ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਏ ਇਸ ਵਿਆਹ ਦੀ ਐਨੀ ਚਰਚਾ ਕਿਉਂ ਹੋ ਰਹੀ ਹੈ

03/21/2021 5:05:09 PM

ਵਿਆਹ ਦੇ ਮੌਕੇ ''ਤੇ ਤੁਸੀਂ ਲਾੜੇ ਨੂੰ ਜਾਂ ਤਾਂ ਸੱਜ ਕੇ ਘੋੜੀ ਉੱਤੇ ਚੜ੍ਹਦੇ ਹੋਏ ਵੇਖਿਆ ਹੋਵੇਗਾ ਜਾਂ ਫੁੱਲਾਂ ਨਾਲ ਸਜੀ ਹੋਈ ਬੱਘੀਆਂ ਅਤੇ ਕਾਰਾਂ ''ਤੇ। ਪਰ ਅੱਜ ਅਜਿਹੇ ਲਾੜੇ ਨੂੰ ਮਿਲੇ ਜੋ ਹੈਲੀਕਾਪਟਰ ਰਾਹੀਂ ਲਾੜੀ ਲੈਣ ਗਿਆ।

25 ਸਾਲਾ ਰਾਜਾ ਜ਼ੁਬੈਰ ਰਸ਼ੀਦ ਬ੍ਰਿਟਿਸ਼ ਨਾਗਰਿਕ ਹੈ। ਉਹ ਪਾਕਿਸਤਾਨ ਸ਼ਾਸਿਤ ਦੱਖਣੀ ਕਸ਼ਮੀਰ ਦੇ ਕੋਟਲੀ ਜ਼ਿਲੇ ਦੀ ਚਾਰੋ ਤਹਿਸੀਲ ਦੇ ਪਿੰਡ ਕਾਜਲਾਨੀ ਦਾ ਵਸਨੀਕ ਹੈ। ਉਸ ਦੀ ਲਾੜੀ ਵੀ ਉਸੇ ਪਿੰਡ ਦੀ ਹੈ।

ਬ੍ਰਿਟੇਨ ਵਿਚ ਕੋਵਿਡ ਮਹਾਂਮਾਰੀ ਕਾਰਨ ਸਥਿਤੀ ਨਾਜ਼ੁਕ ਹੈ ਅਤੇ ਲੌਕਡਾਊਨ ਲੱਗਿਆ ਹੋਇਆ ਸੀ। ਇਹ ਪਰਿਵਾਰ ਆਪਣੇ ਬੱਚਿਆਂ ਦਾ ਵਿਆਹ ਧੂਮਧਾਮ ਨਾਲ ਕਰਨਾ ਚਾਹੁੰਦਾ ਸੀ।

ਇਸ ਦੇ ਲਈ ਇਹ ਪਰਿਵਾਰ ਨਾ ਸਿਰਫ ਪਾਕਿਸਤਾਨ ਆਇਆ, ਬਲਕਿ ਵਿਆਹ ਨੂੰ ਵਧੀਆ ਬਣਾਉਣ ਲਈ ਹਰ ਕੋਸ਼ਿਸ਼ ਵੀ ਕੀਤੀ।

ਇਹ ਵੀ ਪੜ੍ਹੋ

ਲਾੜੀ ਲਈ ਸਰਪ੍ਰਾਈਜ਼

ਜ਼ੁਬੈਰ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਵਿਆਹ ਦੇ ਮੌਕੇ ਹੋਣ ਵਾਲੀ ਪਤਨੀ ਨੂੰ ਹੈਲੀਕਾਪਟਰ ਵਿਚ ਲਿਆਉਣਾ ਚਾਹੁੰਦਾ ਹੈ। ਉਹ ਆਪਣੀ ਜ਼ਿੰਦਗੀ ਦੀ ਨਵੀਂ ਯਾਤਰਾ ਸ਼ਾਨਦਾਰ ਢੰਗ ਨਾਲ ਸ਼ੁਰੂ ਕਰਨਾ ਚਾਹੁੰਦਾ ਸੀ।

