ਪੱਛਮੀ ਬੰਗਾਲ ''''ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ

05/04/2021 7:05:54 AM

''ਪੱਛਮੀ ਬੰਗਾਲ ਵਿੱਚ ਭਾਜਪਾ ਦਾ ਪ੍ਰਦਰਸ਼ਨ ਤਾਂ ਚੰਗਾ ਰਿਹਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਆਸਤ ਹਾਰ ਗਈ ਹੈ। ਜੇਕਰ ਭਾਜਪਾ ਮੋਦੀ-ਸ਼ਾਹ ਮਾਡਲ ''ਤੇ ਇਸੇ ਤਰ੍ਹਾਂ ਅੱਗੇ ਵਧਦੀ ਰਹੀ ਤਾਂ ਭਵਿੱਖ ਵਿੱਚ ਵੀ ਚੋਣ ਨਤੀਜੇ ਅਲੱਗ ਨਹੀਂ ਹੋਣਗੇ। ਅਖੀਰ ਹਰ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਪਾਰਟੀ ਦਾ ਸ਼ੁਭੰਕਰ ਅਤੇ ਸ਼ਾਹ ਮੁੱਖ ਰਣਨੀਤੀਕਾਰ ਕਿਉਂ ਬਣ ਜਾਂਦੇ ਹਨ?''''

ਸੂਬਾਈ ਭਾਜਪਾ ਦੇ ਇੱਕ ਪੁਰਾਣੇ ਆਗੂ ਜਦੋਂ ਨਾਂ ਨਹੀਂ ਛਾਪਣ ਦੀ ਸ਼ਰਤ ''ਤੇ ਇਹ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਦੀ ਲਾਚਾਰੀ ਅਤੇ ਦੁੱਖ ਸਾਫ਼ ਝਲਕਦਾ ਹੈ।

ਬੰਗਾਲ ਵਿੱਚ ''ਅਬਕੀ ਵਾਰ ਦੋ ਸੌ ਪਾਰ'' ਦਾ ਨਾਅਰਾ ਦੇਣ ਵਾਲੀ ਭਾਜਪਾ ਦੀ ਹਾਰ ਦੀ ਬੇਸ਼ੱਕ ਇਹ ਕੋਈ ਇਕੱਲੀ ਵਜ੍ਹਾ ਨਾ ਹੋਵੇ, ਪਰ ਸਭ ਤੋ ਅਹਿਮ ਵਜ੍ਹਾ ਤਾਂ ਸਾਬਤ ਹੋਈ ਹੀ ਹੈ। ਚੋਣ ਨਤੀਜਿਆਂ ਤੋਂ ਬਾਅਦ ਸੂਬੇ ਦੇ ਆਗੂਆਂ ਵਿੱਚ ਅੰਸਤੋਸ਼ ਵਿਚਕਾਰ ਪਾਰਟੀ ਦੇ ਆਗੂ ਹਾਰ ਦੇ ਕਈ ਕਾਰਨ ਗਿਣਾ ਰਹੇ ਹਨ।

ਇਨ੍ਹਾਂ ਵਿੱਚ ਦਲ-ਬਦਲੂਆਂ ਨੂੰ ਵੱਡੇ ਪੱਧਰ ''ਤੇ ਟਿਕਟ ਦੇਣਾ, ਜ਼ਮੀਨੀ ਹਾਲਾਤ ਦਾ ਮੁਲਾਂਕਣ ਕੀਤੇ ਬਿਨਾਂ ਹਵਾਈ ਦਾਅਵੇ ਕਰਨਾ ਅਤੇ ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਖਿਲਾਫ਼ ਨਿੱਜੀ ਹਮਲੇ ਕਰਨ ਵਰਗੇ ਕਈ ਕਾਰਨ ਸ਼ਾਮਲ ਹਨ।

ਇਹ ਵੀ ਪੜ੍ਹੋ:

ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਜਿਨ੍ਹਾਂ ਇਲਾਕਿਆਂ ਵਿੱਚ ਲਗਭਗ ਡੇਢ ਦਰਜਨ ਚੋਣ ਰੈਲੀਆਂ ਕੀਤੀਆਂ ਸਨ, ਉਨ੍ਹਾਂ ਵਿੱਚੋਂ ਉੱਤਰ ਬੰਗਾਲ ਨੂੰ ਛੱਡ ਕੇ ਜ਼ਿਆਦਾਤਰ ਇਲਾਕਿਆਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਨੇ ਭਾਜਪਾ ਦੇ ਖਿਲਾਫ਼ ਬੰਗਲਾ ਅਸਮਿਤਾ, ਸੱਭਿਆਚਾਰ, ਪਛਾਣ ਅਤੇ ਸਥਾਨਕ ਬਨਾਮ ਬਾਹਰੀ ਵਰਗੇ ਜੋ ਮੁੱਦੇ ਚੁੱਕੇ ਸਨ, ਉਨ੍ਹਾਂ ਨੂੰ ਭਾਜਪਾ ਦੇ ਕੇਂਦਰੀ ਆਗੂਆਂ ਨੇ ਕੋਈ ਤਵੱਜੋ ਨਹੀਂ ਦਿੱਤੀ ਪਰ ਬਿਹਾਰੀ ਸਤਸਈ ਦੇ ਦੋਹੇ ''ਦੇਖਨ ਮੇਂ ਛੋਟੇ ਲਗੇ ਘਾਵ ਕਰੇ ਗੰਭੀਰ'' ਦੀ ਤਰਜ਼ ''ਤੇ ਉਨ੍ਹਾਂ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਿਆ।

ਜਨਤਾ ਦਾ ਮੂਡ ਸਮਝਣ ਵਿੱਚ ਗਲਤੀ

ਬੀਰਭੂਮ ਜ਼ਿਲ੍ਹੇ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਅਸੀਮ ਕੁਮਾਰ ਮੰਡਲ ਕਹਿੰਦੇ ਹਨ, ''''ਭਾਜਪਾ ਬੰਗਾਲ ਦੀ ਜ਼ਮੀਨੀ ਸਥਿਤੀ ਦਾ ਅੰਦਾਜ਼ਾ ਲਗਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਉਸ ਨੇ ਸੂਬੇ ਦੇ ਆਗੂਆਂ ਨੂੰ ਅਹਿਮੀਅਤ ਦੇਣ ਦੀ ਬਜਾਏ ਚੋਣ ਰਣਨੀਤੀ ਦਾ ਜ਼ਿੰਮਾ ਕੇਂਦਰੀ ਆਗੂਆਂ ਨੂੰ ਸੌਂਪ ਦਿੱਤਾ ਸੀ। ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਪਾਰਟੀ ਬੰਗਾਲ ਦਾ ਸੱਭਿਆਚਾਰ ਅਤੇ ਇੱਥੋਂ ਦੇ ਲੋਕਾਂ ਦਾ ਮੂਡ ਸਮਝਣ ਵਿੱਚ ਨਾਕਾਮ ਰਹੀ ਹੈ।''''

ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਕਹਿੰਦੇ ਹਨ, ''''ਅਸੀਂ ਹਾਰ ਦੇ ਕਾਰਨਾਂ ''ਤੇ ਵਿਚਾਰ-ਚਰਚਾ ਕਰਨ ਦੇ ਬਾਅਦ ਅੱਗੇ ਵਧਾਂਗੇ, ਪਰ ਤਿੰਨ ਤੋਂ ਇੰਨੀਆਂ ਸੀਟਾਂ ਤੱਕ ਪਹੁੰਚਣਾ ਵੀ ਛੋਟੀ ਉਪਲੱਬਧੀ ਨਹੀਂ ਹੈ। ਇਸ ਚੋਣ ਵਿੱਚ ਅਸੀਂ ਬਹੁਤ ਵੱਡਾ ਟੀਚਾ ਤੈਅ ਕਰਕੇ ਲੰਬੀ ਛਾਲ ਮਾਰੀ ਸੀ ਪਰ ਕਾਮਯਾਬੀ ਨਹੀਂ ਮਿਲ ਸਕੀ।''''

