ਕੋਰੋਨਾਵਾਇਰਸ ਦੀ ਲਾਗ ਸ਼ੂਗਰ ਵਧਣ ਦਾ ਕਾਰਨ ਬਣ ਰਹੀ ਹੈ? 5 ਸਵਾਲਾਂ ਦੇ ਜਵਾਬ
Tuesday, Jun 01, 2021 - 07:21 AM (IST)


ਕੋਵਿਡ-19 ਦੇ ਮਰੀਜ਼ਾਂ ਵਿੱਚ ਮਾਹਰ ਇੱਕ ਵੱਖਰਾ ਹੀ ਰੁਝਾਨ ਦੇਖ ਰਹੇ ਹਨ। ਉਨ੍ਹਾਂ ਵਿਚੋਂ ਕਈ ਸਿਹਤਯਾਬ ਲੋਕ ਸ਼ੂਗਰ ਯਾਨਿ ਡਾਇਬਟੀਜ਼ ਦੇ ਸ਼ਿਕਾਰ ਹੋ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ, "ਇਸ ਡਾਈਬਟੀਜ਼ ਦਾ ਕਾਰਨ ਕੋਵਿਡ-19 ਹੈ।"
ਮੁੰਬਈ ਦੇ ਕੇਈਐੱਮ ਹਸਪਾਲ ਵਿੱਚ ਡਾਇਬਟੋਲੇਜਿਸਟ ਡਾ. ਵੈਂਕਟੇਸ਼ ਸ਼ਿਵਾਨੇ ਦਾ ਕਹਿਣਾ ਹੈ, "ਕੋਰੋਨਾ ਦੀ ਲਾਗ ਤੋਂ ਬਾਅਦ 10 ਫੀਸਦ ਤੋਂ ਵੀ ਘੱਟ ਮਰੀਜ਼ਾਂ ਵਿੱਚ ਸ਼ੂਗਰ ਦੇ ਲੱਛਣ ਦੇਖੇ ਗਏ ਹਨ, ਪਰ ਵੀ ਇਹ ਚਿੰਤਾ ਦਾ ਵਿਸ਼ਾ ਹੈ।"
ਇਹ ਵੀ ਪੜ੍ਹੋ-
- ਭਾਰਤ ਵਿੱਚ ਅਰਬਾਂ ਦੇ ਨਿਵੇਸ਼ ਕਰਨ ਦਾ ਇਸ਼ਤਿਹਾਰ ਦੇਣ ਵਾਲੀ ਕੰਪਨੀ ਬਾਰੇ ਬੀਬੀਸੀ ਦੀ ਪੜਤਾਲ ’ਚ ਇਹ ਪਤਾ ਲਗਿਆ
- ਵਿਸ਼ਵ ਦੌਰੇ ’ਤੇ ਨਿਕਲਿਆ ਜਰਮਨ ਜੋੜਾ ਲਾਹੌਰ ’ਚ ਕਿਵੇਂ ਫਸਿਆ, ਭਾਰਤ ਆਉਣ ’ਚ ਕੀ ਮੁਸ਼ਕਿਲਾਂ
- ਨਵਜੋਤ ਸਿੰਘ ਸਿੱਧੂ ਸਣੇ ਨਰਾਜ਼ ਲੀਡਰਾਂ ਨੂੰ ਮਨਾਉਣ ਲਈ ਕਾਂਗਰਸ ਨੇ ਇੰਝ ਸ਼ੁਰੂ ਕੀਤੀ ਕਵਾਇਦ
ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਵਿੱਚ ਕੋਰੋਨਾ ਦਾ ਖ਼ਤਰਾ ਵਧੇਰੇ ਹੈ। ਪਰ ਮਾਹਿਰਾਂ ਕੋਲ ਅਜਿਹੇ ਵੀ ਤਫ਼ਤੀਸ਼ਸ਼ੁਦਾ ਕੇਸ ਹਨ ਜਿਨ੍ਹਾਂ ਵਿੱਚ ਕੋਰੋਨਾ ਕਰਕੇ ਸ਼ਗੂਰ ਦੀ ਬਿਮਾਰੀ ਦੇਖੀ ਗਈ ਹੈ।
1. ਕੋਰੋਨਾ ਲਾਗ ਤੋਂ ਬਾਅਦ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਕਿਉਂ ਵਧ ਜਾਂਦੀ ਹੈ?