ਆਪਣੇ ਭਰਾ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਦੇ ਵੱਡੇ ਭਰਾ ਰਾਜਾ ਰਉਫ ਰਾਸ਼ਿਦ, ਜੋ ਬ੍ਰਿਟੇਨ ਵਿੱਚ ਕਾਰੋਬਾਰੀ, ਨੇ ਇਸਲਾਮਾਬਾਦ ਦੀ ਇੱਕ ਕੰਪਨੀ ਤੋਂ ਇੱਕ ਹੈਲੀਕਾਪਟਰ ਕਿਰਾਏ ''ਤੇ ਲਿਆ।

ਜਦੋਂ ਇਹ ਬ੍ਰਿਟਿਸ਼ ਪਰਿਵਾਰ ਵਿਆਹ ਲਈ ਉਨ੍ਹਾਂ ਦੇ ਜੱਦੀ ਪਿੰਡ ਆਇਆ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਅਨੋਖੇ ਵਿਆਹ ਦੇ ਗਵਾਹ ਬਣਨ ਵਾਲੇ ਹਨ।

ਇਸ ਬਰਾਤ ਨੂੰ ਦੇਖ ਕੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲਾੜੇ ਨੇ ਹੈਲੀਕਾਪਟਰ ਵਿਚ ਬੈਠ ਕੇ ਪਿੰਡ ਦੇ ਚੱਕਰ ਲਗਾਏ।

ਰਾਜਾ ਜ਼ੁਬੈਰ ਕਹਿੰਦੇ ਹਨ, ''ਇਹ ਪਲ ਮੇਰੇ ਲਈ ਕਿੰਨੇ ਅਹਿਮ ਸਨ, ਮੈਂ ਬਿਆਨ ਨਹੀਂ ਕਰ ਸਕਦਾ।''

ਲਾੜੇ ਦੇ ਚਚੇਰੇ ਭਰਾ ਰਾਜਾ ਨਾਸਿਰ ਦੇ ਦੱਸਿਆ ਕਿ ਲਾੜੇ ਨੇ ਉਸ ਨੂੰ ਦੱਸਿਆ ਕਿ ਜਦੋਂ ਉਹ ਹੈਲੀਕਾਪਟਰ ਵਿੱਚ ਚੜ੍ਹ ਰਿਹਾ ਸੀ ਤਾਂ ਉਹ ਸੋਚ ਰਿਹਾ ਸੀ ਕਿ ਉਸਦੀ ਹੋਣ ਵਾਲੀ ਪਤਨੀ ਉਸਨੂੰ ਵੇਖ ਕੇ ਕਿੰਨਾ ਮਾਣ ਮਹਿਸੂਸ ਕਰੇਗੀ।

ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs

ਇਹ ਵੀ ਪੜ੍ਹੋ

ਹੈਲੀਕਾਪਟਰ ਤੋਂ ਬਰਾਤ ''ਤੇ ਹੋਈ ਫੁੱਲਾਂ ਦੀ ਵਰਖਾ

ਰਾਜਾ ਨਾਸਿਰ ਦੇ ਅਨੁਸਾਰ ਹੈਲੀਕਾਪਟਰ ਭੇਜਣ ਵਾਲੀ ਕੰਪਨੀ ਨੇ ਗੂਗਲ ਮੈਪ ਰਾਹੀਂ ਪਿੰਡ ਦਾ ਜਾਇਜ਼ਾ ਲਿਆ ਅਤੇ ਫਿਰ ਹੈਲੀਪੈਡ ਬਣਾਉਣ ਲਈ ਜਗ੍ਹਾ ਦੀ ਚੋਣ ਕੀਤੀ ਗਈ।

ਬਰਾਤ ਲਈ ਦਰਜਨ ਤੋਂ ਵੱਧ ਲਗਜ਼ਰੀ ਕਾਰਾਂ ਵੀ ਲਿਆਂਦੀਆਂ ਗਈਆਂ ਸਨ। ਇਨ੍ਹਾਂ ਵਾਹਨਾਂ ਨੂੰ ਇਸਲਾਮਾਬਾਦ ਤੋਂ ਮੰਗਾਇਆ ਗਿਆ ਸੀ।

