ਪੱਛਮੀ ਬੰਗਾਲ ਚੋਣਾਂ: ਕੀ ਮਮਤਾ ਜਾਂ ਭਾਜਪਾ ਨੂੰ ਸਟਾਰ ਪਾਵਰ ਜਿੱਤ ਦਵਾ ਪਾਏਗੀ

03/09/2021 7:50:03 AM

mithun
Getty Images
ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਭਾਰਤੀ ਜਨਤਾ ਪਾਰਟੀ ਦੀ ਰਸਮੀ ਮੈਂਬਰਸ਼ਿਪ ਲਈ ਹੈ

ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਫਿਲਮ ਸਿਤਾਰਿਆਂ ਨੂੰ ਉਤਾਰਨ ਦਾ ਰੁਝਾਨ ਕੋਈ ਬਹੁਤਾ ਪੁਰਾਣਾ ਨਹੀਂ ਹੈ। ਲੈਫਟ ਫਰੰਟ ਦੇ ਸ਼ਾਸਨ ਵਿੱਚ ਰਾਜਨੀਤੀ ਅਤੇ ਸਿਨੇਮਾ ਨਾਲ ਜੁੜੇ ਲੋਕਾਂ ਵਿਚਕਾਰ ਇੱਕ ਮੋਟੀ ਵੰਡ ਰੇਖਾ ਹੁੰਦੀ ਸੀ।

ਪਰ ਸਾਲ 2006 ਦੇ ਬਾਅਦ ਖਾਸ ਕਰਕੇ ਨੰਦੀਗ੍ਰਾਮ ਅਤੇ ਸਿੰਗੂਰ ਅੰਦੋਲਨਾਂ ਜ਼ਰੀਏ ਮਜ਼ਬੂਤੀ ਨਾਲ ਪੈਠ ਬਣਾਉਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਨੇ ਪਹਿਲੀ ਵਾਰ ਵੱਡੇ ਪੱਧਰ ''ਤੇ ਫ਼ਿਲਮੀ ਸਿਤਾਰਿਆਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ ਅਤੇ ਇਸ ਵਿੱਚ ਉਨ੍ਹਾਂ ਨੂੰ ਕਾਫ਼ੀ ਕਾਮਯਾਬੀ ਮਿਲੀ।

ਕਿਹਾ ਜਾ ਸਕਦਾ ਹੈ ਕਿ ਇਹ ਮਮਤਾ ਲਈ ਫਾਇਦੇਮੰਦ ਸਾਬਤ ਹੁੰਦਾ ਰਿਹਾ ਹੈ। ਹੁਣ ਇਸ ਦੀ ਕਾਟ ਲਈ ਭਾਜਪਾ ਵੀ ਇਸੀ ਰਣਨੀਤੀ ''ਤੇ ਚੱਲਣ ਲੱਗੀ ਹੈ।

ਇਹ ਵੀ ਪੜ੍ਹੋ

ਉਂਝ ਪਾਰਟੀ ਪਹਿਲਾਂ ਵੀ ਲਾਕੇਟ ਚੈਟਰਜੀ, ਰੂਪਾ ਗਾਂਗੁਲੀ, ਬਾਬੁਲ ਸੁਪ੍ਰਿਯੋ ਅਤੇ ਬੱਪੀ ਲਹਿਰੀ ਵਰਗੀਆਂ ਫ਼ਿਲਮੀ ਹਸਤੀਆਂ ਨੂੰ ਮੈਦਾਨ ਵਿੱਚ ਉਤਾਰਦੀ ਰਹੀ ਹੈ, ਪਰ ਹੁਣ ਸੱਤਾ ਦੇ ਪ੍ਰਮੁੱਖ ਦਾਅਵੇਦਾਰ ਦੇ ਤੌਰ ''ਤੇ ਉੱਭਰਦੇ ਹੋਏ ਦੋ ਸੌ ਸੀਟਾਂ ਤੋਂ ਜ਼ਿਆਦਾ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੇ ਵੱਡੇ ਪੱਧਰ ''ਤੇ ਫ਼ਿਲਮਾਂ ਵਾਲਿਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਯੋਜਨਾ ਬਣਾਈ ਹੈ।

