਿਵੇਂ ਪਤਾ ਲੱਗਿਆ ਹੈ ਕਿ ਵੈਸਕੀਨ ਸੁਰੱਖਿਅਤ ਹੈ?
ਵੈਕਸੀਨ ਲਈ ਪਹਿਲਾਂ ਲੈਬ ਵਿੱਚ ਸੇਫਟੀ ਟ੍ਰਾਇਲ ਸ਼ੁਰੂ ਕੀਤੇ ਜਾਂਦੇ ਹਨ ਜਿਸ ਤਹਿਤ ਕੋਸ਼ਿਕਾਵਾਂ ਅਤੇ ਜਾਨਵਰਾਂ ''ਤੇ ਪ੍ਰੀਖਣ ਅਤੇ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਨਸਾਨਾਂ ''ਤੇ ਅਧਿਐਨ ਹੁੰਦੇ ਹਨ।

ਸਿਧਾਂਤ ਇਹ ਹੈ ਕਿ ਛੋਟੇ ਪੱਧਰ ''ਤੇ ਸ਼ੁਰੂ ਕਰੋ ਅਤੇ ਪ੍ਰੀਖਣ ਦੇ ਅਗਲੇ ਪੱਧਰ ''ਤੇ ਤਾਂ ਹੀ ਜਾਓ ਜਦੋਂ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾਵਾਂ ਨਾ ਰਹਿਣ।
ਟ੍ਰਾਇਲ ਦੀ ਕੀ ਭੂਮਿਕਾ ਹੁੰਦੀ ਹੈ?
ਲੈਬ ਦਾ ਸੇਫਟੀ ਡੇਟਾ ਠੀਕ ਰਹਿੰਦਾ ਹੈ ਤਾਂ ਵਿਗਿਆਨਕ ਵੈਕਸੀਨ ਦੇ ਅਸਰ ਦਾ ਪਤਾ ਲਗਾਉਣ ਲਈ ਅੱਗੇ ਵਧ ਸਕਦੇ ਹਨ।
ਇਸ ਦਾ ਮਤਲਬ ਫਿਰ ਵਾਲੰਟੀਅਰਾਂ ਦੇ ਵੱਡੇ ਸਮੂਹ ''ਤੇ ਪ੍ਰੀਖਣ ਕੀਤੇ ਜਾਂਦੇ ਹਨ। ਜਿਵੇਂ ਫਾਈਜ਼ਰ-ਬਾਇਓਏਨਟੇਕ ਦੇ ਮਾਮਲੇ ਵਿੱਚ ਲਗਭਗ 40 ਹਜ਼ਾਰ ਲੋਕਾਂ ''ਤੇ ਪ੍ਰੀਖਣ ਕੀਤੇ ਗਏ। ਅੱਧਿਆਂ ਨੂੰ ਵੈਕਸੀਨ ਦਿੱਤੀ ਗਈ ਅਤੇ ਅੱਧਿਆਂ ਨੂੰ ਇੱਕ ਪਲੇਸਬੋ ਜੈਬ।
