ਕੋਰੋਨਾਵਾਇਰਸ: ਚੀਨ ਅਤੇ ਅਮਰੀਕਾ ਤੋਂ ਤੇਜ਼ ਭਾਰਤ ਦੀ ਟੀਕਾਕਰਣ ਮੁਹਿੰਮ- ਕੇਂਦਰ ਸਰਕਾਰ ਦਾ ਦਾਅਵਾ - ਪ੍ਰੈੱਸ ਰੀਵੀਊ

Sunday, Apr 11, 2021 - 08:50 AM (IST)

ਕੋਰੋਨਾਵਾਇਰਸ: ਚੀਨ ਅਤੇ ਅਮਰੀਕਾ ਤੋਂ ਤੇਜ਼ ਭਾਰਤ ਦੀ ਟੀਕਾਕਰਣ ਮੁਹਿੰਮ- ਕੇਂਦਰ ਸਰਕਾਰ ਦਾ ਦਾਅਵਾ - ਪ੍ਰੈੱਸ ਰੀਵੀਊ
ਕੋਰੋਨਾ ਵੈਕਸੀਨ
Getty Images
ਸ਼ਨਿਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ''ਚ ਕੋਰੋਨਾ ਵੈਕਸੀਨ ਦਾ ਸਟਾਰ ਸਿਰਫ਼ ਪੰਜ ਦਿਨਾਂ ਦਾ ਹੀ ਬੱਚਿਆ ਹੈ

ਦੇਸ਼ ਦੇ 5 ਸੂਬਿਆਂ ਨੂੰ ਕੋਰੋਨਾ ਵੈਕਸੀਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਨੇ ਵੀ ਵੈਕਸੀਨ ਦੀ ਕਮੀ ਹੋਣ ਦਾ ਮੁੱਦਾ ਚੁੱਕਿਆ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਕਰਕੇ ਕੋਰੋਨਾ ਵੈਕਸੀਨ ਦੀ ਸਪਲਾਈ ''ਚ ਕਮੀ ਆਈ ਹੈ ਕਿਉਂਕਿ ਲੋਕਾਂ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ ਹੈ।

ਸ਼ਨਿਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ''ਚ ਕੋਰੋਨਾ ਵੈਕਸੀਨ ਦਾ ਸਟਾਕ ਸਿਰਫ਼ ਪੰਜ ਦਿਨਾਂ ਦਾ ਹੀ ਬੱਚਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਅਗਲੀ ਤਿਮਾਹੀ ਲਈ ਵੈਕਸੀਨ ਦਾ ਸ਼ੈਡਿਊਲ ਸਾਂਝਾ ਕਰਨ ਦੀ ਗੁਜ਼ਾਰਿਸ਼ ਕੀਤੀ।

ਇਹ ਵੀ ਪੜ੍ਹੋ

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 1 ਦਿਨ ਵਿੱਚ 85 ਹਜ਼ਾਰ ਤੋਂ 90 ਹਜ਼ਾਰ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ। ਇਸ ਦਰ ਨਾਲ ਪੰਜਾਬ ਵਿੱਚ 5.7 ਲੱਖ ਵੈਕਸੀਨ ਦੀ ਖ਼ੁਰਾਕ ਦਾ ਮੌਜੂਦਾ ਸਟਾਕ 5 ਦਿਨਾਂ ''ਚ ਖ਼ਤਮ ਹੋ ਜਾਵੇਗਾ।

ਕੋਰੋਨਾ ਵੈਕਸੀਨ
EPA

ਦੂਜੇ ਪਾਸੇ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਸਿਰਫ਼ 85 ਦਿਨਾਂ ''ਚ 10 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਦੇ ਨਾਲ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਟੀਕਾਕਰਣ ਕਰਨ ਵਾਲਾ ਦੇਸ਼ ਬਣ ਗਿਆ ਹੈ।

ਜਦਕਿ ਅਮਰੀਕਾ ਨੇ ਇਸਦੇ ਲਈ 89 ਦਿਨਾਂ ਸਮਾਂ ਲਿਆ ਅਤੇ ਚੀਨ ਨੇ ਇਹ ਕੰਮ 102 ਦਿਨਾਂ ਵਿੱਚ ਕੀਤਾ।

https://twitter.com/PMOIndia/status/1380893977319202818

ਪੰਜਾਬ ''ਚ ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀਆਂ ''ਚ ਹੀ ਇੰਤਜ਼ਾਰ ਕਰਦੇ ਰਹੇ ਕਿਸਾਨ

ਪੰਜਾਬ ਦੀਆਂ ਮੰਡੀਆਂ
BBC

ਪੰਜਾਬ ਵਿੱਚ ਸ਼ਨਿਵਾਰ ਨੂੰ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਪਰ ਪੰਜਾਬ ਵਿੱਚ ਸ਼ਨਿਵਾਰ ਨੂੰ ਚੱਲ ਰਹੀ ਆੜ੍ਹਤੀਆਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਮੰਡੀਆਂ ''ਚ ਹੀ ਇੰਤਜ਼ਾਰ ਕਰਨਾ ਪਿਆ।

