ਇਜ਼ਰਾਈਲ ਨੂੰ ਲੰਮੇ ਸਮੇਂ ਤੋਂ ਚਕਮਾ ਦੇ ਰਿਹਾ ਮੁਹੰਮਦ ਜ਼ਾਏਫ਼ ਕੌਣ ਹੈ

Tuesday, Jun 01, 2021 - 07:36 AM (IST)

ਇਜ਼ਰਾਈਲ ਨੂੰ ਲੰਮੇ ਸਮੇਂ ਤੋਂ ਚਕਮਾ ਦੇ ਰਿਹਾ ਮੁਹੰਮਦ ਜ਼ਾਏਫ਼ ਕੌਣ ਹੈ
ਮੁਹੰਮਦ ਜ਼ਾਏਫ਼
AFP
ਮੁਹੰਮਦ ਜ਼ਾਏਫ਼ ਦਹਾਕਿਆਂ ਤੋਂ ਗਜ਼ਾ ਵਿੱਚ ਕੰਮ ਕਰ ਰਹੇ ਹਨ (ਫਾਈਲ ਫੋਟੋ)

ਹਾਲ ਹੀ ''ਚ ਫਲਸਤੀਨੀ ਲੜਾਕਿਆਂ ਵੱਲੋਂ ਇੱਕ ਆਡੀਓ ਰਿਕਾਰਡਿੰਗ ਰਾਹੀਂ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਗਈ ਹੈ।

ਇਸ ਆਡੀਓ ''ਚ ਕਿਹਾ ਗਿਆ ਹੈ ਕਿ ਜੇ ਹਮਾਸ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਜ਼ਰਾਈਲ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪਵੇਗੀ।

ਹਮਾਸ ਗਜ਼ਾ ਪੱਟੀ ''ਤੇ ਸ਼ਾਸਨ ਕਰਨ ਵਾਲਾ ਇਕ ਅੱਤਵਾਦੀ ਸੰਗਠਨ ਹੈ। ਆਡੀਓ ''ਚ ਜੋ ਆਵਾਜ਼ ਸੁਣਾਈ ਦੇ ਰਹੀ ਹੈ ਉਹ ਹਮਾਸ ਦੇ ਫੌਜ ਵਿੰਗ ਦੇ ਮੁਖੀ ਜ਼ਾਏਫ਼ ਦੀ ਹੈ।

ਉਨ੍ਹਾਂ ਦਾ ਨਾਂਅ ਇਜ਼ਰਾਈਲ ਦੀ ਮੋਸਟ ਵਾਂਟੇਡ ਸੂਚੀ ''ਚ ਦਰਜ ਹੈ। ਜ਼ਾਏਫ਼ ਨੇ ਸੱਤ ਸਾਲਾਂ ਬਾਅਦ ਚੁੱਪੀ ਤੋੜੀ ਹੈ। ਪਰ ਉਨ੍ਹਾਂ ਵੱਲੋਂ ਦਿੱਤੀ ਗਈ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਇਜ਼ਰਾਈਲ ਅਤੇ ਗਜ਼ਾ ਵਿਚਾਲੇ ਜੰਗਬੰਦੀ ਹੋਣ ਤੋਂ ਪਹਿਲਾਂ 11 ਦਿਨਾਂ ਤੱਕ ਜੰਗ ਜਾਰੀ ਰਹੀ ਸੀ।

ਇਹ ਵੀ ਪੜ੍ਹੋ:

ਸੰਯੁਕਤ ਰਾਸ਼ਟਰ ਅਨੁਸਾਰ 10 ਤੋਂ 21 ਮਈ ਤੱਕ ਚੱਲੀ ਇਸ ਜੰਗ ਦੌਰਾਨ ਗਜ਼ਾ ''ਚ 242 ਅਤੇ ਇਜ਼ਰਾਈਲ ''ਚ 13 ਲੋਕਾਂ ਦੀ ਮੌਤ ਹੋਈ ਹੈ।

