ਫੇਸਬੁੱਕ ''''ਤੇ ਸਪਰਮ ਡੋਨਰ ਦੀ ਭਾਲ ਕਰਨ ਵਾਲੀਆਂ ਔਰਤਾਂ ਦੀ ਕਹਾਣੀ

03/20/2021 11:05:07 AM

ਸਕੈਚ
BBC

ਬ੍ਰਿਟੇਨ ਵਿੱਚ ਜੇ ਲੋਕ ਐੱਨਐੱਚਐੱਸ ਵਿੱਚ ਫਰਟਿਲੀਟੀ ਇਲਾਜ ਕਰਵਾਉਣ ਦੇ ਯੋਗ ਨਹੀਂ ਹੁੰਦੇ ਤਾਂ ਉਹ ਕਈ ਵਾਰ ਸਪਰਮ ਦਾਨ ਕਰਨ ਵਾਲੇ ਜਾਂ ਵੇਚਣ ਵਾਲੇ ਦੀ ਭਾਲ ਲਈ ਫੇਸਬੁੱਕ ਦਾ ਸਹਾਰਾ ਲੈਂਦੇ ਹਨ।

ਦਿ ਹਿਊਮਨ ਫ਼ਰਟੀਲਾਈਜ਼ੇਸ਼ਨ ਐਂਡ ਐਂਬ੍ਰਿਓਲੋਜੀ ਅਥਾਰਟੀ ਮੁਤਾਬਕ ਇਸ ਵਿੱਚ ਖ਼ਤਰੇ ਹਨ ਅਤੇ ਇਹ ਗ਼ੈਰ-ਕਾਨੂੰਨੀ ਵੀ ਹੋ ਸਕਦਾ ਹੈ। ਹਾਲਾਂਕਿ, ਦੋ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਕੋਲ ਹੋਰ ਕੋਈ ਹੱਲ ਨਹੀਂ ਹੈ।

ਜਦੋਂ ਕਲੋਅ ਅਤੇ ਉਨ੍ਹਾਂ ਦੇ ਸਾਥੀ ਇੱਕ ਸਾਲ ਤੋਂ ਬੱਚੇ ਲਈ ਕੋਸ਼ਿਸ਼ ਕਰ ਰਹੇ ਸਨ ਪਰ ਸਫ਼ਲਤਾ ਨਹੀਂ ਮਿਲ ਰਹੀ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਪਰਿਵਾਰਕ ਡਾਕਟਰ ਨੇ ਉਨ੍ਹਾਂ ਨੂੰ ਐੱਨਐੱਚਐੱਸ ਫ਼ਰਟਿਲੀਟੀ ਕਲੀਨਿਕ ਜਾਣ ਲਈ ਕਿਹਾ।

ਟੈਸਟਾਂ ਤੋਂ ਪਤਾ ਲੱਗਿਆ ਕਿ ਕਲੋਅ ਦੇ ਸਾਥੀ ਦੇ ਸ਼ੁਕਰਾਣੂਆਂ ਵਿੱਚ ਸਮੱਸਿਆ ਸੀ ਅਤੇ ਉਨ੍ਹਾਂ ਨੂੰ ਬੱਚੇ ਲਈ ਕਿਸੇ ਡੋਨਰ ਦੀ ਮਦਦ ਦੀ ਲੈਣੀ ਪੈਣੀ ਸੀ।

ਕਲੀਨਿਕ ਨੇ ਉਨ੍ਹਾਂ ਨੂੰ ਸ਼ੁਕਰਾਣੂ ਦਾਨੀਆਂ ਦੀ ਇੱਕ ਸੂਚੀ ਦਿੱਤੀ। ਹਾਲਾਂਕਿ ਕਲੋਅ ਮੁਤਾਬਕ ਉਨ੍ਹਾਂ ਦੇ ਨਸਲੀ ਸਮੂਹ ਦਾ ਇਸ ਸੂਚੀ ਵਿੱਚ ਇੱਕ ਹੀ ਵਿਅਕਤੀ ਸੀ।

ਮਿਲੇ ਜੁਲੇ ਭਾਵਾਂ ਨਾਲ ਉਨ੍ਹਾਂ ਨੇ ਅਕਤੂਬਰ 2017 ਵਿੱਚ ਆਈਵੀਐੱਫ਼ ਜ਼ਰੀਏ ਗਰਭ ਧਾਰਨ ਦੀ ਪਹਿਲੀ ਕੋਸ਼ਿਸ਼ ਕੀਤੀ ਜੋ ਅਸਫ਼ਲ ਰਹੀ।

ਕਲੀਨਿਕ ਨੇ ਉਨ੍ਹਾਂ ਨੂੰ ਗਰਭਧਾਰਨ ਲਈ ICSC ਅਪਣਾਉਣ ਦੀ ਸਲਾਹ ਦਿੱਤੀ। ICSC ਪ੍ਰੀਕਿਰਿਆ ਦੌਰਾਨ ਸ਼ੁਕਰਾਣੂ ਨੂੰ ਅੰਡਿਆਂ ਵਿੱਚ ਦਾਖ਼ਲ ਕੀਤਾ ਜਾਂਦਾ ਹੈ। ਇਹ ਇਲਾਜ ਆਈਵੀਐੱਫ਼ ਦੇ ਮੁਕਾਬਲੇ ਵਧੇਰੇ ਮਹਿੰਗਾ ਸੀ।

ਇਸ ਤੋਂ ਇਲਾਵਾ ਉਹ ਪਹਿਲਾਂ ਹੀ ਐੱਨਐੱਚਐੱਸ ਵਿੱਚ ਗਰਭਧਾਰਨ ਇਲਾਜ ਦੀ ਸੁਵਿਧਾ ਦਾ ਇੱਕ ਵਾਰ ਦਾ ਲਾਭ ਲੈ ਚੁੱਕੇ ਸਨ ਇਸ ਲਈ ਇਸ ਵਾਰ ਇਲਾਜ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਕਰਨਾ ਪੈਣਾ ਸੀ।

ਕਲੋਅ ਕਹਿੰਦੇ ਹਨ, "ਸਾਨੂੰ ਇਹ ਨਿਰਾਸ਼ਾ ਹੋਈ ਕਿ ਇਸ ਨੇ ਕੰਮ ਨਹੀਂ ਕੀਤਾ, ਅਤੇ ਜੇ ਅਸੀਂ ਦੁਬਾਰਾ ਕੋਸ਼ਿਸ਼ ਕਰਨਾ ਚਾਹੁੰਦੇ ਸੀ ਤਾਂ ਹਜ਼ਾਰਾਂ ਪੌਂਡ ਜੁਟਾਉਣੇ ਪੈਣੇ ਸਨ।"

