ਹਾਥਰਸ : ''''ਧੀ ਨੂੰ ਡਰਾਉਂਦਾ ਰਿਹਾ, ਛੇੜਖਾਨੀ ਕੀਤੀ, ਜੇਲ੍ਹ ਤੋਂ ਪਰਤਿਆ ਤਾਂ ਪਿਤਾ ਦਾ ਕਤਲ ਕਰ ਦਿੱਤਾ'''' - ਗਰਾਊਂਡ ਰਿਪੋਰਟ

03/08/2021 7:19:56 AM

hathras
BBC
ਸਾਸਨੀ ਕੋਤਵਾਲੀ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਅਵਨੀਸ਼ ਕੁਮਾਰ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ

ਧਮਕੀਆਂ ਦੇਣ ਦੇ ਸਿਲਸਿਲੇ ਦੀ ਇਹ ਇੱਕ ਹੋਰ ਕੜੀ ਸੀ। ਉਨ੍ਹਾਂ ਨੂੰ ਤਾਂ ਅਜਿਹੀਆਂ ਧਮਕੀਆਂ ਦੀ ਆਦਤ ਹੀ ਪੈ ਗਈ ਸੀ ਪਰ ਇਸ ਵਾਰ ਧਮਕੀਆਂ ਦੇਣ ਵਾਲੇ ਪੂਰੀ ਤਿਆਰੀ ਨਾਲ ਬੰਦੂਕਾਂ ਲੈ ਕੇ ਆਏ ਅਤੇ ਖੇਤਾਂ ''ਚ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਗਏ।

ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਹ ਜਗ੍ਹਾ ਉਨ੍ਹਾਂ ਦੇ ਘਰ ਤੋਂ ਮਹਿਜ 22 ਮੀਟਰ ਦੀ ਦੂਰੀ ''ਤੇ ਸਥਿਤ ਹੈ।

ਨੋਜ਼ਾਰਪੁਰ ਜਾਣ ਲਈ ਕੋਈ ਵੀ ਸਾਈਨ ਬੋਰਡ ਮੌਜੂਦ ਨਹੀਂ ਹੈ। ਇਸ ਪਿੰਡ ਦੇ ਚਾਰੇ ਪਾਸੇ ਦੂਰ-ਦੂਰ ਤੱਕ ਖੇਤ ਹੀ ਖੇਤ ਹਨ ਅਤੇ ਕੁਝ ਦਿਨਾਂ ਤੋਂ ਇਸ ਪਿੰਡ ''ਚ ਆਉਣ-ਜਾਣ ਵਾਲਿਆਂ ਦਾ ਸਿਲਸਿਲਾ ਵੱਧ ਗਿਆ ਹੈ। ਲੋਕਾਂ ਦਾ ਆਉਣਾ-ਜਾਣਾ ਉਦੋਂ ਤੋਂ ਸ਼ੂਰੂ ਹੋਇਆ ਹੈ, ਜਦੋਂ ਉਨ੍ਹਾਂ ਦੀ ਧੀ ਨਾਲ ਛੇੜਛਾੜ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ

ਨੀਲੇ ਰੰਗ ਦੇ ਦਰਵਾਜ਼ੇ ਵਾਲੇ ਘਰ ''ਚ, ਜਦੋਂ ਵੀ ਕੋਈ ਨਵਾਂ ਵਿਅਕਤੀ ਆਉਂਦਾ ਹੈ ਤਾਂ ਉਨ੍ਹਾਂ ਦੀ ਧੀ ਫੌਰਨ ਖੜ੍ਹੀ ਹੋ ਜਾਂਦੀ ਹੈ। ਆਪਣੇ ਮੂੰਹ ''ਤੇ ਕੱਪੜਾ ਲਪੇਟਦੀ ਹੈ ਅਤੇ ਆਪਣੇ ਪਿਤਾ ਦੇ ਕਤਲ ਦੀ ਵਾਰਦਾਤ ਨੂੰ ਸ਼ੁਰੂ ਤੋਂ ਦੱਸਦੀ ਹੈ।

ਦੀਵਾਰ ਨਾਲ ਡਿੱਠੇ ਮੰਜੇ ''ਤੇ ਤਿੰਨ ਤਸਵੀਰਾਂ ਪਈਆਂ ਹੋਈਆਂ ਹਨ। ਇੱਕ ਫੋਟੋ ਇਸ ਕੁੜੀ ਦੇ ਪਿਤਾ ਦੀ ਹੈ, ਜਿਸ ਦਾ ਕਤਲ ਹੋਇਆ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਦੀ ਵੱਡੀ ਧੀ ਦਾ ਵਿਆਹ ਹੋਇਆ ਸੀ।

ਦੂਜੀ ਤਸਵੀਰ ਉਨ੍ਹਾਂ ਦੀ ਵੱਡੀ ਧੀ ਦੀ ਹੈ, ਜਿਸ ''ਚ ਉਹ ਆਪਣੇ ਪਤੀ ਨਾਲ ਖੜ੍ਹੀ ਹੈ। ਫੋਟੋ ''ਚ ਵਿਖਾਈ ਦੇ ਰਹੀ ਸਰ੍ਹੋਂ ਦੀ ਫਸਲ ਦਾ ਨਜ਼ਾਰਾ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਦਾ ਅਸੀਂ ਬਾਲੀਵੁੱਡ ਦੀਆਂ ਫ਼ਿਲਮਾਂ ''ਚ ਅਕਸਰ ਹੀ ਵੇਖਦੇ ਹਾਂ। ਵਿਚਕਾਰਲੀ ਤਸਵੀਰ ਉਸ 23 ਸਾਲਾ ਕੁੜੀ ਦੀ ਹੈ, ਜਿਸ ਨਾਲ ਕਿ ਛੇੜਛਾੜ ਹੋਈ ਸੀ।

hathras
BBC
50 ਸਾਲਾ ਅਵਨੀਸ਼ ਕੁਮਾਰ ਸ਼ਰਮਾ ਖੇਤੀਬਾੜੀ ਕਰਦੇ ਸਨ। ਬਹਿਰਾਇਚ ਦੇ ਵਸਨੀਕ ਗੌਰਵ ਸ਼ਰਮਾ ਨੇ ਇੱਕ ਮਾਰਚ ਨੂੰ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