ਸੰਯੁਕਤ ਰਾਸ਼ਟਰ ਮੁਤਾਬਕ ਗਜ਼ਾ ''ਚ ਮਰਨ ਵਾਲਿਆਂ ''ਚ 129 ਆਮ ਨਾਗਰਿਕ ਸਨ। ਹਮਾਸ ਦੇ ਆਗੂ ਯਾਹੀਆ ਸਿਨਮਾਰ ਅਨੁਸਾਰ ਉਨ੍ਹਾਂ ਦੇ 80 ਲੜਾਕੇ ਇਸ ਜੰਗ ''ਚ ਮਾਰੇ ਗਏ ਹਨ। ਜ਼ਾਏਫ਼ ਵੀ ਫਾਇਰਿੰਗ ਲਾਈਨ ''ਤੇ ਹੀ ਸਨ। ਪਰ ਮਰਨ ਵਾਲਿਆਂ ''ਚ ਉਹ ਸ਼ਾਮਲ ਨਹੀਂ ਸਨ। ਜ਼ਾਏਫ਼ ਗਜ਼ਾ ਪੱਟੀ ''ਚ ਫੌਜੀ ਕਾਰਵਾਈ ਸੰਭਾਲਦੇ ਹਨ।

ਇਜ਼ਰਾਈਲ ਡਿਫੈਂਸ ਫੋਰਸ, ਆਈਡੀਐਫ ਦੇ ਬੁਲਾਰੇ ਹਿਦਾਈ ਜ਼ਿਬਰਮੇਨ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ, "ਇਸ ਪੂਰੀ ਜੰਗੀ ਕਾਰਵਾਈ ਦੌਰਾਨ ਅਸੀਂ ਮੁਹੰਮਦ ਜ਼ਾਏਫ਼ ਨੂੰ ਮਾਰਨ ਦਾ ਯਤਨ ਕੀਤਾ।"

ਆਈਡੀਐਫ ਦੇ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਲੜਾਈ ਦੌਰਾਨ ਜ਼ਾਏਫ਼ ਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਮਾਰਨ ਦੀ ਇਹ ਪਹਿਲੀ ਨਾਕਾਮ ਕੋਸ਼ਿਸ਼ ਨਹੀਂ ਸੀ। ਪਿਛਲੇ ਦੋ ਦਹਾਕਿਆਂ ''ਚ ਸੱਤ ਵਾਰੀ ਉਸ ਨੂੰ ਮਾਰਨ ਦਾ ਯਤਨ ਕੀਤਾ ਗਿਆ ਹੈ, ਪਰ ਹਰ ਵਾਰ ਯੋਜਨਾ ਸਿਰੇ ਨਹੀਂ ਚੜ੍ਹਦੀ ਹੈ। ਚੂਹੇ-ਬਿੱਲੀ ਦੀ ਇਸ ਖੇਡ ਨੇ ਇਜ਼ਰਾਈਲ ਨੂੰ ਪਰੇਸ਼ਾਨ ਕਰ ਦਿੱਤਾ ਹੈ।

ਗਜ਼ਾ ਪੱਟੀ
Getty Images
ਜ਼ਾਏਫ਼ ਗਜ਼ਾ ਪੱਟੀ ''ਤੇ ਫ਼ੌਜੀ ਆਪਰੇਸ਼ਨ ਚਲਾਉਂਦੇ ਹਨ

ਪੱਛਮ ਏਸ਼ੀਆ ਦੇ ਸੁਰੱਖਿਆ ਮਾਹਰ ਮੈਥਿਊ ਲਿਵਿਟ ਦਾ ਕਹਿਣਾ ਹੈ, "ਉਨ੍ਹਾਂ ਲੋਕਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ, ਜੋ ਹਮਾਸ ਦੀ ਫੌਜੀ ਸਮਰੱਥਾ ਲਈ ਬਹੁਤ ਅਹਿਮ ਹਨ। ਮੁਹੰਮਦ ਜ਼ਾਏਫ਼ ਦਾ ਨਾਮ ਉਸ ਸੂਚੀ ''ਚ ਸਿਖਰ ''ਤੇ ਹੈ।"

ਗਜ਼ਾ ਪੱਟੀ ਦੇ ''ਮਹਿਮਾਨ''