ਇਸ ਮੁਹਿੰਮ ਤਹਿਤ ਹਾਲ ਵਿੱਚ ਹੀ ਬੰਗਲਾ ਫ਼ਿਲਮ ਉਦਯੋਗ ਨਾਲ ਜੁੜੀਆਂ ਕਈ ਹਸਤੀਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਲਾ ਰੰਗਮੰਚ ਅਤੇ ਸਿਨੇਮਾ ਨਾਲ ਜੁੜੀਆਂ ਹਸਤੀਆਂ ਥੋਕ ਦੇ ਭਾਅ ਵਿੱਚ ਟੀਐੱਮਸੀ ਅਤੇ ਭਾਜਪਾ ਦੇ ਖੇਮੇ ਵਿੱਚ ਸ਼ਾਮਲ ਹੋਈਆਂ ਹਨ।

ਇਨ੍ਹਾਂ ਵਿੱਚ ਟੀਐੱਮਸੀ ਦੇ ਖੇਮੇ ਵਿੱਚ ਜਾਣ ਵਾਲਿਆਂ ਵਿੱਚ ਸਾਯੋਨੀ ਘੋਸ਼, ਕੰਚਨ ਮਲਿਕ, ਨਿਰਦੇਸ਼ਕ ਰਾਜ ਚਕਰਵਰਤੀ ਅਤੇ ਅਭਿਨੇਤਰੀ ਸਾਯੰਤਿਕਾ ਬੈਨਰਜੀ ਸ਼ਾਮਲ ਹਨ।

ਮਮਤਾ ਨੇ ਲੰਘੇ ਹਫ਼ਤੇ 291 ਸੀਟਾਂ ਲਈ ਉਮੀਦਵਾਰਾਂ ਦੀ ਜੋ ਸੂਚੀ ਜਾਰੀ ਕੀਤੀ ਉਨ੍ਹਾਂ ਵਿੱਚ ਘੱਟ ਤੋਂ ਘੱਟ ਇੱਕ ਦਰਜਨ ਅਜਿਹੇ ਉਮੀਦਵਾਰ ਹਨ ਜੋ ਬੰਗਲਾ ਸਿਨੇਮਾ ਉਦਯੋਗ ਨਾਲ ਜੁੜੇ ਰਹੇ ਹਨ।

ਉਨ੍ਹਾਂ ਵਿੱਚ ਜੂਨ ਮਾਲੀਆ, ਸਾਯੋਨੀ ਘੋਸ਼, ਸਾਯੰਤਿਕਾ ਬੈਨਰਜੀ, ਕੰਚਨ ਮਲਿਕ, ਗਾਇਕਾ ਅਦਿਤੀ ਮੁਨਸ਼ੀ ਅਤੇ ਨਿਰਦੇਸ਼ਕ ਰਾਜ ਚਕਰਵਰਤੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਇੱਕ ਅੱਧਾ ਹਫ਼ਤਾ ਪਹਿਲਾਂ ਹੀ ਟੀਐੱਮਸੀ ਦੇ ਮੈਂਬਰ ਬਣੇ ਸਨ। ਉਨ੍ਹਾਂ ਦੇ ਇਲਾਵਾ ਕ੍ਰਿਕਟਰ ਮਨੋਜ ਤਿਵਾਰੀ ਨੂੰ ਵੀ ਟਿਕਟ ਦਿੱਤੀ ਗਈ ਹੈ।

