ਕ੍ਰਿਕਟਰ ਵਸੀਮ ਜਾਫ਼ਰ ''''ਤੇ ਟੀਮ ''''ਚ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮਾਂ ਦਾ ਸੱਚ ਕੀ ਹੈ
Sunday, Feb 14, 2021 - 04:34 PM (IST)

ਸਾਬਕਾ ਭਾਰਤੀ ਸਪਿਨਰ ਅਨਿਕ ਕੁੰਬਲੇ ਨੇ ਵੀਰਵਾਰ 11 ਫਰਵਰੀ ਨੂੰ ਉੱਤਰਾਖੰਡ ਕ੍ਰਿਕੇਟ ਟੀਮ ਵਿੱਚ ਕਥਿਤ ਤੌਰ ''ਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮ ਝੱਲ ਰਹੇ ਭਾਰਤੀ ਕ੍ਰਿਕੇਟਰ ਵਸੀਮ ਜਾਫ਼ਰ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।
Click here to see the BBC interactiveਵਸੀਮ ਜਾਫ਼ਰ ਨੇ ਕੁਝ ਦਿਨ ਪਹਿਲਾਂ ਖਿਡਾਰੀਆਂ ਦੀ ਚੋਣ ਨੂੰ ਲੈ ਕੇ ਪ੍ਰਬੰਧਕਾਂ ਦੇ ਨਾਲ ਵਿਵਾਦ ਹੋਣ ਤੋਂ ਬਾਅਦ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਅਸਤੀਫ਼ਾ ਦੇਣ ਤੋਂ ਬਾਅਦ ਵਸੀਮ ਜਾਫ਼ਰ ਨੇ ਵੀਰਵਾਰ 11 ਫਰਵਰੀ ਨੂੰ ਹੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਅਹੁਦੇ ਦਾ ਕੀ ਫ਼ਾਇਦਾ, ਜਦੋਂ ਕੋਚ ਦੇ ਨਾਲ ਬਦਸਲੂਕੀ ਕੀਤੀ ਜਾਵੇ ਅਤੇ ਉਸ ਦੀਆਂ ਸਿਫ਼ਾਰਸ਼ਾਂ ਨੂੰ ਨਾ ਮੰਨਿਆ ਜਾਵੇ।
ਇਹ ਵੀ ਪੜ੍ਹੋ:
- MC ਚੋਣਾਂ ਦੌਰਾਨ ਬਟਾਲਾ ਤੇ ਤਰਨਤਾਰਨ ''ਚ ਝੜਪਾਂ, ਸਿਹਤ ਮੰਤਰੀ ਨੇ ਕਿਹਾ ਕਿਤੇ ਕੋਈ ਹਿੰਸਾ ਨਹੀਂ ਹੋਈ
- Valentine''s Day: ਇੱਕ ਹੀ ਆਦਮੀ ਨਾਲ ਪਿਆਰ ਕਰਨ ਵਾਲੀਆਂ ਦੋ ਵੱਖ-ਵੱਖ ਮਜ਼ਹਬ ਦੀਆਂ ਔਰਤਾਂ ਦੀ ਕਹਾਣੀ
- ਡੌਨਲਡ ਟਰੰਪ: ਮਹਾਂਦੋਸ਼ ਦੀ ਸੁਣਵਾਈ ਤਾਂ ਹੋ ਗਈ ਤੇ ਟਰੰਪ ਬਰੀ ਵੀ ਹੋ ਗਏ- ਹੁਣ ਅੱਗੇ ਕੀ
ਜਾਫ਼ਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੇ ਉੱਤੇ ਲੱਗੇ ਫ਼ਿਰਕੂ ਨਫ਼ਰਤ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