ਜ਼ਾਏਫ਼ ਦੇ ਬਾਰੇ ''ਚ ਜ਼ਿਆਦਾਤਰ ਜਾਣਕਾਰੀ ਇਜ਼ਰਾਈਲ ਜਾਂ ਫਿਰ ਫਲਸਤੀਨੀ ਮੀਡੀਆ ਦੇ ਜ਼ਰੀਏ ਹਾਸਲ ਹੁੰਦੀ ਹੈ। ਉਨ੍ਹਾਂ ਅਨੁਸਾਰ ਜ਼ਾਏਫ਼ ਦਾ ਜਨਮ 1965 ''ਚ ਗਜ਼ਾ ਦੇ ਖ਼ਤਨ ਯੂਨਿਸ ਸ਼ਰਨਾਰਥੀ ਕੈਂਪ ''ਚ ਹੋਇਆ ਸੀ। ਉਸ ਸਮੇਂ ਉੱਥੇ ਮਿਸਰ ਦਾ ਕਬਜਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਜ਼ਾਏਫ਼ ਦਾ ਪਹਿਲਾ ਨਾਮ ਮੁਹੰਮਦ ਦਿਆਬ ਇਬਰਾਹਿਮ ਅਲ-ਮਰਸੀ ਸੀ, ਪਰ ਉਨ੍ਹਾਂ ਦੀ ਖਾਨਾਬਦੋਸ਼ ਜੀਵਨ ਸ਼ੈਲੀ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਲਗਾਤਾਰ ਬਚ ਨਿਕਲਣ ਦੇ ਕਾਰਨ ਉਨ੍ਹਾਂ ਨੂੰ ਜ਼ਾਏਫ਼ ਦਾ ਨਾਂਅ ਦਿੱਤਾ ਗਿਆ, ਜਿਸ ਦਾ ਅਰਬੀ ਭਾਸ਼ਾ ''ਚ ਮਤਲਬ ''ਮਹਿਮਾਨ'' ਹੁੰਦਾ ਹੈ।

ਉਨ੍ਹਾਂ ਦੇ ਪਾਲਣ ਪੋਸ਼ਣ ਨਾਲ ਜੁੜੀਆਂ ਬਹੁਤ ਘੱਟ ਜਾਣਕਾਰੀਆਂ ਉਪਲਬਧ ਹਨ।

ਗਜ਼ਾ ਪੱਟੀ
EPA
ਹਾਲ ਦੀ ਲੜਾਈ ਵਿੱਚ ਗਜ਼ਾ ''ਚ ਸੈਂਕੜੇ ਘਰ ਤਬਾਹ ਹੋ ਗਏ

ਜਦੋਂ ਹਮਾਸ ਦੀ ਸਥਾਪਨਾ ਹੋਈ ਸੀ, ਉਸ ਸਮੇਂ ਉਹ ਜ਼ਰੂਰ ਨੌਜਵਾਨ ਹੋਣਗੇ। ਇਜ਼ਰਾਈਲ ਦੇ ਖ਼ਿਲਾਫ਼ ਹਥਿਆਰਬੰਦ ਵਿਦਰੋਹ ਦੇ ਲਈ ਤਿਆਰ ਰਹਿਣ ਵਾਲੇ ਜ਼ਾਏਫ਼ ਜਲਦੀ ਹੀ ਹਮਾਸ ਦੀ ਫੌਜੀ ਇਕਾਈ ਦੇ ਇਜ਼ੇਦਿਨ ਅਲ-ਕਸਮ ਬ੍ਰਿਗੇਡ ''ਚ ਇੱਕ ਮਸ਼ਹੂਰ, ਚਰਚਿਤ ਹਸਤੀ ਬਣ ਗਏ ਸਨ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਾਬਕਾ ਅੱਤਵਾਦ ਵਿਰੋਧੀ ਸਲਾਹਕਾਰ ਲੇਵਿਟ ਦੱਸਦੇ ਹਨ, "ਉਸ ਨੂੰ ਖਾਸ ਤੌਰ ''ਤੇ ਹਮਾਸ ਦਾ ਕੱਟੜ ਅਧਿਕਾਰੀ ਮੰਨਿਆ ਜਾਂਦਾ ਹੈ।"