ਪ੍ਰਦੇਸ਼ ਭਾਜਪਾ ਦੇ ਮੁਖੀ ਕੈਲਾਸ਼ ਵਿਜਯਵਰਗੀਯ ਤਾਂ ਐਤਵਾਰ ਨੂੰ ਸ਼ੁਰੂਆਤੀ ਰੁਝਾਨਾਂ ਦੇ ਬਾਅਦ ਵੀ ਪਾਰਟੀ ਦੀ ਕਿਸਮਤ ਬਦਲਣ ਦਾ ਦਾਅਵਾ ਅਤੇ ਉਮੀਦ ਕਰ ਰਹੇ ਸਨ।

ਪਰ ਟੀਐੱਮਸੀ ਦੇ ਹੈਟ੍ਰਿਕ ਬਣਾਉਣ ਦਾ ਰਸਤਾ ਸਾਫ਼ ਹੋਣ ਦੇ ਬਾਅਦ ਉਨ੍ਹਾਂ ਨੇ ਕਿਹਾ, ''''ਲੱਗਦਾ ਹੈ ਕਿ ਬੰਗਾਲ ਦੀ ਜਨਤਾ ਨੇ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਸੀ।''''

ਭਾਜਪਾ ਦੇ ਇੱਕ ਆਗੂ ਨੇ ਨਾਂ ਨਾ ਛਾਪਣ ਦੀ ਸ਼ਰਤ ''ਤੇ ਕਿਹਾ ਹੈ, ''''ਮੁੱਖ ਮੰਤਰੀ ਅਹੁਦੇ ਲਈ ਕਿਸੇ ਚਿਹਰੇ ਦੇ ਸਾਹਮਣੇ ਨਾ ਹੋਣ ਦੀ ਵਜ੍ਹਾ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਲੈਫਟ ਅਤੇ ਕਾਂਗਰਸ ਦੇ ਵੋਟਰਾਂ ਨੇ ਸਾਡੇ ਖਿਲਾਫ਼ ਟੀਐੱਮਸੀ ਨੂੰ ਵੋਟ ਦਿੱਤੀ ਹੈ।''''

ਸਥਾਨਕ ਆਗੂਆਂ ਦੀ ਅਣਦੇਖੀ

ਰਾਜਨੀਤਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਇੱਕ ਨਹੀਂ, ਕਈ ਗਲਤੀਆਂ ਕੀਤੀਆਂ ਹਨ, ਸਭ ਤੋਂ ਵੱਡੀ ਗਲਤੀ ਤਾਂ ਇਹ ਸੀ ਕਿ ਚੋਣ ਰਣਨੀਤੀ ਹੋਵੇ ਜਾਂ ਟਿਕਟਾਂ ਦੀ ਵੰਡ ਦਾ ਮਾਮਲਾ, ਸਥਾਨਕ ਆਗੂਆਂ ਦੀ ਰਾਇ ਨੂੰ ਤਰਜੀਹ ਨਹੀਂ ਦਿੱਤੀ ਗਈ।

ਕਈ ਫੈਸਲੇ ਕੇਂਦਰ ਪੱਧਰ ''ਤੇ ਹੁੰਦੇ ਰਹੇ। ਟਿਕਟਾਂ ਦੀ ਵੰਡ ਵਿੱਚ ਸਥਾਨਕ ਆਗੂਆਂ ਦੇ ਨਾਵਾਂ ਦੀ ਅਣਦੇਖੀ ਕਰਕੇ ਅਜਿਹੇ ਲੋਕਾਂ ਨੂੰ ਵੱਡੇ ਪੱਧਰ ''ਤੇ ਟਿਕਟਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ ਕੁਝ ਤਾਂ ਮਹਿਜ਼ 24 ਘੰਟੇ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਾਂ ਫਿਰ ਟਿਕਟ ਮਿਲਣ ਦੇ ਬਾਅਦ ਸ਼ਾਮਲ ਹੋਏ।

