ਕੋਰੋਨਾਵਾਇਰਸ: ਕਮਲਾ ਹੈਰਿਸ ਬੋਲੀ, ਭਾਰਤੀ ਦੇ ਹਾਲਾਤ ਪ੍ਰੇਸ਼ਾਨ ਕਰਨ ਵਾਲੇ- ਅਹਿਮ ਖ਼ਬਰਾਂ

05/08/2021 10:50:58 AM

ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸਥਿਤੀ ਬਾਰੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚਿੰਤਾ ਜ਼ਾਹਰ ਕੀਤੀ ਹੈ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹੈਰਿਸ ਨੇ ਕਿਹਾ ਕਿ ਭਾਰਤ ਦੀ ਸਹਾਇਤਾ ਅਮਰੀਕਾ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮਹਾਂਮਾਰੀ ਦੌਰਾਨ ਆਪਣੇ ਨਜ਼ਦੀਕੀਆਂ ਨੂੰ ਗੁਆ ਚੁੱਕੇ ਲੋਕਾਂ ਪ੍ਰਤੀ ਵੀ ਉਨ੍ਹਾਂ ਨੇ ਸੰਵੇਦਨਾ ਜ਼ਾਹਰ ਕੀਤੀ। ਭਾਰਤੀ ਮੂਲ ਦੇ ਲੋਕਾਂ ਲਈ ਰੱਖੇ ਗਏ ਇਕ ਸਮਾਰੋਹ ਵਿੱਚ ਹੈਰਿਸ ਨੇ ਰਿਕਾਰਡਿਡ ਸੰਦੇਸ਼ ਰਾਹੀਂ ਕਿਹਾ,"ਜਿਵੇਂ ਕਿ ਤੁਹਾਡੇ ਵਿੱਚੋਂ ਕਈ ਲੋਕ ਜਾਣਦੇ ਹਨ ਕਿ ਮੇਰੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਭਾਰਤ ਦੀਆਂ ਵਸਨੀਕ ਰਹੀਆਂ ਹਨ।''''

''''ਮੇਰੀ ਮਾਂ ਦਾ ਜਨਮ ਅਤੇ ਪਰਵਰਿਸ਼ ਭਾਰਤ ਵਿੱਚ ਹੋਈ। ਮੇਰੇ ਪਰਿਵਾਰ ਦੇ ਕਈ ਲੋਕ ਅੱਜ ਵੀ ਭਾਰਤ ਵਿੱਚ ਰਹਿੰਦੇ ਹਨ। ਭਾਰਤ ਦੀ ਸਹਾਇਤਾ ਅਮਰੀਕਾ ਲਈ ਮਹੱਤਵਪੂਰਨ ਹੈ।"

ਇਹ ਵੀ ਪੜ੍ਹੋ:

ਅਮਰੀਕਾ ਭਾਰਤ ਦੀ ਤਕਰੀਬਨ ਦਸ ਕਰੋੜ ਡਾਲਰ ਦੀ ਮਦਦ ਕਰ ਚੁੱਕਿਆ ਹੈ ਜਿਸ ਵਿੱਚ ਐਮਰਜੈਂਸੀ ਸਪਲਾਈ ਵਾਸਤੇ ਆਕਸੀਜਨ ਕੰਸੇਨਟ੍ਰੇਟਰ, ਰੈਪਿਡ ਟੈਸਟਿੰਗ ਕਿੱਟ, ਦਵਾਈਆਂ ਮਾਸਕ, ਆਕਸੀਜਨ ਸਿਲੰਡਰ ਆਦਿ ਸ਼ਾਮਿਲ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਸਰਕਾਰਾਂ ਦੇ ਰਵੱਈਏ ਦੀ ਕਾਫ਼ੀ ਆਲੋਚਨਾ ਹੋਈ ਸੀ ਕਿ ਦੂਜੇ ਮੁਲਕ ਭਾਰਤ ਦੀ ਮਦਦ ਲਈ ਫੌਰਨ ਅੱਗੇ ਆਏ ਪਰ ਅਮਰੀਕਾ ਕਈ ਦਿਨ ਚੁੱਪ ਰਿਹਾ।

https://twitter.com/StateDept/status/1390799856583675906

ਇਹ ਵੀ ਪੜ੍ਹੋ-

ਹੈਰਿਸ ਨੇ ਕਿਹਾ,"ਪੇਟੈਂਟ ਵਿੱਚ ਛੋਟ ਦੇਣ ਬਾਰੇ ਸਾਡਾ ਪੂਰਾ ਸਮਰਥਨ ਹੈ ਤਾਂ ਕਿ ਭਾਰਤ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਦਾ ਛੇਤੀ ਤੋਂ ਛੇਤੀ ਟੀਕਾਕਰਨ ਕੀਤਾ ਜਾ ਸਕੇ।"ਹੈਰਿਸ ਨੇ ਅੱਗੇ ਕਿਹਾ,"ਮਹਾਂਮਾਰੀ ਦੀ ਸ਼ੁਰੂਆਤ ਵਿੱਚ ਜਦੋਂ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋਣ ਲੱਗੀ ਸੀ ਤਾਂ ਭਾਰਤ ਨੇ ਸਾਡੀ ਸਹਾਇਤਾ ਕੀਤੀ ਸੀ। ਅਸੀਂ ਭਾਰਤ ਦੀ ਸਹਾਇਤਾ ਲਈ ਵਚਨਬੱਧ ਹਾਂ। ਅਸੀਂ ਭਾਰਤ ਦੇ ਦੋਸਤ ਵਜੋਂ ਅਤੇ ਵਿਸ਼ਵ ਭਾਈਚਾਰੇ ਦੇ ਹਿੱਸੇ ਇਹ ਕਰ ਰਹੇ ਹਾਂ।"