ਟੀਐੱਮਸੀ ਦੇ ਇੱਕ ਸੀਨੀਅਰ ਨੇਤਾ ਨਾਂ ਨਾ ਦੱਸਣ ਦੀ ਸ਼ਰਤ ''ਤੇ ਕਹਿੰਦੇ ਹਨ, ''''ਇਨ੍ਹਾਂ ਹਸਤੀਆਂ ਨੂੰ ਮੈਦਾਨ ਵਿੱਚ ਉਤਾਰਨ ਦਾ ਮਕਸਦ ਨੌਜਵਾਨਾਂ ਅਤੇ ਊਰਜਾਵਾਨ ਨੇਤਾਵਾਂ ਨੂੰ ਸਰਗਰਮ ਰਾਜਨੀਤੀ ਵਿੱਚ ਲਿਆ ਕੇ ਜਿੱਤ ਯਕੀਨੀ ਕਰਨਾ ਹੈ। ਪਾਰਟੀ ਬੰਗਾਲ ਵਿੱਚ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਯਤਨ ਕਰ ਰਹੀ ਹੈ।''''

ਆਸਨਸੋਲ (ਨੌਰਥ ਸੀਟ) ਤੋਂ ਮੈਦਾਨ ਵਿੱਚ ਉਤਰਨ ਵਾਲੀ ਅਭਿਨੇਤਰੀ ਸਾਯੋਨੀ ਕਹਿੰਦੀ ਹੈ, ''''ਮੈਂ ਹਮੇਸ਼ਾ ਅਨਿਆਂ ਖਿਲਾਫ਼ ਮੁਖਰ ਰਹੀ ਹਾਂ, ਹੁਣ ਮੈਂ ਇਸ ਸਿਸਟਮ ਨਾਲ ਜੁੜ ਕੇ ਬਿਹਤਰ ਕੰਮ ਕਰ ਸਕਾਂਗੀ। ਮਮਤਾ ਬੈਨਰਜੀ ਦੀ ਸੈਨਿਕ ਦੇ ਤੌਰ ''ਤੇ ਕੰਮ ਕਰਦੇ ਹੋਏ ਮੈਂ ਪੂਰੇ ਰਾਜ ਵਿੱਚ ਉਨ੍ਹਾਂ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦੀ ਹਾਂ।''''

mithun
Getty Images
ਭਾਜਪਾ ਵਿਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਮੰਚ ਉੱਤੇ ਬਹੁਤ ਹੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ

ਭਾਜਪਾ ਵਿੱਚ ਮਿਥੁਨ ਚਕਰਵਰਤੀ ਦੀ ਐਂਟਰੀ

ਟੀਐੱਮਸੀ ਵਿੱਚ ਪਹਿਲਾਂ ਤੋਂ ਹੀ ਉੱਘੇ ਬੰਗਲਾ ਅਭਿਨੇਤਾ ਦੀਪੰਕਰ ਡਡੇ, ਕੌਸ਼ਾਨੀ ਮੁਖਰਜੀ, ਸ਼੍ਰੀਤਮਾ ਭੱਟਾਚਾਰਿਆ, ਰੰਜੀਤਾ ਦਾਸ, ਨੁਸਰਤ ਜਹਾਂ, ਮਿਮੀ ਚਕਰਵਰਤੀ, ਸ਼ਤਾਬਦੀ ਰਾਏ ਅਤੇ ਦੇਵਸ਼੍ਰੀ ਰਾਏ ਵਰਗੇ ਸਿਤਾਰੇ ਸ਼ਾਮਲ ਹਨ।

ਇਸ ਤੋਂ ਪਹਿਲਾਂ ਪਾਰਟੀ ਤਾਪਸ ਪਾਲ, ਮੁਨਮੁਨ ਸੇਨ ਅਤੇ ਚੋਟੀ ਦੇ ਅਭਿਨੇਤਾ ਦੇਬ ਵਰਗੇ ਸਿਤਾਰਿਆਂ ਨੂੰ ਵੀ ਲੋਕ ਸਭਾ ਚੋਣਾਂ ਵਿੱਚ ਟਿਕਟ ਦੇ ਕੇ ਜਿੱਤ ਦਿਵਾ ਚੁੱਕੀ ਹੈ।