ਇਸ ਤੋਂ ਇਲਾਵਾ ਚਾਰ ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਨਾ ਪਿਆ।

ਸਿਆਸੀ ਵਿਸ਼ਲੇਸ਼ਕ ਪ੍ਰੋਫ਼ੈਸਰ ਸਮੀਰਨ ਪਾਲ ਕਹਿੰਦੇ ਹਨ, ''''ਦਲ-ਬਦਲੂਆਂ ਅਤੇ ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਨ ਨਾਲ ਆਮ ਲੋਕਾਂ ਵਿੱਚ ਇਹ ਸੰਦੇਸ਼ ਗਿਆ ਕਿ ਭਾਜਪਾ ਕੋਲ ਹਰ ਸੀਟ ''ਤੇ ਉਤਾਰਨ ਲਾਇਕ ਵੀ ਉਮੀਦਵਾਰ ਨਹੀਂ ਹੈ। ਇਸ ਲਈ ਉਸ ਨੂੰ ਉਧਾਰ ਦੇ ਆਗੂਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਜਿਹੇ ਜ਼ਿਆਦਾਤਰ ਸੰਸਦ ਮੈਂਬਰਾਂ ਅਤੇ ਦਲ-ਬਦਲੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।''''

ਭਾਜਪਾ ਦੇ ਇੱਕ ਆਗੂ ਦੱਸਦੇ ਹਨ ਕਿ ਆਸਨਸੋਲ ਦੇ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਬਾਬੁਲ ਸੁਪ੍ਰਿਓ ਵੀ ਚੋਣ ਨਹੀਂ ਲੜਨਾ ਚਾਹੁੰਦੇ ਸਨ।

ਪਰ ਕੇਂਦਰੀ ਅਗਵਾਈ ਨੇ ਉਨ੍ਹਾਂ ਨੂੰ ਇਸ ਲਈ ਮਜਬੂਰ ਕੀਤਾ। ਚੋਣ ਨਤੀਜਿਆਂ ਦੇ ਬਾਅਦ ਬਾਬੁਲ ਦੀ ਪ੍ਰਤੀਕਿਰਿਆ ਨੂੰ ਧਿਆਨ ਵਿੱਚ ਰੱਖੋ, ਤਾਂ ਇਹ ਗੱਲ ਸਹੀ ਲੱਗਦੀ ਹੈ।

ਕੋਲਕਾਤਾ ਦੀ ਟਾਲੀਗੰਜ ਸੀਟ ਤੋਂ ਬਾਬੁਲ 50 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

ਨਤੀਜਿਆਂ ਦੇ ਐਲਾਨ ਤੋਂ ਬਾਅਦ ਬਾਬੁਲ ਨੇ ਫੇਸਬੁੱਕ ''ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਸੀ। ''''ਮੈਂ ਮਮਤਾ ਬੈਨਰਜੀ ਨੂੰ ਵਧਾਈ ਨਹੀਂ ਦੇਵਾਂਗਾ, ਨਾ ਹੀ ਕਹਾਂਗਾ ਕਿ ਮੈਂ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਬੰਗਾਲ ਦੇ ਲੋਕਾਂ ਨੇ ਇੱਕ ਇਤਿਹਾਸਕ ਗਲਤੀ ਕੀਤੀ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਇਸ ਭ੍ਰਿਸ਼ਟਾਚਾਰ, ਅਯੋਗ, ਬੇਈਮਾਨ ਸਰਕਾਰ ਦੇ ਖਿਲਾਫ਼ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਇੱਕ ਕੁਰਖ਼ਤ ਔਰਤ ਨੂੰ ਸੱਤਾ ਵਿੱਚ ਵਾਪਸ ਲਿਆਏ।''''

ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਇਹ ਪੋਸਟ ਹਟਾ ਦਿੱਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੰਮ ਨਹੀਂ ਆਏ ਟੀਐੱਮਸੀ ਤੋਂ ਆਏ ਆਗੂ