ਭਾਰਤ ''ਚ 24 ਘੰਟਿਆਂ ਵਿੱਚ ਚਾਰ ਲੱਖ ਤੋਂ ਵੱਧ ਨਵੇਂ ਮਾਮਲੇ, ਚਾਰ ਹਜ਼ਾਰ ਤੋਂ ਵੱਧ ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 4.01 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 4,187 ਲੋਕਾਂ ਦੀ ਮੌਤ ਹੋਈ ਹੈ।

ਇੱਕ ਦਿਨ ਵਿੱਚ ਚਾਰ ਹਜ਼ਾਰ ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਭਾਰਤ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਬਾਅਦ ਤੀਜਾ ਵੱਡਾ ਦੇਸ਼ ਬਣ ਗਿਆ ਹੈ। 14 ਫਰਵਰੀ ਤੋਂ ਬਾਅਦ 82 ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਕੋਰੋਨਾ
Getty Images

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 3,18,608 ਲੋਕ ਠੀਕ ਹੋ ਕੇ ਆਪਣੇ ਘਰ ਗਏ ਹਨ। ਭਾਰਤ ਵਿੱਚ ਹੁਣ ਤੱਕ 2,38,270 ਕੋਰੋਨਾਵਾਇਰਸ ਦੀ ਭੇਂਟ ਚੜ੍ਹ ਚੁੱਕੇ ਹੈ ਅਤੇ 37,23,446 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 16,73,46544 ਟੀਕੇ ਲੱਗ ਚੁੱਕੇ ਹਨ।

ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਹਫ਼ਤਾਵਰੀ ਲੌਕਡਾਊਨ ਦਾ ਵਿਰੋਧ

ਕਿਸਾਨ
BBC

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਸ਼ਨੀਵਾਰ ਐਤਵਾਰ ਨੂੰ ਲੌਕਡਾਊਨ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਹੈ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਵੀ ਸੱਦਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡੀਜੀਪੀ ਅਤੇ ਸਾਰੇ ਡਿਪਟੀ ਕਮਿਸ਼ਨਰ ਨੂੰ ਲੌਕਡਾਊਨ ਦੇ ਵਿਰੋਧ ਪ੍ਰਦਰਸ਼ਨ ਖ਼ਿਲਾਫ਼ ਸਖ਼ਤੀ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ 32 ਕਿਸਾਨ ਜਥੇਬੰਦੀਆਂ ਸੂਬਾ ਸਰਕਾਰ ਉਪਰ ਸ਼ਰਤਾਂ ਨਹੀਂ ਥੋਪ ਸਕਦੀਆਂ। ਜੇਕਰ ਦੀ ਉਲੰਘਣਾ ਕਰਕੇ ਕੋਈ ਵੀ ਦੁਕਾਨ ਖੋਲ੍ਹੀ ਗਈ ਦੁਕਾਨ ਮਾਲਕ ਉਪਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਬੰਦਿਸ਼ਾਂ ਦੀ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਕੋਵਿਡ ਸਬੰਧੀ ਉੱਚ ਪੱਧਰੀ ਵਰਚੁਅਲ ਬੈਠਕ ਕੀਤੀ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਥਾਨਕ ਵਿਧਾਇਕਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਗੈਰਜ਼ਰੂਰੀ ਦੁਕਾਨਾਂ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਰੋਟੇਸ਼ਨ ਦੇ ਆਧਾਰ ਉੱਤੇ ਖੋਲ੍ਹਣ ਬਾਰੇ ਫ਼ੈਸਲਾ ਲੈਣ ਲਈ ਕਿਹਾ ਹੈ।

ਇਹ ਵੀ ਪੜ੍ਹੋ:

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31b97cae-c35d-4bfb-b9e0-3d1c904dfbf5'',''assetType'': ''STY'',''pageCounter'': ''punjabi.india.story.57035227.page'',''title'': ''ਕੋਰੋਨਾਵਾਇਰਸ: ਕਮਲਾ ਹੈਰਿਸ ਬੋਲੀ, ਭਾਰਤੀ ਦੇ ਹਾਲਾਤ ਪ੍ਰੇਸ਼ਾਨ ਕਰਨ ਵਾਲੇ- ਅਹਿਮ ਖ਼ਬਰਾਂ'',''published'': ''2021-05-08T05:07:08Z'',''updated'': ''2021-05-08T05:07:08Z''});s_bbcws(''track'',''pageView'');

Related News