ਚੰਡੀਗੜ੍ਹ ''''ਚ 6 ਸਾਲਾ ਬੱਚੀ ਦੀ ਮੌਤ ਤੇ ਕਾਰਕੁਨਾਂ ਦੀ ਗ੍ਰਿਫ਼ਤਾਰੀ ’ਤੇ ਉੱਠ ਰਹੇ ਸਵਾਲ, ਕੀ ਹੈ ਪੂਰਾ ਮਾਮਲਾ

03/14/2021 8:05:01 AM

ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਤੋਂ ਛੇ ਸਾਲਾ ਬੱਚੀ ਦੇ ਗਾਇਬ ਹੋਣ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਸੀ।

ਆਲੇ-ਦੁਆਲੇ ਦੇ ਲੋਕਾਂ ਨੂੰ ਬੱਚੀ ਦਾ ਰੇਪ ਕਰਕੇ ਕਤਲ ਕੀਤੇ ਜਾਣ ਦਾ ਸ਼ੱਕ ਸੀ, ਜਿਸ ਕਾਰਨ ਛੇ ਮਾਰਚ ਨੂੰ ਸਥਾਨਕ ਲੋਕਾਂ ਨੇ ਹੱਲੋਮਾਜਰਾ ਲਾਈਟ ਪੁਆਇੰਟ ''ਤੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਤਿੰਨ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਬੱਚੀ ਨਾਲ ਵਾਪਰੀ ਘਟਨਾ ਅਤੇ ਪ੍ਰਦਰਸ਼ਨ ਕਰ ਰਹੇ ਕਾਰੁਕਨਾਂ ਦੀ ਗ੍ਰਿਫਤਾਰੀ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਅਸੀਂ ਸਬੰਧਤ ਧਿਰਾਂ ਨਾਲ ਗੱਲ ਕਰਕੇ ਮਾਮਲਾ ਜਾਨਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ:

ਕੀ ਹੈ ਮਾਮਲਾ

ਮ੍ਰਿਤਕ ਬੱਚੀ ਦੀ ਮਾਂ ਨੇ ਸਾਨੂੰ ਦੱਸਿਆ,"ਪੰਜ ਮਾਰਚ ਦੀ ਘਟਨਾ ਹੈ। ਮੇਰੇ ਧੀ ਸ਼ਾਮ ਸਾਢੇ ਚਾਰ ਦੇ ਕਰੀਬ ਆਮ ਵਾਂਗ ਖੇਡਣ ਲਈ ਗਈ ਸੀ। ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਈ ਤਾਂ ਮੈਂ ਆਂਢ-ਗੁਆਂਢ ਵਿੱਚ ਲੱਭਿਆ। ਫਿਰ ਵੀ ਨਾ ਲੱਭੀ ਤਾਂ ਮੈਂ ਆਪਣੇ ਪਤੀ ਨੂੰ ਫੋਨ ਕਰਕੇ ਦੱਸਿਆ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।

ਅਗਲੀ ਸਵੇਰ ਸਾਡੇ ਘਰ ਤੋਂ ਕੁਝ ਦੂਰੀ ''ਤੇ ਹੀ ਜੰਗਲ ਵਿੱਚੋਂ ਉਸ ਦੀ ਲਾਸ਼ ਮਿਲੀ। ਮੈਂ ਆਖਰੀ ਵਾਰ ਆਪਣੀ ਬੇਟੀ ਨੂੰ ਦੇਖ ਵੀ ਨਹੀਂ ਸਕੀ, ਕਿਉਂਕਿ ਸਭ ਨੇ ਕਿਹਾ ਕਿ ਲਾਸ਼ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਮਾਂ ਹੋ ਕੇ ਤੂੰ ਸਹਾਰ ਨਹੀਂ ਸਕੇਂਗੀ।"