ਦੈਨਿਕ ਭਾਸਕਰ ਅਖ਼ਬਾਰ ਦੀ ਖ਼ਬਰ ਮੁਤਾਬਕ, ਆੜ੍ਹਤੀਆਂ ਨੇ ਫਸਲਾਂ ਦੀ ਡਾਇਰੈਕਟ ਅਦਾਇਗੀ ਨੂੰ ਲੈ ਕੇ ਪੰਜਾਬ ਵਿੱਚ ਹੜਤਾਲ ਸ਼ੁਰੂ ਕੀਤੀ ਸੀ। ਇਸ ਬਾਬਤ ਆੜ੍ਹਤੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬ 5 ਘੰਟੇ ਬੈਠਕ ਚੱਲੀ।

ਇਸ ਬੈਠਕ ਦੌਰਾਨ ਸੂਬੇ ਦੇ ਕਿਸਾਨ ਵੀ ਸ਼ਸ਼ੋਪੰਜ ਵਿੱਚ ਹੀ ਰਹੇ ਅਤੇ ਆਪਣੀਆਂ ਫਸਲਾਂ ਨੂੰ ਮੰਡੀ ''ਚ ਨਹੀਂ ਵੇਚ ਸਕੇ।

ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਆੜ੍ਹਤੀਆਂ ਨੇ ਕਣਕ ਦੀ ਖ਼ਰੀਦ ਸ਼ੁਰੂ ਕੀਤੀ। ਪਰ ਪਹਿਲੇ ਦਿਨ ਸੂਬੇ ਭਰ ''ਚ ਕੋਈ ਖ਼ਾਸ ਖਰੀਦ ਨਹੀਂ ਹੋ ਸਕੀ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਬੰਗਾਲ ਚੋਣਾਂ - ਸੀਆਈਐੱਸਐੱਫ਼ ਵੱਲੋਂ ਕੀਤੀ ਫਾਇਰਿੰਗ ''ਚ 4 ਲੋਕਾਂ ਦੀ ਮੌਤ

ਬੰਗਾਲ ਚੋਣਾਂ
Getty Images
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟੀਐੱਮਸੀ ਅਤੇ ਭਾਜਪਾ ਦੇ ਵਰਕਰਾਂ ਦਰਮਿਆਨ ਝੜਪ ਹੋ ਗਈ ਸੀ

ਬੰਗਾਲ ਵਿੱਚ ਚੌਥੇ ਗੇੜ ਦੀ ਵੋਟਿੰਗ ਦੌਰਾਨ ਕੂਚ ਬਿਹਾਰ ਦੇ ਸੀਤਲਕੂਚੀ ਇਲਾਕੇ ਵਿੱਚ ਸੀਆਈਐੱਸਐਫ਼ ਦੀ ਫਾਇਰਿੰਗ ਦੌਰਾਨ 4 ਲੋਕਾਂ ਦੀ ਮੌਤ ਹੋ ਗਈ।

ਮਰਨ ਵਾਲਿਆਂ ਵਿੱਚ ਇੱਕ 18 ਸਾਲਾਂ ਦਾ ਨੌਜਵਾਨ ਵੀ ਸ਼ਾਮਲ ਹੈ।

ਇੰਡਿਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ''ਚ ਲੋਕਾਂ ਦੀ ਭੀੜ ਨੇ ਅਫ਼ਵਾਹਾਂ ਦੇ ਚਲਦਿਆਂ ਪੋਲਿੰਗ ਸਟੇਸ਼ਨ ''ਤੇ ਧਾਵਾ ਬੋਲ ਦਿੱਤਾ। ਇੰਨਾਂ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਬਲਾਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਸੀਆਈਐੱਸਐੱਫ਼ ਵੱਲੋਂ ਫਾਇਰਿੰਗ ਕੀਤੀ ਗਈ।

ਇਸ ਫਾਇਰਿੰਗ ''ਚ 18 ਸਾਲ ਦੇ ਫਰਸਟ ਟਾਈਮ ਵੋਟਰ ਆਨੰਦ ਬਰਮਨ ਸਣੇ 4 ਲੋਕਾਂ ਦੀ ਮੌਤ ਹੋ ਗਈ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟੀਐੱਮਸੀ ਅਤੇ ਭਾਜਪਾ ਦੇ ਵਰਕਰਾਂ ਦਰਮਿਆਨ ਝੜਪ ਹੋ ਗਈ ਸੀ।

ਇਹ ਵੀ ਪੜ੍ਹੋ:

https://www.youtube.com/watch?v=KwIwQE_kQnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c1795ce4-58fc-495f-9b37-66c0e02fb086'',''assetType'': ''STY'',''pageCounter'': ''punjabi.india.story.56707048.page'',''title'': ''ਕੋਰੋਨਾਵਾਇਰਸ: ਚੀਨ ਅਤੇ ਅਮਰੀਕਾ ਤੋਂ ਤੇਜ਼ ਭਾਰਤ ਦੀ ਟੀਕਾਕਰਣ ਮੁਹਿੰਮ- ਕੇਂਦਰ ਸਰਕਾਰ ਦਾ ਦਾਅਵਾ - ਪ੍ਰੈੱਸ ਰੀਵੀਊ'',''published'': ''2021-04-11T03:05:48Z'',''updated'': ''2021-04-11T03:05:48Z''});s_bbcws(''track'',''pageView'');

Related News