ਦੂਜੇ ਪਾਸੇ ਭਾਜਪਾ ਨੇ ਵੀ ਮਮਤਾ ਦੀ ਰਣਨੀਤੀ ਦੀ ਕਾਟ ਲਈ ਹਾਲ ਹੀ ਵਿੱਚ ਸ਼੍ਰਾਵੰਤੀ ਚੈਟਰਜੀ, ਸੌਮਿਲੀ ਵਿਸ਼ਵਾਸ, ਪਾਇਲ ਸਰਕਾਰ, ਰੁਦਰਨੀਲ ਘੋਸ਼, ਬੀਰੇਨ ਚੈਟਰਜੀ, ਪਾਪਿਆ ਅਧਿਕਾਰੀ, ਯਸ਼ ਦਾਸ ਗੁਪਤਾ ਅਤੇ ਹਿਰਣ ਚੈਟਰਜੀ ਵਰਗੇ ਕਈ ਸਿਤਾਰਿਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ।

ਇਸ ਤੋਂ ਪਹਿਲਾਂ ਆਸਨਸੋਲ ਸੀਟ ਤੋਂ ਗਾਇਕ ਬਾਬੁਲ ਸੁਪ੍ਰਿਯੋ ਨੂੰ ਮੈਦਾਨ ਵਿੱਚ ਉਤਾਰਨਾ ਵੀ ਭਾਜਪਾ ਲਈ ਫਾਇਦੇਮੰਦ ਰਿਹਾ ਹੈ। ਹਾਲਾਂਕਿ ਤਮਾਮ ਤਾਮਝਾਮ ਦੇ ਬਾਵਜੂਦ ਇੱਕ ਹੋਰ ਗਾਇਕ ਬੱਪੀ ਲਹਿਰੀ ਸਾਲ 2014 ਵਿੱਚ ਚੋਣ ਹਾਰ ਗਏ ਸਨ।

ਹੁਣ ਇਸ ਸੂਚੀ ਵਿੱਚ ਸਭ ਤੋਂ ਨਵਾਂ ਨਾਮ ਹੈ ਮਿਥੁਨ ਚੱਕਰਵਰਤੀ ਦਾ। ਮਿਥੁਨ ਦੀ ਰਾਜਨੀਤੀ ਵਿੱਚ ਇਹ ਦੂਜੀ ਪਾਰੀ ਹੈ। ਇਸ ਤੋਂ ਪਹਿਲਾਂ ਟੀਐੱਮਸੀ ਟਿਕਟ ''ਤੇ ਉਹ ਰਾਜ ਸਭਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ।

ਪਰ ਸਾਰਦਾ ਚਿਟਫੰਡ ਘੁਟਾਲੇ ਵਿੱਚ ਨਾਂ ਆਉਣ ਦੇ ਬਾਅਦ ਉਨ੍ਹਾਂ ਨੇ ਸਿਹਤ ਦੇ ਆਧਾਰ ''ਤੇ ਸਮੇਂ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ।

ਭਾਜਪਾ ਵਿੱਚ ਸ਼ਾਮਲ ਅਭਿਨੇਤਾ ਯਸ਼ ਦਾਸ ਗੁਪਤਾ ਕਹਿੰਦੇ ਹਨ, ''''ਦੇਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੇ ਹੀ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਦਿੱਤੀ ਹੈ।"

"ਮੈਂ ਰਾਜਨੀਤੀ ਵਿੱਚ ਸਰਗਰਮ ਹੋ ਕੇ ਬੰਗਾਲ ਵਿੱਚ ਸਮਾਜਿਕ ਤਬਦੀਲੀ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦਾ ਹਾਂ। ਰਾਜ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣੇ ਜ਼ਰੂਰੀ ਹਨ। ਇਸ ਲਈ ਨਿਵੇਸ ਵਧਾਉਣਾ ਹੋਵੇਗਾ।"