ਬੱਚੀ ਦੇ ਪਿਤਾ ਨੇ ਕਿਹਾ, "ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ ''ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈਨੂੰ ਦੱਸਿਆ ਤਾਂ ਮੈਂ ਵੀ ਲੱਭਣ ਦੀ ਕੋਸ਼ਿਸ਼ ਕੀਤੀ।

“ਫਿਰ ਮੈਂ ਅੱਠ ਵਜੇ ਦੇ ਕਰੀਬ 100 ਨੰਬਰ ''ਤੇ ਸੂਚਨਾ ਦਿੱਤੀ। ਪੁਲਿਸ ਵੀ ਤੁਰੰਤ ਆ ਗਈ ਅਤੇ ਬੱਚੀ ਨੂੰ ਲੱਭਣ ਲੱਗ ਗਈ। ਅਸੀਂ ਰਾਤ ਦੇ ਢਾਈ ਵਜੇ ਤੱਕ ਉਸ ਨੂੰ ਲੱਭਦੇ ਰਹੇ।"

ਸੰਕੇਤਿਕ ਤਸਵੀਰ
iStock
ਸੰਕੇਤਿਕ ਤਸਵੀਰ

ਉਨ੍ਹਾਂ ਨੇ ਦੱਸਿਆ ਕਿ ਅਗਲੀ ਸਵੇਰ ਯਾਨੀ ਛੇ ਮਾਰਚ ਨੂੰ ਘਰ ਦੇ ਨੇੜੇ ਸ਼ਮਸ਼ਾਨਘਾਟ ਦੇ ਪਿੱਛੇ ਜੰਗਲਾਂ ਵਿੱਚ ਉਨ੍ਹਾਂ ਨੂੰ ਖੂਨ ਨਾਲ ਲਥਪਥ ਲਾਸ਼ ਮਿਲੀ। ਫਿਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਐਤਵਾਰ ਯਾਨੀ ਅੱਠ ਮਾਰਚ ਨੂੰ ਬੱਚੀ ਦਾ ਸਸਕਾਰ ਕਰ ਦਿੱਤਾ ਗਿਆ।

ਇਸੇ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਮੁੰਡਾ ਵੀ ਨਾਬਾਲਗ ਹੈ ਅਤੇ ਪੁਲਿਸ ਨੇ ਉਸ ਦੀ ਉਮਰ ਬਾਰਾਂ ਸਾਲ ਦੱਸੀ ਹੈ।

‘ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਹੈ’

ਬੱਚੀ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ, "ਮੇਰੀ ਬੱਚੀ ਬਹੁਤ ਪਿਆਰੀ ਸੀ, ਬਹੁਤ ਸੋਹਣੀ ਅਤੇ ਹੁਸ਼ਿਆਰ ਵੀ। ਉਹ ਹਮੇਸ਼ਾ ਕਹਿੰਦੀ ਸੀ ਕਿ ਵੱਡੀ ਹੋ ਕੇ ਡਾਕਟਰ ਬਣਾਂਗੀ। ਮੈਂ ਵੀ ਸੋਚਦਾ ਸੀ ਕਿ ਜੋ ਵੀ ਇਹ ਪੜਨਾ ਚਾਹੇਗੀ ਮੈਂ ਪੜ੍ਹਾਵਾਂਗਾ। ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਹੈ।”

“ਜਦੋਂ ਸਾਨੂੰ ਜੰਗਲ ਵਿੱਚੋਂ ਲਾਸ਼ ਮਿਲੀ ਤਾਂ ਉਸ ਨੇ ਟੀ-ਸ਼ਰਟ ਪਾਈ ਹੋਈ ਸੀ, ਪੈਂਟ ਨਹੀਂ ਸੀ। ਮੈਨੂੰ ਰੇਪ ਦਾ ਸ਼ੱਕ ਹੈ। ਮੈਂ ਉਸ ਦਿਨ ਤੋਂ ਚੱਲ-ਫਿਰ ਰਿਹਾ ਹਾਂ ਪਰ ਅੰਦਰੋਂ ਟੁੱਟ ਚੁੱਕਿਆ ਹਾਂ।''''

