ਕੋਰੋਨਾਵਾਇਰਸ: SFJ ਨੇ ਪੰਜਾਬ ਦੇ ਕੋਵਿਡ ਮਰੀਜ਼ਾਂ ਨੂੰ ਪੈਸੇ ਅਤੇ ਆਕਸੀਜਨ ਦੇਣ ਦਾ ਕੀਤਾ ਵਾਅਦਾ - ਪ੍ਰੈਸ ਰੀਵੀਊ

05/05/2021 8:20:55 AM

ਗੁਰਪਤਵੰਤ ਸਿੰਘ ਪੰਨੂ
Getty Images
ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ

ਭਾਰਤ ''ਚ ਬੈਨ ਖ਼ਾਲਿਸਤਾਨੀ-ਪੱਖੀ ਸੰਸਥਾ ਸਿੱਖਸ ਫ਼ਾਰ ਜਸਟਿਸ (SFJ) ਹੁਣ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਨੂੰ ਪੈਸੇ ਅਤੇ ਆਕਸੀਜਨ ਦੇਣ ਦੀ ਗੱਲ ਆਖ ਰਹੀ ਹੈ।

ਇੰਡੀਆ ਟੁਡੈ ਦੀ ਖ਼ਬਰ ਮੁਤਾਬਕ, ਇਸ ਨੂੰ ਪੰਜਾਬ ਸਰਕਾਰ ਨੇ ਸਿੱਖ ਫ਼ਾਰ ਜਸਟਿਸ ਦੀ ''ਆਕਜੀਸਨ ਸਾਜ਼ਿਸ਼'' ਆਖਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ SFJ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਅਜਿਹੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਕਰੀਬ ਦੋ ਦਰਜਨ ਫੋਨ ਕਾਲਜ਼ ਨੂੰ ਟ੍ਰੈਕ ਕੀਤਾ ਗਿਆ ਹੈ ਜਿਸ ਵਿੱਚ SFJ ਦੇ ਮੁੱਖ ਗੁਰਵੰਤ ਸਿੰਘ ਪੰਨੂ ਦੀ ਸੰਸਥਾਂ ਕੋਵਿਡ ਮਰੀਜ਼ਾਂ ਨੂੰ 3000 ਰੁਪਏ ਅਤੇ ਆਕਸੀਜਨ ਦੇਣ ਦੇ ਵਾਅਦਾ ਕਰ ਰਹੀ ਹੈ।

ਇਹ ਵੀ ਪੜ੍ਹੋ

ਫੋਨ ਰਿਕਾਰਡਿੰਗ ਅਨੁਸਾਰ ਕਿਹਾ ਜਾ ਰਿਹਾ ਹੈ, "ਪੰਜਾਬ ''ਚ ਮਹਾਂਮਾਰੀ ਬੁਰੀ ਤਰ੍ਹਾਂ ਨਾਲ ਫੈਲ ਰਹੀ ਹੈ। ਖ਼ਾਲੀਸਤਾਨ ਡੈਕਲੇਰੇਸ਼ਨ ਡੇਅ ਦੀ 35ਵੀਂ ਵਰ੍ਹੇਗੰਢ ਮੌਕੇ SFJ ਕੋਰੋਨਾ ਮਰੀਜ਼ਾਂ ਨੂੰ 3000 ਰੁਪਏ ਅਤੇ ਆਕਸੀਜਨ ਦੇਵੇਗੀ।"

ਅੱਗੇ ਕਹਿੰਦੇ ਹਨ, "ਇਸ ਲਈ ਤੁਹਾਨੂੰ www.oxygen4punjab.org ''ਤੇ ਜਾ ਕੇ ਇੱਕ ਫਾਰਮ ਭਰਨਾ ਹੈ ਅਤੇ SFJ 24 ਘੰਟਿਆਂ ''ਚ ਤੁਹਾਨੂੰ ਆਕਸੀਜਨ ਉਪਲਬਧ ਕਰਾਏਗੀ।"

ਪੰਜਾਬ ਦੇ 22 ਜ਼ਿਲ੍ਹਿਆਂ ''ਚੋਂ 17 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ''ਚ ਆਈਸੀਯੂ ਬੈੱਡ ਹੀ ਨਹੀਂ

ਪੰਜਾਬ ਦੇ 22 ਜ਼ਿਲ੍ਹਿਆਂ ''ਚੋਂ 17 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ''ਚ ਆਈਸੀਯੂ ਬੈੱਡ ਹੀ ਨਹੀਂ ਹਨ ਜਿਸ ਕਾਰਨ ਕੋਰੋਨਾ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ''ਚ ਸ਼ਿਫ਼ਟ ਹੋਣਾ ਪੈ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਪਿਛਲੇ ਇੱਕ ਮਹੀਨੇ ਵਿੱਚ ਮਰੀਜਾਂ ਵੱਲੋਂ ਆਕਸੀਜਨ ਦੀ ਮੰਗ 20 ਗੁਣਾ ਵਧੀ ਹੈ ਅਤੇ ਵੈਂਟੀਲੇਟਰਾਂ ਦੀ ਮੰਗ 9 ਗੁਣਾ ਵਧੀ ਹੈ। ਅਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਵੀ ਵੇਖਣ ਨੂੰ ਮਿਲ ਰਹੀ ਹੈ।