ਰਿਸਰਚਰਾਂ ਅਤੇ ਭਾਗ ਲੈਣ ਵਾਲੇ ਲੋਕਾਂ ਨੂੰ ਨਤੀਜੇ ਆਉਣ ਤੱਕ ਨਹੀਂ ਦੱਸਿਆ ਗਿਆ ਸੀ ਕਿ ਕਿਹੜਾ ਸਮੂਹ ਕੌਣ ਹੈ, ਤਾਂ ਕਿ ਪਹਿਲਾਂ ਹੀ ਅਨੁਮਾਨ ਤੋਂ ਬਚਿਆ ਜਾ ਸਕੇ। ਪੂਰੇ ਕੰਮ ਅਤੇ ਸਿੱਟੇ ਨੂੰ ਸੁਤੰਤਰ ਰੂਪ ਨਾਲ ਜਾਂਚਿਆ ਗਿਆ ਅਤੇ ਪ੍ਰਮਾਣਿਤ ਕੀਤਾ ਗਿਆ।
ਕੋਵਿਡ ਵੈਕਸੀਨ ਦੇ ਪ੍ਰੀਖਣ ਬਹੁਤ ਤੇਜ਼ ਗਤੀ ਨਾਲ ਕੀਤੇ ਗਏ, ਪਰ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।

ਉੱਥੇ ਹੀ ਆਕਸਫੋਰਡ-ਐਸਟਰਾਜ਼ੈਨੇਕਾ ਕੋਵਿਡ ਵੈਕਸੀਨ ਦਾ ਟ੍ਰਾਇਲ ਉਸ ਵਕਤ ਜਾਂਚ ਲਈ ਕੁਝ ਦੇਰ ਲਈ ਰੋਕ ਦਿੱਤਾ ਗਿਆ ਸੀ ਜਦੋਂ ਇੱਕ ਪ੍ਰਤੀਭਾਗੀ ਦੀ ਮੌਤ ਹੋ ਗਈ ਸੀ। ਇਹ ਪ੍ਰਤੀਭਾਗੀ ਹਜ਼ਾਰਾਂ ਪ੍ਰਤੀਭਾਗੀਆਂ ਵਿੱਚੋਂ ਇੱਕ ਸੀ। ਦੱਸਿਆ ਗਿਆ ਕਿ ਮੌਤ ਦੀ ਵਜ੍ਹਾ ਵੈਕਸੀਨ ਨਹੀਂ ਸੀ ਜਿਸ ਤੋਂ ਬਾਅਦ ਟ੍ਰਾਇਲ ਫਿਰ ਸ਼ੁਰੂ ਕਰ ਦਿੱਤਾ ਗਿਆ ਸੀ।
ਹਾਲਾਂਕਿ ਭਾਰਤ ਦੀ ਸਵਦੇਸ਼ੀ ਕੋਵੈਕਸੀਨ ਦੇ ਡੇਟਾ ਦੀ ਕਮੀ ਨੂੰ ਲੈ ਕੇ ਸ਼ੁਰੂ ਵਿੱਚ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ, ਪਰ ਮਾਰਚ ਵਿੱਚ ਇਸ ਵੈਕਸੀਨ ਨੂੰ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਦਾਅਵਾ ਕੀਤਾ ਸੀ ਕਿ ਤੀਜੇ ਪੜਾਅ ਦੇ ਟ੍ਰਾਇਲ ਵਿੱਚ ਕੋਵੈਕਸੀਨ ਦੀ ਪ੍ਰਭਾਵਸ਼ੀਲਤਾ 81 ਫੀਸਦੀ ਪਾਈ ਗਈ।
ਕੀ ਵੈਕਸੀਨ ਨਾਲ ਸਾਈਡ-ਇਫੈਕਟ ਹੋ ਸਕਦਾ ਹੈ?