''''ਜਦੋਂ ਵੀ ਉਸ ਬਾਰੇ ਗੱਲ ਕਰਦਾਂ ਹਾਂ, ਮੇਰੀ ਬੇਟੀ ਦੀ ਸ਼ਕਲ ਮੇਰੇ ਸਾਹਮਣੇ ਆ ਜਾਂਦੀ ਹੈ। ਲਗਦਾ ਹੈ, ਉਹ ਮੇਰੇ ਸਾਹਮਣੇ ਖੜ੍ਹੀ ਹੈ। ਮੈਂ ਆਪਣੀ ਬੇਟੀ ਨੂੰ ਇਨਸਾਫ਼ ਦਵਾਉਣਾ ਚਾਹੁੰਦਾ ਹਾਂ।"

ਬੱਚੀ ਦੇ ਪਿਤਾ ਨੇ ਕਿਹਾ, "ਸਾਨੂੰ ਪੁਲਿਸ ਤੋਂ ਇਨਸਾਫ਼ ਦੀ ਉਮੀਦ ਹੈ ਪਰ ਪੁਲਿਸ ਨੇ ਕੇਸ ਵਿੱਚ ਇੱਕ ਨਾਬਾਲਗ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਮੈਨੂੰ ਨਹੀਂ ਲਗਦਾ ਕਿ ਇੱਕ 12-14 ਸਾਲ ਦਾ ਲੜਕਾ ਅਜਿਹਾ ਕਰ ਸਕਦਾ ਹੈ।“

“ਜਿਸ ਪੱਥਰ ਨਾਲ ਉਸ ਨੂੰ ਮਾਰਿਆ ਗਿਆ ਹੈ, ਉਹ ਭਾਰੀ ਸੀ ਇਸ ਲਈ ਮੈਨੂੰ ਲਗਦਾ ਹੈ ਉਸ ਦੀ ਉਮਰ ਗ਼ਲਤ ਦੱਸੀ ਜਾ ਰਹੀ ਹੈ। ਮੈਨੂੰ ਇਹ ਵੀ ਸ਼ੱਕ ਹੈ ਕਿ ਹੋਰ ਵੀ ਕੋਈ ਇਸ ਵਿੱਚ ਸ਼ਾਮਲ ਹੋ ਸਕਦਾ ਹੈ।"

ਪੁਲਿਸ ਦਾ ਕੀ ਕਹਿਣਾ ਹੈ ?

ਇਸ ਮਾਮਲੇ ਨੂੰ ਵੇਖ ਰਹੇ ਚੰਡੀਗੜ੍ਹ ਕਰਾਈਮ ਬਰਾਂਚ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਲਾਕੇ ਵਿੱਚੋਂ ਮਿਲੀ ਇੱਕ ਸੀਸੀਟੀਵੀ ਫੁਟੇਜ ਅਤੇ ਮਿਲੀ ਹੋਰ ਇਨਪੁੱਟ ਦੇ ਅਧਾਰ ''ਤੇ ਇੱਕ ਮੁਲਜ਼ਮ ਨੂੰ ਫੜਿਆ ਗਿਆ ਹੈ ਜੋ ਕਿ ਨਾਬਾਲਗ ਹੈ।

ਉਨ੍ਹਾਂ ਨੇ ਕਿਹਾ, "ਅਗਵਾ ਅਤੇ ਕਤਲ ਦੀਆਂ ਧਾਰਾਂਵਾਂ ਲਗਾਈਆਂ ਗਈਆਂ ਹਨ। ਜ਼ਿਲ੍ਹਾ ਅਟਾਰਨੀ ਨਾਲ ਪੌਕਸੋ ਐਕਟ ਦੀਆਂ ਧਾਰਾਵਾਂ ਲਗਾਉਣ ਬਾਰੇ ਚਰਚਾ ਕਰ ਰਹੇ ਹਾਂ। ਇਸ ਲਈ ਅਸੀਂ ਪੂਰੀ ਪੋਸਟਮਾਰਟਮ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੇ ਹਾਂ।“

