#ICUDiary: ਡਾਕਟਰ ਦੀ ਜ਼ਬਾਨੀ ICU ਦੀਆਂ ਉਹ ਕਹਾਣੀਆਂ ਜਿਨ੍ਹਾਂ ਦੇ ਕਿਰਦਾਰ ਵਿਖਰ ਗਏ

Tuesday, Jun 01, 2021 - 11:21 AM (IST)

#ICUDiary: ਡਾਕਟਰ ਦੀ ਜ਼ਬਾਨੀ ICU ਦੀਆਂ ਉਹ ਕਹਾਣੀਆਂ ਜਿਨ੍ਹਾਂ ਦੇ ਕਿਰਦਾਰ ਵਿਖਰ ਗਏ
ICU ਡਾਇਰੀ
BBC

ਰੋਜ਼ ਮੌਤ ਨਾਲ ਜੂਝਦੇ ਡਾਕਟਰ, ਜਿਨ੍ਹਾਂ ਦੇ ਦੇਖੇ ਹੋਏ ਖ਼ੌਫ਼ਨਾਕ ਮੰਜ਼ਰ ਨੂੰ ਮਹਿਜ਼ ''ਵਾਰੀਅਰ'' (ਯੋਧੇ) ਕਹਿਕੇ ਧੁੰਦਲਾ ਨਹੀਂ ਕੀਤਾ ਜਾ ਸਕਦਾ। ਕਿੰਨਾ ਔਖਾ ਹੁੰਦਾ ਹੈ ਕੋਵਿਡ ICU ਵਾਰਡ ਵਿੱਚ ਰੋਜ਼ ਕਿਸੇ ਦੂਜੇ ਵੱਲ ਆਉਂਦੀ ਮੌਤ ਨਾਲ ਜੰਗ ਲੜਨਾ?

ਇਹੀ ਸਮਝਣ ਲਈ ਬੀਬੀਸੀ ਪੰਜਾਬੀ ਪੇਸ਼ ਕਰਦਾ ਹੈ, ਸੀਰੀਜ਼ - ICU ਡਾਇਰੀ

ਇਹ ਵੀ ਪੜ੍ਹੋ:

ICU ਵਾਰਡ ਵਿੱਚ ਡਿਊਟੀ ਕਰਨ ਵਾਲੀ ਅਜਿਹੀ ਹੀ ਇੱਕ ਡਾਕਟਰ ਦੀਪਸ਼ਿਖਾ ਘੋਸ਼ ਦੇ ਤਜਰਬੇ ਤੁਸੀਂ ਬੀਬੀਸੀ ਪੰਜਾਬੀ ''ਤੇ ਪੜ੍ਹ ਰਹੇ ਹੋ। ਕੁਝ ਉਦਾਸੀ, ਕੁਝ ਮੁਸਕੁਰਾਹਟ ਅਤੇ ਕੁਝ ਚੁੱਪ ਵਾਲੇ ਤਜਰਬਿਆਂ ਨਾਲ ਪੇਸ਼ ਹੈ #icudiary ਦੀ ਪਹਿਲੀ ਕਹਾਣੀ...

''ਤੁਸੀਂ ਹੀ ਤਾਂ ਮੇਰੀ ਮਾਂ ਹੋ''

ਅਸੀਂ ਲਗਾਤਾਰ ਇੱਕ ਜੰਗ ਲੜ ਰਹੇ ਹਾਂ। ਜੰਗ ਨਾ ਸਿਰਫ਼ ਕਈ ਰੂਪ ਵਾਲੇ ਵਾਇਰਸ ਨਾਲ ਹੈ ਸਗੋਂ ਕਈ ਦੂਜੀਆਂ ਮੁਸ਼ਕਿਲਾਂ ਨਾਲ ਵੀ ਹਨ।

ਸਾਡੇ ਹਸਪਤਾਲ ਵਿੱਚ ਇੱਕ ਔਰਤ ਭਰਤੀ ਹੋਈ, ਜੋ ਖ਼ੁਦ ਇੱਕ ਡਾਕਟਰ ਹਨ। ਉਨ੍ਹਾਂ ਦਾ ਆਕਸੀਜਨ ਕਾਫ਼ੀ ਘੱਟ ਸੀ, ਫਿਰ ਵੀ ਉਹ ਜ਼ਿਆਦਾ ਇਲਾਜ ਜਾਂ ਵੈਂਟੀਲੇਟਰ ਉੱਤੇ ਜਾਣ ਤੋਂ ਇਨਕਾਰ ਕਰਦੇ ਹਨ।