''ਮੈਨੂੰ ਨਿਆਂ ਚਾਹੀਦਾ ਹੈ……''

ਉਹ ਕਹਿੰਦੀ ਹੈ ਕਿ "ਸਾਡੇ ਲਈ ਤਾਂ ਸਭ ਕੁਝ ਖ਼ਤਮ ਹੋ ਗਿਆ ਹੈ। ਮੈਨੂੰ ਵਾਰ-ਵਾਰ ਇਸ ਪੂਰੀ ਘਟਨਾ ਬਾਰੇ ਲੋਕਾਂ ਨੂੰ ਦੱਸਣਾ ਪੈ ਰਿਹਾ ਹੈ। ਮੈਨੂੰ ਹੁਣ ਇਨਸਾਫ਼ ਚਾਹੀਦਾ ਹੈ। ਵਾਰ-ਵਾਰ ਉਹੀ ਘਟਨਾ ਦੱਸਦਿਆਂ ਮੈਨੂੰ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ। ਪਰ ਮੈਂ ਇਸ ਗੱਲ ਤੋਂ ਵੀ ਜਾਣੂ ਹਾਂ ਕਿ ਮੈਨੂੰ ਇਹ ਦਰਦ ਸਹਿਣਾ ਹੀ ਪਵੇਗਾ। ਜੋ ਮੇਰੇ ਨਾਲ ਹੋਇਆ ਹੈ, ਉਹ ਦਰਦਨਾਕ ਕਹਾਣੀ ਲੋਕਾਂ ਨੂੰ ਦੱਸਣੀ ਹੀ ਪਵੇਗੀ।"

50 ਸਾਲਾ ਕੁੜੀ ਦੇ ਪਿਤਾ ਖੇਤੀਬਾੜੀ ਕਰਦੇ ਸਨ। ਬਹਿਰਾਇਚ ਦੇ ਵਸਨੀਕ ਗੌਰਵ ਸ਼ਰਮਾ ਨੇ ਇੱਕ ਮਾਰਚ ਨੂੰ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

ਸਾਸਨੀ ਕੋਤਵਾਲੀ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਕੁੜੀ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਨਾਜਾਇਜ਼ ਬੰਦੂਕਾਂ ਦੀ ਵਰਤੋਂ ਕੀਤੀ ਹੈ। ਹੁਣ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ''ਚ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਵਰਗੇ ਅਪਰਾਧ ''ਚ ਸਜ਼ਾ ਦੇਣ ਵਾਲੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਪਰ ਪੀੜ੍ਹਤ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਨੂੰ ਫਾਂਸੀ ''ਤੇ ਲਟਕਾਇਆ ਜਾਵੇ। ਉਸ ਕੁੜੀ ਨੇ 6 ''ਚੋਂ ਚਾਰ ਹਮਲਾਵਰਾਂ ਦੀ ਸ਼ਨਾਖਤ ਵੀ ਕਰ ਲਈ ਹੈ। ਉਨ੍ਹਾਂ ਦੇ ਨਾਂਅ ਹਨ- ਗੌਰਵ ਸ਼ਰਮਾ, ਨਿਖਿਲ ਸ਼ਰਮਾ, ਲਲਿਤ ਸ਼ਰਮਾ ਅਤੇ ਰਹਿਤਾਸ਼ ਸ਼ਰਮਾ।

ਇੰਨ੍ਹਾਂ ਨਾਲ ਆਏ ਦੋ ਹੋਰ ਲੋਕਾਂ ਦੀ ਪਛਾਣ ਉਹ ਨਹੀਂ ਕਰ ਸਕੀ ਹੈ। ਅਗਲੇ ਦਿਨ ਉਹ ਆਪਣੇ ਪਿਤਾ ਦੀ ਲਾਸ਼ ਨੂੰ ਆਪਣੇ ਚਚੇਰੇ ਭਰਾਵਾਂ ਅਤੇ ਹੋਰ ਲੋਕਾਂ ਦੀ ਮਦਦ ਨਾਲ ਲੈ ਕੇ ਆਈ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਨਿਆਂ ਹਾਸਲ ਕਰਨ ਲਈ ਖੁਦ ਐਫਆਈਆਰ ਦਰਜ ਕਰਵਾਈ ਸੀ।

hathras
BBC
ਇਸ ਪਿੰਡ ਦੇ ਚਾਰੇ ਪਾਸੇ ਦੂਰ-ਦੂਰ ਤੱਕ ਖੇਤ ਹੀ ਖੇਤ ਹਨ ਅਤੇ ਕੁਝ ਦਿਨਾਂ ਤੋਂ ਇਸ ਪਿੰਡ ''ਚ ਆਉਣ-ਜਾਣ ਵਾਲਿਆਂ ਦਾ ਸਿਲਸਿਲਾ ਵੱਧ ਗਿਆ ਹੈ