ਕਿਹਾ ਜਾਂਦਾ ਹੈ ਕਿ ਜ਼ਾਏਫ਼ ਕਮਾਂਡਰ ਯਾਹੀਆ ਆਯਸ਼ ਦੇ ਕਰੀਬੀ ਸਨ। ਯਾਹੀਆ ਜੋ ਕਿ ਬੰਬ ਬਣਾਉਣ ਲਈ ਮਸ਼ਹੂਰ ਹਨ, ਉਨ੍ਹਾਂ ਨੂੰ ''ਇੰਜੀਨੀਅਰ'' ਕਿਹਾ ਜਾਂਦਾ ਹੈ।

90 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ''ਚ ਇਜ਼ਰਾਈਲ ''ਚ ਬੱਸਾਂ ਨੂੰ ਬੰਬ ਨਾਲ ਉਡਾਉਣ ਦਾ ਇਲਜ਼ਾਮ ਯਾਹੀਆ ''ਤੇ ਹੀ ਲੱਗਿਆ ਸੀ।

1996 ''ਚ ਇਜ਼ਰਾਈਲ ਵੱਲੋਂ ਉਸ ਨੂੰ ਮਾਰ ਮੁਕਾਉਣ ਤੋਂ ਬਾਅਦ ਬੱਸਾਂ ''ਤੇ ਹੋਣ ਵਾਲੇ ਹਮਲਿਆਂ ''ਚ ਵਾਧਾ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਯਾਹੀਆ ਦੀ ਮੌਤ ਦਾ ਬਦਲਾ ਲੈਣ ਲਈ ਹੀ ਜ਼ਾਏਫ਼ ਨੇ ਇਹ ਯੋਜਨਾ ਬਣਾਈ ਸੀ। ਇਸ ਤੋਂ ਇਲਾਵਾ ਹੋਰ ਕਈ ਹਮਲਿਆਂ ''ਚ ਵੀ ਉਸ ਦੀ ਸ਼ਮੂਲੀਅਤ ਰਹੀ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਸੰਗਠਨ ''ਚ ਜ਼ਾਏਫ਼ ਦਾ ਅਹੁਦਾ ਵੱਧ ਗਿਆ। ਸਾਲ 2020 ''ਚ ਹਮਾਸ ਦੀ ਫੌਜੀ ਇਕਾਈ ਦੇ ਸੰਸਥਾਪਕ ਸਲਾਹ ਸਹਾਦੇਹ ਦੇ ਕਤਲ ਤੋਂ ਬਾਅਦ ਜ਼ਾਏਫ਼ ਨੇ ਹੀ ਇਕਾਈ ਦੀ ਕਮਾਨ ਸੰਭਾਲੀ ਸੀ।

ਗਜ਼ਾ ਪੱਟੀ
Reuters

ਹਮਾਸ ਦੇ ਵਿਸ਼ੇਸ਼ ਕਸਮ ਰਾਕੇਟ ਅਤੇ ਗਜ਼ਾ ''ਚ ਸੁਰੰਗਾਂ ਦੇ ਨਿਰਮਾਣ ਦਾ ਸਿਹਰਾ ਜ਼ਾਏਫ਼ ਨੂੰ ਹੀ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜ਼ਾਏਫ਼ ਦਾ ਜ਼ਿਆਦਾਤਰ ਸਮਾਂ ਇੰਨ੍ਹਾਂ ਸੁਰੰਗਾਂ ''ਚ ਹੀ ਬਤੀਤ ਹੁੰਦਾ ਹੈ ਤਾਂ ਜੋ ਇਜ਼ਰਾਈਲ ਦੇ ਹਮਲਿਆਂ ਤੋਂ ਬਚਿਆ ਜਾ ਸਕੇ ਅਤੇ ਨਾਲ ਹੀ ਹਮਾਸ ਦੇ ਆਪ੍ਰੇਸ਼ਨ ਨੂੰ ਗੁਪਤ ਤੌਰ ''ਤੇ ਅਮਲ ''ਚ ਲਿਆਂਦਾ ਜਾ ਸਕੇ।

"ਨੌਂ ਜਾਨਾਂ ਵਾਲੀ ਬਿੱਲੀ"

