ਮਿਆਂਮਾਰ ਸੰਕਟ: ਸਰੱਹਦ ਲੰਘਣ ਵਾਲੇ ਪੁਲਿਸ ਅਫ਼ਸਰਾਂ ਨੂੰ ਭਾਰਤ ਨੂੰ ਵਾਪਸ ਕਰਨ ਲਈ ਕਿਹਾ

03/07/2021 6:19:55 PM

ਮਿਆਂਮਾਰ
EPA
ਤਖ਼ਤਾ ਪਲਟ ਦੇ ਚਲਦਿਆਂ ਮਿਆਂਮਾਰ ''ਚ ਵੱਡੇ ਪੱਧਰ ''ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਕਾਨੂੰਨ ਦੀ ਸਥਿਤੀ ਵੀ ਨਾਜ਼ੁਕ ਬਣੀ ਹੋਈ ਹੈ

ਮਿਆਂਮਾਰ ਨੇ ਆਪਣੇ ਗੁਆਂਢੀ ਦੇਸ਼ ਭਾਰਤ ਨੂੰ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਵਾਪਸ ਭੇਜਣ ਲਈ ਕਿਹਾ ਹੈ, ਜੋ ਸ਼ਰਨ ਲੈਣ ਲਈ ਭਾਰਤ ਵੱਲ ਬਾਰਡਰ ਲੰਘ ਆਏ ਹਨ।

ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਦਿਨਾਂ ''ਚ ਅਫ਼ਸਰਾਂ ਨੇ ਆਪਣੇ ਪਰਿਵਾਰਾਂ ਸਣੇ ਬਾਰਡਰ ਕਰਾਸ ਕੀਤਾ ਹੈ।

ਇੱਕ ਚਿੱਠੀ ਵਿੱਚ ਮਿਆਂਮਾਰ ਦੀ ਅਥਾਰਿਟੀ ਵੱਲੋਂ ਦੋਸਤਾਨਾ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਅਫ਼ਸਰਾਂ ਨੂੰ ਵਾਪਸ ਭੇਜਣ ਲਈ ਕਿਹਾ ਹੈ।

ਪਿਛਲੇ ਮਹੀਨੇ ਤੋਂ ਹੀ ਤਖ਼ਤਾ ਪਲਟ ਦੇ ਚਲਦਿਆਂ ਮਿਆਂਮਾਰ ''ਚ ਵੱਡੇ ਪੱਧਰ ''ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਕਾਨੂੰਨ ਦੀ ਸਥਿਤੀ ਵੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ

ਮਿਆਂਮਾਰ
EPA
ਯਾਂਗੌਨ ''ਚ ਵੱਡੀ ਗਿਣਤੀ ''ਚ ਲੋਕ ਇੱਕਠੇ ਹੋ ਗਏ ਜਿਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ

ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ''ਤੇ ਕਾਫ਼ੀ ਸਖ਼ਤ ਹੋ ਰਿਹਾ ਹੈ ਅਤੇ ਹੁਣ ਤੱਕ ਘੱਟੋ-ਘੱਟ 55 ਲੋਕ ਮਾਰੇ ਜਾ ਚੁੱਕੇ ਹਨ।

ਪੁਲਿਸ ਵੱਲੋਂ ਸ਼ਨਿਵਾਰ ਨੂੰ ਯਾਂਗੌਨ ਸ਼ਹਿਰ ''ਚ ਰਾਤ ਵੇਲੇ ਅਚਾਨਕ ਰੇਡ ਵੀ ਕੀਤੀ ਗਈ।

ਵੀਡੀਓ ਫੁਟੇਜ ''ਚ ਵਿਖਾਈ ਦੇ ਰਿਹਾ ਹੈ ਕਿ ਸੁਰੱਖਿਆ ਬਲ ਲਗਾਤਾਰ ਬਿਲਡਿੰਗਾਂ ''ਤੇ ਗੋਲੀਬਾਰੀ ਕਰ ਰਿਹਾ ਹੈ ਅਤੇ ਪ੍ਰਦਰਸ਼ਨਕਾਰੀ ਜਦੋਂ ਇੱਕ ਗਲੀ ''ਚ ਵੜ ਗਏ ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਤੋਂ ਬਾਅਦ ਯਾਂਗੌਨ ''ਚ ਵੱਡੀ ਗਿਣਤੀ ''ਚ ਲੋਕ ਇੱਕਠੇ ਹੋ ਗਏ ਜਿਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Tczihh8Vazg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''543534d3-5400-4c10-9324-74204efd433d'',''assetType'': ''STY'',''pageCounter'': ''punjabi.international.story.56311748.page'',''title'': ''ਮਿਆਂਮਾਰ ਸੰਕਟ: ਸਰੱਹਦ ਲੰਘਣ ਵਾਲੇ ਪੁਲਿਸ ਅਫ਼ਸਰਾਂ ਨੂੰ ਭਾਰਤ ਨੂੰ ਵਾਪਸ ਕਰਨ ਲਈ ਕਿਹਾ'',''published'': ''2021-03-07T12:37:54Z'',''updated'': ''2021-03-07T12:37:54Z''});s_bbcws(''track'',''pageView'');

Related News