ਧਮਕੀ ਦੇਣ ਤੋਂ ਬਾਅਦ……

ਇੱਕ ਮਾਰਚ ਨੂੰ ਮੁਲਜ਼ਮ ਦੀ ਪਤਨੀ ਅਤੇ ਚਾਚੀ ਮੰਦਰ ਗਏ ਸਨ। ਉਹ ਉਸ ਰਸਤੇ ''ਚੋਂ ਮੰਦਰ ਗਈਆਂ ਸਨ, ਜੋ ਰਾਹ ਮ੍ਰਿਤਕ ਦੇ ਖੇਤਾਂ ''ਚੋਂ ਹੋ ਕੇ ਲੰਘਦਾ ਸੀ। ਅਵਨੀਸ਼ ਨੇ ਉਨ੍ਹਾਂ ਨੂੰ ਆਪਣੇ ਖੇਤਾਂ ਤੋਂ ਬਾਹਰ ਹੋਣ ਲਈ ਕਿਹਾ। ਇਹ ਝਗੜਾ ਬਸ ਉੱਥੋਂ ਹੀ ਸ਼ੁਰੂ ਹੋ ਗਿਆ ਸੀ। ਉਹ ਕੁੜੀ ਅਤੇ ਉਸ ਦੀ ਵੱਡੀ ਭੈਣ ਵੀ ਉਸ ਸਮੇਂ ਮੰਦਰ ਜਾ ਰਹੀਆਂ ਸਨ।

ਕੁੜੀ ਦੀ ਵੱਡੀ ਭੈਣ ਗਰਭਵਤੀ ਹੈ ਅਤੇ ਆਪਣੇ ਮਾਪਿਆਂ ਨੂੰ ਮਿਲਣ ਲਈ ਉਹ ਆਪਣੇ ਪੇਕੇ ਆਈ ਹੋਈ ਹੈ। ਕੁੜ੍ਹੀ ਨੇ ਕਿਹਾ, "ਉਨ੍ਹਾਂ ਲੋਕਾਂ ਨੇ ਪਹਿਲਾਂ ਸਾਡੇ ''ਤੇ ਟਿੱਪਣੀਆਂ ਕੀਤੀਆਂ। ਗੌਰਵ ਸ਼ਰਮਾ ਦੀ ਪਤਨੀ ਨੇ ਕਿਹਾ ਕਿ ਉਹ ਉਸ ਦੇ ਪਿਤਾ ਨੂੰ ਮਾਰ ਦੇਣਗੇ।"

ਇਸ ਪੂਰੀ ਬਹਿਸ ਤੋਂ ਬਾਅਦ ਵੀ ਮੁਲਜ਼ਮ ਦੇ ਪਰਿਵਾਰ ਦੇ ਲੋਕ ਅਵਨੀਸ਼ ਦੇ ਖੇਤਾਂ ''ਚੋਂ ਹੁੰਦੇ ਹੋਏ ਹੀ ਮੰਦਰ ਗਏ। ਉਨ੍ਹਾਂ ਨੇ ਗੌਰਵ ਨੂੰ ਵੀ ਬੁਲਾ ਲਿਆ ਸੀ।

ਗੌਰਵ ਨੇ ਦੁਪਹਿਰ ਦੇ ਸਮੇਂ ਕੁੜੀ ਦੇ ਪਿਤਾ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਅੱਜ ਹੀ ਉਸ ਨੂੰ ਮਾਰ ਦੇਵੇਗਾ। ਗੌਰਵ ਦੇ ਇਸ ਤਰ੍ਹਾਂ ਧਮਕੀ ਦੇਣ ਤੋਂ ਬਾਅਦ ਪਿਤਾ ਨੇ ਆਪਣੀਆਂ ਦੋਵਾਂ ਧੀਆਂ ਨੂੰ ਤੁਰੰਤ ਮੰਦਰ ਤੋਂ ਵਾਪਸ ਬੁਲਾ ਲਿਆ ਅਤੇ ਕਿਹਾ ਕਿ ਉਹ ਦਰਵਾਜ਼ਾ ਬੰਦ ਕਰ ਕੇ ਘਰ ਦੇ ਅੰਦਰ ਹੀ ਰਹਿਣ।

ਫਿਰ ਮਾਂ ਅਤੇ ਧੀ ਤਕਰੀਬਨ 3 ਵਜੇ ਖੇਤਾਂ ਵੱਲ ਗਈਆਂ। ਉਹ ਦੱਸਦੀ ਹੈ ਕਿ "ਮੈਂ ''ਤੇ ਮਾਂ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਗਈਆਂ ਸੀ। ਗੌਰਵ ਦਾ ਫੋਨ ਆਉਣ ''ਤੇ ਬਾਅਦ ਅਸੀਂ ਪੁਲਿਸ ਨੂੰ ਵੀ ਖ਼ਬਰ ਕਰ ਦਿੱਤੀ ਸੀ ਅਤੇ ਇਸ ਗੱਲ ਨੂੰ ਕਈ ਘੰਟੇ ਬੀਤ ਚੁੱਕੇ ਸਨ।

ਇਹ ਵੀ ਪੜ੍ਹੋ

hathras
BBC

ਮਾਮਲੇ ਦੀ ਜਾਂਚ

ਪਰ ਦੁਪਹਿਰ ਦੇ ਲਗਭਗ 3:30 ਵਜੇ ਉਹ ਕੁੜੀ ਦੇ ਪਿਤਾ ਦੇ ਖੇਤਾਂ ''ਚ ਪਹੁੰਚ ਗਿਆ। ਗੌਰਵ ਦੇ ਹੱਥ ''ਚ ਬੰਦੂਕ ਸੀ ਅਤੇ ਉਸ ਨਾਲ ਹੋਰ ਪੰਜ ਲੋਕ ਵੀ ਉੱਥੇ ਹੀ ਮੌਜੂਦ ਸਨ। ਉਨ੍ਹਾਂ ਨੇ ਕੁੜੀ ਦੇ ਪਿਤਾ ਨੂੰ ਕਈ ਗੋਲੀਆਂ ਮਾਰੀਆਂ ਅਤੇ ਕੁੜੀ ਦੀ ਮਾਂ ''ਤੇ ਵੀ ਫਾਈਰ ਕੀਤਾ ਗਿਆ, ਪਰ ਢੋਏ ''ਚ ਡਿੱਗ ਜਾਣ ਕਰਕੇ ਉਸ ਦੀ ਮਾਂ ਨੂੰ ਗੋਲੀ ਨਾ ਲੱਗੀ।