ਸਪਰਮ ਡੋਨਰ
BBC

"ਸਾਡਾ ਤਿੰਨ ਮਹੀਨਿਆਂ ਵਿੱਚ ਵਿਆਹ ਹੋਣ ਵਾਲਾ ਸੀ, ਅਸੀਂ ਆਪਣੇ ਸਾਰੇ ਪੈਸੇ ਇਸ ਲਈ ਜੋੜੇ ਸਨ। ਅਤੇ ਇਹ ਕੁਝ ਅਜਿਹਾ ਸੀ ਜੋ ਸਾਡੀ ਪਹੁੰਚ ਵਿੱਚ ਨਹੀਂ ਸੀ।"

ਇੱਕ ਸਾਲ ਤੱਕ ਉਨ੍ਹਾਂ ਨੇ ਐੱਨਐੱਚਐੱਸ ਤੋਂ ਇੱਕ ਹੋਰ ਮੌਕਾ ਹਾਸਲ ਕਰਨ ਲਈ ਜੱਦੋਜ਼ਹਿਦ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ।

ਉਸ ਸਮੇਂ ਉਨ੍ਹਾਂ ਨੇ ਪਤੀ ਨੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਨਲਾਈਨ ਸਪਰਮ ਡੋਨਰ ਦੀ ਭਾਲ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਫਿਰ ਉਨ੍ਹਾਂ ਨੇ ਨਕਲੀ ਨਾਮ ਦੀ ਵਰਤੋਂ ਕਰਕੇ ਫ਼ੇਸਬੁੱਕ ''ਤੇ ਕਈ ਗਰੁੱਪ ਜੁਆਇਨ ਕੀਤੇ ਤਾਂ ਜੋ ਪਰਿਵਾਰ ਅਤੇ ਦੋਸਤਾਂ ਨੂੰ ਪਤਾ ਨਾ ਲੱਗੇ ਕਿ ਉਹ ਕੀ ਕਰ ਰਹੇ ਹਨ। ਆਖ਼ਰ ਉਨ੍ਹਾਂ ਨੂੰ ਇੱਕ ਸੰਭਾਵਿਤ ਡੋਨਰ ਲੱਭ ਗਿਆ।

ਇੱਕ ਵਾਰ ਜਦੋਂ ਉਨ੍ਹਾਂ ਨੂੰ ਡੋਨਰ ਦੀ ਮੈਡੀਕਲ ਅਤੇ ਪਰਿਵਾਰਿਕ ਹਿਸਟਰੀ ਮਿਲ ਗਈ ਅਤੇ ਜਿਣਸੀ ਲਾਗ ਦੀ ਜਾਂਚ ਕਰ ਲਈ ਗਈ, ਕਲੋਅ ਆਪਣੀ ਰਿਹਾਇਸ਼ ਤੋਂ ਮੀਲਾਂ ਦੂਰ, ਉਸ ਡੋਨਰ ਦੇ ਘਰ ਦੇ ਨੇੜੇ ਇੱਕ ਕਾਰ ਪਰਾਕਿੰਗ ਵਿੱਚ ਮਿਲੇ।

"ਕਲੋਅ ਕਹਿੰਦੇ ਹਨ, ਸੁਣਨ ਵਿੱਚ ਇਹ ਸੱਚੀ ਅਜੀਬ ਲਗਦਾ ਹੈ ਪਰ ਉਹ ਸੈਂਪਲ ਤਿਆਰ ਕਰਦੇ, ਮਿਲਦੇ ਅਤੇ ਮੈਨੂੰ ਦੇ ਦਿੰਦੇ। ਫ਼ਿਰ ਮੈਂ ਪਾਖ਼ਾਨੇ ਜਾਂਦੀ ਅਤੇ ਜੋ ਕਰਨ ਦੀ ਲੋੜ ਸੀ ਉਹ ਕਰਦੀ।"

ਕਲੋਅ ਦੇ ਪਤੀ ਉਨ੍ਹਾਂ ਦੇ ਨਾਲ ਆਉਂਦੇ ਪਰ ਕਾਰ ਵਿੱਚ ਬੈਠੇ ਰਹਿੰਦੇ। ਉਨ੍ਹਾਂ ਨੇ ਅਜਿਹਾ ਛੇ ਵਾਰ ਕੀਤਾ। ਇੱਕ ਵਾਰ ਸਫ਼ਲਤਾ ਵੀ ਮਿਲੀ ਪਰ ਕਲੋਅ ਦਾ ਗਰਭਪਾਤ ਹੋ ਗਿਆ।

ਹਰ ਵਾਰ ਉਹ ਡੋਨਰ ਨੂੰ 50 ਪੌਂਡ ਸ਼ੁਕਰਾਣੂਆਂ ਲਈ ਅਦਾ ਕਰਦੇ 10 ਪੌਂਡ ਆਉਣ ਜਾਣ ਦੇ ਖ਼ਰਚੇ ਲਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਯੂਕੇ ਦੀ ਫ਼ਰਟੀਲਿਟੀ ਰੈਗੁਲੇਟਰ ਸੰਸਥਾ ਹਿਊਮਨ ਫ਼ਰਟੀਲਾਈਜੇਸ਼ਨ ਅਤੇ ਐਂਬ੍ਰਿਊ ਅਥਾਰਟੀ (ਐੱਚਐੱਫ਼ਈਆਈ) ਮੁਤਾਬਕ, ਸ਼ੁਕਰਾਣੂਆਂ ਲਈ ਭੁਗਤਾਨ ਕਰਨਾ ਗ਼ੈਰ-ਕਾਨੂੰਨੀ ਹੈ।

ਐੱਚਐੱਫ਼ਈਆਈ ਮੁਤਾਬਕ ਜਦੋਂ ਇੱਕ ਵਿਅਕਤੀ ਨਾ ਕਿ ਕੋਈ ਅਧਾਰਾ ਕੁਝ ਮੁਹੱਈਆ ਕਰਵਾਉਂਦਾ ਹੈ ਜਿਸ ਨੂੰ ਹਿਊਮਨ ਫ਼ਰਟੀਲਾਈਜੇਸ਼ਨ ਅਤੇ ਐਂਬ੍ਰਿਊ ਐਕਟ 1990, ਗ਼ੈਰ-ਮੈਡੀਕਲ ਫ਼ਰਟੀਲੀਟੀ ਸੇਵਾਵਾਂ ਵਜੋਂ ਲੈਂਦਾ ਹੈ, ਤਾਂ ਇਸ ਸਬੰਧੀ ਨਿਯਮ ਘੱਟ ਸਪੱਸ਼ਟ ਹਨ।