ਰਾਜਾ ਨਾਸਿਰ ਦੇ ਅਨੁਸਾਰ, ਪਿੰਡ ਤੋਂ ਵਿਆਹ ਵਾਲੇ ਹਾਲ ਵੱਲ ਜਾਂਦੇ ਸਮੇਂ ਹੈਲੀਕਾਪਟਰ ਤੋਂ ਬਾਰਾਤ ''ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।

ਵਿਆਹ ਸਮਾਗਮ ਦਾ ਵੀਡੀਓ ਬਣਾਉਣ ਵਾਲੇ ਰਾਜਾ ਵਕਾਰ ਦੇ ਮੁਤਾਬਕ ਹੈਲੀਕਾਪਟਰ ਦੇ ਉਤਰਨ ਤੋਂ ਪਹਿਲਾਂ ਹੈਲੀਪੈਡ ਉੱਤੇ ਲੋਕਾਂ ਦੀ ਭੀੜ ਲੱਗ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਹੈਲੀਕਾਪਟਰ ਦੀ ਤੇਜ਼ ਹਵਾ ਅਤੇ ਧੂੜ ਕਾਰਨ ਲੋਕ ਕੁਝ ਕਦਮ ਪਿੱਛੇ ਹਟ ਗਏ, ਪਰ ਜਿਵੇਂ ਹੀ ਹੈਲੀਕਾਪਟਰ ਉਤਰਿਆ, ਉਨ੍ਹਾਂ ਨੇ ਆਪਣੇ ਮੋਬਾਇਲਾਂ ਤੋਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੇ ਦੁਆਲੇ ਇਕੱਠੇ ਹੋ ਗਏ।

ਜਦੋਂ ਹੈਲੀਕਾਪਟਰ ਪਿੰਡ ਦੇ ਚੱਕਰ ਕੱਟ ਰਿਹਾ ਸੀ ਤਾਂ ਨਜ਼ਾਰਾ ਵੇਖਣ ਲਈ ਪੂਰਾ ਪਿੰਡ ਛੱਤਾਂ ''ਤੇ ਇਕੱਠਾ ਹੋ ਗਿਆ।

ਐੱਲਓਸੀ ਦੇ ਨੇੜੇ ਹੈ ਛੋਟਾ ਜਿਹਾ ਇਹ ਪਿੰਡ

ਇਹ ਵਿਆਹ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਇਕ ਅਜਿਹੇ ਪਿੰਡ ਵਿੱਚ ਹੋਇਆ ਹੈ ਜੋ ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਂਦੀ ਐੱਲਓਸੀ ਦੇ ਬਹੁਤ ਨੇੜੇ ਹੈ।

ਇਸ ਵਿਆਹ ਦਾ ਜਸ਼ਨ ਇਸ ਲਈ ਵੀ ਸੰਭਵ ਹੋ ਸਕਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ''ਤੇ ਗੋਲਾਬਾਰੀ ਰੁਕੀ ਹੈ ਅਤੇ ਦੋਵਾਂ ਪਾਸਿਆਂ ਦੀ ਸਰਹੱਦ ''ਤੇ ਖ਼ਾਮੋਸ਼ੀ ਹੈ।

ਪਿਛਲੇ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਸਮਝੌਤੇ ''ਤੇ ਦਸਤਖਤ ਕੀਤੇ ਗਏ ਸਨ ਕਿ ਦੋਵੇਂ ਦੇਸ਼ ਹੁਣ 2003 ਦੇ ਸ਼ਾਂਤੀ ਸਮਝੌਤੇ ਦੀ ਸਖ਼ਤੀ ਨਾਲ ਪਾਲਣਾ ਕਰਨਗੇ। ਉਦੋਂ ਤੋਂ ਲੈ ਕੇ ਹੁਣ ਤੱਕ ਕੰਟਰੋਲ ਰੇਖਾ ''ਤੇ ਜੰਗਬੰਦੀ ਦੀ ਕੋਈ ਉਲੰਘਣਾ ਨਹੀਂ ਹੋਈ ਹੈ।