“ਫ਼ਿਲਹਾਲ ਅਜੇ ਤੱਕ ਮਿਲੀ ਰਿਪੋਰਟ ਵਿੱਚ ਮੌਤ ਦਾ ਕਾਰਨ ਦੱਸਿਆ ਗਿਆ ਹੈ ਅਤੇ ਰੇਪ ਬਾਰੇ ਪੁਸ਼ਟੀ ਨਹੀਂ ਹੋਈ ਹੈ, ਇਹੀ ਜਾਨਣ ਲਈ ਪੂਰੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਜਿਸ ਨੂੰ ਆਉਣ ਵਿੱਚ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇੰਸਪੈਕਟਰ ਸੇਖੋਂ ਨੇ ਕਿਹਾ ਕਿ ਇਸ ਕੇਸ ਵਿੱਚ ਇੱਕੋ ਹੀ ਮੁਲਜ਼ਮ ਹੈ, ਜਿਸ ਨੂੰ ਕਿ ਉਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਇਕੱਲਾ ਉਹ ਪੱਥਰ ਚੁੱਕਣ ਦੇ ਸਮਰੱਥ ਹੈ ਜਿਸ ਨਾਲ ਬੱਚੀ ਨੂੰ ਮਾਰਿਆ ਗਿਆ ਹੈ।

ਉਨ੍ਹਾਂ ਕਿਹਾ, "ਪਹਿਲਾਂ ਸਾਨੂੰ ਸਿਰਫ ਸ਼ੱਕ ਸੀ, ਪਰ ਜਾਂਚ ਦੌਰਾਨ ਮੁਲਜ਼ਮ ਖ਼ਿਲਾਫ ਕਾਫੀ ਸਬੂਤ ਮਿਲਦੇ ਰਹੇ ਜਿਸ ਨਾਲ ਸਾਨੂੰ ਸਾਫ਼ ਹੋ ਗਿਆ ਕਿ ਇਸੇ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਜ਼ਰੂਰ ਕਹਿ ਸਕਦੇ ਹਾਂ ਕਿ ਉਸ ਦਾ ਇਰਾਦਾ ਰੇਪ ਦਾ ਸੀ, ਪਰ ਰੇਪ ਹੋਇਆ ਜਾਂ ਨਹੀਂ ਇਹ ਪੋਸਟਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਏਗੀ।"

ਮੁਲਜ਼ਮ ਵੀ ਨਬਾਲਿਗ ਹੋਣ ਕਾਰਨ ਜੁਵੇਨਾਇਲ ਹੋਮ ਭੇਜਿਆ ਗਿਆ ਹੈ।

ਪ੍ਰਦਰਸ਼ਨ ਦੌਰਾਨ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਬਾਰੇ?

ਛੇ ਮਾਰਚ ਦੀ ਸਵੇਰ ਜਦੋਂ ਬੱਚੀ ਦੀ ਲਾਸ਼ ਬਰਾਮਦ ਹੋਈ, ਤਾਂ ਇਲਾਕੇ ਵਿੱਚ ਬੱਚੀ ਦੇ ਰੇਪ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ ਫੈਲ ਗਿਆ। ਇਲਾਕੇ ਦੇ ਸੈਂਕੜੇ ਲੋਕ ਹੱਲੋਮਾਜਰਾ ਲਾਈਟ ਪੁਆਇੰਟ ਕੋਲ ਇਕੱਠੇ ਹੋ ਗਏ ਸੀ।

ਇਲਾਕੇ ਵਿੱਚ ਇੱਕ ਲਾਇਬ੍ਰੇਰੀ ਚਲਾਉਣ ਅਤੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਨੌਜਵਾਨ ਭਾਰਤ ਸਭਾ ਨਾਲ ਜੁੜੇ ਕਾਰਕੁਨ ਅਤੇ ਕੁਝ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀ ਵੀ ਉੱਥੇ ਪਹੁੰਚ ਗਏ।

