ਭਾਰਤ ''''ਚ ਅਮਰੀਕਾ ਤੋਂ 71 ਗੁਣਾ ਵੱਧ ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੀ ਕੰਪਨੀ ਬਾਰੇ ਬੀਬੀਸੀ ਦੀ ਪੜਤਾਲ- 5 ਅਹਿਮ ਖ਼ਬਰਾਂ
Tuesday, Jun 01, 2021 - 07:51 AM (IST)

ਆਰਥਿਕ ਮਾਮਲਿਆਂ ''ਤੇ ਜਾਣਕਾਰੀ ਦੇਣ ਵਾਲੇ ਭਾਰਤ ਦੇ ਸਭ ਤੋਂ ਵੱਡੇ ਅਖ਼ਬਾਰ ''ਦਿ ਇਕੋਨੌਮਿਕ ਟਾਈਮਜ਼'' ਅਤੇ ਉੱਘੇ ਅਖ਼ਬਾਰ ''ਟਾਈਮਜ਼ ਆਫ ਇੰਡੀਆ'' ਵਿੱਚ ਪਿਛਲੇ ਸੋਮਵਾਰ ਨੂੰ ਪਹਿਲੇ ਪੰਨੇ ''ਤੇ ਛਪਿਆ ਇੱਕ ਗ਼ੈਰ-ਮਾਮੂਲੀ ਇਸ਼ਤਿਹਾਰ ਕਈ ਤਰ੍ਹਾਂ ਨਾਲ ਸਨਸਨੀਖੇਜ਼ ਅਤੇ ਹੈਰਾਨ ਕਰਨ ਵਾਲਾ ਸੀ।
ਇਸ਼ਤਿਹਾਰ ਸਿੱਧੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਸੀ ਜਿਸ ਵਿਚ ਇਸ਼ਤਿਹਾਰ ਦੇਣ ਵਾਲੀ ਕੰਪਨੀ ਨੇ ਕਿਹਾ ਕਿ ਉਹ ਭਾਰਤ ਵਿੱਚ 500 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦੀ ਹੈ। 500 ਅਰਬ ਡਾਲਰ ਯਾਨੀ ਲਗਭਗ 36 ਲੱਖ ਕਰੋੜ ਰੁਪਏ। ਉਹ ਭਾਰਤ ਵਿੱਚ ਕੁੱਲ ਅਮਰੀਕੀ ਨਿਵੇਸ਼ ਤੋਂ 71 ਗੁਣਾ ਵੱਧ ਨਿਵੇਸ਼ ਇਕੱਲੀ ਕਰਨ ਦੀ ਗੱਲ ਕਰ ਰਹੀ ਸੀ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ: ਬੱਚਿਆਂ ਨੂੰ ਹੋ ਰਹੀ ਐਮਆਈਐਸ-ਸੀ ਬਿਮਾਰੀ ਆਖਰ ਹੈ ਕੀ ਤੇ ਕੀ ਹਨ ਇਸ ਦੇ ਲੱਛਣ
- ਵਿਸ਼ਵ ਦੌਰੇ ’ਤੇ ਨਿਕਲਿਆ ਜਰਮਨ ਜੋੜਾ ਲਾਹੌਰ ’ਚ ਕਿਵੇਂ ਫਸਿਆ, ਭਾਰਤ ਆਉਣ ’ਚ ਕੀ ਮੁਸ਼ਕਿਲਾਂ
- ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 55% ਵਾਧੇ ਦਾ ਕੀ ਹੈ ਕਾਰਨ, ਕੀ ਕਹਿੰਦੇ ਹਨ ਮਾਹਿਰ
ਪਹਿਲੇ ਪੰਨੇ ''ਤੇ ਲੱਖਾਂ ਰੁਪਏ ਖ਼ਰਚ ਕਰਕੇ ਇਸ਼ਤਿਹਾਰ ਦੇਣ ਵਾਲੀ ਕੰਪਨੀ ਦਾ ਨਾਂ ਸੀ- ''ਲੈਂਡਮਸ ਰਿਐਲਿਟੀ ਵੈਂਚਰ ਇੰਕ।'' ਇਸ ਲਈ ਬੀਬੀਸੀ ਨੇ ਇਸ ਇਸ਼ਤਿਹਾਰ ਨੂੰ ਜਾਰੀ ਕਰਨ ਵਾਲੀ ਕੰਪਨੀ ਬਾਰੇ ਪੜਤਾਲ ਕੀਤੀ। ਕੀ ਕਹਿੰਦੀ ਹੈ ਬੀਬੀਸੀ ਪੜਤਾਲ ਜਾਣਨ ਲਈ ਇੱਥੇ ਕਲਿੱਕ ਕਰੋ।
ਚੀਨ ਨੇ ਕਿਹਾ ਹੁਣ 2 ਨੇ ਨਹੀਂ 3 ਬੱਚੇ ਜੰਮ ਸਕਦੇ ਹੋ
ਚੀਨ ਨੇ ਐਲਾਨ ਕੀਤਾ ਹੈ ਕਿ ਹੁਣ ਉੱਥੇ ਜੋੜਿਆਂ ਨੂੰ ਤਿੰਨ ਬੱਚਿਆਂ ਤੱਕ ਨੂੰ ਜਨਮ ਦੇਣ ਦੀ ਇਜਾਜ਼ਤ ਹੋਵੇਗੀ, ਇਸ ਦੇ ਨਾਲ ਹੀ ਚੀਨ ''ਚ 2 ਬੱਚਿਆਂ ਦੀ ਸਖ਼ਤ ਨੀਤੀ ਸਮਾਪਤ ਹੋ ਗਈ ਹੈ।