ਵੈਕਸੀਨ ਤੁਹਾਨੂੰ ਕੋਈ ਬਿਮਾਰੀ ਨਹੀਂ ਦਿੰਦੀ, ਬਲਕਿ ਤੁਹਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਉਸ ਲਾਗ ਦੀ ਪਛਾਣ ਕਰਨਾ ਅਤੇ ਉਸ ਨਾਲ ਲੜਨਾ ਸਿਖਾਉਂਦੀ ਹੈ, ਜਿਸ ਖਿਲਾਫ਼ ਸੁਰੱਖਿਆ ਦੇਣ ਲਈ ਉਸ ਵੈਕਸੀਨ ਨੂੰ ਤਿਆਰ ਕੀਤਾ ਗਿਆ ਹੈ।
ਵੈਕਸੀਨ ਤੋਂ ਬਾਅਦ ਕੁਝ ਲੋਕਾਂ ਨੂੰ ਹਲਕੇ ਲੱਛਣ ਬਰਦਾਸ਼ਤ ਕਰਨੇ ਪੈ ਸਕਦੇ ਹਨ। ਇਹ ਕੋਈ ਬਿਮਾਰੀ ਨਹੀਂ ਹੁੰਦੀ, ਸਗੋਂ ਵੈਕਸੀਨ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਹੁੰਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
10 ਵਿੱਚੋਂ ਇੱਕ ਵਿਅਕਤੀ ਨੂੰ ਜੋ ਆਮ ਰਿਐਕਸ਼ਨ ਹੋ ਸਕਦਾ ਹੈ ਅਤੇ ਆਮ ਤੌਰ ''ਤੇ ਕੁਝ ਦਿਨ ਵਿੱਚ ਠੀਕ ਹੋ ਜਾਂਦਾ ਹੈ, ਜਿਵੇਂ-ਬਾਂਹ ਵਿੱਚ ਦਰਦ ਹੋਣਾ, ਸਿਰਦਰਦ ਜਾਂ ਬੁਖਾਰ ਹੋਣਾ, ਠੰਢ ਲੱਗਣਾ, ਥਕਾਵਟ ਮਹਿਸੂਸ ਹੋਣੀ, ਬਿਮਾਰ ਅਤੇ ਕਮਜ਼ੋਰ ਮਹਿਸੂਸ ਕਰਨਾ, ਸਿਰ ਚਕਰਾਉਣਾ, ਮਾਸਪੇਸ਼ੀਆਂ ਵਿੱਚ ਦਰਦ ਮਹਿਸੂਸ ਹੋਣਾ।

ਆਈਸੀਐੱਮਆਰ ਨਾਲ ਮਿਲ ਕੇ ਕੋਵੈਕਸੀਨ ਨੂੰ ਵਿਕਸਤ ਕਰਨ ਵਾਲੀ ਭਾਰਤ ਬਾਇਓਟੈਕ ਕੰਪਨੀ ਮੁਤਾਬਕ ਤੀਜੇ ਪੜਾਅ ਦੇ ਅਧਿਐਨ ਵਿੱਚ 18-98 ਸਾਲ ਵਿਚਕਾਰ ਦੀ ਉਮਰ ਦੇ 25,800 ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 60 ਸਾਲ ਤੋਂ ਜ਼ਿਆਦਾ ਉਮਰ ਦੇ 2,433 ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 4,500 ਲੋਕ ਸਨ।
ਕੀ ਐਸਟਰਾਜ਼ੈਨੇਕਾ ਵੈਕਸੀਨ ਨਾਲ ਖੂਨ ਦੇ ਥੱਕੇ ਜੰਮਣ ਦਾ ਖ਼ਤਰਾ ਹੈ?
ਆਕਸਫੋਰਡ-ਐਸਟਰਾਜ਼ੈਨੇਕਾ ਲਗਵਾਉਣ ਤੋਂ ਬਾਅਦ ਬਹੁਤ ਥੋੜ੍ਹੇ ਲੋਕਾਂ ਦੇ ਦਿਮਾਗ਼ ਵਿੱਚ ਅਸਾਧਾਰਨ ਖੂਨ ਦੇ ਥੱਕੇ ਹੋਣ ਦਾ ਪਤਾ ਲੱਗਿਆ ਹੈ। ਇਸ ਦੇ ਚੱਲਦੇ ਜਰਮਨੀ, ਫਰਾਂਸ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਇਸ ਨੂੰ ਲੈ ਕੇ ਪਾਬੰਦੀ ਲਗਾ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਯੂਰੋਪੀਅਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਫਾਇਦੇ ਕਿਸੇ ਵੀ ਜੋਖ਼ਿਮ ਤੋਂ ਜ਼ਿਆਦਾ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਕੋਵਿਡ ਵੈਕਸੀਨ: ਭਾਰਤ ’ਚ ਕੋਰੋਨਾ ਵੈਕਸੀਨ ਨਾਲ ਜੁੜੇ ਤੁਹਾਡੇ ਹਰ ਸਵਾਲ ਦਾ ਜਵਾਬ