ਕੋਰੋਨਾਵਾਇਰਸ ਕਰਕੇ ਸ਼ੂਗਰ ਹੁੰਦੀ ਹੈ, ਇਸ ਦਾ ਕਾਰਨ ਲੱਭਣ ਤੋਂ ਪਹਿਲਾਂ ਸਾਨੂੰ ਤਿੰਨ ਵੱਡੇ ਅਜਿਹੇ ਕਾਰਨਾਂ ਨੂੰ ਸਮਝਣਾ ਹੋਵੇਗਾ ਕਿ ਕੋਰੋਨਾ ਤੋਂ ਬਾਅਦ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਕਿਉਂ ਜਾਂਦੀ ਹੈ?
ਮਾਹਿਰਾਂ ਮੁਤਾਬਕ-
- ਕੋਰੋਨਾ ਦੀ ਲਾਗ ਅਤੇ ਬਿਮਾਰੀ ਸ਼ੂਗਰ ਦੇ ਮਰੀਜ਼ਾਂ ਵਿੱਚ ਤਣਾਅ ਵਧਾਉਂਦੀ ਹੈ। ਇਹ ਵੀ ਇੱਕ ਕਾਰਨ ਹੈ ਕਿ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
- ਸਟੀਰੋਇਡ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧਾਉਂਦੀਆਂ ਹਨ।
- ਜਿਨ੍ਹਾਂ ਨੂੰ ਸ਼ੂਗਰ ਦੇ ਲੱਛਣ ਨਹੀਂ ਹਨ, ਹੁਣ ਉਹ ਵੀ ਕੋਰੋਨਾ ਲਾਗ ਤੋਂ ਬਾਅਦ ਅਚਾਨਕ ਸ਼ੂਗਰ ਦੀ ਮਾਤਰਾ ਵਧਣ ਦੀ ਸ਼ਿਕਾਇਤ ਕਰ ਰਹੇ ਹਨ।

2. ਕੋਰੋਨਾ ਲਾਗ ਕਾਰਨ ਸ਼ੂਗਰ?
ਜਿਹੜੇ ਡਾਕਟਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮਰੀਜ਼ ਪਿਛਲੇ ਇੱਕ ਸਾਲ ਤੋਂ ਸ਼ੂਗਰ ਸਬੰਧੀ ਸ਼ਿਕਾਇਤ ਕਰ ਰਹੇ ਹਨ ਅਤੇ ਇਸ ਦੇ ਪਿੱਛੇ ਕੋਰੋਨਾ ਕਾਰਨ ਹੈ।
ਡਾ. ਵੈਂਕਟੇਸ਼ ਸ਼ਿਆਨੇ ਨੇ ਵਿਸਥਾਰ ਨਾਲ ਦੱਸਿਆ ਕਿ ਕਿਉਂ ਕੋਰੋਨਾ ਲਾਗ ਇਸ ਦਾ ਕਾਰਨ ਹੈ?