ਭਾਜਪਾ ਨੇ ਇਸ ਵਾਰ ਜਿੰਨੇ ਵੱਡੇ ਪੱਧਰ ''ਤੇ ਚੋਣ ਮੁਹਿੰਮ ਸ਼ੁਰੂ ਕਰਦੇ ਹੋਏ ਬੰਗਾਲ ਵਿੱਚ ਆਪਣੇ ਸਾਰੇ ਸਰੋਤ ਅਤੇ ਸਾਰੇ ਕੇਂਦਰੀ ਆਗੂਆਂ, ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਚੋਣ ਪ੍ਰਚਾਰ ਵਿੱਚ ਉਤਾਰਿਆ ਸੀ, ਉਸ ਨਾਲ ਪਾਰਟੀ ਦੇ ਸਥਾਨਕ ਆਗੂਆਂ ਨੂੰ ''ਦੋ ਮਈ ਦੀਦੀ ਗਈ'' ਅਤੇ ''ਅਬਕੀ ਪਾਰ ਦੋ ਸੌ ਪਾਰ'' ਵਰਗੇ ਨਾਅਰਿਆਂ ''ਤੇ ਭਰੋਸਾ ਹੋਣ ਲੱਗਿਆ ਸੀ।

ਟੀਐੱਮਸੀ ਦੇ ਕਈ ਆਗੂਆਂ ਨੂੰ ਤੋੜ ਕੇ ਪਾਰਟੀ ਵਿੱਚ ਸ਼ਾਮਲ ਕਰਾਇਆ ਗਿਆ ਅਤੇ ਟਿਕਟ ਦਿੱਤੀ ਗਈ। ਪਰ ਇਸ ਦੇ ਬਾਵਜੂਦ ਪਾਰਟੀ ਤਿਹਾਈ ਦਾ ਆਂਕੜਾ ਵੀ ਨਹੀਂ ਛੂਹ ਸਕੀ।

ਪ੍ਰਦੇਸ਼ ਭਾਜਪਾ ਦੇ ਇੱਕ ਆਗੂ ਕਹਿੰਦੇ ਹਨ, ''''ਮੁੱਖ ਮੰਤਰੀ ਅਹੁਦੇ ਦਾ ਕੋਈ ਚਿਹਰਾ ਨਹੀਂ ਹੋਣਾ, ਚੋਣ ਮੁਹਿੰਮ ਵਿੱਚ ਮਮਤਾ ਬੈਨਰਜੀ ''ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਅਤੇ ਨੰਦੀਗ੍ਰਾਮ ਵਿੱਚ ਮਮਤਾ ਦੇ ਜ਼ਖ਼ਮੀ ਹੋਣ ਦੀ ਘਟਨਾ ''ਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਵਰਗੇ ਮੁੱਦੇ ਭਾਰੀ ਪਏ। ਇਸ ਦੇ ਇਲਾਵਾ ਪਾਰਟੀ ਹਾਸ਼ੀਏ ''ਤੇ ਬੈਠੇ ਲੋਕਾਂ ''ਤੇ ਮਹਿਲਾ ਵੋਟਰਾਂ ਦਾ ਸਮਰਥਨ ਪਾਉਣ ਦੀ ਉਮੀਦ ਕਰ ਰਹੀ ਸੀ।''''

ਉਹ ਦੱਸਦੇ ਹਨ ਕਿ ਮਮਤਾ ਬੈਨਰਜੀ ''ਤੇ ਚਾਰੋ ਪਾਸਿਆਂ ਤੋਂ ਹਮਲੇ ਦੀ ਵਜ੍ਹਾ ਨਾਲ ਔਰਤ ਵੋਟਰਾਂ ਦੇ ਇੱਕ ਵੱਡੇ ਹਿੱਸੇ ਨੇ ਉਨ੍ਹਾਂ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਪਾਰਟੀ ਨੇ ਜਿਸ ਵੱਡੇ ਪੈਮਾਨੇ ''ਤੇ ਧਰੂਵੀਕਾਰਨ ਕਾਰਡ ਖੇਡਿਆ ਉਸ ਦਾ ਵੀ ਖਮਿਆਜ਼ਾ ਉਸ ਨੂੰ ਚੁੱਕਣਾ ਪਿਆ। ਲੈਫਟ ਅਤੇ ਕਾਂਗਰਸ ਦੀਆਂ ਵੋਟਾਂ ਯਕਮੁਸ਼ਤ ਟੀਐੱਮਸੀ ਦੀ ਝੋਲੀ ਵਿੱਚ ਜਾਣ ਨਾਲ ਇਹ ਗੱਲ ਸਾਫ਼ ਹੋ ਗਈ ਹੈ।