- ਕੋਰੋਨਾਵਾਇਰਸ ਵੈਕਸੀਨ ਤੋਂ ''ਨਪੁੰਸਕ ਹੋਣ'' ਸਣੇ 4 ਦਾਅਵਿਆਂ ਦੀ ਸੱਚਾਈ ਜਾਣੋ
- ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਦੁਨੀਆ ਭਰ ਦੇ ਵਿਗਿਆਨੀ ਅਤੇ ਦਵਾਈ ਸੁਰੱਖਿਆ ਸੰਸਥਾਵਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਇਸ ਵੈਕਸੀਨ ਨਾਲ ਸੱਚ ਵਿੱਚ ਅਜਿਹੇ ਸਟਰੋਕ ਹੋ ਰਹੇ ਹਨ। ਇਸ ਨਾਲ ਕਿੰਨਾ ਵੱਡਾ ਖ਼ਤਰਾ ਹੋ ਸਕਦਾ ਹੈ ਅਤੇ ਟੀਕਾਕਰਨ ਅਭਿਆਨਾਂ ਲਈ ਇਨ੍ਹਾਂ ਦਾ ਕੀ ਮਤਲਬ ਹੈ।
ਕੀ ਵੈਕਸੀਨ ਦੀ ਵਜ੍ਹਾ ਨਾਲ ਥੱਕੇ ਜੰਮ ਰਹੇ ਹਨ?
ਇਸ ਵਕਤ ਸਾਡੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ।

ਸੇਫਟੀ ਡੇਟਾ ਦੀ ਸਮੀਖਿਆ ਕਰ ਰਹੀ ਯੂਰੋਪੀਅਨ ਮੈਡੀਸਨ ਏਜੰਸੀ (ਈਐੱਮਏ) ਨੇ ਕਿਹਾ ਕਿ ''ਇਹ ਸਾਬਤ ਨਹੀਂ ਹੋਇਆ ਹੈ, ਪਰ ਇਹ ਸੰਭਵ ਹੈ।''''
ਸੰਸਥਾ ਪਤਾ ਲਗਾਵੇਗੀ ਕਿ ਥੱਕੇ ਜੰਮਣਾ ਸਾਈਡ-ਇਫੈਕਟ ਹੈ ਜਾਂ ਇੱਕ ਸੰਜੋਗ ਜੋ ਆਪਣੇ ਆਪ ਹੋ ਗਿਆ।
ਵੈਕਸੀਨ ਜਾਂ ਇਲਾਜ ਨੂੰ ਮਨਜ਼ੂਰੀ ਕੌਣ ਦਿੰਦਾ ਹੈ?
ਭਾਰਤ ਵਿੱਚ ਕਿਸੇ ਵੈਕਸੀਨ ਨੂੰ ਉਦੋਂ ਹੀ ਮਨਜ਼ੂਰੀ ਮਿਲਦੀ ਹੈ, ਜਦੋਂ ਤੱਥਾਂ ਦੇ ਆਧਾਰ ''ਤੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਇਹ ਫੈਸਲਾ ਕਰਦਾ ਹੈ ਕਿ ਵੈਕਸੀਨ ਇਸਤੇਮਾਲ ਲਈ ਸੁਰੱਖਿਅਤ ਅਤੇ ਅਸਰਦਾਰ ਹੈ।
ਇਸ ਤਰ੍ਹਾਂ ਹੋਰ ਦੇਸ਼ਾਂ ਵਿੱਚ ਵੀ ਸੰਸਥਾਵਾਂ ਹੁੰਦੀਆਂ ਹਨ ਜੋ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦਿੰਦੀਆਂ ਹਨ। ਜਿਵੇਂ ਬ੍ਰਿਟੇਨ ਵਿੱਚ ਐੱਮਐੱਚਆਰਏ ਦੀ ਸਹਿਮਤੀ ਤੋਂ ਬਾਅਦ ਕਿਸੇ ਵੈਕਸੀਨ ਨੂੰ ਮਨਜ਼ੂਰੀ ਮਿਲਦੀ ਹੈ।
ਮਨਜ਼ੂਰੀ ਤੋਂ ਬਾਅਦ ਵੀ ਵੈਕਸੀਨ ਦੇ ਅਸਰ ''ਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅੱਗੇ ਇਸ ਦਾ ਕੋਈ ਦੁਰਪ੍ਰਭਾਵ ਜਾਂ ਲੰਬੇ ਸਮੇਂ ਦਾ ਜੋਖ਼ਿਮ ਨਹੀਂ ਹੈ। ਇਸ ਤੋਂ ਬਾਅਦ ਕਿਨ੍ਹਾਂ ਲੋਕਾਂ ਨੂੰ ਪਹਿਲਾਂ ਵੈਕਸੀਨ ਦਿੱਤੀ ਜਾਣੀ ਹੈ, ਇਹ ਸਰਕਾਰਾਂ ਤੈਅ ਕਰਦੀਆਂ ਹਨ।
ਕੋਵਿਡ ਵੈਕਸੀਨ ਵਿੱਚ ਕੀ ਹੁੰਦਾ ਹੈ?