ਕੁੜੀ ਦੇ ਪਿਤਾ ਨੇ ਆਪਣੇ ਖੇਤਾਂ ''ਚ ਕੰਮ ਕਰਨ ਲਈ ਠੇਕੇ ''ਤੇ ਮਜ਼ਦੂਰ ਵੀ ਲਗਾਏ ਹੋਏ ਸਨ। ਪਰ ਜਦੋਂ ਮੁਲਜ਼ਮ ਨੇ ਹਵਾ ''ਚ ਗੋਲੀਆਂ ਚਲਾਈਆਂ ਤਾਂ ਉਹ ਸਾਰੇ ਹੀ ਭੱਜ ਖੜ੍ਹੇ ਹੋਏ।

ਕੁੜੀ ਦੇ ਪਿਤਾ ਨੂੰ ਗੋਲੀ ਮਾਰ ਕੇ ਸਾਰੇ ਹੀ ਮੁਲਜ਼ਮ ਉੱਥੋਂ ਭੱਜ ਗਏ। ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ਵੀ ਬੰਦ ਕਰ ਦਿੱਤੇ ਸਨ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਵੀ ਤਾਲੇ ਲੱਗ ਗਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਪਣੇ ਘਰਾਂ ਤੋਂ ਫਰਾਰ ਹੋ ਚੁੱਕੇ ਸਨ।

ਹੁਣ ਇਸ ਮਾਮਲੇ ''ਤੇ ਰਾਜਨੀਤਿਕ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ। ਭਾਜਪਾ ਕਾਰਕੁਨਾਂ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਦਾ ਸਬੰਧ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਨਾਲ ਹੈ। ਪਰ ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਕਈ ਭਾਜਪਾ ਆਗੂਆਂ ਨਾਲ ਫੋਟੋਆਂ ਖਿੱਚਵਾਈਆਂ ਹੋਈਆਂ ਸਨ। ਇੰਨ੍ਹਾਂ ''ਚੋਂ ਕਈ ਫੋਟੋਆਂ ਤਾਂ ਗੌਰਵ ਨੇ ਸੋਸ਼ਲ ਮੀਡੀਆ ''ਤੇ ਵੀ ਪੋਸਟ ਕੀਤੀਆਂ ਹੋਈਆਂ ਸਨ।

ਇਸ ਕਤਲ ਮਾਮਲੇ ਤੋਂ ਬਾਅਦ ਸੂਬਾ ਸਰਕਾਰ ਫੌਰੀ ਹਰਕਤ ''ਚ ਆ ਗਈ ਹੈ ਅਤੇ ਤੇਜ਼ੀ ਨਾਲ ਇਸ ਪੂਰੇ ਮਾਮਲੇ ਦੀ ਝਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਪੀੜ੍ਹਤ ਪਰਿਵਾਰ ਨੂੰ ਲੱਗਦਾ ਹੈ ਕਿ ਪੁਲਿਸ ਨੇ ਉਸ ਸਮੇਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਸੀ, ਜਦੋਂ ਇੱਕ ਮਾਰਚ ਨੂੰ ਉਨ੍ਹਾਂ ਨੂੰ ਫੋਨ ਕਰਕੇ ਉਨ੍ਹਾਂ ਨੂੰ ਗੌਰਵ ਸ਼ਰਮਾ ਵੱਲੋਂ ਦਿੱਤੀਆਂ ਧਮਕੀਆਂ ਬਾਰੇ ਦੱਸਿਆ ਗਿਆ ਸੀ।

ਉਦੋਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਐਮਰਜੈਂਸੀ ਨੰਬਰ 112 ''ਤੇ ਫੋਨ ਕਰਨ ਦੀ ਸਲਾਹ ਦੇ ਦਿੱਤੀ ਸੀ। ਪਿਓ-ਧੀ ਦੋਵਾਂ ਨੇ ਹੀ ਸਾਸਨੀ ਕੋਤਵਾਲੀ ਦੇ ਦੀਵਾਨ ਨੂੰ ਫੋਨ ਕੀਤਾ ਸੀ। ਪਰ ਥਾਣੇ ਤੋਂ ਕੋਈ ਵੀ ਕਾਰਵਾਈ ਲਈ ਨਹੀਂ ਆਇਆ ਸੀ।

ਘਰ ''ਚ ਹੀ ਨਜ਼ਰਬੰਦੀ ਵਰਗੀ ਜ਼ਿੰਦਗੀ

ਉਸ ਕਮਰੇ ''ਚ ਗੂੜ੍ਹੇ ਗੁਲਾਬੀ ਰੰਗ ਦੀ ਕਲੀ ਹੋ ਰੱਖੀ ਹੈ। ਕੋਨੇ ''ਚ ਪਈ ਇੱਕ ਕੁਰਸੀ ''ਤੇ ਇੱਕ ਵੱਡਾ ਸਾਰਾ ਬਨੀ (ਸੋਫਟ ਟੁਆਏ) ਰੱਖਿਆ ਹੋਇਆ ਹੈ। ਪਿਛਲੇ ਸਾਲ ਉਸ ਦੀ ਵੱਡੀ ਭੈਣ ਦੇ ਵਿਆਹ ਮੋਕੇ ਉਸ ਦੇ ਜੀਜਾ ਨੇ ਉਸ ਨੂੰ ਇਹ ਤੋਹਫ਼ੇ ਵੱਜੋਂ ਦਿੱਤਾ ਸੀ। ਪਿਛਲੇ ਦੋ ਸਾਲਾਂ ਤੋਂ ਉਹ ਆਪਣੇ ਹੀ ਘਰ ''ਚ ਨਜ਼ਰਬੰਦੀ ਵਰਗੀ ਜ਼ਿੰਦਗੀ ਜਿਓ ਰਹੀ ਸੀ।

