UAE ਦਾ ਗੋਲਡਨ ਵੀਜ਼ਾ ਕੀ ਹੈ ਅਤੇ ਕਿਵੇਂ ਮਿਲਦਾ ਹੈ ਜੋ ਸੰਜੇ ਦੱਤ ਨੂੰ ਮਿਲਿਆ
Thursday, May 27, 2021 - 08:06 PM (IST)

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਯੂਏਈ ਦਾ ਗੋਲਡਨ ਵੀਜ਼ਾ ਮਿਲਿਆ ਹੈ, ਜਿਸ ਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤੀ।
ਇਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸੰਯੁਕਤ ਅਰਬ ਅਮੀਰਤ ਵੱਲੋਂ ਗੋਲਡਨ ਵੀਜ਼ੇ ਨਾਲ ਸਨਮਾਨਿਤ।
ਉਨ੍ਹਾਂ ਨੇ ਅੱਗੇ ਲਿਖਿਆ, "ਜੀਡੀਆਰਐੱਫਏਦੁਬਈ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮੁੰਹਮਦ ਅਲ ਮਰੀ ਦੀ ਮੌਜੂਦਗੀ ਨਾਲ ਯੂਏਈ ਦੇ ਗੋਲਡਨ ਵੀਜ਼ਾ ਨਾਲ ਸਨਮਾਨਿਤ। ਉਨ੍ਹਾਂ ਦੇ ਨਾਲ ਦੁਬਈ ਸਰਕਾਰ ਦਾ ਧੰਨਵਾਦ।"
https://twitter.com/duttsanjay/status/1397514045113061386
ਇਹ ਵੀ ਪੜ੍ਹੋ-
- ਕਾਲੀ, ਚਿੱਟੀ ਅਤੇ ਪੀਲੀ ਫੰਗਸ ਕੀ ਹੈ ਅਤੇ ਇਨ੍ਹਾਂ ਦੇ ਇਨਫੈਕਸ਼ਨ ਨੂੰ ਕਿਵੇਂ ਪਛਾਣੀਏ
- ਭਾਰਤ ''ਚ ਕੋਰੋਨਾਵਾਇਰਸ ਦੀ ਦੂਜੀ ਮਾਰੂ ਲਹਿਰ ਸਿਖਰ ''ਤੇ ਪਹੁੰਚਣ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ
- ਸੈਂਟ੍ਰਲ ਵਿਸਟਾ: ਕੀ ਪੀਐਮ ਮੋਦੀ ਨੂੰ ਨਵੇਂ ਘਰ ਦੀ ਜ਼ਰੂਰਤ ਹੈ
ਕੀ ਹੈ ਗੋਲਡਨ ਵੀਜ਼ਾ
ਦਰਅਸਲ ਗੋਲਡਨ ਵੀਜ਼ਾ ਸੰਯੁਕਤ ਅਰਬ ਅਮਿਰਾਤ 10 ਸਾਲਾਂ ਦੇ ਲੰਬੇ ਸਮੇਂ ਲਈ ਦਿੰਦਾ ਹੈ, ਜਿਸ ਦਾ ਐਲਾਨ ਸਾਲ 2019 ਵਿੱਚ ਕੀਤਾ ਗਿਆ ਸੀ।
ਉਦੋਂ ਯੂਏਈ ਦੇ ਰਾਸ਼ਟਰਪਤੀ ਅਤੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਸ਼ੇਖ਼ ਅਲ ਮਖ਼ਤੂਮ ਨੇ ਗੋਲਡਨ ਕਾਰਡ ਯੋਜਨਾ ਦਾ ਐਲਾਨ ਕਰਦਿਆਂ ਹੋਇਆ ਲਿਖਿਆ ਕਿ ਉਨ੍ਹਾਂ ਡਾਕਟਰਾਂ, ਇੰਜੀਨੀਅਰਾਂ, ਵਿਗਿਆਨੀਆਂ ਅਤੇ ਕਲਾਕਾਰਾਂ ਲਈ ਗੋਲਡਨ ਕਾਰਡ ਸਕੀਮ ਜਾਰੀ ਕੀਤੀ ਹੈ।
ਇਸ ਦਾ ਮਕਸਦ ਇਹ ਦੱਸਿਆ ਗਿਆ ਕਿ ਯੂਏਈ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ, ਕੌਮਾਂਤਰੀ ਮਹੱਤਵ ਵਾਲੀਆਂ ਵੱਡੀਆਂ ਕੰਪਨੀਆਂ ਦੇ ਮਾਲਿਕਾਂ ਨੂੰ, ਮਹੱਤਵਪੂਰਨ ਖੇਤਰਾਂ ਦੇ ਪੇਸ਼ੇਵਰ ਲੋਕਾਂ ਨੂੰ, ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਯੂਏਈ ਦੇ ਵਿਕਾਸ ਲਈ ਭਾਗੀਦਾਰ ਬਣਾਉਣ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਹੈ।