ਫਾਈਜ਼ਰ-ਬਾਇਓਏਨਟੇਕ ਦੀ ਵੈਕਸੀਨ (ਅਤੇ ਮੌਡਰਨਾ) ਇਮਿਊਨ ਰਿਸਪਾਂਸ ਲਈ ਕੁਝ ਅਨੁਵੰਸ਼ਿਕ ਕੋਡ ਦੀ ਵਰਤੋਂ ਕਰਦੀ ਹਨ ਅਤੇ ਇਸ ਨੂੰ mRNA ਵੈਕਸੀਨ ਕਿਹਾ ਜਾਂਦਾ ਹੈ।
ਇਹ ਮਨੁੱਖੀ ਕੋਸ਼ਿਕਾਵਾਂ ਵਿੱਚ ਤਬਦੀਲੀ ਨਹੀਂ ਕਰਦਾ ਹੈ, ਬਲਕਿ ਸਰੀਰ ਨੂੰ ਕੋਵਿਡ ਖਿਲਾਫ਼ ਇਮਿਊਨਿਟੀ ਬਣਾਉਣ ਦਾ ਨਿਰਦੇਸ਼ ਦਿੰਦਾ ਹੈ।

ਆਕਸਫੋਰਡ-ਐਸਟਰਾਜ਼ੈਨੇਕਾ ਵੈਕਸੀਨ ਵਿੱਚ ਇੱਕ ਅਜਿਹੇ ਵਾਇਰਸ ਦਾ ਉਪਯੋਗ ਕੀਤਾ ਜਾਂਦਾ ਹੈ ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਜੋ ਕੋਵਿਡ ਵਾਇਰਸ ਦੀ ਤਰ੍ਹਾਂ ਹੀ ਦਿਖਦਾ ਹੈ।
ਵੈਕਸੀਨ ਵਿੱਚ ਕਦੇ-ਕਦੇ ਐਲੂਮੀਨੀਅਮ ਵਰਗੇ ਹੋਰ ਤੱਤ ਹੁੰਦੇ ਹਨ ਜੋ ਵੈਕਸੀਨ ਨੂੰ ਸਥਿਰ ਜਾਂ ਜ਼ਿਆਦਾ ਪ੍ਰਭਾਵੀ ਬਣਾਉਂਦੇ ਹਨ।
ਵੈਕਸੀਨ ਐਲਰਜ਼ੀ ਦਾ ਕੀ?