ਚੀਨ ਦੀ ਸਰਕਾਰੀ ਏਜੰਸੀ ਸ਼ਿਨਹੁਆ ਮੁਤਾਬਕ ਇਸ ਬਦਲਾਅ ਉੱਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਨੇ ਮੋਹਰ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਚੀਨ ਨੇ ਇੱਕ ਦਹਾਕੇ ''ਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਦੇਖਿਆ ਕਿ ਉੱਥੇ ਆਬਾਦੀ ਲੰਘੇ ਕਈ ਦਹਾਕਿਆਂ ''ਚ ਪਹਿਲੀ ਵਾਰ ਸਭ ਤੋਂ ਸੁਸਤ ਰਫ਼ਤਾਰ ਨਾਲ ਵਧੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਆਬਿਦਾ ਸੁਲਤਾਨ: ਦੋ ਰਿਆਸਤਾਂ ਦਾ ''ਸਿੰਘਾਸਣ'' ਛੱਡ ਕੇ ਦੋ ਸੂਟ ਕੇਸਾਂ ਨਾਲ ਪਾਕਿਸਤਾਨ ਜਾਣ ਵਾਲੀ ''ਸ਼ਹਿਜ਼ਾਦੀ''
ਸਾਲ 1948 ਵਿੱਚ ਭਾਰਤ ਵਿੱਚ ਭੋਪਾਲ ਰਿਆਸਤ ਦੀ ਉਤਰਾਧਿਕਾਰੀ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਜਾਣਕਾਰੀ ਦਿੱਤੀ ਕਿ ਉਹ ਸਿੰਘਾਸਣ ''ਤੇ ਬੈਠਣ ਦੀ ਬਜਾਏ ਪਾਕਿਸਤਾਨ ਆਉਣਾ ਚਾਹੁੰਦੀ ਹੈ।
ਇਹ ਸੁਣ ਕੇ ਜਿਨਾਹ ਬਹੁਤ ਖੁਸ਼ ਹੋਏ ਅਤੇ ਬੋਲੇ, ''''ਆਖ਼ਿਰਕਾਰ! ਹੁਣ ਸਾਡੇ ਕੋਲ ਸ਼੍ਰੀਮਤੀ ਪੰਡਿਤ, ਨਹਿਰੂ ਦਾ ਮੁਕਾਬਲਾ ਕਰਨ ਲਈ ਕੋਈ ਤਾਂ ਹੋਵੇਗਾ।''''
ਸ਼੍ਰੀਮਤੀ ਪੰਡਿਤ, ਜਵਾਹਰ ਲਾਲ ਨਹਿਰੂ ਦੀ ਭੈਣ ਸੀ ਅਤੇ ਉਸ ਸਮੇਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਸੀ।
ਆਖ਼ਿਰ ਭਾਰਤ ਵਿੱਚ ਦੋ ਰਿਆਸਤਾਂ ਦੀ ਵਾਰਸ ਅਤੇ ਸ਼ਾਹੀ ਪਰਿਵਾਰ ਵਿੱਚ ਪਲੀ ਹੋਈ ਇਸ ਸ਼ਹਿਜ਼ਾਦੀ ਨੇ ਆਪਣੀ ਵਿਰਾਸਤ ਨੂੰ ਛੱਡ ਕੇ ਕਰਾਚੀ ਜਾਣ ਦਾ ਫੈਸਲਾ ਕਿਉਂ ਲਿਆ? ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ: ਹਾਈ ਕਮਾਂਡ ਦਾ ਸੰਕਟ ਸੁਲਝਾਉਣ ਦਾ ਕੀ ਹੈ ਫਾਰਮੂਲਾ
ਪੰਜਾਬ ਕਾਂਗਰਸ ਦਾ ਮਸਲਾ ਦਿੱਲੀ ਪਹੁੰਚ ਗਿਆ ਹੈ, ਜਿੱਥੇ ਸੂਬੇ ਦੇ ਆਗੂ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਅੱਗੇ ਪੇਸ਼ ਹੋਣ ਲਈ ਪਹਿਲੇ ਦਿਨ ਇਕੱਠੇ ਹੋਏ ਸਨ। ਮੀਟਿੰਗ ਦਾ ਇਹ ਸਿਲਸਲਾ ਅਗਲੇ ਕੁਝ ਹੋਰ ਦਿਨਾਂ ਤੱਕ ਚੱਲੇਗਾ।
ਅਸਲ ''ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਦਿੱਲੀ ਪਹੁੰਚ ਗਈ ਹੈ ਅਤੇ ਅਗਲੇ ਦਿਨਾਂ ਤੱਕ ਕਾਂਗਰਸ ਦੇ ਰਕਾਬ ਗੰਜ ਰੋਡ ਉੱਤੇ ਬਣੇ 15 ਨੰਬਰ ਬੰਗਲੇ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ।