ਲਾੜੇ ਦੇ ਚਚੇਰੇ ਭਰਾ ਰਾਜਾ ਨਸੀਰ ਬਸ਼ੀਰ ਨੇ ਕਿਹਾ ਕਿ ਕੰਟਰੋਲ ਰੇਖਾ ''ਤੇ ਜੰਗਬੰਦੀ ਦੇ ਕਾਰਨ ਵਿਆਹ ਨੂੰ ਪੂਰੇ ਤਰੀਕੇ ਨਾਲ ਮਨਾਉਣਾ ਸੰਭਵ ਹੋਇਆ ਸੀ।

ਕਿਉਂਕਿ ਇਹ ਖੇਤਰ ਕੰਟਰੋਲ ਰੇਖਾ ਦੇ ਨੇੜੇ ਹੈ, ਇਸ ਲਈ ਹੈਲੀਕਾਪਟਰ ਲਈ ਪਾਕਿਸਤਾਨ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਸੀ।

ਪਰਿਵਾਰ ਨੂੰ ਐਨਓਸੀ ਪ੍ਰਾਪਤ ਕਰਨ ਲਈ ਕਾਫ਼ੀ ਭੱਜਦੌੜ ਕਰਨੀ ਪਈ।

ਮੀਰਪੁਰ ਡਿਵੀਜ਼ਨ ਦੇ ਕਮਿਸ਼ਨਰ ਮੁਹੰਮਦ ਰਕੀਬ ਦੇ ਅਨੁਸਾਰ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨਾ ਹੁੰਦੀ ਤਾਂ ਕੰਟਰੋਲ ਰੇਖਾ ਦੇ ਕੋਲ ਇਸ ਤਰ੍ਹਾਂ ਕੋਈ ਨਿੱਜੀ ਹੈਲੀਕਾਪਟਰ ਉਡਾਉਣਾ ਸੰਭਵ ਨਹੀਂ ਹੁੰਦਾ।

ਇਹ ਪਰਿਵਾਰ ਇਸ ਲਈ ਵੀ ਆਪਣੇ ਜੱਦੀ ਪਿੰਡ ਆਇਆ ਕਿਉਂਕਿ ਲੌਕਡਾਊਨ ਕਾਰਨ ਬ੍ਰਿਟੇਨ ਵਿਚ ਧੂਮਧਾਮ ਨਾਲ ਵਿਆਹ ਕਰਨਾ ਸੰਭਵ ਨਹੀਂ ਸੀ।

ਰਾਜਾ ਜ਼ੁਬੈਰ ਦੇ ਪਿਤਾ ਰਾਜਾ ਰਸ਼ੀਦ 1956 ਵਿਚ ਬ੍ਰਿਟੇਨ ਵਿਚ ਵਸ ਗਏ ਸਨ। ਇਹ ਪਰਿਵਾਰ ਵਿਆਹ ਕਰਵਾਉਣ ਲਈ ਪਿਛਲੇ ਮਹੀਨੇ ਹੀ ਪਾਕਿਸਤਾਨ ਪਹੁੰਚਿਆ ਸੀ।

ਇਸ ਵਿਆਹ ਵਿੱਚ ਕਈ ਮਹਿਮਾਨ ਬ੍ਰਿਟੇਨ ਤੋਂ ਵੀ ਪਹੁੰਚੇ ਸਨ।

ਇਹ ਵੀ ਪੜ੍ਹੋ:

https://www.youtube.com/watch?v=g1UYieK7lmQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''122e0ba2-f3c7-4f87-bff9-b7bbb7fee1da'',''assetType'': ''STY'',''pageCounter'': ''punjabi.international.story.56473609.page'',''title'': ''ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਏ ਇਸ ਵਿਆਹ ਦੀ ਐਨੀ ਚਰਚਾ ਕਿਉਂ ਹੋ ਰਹੀ ਹੈ'',''published'': ''2021-03-21T11:21:18Z'',''updated'': ''2021-03-21T11:21:18Z''});s_bbcws(''track'',''pageView'');

Related News