ਆਕਸੀਜਨ ''ਤੇ ਹੋਣ ਦੇ ਬਾਵਜੂਦ ਉਹ ਇੱਕ ਪੂਰਾ ਵਾਕ ਬੋਲਣ ਵਿੱਚ ਲੜਖੜਾ ਜਾਂਦੇ ਹਨ, ਉਹ ਵੀ ਇੱਕੋ ਸਾਹ ਵਿੱਚ ਕੁਝ ਹੀ ਸ਼ਬਦ ਬੋਲ ਪਾਉਂਦੇ ਹਨ।

ICU ਡਾਇਰੀ
BBC

ਲੰਘੇ ਕੁਝ ਹਫ਼ਤਿਆਂ ਵਿੱਚ ਮੈਂ ਉਨ੍ਹਾਂ ਦੇ ਮਿਜਾਜ਼ ਨੂੰ ਤੇਜ਼ੀ ਨਾਲ ਬਦਲਦੇ ਦੇਖਿਆ ਹੈ। ਸ਼ੁਰੂ ਵਿੱਚ ਮੇਰੇ ਅਤੇ ਨਰਸਾਂ ਲਈ ਜਿਹੜੀ ਬੇਰੁਖ਼ੀ ਸੀ, ਉਹ ਹੁਣ ਪਿਆਰ ਵਿੱਚ ਬਦਲ ਗਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਹੁਣ ਉਹ ਮੇਰਾ ਹੱਥ ਫੜ੍ਹ ਕੇ ਅਕਸਰ ਨੀਂਦ ਆਉਣ ਵਾਲੀ ਦਵਾਈ ਮੰਗਦੇ ਸਨ।

ਉਹ ਬੰਗਾਲੀ ਵਿੱਚ ਕਹਿੰਦੇ - ''ਤੁਮੀ ਤੋ ਆਮਾਰ ਮਾਂ'' (ਤੁਸੀਂ ਹੀ ਤਾਂ ਮੇਰੀ ਮਾਂ ਹੋ)

ਇਹ ਗੱਲਾਂ ਉਨ੍ਹਾਂ ਨੌਜਵਾਨਾਂ ਦੇ ਮਨ ਵਿੱਚ ਜਾ ਕੇ ਠਹਿਰ ਰਹੀਆਂ ਸਨ, ਜੋ ਬੇਹੱਦ ਘੱਟ ਉਮਰ ਦੇ ਹਨ ਅਤੇ ਅਚਾਨਕ ਮੌਤ ਨਾਲ ਲੜਦੇ ਲੋਕਾਂ ਦਾ ਖ਼ਿਆਲ ਰੱਖਣ ਦੀ ਭੂਮਿਕਾ ਵਿੱਚ ਆ ਗਏ ਹਨ।

ਉਨ੍ਹਾਂ ਦੇ ਪਤੀ ਵੀ ਕੋਰੋਨਾ ਮਰੀਜ਼ ਹਨ ਅਤੇ ਬਿਹਤਰ ਤਬੀਅਤ ਹੋਣ ਦੀ ਵਜ੍ਹਾ ਕਾਰਨ ਇਸੇ ਹਸਪਤਾਲ ਦੇ ਦੂਜੇ ਵਾਰਡ ਵਿੱਚ ਭਰਤੀ ਹਨ। ਅਕਸਰ ਉਹ ਆਪਣੀ ਪਤਨੀ ਨੂੰ ਕਹਿੰਦੇ - ''ਘੱਟ-ਘੱਟੋ ਪ੍ਰੋਨ ਵੈਂਟੀਲੇਸ਼ਨ ਤਾਂ ਕਰ ਲਓ।''