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਹੈ ਅਤੇ ਹੁਣ ਸਥਿਤੀ ਨੂੰ ਸੰਭਾਲਣ ਦੇ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਪਿਛਲੇ ਦਿਨੀਂ ਬਣਾਈ ਹੈ। ਵਿਸਥਾਰ ''ਚ ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਵੈਕਸੀਨ: ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਦੀ ਖਿਚਾਈ
ਸੁਪਰੀਮ ਕੋਰਟ ਨੇ ਕੋਵਿਡ ਵੈਕਸੀਨ ਦੀ ਖਰੀਦਾਰੀ ਉੱਤੇ ਕੇਂਦਰ ਸਰਕਾਰ ਦੀ ਦੋਹਰੀ ਨੀਤੀ ਨੂੰ ਲੈ ਕੇ ਸਵਾਲ ਚੁੱਕਿਆ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਪੂਰੇ ਦੇਸ਼ ਲਈ ਵੈਕਸੀਨ ਦੀ ਇੱਕ ਕੀਮਤ ਕਰਨ ਦੀ ਲੋੜ ਹੈ।

ਜਸਟਿਸ ਚੰਦਰਚੂੜ, ਜਸਟਿਸ ਐਲ ਨਾਗੇਸ਼ਵਰ ਰਾਵ ਅਤੇ ਜਸਟਿਸ ਰਵਿੰਦਰ ਭੱਟ ਦੀ ਬੈਂਚ ਨੇ ਕਿਹਾ ਕਿ ਪੂਰੇ ਦੇਸ਼ ਲਈ ਕੋਵਿਡ ਵੈਕਸੀਨ ਦੀ ਇੱਕ ਕੀਮਤ ਨੀਤੀ ਅਪਣਾਈ ਜਾਣੀ ਚਾਹੀਦੀ ਹੈ।
ਕੋਰਟ ਨੇ ਕਿਹਾ, ''''ਕੇਂਦਰ ਦਾ ਕਹਿਣਾ ਹੈ ਕਿ ਇੱਕ ਮੁਸ਼ਤ ਖਰੀਦਾਰੀ ਕਰਨ ਦੀ ਵਜ੍ਹਾ ਨਾਲ ਉਸ ਨੂੰ ਘੱਟ ਕੀਮਤ ਉੱਤੇ ਵੈਕਸੀਨ ਮਿਲ ਰਹੀ ਹੈ। ਜੇ ਇਹ ਵਾਜਬ ਦਲੀਲ ਹੈ ਤਾਂ ਸੂਬਾ ਸਰਕਾਰਾਂ ਨੂੰ ਉੱਚੀਆਂ ਕੀਮਤਾਂ ''ਚ ਵੈਕਸੀਨ ਕਿਉਂ ਖਰੀਦਣੀ ਪੈ ਰਹੀ ਹੈ?
ਪੂਰੇ ਦੇਸ਼ ਦੇ ਲਈ ਵੈਕਸੀਨ ਦੀ ਇੱਕੋ ਕੀਮਤ ਤੈਅ ਕੀਤੇ ਜਾਣ ਦੀ ਲੋੜ ਹੈ।'''' ਇਸ ਦੇ ਨਾਲ ਹੀ ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=y0o_07fHJGA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''405594d8-be8f-413f-96d3-155ee1a8814f'',''assetType'': ''STY'',''pageCounter'': ''punjabi.india.story.57312062.page'',''title'': ''ਭਾਰਤ \''ਚ ਅਮਰੀਕਾ ਤੋਂ 71 ਗੁਣਾ ਵੱਧ ਨਿਵੇਸ਼ ਦੀ ਪੇਸ਼ਕਸ਼ ਕਰਨ ਵਾਲੀ ਕੰਪਨੀ ਬਾਰੇ ਬੀਬੀਸੀ ਦੀ ਪੜਤਾਲ- 5 ਅਹਿਮ ਖ਼ਬਰਾਂ'',''published'': ''2021-06-01T02:10:26Z'',''updated'': ''2021-06-01T02:10:26Z''});s_bbcws(''track'',''pageView'');