- ਕੋਰੋਨਾਵਾਇਰਸ ਫੇਫੜਿਆਂ ਵਿੱਚ ACE-2 ਰਿਸੈਪਟਰਸ ਬੰਨਦਾ ਹੈ ਅਤੇ ਫੈਲਾਉਂਦਾ ਹੈ।
- ਇਹ ACE-2 ਰਿਸੈਪਟਰਸ ਪਾਚਨ ਤੰਤਰ ਵਿੱਚ ਬੇਟਾ ਸੈਲਸ ''ਤੇ ਵੀ ਹੁੰਦੇ ਹਨ।
- ਕੋਰੋਨਾਵਾਇਰਸ ਇਨ੍ਹਾਂ ਬੇਟਾ ਸੈਲਸ ਦੇ ਹਮਲਾ ਕਰਦਾ ਹੈ ਅਤੇ ਜਿਵੇਂ ਹੀ ਬੇਟਾ ਸੈਲਸ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹ ਘੱਟ ਇਨਸੁਲੀਨ ਪੈਦਾ ਕਰਦਾ ਹੈ।
ਇਸੇ ਕਾਰਨ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਨਸੁਲੀਨ ਪਾਚਨ ਤੰਤਰ ਵਿੱਚ ਪੈਦਾ ਹੁੰਦਾ ਹੈ ਅਤੇ ਸਰੀਰ ਵਿੱਚ ਸ਼ੂਗਰ ਦੀ ਕੰਟ੍ਰੋਲ ਵਿੱਚ ਰੱਖਦਾ ਹੈ। ਪਰ ਜਦੋਂ ਇਨਸੁਲੀਨ ਘੱਟ ਪੈਦਾ ਹੁੰਦਾ ਹੈ ਤਾਂ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ।
ਇਸ ਨੂੰ ਕੰਟ੍ਰੋਲ ਕਰਨ ਲਈ ਮਰੀਜ਼ ਨੂੰ ਇਨਸੁਲੀਨ ਜਾਂ ਹੋਰ ਦਵਾਈ ਦੀ ਲੋੜ ਪੈਂਦੀ ਹੈ।
ਬੌਂਬੇ ਹਸਪਤਾਲ ਨਾਲ ਜੁੜੇ ਡਾਇਬਾਟੋਲੇਜਿਸਟ ਕੰਸਲਟੈਂਟ ਡਾ. ਰਾਹੁਲ ਬਖ਼ਸ਼ੀ ਨੇ ਸ਼ੂਗਰ ਦਾ ਪਤਾ ਲਗਾਉਣ ਪਿੱਛੇ ਤਿੰਨ ਕਾਰਨ ਦੱਸੇ-
ਬਹੁਤੀ ਵਾਰ ਤਾਂ ਮਰੀਜ਼ ਨੂੰ ਪਤਾ ਹੀ ਨਹੀਂ ਲਗਦਾ ਕਿ ਉਸ ਨੂੰ ਸ਼ੂਗਰ ਹੈ ਪਰ ਟੈਸਟ ਵਿੱਚ ਉਨ੍ਹਾਂ ਦੇ ਸਰੀਰ ਦਾ ਸ਼ੂਗਰ ਪੱਧਰ ਵਧਿਆ ਆਉਂਦਾ ਹੈ।
ਕਈ ਕੇਸਾਂ ਵਿੱਚ ਸ਼ੂਗਰ ਦੀ ਮਾਤਰਾ ਬਾਰਡਰ ''ਤੇ ਹੁੰਦੀ ਹੈ। ਇਨ੍ਹਾਂ ਮਰੀਜ਼ਾਂ ਨੂੰ ਪ੍ਰੀ-ਡਾਇਬਟਿਕ ਕਹਿੰਦੇ ਹਨ ਅਤੇ ਜਦੋਂ ਉਹ ਕੋਰੋਨਾ ਨਾਲ ਪੀੜਤ ਹੁੰਦੇ ਹਨ ਤਾਂ ਅਚਾਨਕ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।

- ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
- ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ
- ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਕਈ ਮਰੀਜ਼, ਜਿਨ੍ਹਾਂ ਦੀ HBA1C ਸ਼ੂਗਰ ਦੀ ਰਿਪੋਰਟ ਤਿੰਨ ਮਹੀਨਿਆਂ ਤੱਕ ਨਾਰਮਲ ਆਉਂਦੀ ਹੈ ਪਰ ਫਿਰ ਅਚਾਨਕ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ।
ਫੌਰਟਿਸ ਹਸਪਤਾਲ ਵਿੱਚ ਐਂਡੋਕ੍ਰਾਈਨੋਲੋਜਿਸਟ ਡਾ. ਸ਼ਵੇਤਾ ਬੁਢਿਆਲ ਦੀ ਕਹਿਣਾ ਹੈ, "ਅਸੀਂ ਦੇਖਿਆ ਹੈ ਕਿ ਕੋਰੋਨਾ ਕਰਕੇ ਸ਼ੂਗਰ ਹੋ ਸਕਦੀ ਹੈ। ਵਾਇਰਸ ਸਿੱਧੇ ਤੌਰ ''ਤੇ ਉਨ੍ਹਾਂ ਸੈਲਾਂ ''ਤੇ ਅਸਰ ਕਰਦਾ ਹੈ, ਜੋ ਪਾਚਨ ਤੰਤਰ ਵਿੱਚ ਇਨਸੁਲੀਨ ਪੈਦਾ ਕਰਦੇ ਹਨ।"
ਉਹ ਕਹਿੰਦੇ ਹਨ, "ਹਰ ਹਫ਼ਤੇ ਇੱਕ ਜਾਂ ਦੋ ਮਰੀਜ਼ ਸਾਡੇ ਹਸਪਤਾਲ ਕੋਵਿਡ-19 ਤੋਂ ਸ਼ੂਗਰ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ।"
ਇੱਕ ਸੀਨੀਅਰ ਡਾਇਬੋਟੋਲੇਜਿਸਟ ਡਾ. ਵੀ ਮੋਹਨ ਨੇ ਐੱਨਡੀਟੀਵੀ ਨਾਲ ਗੱਲ ਕਰਦਿਆਂ ਕਿਹਾ, "ਖੋਜਕਾਰਾਂ ਨੇ ਬੇਟਾ ਸੈਲਸ ਵਿੱਚ ਕੋਰੋਨਾਵਾਇਰਸ ਦੇਖਿਆ ਹੈ। ਵਾਇਰਸ ਇਨ੍ਹਾਂ ਸੈੱਲਾਂ ''ਤੇ ਹਮਲਾ ਕਰਦਾ ਹੈ।"
''ਮੈਨੂੰ ਕੋਵਿਡ ਕਰਕੇ ਸ਼ੂਗਰ ਹੋ ਗਈ ਸੀ''
37 ਸਾਲਾ ਨਿਤਿਨ ਪਾਰਾਦਕਰ (ਬਦਲਿਆ ਹੋਇਆ ਨਾਮ) ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਕੋਵਿਡ ਤੋਂ ਬਾਅਦ ਉਨ੍ਹਾਂ ਨੂੰ ਸ਼ੂਗਰ ਹੋ ਗਈ ਸੀ।
ਉਨ੍ਹਾਂ ਦਾ ਕਹਿਣਾ, "ਉਨ੍ਹਾਂ ਨੂੰ ਕੋਰੋਨਾ ਜ਼ਿਆਦਾ ਨਹੀਂ ਸੀ। ਮੈਨੂੰ ਸਟੀਰੋਇਡ ਦਾ ਇਲਾਜ ਨਹੀਂ ਦਿੱਤਾ ਗਿਆ ਪਰ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ, ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੇਰੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧ ਗਈ ਹੈ।"
"ਜਦੋਂ ਮੈਂ ਤਿੰਨ ਹਫ਼ਤਿਆਂ ਬਾਅਦ ਸ਼ੂਗਰ ਚੈੱਕ ਕੀਤੀ ਤਾਂ ਵੀ ਉਹ ਵਧ ਸੀ। ਮੈਂ ਸ਼ੂਗਰ ਦੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ।"
3. ਕੀ ਕੋਵਿਡ ਕਰਕੇ ਹੋਈ ਸ਼ੂਗਰ ਜ਼ਿੰਦਗੀ ਭਰ ਰਹੇਗੀ?