ਕਾਫੀ ਸਮਾਂ ਸੜਕ ''ਤੇ ਟਰੈਫਿਕ ਜਾਮ ਵੀ ਰਿਹਾ। ਇਸੇ ਦੌਰਾਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਨ੍ਹਾਂ ਵਿੱਚੋਂ ਇੱਕ ਗੋਪਾਲ, ਹੱਲੋਮਾਜਰਾ ਦਾ ਸਥਾਨਕ ਹੈ। ਵੈਭਵ, ਨੌਜਵਾਨ ਭਾਰਤ ਸਭਾ ਨਾਲ ਅਤੇ ਅਮਨ ਪੰਜਾਬ ਸਟੂਡੈਂਟ ਯੁਨੀਅਨ(ਲਲਕਾਰ) ਨਾਲ ਜੁੜਿਆ ਹੈ।

''ਬੱਚੀ ਦੇ ਇਨਸਾਫ਼ ਲਈ ਇਕੱਠੇ ਹੋਈ ਸੀ, ਪਰ ਗ੍ਰਿਫਤਾਰ ਕਰ ਲਿਆ''

ਗ੍ਰਿਫਤਾਰ ਕੀਤੇ ਨੌਜਵਾਨ ਗੋਪਾਲ ਦੀ ਪਤਨੀ ਪੂਜਾ ਨੇ ਕਿਹਾ, "ਜਦੋਂ ਛੇ ਸਾਲ ਦੀ ਬੱਚੀ ਨਾਲ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਇਲਾਕੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ।ਸਾਰਾ ਹੱਲੋਮਾਜਰਾ ਹੀ ਇਕੱਠਾ ਹੋ ਗਿਆ ਸੀ, ਹਰ ਕੋਈ ਘਬਰਾ ਗਿਆ ਸੀ।”

“ਮੇਰੇ ਪਤੀ ਵੀ ਚਲੇ ਗਏ। ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਮੇਰੇ ਪਤੀ ਪੁਰਸ਼ ਪੁਲਿਸ ਮੁਲਾਜ਼ਮਾਂ ਵੱਲੋਂ ਉੱਥੇ ਮੌਜੂਦ ਮਹਿਲਾਵਾਂ ''ਤੇ ਹੋ ਰਹੇ ਲਾਠੀਚਾਰਜ ਦਾ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।"

ਉਨ੍ਹਾਂ ਕਿਹਾ ਕਿ ਲੋਕ ਪੋਸਟਮਾਰਟਮ ਰਿਪੋਰਟ ਦੀ ਜਾਣਕਾਰੀ ਮੰਗ ਰਹੇ ਸੀ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸੀ। ਉਨ੍ਹਾਂ ਕਿਹਾ, "ਮੇਰੇ ਪਤੀ ਤਾਂ ਸਿਰਫ ਬੱਚੀ ਦੇ ਇਨਸਾਫ਼ ਦੀ ਆਵਾਜ਼ ਵਿੱਚ ਸ਼ਾਮਲ ਹੋਣ ਗਏ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।”

“ਅਸੀਂ ਮਿਲਣ ਦੀ ਵੀ ਕੋਸ਼ਿਸ਼ ਕੀਤੀ ਪਰ ਮਿਲਣ ਨਹੀਂ ਦਿੱਤਾ ਗਿਆ। ਅਸੀਂ ਜ਼ਮਾਨਤ ਅਰਜ਼ੀ ਲਗਾਈ ਹੈ ਪਰ ਫਿਲਹਾਲ ਫੈਸਲਾ ਨਹੀਂ ਹੋਇਆ ਹੈ। "