ਇੱਕ ਹੋਰ ਭਾਜਪਾ ਆਗੂ ਕਹਿੰਦੇ ਹਨ, ''''ਇਸ ਚੋਣ ਨੂੰ ਮਮਤਾ ਬਨਾਮ ਮੋਦੀ ਬਣਾਉਣ ਦੀ ਬਜਾਏ ਇਸ ਵਿੱਚ ਸਥਾਨਕ ਆਗੂਆਂ ਨੂੰ ਸਾਹਮਣੇ ਰੱਖ ਕੇ ਮੈਦਾਨ ਵਿੱਚ ਉਤਾਰਨਾ ਚਾਹੀਦਾ ਸੀ। ਲੋਕ ਸਭਾ ਚੋਣਾਂ ਵਿੱਚ ਜੋ ਫਾਰਮੂਲਾ ਕਾਮਯਾਬ ਹੋਵੇਗਾ। ਜ਼ਰੂਰੀ ਨਹੀਂ ਕਿ ਵਿਧਾਨ ਸਭਾ ਚੋਣ ਵਿੱਚ ਵੀ ਉਸ ਨਾਲ ਕਾਮਯਾਬੀ ਮਿਲੇ। ਇਨ੍ਹਾਂ ਦੋਵਾਂ ਵਿੱਚ ਕਾਫ਼ੀ ਫਰਕ ਹੁੰਦਾ ਹੈ।''''

ਨਹੀਂ ਚੱਲਿਆ ਦਲ-ਬਦਲੂਆਂ ਦਾ ਦਾਅ

ਹਾਲਾਂਕਿ ਮਮਤਾ ''ਤੇ ਵਧਦੇ ਚਾਰੋ ਪਾਸੇ ਦੇ ਹਮਲਿਆਂ ਨਾਲ ਸੰਭਾਵੀ ਨੁਕਸਾਨ ਭਾਂਪ ਕੇ ਕੇਂਦਰੀ ਆਗੂਆਂ ਨੇ ਸੂਬਾਈ ਆਗੂਆਂ ਨੂੰ ਮਮਤਾ ਦੀ ਸੱਟ ''ਤੇ ਟਿੱਪਣੀ ਕਰਨ ਦੀ ਬਜਾਏ ਉਨ੍ਹਾਂ ਦੀ ਸਰਕਾਰ ''ਤੇ ਹਮਲਾ ਕਰਨ ਦਾ ਨਿਰਦੇਸ਼ ਦਿੱਤਾ ਸੀ।

ਪਰ ਜਿਵੇਂ ਕਿ ਵਿਸ਼ਲੇਸ਼ਕ ਸਮੀਰਨ ਪਾਲ ਦੱਸਦੇ ਹਨ ਕਿ ਉਦੋਂ ਤੱਕ ਜਿੰਨਾ ਨੁਕਸਾਨ ਹੋਣਾ ਸੀ, ਹੋ ਚੁੱਕਿਆ ਸੀ। ਮਮਤਾ ਨੇ ਭਾਜਪਾ ਆਗੂਆਂ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਆਪਣੇ ਪੱਖ ਵਿੱਚ ਬਿਹਤਰ ਤਰੀਕੇ ਨਾਲ ਭੁਨਾਇਆ।

ਪਾਲ ਕਹਿੰਦੇ ਹਨ, ''''ਟਿਕਟਾਂ ਦੀ ਵੰਡ ਵਿੱਚ ਸਥਾਨਕ ਲੋਕਾਂ ਨੂੰ ਤਰਜੀਹ ਨਾ ਮਿਲਣ ਦੀ ਵਜ੍ਹਾ ਨਾਲ ਹੀ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਵਿੱਚ ਕਈ ਦਿਨਾਂ ਤੱਕ ਹੰਗਾਮਾ ਹੁੰਦਾ ਰਿਹਾ। ਇਸ ਨਾਲ ਜ਼ਮੀਨੀ ਵਰਕਰਾਂ ਦਾ ਮਨੋਬਲ ਡਿੱਗ ਗਿਆ ਅਤੇ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਜ਼ਿਆਦਾਤਰ ਦਲ ਬਦਲੂ ਆਗੂਆਂ ਦੀ ਹਾਰ ਨਾਲ ਪਾਰਟੀ ਦੀ ਚੋਣ ਰਣਨੀਤੀ ''ਤੇ ਸਵਾਲ ਉੱਠਣੇ ਲਾਜ਼ਮੀ ਹਨ।''''

ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਵੀ ਇਹ ਗੱਲ ਮੰਨਦੇ ਹਨ।

ਉਨ੍ਹਾਂ ਦਾ ਕਹਿਣਾ ਸੀ, ''''ਇੰਨੇ ਦਲ-ਬਦਲੂਆਂ ਨੂੰ ਟਿਕਟ ਦੇਣ ਦੇ ਫੈਸਲੇ ਨੂੰ ਲੋਕਾਂ ਨੇ ਸ਼ਾਇਦ ਸਵੀਕਾਰ ਨਹੀਂ ਕੀਤਾ। ਇਹ ਸਾਡੇ ਲਈ ਇੱਕ ਸਬਕ ਹੈ।''''

ਪ੍ਰਦੇਸ਼ ਭਾਜਪਾ ਦੇ ਇੱਕ ਸੀਨੀਅਰ ਆਗੂ ਕਹਿੰਦੇ ਹਨ, ''''ਬੰਗਾਲ ਦੀ ਇੱਕ ਵੱਖਰਾ ਸਿਆਸੀ ਸੱਭਿਆਚਾਰ ਹੈ, ਪਰ ਕੇਂਦਰੀ ਆਗੂਆਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਹ ਲੋਕ ਹਰ ਜਗ੍ਹਾ ਉੱਤਰ ਪ੍ਰਦੇਸ਼ ਦਾ ਫਾਰਮੂਲਾ ਹੀ ਲਾਗੂ ਕਰ ਰਹੇ ਸਨ। ਇੱਕ ਇਕੱਲੀ ਔਰਤ ਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਸਮੇਤ ਕਈ ਕੇਂਦਰੀ ਆਗੂ ਜਿਸ ਤਰ੍ਹਾਂ ਬੰਗਾਲ ਦੇ ਤਾਬੜਤੋੜ ਦੌਰੇ ਕਰ ਰਹੇ ਸਨ, ਉਸ ਦਾ ਗਲਤ ਸੰਦੇਸ਼ ਗਿਆ।''''

ਮੋਦੀ-ਸ਼ਾਹ ਦੀਆਂ ਰੈਲੀਆਂ ਨਹੀ ਆਈਆਂ ਕੰਮ

ਸੀਨੀਅਰ ਪੱਤਰਕਾਰ ਤਾਪਸ ਮੁਖਰਜੀ ਕਹਿੰਦੇ ਹਨ, ''''ਭਾਜਪਾ ਦੇ ਕੇਂਦਰੀ ਆਗੂਆਂ ਨੂੰ ਧਰੁਵੀਕਰਨ ਅਤੇ ਜਾਤੀਗਤ ਪਛਾਣ ਦੀ ਰਾਜਨੀਤੀ ਦੇ ਸਹਾਰੇ ਜਿੱਤ ਦਾ ਭਰੋਸਾ ਸੀ। ਉਨ੍ਹਾਂ ਦੀ ਇਸ ਰਣਨੀਤੀ ਕਾਰਨ ਘੱਟਗਿਣਤੀ ਵੋਟ ਤਾਂ ਮਮਤਾ ਦੇ ਪੱਖ ਵਿੱਚ ਇਕਜੁੱਟ ਹੋ ਗਈ, ਪਰ ਹਿੰਦੂ ਵੋਟਰਾਂ ਦਾ ਉਸ ਪੱਧਰ ''ਤੇ ਧਰੁਵੀਕਰਨ ਨਹੀਂ ਹੋ ਸਕਿਆ। ਨਤੀਜੇ ਵਜੋਂ ਪਾਰਟੀ ਦੀ ਕਿਸ਼ਤੀ ਵਿਚਕਾਰ ਭੰਵਰ ਵਿੱਚ ਹੀ ਡੁੱਬ ਗਈ।''''

