ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਫਾਰਮੂਲਾ- ਪ੍ਰੈੱਸ ਰਿਵੀਊ

03/07/2021 9:04:55 AM

ਸ਼ਨਿੱਚਰਵਾਰ ਨੂੰ ਕੇਂਦਰ ਸਰਕਾਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਨੂੰ ਸੌ ਦਿਨ ਹੋ ਗਏ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੰਦੋਲਨ ਵਿੱਚ ਨਵੀਂ ਰਵਾਨਗੀ ਭਰਨ ਲਈ ਕਿਸਾਨਾਂ ਨੂੰ ਨਵਾਂ ਫਾਰਮੂਲਾ ਸੁਝਾਇਆ ਹੈ। ਇਸ ਫ਼ਾਰਮੂਲੇ ਨੂੰ 1V-1T-15M-10D'' ਕਿਹਾ ਜਾ ਰਿਹਾ ਹੈ।

ਇਸ ਦਾ ਮਤਲਬ ਹੈ ਇੱਕ ਪਿੰਡ- ਇੱਕ ਟਰੈਕਟਰ -15 ਜਣੇ - ਕਿਸਾਨ ਮੋਰਚੇ ਵਿੱਚ 10 ਦਿਨ। ਕਿਸਾਨ ਆਗੂ ਨੇ ਕਿਹਾ ਕਿ ਇਸ ਨਾਲ ਕਿਸਾਨ ਸਾਲਾਂ ਤੱਕ ਆਪਣਾ ਅੰਦੋਲਨ ਜਾਰੀ ਰੱਖ ਸਕਣਗੇ।

ਇਹ ਵੀ ਪੜ੍ਹੋ:

ਪੰਜਾਬ: ਰੋਜ਼ਾਨਾ ਤਿੰਨ ਹਜ਼ਾਰ ਕੋਰੋਨਾ ਕੇਸਾਂ ਦਾ ਖ਼ਦਸ਼ਾ

ਪੰਜਾਬ ਦੇ ਚੀਫ਼ ਸਕੱਤਰ ਵਿੰਨੀ ਮਹਾਜਨ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮਹੀਨੇ ਦੇ ਅੰਤ ਤੱਕ ਪੰਜਾਬ ਵਿੱਚ ਰੋਜ਼ਾਨਾ ਤਿੰਨ ਹਜ਼ਾਰ ਕੇਸ ਆ ਸਕਦੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੋਰੋਨਾ ਦੇ ਦੂਜੇ ਹੱਲੇ ਨੂੰ ਠੱਲ੍ਹ ਪਾਉਣ ਲਈ ਵਿੰਨੀ ਮਹਾਜਨ ਦੀ ਅਗਵਾਈ ਵਿੱਚ ਉਚ-ਸ਼ਕਤੀ ਬੈਠਕ ਕੀਤੀ ਗਈ ਜਿਸ ਵਿੱਚ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਸਨ।

ਇਸੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਅਤੇ ਮਹਾਰਾਸ਼ਟਰ ਦੇ ਸਿਹਤ ਮਹਿਕਮਿਆਂ ਦਾ ਹੱਥ ਵਟਾਉਣ ਲਈ ਵਿਸ਼ੇਸ਼ ਟੀਮਾਂ ਰਵਾਨਾ ਕੀਤੀਆਂ ਹਨ।

ਜਦਕਿ ਪੰਜਾਬ ਦੇ ਚਾਰ ਜਿਲ੍ਹਿਆਂ- ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਦਿੱਲੀ ਦਾ ਆਪਣਾ ਸਿੱਖਿਆ ਬੋਰਡ