ਐੱਚਐੱਫ਼ਈਆਈ ਮੁਤਾਬਕ, ਇੱਕ ਵਿਅਕਤੀ ਜੋ ਇੱਕ ਵਾਰ ਸ਼ੁਕਰਾਣੂ ਵੇਚਣ ਬਦਲੇ 50 ਪੌਂਡ ਲੈਂਦਾ ਹੈ, ਕਾਨੂੰਨ ਦੀ ਨਜ਼ਰ ਵਿੱਚ ਕਾਰੋਬਾਰੀ ਮੰਨਿਆ ਵੀ ਜਾ ਸਕਦਾ ਹੈ ਅਤੇ ਨਹੀਂ ਵੀ।

ਇੱਕ ਹੋਰ ਡੋਨਰ ਦੀ ਭਾਲ

ਜਦੋਂ ਮਹਾਂਮਾਰੀ ਕਾਰਨ ਸਫ਼ਰ ਕਰਨ ''ਤੇ ਪਾਬੰਦੀਆਂ ਲੱਗੀਆਂ ਤਾਂ ਮਿਲਣਾ ਹੋਰ ਵੀ ਔਖਾ ਹੋ ਗਿਆ, ਕਲੋਅ ਅਤੇ ਉਨ੍ਹਾਂ ਦੇ ਸਾਥੀ ਨੇ ਵੀ ਫ਼ੇਸਬੁੱਕ ਜ਼ਰੀਏ ਇੱਕ ਹੋਰ ਡੋਨਰ ਦੀ ਭਾਲ ਕੀਤੀ।

ਇਹ ਉਨ੍ਹਾਂ ਦੇ ਘਰ ਆਇਆ, ਜਿਸ ਬਾਰੇ ਕਲੋਅ ਕਹਿੰਦੇ ਹਨ ਉਨ੍ਹਾਂ ਨੇ ਵਧੇਰੇ ਸਹਿਜ ਮਹਿਸੂਸ ਕੀਤਾ।

ਬੱਚੇ ਦੇ ਪੈਰ
Getty Images

ਕਲੋਅ ਦੱਸਦੇ ਹਨ, "ਮੈਂ ਇਸ ਨੂੰ ਆਪਣੇ ਸਮੇਂ ਮੁਤਾਬਕ ਕਰ ਸਕਦੀ ਸੀ। ਕੋਈ ਕਾਹਲੀ ਕਰਨ ਦੀ ਲੋੜ ਨਹੀਂ ਸੀ, ਇੱਕ ਪਾਖ਼ਾਨੇ ਵਿੱਚ ਨਹੀਂ ਜਿਸ ਵਿੱਚ ਮੈਨੂੰ ਅੰਦਰ ਬਾਹਰ ਆਉਣਾ ਜਾਣਾ ਪਵੇ। ਇਹ ਥੋੜ੍ਹਾ ਜਿਹਾ ਵਧੇਰੇ ਅਰਾਮਦਾਇਕ ਸੀ ਕਿਉਂਕਿ ਮੈਂ ਆਪਣੇ ਮਾਹੌਲ ਵਿੱਚ ਸੀ।"

ਉਹ ਕਾਮਯਾਬ ਹੋਏ-ਕਲੋਅ ਹੁਣ ਗਰਭਵਤੀ ਹੈ।

ਇਹ ਵੀ ਪੜ੍ਹੋ:

ਕਲੋਅ ਕਹਿੰਦੇ ਹਨ, "ਅਸੀਂ ਬਹੁਤ ਖ਼ੁਸ਼ ਹਾਂ। ਅਸੀਂ ਇਸ ਸਫ਼ਰ ''ਤੇ ਬਹੁਤ ਹੀ ਲੰਬੇ ਸਮੇਂ ਤੋਂ ਸਾਂ। ਅਸੀਂ ਹੁਣ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਹੁਣ ਅਸੀਂ ਇੱਕ ਬੱਚੇ ਦੇ ਯੋਗ ਹਾਂ। ਸਾਡਾ ਇੱਕ ਪਰਿਵਾਰ ਹੈ ਅਤੇ ਕੁਝ ਅਜਿਹਾ ਜੋ ਅਸੀਂ ਲੰਬੇ ਸਮੇਂ ਤੋਂ ਚਾਹੁੰਦੇ ਸੀ।"

ਉਨ੍ਹਾਂ ਨੇ ਇਸ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਨਹੀਂ ਦੱਸਿਆ ਕਿ ਉਨ੍ਹਾਂ ਨੇ ਇੱਕ ਡੋਨਰ ਦੀ ਮਦਦ ਲਈ ਹੈ।

ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਲੋਅ ਦੇ ਪਤੀ ਬੱਚੇ ਦੇ ਯੋਗ ਨਹੀਂ ਸਨ। ਕੁਝ ਇਸ ਲਈ ਵੀ ਕਿਉਂਕਿ ਉਹ ਜਾਣਦੇ ਹਨ ਉਹ ਲੋਕ ਵੀ ਹੋਣਗੇ ਜੋ ਸੋਚਣਗੇ ਇਹ ਮੂਲ਼ੋਂ ਗ਼ਲਤ ਹੈ।

ਉਤਸੁਕਤਾ ਵੱਸ ਉਨ੍ਹਾਂ ਨੇ ਸ਼ੁਕਰਾਣੂ ਡੋਨਰ ਨੂੰ ਦੱਸ ਦਿੱਤਾ ਕਿ ਉਹ ਗਰਭਵਤੀ ਹੈ। ਕਲੋਅ ਮੁਤਾਬਕ ਹੁਣ ਉਨ੍ਹਾਂ ਦੀ ਸਿਰਫ਼ ਇਹ ਚਿੰਤਾ ਹੈ ਕਿ ਬੱਚੇ ''ਤੇ ਡੋਨਰ ਦਾ ਕੋਈ ਹੱਕ ਨਹੀਂ ਹੈ ਅਤੇ ਬੱਚੇ ਦੇ ਜਨਮ ਸਰਟੀਫ਼ਕੇਟ ''ਤੇ ਉਨ੍ਹਾਂ ਦੇ ਪਤੀ ਦਾ ਨਾਮ ਹੋਵੇਗਾ।