ਗੋਲਡਨ ਵੀਜ਼ੇ ਤਹਿਤ ਸਹੂਲਤਾਂ ਕੀ
- ਜਿਨ੍ਹਾਂ ਕੋਲ ਗੋਲਡਨ ਕਾਰਡ ਵੀਜ਼ਾ ਹੋਵੇਗਾ ਉਹ ਬਿਨਾਂ ਕਿਸੇ ਕੰਪਨੀ ਜਾਂ ਵਿਅਕਤੀ ਦੀ ਸਹਾਇਤਾ ਦੇ ਯੂਏਈ ਵਿੱਚ ਆਪਣੇ ਪਤੀ ਜਾਂ ਪਤਨੀ ਅਤੇ ਬੱਚਿਆਂ ਨਾਲ ਰਹਿ ਸਕਣਗੇ।
- ਇਸ ਤੋਂ ਪਹਿਲਾਂ ਇਸ ਲਈ ਕਿਸੇ ਸਪੌਂਸਰ ਦੀ ਲੋੜ ਹੁੰਦੀ ਸੀ। ਇਸ ਦੇ ਨਾਲ ਹੀ ਇਹ ਵੀਜ਼ਾਧਾਰਕ ਤਿੰਨ ਕਰਮੀਆਂ ਨੂੰ ਸਪੌਂਸਰ ਵੀ ਕਰ ਸਕਣਗੇ।
- ਇਸ ਦੇ ਨਾਲ ਹੀ ਆਪਣੀ ਕੰਪਨੀ ਵਿੱਚ ਕਿਸੇ ਸੀਨੀਅਰ ਕਰਮੀ ਲਈ ਰੈਜੀਡੈਂਸੀ ਵੀਜ਼ਾ ਵੀ ਹਾਸਿਲ ਕਰ ਸਕਣਗੇ।
- ਗੋਲਡਨ ਕਾਰਡ 10 ਸਾਲ ਦੇ ਲੰਬੇ ਸਮੇਂ ਲਈ ਹੋਵੇਗਾ, ਜਿਸ ਤੋਂ ਬਾਅਦ ਉਸ ਨੂੰ ਰੀਨਿਊ ਕਰਵਾਉਣਾ ਪਵੇਗਾ।
- ਸ਼ਰਤਾਂ ਦੀ ਪਾਲਣਾ ਕਰਕੇ ਮਾਪਿਆਂ ਨੂੰ ਵੀ ਸਪੌਂਸਰ ਕੀਤਾ ਜਾ ਸਕਦਾ ਹੈ।
- ਵਧੇਰੇ ਜਾਣਕਾਪੀ ਲਈ ਗੋਲਡਨ ਵੀਜ਼ਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
UAE ''ਚ 10 ਸਾਲ ਦੇ ਵੀਜ਼ਾ ਲਈ ਸ਼ਰਤਾਂ
- ਇਸ ਸਹੂਲਤ ਲਈ ਕੋਈ ਵੀ ਸ਼ਖਸ਼ ਮੁਲਕ ਵਿੱਚ ਘੱਟੋ-ਘੱਟ 10 ਮਿਲੀਅਨ ਦਿਰਹਮ (Arab Emirates Dirham) ਦਾ ਨਿਵੇਸ਼ ਕਰੇਗਾ।
- ਨਿਵੇਸ਼ ਕੀਤੀ ਗਈ ਰਕਮ ਲੋਨ ਤੇ ਨਾ ਹੋਵੇ।
- ਨਿਵੇਸ਼ ਘੱਟੋ-ਘੱਟ ਤਿੰਨ ਸਾਲ ਲਈ ਜ਼ਰੂਰੀ ਹੋਵੇਗਾ।
ਹੋਰਨਾਂ ਦੇਸ਼ਾਂ ਵਿੱਚ ਹੈ ਗੋਲਡਨ ਵੀਜ਼ਾ ਲਈ ਕਿੰਨਾ ਪੈਸਾ ਲਗਦਾ ਹੈ
- ਅਮਰੀਕਾ ਵਿੱਚ 5 ਲੱਖ ਡਾਲਰ
- ਐਂਟੀਗੁਆ ਐਂਡ ਬਰਬੁਡਾ ਵਿੱਚ ਇੱਕ ਲੱਖ ਡਾਲਰ
- ਸਾਇਪ੍ਰਸ ਵਿੱਚ ਦੋ ਮਿਲੀਅਨ ਯੂਰੋ
- ਰਿਪਬਲਿਕ ਆਫ ਆਇਰਲੈਂਡ ਵਿੱਚ ਇੱਕ ਮਿਲੀਅਨ ਯੂਰੋ
- ਸੈਂਟ ਕਿਟਸ ਵਿੱਚ 1,50,000 ਡਾਲਰ
- ਵੈਨਆਟੂ ਵਿੱਚ 1,60,000 ਡਾਲਰ
https://www.youtube.com/watch?v=x2kYaNCUZh0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a47c07d2-0e2b-4746-9538-6479c4ecfab1'',''assetType'': ''STY'',''pageCounter'': ''punjabi.india.story.57271481.page'',''title'': ''UAE ਦਾ ਗੋਲਡਨ ਵੀਜ਼ਾ ਕੀ ਹੈ ਅਤੇ ਕਿਵੇਂ ਮਿਲਦਾ ਹੈ ਜੋ ਸੰਜੇ ਦੱਤ ਨੂੰ ਮਿਲਿਆ'',''published'': ''2021-05-27T14:28:43Z'',''updated'': ''2021-05-27T14:28:43Z''});s_bbcws(''track'',''pageView'');