ਪ੍ਰੋਨ ਵੈਂਟੀਲੇਸ਼ਨ ਵਿੱਚ ਮਰੀਜ਼ ਨੂੰ ਢਿੱਡ ਦੇ ਭਾਰ ਉਲਟਾ ਪੈਣ ਨੂੰ ਕਿਹਾ ਜਾਂਦਾ ਹੈ, ਇਸ ਨਾਲ ਸਾਹ ਲੈਣ ਦੀ ਦਿੱਕਤ ਦੂਰ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਪਰ ਉਨ੍ਹਾਂ ਦਾ ਭਾਰ ਜ਼ਿਆਦਾ ਹੈ, ਇਸ ਲਈ ਪ੍ਰੋਨ ਵੈਂਟੀਲੇਸ਼ਨ ਤਕਲੀਫ਼ਾਂ ਨਾਲ ਭਰਿਆ ਹੋ ਸਕਦਾ ਹੈ। ਉਹ ਇਹ ਜਾਣਦੇ ਹਨ ਕਿ ਉਨ੍ਹਾਂ ਦੇ ਪਤੀ ਵੀ ਇਹ ਗੱਲ ਸਮਝਦੇ ਹਨ।

ਫ਼ਿਰ ਵੀ ਉਹ ਆਪਣਾ ਹੱਥ ਚੁੱਕਦੇ ਹਨ ਅਤੇ ਪਤੀ ਨੂੰ ਇਸ਼ਾਰੇ ਨਾਲ ਸਮਝਾਉਂਦੇ ਹਨ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਦੇ ਪਤੀ ਸਾਨੂੰ ਗੁਜ਼ਾਰਿਸ਼ ਕਰਦੇ ਹਨ ਕਿ ਭਾਵੇਂ ਜਿਵੇਂ ਵੀ ਹੋਵੇ, ਉਨ੍ਹਾਂ ਦੀ ਪਤਨੀ ਨੂੰ ਇਲਾਜ ਕਰਵਾਉਣ ਲਈ ਕਹੋ।

ਮੈਂ ਦਿਲਾਸਾ ਦਿੰਦੀ ਹਾਂ ਕਿ ਹਰ ਸੰਭਵ ਕੋਸ਼ਿਸ਼ ਕਰਾਂਗੀ।

ਹੱਥ ਜੋੜ ਕੇ ਅਤੇ ਅੱਖਾਂ ਵਿੱਚ ਬਹੁਤ ਸਾਰੀ ਉਦਾਸੀ ਦੇ ਨਾਲ ਉਹ ਸ਼ਖ਼ਸ ਆਪਣੇ ਬੈੱਡ ਤੱਕ ਚਲੇ ਜਾਂਦੇ ਹਨ। ਇੱਕ ਅਜਿਹੀ ਉਮੀਦ ਲਈ ਜੋ ਪੂਰੀ ਹੋਣੀ ਮੁਸ਼ਕਿਲ ਹੈ।

ਕੁਝ ਦਿਨਾਂ ਬਾਅਦ ਉਹ ਸ਼ਖ਼ਸ ਹਸਪਤਾਲ ਤੋਂ ਘਰ ਚਲਾ ਜਾਂਦਾ ਹੈ। ਪਰ ਇਕੱਲਾ...

''ਤੁਮੀ ਤੋ ਆਮਾਰ ਮਾਂ…'' ਇਹ ਗੱਲ ਬਿਨਾਂ ਕਿਸੇ ਲੜਖੜਾਹਟ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ।

(ਡਾਕਟਰ ਦੀਪਸ਼ਿਖਾ ਘੋਸ਼ ਦੇ ਤਜਰਬਿਆਂ ਉੱਤੇ ਆਧਾਰਿਤ ICU ਡਾਇਰੀ ਦੀ ਅਗਲੀ ਕਹਾਣੀ 2 ਜੂਨ ਨੂੰ ਦੁਪਹਿਰ 12 ਵਜੇ ਤੁਸੀਂ ਬੀਬੀਸੀ ਪੰਜਾਬੀ ''ਤੇ ਪੜ੍ਹ ਸਕਦੇ ਹੋ।)

ਇਹ ਵੀ ਪੜ੍ਹੋ:

https://www.youtube.com/watch?v=tpCsZ9DoSOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a39bdea0-f48d-4091-b25d-9f7e86211383'',''assetType'': ''STY'',''pageCounter'': ''punjabi.india.story.57306048.page'',''title'': ''#ICUDiary: ਡਾਕਟਰ ਦੀ ਜ਼ਬਾਨੀ ICU ਦੀਆਂ ਉਹ ਕਹਾਣੀਆਂ ਜਿਨ੍ਹਾਂ ਦੇ ਕਿਰਦਾਰ ਵਿਖਰ ਗਏ'',''published'': ''2021-06-01T05:47:09Z'',''updated'': ''2021-06-01T05:47:09Z''});s_bbcws(''track'',''pageView'');

Related News