ਕਲੋਅ ਦਾ ਡੋਨਰ ਪਹਿਲਾਂ ਇੱਕ ਨਿਯਮਿਤ ਕਲੀਨੀਕ ਜ਼ਰੀਏ ਸ਼ੁਕਰਾਣੂ ਦਾਨ ਦਾ ਕੰਮ ਕਰਦਾ ਸੀ ਪਰ ਉਨ੍ਹਾਂ ਨੇ ਡੋਨਰਜ਼ ''ਤੇ ਵੱਧ ਤੋਂ ਵੱਧ 10 ਪਰਿਵਾਰਾਂ ਨੂੰ ਸ਼ੁਕਰਾਣੂ ਦੇਣ ''ਤੇ ਪਾਬੰਦੀ ਲਗਾ ਦਿੱਤੀ ਅਤੇ ਉਹ ਪਹਿਲਾਂ ਹੀ ਇਸ ਹੱਦ ਤੱਕ ਪਹੁੰਚ ਚੁੱਕਿਆ ਸੀ।

ਸਪਰਮ ਡੋਨਰ
BBC

ਉਸ ਦੇ ਤਿੰਨ ਹੋਰ ਵੀ ਬੱਚੇ ਹਨ। ਕਲੋਅ ਜਾਣਦੀ ਹੈ ਕਿ ਜਿਨ੍ਹਾਂ ਔਰਤਾਂ ਦੇ ਹਨ ਉਨ੍ਹਾਂ ਨੇ ਵੀ ਡੋਨਰ ਨਾਲ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਕੀਤਾ ਸੀ।

ਹਾਲਾਂਕਿ ਸਾਲ 2005 ਵਿੱਚ ਲਿਆਂਦੇ ਗਏ ਇੱਕ ਕਾਨੂੰਨ ਮੁਤਾਬਕ, ਉਨ੍ਹਾਂ ਬੱਚਿਆਂ ਨੂੰ 18 ਸਾਲ ਦੀ ਉਮਰ ਤੋਂ ਬਾਅਦ ਸ਼ੁਕਰਾਣੂ ਦਾਨੀ ਨੂੰ ਮਿਲ ਸਕਦੇ ਹਨ।

ਜਦਕਿ ਕਲੋਅ ਅਤੇ ਉਨ੍ਹਾਂ ਦੇ ਪਤੀ ਨੇ ਫ਼ੈਸਲਾ ਕੀਤਾ ਹੈ ਕਿ ਜੇ ਕੋਈ ਮੈਡੀਕਲ ਕਾਰਨ ਨਾ ਹੋਇਆ ਤਾਂ ਉਹ ਆਪਣੇ ਬੱਚੇ ਨੂੰ ਨਹੀਂ ਦੱਸਣਗੇ ਕਿ ਉਸ ਦਾ ਜਨਮ ਲਈ, ਗਰਭਧਾਰਨ ਕਿਸ ਤਰ੍ਹਾਂ ਹੋਇਆ।

ਕਲੋਅ ਦਾ ਕਹਿਣਾ ਹੈ, "ਉਨ੍ਹਾਂ ਨੂੰ ਜਾਣਨ ਦੀ ਲੋੜ ਨਹੀਂ ਹੈ। ਅਸੀਂ ਬੱਚਾ ਚਾਹੁੰਦੇ ਸਾਂ ਅਤੇ ਇਹ ਹੀ ਇੱਕੋ ਇੱਕ ਬਦਲ ਸੀ।"

"ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਬਦਲ ਦੇ ਰਾਹ ਵਾਲੀ ਸਥਿਤੀ ਵਿੱਚ ਨਹੀਂ ਪਾਉਣਾ ਚਾਹੀਦਾ, ਪਰ ਜੇ ਆਈਵੀਐੱਫ਼ ਤੁਹਾਡੇ ਵਿੱਤ ਵਿੱਚ ਨਹੀਂ ਹੈ ਤਾਂ ਤੁਹਾਡੇ ਕੋਲ ਬਹੁਤੇ ਬਦਲ ਨਹੀਂ ਹਨ।"

ਅੰਤ ਵਿੱਚ ਕਲੋਅ ਨੂੰ ਚੰਗਾ ਨਤੀਜਾ ਮਿਲਿਆ ਪਰ ਉਹ ਜਾਣਦੇ ਹਨ ਇਹ ਖ਼ਤਰੇ ਤੋਂ ਖਾਲੀ ਨਹੀਂ ਸੀ।

ਔਰਤ
Getty Images

ਆਪਣੇ ਫ਼ੇਸਬੁੱਕ ਗਰੁੱਪਾਂ ਜ਼ਰੀਏ ਉਨ੍ਹਾਂ ਨੇ ਅਜਿਹੇ ਸ਼ੁਕਰਾਣੂ ਡੋਨਰਜ਼ ਬਾਰੇ ਸੁਣਿਆ ਜੋ ਗਰਭਧਾਰਨ ਦਾ ਪਤਾ ਲੱਗਣ ਤੋਂ ਬਾਅਦ ਅਚਾਨਕ ਰਾਬਤਾ ਰੱਖਣਾ ਚਾਹੁੰਦੇ ਸਨ ਜਾਂ ਬੱਚੇ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੁੰਦੇ ਸਨ। ਉਹ ਉਨ੍ਹਾਂ ਔਰਤਾਂ ਬਾਰੇ ਵੀ ਜਾਣਦੇ ਸਨ ਜਿਨ੍ਹਾਂ ਨੂੰ ਜਦੋਂ ਡੋਨਰ ਸ਼ੁਕਰਾਣੂ ਸੌਂਪਣ ਆਇਆ ਤਾਂ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਗਿਆ।

ਸਮੂਹ ਸਮੱਸਿਆ ਪੈਦਾ ਕਰ ਸਕਣ ਵਾਲੇ ਡੋਨਰਾਂ ''ਤੇ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਕਲੋਅ ਕਹਿੰਦੇ ਹਨ, "ਉੱਥੇ ਇੱਕ ਜੋਖ਼ਮ ਸੂਚੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਹਨ ਜਿਨ੍ਹਾਂ ਤੋਂ ਬਚਿਆ ਜਾਵੇ, ਪਰ ਉਨ੍ਹਾਂ ਦੇ ਕਈ ਅਕਾਉਂਟ ਹਨ।"