ਮਮਤਾ ਦੀ ਰਾਹ ''ਤੇ ਭਾਜਪਾ

ਭਾਜਪਾ ਹੁਣ ਬੇਸ਼ੱਕ ਮਮਤਾ ਦੀ ਇਸੀ ਰਣਨੀਤੀ ਨਾਲ ਉਨ੍ਹਾਂ ਨਾਲ ਮੁਕਾਬਲੇ ਦੀ ਯੋਜਨਾ ਬਣਾ ਰਹੀ ਹੈ, ਪਰ ਰਾਜਨੀਤੀ ਨਾਲ ਫਿਲਮੀ ਦੁਨੀਆ ਨੂੰ ਜੋੜਨ ਦੀ ਪਹਿਲ ਮਮਤਾ ਬੈਨਰਜੀ ਨੇ ਹੀ ਕੀਤੀ ਸੀ।

ਟੀਐੱਮਸੀ ਨੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਹੋਣ ਦੇ ਬਾਅਦ ਰਾਜਨੀਤੀ ਵਿੱਚ ਉਤਰੀਆਂ ਫਿਲਮੀ ਹਸਤੀਆਂ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਹੈ ਜਿੱਥੇ ਇਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਕਿ ਚੋਣ ਅਭਿਆਨ ਦੌਰਾਨ ਕੀ ਅਤੇ ਕਿਵੇਂ ਬੋਲਣਾ ਹੈ ਅਤੇ ਕੀ ਨਹੀਂ ਬੋਲਣਾ ਹੈ।

ਉਨ੍ਹਾਂ ਨੂੰ ਵਿਰੋਧੀ ਉਮੀਦਵਾਰਾਂ ''ਤੇ ਨਿੱਜੀ ਹਮਲਿਆਂ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।

ਮਮਤਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੁਨਮੁਨ ਸੇਨ ਅਤੇ ਸੰਧਿਆ ਰਾਏ ਦੇ ਇਲਾਵਾ ਬੰਗਲਾ ਅਭਿਨੇਤਾ ਤਾਪਸ ਪਾਲ, ਅਭਿਨੇਤਰੀ ਸ਼ਤਾਬਦੀ ਰਾਏ ਅਤੇ ਚੋਟੀ ਦੇ ਬੰਗਲਾ ਅਭਿਨੇਤਾ ਦੀਪਕ ਅਧਿਕਾਰੀ ਉਰਫ਼ ਦੇਬ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਆਪਣੇ ਗਲੈਮਰ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਗਠਨ ਦੇ ਸਹਾਰੇ ਇਹ ਤਮਾਮ ਲੋਕ ਜਿੱਤ ਗਏ ਸਨ। ਫਿਲਮੀ ਸਿਤਾਰਿਆਂ ਦੇ ਸਹਾਰੇ ਹੀ ਉਨ੍ਹਾਂ ਨੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਸਾਲ 2009 ਦੀਆਂ ਚੋਣਾਂ ਵਿੱਚ ਜਿੱਤੀਆਂ ਗਈਆਂ 19 ਤੋਂ ਵਧਾ ਕੇ 34 ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਸੱਤਾ ਲਈ ਭਾਜਪਾ ਵੀ ਟੀਐੱਮਸੀ ਦੇ ਅਜ਼ਮਾਏ ਹੋਏ ਫਾਰਮੂਲੇ ਦੀ ਨਕਲ ਕਰਨ ਦਾ ਯਤਨ ਕਰ ਰਹੀ ਹੈ। ਇਸ ਸਵਾਲ ''ਤੇ ਭਾਜਪਾ ਦੇ ਮੀਤ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਦਾ ਕਹਿਣਾ ਸੀ ਕਿ ਰਾਜ ਵਿੱਚ ਪਾਰਟੀ ਦੇ ਵਧਦੇ ਅਸਰ ਅਤੇ ਜਿੱਤ ਤੈਅ ਹੋਣ ਦੀ ਵਜ੍ਹਾ ਨਾਲ ਹੀ ਟੀਐੱਮਸੀ ਤੋਂ ਪਰੇਸ਼ਾਨ ਹੋ ਕੇ ਫਿਲਮੀ ਹਸਤੀਆਂ ਭਾਜਪਾ ਦਾ ਦਾਮਨ ਫੜ ਰਹੀਆਂ ਹਨ।