ਉਹ ਘਰੋਂ ਉਦੋਂ ਹੀ ਨਿਕਲਦੀ, ਜਦੋਂ ਕੋਈ ਉਸ ਦੇ ਨਾਲ ਹੁੰਦਾ ਸੀ, ਕਿਉਂਕਿ ਉਸ ਨੂੰ ਬਹੁਤ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਆਪਣੀ ਬੀਐਸਸੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਬੀਐੱਡ ਕਰਕੇ ਅਧਿਆਪਕ ਬਣਨਾ ਚਾਹੁੰਦੀ ਸੀ। ਪਰ ਗੌਰਵ ਸ਼ਰਮਾ ਹਮੇਸ਼ਾ ਹੀ ਉਸ ਦਾ ਪਿੱਛਾ ਕਰਦਾ ਰਹਿੰਦਾ ਸੀ। ਉਸ ਨਾਲ ਛੇੜਛਾੜ ਕਰਦਾ ਸੀ।

ਗੌਰਵ ਸ਼ਰਮਾ ਨੇ ਪਹਿਲੀ ਵਾਰ ਸਾਲ 2017 ''ਚ ਫੇਸਬੁਕ ਜ਼ਰੀਏ ਉਸ ਨਾਲ ਗੱਲਬਾਤ ਕੀਤੀ ਸੀ। ਕੁੜੀ ਦੇ ਚਾਚੇ ਨੇ ਦੱਸਿਆ ਕਿ ਸਾਲ 2018 ''ਚ ਗੌਰਵ ਨੇ ਉਨ੍ਹਾਂ ਦੀ ਭਤੀਜੀ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਵੀ ਭੇਜਿਆ ਸੀ।

ਗੌਰਵ ਸ਼ਰਮਾ ਦਾ ਪਰਿਵਾਰ ਕਈ ਸਾਲ ਪਹਿਲਾਂ ਹੀ ਨੋਜ਼ਾਰਪੁਰ ''ਚ ਆ ਕੇ ਵਸਿਆ ਸੀ। ਫਿਰ ਉਹ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਚਲੇ ਗਏ ਸਨ। ਗੌਰਵ ਦੇ ਚਾਚਾ-ਚਾਚੀ ਪਿੰਡ ''ਚ ਹੀ ਰਹਿੰਦੇ ਸਨ। ਜਿਸ ਸਮੇਂ ਗੌਰਵ ਨੇ ਵਿਆਹ ਦਾ ਪ੍ਰਸਤਾਵ ਭੇਜਿਆ ਸੀ ਤਾਂ ਉਸ ਸਮੇਂ ਕੁੜੀ ਦੇ ਪਿਤਾ ਅਤੇ ਚਾਚਾ ਨੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਸੀ। ਪਰ ਗੌਰਵ ਨੂੰ ਨਾ ਬਿਲਕੁਲ ਵੀ ਸਵੀਕਾਰ ਹੀ ਨਹੀਂ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦਿਨ ਤੋਂ ਹੀ ਗੌਰਵ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਲਈ ਗਲਤ ਬੋਲਦਾ ਰਹਿੰਦਾ ਸੀ। ਉਨ੍ਹਾਂ ਨੂੰ ਫੋਨ ''ਤੇ ਧਮਕੀਆਂ ਦਿੰਦਾ ਸੀ। ਜੁਲਾਈ 2018 ''ਚ ਇਕ ਦਿਨ ਉਸ ਨੇ ਕੁੜੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

hathras
BBC
ਤਕਰੀਬਨ 29 ਦਿਨ ਜੇਲ੍ਹ ''ਚ ਰਹਿਣ ਤੋਂ ਬਾਅਦ ਗੋਰਵ ਜ਼ਮਾਨਤ ''ਤੇ ਬਾਹਰ ਆ ਗਿਆ ਸੀ

ਜ਼ਮਾਨਤ ''ਤੇ ਬਾਹਰ ਆ ਗਿਆ

ਉਸ ਸਮੇਂ ਕੁੜੀ ਦੇ ਪਿਤਾ ਨੇ ਗੌਰਵ ਸ਼ਰਮਾ ਦੇ ਖ਼ਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਨੇ ਗੌਰਵ ਨੂੰ ਹਿਰਾਸਤ ''ਚ ਲੈ ਕੇ ਅਦਾਲਤ ''ਚ ਪੇਸ਼ ਵੀ ਕੀਤਾ ਸੀ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।

ਤਕਰੀਬਨ 29 ਦਿਨ ਜੇਲ੍ਹ ''ਚ ਰਹਿਣ ਤੋਂ ਬਾਅਦ ਗੋਰਵ ਜ਼ਮਾਨਤ ''ਤੇ ਬਾਹਰ ਆ ਗਿਆ ਸੀ। ਕੁੜੀ ਨੇ ਦੱਸਿਆ ਕਿ ਬਾਅਦ ''ਚ ਅਦਾਲਤ ''ਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ। ਪਰ ਮੁਲਜ਼ਮ ਕਦੇ ਵੀ ਤੈਅ ਮਿਤੀ ''ਤੇ ਅਦਾਲਤ ''ਚ ਪੇਸ਼ ਨਹੀਂ ਹੁੰਦਾ ਸੀ।

