ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਸ਼ਾਹੀ ਪਰਿਵਾਰ ਬਾਰੇ ਕੀ ਦਾਅਵੇ ਕੀਤੇ

03/08/2021 8:35:00 AM

ਓਪਰਾ ਵਿੰਨਫਰੇ ਵੱਲੋਂ ਲਿਆ ਗਿਆ ਸਸੈਕਸ ਦੇ ਡਿਊਕ ਅਤੇ ਡਚੈਸ ਪ੍ਰਿੰਸ ਹੈਰੀ ਅਤੇ ਮੇਘਨ ਦਾ ਦੋ ਘੰਟੇ ਲੰਬੇ ਇੰਟਰਵਿਊ ਦੇ ਟੀਜ਼ਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਫ਼ੀ "ਹੈਰਾਨੀ" ਭਰਿਆ ਇੰਟਰਵਿਊ ਅਤੇ ਇਸ ਦੇ ਵਿਸ਼ਿਆਂ ਦੀਆਂ ਕੋਈ ਸੀਮਾ ਨਹੀਂ ਹੈ।

ਇਹ ਇੰਟਰਵਿਊ ਜੋੜੇ ਵੱਲੋਂ ਪਿਛਲੇ ਸਾਲ ਸ਼ਾਹੀ ਪਰਿਵਾਰ ਦੀ ਸੀਨੀਅਰ ਮੈਂਬਰਸ਼ਿਪ ਛੱਡੇ ਜਾਣ ਦੇ ਫ਼ੈਸਲੇ ਤੋਂ ਬਾਅਦ ਕੀਤਾ ਗਿਆ ਹੈ।

ਹੈਰੀ ਨੇ ਇਸ ਫ਼ੈਸਲੇ ਦਾ ਕਾਰਨ ਬ੍ਰਿਟਿਸ਼ ਪ੍ਰੈੱਸ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੱਸਿਆ ਸੀ।

ਇਹ ਵੀ ਪੜ੍ਹੋ-

ਮੈਨੂੰ ਸਮਝ ਨਹੀਂ ਆਉਂਦਾ ਕਿ ਸ਼ਾਹੀ ਹੋਣ ਦੇ ਕੀ ਮਾਅਨੇ ਹਨ: ਮੇਘਨ

ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਸ਼ਾਹੀ ਪਰਿਵਾਰ ਨਾਲ ਜੁੜਨ ਵੇਲੇ ਉਨ੍ਹਾਂ ਦੀਆਂ ਕੀ ਆਸਾਂ ਸਨ। ਮੇਘਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਆਪਣੇ ਪਤੀ ਨੂੰ ਹੈਰੀ ਨੂੰ ਕਦੇ ਆਨਲਾਈਨ ਨਹੀਂ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਪਤਾ ਸੀ ਉਹ ਹੈਰੀ ਨੇ ਦੱਸਿਆ ਸੀ।

ਮੇਘਨ ਨੇ ਕਿਹਾ ਕਿ ਸ਼ਾਹੀ ਹੋਣ ਦਾ ਕੀ ਮਤਲਬ ਹੈ ਅਜਿਹਾ "ਦਿਨ-ਪ੍ਰਤੀਦਿਨ ਜਾਣਨ ਦਾ ਕੋਈ ਤਰੀਕਾ ਨਹੀਂ ਸੀ।"

ਉਨ੍ਹਾਂ ਨੇ ਕਿਹਾ ਕਿ ਪਰੀਆਂ ਦੀਆਂ ਕਹਾਣੀਆਂ ਦੇ ਆਧਾਰ ''ਤੇ ਬਣੀ ਧਾਰਨਾ ਹਕੀਕਤ ਤੋਂ ਬਹੁਤ ਪਰੇ ਹੈ। "ਤੁਹਾਨੂੰ ਧਾਰਨਾ ਦੇ ਆਧਾਰ ''ਤੇ ਦੇਖਿਆ ਜਾ ਸਕਦਾ ਹੈ ਪਰ ਤੁਸੀਂ ਹਕੀਕਤ ''ਚ ਰਹਿੰਦੇ ਹੋ।"