ਡਾ. ਵੈਂਕਟੇਸ਼ ਸ਼ਿਵਾਨੇ ਅਤੇ ਉਨ੍ਹਾਂ ਦੀ ਟੀਮ ਨੇ ''ਕੋਵਿਡ ਕਰਕੇ ਹੋਈ ਸ਼ੂਗਰ'' ਦੀ ਖੋਜ ਕੀਤੀ ਹੈ।
ਉਨ੍ਹਾਂ ਨੇ ਮੰਨਿਆ ਹੈ ਕਿ ਕੋਰੋਨਾ ਕਰਕੇ ਹਸਪਤਾਲ ਵਿੱਚ ਦਾਖ਼ਲ ਹੋਏ ਕਈ ਮਰੀਜ਼ਾਂ ''ਚ ਸ਼ੂਗਰ ਦੀ ਮਾਤਰਾ 200-250 ਅਤੇ ਕਈਆਂ ਕੇਸਾਂ ਵਿੱਚ ਤਾਂ ਕਰੀਬ 300-400 ਤੱਕ ਪਹੁੰਚ ਜਾਂਦੀ ਹੈ।
ਡੀ. ਸ਼ਿਵਾਨੇ ਨੇ ਕਿਹਾ, "ਉਹ ਮਰੀਜ਼ ਜਿਨ੍ਹਾਂ ਦੀ ਸ਼ੂਗਰ ਦੀ ਕੋਈ ਪਰਿਵਾਰਕ ਹਿਸਟਰੀ ਨਹੀਂ ਹੈ ਅਤੇ ਜਿਨ੍ਹਾਂ ਦੀ ਸ਼ੂਗਰ ਵੀ ਨਾਰਮਲ ਸੀ, ਉਹ ਕੋਵਿਡ ਤੋਂ ਬਾਅਦ ਸ਼ੂਗਰ ਦੇ ਸ਼ਿਕਾਰ ਹੋਏ ਹਨ।"
ਕੀ ਕੋਰੋਨਾ ਕਰਕੇ ਹੋਈ ਸ਼ੂਗਰ ਜ਼ਿੰਦਗੀ ਭਰ ਰਹਿ ਸਕਦੀ ਹੈ? ਇਸ ''ਤੇ ਸ਼ਿਵਾਨੇ ਨੇ ਕਿਹਾ, "ਅਸੀਂ ਦੇਖਿਆ ਹੈ ਕਿ ਕੋਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਵਿੱਚ ਸ਼ੂਗਰ ਨੂੰ ਹੋਈ, ਉਨ੍ਹਾਂ ਦੀ ਸ਼ੂਗਰ ਕੁਝ ਦਿਨਾਂ ਬਾਅਦ ਨਾਰਮਲ ਹੋ ਗਈ ਹੈ।"
"ਪਰ, ਕਈ ਕੇਸਾਂ ਵਿੱਚ ਸ਼ੂਗਰ ਵਧ ਹੀ ਰਹੀ, ਜਿਵੇਂ ਟਾਈਪ-2 ਮਰੀਜ਼ਾਂ ਦੀ ਰਹਿੰਦੀ ਹੈ।"
ਡਾ. ਸ਼ਿਵਾਨੇ "ਸਾਨੂੰ ਅਧਿਐਨ ਦੀ ਲੋੜ ਹੈ ਅਤੇ ਕੋਰੋਨਾ ਕਰਕੇ ਜਿਨ੍ਹਾਂ ਮਰੀਜ਼ਾਂ ਨੂੰ ਸ਼ੂਗਰ ਹੋਈ ਹੈ ਉਨ੍ਹਾਂ ਦੀ ਲਗਾਤਾਰ ਜਾਂਚ ਕਰਨ ਦੀ ਲੋੜ ਹੈ, ਕਿ ਇਹ ਜ਼ਿੰਦਗੀ ਭਰ ਰਹਿੰਦੀ ਹੈ ਜਾਂ ਨਹੀਂ।"

4. ਕੀ ਵਧ ਸ਼ੂਗਰ ਦਾ ਕਾਰਨ ਸਟੀਰੋਇਡ ਹੈ?