"ਅਸੀਂ ਕਿਸੇ ਨੂੰ ਜ਼ੋਰ ਜ਼ਬਰਦਸਤੀ ਕਰਕੇ ਪਾਰਟੀ ਵਿੱਚ ਸ਼ਾਮਲ ਨਹੀਂ ਕਰ ਰਹੇ ਹਾਂ।"

ਰਾਜਨੀਤਕ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਮਮਤਾ ਨੇ ਆਪਣੇ ਲੰਬੇ ਰਾਜਨੀਤਕ ਕਰੀਅਰ ਦੀ ਸਭ ਤੋਂ ਗੰਭੀਰ ਚੁਣੌਤੀ ਨਾਲ ਨਜਿੱਠਣ ਲਈ ਇੱਕ ਵਾਰ ਫਿਰ ਸਟਾਰ ਪਾਵਰ ਦਾ ਆਪਣਾ ਅਜ਼ਮਾਇਆ ਅਤੇ ਕਾਮਯਾਬ ਫਾਰਮੂਲਾ ਅਪਣਾਇਆ ਹੈ।

ਅੱਸੀ ਦੇ ਦਹਾਕੇ ਤੋਂ ਹੀ ਬੰਗਾਲ ਦੀ ਰਾਜਨੀਤੀ ''ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਤਾਪਸ ਮੁਖਰਜੀ ਮੰਨਦੇ ਹਨ, ''''ਮਮਤਾ ਨੇ ਪਿਛਲੀਆ ਕਈ ਚੋਣਾਂ ਵਿੱਚ ਫਿਲਮੀ ਸਿਤਾਰਿਆਂ ਨੂੰ ਜ਼ਮੀਨ ''ਤੇ ਉਤਾਰ ਕੇ ਰਾਜਨੀਤੀ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਇਸ ਲਈ ਹੁਣ ਭਾਜਪਾ ਵੀ ਇਸ ਅਜ਼ਮਾਏ ਫਾਰਮੂਲੇ ਨੂੰ ਅਪਣਾ ਰਹੀ ਹੈ।''''

ਸਿਤਾਰਿਆਂ ਦੀ ਇਸ ਜੰਗ ਵਿੱਚ ਕੌਣ ਧਰਤੀ ''ਤੇ ਡਿੱਗਦਾ ਹੈ ਅਤੇ ਕੌਣ ਆਸਮਾਨ ਵਿੱਚ ਟਿਕਦਾ ਹੈ, ਇਹ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ, ਪਰ ਫਿਲਹਾਲ ਦੋਵੇਂ ਰਾਜਨੀਤਕ ਦਲ ਰਾਜਨੀਤੀ ਵਿੱਚ ਸਟਾਰ ਅਪੀਲ ਦੀ ਵਧ ਚੜ੍ਹ ਕੇ ਵਰਤੋਂ ਕਰਨ ਵਿੱਚ ਰੁੱਝੇ ਹੋਏ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-D_M3HbbEPU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9e3b6f5a-8bee-4f88-bc5f-b9021e5b45ba'',''assetType'': ''STY'',''pageCounter'': ''punjabi.india.story.56322778.page'',''title'': ''ਪੱਛਮੀ ਬੰਗਾਲ ਚੋਣਾਂ: ਕੀ ਮਮਤਾ ਜਾਂ ਭਾਜਪਾ ਨੂੰ ਸਟਾਰ ਪਾਵਰ ਜਿੱਤ ਦਵਾ ਪਾਏਗੀ'',''author'': ''ਪ੍ਰਭਾਕਰ ਮਣੀ ਤਿਵਾਰੀ'',''published'': ''2021-03-09T02:12:59Z'',''updated'': ''2021-03-09T02:12:59Z''});s_bbcws(''track'',''pageView'');

Related News