ਇੱਕ ਹੋਰ ਮਾਮਲਾ

ਲੌਰੇਨ, ਇਨ੍ਹਾਂ ਫ਼ੇਸਬੁੱਕ ਗਰੁੱਪਾਂ ਦੇ ਇੱਕ ਹੋਰ ਯੂਜ਼ਰ ਹਨ। ਉਨ੍ਹਾਂ ਦਾ ਡੋਨਰਜ਼ ਨਾਲ ਤਜਰਬਾ ਕੁਝ ਮਾੜਾ ਰਿਹਾ।

ਉਹ 38 ਸਾਲਾਂ ਦੀ ਸੀ ਜਦੋਂ ਉਨ੍ਹਾਂ ਨੇ ਆਪਣੀ ਇੱਕ ਸਾਥਣ ਨਾਲ ਪਰਿਵਾਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਬ੍ਰਿਟੇਨ ਵਿੱਚ ਸਮਲਿੰਗੀ ਔਰਤ ਜੋੜੇ ਐੱਨਐੱਚਐੱਸ ਤੋਂ ਇਲਾਜ ਕਰਵਾਉਣ ਦੇ ਹੱਕਦਾਰ ਨਹੀਂ ਹਨ।

ਜਦੋਂ ਤੱਕ ਉਨ੍ਹਾਂ ਨੇ ਘੱਟੋ ਘੱਟ ਛੇ ਵਾਰ ਆਈਵੀਐੱਫ਼ ਰਾਹੀਂ ਕੋਸ਼ਿਸ਼ ਨਾ ਕੀਤੀ ਹੋਵੇ ਅਤੇ ਉਹ ਗਰਭਧਾਰਨ ਵਿੱਚ ਅਸਫ਼ਲ ਨਾ ਰਹੇ ਹੋਣ। ਇਹ ਨਿਯਮ ਵੀ ਹਰ ਕਲੀਨਿਕ ਵਿੱਚ ਵੱਖਰੇ ਹਨ।

ਖ਼ੈਰ, ਲੌਰੇਨ ਅਤੇ ਉਨ੍ਹਾਂ ਦੀ ਸਾਥਣ ਲਈ ਪ੍ਰਾਈਵੇਟ ਕਲੀਨਿਕ ਕੋਈ ਬਦਲ ਨਹੀਂ ਸੀ। ਲੌਰੇਨ ਦੱਸਦੇ ਹਨ, "ਇਸ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਸੀ ਅਤੇ ਮੈਨੂੰ ਐਨੇ ਪੈਸੇ ਜੋੜਨ ਵਿੱਚ ਵਰ੍ਹੇ ਲੱਗ ਜਾਂਦੇ।"

ਕਿਸੇ ਸ਼ੁਕਰਾਣੂ ਬੈਂਕ ਤੋਂ ਸ਼ੁਕਰਾਣੂ ਲੈਣ ਦੀ ਕੀਮਤ ਪ੍ਰਤੀ ਸੈਂਪਲ 600 ਤੋਂ 1300 ਪੌਂਡ ਤੱਕ ਹੈ, ਇਹ ਕੀਮਤ ਇਸ ਦੇ ''ਤੇ ਨਿਰਭਰ ਕਰਦੀ ਹੈ ਕਿ ਡੋਨਰ ਕਿਸ ਦੇਸ਼ ਦਾ ਮੂਲ ਨਿਵਾਸੀ ਹੈ।

ਇਸ ਲਈ ਲੌਰੇਨ ਨੇ ਫੇਸਬੁੱਕ ਦਾ ਰੁਖ਼ ਕੀਤਾ ਅਤੇ ਆਪਣੇ ਪ੍ਰੋਫ਼ਾਇਲ ''ਤੇ ਇਹ ਸਪੱਸ਼ਟ ਕੀਤਾ ਕਿ ਉਹ ਸਿਰਫ਼ ਏਐੱਲ-ਆਰਟੀਫ਼ੀਸ਼ੀਅਲ ਗਰਭਧਾਰਨ ਚਾਹੁੰਦੇ ਹਨ।

ਆਪਣੇ ਮਹਾਂਵਾਰੀ ਚੱਕਰ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ 20 ਜਾਂ ਉਸ ਤੋਂ ਵੱਧ ਸੰਭਾਵਿਤ ਡੋਨਰਜ਼ ਨਾਲ ਸੰਪਰਕ ਕੀਤਾ।

ਸਪਰਮ ਡੋਨਰ
BBC

ਉਹ ਦੱਸਦੇ ਹਨ, "ਉਨ੍ਹਾਂ ਵਿੱਚੋਂ ਕੁਝ ਚੰਗੇ ਸਨ। ਕੁਝ ਨਹੀਂ ਸਨ। ਉਨ੍ਹਾਂ ਵਿੱਚੋਂ ਕਈ ਸੱਚੀ ਮੇਰੀ ਮਦਦ ਕਰਨਾ ਚਾਹੁੰਦੇ ਸਨ। (ਅਤੇ) ਉਨ੍ਹਾਂ ਵਿੱਚੋਂ ਕਈ ਅੰਤ ਨੂੰ ਸੱਚੀ ਅਨੈਤਿਕ ਹੋ ਜਾਂਦੇ ਸਨ।"

ਇੱਕ ਵਾਰ, ਇੱਕ ਡੋਨਰ ਨੇ ਉਨ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਤੇ ਕਿਹਾ, "ਮੇਰਾ ਖਿਆਲ ਹੈ ਤੁਸੀਂ ਖ਼ੂਬਸੂਰਤ ਹੋ" ਅਤੇ ਕਥਿਤ ਤੌਰ ''ਤੇ ਕਹੇ ਜਾਣ ਵਾਲੇ ਕੁਦਰਤੀ ਗਰਭਧਾਰਨ ਲਈ ਸਰੀਰਕ ਸਬੰਧ ਬਣਾਉਣ ਦਾ ਪੁੱਛਿਆ। ਉਸ ਨੇ ਕੁਝ ਇਤਰਾਜ਼ਯੋਗ ਤਸਵੀਰਾਂ ਭੇਜੀਆਂ।

ਇਹ ਵੀ ਪੜ੍ਹੋ:

ਹੋਰ ਡੋਨਰ ਬੱਸ ਉਨ੍ਹਾਂ ਨਾਲ ਗੱਲਾਂ ਹੀ ਕਰ ਰਹੇ ਸਨ। ਉਹ ਉਨ੍ਹਾਂ ਨੂੰ ਜਾਣਨ ਲਈ ਘੰਟੇ ਬਿਤਾਉਂਦੇ, ਲੰਬੀਆਂ ਚੈਟਸ ਕਰਦੇ ਅਤੇ ਸਾਰੀ ਲੋੜੀਂਦੀ ਮੈਡੀਕਲ ਜਾਣਕਾਰੀ ਇਕੱਠੀ ਕਰਦੇ ਪਰ ਲੋੜ ਪੈਣ ''ਤੇ ਕਰਦੇ ਅਤੇ ਮੈਸੇਜ ਦਾ ਜਵਾਬ ਦੇਣਾ ਬੰਦ ਕਰ ਦਿੰਦੇ।

ਉਹ ਕਹਿੰਦੇ ਹਨ, "ਅਚਾਨਕ ਉਹ ਗਾਇਬ ਹੋ ਜਾਂਦੇ ਬਿਲਕੁਲ ਉਸ ਸਮੇਂ ਜਦੋਂ ਤੁਹਾਨੂੰ ਉਨ੍ਹਾਂ ਦੀ ਲੋੜ ਹੁੰਦੀ।"

"ਤੁਸੀਂ ਬਹੁਤ ਘਬਰਾਹਟ ਮਹਿਸੂਸ ਕਰਦੇ ਹੋ ਜਦੋਂ ਹਰ ਘੰਟੇ ਉਨ੍ਹਾਂ ਨੂੰ ਮੈਸੇਜ ਕਰਦੇ ਹੋ। ਹੈਲੋ, ਤੁਸੀਂ ਉਥੇ ਹੋ?'' ਅਤੇ ਫ਼ਿਰ ਅਚਾਨਕ ਉਹ ਤੁਹਾਨੂੰ ਬਲੌਕ ਕਰ ਦਿੰਦੇ ਹਨ।"

ਅਜਿਹਾ ਕਈ ਵਾਰ ਹੋਇਆ। ਉਹ ਕਹਿੰਦੇ ਹਨ, "ਮੇਰਾ ਦਿਲ ਟੁੱਟ ਗਿਆ, ਮੈਂ ਸੱਚੀਂ ਛੱਡ ਦੇਣਾ ਚਾਹੁੰਦੀ ਸੀ, ਕਿਉਂਕਿ ਮੈਂ ਇਸ ਨੂੰ ਹੋਰ ਨਹੀਂ ਸੀ ਸਹਿ ਸਕਦੀ।"

ਫ਼ਿਰ ਇੱਕ ਰਾਤ, ਲੌਰੇਨ ਫ਼ੇਸਬੁੱਕ ਦੇਖ ਰਹੇ ਸਨ ਅਤੇ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਪੋਸਟ ਮਿਲੀ ਜਿਸ ਨੇ ਬਹੁਤ ਲੰਬੇ ਵੇਰਵੇ ਦਿੱਤੇ ਸਨ ਕਿ ਉਹ ਕਿਉਂ ਸ਼ੁਕਰਾਣੂ ਦਾਨ ਕਰਨਾ ਚਾਹੁੰਦਾ ਹੈ। ਉਸਦਾ ਭਰਾ ਇੱਕ ਗੇ ਸੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਸੀ, ਜਿਸ ਨੇ ਉਸ ਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਉਤਾਸ਼ਾਹਿਤ ਕੀਤਾ।

ਲੌਰੇਨ ਨੇ ਉਸ ਨਾਲ ਸੰਪਰਕ ਕੀਤਾ ਅਤੇ ਇਸ ਵਾਰ ਉਹ ਸੀ ਜੋ ਸਾਰੇ ਪ੍ਰਸ਼ਨ ਪੁੱਛ ਰਿਹਾ ਸੀ। ਲੌਰੇਨ ਮੁਤਾਬਕ ਇਹ ਇੱਕ ਸੁਖਾਵਾਂ ਅਹਿਸਾਸ ਸੀ।

ਉਸ ਦੇ ਸਖ਼ਤ ਨਿਯਮ ਸਨ, ਉਹ ਸਿਰਫ਼ ਸਥਾਪਤ ਜੋੜਿਆਂ ਨੂੰ ਦਾਨ ਕਰਦਾ ਸੀ, ਜੋ ਸਿਗਰਟ ਨਾ ਪੀਂਦੇ ਹੋਣ, ਕਿਸੇ ਕਿਸਮ ਦਾ ਨਸ਼ਾ ਨਾ ਕਰਦੇ ਹੋਣ ਅਤੇ ਹੋਰ ਵੀ ਬਹੁਤ ਕੁਝ।

ਉਸ ਨਾਲ ਤਿੰਨ ਘੰਟੇ ਚੈੱਟ ਕਰਨ ਤੋਂ ਬਾਅਦ ਲੌਰੇਨ ਨੇ ਉਸ ਨੂੰ ਮਨਾ ਲਿਆ ਕਿ ਅਗਲੇ 24 ਘੰਟਿਆਂ ਦੌਰਾਨ ਉਹ ਗਰਭਧਾਰਨ ਕਰ ਸਕਦੇ ਹਨ।

ਅਗਲੇ ਦਿਨ ਉਸ ਨੇ ਲੰਡਨ ਤੋਂ ਇੱਕ ਟਰੇਨ ਲਈ। ਉਹ ਪੈਸੇ ਨਹੀਂ ਸੀ ਲੈਣਾ ਚਾਹੁੰਦਾ ਅਤੇ ਜੋੜੇ ਨੇ 36 ਪੌਂਡ, ਸਿਰਫ਼ ਟਰੇਨ ਦਾ ਖ਼ਰਚਾ ਹੀ ਦਿੱਤਾ।

ਤਿੰਨ ਕੋਸ਼ਿਸ਼ਾਂ ਤੋਂ ਬਾਅਦ ਲੌਰੇਨ ਨੇ ਪਾਇਆ ਕਿ ਉਹ ਗਰਭਵਤੀ ਹਨ ਅਤੇ ਹੁਣ ਲੌਰੇਨ ਅਤੇ ਉਨ੍ਹਾਂ ਦੀ ਸਾਥਣ ਦੀ ਅੱਠ ਮਹੀਨਿਆਂ ਦੀ ਧੀ ਹੈ।

