ਤਾਪਸੀ ਪੰਨੂੰ ਨੇ ਦੱਸਿਆ ਟੈਕਸ ਮਹਿਕਮੇ ਦੀ ਟੀਮ ਉਨ੍ਹਾਂ ਦੇ ਘਰ 3 ਦਿਨ ਕੀ ਲਭਦੀ ਰਹੀ- 5 ਅਹਿਮ ਖ਼ਬਰਾਂ

03/07/2021 8:19:55 AM

ਸ਼ਨਿੱਚਰਾਵਾਰ ਨੂੰ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਘਰ ਬੁੱਧਵਾਰ ਨੂੰ ਪਏ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ।

ਉਨ੍ਹਾਂ ਨੇ ਇਸ ਬਾਰੇ ਲੜੀਵਾਰ ਤਿੰਨ ਟਵੀਟ ਕੀਤੇ।

ਬੁੱਧਵਾਰ ਨੂੰ ਅਦਾਕਾਰਾ ਤਾਪਸੀ ਪਨੂੰ ਅਤੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਘਰਾਂ ਅਤੇ ਦਫ਼ਤਰਾਂ ਉੱਤੇ ਆਮਦਨ ਕਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਗਈ ਸੀ।

ਉਨ੍ਹਾਂ ਨੇ ਲਿਖਿਆ, "ਮੁੱਖ ਤੌਰ ਤੇ ਤਿੰਨ ਚੀਜ਼ਾਂ ਲਈ ਤਿੰਨ ਦਿਨਾਂ ਦੀ ਡੂੰਘੀ ਘੋਖ ਕੀਤੀ ਗਈ।" ਇੱਥੇ ਕਲਿੱਕ ਕਰ ਕੇ ਪੜ੍ਹੋ ਤਾਪਸੀ ਪੰਨੂ ਨੇ ਕੀ ਲਿਖਿਆ।

ਇਹ ਵੀ ਪੜ੍ਹੋ:

ਕੋਰੋਨਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਤੇ ਮਹਾਰਾਸ਼ਟਰ ''ਚ ਕੇਂਦਰੀ ਟੀਮਾਂ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਇੱਕ ਵਾਰ ਫਿਰ ਵਧਣ ਦੇ ਰਾਹੇ ਪੈ ਗਏ ਹਨ।

ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਈ ਇਲਾਕਿਆਂ ਵਿੱਚ ਰਾਤ ਦਾ ਕਰਫਿਊ ਲਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਵੀ ਵਿਸ਼ੇਸ਼ ਟੀਮ ਸੂਬੇ ਦੀ ਮਦਦ ਲਈ ਰਵਾਨਾ ਕੀਤੀਆਂ ਗਈਆਂ ਹਨ।

ਕੇਂਦਰ ਸਰਕਾਰ ਵੱਲੋਂ ਇਹ ਟੀਮਾਂ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ ਵੀ ਰਵਾਨਾ ਕੀਤੀਆਂ ਗਈਆਂ ਹਨ।

ਰਾਤ ਦੇ ਕਰਫਿਊ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲਾਈਆਂ ਹੋਰ ਪਾਬੰਦੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਤੇਲ ਦੀਆਂ ਕੀਮਤਾਂ ਘਟਾਉਣ ਲਈ ਮੋਦੀ ਸਰਕਾਰ ਇਹ ਕਰ ਸਕਦੀ ਹੈ

ਤੇਲ
Getty Images

ਭਾਰਤ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ ਕੁਝ ਸ਼ਹਿਰਾਂ ਵਿੱਚ 100 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇ ਅਸੀਂ ਕੌਮਾਂਤਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀ ਕੀਮਤ ਦੇ ਤਾਜ਼ਾ ਰੁਝਾਨ ਨੂੰ ਦੇਖੀਏ ਤਾਂ ਤੇਲ ਵਧੇਰੇ ਮਹਿੰਗਾ ਹੋ ਸਕਦਾ ਹੈ।

ਤਾਂ ਫਿਰ ਕੀ ਆਮ ਖ਼ਪਤਕਾਰਾਂ ਨੂੰ ਜਲਦੀ ਰਾਹਤ ਨਹੀਂ ਮਿਲਣ ਵਾਲੀ? ਕੀ ਸਾਨੂੰ ਤੇਲ ਅਤੇ ਡੀਜ਼ਲ ''ਤੇ ਆਪਣੀ ਨਿਰਭਰਤਾ ਹੌਲੀ-ਹੌਲੀ ਘਟਾਉਣੀ ਪਏਗੀ?