ਵਿਦਿਆਰਥਣਾਂ
Getty Images

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਾਤਾ ਕੇਂਦਰੀ ਸਿੱਖਿਆ ਬੋਰਡ ਨਾਲੋਂ ਤੋੜ ਕੇ 2021-2022 ਦੇ ਸੈਸ਼ਨ ਤੋਂ ਨਵੇਂ ਬਣਾਏ ਜਾ ਰਹੇ ਦਿੱਲੀ ਬੋਰਡ ਆਫ਼ ਸਕੂਲ ਐਜੂਕੇਸ਼ਨ ਨਾਲ ਜੋੜਿਆ ਜਾਵੇਗਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਦਿੱਲੀ ਵਿੱਚ ਇੱਕ ਹਜ਼ਾਰ ਸਰਕਾਰੀ ਸਕੂਲ ਹਨ ਜੋ ਕਿ ਸਾਰੇ ਹੀ ਸੀਬੀਐੱਸਸੀ ਨਾਲ ਸਬੰਧਿਤ ਹਨ। 2020 ਦਾ ਸਲਾਨਾ ਬਜਟ ਪੇਸ਼ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਸਰਕਾਰ ਨੇ ਦਿੱਲੀ ਦਾ ਆਪਣਾ ਸਕੂਲ ਬੋਰਡ ਕਾਇਮ ਕਰਨ ਲਈ 62 ਕਰੋੜ ਰੁਪਏ ਰਾਖਵੇਂ ਰੱਖੇ ਹਨ।

ਹਾਲਾਂਕਿ ਸੀਬੀਐੱਸਸੀ ਨੇ ਆਪਣੇ ਨਾਲ ਜੁੜੇ ਸਕੂਲਾਂ ਨੂੰ ਅਪਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਕਰਨ ਨੂੰ ਕਿਹਾ ਹੈ ਪਰ ਸਿੱਖਿਆ ਮਹਿਕਮੇ ਦੀ ਸੈਸ਼ਨ ਕੁਝ ਦੇਰੀ ਨਾਲ ਸ਼ੁਰੂ ਕਰਨ ਦੀ ਹੈ ਤਾਂ ਜੋ ਨਵਾਂ ਬੋਰਡ ਕੰਮ ਕਰਨਾ ਸ਼ੁਰੂ ਕਰ ਸਕੇ।

14 ਸਾਲਾਂ ਦੀ ਉਮਰੇ ਹੋਏ ਰੇਪ ਦੀ 27 ਸਾਲਾਂ ਬਾਅਦ ਰਿਪੋਰਟ

ਉੱਤਰ ਪ੍ਰਦੇਸ਼ ਵਿੱਚ ਸ਼ਾਹਜਹਾਂਪੁਰ ਪੁਲਿਸ ਨੇ ਦੋ ਭਰਾਵਾਂ ਖ਼ਿਲਾਫ਼ 27 ਸਾਲ ਪਹਿਲਾਂ ਕੀਤੇ ਇੱਕ ਕਥਿਤ ਗੈਂਗਰੇਪ ਦਾ ਮਾਮਲਾ, ਪੀੜਤਾ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਹੈ। ਪੀੜਤਾ ਦਾ ਇੱਕ 14 ਸਾਲਾਂ ਦਾ ਪੁੱਤਰ ਵੀ ਹੈ ਅਤੇ ਉਨ੍ਹਾਂ ਦੀ ਆਪਣੀ ਉਮਰ 40 ਸਾਲ ਹੋ ਚੁੱਕੀ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਪਣੀ ਪਟੀਸ਼ਨ ਵਿੱਚ ਪੀੜਤਾ ਨੇ ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਬੱਚੇ ਦੇ ਕੁਦਰਤੀ ਪਿਤਾ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਡਰ ਦੇ ਕਾਰਨ ਅਦਾਲਤ ਵਿੱਚ ਪਹਿਲਾਂ ਪਹੁੰਚ ਨਹੀਂ ਕੀਤੀ ਸੀ ਪਰ ਹੁਣ ਉਹ ਅਜਿਹਾ ਕਰ ਰਹੇ ਸਨ ਕਿਉਂਕਿ ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਬਾਰੇ ਜਾਣਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ:

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''397cbf88-034f-4126-a9b9-9b1ecf91835b'',''assetType'': ''STY'',''pageCounter'': ''punjabi.india.story.56310300.page'',''title'': ''ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਫਾਰਮੂਲਾ- ਪ੍ਰੈੱਸ ਰਿਵੀਊ'',''published'': ''2021-03-07T03:30:25Z'',''updated'': ''2021-03-07T03:30:25Z''});s_bbcws(''track'',''pageView'');

Related News