ਉਨ੍ਹਾਂ ਨੇ ਡੋਨਰ ਨੂੰ ਤਸਵੀਰ ਭੇਜੀ ਅਤੇ ਲੌਰੇਨ ਦੀ ਇਜ਼ਾਜਤ ਨਾਲ ਡੋਨਰ ਨੇ ਬੱਚੀ ਦੇ ਜਨਮ ਦੀ ਖ਼ਬਰ ਆਪਣੇ ਫ਼ੇਸਬੁੱਕ ਪ੍ਰੋਫ਼ਾਇਲ ''ਤੇ ਸਾਂਝੀ ਕੀਤੀ।

ਉਹ (ਡੋਨਰ) ਹਰ ਵਾਰ ਸਕਾਰਤਮਕ ਨਤੀਜਿਆਂ ਤੋਂ ਬਾਅਦ ਅਜਿਹਾ ਕਰਦਾ ਹੈ। ਇਸ ਤਰ੍ਹਾਂ ਲੌਰੇਨ ਨੂੰ ਪਤਾ ਸੀ ਕਿ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਜਨਮ ਦਿੱਤਾ ਉਸ ਸਮੇਂ ਤੱਕ ਉਸ ਦੇ ਚੌਦਾਂ ਬੱਚੇ ਸਨ। ਉਹ ਕਹਿੰਦੇ ਹਨ ਉਸ ਤੋਂ ਬਾਅਦ ਵੀ ਤਿੰਨ ਹੋਰ ਬੱਚਿਆਂ ਦਾ ਜਨਮ ਹੋਇਆ।

ਉਨ੍ਹਾਂ ਨੇ ਆਪਣੀ ਧੀ ਨੂੰ ਇਹ ਦੱਸਣ ਦਾ ਫ਼ੈਸਲਾ ਕੀਤਾ ਹੈ ਕਿ ਇੱਕ ਭੱਦਰ ਪੁਰਸ਼ ਸਾਡੇ ਵਰਗੇ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ।

ਉਨ੍ਹਾਂ ਕੋਲ ਡੋਨਰ ਦੇ ਬਚਪਨ ਦੀ ਇੱਕ ਤਸਵੀਰ ਹੈ ਜੋ ਉਹ ਆਪਣੇ ਧੀ ਨੂੰ ਦੇਣ ਦੀ ਯੋਜਨਾ ਬਣਾ ਰਹੇ ਹਨ ਉਸ ਨਾਮ ਦੇ ਨਾਲ ਜੋ ਉਸ ਨੇ ਦਿੱਤਾ ਹੈ, ਚਾਹੇ ਉਹ ਜਾਣਦੇ ਹਨ ਕਿ ਇਹ ਹੋ ਮੁੱਕ ਚੁੱਕਿਆ ਹੈ।

ਉਨ੍ਹਾਂ ਨੇ ਡੋਨਰ ਨਾਲ ਇੱਕ 16 ਪੰਨਿਆਂ ਦੇ ਲਿਖਤੀ ਸਮਝੌਤੇ ''ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਲਿਖਿਆ ਗਿਆ ਹੈ ਕਿ ਡੋਨਰ ਦਾ ਬੱਚੇ ਨਾਲ ਕੋਈ ਲੈਣ ਦੇਣ ਨਹੀਂ ਹੈ ਅਤੇ ਇਹ ਕਿ ਉਹ ਉਸ ਤੋਂ ਕੋਈ ਵੀ ਪੈਸੇ ਲੈਣ ਲਈ ਪਿੱਛਾ ਨਹੀਂ ਕਰਨਗੇ। ਹਾਲਾਂਕਿ ਇਸ ਇਕਰਾਰਨਾਮੇ ਦੀ ਅਦਾਲਤ ਵਿੱਚ ਕੋਈ ਹੈਸੀਅਤ ਨਹੀਂ ਹੈ।

ਲੌਰੇਨ ਕਹਿੰਦੇ ਹਨ, "ਇਹ ਕਿਸੇ ਵੀ ਵਕੀਲ ਵਲੋਂ ਨਹੀਂ ਬਣਾਇਆ ਗਿਆ।"

ਸੈਲੀ ਸ਼ੇਸ਼ਰਾਈਨ, ਜੋ ਐੱਚਐੱਫ਼ਈਆਈ ਦੇ ਮੁਖੀ ਹਨ ਚੇਤਾਵਨੀ ਦਿੰਦੇ ਹਨ ਕਿ ਹਾਲੇ ਤੱਕ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਕਿਸੇ ਨੂੰ ਇਸ ਤਰ੍ਹਾਂ ਦੀ ਸਮਝੌਤੇ ਦੀ ਚੋਣ ਕਰਨ ਦੇ ਬਦਲੇ ਕੋਈ ਸੁਰੱਖਿਆ ਮੁਹੱਈਆ ਕਰਵਾਏ।

"ਜੇ ਸਹੀ ਸਮੇਂ ''ਤੇ ਸਹਿਮਤੀ ਠੀਕ ਤਰੀਕੇ ਨਾਲ ਨਹੀਂ ਲਈ ਗਈ ਤਾਂ ਮਾਤਾ-ਪਿਤਾ ਦਾ ਰੁਤਬਾ ਨਹੀਂ ਬਦਲ ਸਕਦਾ ਅਤੇ ਡੋਨਰ ਹਾਲੇ ਵੀ ਕਾਨੂੰਨ ਦੀ ਨਿਗ੍ਹਾ ਵਿੱਚ ਬੱਚੇ ਦਾ ਪਿਤਾ ਰਹੇਗਾ, ਮਾਤਾ-ਪਿਤਾ ਵਾਲੀਆਂ ਅਤੇ ਸਾਰੀਆਂ ਵਿੱਤੀ ਜ਼ਿੰਮੇਵਾਰੀਆਂ ਵੀ ਇਸ ਦੇ ਨਾਲ ਹੀ ਆ ਜਾਣਗੀਆਂ।"

ਉਹ ਇਹ ਵੀ ਕਹਿੰਦੇ ਹਨ, ਅਜਿਹੇ ਡੋਨਰ ਦੀ ਵਰਤੋਂ ਕਰਨਾ ਜੋ ਵਿਆਪਕ ਸਿਹਤ ਜਾਂਚ ਦੀ ਪ੍ਰੀਕਿਰਿਆ ਵਿੱਚੋਂ ਨਹੀਂ ਗ਼ੁਜਰਿਆ ਆਪਣੇ ਨਾਲ ਕਈ ਖ਼ਤਰੇ ਲੈ ਕੇ ਆਉਂਦਾ ਹੈ।