ਜ਼ਾਏਫ਼ ਦਾ ਰਡਾਰ ''ਤੇ ਰਹਿਣਾ ਜ਼ਿੰਦਗੀ ਅਤੇ ਮੌਤ ਨਾਲ ਜੁੜਿਆ ਹੋਇਆ ਹੈ। ਇਜ਼ਰਾਈਲ ਨੇ 2000 ਦੇ ਦਹਾਕੇ ਦੌਰਾਨ ਜ਼ਾਏਫ਼ ਨੂੰ ਚਾਰ ਵਾਰ ਮਾਰਨ ਦਾ ਯਤਨ ਕੀਤਾ, ਪਰ ਉਹ ਬਚ ਨਿਕਲੇ।

ਕੁਝ ਹਮਲਿਆਂ ''ਚ ਸੱਟਾਂ ਵੀ ਲੱਗੀਆਂ ਅਤੇ ਕਈ ਹਮਲਿਆਂ ''ਚ ਗੰਭੀਰ ਜ਼ਖਮੀ ਵੀ ਹੋਏ। ਇੰਨ੍ਹਾਂ ਹਮਲਿਆਂ ''ਚ ਉਨ੍ਹਾਂ ਦੀ ਇੱਕ ਅੱਖ ਅਤੇ ਸਰੀਰ ਦੇ ਕੁਝ ਹੋਰ ਅੰਗ ਵੀ ਨੁਕਸਾਨੇ ਗਏ ਸਨ।

ਆਈਡੀਐਫ ਦੇ ਇਕ ਸਾਬਕਾ ਮੁਖੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ 2006 ''ਚ ਹਮਾਸ ਦੇ ਇੱਕ ਮੈਂਬਰ ਦੇ ਘਰ ''ਤੇ ਕੀਤੇ ਗਏ ਹਮਲੇ ''ਚ ਜ਼ਾਏਫ਼ ਨੂੰ ਗੰਭੀਰ ਸੱਟਾਂ ਲੱਗੀਆਂ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ " ਉਸ ਸਮੇਂ ਲੋਕਾਂ ਨੂੰ ਲੱਗਿਆ ਸੀ ਕਿ ਉਹ ਮੁੜ ਇੱਕ ਆਗੂ ਜਾਂ ਫੌਜ ਦੇ ਰਣਨੀਤੀਕਾਰ ਵਜੋਂ ਸੇਵਾਵਾਂ ਨਹੀਂ ਨਿਭਾ ਸਕਣਗੇ।"

"ਪਰ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ। ਜੇ ਤੁਸੀਂ ਆਪਣੀ ਅੱਖ ਗੁਆ ਦਿੰਦੇ ਹੋ ਤਾਂ ਤੁਸੀਂ ਗੁਆ ਹੀ ਦਿੰਦੇ ਹੋ।"

ਕਤਲ ਦੇ ਇੰਨ੍ਹਾਂ ਅਸਫਲ ਯਤਨਾਂ ਤੋਂ ਬਚ ਨਿਕਲਣ ਤੋਂ ਬਾਅਦ ਜ਼ਾਏਫ਼ ਦੀ ਪ੍ਰਸਿੱਧੀ ''ਚ ਖਾਸਾ ਵਾਧਾ ਹੋਇਆ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੇ ਉੁਨ੍ਹਾਂ ਨੂੰ ''ਦ ਕੈਟ ਵਿਦ ਨਾਈਨ ਲਾਈਵਜ਼'' ਕਹਿਣਾ ਸ਼ੁਰੂ ਕਰ ਦਿੱਤਾ।