ਕੋਰੋਨਾ ਨਾਲ ਜੁੜੇ ਇਲਾਜ ਦੌਰਾਨ ਜਾਨ ਬਚਾਉਣ ਲਈ ਸਟੀਰੋਇਡ ਬੇਹੱਦ ਜ਼ਰੂਰੀ ਹੈ ਪਰ ਸਟੀਰੋਇਡ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਵਧਾ ਦਿੰਦਾ ਹੈ।
ਡਾ. ਰਾਹੁਲ ਬਖ਼ਸ਼ੀ ਦੇ ਕਿਹਾ, "ਮਰੀਜ਼ ਨੂੰ ਸ਼ੂਗਰ ਹੈ ਜਾਂ ਨਹੀਂ, ਸਟੀਰੋਇਡ ਲੈਣ ਨਾਲ ਸਰੀਰ ਅੰਦਰ ਸ਼ੂਗਰ ਦੀ ਮਾਤਰ ਵਧ ਜਾਂਦੀ ਹੈ।" ਡਾਕਟਰ ਮਰੀਜ਼ਾਂ ਨੂੰ ਸ਼ੂਗਰ ਦੀ ਮਾਤਰਾ ਕੰਟ੍ਰੋਲ ਕਰਨ ਲਈ ਇਨਸੁਲੀਨ ਦਿੰਦੇ ਹਨ।
ਡਾ. ਬਖ਼ਸ਼ੀ, "ਕਈ ਵਾਰ ਦੇਖਿਆ ਹੈ ਕਿ ਜਦੋਂ ਸਟੀਰੋਇਡ ਦੀ ਖ਼ੁਰਾਕ ਘੱਟ ਜਾਂ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਉਸ ਮਰੀਜ਼ ''ਚ ਸ਼ੂਗਰ ਦਾ ਪੱਧਰ ਨਹੀਂ ਘਟਦਾ। ਇਸ ਦਾ ਮਤਲਬ ਇਹ ਹੈ ਕਿ ਇਸ ਮਰੀਜ਼ ਦੇ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ, ਜੋ ਸ਼ੂਗਰ ਦੀ ਮਾਤਰਾ ਘੱਟ ਨਹੀਂ ਹੋਣ ਦਿੰਦੇ।"
"ਉਨ੍ਹਾਂ ਮਰੀਜ਼ਾਂ ਨੂੰ ਕੋਵਿਡ ਨੂੰ ਠੀਕ ਹੋਣ ਤੋਂ ਬਾਅਦ ਸ਼ੂਗਰ ਨਾਲ ਸਬੰਧਿਤ ਦਵਾਈਆਂ ਲੈਣੀਆਂ ਪੈਂਦੀਆਂ ਹਨ।"
5. ਕੋਵਿਡ ਦੌਰਾਨ ਸ਼ੂਗਰ ਦੇ ਮਰੀਜ਼ਾਂ ਨੂੰ ਕੀ ਕਰਨਾ ਚਾਹੀਦਾ ਹੈ?
ਡਾ. ਸ਼ਿਵਾਨੇ ਨੇ ਕਿਹਾ, "ਜੇਕਰ ਤੁਸੀਂ ਕੋਵਿਡ ਤੋਂ ਠੀਕ ਹੋ ਤਾਂ ਜਸ਼ਨ ਮਨਾਉਣ ਵਾਲੀ ਗੱਲ ਨਹੀਂ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਅਜੇ ਅੱਧੀ ਜੰਗ ਜਿੱਤੀ ਹੈ। ਕੋਰੋਨਾਵਾਇਰਸ ਦੌਰਾਨ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਕਾਬੂ ਕਰਨਾ ਔਖਾ ਕੰਮ ਹੈ।"
ਉਨ੍ਹਾਂ ਨੇ ਕੋਰੋਨਾ ਤੋਂ ਠੀਕ ਹੋਏ ਲੋਕਾਂ ਲਈ ਕਈ ਸੁਝਾਅ ਵੀ ਦਿੱਤੇ ਹਨ-
- ਜਿਹੜੇ ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਉਨ੍ਹਾਂ ਨੂੰ ਸ਼ੂਗਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ।