ਆਪਣੇ ਵਿਆਹ ਦੇ ਦਿਨ ਬਾਰੇ ਮੇਘਨ ਨੇ ਦੱਸਿਆ ਕਿ ਇਹ ਕੁਝ ਵੱਖਰਾ ਹੀ ਤਜ਼ਰਬਾ ਸੀ।

ਉਨ੍ਹਾਂ ਖੁਲਾਸਾ ਕੀਤਾ ਕਿ ਉਹ ਆਪਣੇ ਤੋਂ ਪਹਿਲੀ ਰਾਤ ਸੁੱਤੀ ਸੀ ਅਤੇ ਜਦੋਂ ਉਹ ਵਿਆਹ ਵਾਲੇ ਦਿਨ ਉੱਠੀ ਤਾਂ ਉਸ ਦੇ ਇੱਕ ਗਾਣਾ ਸੁਣਿਆ।

ਉਨ੍ਹਾਂ ਨੇ ਕਿਹਾ, "ਸਾਨੂੰ ਦੋਵਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸਾਡਾ ਦਿਨ ਨਹੀਂ ਹੈ, ਬਲਕਿ ਇਹ ਅਜਿਹਾ ਦਿਨ ਹੈ ਜਿਸ ਦੀ ਯੋਜਨਾ ਪਹਿਲਾਂ ਦੀ ਦੁਨੀਆਂ ਲਈ ਕੀਤੀ ਗਈ ਸੀ।"

https://www.youtube.com/watch?v=xWw19z7Edrs

ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਸਾਡਾ ਵਿਆਹ ਹੋ ਗਿਆ ਸੀ: ਮੇਘਨ

ਮੇਘਨ ਨੇ ਓਪਰਾ ਨੂੰ ਦੱਸਿਆ ਕਿ ਹੈਰੀ ਅਤੇ ਉਨ੍ਹਾਂ ਦਾ ਵਿਆਹ, ਮਿੱਥੇ ਵਿਆਹ ਦੇ ਦਿਨ ਤੋਂ 3 ਦਿਨ ਪਹਿਲਾਂ ਹੋ ਗਿਆ ਸੀ।

ਉਨ੍ਹਾਂ ਨੇ ਦੱਸਿਆ, "ਸਾਡਾ ਵਿਆਹ ਮਿੱਥੀ ਤਰੀਕ ਤੋਂ ਤਿੰਨ ਦਿਨ ਪਹਿਲਾਂ ਹੋ ਗਿਆ ਸੀ। ਕਿਸੇ ਨੂੰ ਨਹੀਂ ਪਤਾ ਸੀ ਪਰ ਅਸੀਂ ਮੁੱਖ ਪਾਦਰੀ ਨੂੰ ਸੱਦਿਆ ਅਤੇ ਅਸੀਂ ਕਿਹਾ ਕਿ ਇਹ ਸਭ ਕੌਤਕ ਦੁਨੀਆਂ ਨੂੰ ਦਿਖਾਉਣ ਲਈ ਹਨ ਪਰ ਸਾਨੂੰ ਆਪਣਾ ਰਿਸ਼ਤਾ ਚਾਹੀਦਾ ਹੈ।"

ਉਸ ਨੇ ਖੁਲਾਸਾ ਕੀਤਾ ਕਿ ਇਹ ਜੋੜੇ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਹਿੱਸੇ ਵਿੱਚ ਓਪਰਾ ਨਾਲ ਗੱਲਬਾਤ ਦੌਰਾਨ ਦੱਸਿਆ।

ਆਰਚੀ ਦੇ ਰੰਗ ਬਾਰੇ ਗੱਲਬਾਤ ਹੁੰਦੀ ਸੀ-ਮੇਘਨ

ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਲਗਦਾ ਹੈ ਕਿ ਸ਼ਾਹੀ ਪਰਿਵਾਰ ਆਰਚੀ ਨੂੰ ਰਾਜਕੁਮਾਰ ਨਹੀਂ ਬਣਾਵੇਗਾ।

ਓਪਰਾ ਨੇ ਪੁੱਛਿਆ, "ਤੁਹਾਨੂ ਅਜਿਹਾ ਕਿਉਂ ਲਗਦਾ ਹੈ? ਕੀ ਇਹ ਨਸਲਭੇਦ ਕਾਰਨ ਹੈ? ਮੈਨੂੰ ਇਹ ਪਤਾ ਹੈ ਕਿ ਇਹ ਕਾਫੀ ਮੁਸ਼ਕਿਲ ਸਵਾਲ ਹੈ।"