ਪੰਜਾਬ ਸਟੂਡੈਂਟ ਯੁਨੀਅਨ(ਲਲਕਾਰ) ਨਾਲ ਸਬੰਧਤ ਗ੍ਰਿਫਤਾਰ ਕੀਤੇ ਗਏ ਨੌਜਵਾਨ ਅਮਨਦੀਪ ਦੀ ਦੋਸਤ ਅਮਨ ਨੇ ਕਿਹਾ, "ਹੱਲੋਮਾਜਰਾ ਵਿੱਚ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਅਤੇ ਇਲਾਕੇ ਵਿੱਚ ਲਾਇਬ੍ਰੇਰੀ ਚਲਾਉਣ ਵਾਲੇ ਸਾਡੇ ਦੋਸਤਾਂ ਦਾ ਫੋਨ ਆਇਆ ਕਿ ਇੱਥੇ ਇੱਕ ਛੇ ਸਾਲ ਦਾ ਕਤਲ ਹੋਇਆ ਹੈ, ਇੱਥੇ ਕਾਫੀ ਲੋਕ ਇਕੱਠਾ ਹੋ ਰਹੇ ਹਨ, ਤੁਸੀਂ ਵੀ ਆ ਜਾਓ।”

ਬੱਚੀ
Reuters
ਸੰਕੇਤਕ ਤਸਵੀਰ

“ਜਦੋਂ ਮੈਂ ਅਤੇ ਅਮਨ ਪਹੁੰਚੇ ਤਾਂ ਰੋਡ ਜਾਮ ਕੀਤਾ ਹੋਇਆ ਸੀ ਅਤੇ ਲੋਕ ਮੌਜੂਦ ਸੀ। ਲੋਕ ਮੁਲਜ਼ਮਾਂ ਬਾਰੇ ਪੁੱਛ ਰਹੇ ਸੀ। ਅਸੀਂ ਉੱਥੇ ਜਾ ਕੇ ਲੋਕਾਂ ਨੂੰ ਬਿਠਾਉਣਾ ਸ਼ੁਰੂ ਕੀਤਾ ਤੇ ਸ਼ਾਂਤਮਈ ਧਰਨੇ ਦੀ ਅਪੀਲ ਕੀਤੀ।”

“ਅਸੀਂ ਪੁਲਿਸ ਤੋਂ ਐਫ.ਆਈ.ਆਰ ਦੀ ਕਾਪੀ ਮੰਗੀ ਤਾਂ ਉਸ ਵਿੱਚ ਰੇਪ ਦੀ ਧਾਰਾ ਜੋੜੀ ਨਹੀਂ ਗਈ ਸੀ, ਉਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ ਇਸ ਲਈ ਇਹ ਧਾਰਾ ਨਹੀਂ ਜੋੜੀ ਜਾ ਸਕਦੀ। ਲੜਕੀ ਦਾ ਪਰਿਵਾਰ ਅਤੇ ਮੌਜੂਦ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹਿ ਰਹੇ ਸੀ।”

“ ਪੁਲਿਸ ਨੇ ਕਿਹਾ ਕਿ ਮੁਲਜ਼ਮ ਗ੍ਰਿਫਤਾਰ ਹੈ। ਅਸੀਂ ਪੁਲਿਸ ਨੂੰ ਕਿਹਾ ਕਿ ਲਿਖਤੀ ਵਿੱਚ ਦਿੱਤਾ ਜਾਵੇ ਕਿ ਸਾਰੇ ਮੁਲਜ਼ਮ ਫੜ ਲਏ ਗਏ ਹਨ ਅਤੇ ਧਰਨਾ ਚੁੱਕ ਲਿਆ ਜਾਏਗਾ। ਵਾਰ-ਵਾਰ ਲੋਕ ਇਹ ਕਹਿ ਰਹੇ ਸੀ ਕਿ ਅਸਲ ਮੁਲਜ਼ਮ ਫੜੇ ਨਹੀਂ ਜਾਣਗੇ। ਉੱਥੇ ਮੌਜੂਦ ਲੋਕਾਂ ਅੰਦਰ ਗੁੱਸਾ ਸੀ।”