- ਖ਼ਾਸ ਕਰਕੇ ਜਿਹੜੇ ਘਰੇ ਰਹੇ ਸਨ, ਉਨ੍ਹਾਂ ਸ਼ੂਗਰ ਦੇ ਟੈਸਟ ਦੀ ਬੇਹੱਦ ਲੋੜ ਹੈ।
- ਕੋਵਿਡ ਤੋਂ ਠੀਕ ਹੋਣ ਤੋਂ ਬਾਅਦ 180 ਦਿਨਾਂ ਅੰਦਰ ਸ਼ੂਗਰ ਨੂੰ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੈ।
- ਸਰੀਰ ਵਿੱਚ ਸ਼ੂਗਰ ਦੀ ਮਾਤਰਾ 70 ਅਤੇ 180 ਵਿਚਾਲੇ ਰਹਿਣੀ ਚਾਹੀਦੀ ਹੈ।
- HB1C, (ਤਿੰਨ ਮਹੀਨਿਆਂ ਦੌਰਾਨ ਸ਼ੂਗਰ ਦਾ ਔਸਤ ਪੱਧਰ), 7 ਤੋਂ ਹੇਠਾਂ ਹੋਣਾ ਚਾਹੀਦਾ ਹੈ।
ਵੋਕਰਟ ਹਸਪਤਾਲ ਵਿੱਚ ਐਂਡੋਕ੍ਰਾਈਨੋਲੇਜਿਸਟ ਡਾ. ਅਲਤਮਸ ਸ਼ੇਖ਼ ਨੇ ਸੁਝਾਇਆ, "ਸ਼ੂਗਰ ਵਾਲੇ ਮਰੀਜ਼ ਨੂੰ ਸਮੇਂ ਨਾਲ ਖਾਣਾ ਚਾਹੀਦਾ ਹੈ ਅਤੇ ਸਹੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਉਨ੍ਹਾਂ ਢਿੱਡ ਭਰਨ ਲਈ ਨਹੀਂ ਖਾਣਾ ਚਾਹੀਦਾ। ਹਰ ਦੋ ਘੰਟੇ ਬਾਅਦ, ਘੱਟ ਮਾਤਰਾ ਵਿੱਚ ਖਾਓ।"
- ਜੇ ਤੁਹਾਨੂੰ ਜੁਕਾਮ ਅਤੇ ਬੁਖ਼ਾਰ ਹੈ ਤਾਂ ਤੁਸੀਂ ਪਾਲਕ ਅਤੇ ਟਮਾਟਰ ਦਾ ਸੂਪ ਲੈ ਸਕਦੇ ਹੋ
- ਤੁਸੀਂ ਹਰੀਆਂ ਸਬਜ਼ੀਆਂ, ਸੀਰੀਅਲਸ ਅਤੇ ਦਾਲਾਂ ਤੇ ਲੱਸੀ ਲੈ ਸਕਦੇ ਹੋ।
- ਤੁਸੀਂ ਨਾਸ਼ਤੇ ''ਚ ਦੌਰਾਨ 2-3 ਅੰਡੇ (ਚਿੱਟਾ ਹਿੱਸਾ) ਲੈ ਸਕਦੇ ਹੋ
- ਤੁਸੀਂ ਚਿਕਨ ਅਤੇ ਫਿਸ਼ ਖਾ ਸਕਦੇ ਹੋ
- ਸ਼ੂਗਰ ਦੇ ਮਰੀਜ਼ਾਂ ਨੂੰ ਤਲਿਆ ਅਤੇ ਮਿੱਠਾ ਨਹੀਂ ਖਾਣਾ ਚਾਹੀਦਾ
- ਵਧ ਪਾਣੀ ਪਿਓ ਅਤੇ ਖ਼ਿਆਲ ਰੱਖੋ ਕਿ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਨਾਲ ਹੋਵੇ
- ਕੋਰੋਨਾ ਕਰਕੇ ਸ਼ੂਗਰ ਹੋਣ ਬਾਰੇ ਖੋਜ ਅਤੇ ਚੱਲ ਰਹੀ ਹੈ

ਲੰਡਨ ਅਤੇ ਮੌਨਾਸ ਯੂਨੀਵਰਸਿਟੀ, ਕਿੰਗਜ਼ ਕਾਲਜ ਦੇ ਖੋਜਕਾਰ ਅਤੇ ਆਸਟ੍ਰੇਲੀਆ ਸਾਰੇ ਪਤਾ ਲਗਾ ਰਹੇ ਹਨ ਕੋਰੋਨਾ ਕਰਕੇ ਸ਼ੂਗਰ ਹੁੰਦੀ ਹੈ ਜਾਂ ਨਹੀਂ।
ਇਸ ਲਈ ਖੋਜਕਾਰਾਂ ਨੇ ਕੋਵੀਡਾਇਬ ਰਜਿਸਟਰੀ ਵੀ ਬਣਾਈ ਹੈ।