ਉਨ੍ਹਾਂ ਦਾ ਕਹਿਣਾ ਸੀ ਕਿ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਕੋਰੋਨਾ ਦੇ ਵਧਦੇ ਮਾਮਲੇ ਅਤੇ ਇਸ ਲਈ ਚੋਣ ਕਮਿਸ਼ਨ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮਮਤਾ ਬੈਨਰਜੀ ਦੀ ਰਣਨੀਤੀ ਦਾ ਨੁਕਸਾਨ ਵੀ ਭਗਵਾ ਪਾਰਟੀ ਨੂੰ ਚੁੱਕਣਾ ਪਿਆ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀਆਂ ਅਤੇ ਆਗੂਆਂ ਨੂੰ ਵੱਡੇ ਪੱਧਰ ''ਤੇ ਚੋਣ ਮੁਹਿੰਮ ਵਿੱਚ ਉਤਾਰਨ ਦੀ ਭਾਜਪਾ ਦੀ ਰਣਨੀਤੀ ਪੂਰੀ ਤਰ੍ਹਾਂ ਫੇਲ੍ਹ ਰਹੀ।

ਮਿਸਾਲ ਦੇ ਤੌਰ ''ਤੇ ਫਰਵਰੀ ਤੋਂ ਅਪ੍ਰੈਲ ਵਿਚਕਾਰ ਪ੍ਰਧਾਨ ਮੰਤਰੀ ਨੇ ਜਿੱਥੇ 17 ਵਾਰ ਬੰਗਾਲ ਦਾ ਦੌਰਾ ਕੀਤਾ, ਉੱਥੇ ਅਮਿਤ ਸ਼ਾਹ 38 ਵਾਰ ਇੱਥੇ ਆਏ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਜਿਵੇਂ ਦਾਅਵੇ ਕੀਤੇ ਅਤੇ ਜਿਸ ਤਰ੍ਹਾਂ ਹਮਲਾਵਰ ਸ਼ੈਲੀ ਅਪਣਾਈ, ਉਸ ਦਾ ਰਾਜ ਦੇ ਲੋਕਾਂ ''ਤੇ ਪ੍ਰਤੀਕੂਲ ਅਸਰ ਪਿਆ ਅਤੇ ਪਾਰਟੀ ਦਾ ਵੋਟ ਬੈਂਕ ਸਮਝੇ ਜਾਣ ਵਾਲੇ ਹਿੰਦੂ ਵੋਟਰਾਂ ਦੇ ਵੱਡੇ ਹਿੱਸੇ ਨੇ ਵੀ ਮਮਤਾ ਦਾ ਸਮਰਥਨ ਕੀਤਾ।

ਪਾਰਟੀ ਨੇ ਗਰੀਬਾਂ ਦਾ ਅਮਿਤਾਭ ਬੱਚਨ ਕਹੇ ਜਾਣ ਵਾਲੇ ਮਿਥੁਨ ਚੱਕਰਵਰਤੀ ਨੂੰ ਚੋਣ ਮੁਹਿੰਮ ਵਿੱਚ ਉਤਾਰ ਕੇ ਟੀਐੱਮਸੀ ਨੂੰ ਝਟਕਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ, ਪਰ ਮਿਥੁਨ ਦਾ ਕ੍ਰਿਸ਼ਮਾ ਵੀ ਵੋਟਰਾਂ ਨੂੰ ਭਗਵਾ ਖੇਮੇ ਵਿੱਚ ਨਹੀਂ ਖਿੱਚ ਸਕਿਆ।

ਇਹ ਵੀ ਪੜ੍ਹੋ:

https://www.youtube.com/watch?v=4oIwqXC5cEI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ef925731-b2a2-4064-a919-ead1a34434dc'',''assetType'': ''STY'',''pageCounter'': ''punjabi.india.story.56974062.page'',''title'': ''ਪੱਛਮੀ ਬੰਗਾਲ \''ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ'',''author'': ''ਪ੍ਰਭਾਕਰ ਮਣੀ ਤਿਵਾਰੀ'',''published'': ''2021-05-04T01:20:46Z'',''updated'': ''2021-05-04T01:20:46Z''});s_bbcws(''track'',''pageView'');

Related News