ਮੇਘਨ ਨੇ ਕਿਹਾ, "ਮੈਂ ਤੁਹਾਨੂੰ ਇਸ ਦਾ ਈਮਾਨਦਾਰ ਜਵਾਬ ਦਿੰਦੀ ਹਾਂ।"

"ਉਨ੍ਹਾਂ ਮਹੀਨਿਆਂ ਵਿੱਚ ਜਦੋਂ ਮੈਂ ਗਰਭਵਤੀ ਸੀ ਤਾਂ ਇਹੀ ਗੱਲਬਾਤ ਹੁੰਦੀ ਸੀ ਕਿ ਉਸ ਨੂੰ ਸੁਰੱਖਿਤ ਭਵਿੱਖ ਨਹੀਂ ਮਿਲਣਾ, ਉਸ ਨੂੰ ਟਾਈਟਲ ਨਹੀਂ ਦਿੱਤਾ ਜਾਣਾ। ਇਸ ਬਾਰੇ ਵੀ ਫਿਕਰ ਤੇ ਗੱਲਬਾਤ ਹੁੰਦੀ ਸੀ ਕਿ ਉਸ ਦੀ ਚਮੜੀ ਦਾ ਰੰਗ ਕੀ ਹੋਣਾ।"

ਓਪਰਾ ਨੇ ਪੁੱਛਿਆ, "ਇਹ ਕਿਸ ਨੇ ਕਿਹਾ?"

ਮੇਘਨ ਨੇ ਜਵਾਬ ਨਹੀਂ ਦਿੱਤਾ, ਓਪਰਾ ਨੇ ਫਿਰ ਸਵਾਲ ਪੁੱਛਿਆ, ਤਾਂ ਮੇਘਨ ਨੇ ਕਿਹਾ, "ਇਸ ਬਾਰੇ ਕਾਫੀ ਗੱਲਾਂ ਹੁੰਦੀਆਂ ਸਨ। ਗੱਲਬਾਤ ਹੈਰੀ ਨਾਲ ਹੁੰਦੀ ਸੀ। ਬੱਚੇ ਦੀ ਚਮੜੀ ਦਾ ਰੰਗ ਕੀ ਹੋਵੇਗਾ ਤੇ ਉਹ ਕਿਵੇਂ ਲੱਗੇਗਾ।"

ਮੇਘਨ ਨੇ ਇਹ ਦੱਸਣ ਤੋਂ ਮਨਾ ਕਰ ਦਿੱਤਾ ਕਿ ਕਿਸ ਨੇ ਅਜਿਹਾ ਕਿਹਾ ਹੈ।

ਰਾਣੀ ਮੇਰੇ ਲਈ ਹਮੇਸ਼ਾ ਸ਼ਾਨਦਾਰ ਰਹੀ ਹੈ: ਮੇਘਨ

ਮੇਘ ਨੇ ਸ਼ਾਹੀ ਪਰਿਵਾਰ ਅਤੇ "ਫਰਮ", ਉਨ੍ਹਾਂ ਨੇ ਨੇੜਲੇ ਲੋਕਾਂ ਅਤੇ ਕਾਰੋਬਾਰ ਵਿਚਾਲੇ ਅੰਤਰ ''ਤੇ ਜ਼ੋਰ ਦਿੱਤਾ।

ਰਾਣੀ ਐਲੀਜ਼ਾਬੇਥ ਅਤੇ ਮੇਘਨ ਮਾਰਕਲ
Getty Images

ਮੇਘਨ ਨੇ ਕਿਹਾ, "ਰਾਣੀ ਹਮੇਸ਼ਾ ਮੇਰੇ ਲਈ ਸ਼ਾਨਦਾਰ ਰਹੀ ਹੈ, ਮੈਨੂੰ ਉਨ੍ਹਾਂ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ।"

ਇਹ ਵੀ ਪੜ੍ਹੋ:

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5f254a7a-44e0-4059-8510-d53958046360'',''assetType'': ''STY'',''pageCounter'': ''punjabi.international.story.56317034.page'',''title'': ''ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਸ਼ਾਹੀ ਪਰਿਵਾਰ ਬਾਰੇ ਕੀ ਦਾਅਵੇ ਕੀਤੇ'',''published'': ''2021-03-08T02:51:42Z'',''updated'': ''2021-03-08T02:51:42Z''});s_bbcws(''track'',''pageView'');

Related News