ਸਾਲ 2014 ''ਚ ਜ਼ਾਏਫ਼ ਨੂੰ ਮਾਰਨ ਲਈ ਪੰਜਵੀਂ ਵਾਰ ਯੋਜਨਾ ਬਣਾਈ ਗਈ ਸੀ।

ਇਜ਼ਰਾਈਲ ਨੇ ਉਨ੍ਹਾਂ ਦੇ ਗੁਆਂਢੀ ਸ਼ੇਖ ਰਾਦਵਾਨ ਦੇ ਘਰ ''ਤੇ ਹਮਲਾ ਕੀਤਾ। ਇਸ ਹਮਲੇ ''ਚ ਜ਼ਾਏਫ਼ ਦੀ ਪਤਨੀ ਵਿਦਾਦ ਅਤੇ ਛੋਟੇ ਬੱਚੇ ਦੀ ਮੌਤ ਹੋ ਗਈ ਸੀ। ਹਮਲੇ ਤੋਂ ਕੁਝ ਦੇਰ ਬਾਅਦ ਹੀ ਹਮਾਸ ਨੇ ਕਿਹਾ ਕਿ ਜ਼ਾਏਫ਼ ''ਅਜੇ ਜ਼ਿੰਦਾ ਹੈ ਅਤੇ ਫੌਜੀ ਕਾਰਵਾਈ ਦੀ ਅਗਵਾਈ ਕਰ ਰਿਹਾ ਹੈ''।

ਸੁਰੱਖਿਆ ਮਾਹਰਾਂ ਦੇ ਅਨੁਸਾਰ ਇਜ਼ਰਾਈਲੀ ਫੌਜ ਤੋਂ ਹਰ ਵਾਰ ਬਚ ਨਿਕਲਣ ਦਾ ਮੁੱਖ ਕਾਰਨ ਜ਼ਾਏਫ਼ ਵੱਲੋਂ ਕਿਸੇ ਵੀ ਆਧੁਨਿਕ ਸੰਚਾਰ ਤਕਨੀਕ ਦੀ ਵਰਤੋਂ ਨਾ ਕਰਨਾ ਹੈ।

ਗਜ਼ਾ ਪੱਟੀ
EPA

ਲੇਵਿਟ ਦੇ ਮੁਤਾਬਕ, " ਜੇਕਰ ਤੁਸੀਂ ਫੋਨ ਜਾਂ ਫਿਰ ਕੰਪਿਊਟਰ ਦੀ ਵਰਤੋਂ ਨਹੀਂ ਕਰਦੇ ਹੋ ਤਾਂ ਆਧੁਨਿਕ ਖੂਫ਼ੀਆ ਸੇਵਾਵਾਂ ਲਈ ਤੁਹਾਡੇ ਬਾਰੇ ਜਾਣਕਾਰੀ ਇੱਕਠੀ ਕਰਨਾ ਮੁਸ਼ਕਲ ਹੋ ਜਾਂਦਾ ਹੈ।"

"ਹਮਾਸ ਦੀਆਂ ਸੁਰੰਗਾਂ ਦੀ ਡੂੰਘਾਈ, ਪੁਰਾਣੇ ਖੂਫ਼ੀਆ ਤੰਤਰ, ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਅਤੇ ਹਥਿਆਰਾਂ ਦਾ ਕੰਮ ਨਾ ਕਰਨਾ ਕਤਲ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਕੁਝ ਹੋਰ ਅਹਿਮ ਕਾਰਨ ਹਨ।"

''ਵੱਖਰੀ'' ਅਤੇ ਅਹਿਮ ਭੂਮਿਕਾ

ਲੜਾਈ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਿਊਜ਼ ਏਜੰਸੀ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਸੀ ਕਿ ਜ਼ਾਏਫ਼ ਗਜ਼ਾ ''ਚ ਫੌਜੀ ਕਾਰਵਾਈ ਦੀ ਅਗਵਾਈ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਜੰਗਬੰਦੀ ਤੋਂ ਬਾਅਦ ਵੀ ਉਹ ਹੀ ਸਭ ਕੁਝ ਸੰਭਾਲ ਰਹੇ ਹਨ।

ਆਈਡੀਐਫ ਦੇ ਇੱਕ ਅਧਿਕਾਰੀ ਨੇ ਬੀਬੀਸੀ ਇਜ਼ਰਾਈਲ ਨੂੰ ਦੱਸਿਆ ਕਿ ਜ਼ਾਏਫ਼ ਸਬੰਧੀ ਕੋਸ਼ਿਸ਼ਾਂ ਚੱਲ ਰਹੀਆਂ ਹਨ, ਪਰ ਖੂਫ਼ੀਆ ਮਿਸ਼ਨ ਦੇ ਮੱਦੇਨਜ਼ਰ ਇਸ ਨਾਲ ਜੁੜੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਗਜ਼ਾ ਪੱਟੀ
EPA