“ਸ਼ਾਮ ਦੇ ਛੇ-ਸੱਤ ਵੱਜ ਚੁੱਕੇ ਸੀ। ਅਸੀਂ ਸੋਚਿਆ ਕਿ ਟਰੈਫਿਕ ਜਾਮ ਕਰਕੇ ਕਿੰਨਾ ਸਮਾਂ ਬੈਠਾਂਗੇ, ਇਸ ਤੋਂ ਬਿਹਤਰ ਹੈ ਕਿ ਧਰਨਾ ਚੁੱਕਿਆ ਜਾਵੇ ਅਤੇ ਹੱਲੋਮਾਜਰਾ ਵਿੱਚ ਮਾਰਚ ਕੱਢਿਆ ਜਾਵੇ ਜਿਸ ਨਾਲ ਪੁਲਿਸ ਉੱਤੇ ਦਬਾਅ ਬਣੇ।"

ਉਨ੍ਹਾਂ ਕਿਹਾ ਕਿ ਇਸੇ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਲੋਕਾਂ ਨੂੰ ਖਦੇੜਨਾ ਸ਼ੁਰੂ ਕੀਤਾ। ਇਸੇ ਦੌਰਾਨ ਇਨ੍ਹਾਂ ਤਿੰਨਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। "ਉਨ੍ਹਾਂ ਨੂੰ ਕੁੱਟਿਆ ਗਿਆ, ਰਾਤ ਬਾਰਾਂ ਵਜੇ ਤੱਕ ਅਸੀਂ ਵੀ ਸੈਕਟਰ-31 ਥਾਣੇ ਬਾਹਰ ਖੜ੍ਹੇ ਰਹੇ।”

“ਅਗਲੇ ਦਿਨ ਮੈਜਿਸਟ੍ਰੇਟ ਕੋਲ ਪੇਸ਼ ਕਰਨ ਬਾਅਦ ਉਨ੍ਹਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ। ਵਕੀਲ ਉਨ੍ਹਾਂ ਦੀ ਜ਼ਮਾਨਤ ਦੀ ਕੋਸ਼ਿਸ਼ ਕਰ ਰਹੇ ਹਨ।"

ਨੌਜਵਾਨਾਂ ਦੀ ਗ੍ਰਿਫਤਾਰੀ ਬਾਰੇ ਪੁਲਿਸ ਦਾ ਪੱਖ

ਤਿੰਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਸਬੰਧੀ ਐਫ.ਆਈ.ਆਰ ਮੁਤਾਬਕ ਇਨ੍ਹਾਂ ਨੇ ਪੁਲਿਸ ਦੀ ਡਿਊਟੀ ਅਤੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਇਆ, ਪੁਲਿਸ ਮੁਲਾਜ਼ਮਾਂ ਨੂੰ ਸੱਟ ਪਹੁੰਚਾਈ, ਬੇਵਜ੍ਹਾ ਰੋਡ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ।

ਸੈਕਟਰ- 31 ਥਾਣੇ ਦੇ ਐਸ.ਐਚ.ਓ ਨਰਿੰਦਰ ਪਟਿਆਲ ਨੇ ਕਿਹਾ, "ਤਿੰਨੋਂ ਗ੍ਰਿਫਤਾਰ ਨੌਜਵਾਨ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਹੋਰ ਵੀ ਲੋਕਾਂ ਦੀ ਭਾਲ ਹੋ ਰਹੀ ਹੈ।''''