ਗੌਰਵ ''ਤੇ ਆਈਪੀਸੀ ਦੀ ਧਾਰਾ 452 (ਧਮਕਾਉਣ ਅਤੇ ਸੱਟ ਲਗਾਉਣ ਦੇ ਮਕਸਦ ਨਾਲ ਕਿਸੇ ਦੇ ਘਰ ''ਚ ਜ਼ਬਰਦਸਤੀ ਵੜ੍ਹਨਾ, ਨੁਕਸਾਨ ਪਹੁੰਚਣ ਦੇ ਇਰਾਦੇ ਨਾਲ ਹਮਲਾ ਕਰਨਾ) , ਧਾਰਾ 354 ( ਕਿਸੇ ਔਰਤ ਦੀ ਇੱਜ਼ਤ ਨਾਲ ਖੇਡਣ ਦੀ ਅਪਰਾਧਿਕ ਕੋਸ਼ਿਸ਼) ਅਤੇ ਧਾਰਾ 506 (ਡਰਾਉਣਾ-ਧਮਕਾਉਣਾ) ਦੇ ਤਹਿਤ ਇਲਜ਼ਾਮ ਦਾਇਰ ਕੀਤੇ ਗਏ ਹਨ।

ਗੌਰਵ ਸ਼ਰਮਾ ਲਗਾਤਾਰ ਕੁੜੀ ਦੇ ਪਰਿਵਾਰ ''ਤੇ ਇਸ ਮਾਮਲੇ ਨੂੰ ਵਾਪਸ ਲੈਣ ਦਾ ਦਬਾਅ ਪਾ ਰਿਹਾ ਸੀ। ਕੁੜੀ ਦੇ ਚਾਚੇ ਦਾ ਕਹਿਣਾ ਹੈ ਕਿ "ਸਾਡੀ ਉਨ੍ਹਾਂ ਨਾਲ ਦੂਰ ਦੀ ਰਿਸ਼ਤੇਦਾਰੀ ਵੀ ਹੈ।"

ਫਰਵਰੀ 2019 ''ਚ ਮੁਲਜ਼ਮ ਗੌਰਵ ਨੇ ਕੁੜੀ ਦੇ ਪਿਤਾ ਨੂੰ ਬੰਦੂਕ ਦੀ ਨੋਕ ''ਤੇ ਦੌੜਾਇਆ ਵੀ ਸੀ ਅਤੇ ਜਦੋਂ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਗਏ ਤਾਂ ਪੁਲਿਸ ਨੇ ਐਫਆਈਆਰ ਹੀ ਦਰਜ ਨਹੀਂ ਕੀਤੀ ਸੀ। ਬੀਬੀਸੀ ਨਿਊਜ਼ ਕੋਲ ਉਸ ਪਰਿਵਾਰ ਵੱਲੋਂ ਲਿਖੀ ਸ਼ਿਕਾਇਤ ਦੀ ਇੱਕ ਕਾਪੀ ਮੌਜੁਦ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸਾਸਨੀ ਕੋਤਵਾਲੀ ਦੇ ਪੁਲਿਸ ਮੁਲਾਜ਼ਮ

19 ਫਰਵਰੀ ਦੀ ਸਵੇਰ ਨੂੰ ਤਕਰੀਬਨ 10 ਵਜੇ ਗੌਰਵ ਸ਼ਰਮਾ ਇੱਕ ਕਾਰ ''ਚ ਬੈਠ ਕੇ ਪਿਸਤੌਲ ਲਹਿਰਾਉਂਦਾ ਹੋਇਆ ਕੁੜੀ ਦੇ ਪਿਤਾ ਦੇ ਖੇਤਾਂ ਵੱਲ ਆਇਆ ਸੀ। ਉਸ ਸਮੇਂ ਉਹ ਆਪਣੇ ਖੇਤਾਂ ''ਚ ਹੀ ਕੰਮ ਕਰ ਰਿਹਾ ਸੀ। ਅਵਨੀਸ਼ ਨੇ ਪੁਲਿਸ ਨੂੰ ਭੇਜੀ ਆਪਣੇ ਸ਼ਿਕਾਇਤ ਪੱਤਰ ''ਚ ਲਿਖਿਆ ਵੀ ਸੀ ਕਿ ਗੌਰਵ ਨੇ ਪਿਸਤੌਲ ਦੀ ਨੋਕ ''ਤੇ ਉਸ ਨੂੰ ਪਿੰਡ ਦੀ ਹਦੂਦ ਤੱਕ ਭਜਾਇਆ ਸੀ।

ਉਨ੍ਹਾਂ ਨੇ ਗੌਰਵ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ, ਪਰ ਪੁਲਿਸ ਅਜਿਹੀ ਕੋਈ ਸ਼ਿਕਾਇਤ ਦੇ ਮਿਲਣ ਤੋਂ ਮੁਨਕਰ ਹੋ ਰਹੀ ਹੈ। ਸਾਸਨੀ ਕੋਤਵਾਲੀ ''ਚ ਮੌਜੂਦ ਪੁਲਿਸ ਮੁਲਾਜ਼ਮ ਦਬਾਅ ਹੇਠ ਵਿਖਾਈ ਦੇ ਰਹੇ ਹਨ।