ਇੱਥੇ ਕਲਿੱਕ ਕਰ ਕੇ ਪੜ੍ਹੋ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਦਾ ਵਿਸ਼ਲੇਸ਼ਣ ਅਤੇ ਮਾਹਰਾਂ ਦੇ ਸਰਕਾਰ ਨੂੰ ਸੁਝਾਅ।

ਕਿਸਾਨ ਅੰਦੋਲਨ ਦੇ 100 ਦਿਨਾਂ ਦੌਰਾਨ ਦਿਸੇ ਵੱਖੋ-ਵੱਖ ਰੰਗ

ਕਿਸਾਨਾਂ ਵੱਲੋਂ ਕਰੀਬ ਸੌ ਦਿਨ ਪਹਿਲਾਂ ਦਿੱਲੀ ਦੇ ਬਾਰਡਰ ਉੱਪਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਗਿਆ ਸੀ।

ਬੀਤੇ 100 ਦਿਨਾਂ ਵਿੱਚ ਕਿਸਾਨ ਅੰਦੋਲਨ ਦੌਰਾਨ ਕਈ ਉਤਰਾਅ-ਚੜਾਅ ਵੇਖਣ ਨੂੰ ਮਿਲੇ ਹਨ। ਕਿਸਾਨ ਦਿੱਲੀ ਦੇ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ''ਤੇ ਮੁੱਖ ਤੌਰ ਉੱਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਕਿਸਾਨ ਅੰਦੋਲਨ ਦੇ ਸੌ ਦਿਨਾਂ ਦੇ ਪ੍ਰਮੁੱਖ ਰੰਗ ਵੀਡੀਓਜ਼ ਰਾਹੀਂ ਦੇਖਣ ਲਈ ਇੱਥੇ ਕਲਿੱਕ ਕਰੋ।

ਇੱਥੇ ਗਧੇ ਦੇ ਮੀਟ ਦੀ ਮੰਗ ਇੰਨੀ ਕਿਉਂ ਵਧੀ

ਗਧੇ ਦਾ ਦੁੱਧ, ਗਧੇ ਦਾ ਮਾਸ, ਮੀਟ
BBC
ਆਂਧਰਾ ਪ੍ਰਦੇਸ਼ ਵਿੱਚ ਗਧੇ ਦੇ ਮੀਟ ਅਤੇ ਦੁੱਧ ਦੀ ਮੰਗ ਪਹਿਲਾਂ ਨਾਲੋਂ ਵਧੀ ਹੈ

ਆਂਧਰਾ ਪ੍ਰਦੇਸ਼ ਵਿੱਚ ਅੱਜ-ਕੱਲ੍ਹ ਗਧਿਆਂ ਦੀ ਮੰਗ ਬਹੁਤ ਜ਼ਿਆਦਾ ਹੈ। ਗਧੇ ਦਾ ਦੁੱਧ ਗਾਂ, ਮੱਝ ਅਤੇ ਬੱਕਰੀ ਦੇ ਦੁੱਧ ਨਾਲੋਂ ਮਹਿੰਗਾ ਵਿੱਕ ਰਿਹਾ ਹੈ। ਇੰਨਾ ਹੀ ਨਹੀਂ ਸੂਬੇ ਵਿੱਚ ਚਿਕਨ ਅਤੇ ਮਟਨ ਦੇ ਨਾਲ-ਨਾਲ ਗਧੇ ਦੇ ਮੀਟ ਦੀ ਵੀ ਕਾਫ਼ੀ ਮੰਗ ਵਧੀ ਹੈ।

ਕਈ ਲੋਕ ਕਹਿੰਦੇ ਹਨ ਕਿ ਉਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਗਧੇ ਦੇ ਦੁੱਧ ਦੀ ਵਰਤੋਂ ਕਰ ਰਹੇ ਹਨ, ਜਦੋਂਕਿ ਗਧੇ ਦਾ ਮਾਸ ਜਿਨਸੀ ਯੋਗਤਾ ਨੂੰ ਵਧਾਉਂਦਾ ਹੈ। ਮੈਡੀਕਲ ਮਾਹਰਾਂ ਅਨੁਸਾਰ ਗਧੀ ਦਾ ਦੁੱਧ ਸਿਹਤ ਲਈ ਚੰਗਾ ਹੁੰਦਾ ਹੈ ਪਰ ਇਸ ਦਾ ਮਾਸ ਖਾਣ ਨਾਲ ਜਿਨਸੀ ਯੋਗਤਾ ਵਧਣ ਦਾ ਕੋਈ ਸਬੂਤ ਨਹੀਂ ਹੈ।

ਇੱਥੇ ਕਲਿੱਕ ਕਰ ਕੇ ਪੜ੍ਹੋ ਇਸ ਪਿੱਛੇ ਕੀ ਹਨ ਕਾਰਨ।

ਇਹ ਵੀ ਪੜ੍ਹੋ:

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b01115fe-cb7a-4f9c-b68a-f1c42b209928'',''assetType'': ''STY'',''pageCounter'': ''punjabi.india.story.56310245.page'',''title'': ''ਤਾਪਸੀ ਪੰਨੂੰ ਨੇ ਦੱਸਿਆ ਟੈਕਸ ਮਹਿਕਮੇ ਦੀ ਟੀਮ ਉਨ੍ਹਾਂ ਦੇ ਘਰ 3 ਦਿਨ ਕੀ ਲਭਦੀ ਰਹੀ- 5 ਅਹਿਮ ਖ਼ਬਰਾਂ'',''published'': ''2021-03-07T02:41:44Z'',''updated'': ''2021-03-07T02:41:44Z''});s_bbcws(''track'',''pageView'');

Related News