ਲੇਵਿਟ ਦਾ ਕਹਿਣਾ ਹੈ, "ਇਜ਼ਰਾਈਲ ਜ਼ਾਏਫ਼ ਨੂੰ ਮਾਰਨ ਦੀ ਤਾਕ ''ਚ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਪੁਰਾਣੇ ਦੌਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਆਪਣੀ ਪਹੁੰਚ ਹੈ।"

"ਸੀਨੀਅਰ ਲੜਾਕਿਆਂ ਦੀ ਗਿਣਤੀ ਬਹੁਤ ਘੱਟ ਹੈ। ਇਹ ਉਹ ਲੜਾਕੇ ਹਨ ਜੋ ਸ਼ੁਰੂ ਤੋਂ ਸੰਗਠਨ ਨਾਲ ਜੁੜੇ ਹੋਏ ਹਨ। ਇਸ ਮਾਮਲੇ ''ਚ ਉਹ ਵੱਖਰੇ ਹਨ।"

ਜ਼ਾਏਫ਼ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਉਹ ਇਕ ਰਹੱਸਮਈ ਵਿਅਕਤੀ ਹਨ, ਜੋ ਬਦਨਾਮ ਵੀ ਹਨ ਅਤੇ ਗੁਮਨਾਮ ਵੀ। ਗਜ਼ਾ ਦੀਆਂ ਸੜਕਾਂ ''ਤੇ ਕੁਝ ਹੀ ਲੋਕ ਜ਼ਾਏਫ਼ ਨੂੰ ਪਛਾਣ ਸਕਦੇ ਹਨ।

ਲੇਵਿਟ ਦਾ ਕਹਿਣਾ ਹੈ ਕਿ ਫਲਸਤੀਨੀ "ਹਮਾਸ ਦੇ ਜ਼ਿਆਦਾਤਰ ਆਗੂਆਂ ਤੋਂ ਪ੍ਰਭਾਵਿਤ" ਨਹੀਂ ਹਨ।

ਪਰ ਜਦੋਂ ਜੰਗਬੰਦੀ ਦਾ ਐਲਾਨ ਹੋਇਆ ਤਾਂ ਕੁਝ ਫਲਸਤੀਨੀਆਂ ਨੇ ਜ਼ਾਏਫ਼ ਦੇ ਨਾਮ ਦੀ ਮਾਲਾ ਜਪਣੀ ਬੰਦ ਨਾ ਕੀਤੀ। ਗਜ਼ਾ ''ਚ ਤਬਾਹੀ ਤੋਂ ਬਾਅਦ ਵੀ ਕਈ ਲੋਕ ਜਸ਼ਨ ਮਨਾਉਂਦੇ ਵਿਖਾਈ ਦਿੱਤੇ, ਕੁਝ ਤਾਂ ਗਾ ਵੀ ਰਹੇ ਸਨ- ''ਅਸੀਂ ਤੁਹਾਡੇ ਨਾਲ ਹਾਂ ਜ਼ਾਏਫ਼''।

ਇਹ ਵੀ ਪੜ੍ਹੋ:

https://www.youtube.com/watch?v=vW_ywSiV2Es

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d4a7e65b-b000-4916-9e42-30505d81742e'',''assetType'': ''STY'',''pageCounter'': ''punjabi.international.story.57308171.page'',''title'': ''ਇਜ਼ਰਾਈਲ ਨੂੰ ਲੰਮੇ ਸਮੇਂ ਤੋਂ ਚਕਮਾ ਦੇ ਰਿਹਾ ਮੁਹੰਮਦ ਜ਼ਾਏਫ਼ ਕੌਣ ਹੈ'',''author'': ''ਜੋਸ਼ੂਆ ਨੇਵੇਟ'',''published'': ''2021-06-01T02:02:02Z'',''updated'': ''2021-06-01T02:02:02Z''});s_bbcws(''track'',''pageView'');

Related News