ਫਰਾਰ ਗੌਰਵ ਨੂੰ ਹਿਰਾਸਤ ''ਚ ਲੈਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹੁਣ ਤੱਕ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਸਾਸਨੀ ਕੋਤਵਾਲੀ ''ਚ ਤੈਨਾਤ ਇੰਚਾਰਜ ਸਤੀਸ਼ ਚੰਦਰ ਦਾ ਕਹਿਣਾ ਹੈ ਕਿ "ਮਾਮਲਾ ਵਿਚਾਰ ਅਧੀਨ ਹੈ। ਅਸੀਂ ਜਾਂਚ ਨਾਲ ਜੁੜੀ ਕੋਈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਹਾਂ।"

ਉਹ ਅੱਗੇ ਕਹਿੰਦੇ ਹਨ ਕਿ "ਸਾਡੇ ਕੋਲ ਪੀੜ੍ਹਤ ਪਰਿਵਾਰ ਦੀ ਸਾਲ 2019 ਦੀ ਕੋਈ ਸ਼ਿਕਾਇਤ ਦਰਜ ਨਹੀਂ ਹੈ।"

ਇਸ ਘਟਨਾ ਤੋਂ ਬਾਅਦ ਵੀ ਧਮਕੀਆਂ ਦੇਣ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਰਿਹਾ। ਕਈ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ ਗੌਰਵ ਨੇ ਕੁੜੀ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਉਸ ਦਾ ਨਾਂਅ ਲੈ ਕੇ ਆਵਾਜ਼ ਵੀ ਦਿੱਤੀ ਅਤੇ ਅਕਸਰ ਹੀ ਉਹ ਉਨ੍ਹਾਂ ਦੇ ਘਰ ਦੇ ਬਾਹਰ ਇਧਰ ਉਧਰ ਘੁੰਮਦਾ ਰਹਿੰਦਾ ਸੀ ਤਾਂ ਜੋ ਉਹ ਪੀੜ੍ਹਤ ਪਰਿਵਾਰ ਨੂੰ ਡਰਾ-ਧਮਕਾ ਸਕੇ।

ਵਾਰ-ਵਾਰ ਧਮਕੀਆਂ…..

ਕੁੜੀ ਦੇ ਸਭ ਤੋਂ ਵੱਡੇ ਤਾਇਆ ਦਾ ਕਹਿਣਾ ਹੈ ਕਿ "ਜੇਕਰ ਤੁਹਾਨੂੰ ਕੋਈ ਵਾਰ-ਵਾਰ ਇਸ ਤਰ੍ਹਾਂ ਧਮਕੀਆਂ ਦੇਵੇ ਤਾਂ ਤੁਸੀਂ ਕੀ ਕਰੋਗੇ? ਤੁਹਾਨੂੰ ਤਾਂ ਇੰਝ ਹੀ ਲੱਗੇਗਾ ਕਿ ਇਹ ਤਾਂ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਇਸ ਨੇ ਕਰਨਾ ਕੁੱਝ ਨਹੀਂ ਹੈ।"

ਕੁੜੀ ਦੇ ਤਾਇਆਆ ਮੁੰਬਈ ''ਚ ਰਹਿੰਦੇ ਹਨ। ਆਪਣੇ ਭਰਾ ਦੇ ਕਤਲ ਦੀ ਖ਼ਬਰ ਸੁਣ ਕੇ ਉਹ ਅਗਲੇ ਹੀ ਦਿਨ ਪਿੰਡ ਪਹੁੰਚੇ ਸਨ। ਉਨ੍ਹਾਂ ਨੇ ਤਾਂ ਆਪਣੇ ਛੋਟੇ ਭਰਾ ਦਾ ਅੰਤਿਮ ਸਸਕਾਰ ਇਹ ਕਹਿ ਕੇ ਕਰਨ ਤੋਂ ਇਨਕਾਰ ਵੀ ਕਰ ਦਿੱਤਾ ਸੀ ਕਿ ਪਹਿਲਾਂ ਪੁਲਿਸ ਇਸ ਗੱਲ ਦਾ ਭਰੋਸਾ ਦੇਵੇ ਕਿ ਉਹ ਸਾਰੇ ਮੁਲਜ਼ਮਾਂ ਨੂੰ ਹਿਰਾਸਤ ''ਚ ਲਵੇਗੀ।

ਮ੍ਰਿਤਕ ਦੇ ਦੂਜੇ ਭਰਾ ਦਾ ਕਹਿਣਾ ਹੈ ਕਿ ਭਰਾ ਦਾ ਕਤਲ ਉਨ੍ਹਾਂ ਲਈ ਇਕ ਵੱਡਾ ਸਦਮਾ ਹੈ।

ਪਿੰਡ ''ਚ ਉਨ੍ਹਾਂ ਦੇ ਪਰਿਵਾਰ ਕੋਲ ਲਗਭਗ 50 ਵਿੱਘੇ ਜ਼ਮੀਨ ਹੈ। ਜਿਸ ''ਚ ਉਹ ਆਲੂ ਅਤੇ ਹੋਰ ਦੂਜੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ। ਪਰਿਵਾਰ ਆਪਣੀ ਕੁੜੀ ਦਾ ਕਿਤੇ ਦੂਜੇ ਘਰ ਵਿਆਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਅਦਾਲਤ ''ਚ ਮਾਮਲਾ ਹੋਣ ਕਰਕੇ ਉਨ੍ਹਾਂ ਨੂੰ ਡਰ ਸੀ ਕਿ ਵਿਆਹ ਵਾਲੇ ਦਿਨ ਗੌਰਵ ਕੋਈ ਨਵਾਂ ਹੀ ਤਮਾਸ਼ਾ ਨਾ ਖੜ੍ਹਾ ਕਰ ਦੇਵੇ।

ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ "ਗੌਰਵ ਹਮੇਸ਼ਾ ਹੀ ਧਮਕੀ ਦਿੰਦਾ ਰਹਿੰਦਾ ਸੀ ਕਿ ਉਹ ਸਾਡੀ ਕੁੜੀ ਨੂੰ ਅਗਵਾ ਕਰ ਲਵੇਗਾ ਜਿਸ ਕਰਕੇ ਅਸੀਂ ਆਪਣੀ ਕੁੜੀ ਦਾ ਅੰਦਰ-ਬਾਹਰ ਜਾਣਾ ਘਟਾ ਦਿੱਤਾ ਸੀ ਅਤੇ ਉਸ ਦੀ ਪੜ੍ਹਾਈ ਵੀ ਵਿਚਾਲੇ ਹੀ ਰੋਕਵਾ ਦਿੱਤੀ ਸੀ।

hathras
BBC

ਜ਼ਿੰਦਗੀ ''ਚ ਹਨੇਰਾ ਹੀ ਵਿਖਾਈ ਦੇ ਰਿਹਾ ਹੈ…

ਸਾਲ 2020 ''ਚ ਗੌਰਵ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਹੋ ਗਿਆ ਸੀ। ਜਲਦੀ ਹੀ ਉਸ ਦੇ ਘਰ ਇੱਕ ਧੀ ਨੇ ਜਨਮ ਲਿਆ। ਉਸ ਸਮੇਂ ਮ੍ਰਿਤਕ ਅਤੇ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਸੀ ਕਿ ਸ਼ਾਇਦ ਹੁਣ ਗੌਰਵ ਦੀਆਂ ਧਮਕੀਆਂ ਤੋਂ ਉਨ੍ਹਾਂ ਦਾ ਪਿੱਛਾ ਛੁੱਟ ਜਾਵੇਗਾ। ਪਰ ਗੌਰਵ ਅਕਸਰ ਹੀ ਪਿੰਡ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਨੂੰ ਤਾਅਨੇ ਮਾਰਦਾ ਰਹਿੰਦਾ ਸੀ।

ਕੁੜੀ ਦੀ ਚਾਚੀ ਮੀਰਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭਤੀਜੀ ਅਤੇ ਉਸ ਦੀ ਮਾਂ ਦੀ ਜ਼ਿੰਦਗੀ ''ਚ ਤਾਂ ਹਨੇਰਾ ਹੀ ਨਜ਼ਰ ਆ ਰਿਹਾ ਹੈ।

"ਸਮਾਂ ਪਾ ਕੇ ਇਹ ਭੀੜ੍ਹ ਵੀ ਘੱਟ ਜਾਵੇਗੀ। ਲੋਕ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ ਅਤੇ ਆਪਣੇ ਕੰਮਾਂ ਕਾਰਾਂ ''ਚ ਰੁੱਝ ਜਾਣਗੇ। ਫਿਰ ਕੀ ਹੋਵੇਗਾ?"

ਮੀਰਾ ਸ਼ਰਮਾ ਸਵਾਲ ਕਰਦੀ ਹੈ ਕਿ ਆਖਰਕਾਰ ਇੰਨ੍ਹੀ ਵੱਡੀ ਘਟਨਾ ਤੋਂ ਬਾਅਦ ਵੀ ਮੁਲਜ਼ਮ ਨੂੰ ਸਾਲ 2018 ''ਚ ਜ਼ਮਾਨਤ ਕਿਵੇਂ ਮਿਲੀ? ਇਸ ਸਭ ਦੇ ਬਾਅਦ ਵੀ ਉਹ ਬਿਨ੍ਹਾਂ ਕਿਸੇ ਡਰ ਦੇ ਖੁੱਲ੍ਹੇਆਮ ਘੁੰਮਦਾ ਸੀ। ਪਿਛਲੇ ਲੰਮੇ ਸਮੇਂ ਤੋਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਡਰਾ-ਧਮਕਾ ਰਿਹਾ ਸੀ।"

ਇਸ ਗੱਲਬਾਤ ਦੇ ਦੌਰਾਨ ਹੀ ਉਹ ਕੁੜੀ ਉੱਠ ਕੇ ਆਪਣੀ ਮਾਂ ਕੋਲ ਜਾਂਦੀ ਹੈ ਅਤੇ ਸਵਾਲ ਕਰਦੀ ਹੈ ਕਿ "ਹੁਣ ਅਸੀਂ ਕਿੱਥੇ ਜਾਵਾਂਗੇ? ਜਦੋਂ ਇਹ ਸਾਰੇ ਲੋਕ ਚਲੇ ਜਾਣਗੇ ਤਾਂ ਅਸੀਂ ਇਕੱਲੇ ਹੀ ਰਹਿ ਜਾਵਾਂਗੇ।"

ਇਹ ਵੀ ਪੜ੍ਹੋ:

https://www.youtube.com/watch?v=McsCnRVUVc4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2d5165f7-4dcf-439a-929f-de440a2c78de'',''assetType'': ''STY'',''pageCounter'': ''punjabi.india.story.56311747.page'',''title'': ''ਹਾਥਰਸ : \''ਧੀ ਨੂੰ ਡਰਾਉਂਦਾ ਰਿਹਾ, ਛੇੜਖਾਨੀ ਕੀਤੀ, ਜੇਲ੍ਹ ਤੋਂ ਪਰਤਿਆ ਤਾਂ ਪਿਤਾ ਦਾ ਕਤਲ ਕਰ ਦਿੱਤਾ\'' - ਗਰਾਊਂਡ ਰਿਪੋਰਟ'',''author'': ''ਚਿੰਕੀ ਸਿਨਹਾ'',''published'': ''2021-03-08T01:36:04Z'',''updated'': ''2021-03-08T01:36:04Z''});s_bbcws(''track'',''pageView'');

Related News