''''ਗ੍ਰਿਫਤਾਰੀ ਦਾ ਕਾਰਨ ਸੀ ਕਿ ਛੇ ਘੰਟੇ ਟਰੈਫਿਕ ਜਾਮ, ਆਮ ਲੋਕਾਂ ਨੂੰ ਪਰੇਸ਼ਾਨ ਕਰਨਾ, ਪੁਲਿਸ ''ਤੇ ਪਥਰਾਅ। ਇਹ ਕਿਹੜਾ ਨਿਆਂ ਦਵਾ ਰਹੇ ਸੀ, ਪਰਿਵਾਰ ਤਾਂ ਕਹਿ ਹੀ ਨਹੀਂ ਰਿਹਾ ਕਿ ਸਾਨੂੰ ਇਨਸਾਫ ਦਵਾਓ ਤੇ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ।''''

''''ਜਾਂ ਤਾਂ ਇਹ ਹੋਵੇ ਕਿ ਪੁਲਿਸ ਨੇ ਐਫ.ਆਈ.ਆਰ ਦਰਜ ਨਹੀਂ ਕੀਤੀ ਜਾਂ ਗ੍ਰਿਫਤਾਰੀ ਨਹੀਂ ਕੀਤੀ। ਉਹ ਕਹਿ ਰਹੇ ਸੀ ਕਿ ਮੁਲਜ਼ਮ ਨੂੰ ਇੱਥੇ ਲੈ ਕੇ ਆਓ ਅਸੀਂ ਉਸ ਨੂੰ ਸਜ਼ਾ ਦੇਵਾਂਗੇ, ਇਹ ਕਿਹੜੇ ਕਾਨੂੰਨ ਵਿੱਚ ਲਿਖਿਆ ਹੈ ਕਿ ਤੁਸੀਂ ਮੁਲਜ਼ਮ ਨੂੰ ਸਜਾ ਦੇਓਗੇ।''''

''''ਜੇ ਅਜਿਹਾ ਕਾਨੂੰਨ ਹੋਏਗਾ, ਤਾਂ ਪੁਲਿਸ ਖੁਦ ਹੀ ਕਰਦੀ ਪਰ ਪੁਲਿਸ ਤਾਂ ਕਾਨੂੰਨ ਮੁਤਾਬਕ ਹੀ ਚੱਲੇਗੀ। ਬੇਵਜ੍ਹਾ ਉਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ, ਅੰਬਾਲਾ ਤੱਕ ਜਾਮ ਲੱਗ ਗਿਆ ਸੀ।''''

''''ਜਦੋਂ ਲੋਕ ਪ੍ਰਦਰਸ਼ਨ ਕਰ ਰਹੇ ਸੀ, ਉਦੋਂ ਤੱਕ ਐਫ.ਆਈ.ਆਰ ਵੀ ਹੋ ਚੁੱਕੀ ਸੀ, ਪੋਸਟਮਾਰਟਮ ਵੀ ਹੋ ਚੁੱਕਿਆ ਸੀ, ਮੌਤ ਦਾ ਕਾਰਨ ਵੀ ਪਤਾ ਲੱਗ ਚੁੱਕਿਆ ਸੀ ਅਤੇ ਸ਼ੱਕੀ ਮੁਲਜ਼ਮ ਵੀ ਗ੍ਰਿਫਤਾਰ ਹੋ ਚੁੱਕਿਆ ਸੀ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-D_M3HbbEPU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7d7c9af5-9a95-4760-a91c-2a315ebeb96d'',''assetType'': ''STY'',''pageCounter'': ''punjabi.india.story.56384515.page'',''title'': ''ਚੰਡੀਗੜ੍ਹ \''ਚ 6 ਸਾਲਾ ਬੱਚੀ ਦੀ ਮੌਤ ਤੇ ਕਾਰਕੁਨਾਂ ਦੀ ਗ੍ਰਿਫ਼ਤਾਰੀ ’ਤੇ ਉੱਠ ਰਹੇ ਸਵਾਲ, ਕੀ ਹੈ ਪੂਰਾ ਮਾਮਲਾ'',''author'': ''ਨਵਦੀਪ ਕੌਰ ਗਰੇਵਾਲ'',''published'': ''2021-03-14T02:24:51Z'',''updated'': ''2021-03-14T02:24:51Z''});s_bbcws(''track'',''pageView'');

Related News