ਬਹੁਤ ਘੱਟ ਮਾਮਲਿਆਂ ਵਿੱਚ ਐਲਰਜ਼ਿਕ ਰਿਐਕਸ਼ਨ ਹੁੰਦੇ ਹਨ। ਜੋ ਵੈਕਸੀਨ ਉਪਯੋਗ ਲਈ ਮਨਜ਼ੂਰ ਹੋ ਜਾਂਦੀ ਹੈ, ਉਸ ਨੂੰ ਸਟੋਰ ਕਰਨ ਵਿੱਚ ਉਪਯੋਗ ਹੋਣ ਵਾਲੀ ਸਮੱਗਰੀ ਬਾਰੇ ਵੀ ਜਾਣਕਾਰੀ ਉਪਲਬਧ ਹੁੰਦੀ ਹੈ।
ਐੱਨਐੱਚਆਰਏ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਾਈਜ਼ਰ-ਬਾਇਓਏਨਟੇਕ ਵੈਕਸੀਨ ਦਿੱਤੀ ਗਈ, ਉਨ੍ਹਾਂ ਵਿੱਚੋਂ ਕੁਝ ਘੱਟ ਲੋਕਾਂ ਵਿੱਚ ਗੰਭੀਰ ਐਲਰਜ਼ਿਕ ਰਿਐਕਸ਼ਨ ਦੇਖਣ ਨੂੰ ਮਿਲੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਵੈਕਸੀਨ ਵਿੱਚ ਮੌਜੂਦ ਕਿਸੇ ਸਮੱਗਰੀ ਤੋਂ ਐਲਰਜ਼ਿਕ ਰਿਐਕਸ਼ਨ ਦੀ ਹਿਸਟਰੀ ਰਹੀ ਹੈ। ਉਨ੍ਹਾਂ ਨੂੰ ਅਹਿਤਿਆਤ ਦੇ ਤੌਰ ''ਤੇ ਅਜੇ ਵੀ ਵੈਕਸੀਨ ਨਹੀਂ ਲੈਣੀ ਚਾਹੀਦੀ।

ਇਹ ਸਾਵਧਾਨੀ ਵੀ ਰੱਖਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਐਂਟੀ-ਵੈਕਸੀਨ ਦੀਆਂ ਕਹਾਣੀਆਂ ਫੈਲਾਈਆਂ ਜਾ ਰਹੀਆਂ ਹਨ। ਇਹ ਪੋਸਟ ਕਿਸੇ ਵਿਗਿਆਨਕ ਸਲਾਹ ''ਤੇ ਆਧਾਰਿਤ ਨਹੀਂ ਹਨ (ਜਾਂ ਇਨ੍ਹਾਂ ਵਿੱਚ ਕਈ ਤੱਥ ਗ਼ਲਤ ਹਨ)।
ਜੇ ਪਹਿਲਾਂ ਤੋਂ ਕੋਵਿਡ ਹੋ ਚੁੱਕਿਆ ਹੋਵੇ ਤਾਂ?
ਜੇ ਕਿਸੇ ਨੂੰ ਪਹਿਲਾਂ ਕੋਰੋਨਾ ਲਾਗ ਹੋ ਚੁੱਕੀ ਹੈ ਤਾਂ ਵੀ ਉਨ੍ਹਾਂ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਕੁਦਰਤੀ ਇਮਿਊਨਿਟੀ ਜ਼ਿਆਦਾ ਵਕਤ ਤੱਕ ਨਹੀਂ ਰਹਿ ਸਕਦੀ ਅਤੇ ਵੈਕਸੀਨ ਤੋਂ ਜ਼ਿਆਦਾ ਸੁਰੱਖਿਆ ਮਿਲ ਸਕਦੀ ਹੈ।
ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ''ਲੌਂਗ''ਕੋਵਿਡ ਰਿਹਾ ਹੈ, ਉਨ੍ਹਾਂ ਨੂੰ ਵੀ ਵੈਕਸੀਨ ਦੇਣਾ ਕੋਈ ਚਿੰਤਾ ਦੀ ਗੱਲ ਨਹੀਂ ਹੈ। ਪਰ ਜੋ ਲੋਕ ਅਜੇ ਵਾਇਰਸ ਦੀ ਮਾਰ ਹੇਠ ਹਨ, ਉਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਹੀ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ।
ਕੀ ਇਨ੍ਹਾਂ ਵਿੱਚ ਪਸ਼ੂ ਉਤਪਾਦ ਜਾਂ ਅਲਕੋਹਲ ਹੈ?