2 ਅਪ੍ਰੈਲ ਨੂੰ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ 386 ਸੀ ਅਤੇ 24 ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਸੀ। ਅਤੇ 3 ਮਈ ਨੂੰ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 7845 ਹੋ ਗਈ ਅਤੇ 213 ਮਰੀਜ਼ ਵੈਂਟੀਲੇਟਰ ''ਤੇ ਸਨ।

ਪਟਿਆਲਾ, ਫਰੀਦਕੋਟ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ, ਇੰਨਾਂ 5 ਜ਼ਿਲ੍ਹਿਆਂ ਤੋਂ ਇਲਾਵਾ ਕਿਸੇ ਵੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਕੋਲ ਆਈਸੀਯੂ ਬੈੱਡ ਨਹੀਂ ਹਨ।

ਹਾਲਾਂਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਬਜਟ ਸਾਲ ਵਿੱਚ ਸੂਬੇ ਦੇ ਲੋਕਾਂ ਦੀ ਸਿਹਤ ਸੰਭਾਲ ਲਈ 1000 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਵਪਾਰੀਆਂ ਦੇ ਰੋਸ ਤੋਂ ਬਾਅਦ ਪੰਜਾਬ ''ਚ ਦੁਕਾਨਦਾਰਾਂ ਨੂੰ ਕੁੱਝ ਪਾਬੰਦੀਆਂ ਤੋਂ ਛੋਟ

ਪੰਜਾਬ ਸਰਕਾਰ ਨੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਵੱਲੋਂ ਮਿਨੀ ਲੌਕਡਾਊਨ ਖ਼ਿਲਾਫ਼ ਆਵਾਜ਼ ਚੁੱਕਣ ਮਗਰੋਂ ਉਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਵਿੱਚ ਛੋਟ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਪੰਜਾਬ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਦੇ ਪੰਜ ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜਦਕਿ ਹਫ਼ਤਾਵਾਰੀ ਲੌਕਡਾਊਨ ਦੌਰਾਨ ਇਹ ਦੁਕਾਨਾਂ ਵੀ ਬੰਦ ਰਹਿਣਗੀਆਂ।

ਨਵੇਂ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਵੀ ਸ਼ਾਮ ਦੇ ਪੰਜ ਵਜੇ ਤੱਕ ਖੁੱਲ੍ਹੇ ਰੱਖਣ ਦੀ ਛੋਟ ਦੇ ਦਿੱਤੀ ਗਈ ਹੈ।

ਇਸੇ ਤਰ੍ਹਾਂ ਕਰਿਆਨੇ ਦੀਆਂ ਦੁਕਾਨਾਂ ਤੋਂ ਇਲਾਵਾ ਸਨਅਤੀ ਸਾਮਾਨ, ਹਾਰਡਵੇਅਰ ਦਾ ਸਾਮਾਨ, ਟੂਲ, ਮੋਟਰਾਂ, ਪਾਈਪਾਂ ਆਦਿ ਵਾਲੀਆਂ ਦੁਕਾਨਾਂ ਨੂੰ ਵੀ ਛੋਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਖਾਦ, ਬੀਜ, ਕੀਟਨਾਸ਼ਕ, ਖੇਤੀ ਮਸ਼ੀਨਰੀ, ਬਾਗਬਾਨੀ ਸੰਦਾਂ ਵਾਲੀਆਂ ਦੁਕਾਨਾਂ ਨੂੰ ਵੀ ਬੰਦਿਸ਼ਾਂ ਤੋਂ ਛੋਟਾਂ ਦਿੱਤੀਆਂ ਗਈਆਂ ਹਨ।

ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਇਹ ਕਾਰੋਬਾਰੀ ਦੁਕਾਨਾਂ ਹਫਤਾਵਾਰੀ ਲੌਕਡਾਊਨ ਦੌਰਾਨ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ:

https://www.youtube.com/watch?v=Ki9uN4eXYhA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1358d367-b562-45e7-8e17-08ea639e43d3'',''assetType'': ''STY'',''pageCounter'': ''punjabi.india.story.56990319.page'',''title'': ''ਕੋਰੋਨਾਵਾਇਰਸ: SFJ ਨੇ ਪੰਜਾਬ ਦੇ ਕੋਵਿਡ ਮਰੀਜ਼ਾਂ ਨੂੰ ਪੈਸੇ ਅਤੇ ਆਕਸੀਜਨ ਦੇਣ ਦਾ ਕੀਤਾ ਵਾਅਦਾ - ਪ੍ਰੈਸ ਰੀਵੀਊ'',''published'': ''2021-05-05T02:43:45Z'',''updated'': ''2021-05-05T02:43:45Z''});s_bbcws(''track'',''pageView'');

Related News