ਬੀਬੀਸੀ ਨੇ ਐੱਚਐੱਫ਼ਈਆਈ ਨੂੰ ਪੁੱਛਿਆ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਪੁਲਿਸ ਕੋਲ ਕਿੰਨੇ ਅਜਿਹੇ ਲੋਕਾਂ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਜੋ ਅਧਿਕਾਰਿਤ ਕਲੀਨਿਕ ਦੇ ਬਾਹਰ ਸ਼ੁਕਰਾਣੂ ਵੇਚਦੇ ਅਤੇ ਖ਼ਰੀਦਦੇ ਹਨ।

ਸਪਰਮ ਡੋਨਰ
Getty Images

ਐੱਚਐਫ਼ਈਆਈ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

ਸੂਚਨਾ ਦੇ ਹੱਕ ਤਹਿਤ ਬੀਬੀਸੀ ਨੇ ਸਾਰੀ ਪੁਲਿਸ ਫ਼ੋਰਸ ਨੂੰ ਪੁੱਛਿਆ, ਕਿ ਪਿਛਲੇ ਸਾਲਾਂ ਵਿੱਚ ਕਿੰਨੀ ਵਾਰ ਇਸ ਬਾਰੇ ਚਿੰਤਾ ਜ਼ਾਹਰ ਕਰਦਿਆਂ ਰਿਪੋਰਟ ਕੀਤਾ ਗਿਆ ਕਿ ਲੋਕ ਬਿਨਾਂ ਲਾਇਸੈਂਸ ਦੇ ਸ਼ੁਕਰਾਣੂ ਵੇਚ ਅਤੇ ਖ਼ਰੀਦ ਰਹੇ ਹਨ ਅਤੇ ਕਾਨੂੰਨ ਤੋੜ ਰਹੇ ਹਨ। ਤਕਰੀਬਨ 90 ਫ਼ੀਸਦ ਫ਼ੋਰਸਜ਼ ਨੇ ਜਵਾਬ ਦਿੱਤਾ ਅਤੇ ਉਨ੍ਹਾਂ ਵਿੱਚੋਂ ਸਭ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ।

ਫ਼ੇਸਬੁੱਕ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਫ਼ੇਸਬੁੱਕ ''ਤੇ ਲੋਕਾਂ ਨੂੰ ਸ਼ੁਕਰਾਣੂ ਦਾਨ ਬਾਰੇ ਵਿਚਾਰ ਚਰਚਾ ਕਰਨ ਦੀ ਇਜ਼ਾਜਤ ਦਿੰਦੇ ਹਾਂ, ਪਰ ਜਿਹੜਾ ਕੰਨਟੈਂਟ ਕਾਨੂੰਨ ਤੋੜਦਾ ਹੈ, ਉਸ ਨੂੰ ਹਟਾਉਣ ਲਈ ਅਸੀਂ ਬਹੁਤ ਨੇੜਿਓਂ ਕੰਮ ਕਰਦੇ ਹਾਂ।"

ਲੌਰੇਨ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦੇ ਹਨ ਨਿੱਜੀ ਕਲੀਨਿਕ ਤੋਂ ਸ਼ੁਕਰਾਣੂ ਲੈਣ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਹ ਐੱਨਐੱਚਐੱਸ ਰਾਹੀਂ ਉਪਲੱਬਧ ਹੋਣੇ ਚਾਹੀਦੇ ਹਨ।

"ਮੈਨੂੰ, ਇਹ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਪੈਸੇ ਬਣਾਉਣ ਦਾ ਇੱਕ ਜ਼ਰੀਆ ਹੈ, ਇਸ ਲਈ ਲੋਕ ਪੈਖ਼ਾਨਿਆਂ ਵਿੱਚ ਮਿਲਦੇ ਹਨ। ਕਿਉਂਕਿ ਸਾਡੇ ਕੋਲ ਕਲੀਨਿਕ ਜਾਣ ਲਈ ਹਜ਼ਾਰਾਂ ਪੌਂਡ ਨਹੀਂ ਹਨ, ਇਸ ਲਈ ਸਾਨੂੰ ਘਿਣਾਉਣੀਆਂ ਚੀਜ਼ਾਂ ਵੱਲ ਮੁੜਨਾ ਪੈਂਦਾ ਹੈ।"

ਬੀਬੀਸੀ ਨੇ ਐੱਨਐੱਚਐੱਸ ਨੂੰ ਲੋਕਾਂ ਵਲੋਂ ਗਰਭਧਾਰਨ ਇਲਾਜ ਤੱਕ ਪਹੁੰਚ ਕਰਨ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਟਿੱਪਣੀ ਕਰਨ ਲਈ ਕਿਹਾ।

ਉਨ੍ਹਾਂ ਦੇ ਬੁਲਾਰੇ ਨੇ ਕਿਹਾ, "ਆਖ਼ਰਕਾਰ ਕਲੀਨੀਕਲ ਕਮਿਸ਼ਨਿੰਗ ਸਮੂਹਾਂ ਲਈ ਇਹ ਕਾਨੂੰਨੀ ਫ਼ੈਸਲੇ ਹਨ।''''

''''ਜੋ ਸੰਸਦ ਵਲੋਂ ਨਿਰਧਾਰਿਤ ਕੀਤੇ ਗਏ ਬਜਟ ਦੀ ਹੱਦ ਵਿੱਚ ਰਹਿੰਦਿਆਂ ਕਈ ਤਰ੍ਹਾਂ ਦੀਆਂ ਸਥਾਨਕ ਮੰਗਾਂ ਵਿੱਚ ਸੰਤੁਲਣ ਬਣਾਉਣ ਦਾ ਫ਼ਰਜ਼ ਅਦਾ ਕਰਦੇ ਹਨ।"

ਇਹ ਵੀ ਪੜ੍ਹੋ:

https://www.youtube.com/watch?v=KOqxsyKlGWA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''96315fc8-72ac-4e03-97ac-aa708dc494d6'',''assetType'': ''STY'',''pageCounter'': ''punjabi.international.story.56452864.page'',''title'': ''ਫੇਸਬੁੱਕ \''ਤੇ ਸਪਰਮ ਡੋਨਰ ਦੀ ਭਾਲ ਕਰਨ ਵਾਲੀਆਂ ਔਰਤਾਂ ਦੀ ਕਹਾਣੀ'',''author'': ''ਡਾ. ਫੇਈ ਕ੍ਰਿਕਲੈਂਡ'',''published'': ''2021-03-20T05:32:10Z'',''updated'': ''2021-03-20T05:32:10Z''});s_bbcws(''track'',''pageView'');

Related News