ਮੋਨਾਸ਼ ਯੂਨੀਵਰਸਿਟੀ ਦੇ ਖੋਜਕਾਰ ਅਤੇ ਇੰਟਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੇ ਪ੍ਰਧਾਨ ਪ੍ਰੋ. ਪੌਲ ਜ਼ਿਮੈਂਟ ਦੀ ਕਹਿਣਾ ਹੈ, "ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਕਿੰਨੇ ਕੁ ਮਰੀਜ਼ ਕੋਰੋਨਾ ਕਰਕੇ ਸ਼ੂਗਰ ਦਾ ਸ਼ਿਕਾਰ ਹੋ ਰਹੇ ਹਨ। ਸਾਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਲਾਗ ਕਾਰਨ ਸ਼ੂਗਰ ਰੁਕਦੀ ਹੈ ਜਾਂ ਚਲੀ ਜਾਂਦੀ। "
"ਇਸ ਲਈ ਅਸੀਂ ਇਹ ਰਜਿਸਟਰੀ ਤਿਆਰ ਕਰ ਰਹੇ ਹਾਂ, ਜਿੱਥੇ ਅਸੀਂ ਕੌਮਾਂਤਰੀ ਪੱਧਰ ''ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਨ।"
ਸੀਨੀਅਰ ਡਾਇਬਟੋਲੇਜਿਸਟ ਡਾ. ਵੀ ਮੋਹਨ ਨੇ ਐੱਡੀਟੀਵੀ ਨਾਲ ਗੱਲ ਕਰਦਿਆਂ ਕਿਹਾ, "ਅਸੀਂ ਰਜਿਟਰੀ ਵਿੱਚ ਉਨ੍ਹਾਂ ਕੋਵਿਡ ਮਰੀਜ਼ਾਂ ਦੀ ਜਾਣਕਾਰੀ ਸ਼ੇਅਰ ਕੀਤਾ ਹੈ, ਜਿਹੜੇ ਸ਼ੂਗਰ ਦੇ ਸ਼ਿਕਾਰ ਹੋਏ ਹਨ। ਪੂਰੀ ਦੁਨੀਆਂ ਵਿੱਚ 600 ਤੋਂ ਵਧ ਕੇਸਾਂ ਦੇਖੇ ਗਏ ਹਨ ਅਤੇ ਅੰਕੜਾ ਹੋਰ ਵਧ ਰਿਹਾ ਹੈ।"
ਇਹ ਵੀ ਪੜ੍ਹੋ:
- ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
- ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
https://www.youtube.com/watch?v=tpCsZ9DoSOs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''17efcb8c-bd11-4a95-8273-6af38dd56ec9'',''assetType'': ''STY'',''pageCounter'': ''punjabi.india.story.57304078.page'',''title'': ''ਕੋਰੋਨਾਵਾਇਰਸ ਦੀ ਲਾਗ ਸ਼ੂਗਰ ਵਧਣ ਦਾ ਕਾਰਨ ਬਣ ਰਹੀ ਹੈ? 5 ਸਵਾਲਾਂ ਦੇ ਜਵਾਬ'',''author'': ''ਮਯੰਕ ਭਾਗਵਤ'',''published'': ''2021-06-01T01:41:36Z'',''updated'': ''2021-06-01T01:41:36Z''});s_bbcws(''track'',''pageView'');