ਕੁਝ ਵੈਕਸੀਨਜ਼ ਜਿਵੇਂ ਸ਼ਿਗਲਜ (ਇੱਕ ਤਰ੍ਹਾਂ ਦੀ ਇਨਫੈਕਸ਼ਨ) ਦੀ ਵੈਕਸੀਨ ਅਤੇ ਬੱਚਿਆਂ ਦੇ ਨੇਜ਼ਲ ਫਲੂ ਦੀ ਵੈਕਸੀਨ ਵਿੱਚ ਸੂਰ ਦੀ ਚਰਬੀ ਹੁੰਦੀ ਹੈ।

ਫਾਈਜ਼ਰ, ਮੌਡਰਨਾ ਅਤੇ ਐਸਟਰਾਜ਼ੈਨੇਕਾ ਦੀ ਕੋਵਿਡ ਵੈਕਸੀਨ ਵਿੱਚ ਸੂਰ ਦੀ ਚਰਬੀ ਜਾਂ ਕੋਈ ਹੋਰ ਪਸ਼ੂ ਉਤਪਾਦ ਨਹੀਂ ਹੁੰਦਾ ਹੈ।
ਬ੍ਰਿਟਿਸ਼ ਇਸਲਾਮਿਕ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਵਿੱਚ ਮਾਮੂਲੀ ਮਾਤਰਾ ਵਿੱਚ ਅਲਕੋਹਲ ਹੈ-ਜੋ ਬਰੈੱਡ ਵਿੱਚ ਉਪਯੋਗ ਹੋਣ ਵਾਲੀ ਮਾਤਰਾ ਤੋਂ ਜ਼ਿਆਦਾ ਨਹੀਂ ਹੈ।
ਜੇਕਰ ਸਾਰਿਆਂ ਨੂੰ ਵੈਕਸੀਨ ਲੱਗ ਜਾਂਦੀ ਹੈ ਤਾਂ ਕੀ ਮੈਨੂੰ ਸੋਚਣ ਦੀ ਜ਼ਰੂਰਤ ਹੈ?
ਇਸ ਗੱਲ ਦੇ ਵਿਗਿਆਨਕ ਸਬੂਤ ਹਨ ਕਿ ਟੀਕਾਕਰਨ ਗੰਭੀਰ ਲਾਗ ਤੋਂ ਬਚਣ ਦਾ ਚੰਗਾ ਬਚਾਅ ਹੈ। ਕੋਵਿਡ-19 ਵੈਕਸੀਨ ਲੋਕਾਂ ਨੂੰ ਬਹੁਤ ਬਿਮਾਰ ਹੋਣ ਤੋਂ ਬਚਾ ਸਕਦੀ ਹੈ।
ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਵੈਕਸੀਨ ਲੋਕਾਂ ਨੂੰ ਕੋਵਿਡ-19 ਫੈਲਾਉਣ ਤੋਂ ਰੋਕਣ ਦੇ ਮਾਮਲੇ ਵਿੱਚ ਕਿੰਨੀ ਸੁਰੱਖਿਆ ਦਿੰਦੀ ਹੈ। ਜੇ ਵੈਕਸੀਨ ਵਧੀਆ ਕੰਮ ਕਰ ਸਕਦੀ ਹੈ ਤਾਂ ਉਚਿੱਤ ਗਿਣਤੀ ਵਿੱਚ ਲੋਕਾਂ ਨੂੰ ਵੈਕਸੀਨ ਲਗਾ ਕੇ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=vW_ywSiV2Es
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''12b011e7-6d46-4e03-8cff-1b4985780aeb'',''assetType'': ''STY'',''pageCounter'': ''punjabi.india.story.57309527.page'',''title'': ''ਕੋਰੋਨਾਵਇਰਸ ਦੀ ਵੈਕਸੀਨ ਕਿੰਨੀ ਸੁਰੱਖਿਅਤ ਹੈ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ'',''published'': ''2021-06-01T06:04:11Z'',''updated'': ''2021-06-01T06:04:11Z''});s_bbcws(''track'',''pageView'');