ਜਾਫ਼ਰ ਨੇ ਇੱਕ ਟਵੀਟ ਕਰਕੇ ਇਸ ਮਾਮਲੇ ਨਾਲ ਜੁੜੇ ਤੱਥਾਂ ਨੂੰ ਸਾਹਮਣੇ ਰੱਖਿਆ ਹੈ, ਜਿਸ ''ਤੇ ਕੁੰਬਲੇ ਨੇ ਆਪਣਾ ਸਮਰਥਨ ਦਿੱਤਾ ਹੈ।
ਕੁੰਬਲੇ ਨੇ ਕਿਹਾ, "ਵਸੀਮ, ਮੈਂ ਤੁਹਾਡੇ ਸਮਰਥਨ ਵਿੱਚ ਹਾਂ। ਤੁਸੀਂ ਸਹੀ ਕੰਮ ਕੀਤਾ। ਮਾੜੀ ਕਿਸਮਤ ਨਾਲ, ਖਿਡਾਰੀਆਂ ਨੂੰ ਤੁਹਾਡੀ ਮੈਂਟਰਸ਼ਿਪ ਦੀ ਘਾਟ ਮਹਿਸੂਸ ਹੋਵੇਗੀ।"
https://twitter.com/WasimJaffer14/status/1359541824419893252
ਕੁੰਬਲੇ ਦੇ ਨਾਲ- ਨਾਲ ਮਨੋਜ ਤਿਵਾਰੀ, ਡੀ ਗਣੇਸ਼ ਅਤੇ ਇਰਫ਼ਾਨ ਪਠਾਨ ਵਰਗੇ ਕਈ ਖਿਡਾਰੀਆਂ ਨੇ ਵੀ ਵਸੀਮ ਜਾਫ਼ਰ ਦੇ ਸਰਮਥਨ ਵਿੱਚ ਟਵੀਟ ਕੀਤਾ ਹੈ। ਖਿਡਾਰੀਆਂ ਦੇ ਨਾਲ-ਨਾਲ ਕ੍ਰਿਕਟ ਨੂੰ ਦੇਖਣ ਸਮਝਣ ਵਾਲੇ ਖੇਡ ਪੱਤਰਕਾਰਾਂ ਅਤੇ ਮਾਹਰਾਂ ਨੇ ਵੀ ਸੋਸ਼ਲ ਮੀਡੀਆ ''ਤੇ ਵਸੀਮ ਜਾਫ਼ਰ ਦਾ ਸਮਰਥਨ ਕੀਤਾ ਹੈ।
ਇਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਵਸੀਮ ਜਾਫ਼ਰ ਦੇ ਨਾਲ ਜੋ ਕੁਝ ਹੋਇਆ, ਉਹ ਉੱਤਰਾਖੰਡ ਦੀ ਕ੍ਰਿਕਟ ਟੀਮ ਦਾ ਨੁਕਸਾਨ ਹੈ।
ਪਰ ਕ੍ਰਿਕਟ ਐਸੋਸੀਏਸ਼ਨ ਆਫ਼ ਉੱਤਰਾਖੰਡ ਦੇ ਸਕੱਤਰ ਮਹਿਮ ਵਰਮਾ ਦੀ ਮੰਨੀਏ ਤਾਂ ਵਸੀਮ ਜਾਫ਼ਰ ''ਤੇ ਲਗਾਏ ਜਾ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਹਨ।

ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਵਸੀਮ ਜਾਫ਼ਰ ''ਤੇ ਟੀਮ ਨੂੰ ਮਜ਼ਹਬੀ ਰੰਗ ਦੇਣ, ਮੁਸਲਮਾਨ ਖਿਡਾਰੀਆਂ ਨੂੰ ਤਰਜੀਹ ਦੇਣ ਅਤੇ ਡਰੈਸਿੰਗ ਰੂਮ ਵਿੱਚ ਮੌਲਵੀਆਂ ਨੂੰ ਬੁਲਾਉਣ ਦੇ ਇਲਜ਼ਾਮ ਕਿਸ ਤਰ੍ਹਾਂ ਲੱਗੇ?
ਪਰ ਇਸ ਤੋਂ ਪਹਿਲਾਂ ਇਹ ਜਾਣ ਲਈਏ ਕਿ ਵਸੀਮ ਜਾਫ਼ਰ ''ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹਨ।
ਵਸੀਮ ਜਾਫ਼ਰ ''ਤੇ ਕੀ ਇਲਜ਼ਾਮ ਲਗਾਏ ਗਏ?
ਭਾਰਤੀ ਕ੍ਰਿਕਟ ਵਿੱਚ ਓਪਨਿੰਗ ਬੈਟਸਮੈਨ ਰਹਿ ਚੁੱਕੇ ਵਸੀਮ ਜਾਫ਼ਰ ਨੇ ਘਰੇਲੂ ਕ੍ਰਿਕਟ ਵਿੱਚ ਵੀ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ। ਰਣਜੀ ਤੋਂ ਲੈ ਕੇ ਇਰਾਨੀ ਟਰਾਫ਼ੀ ਵਿੱਚ ਉਨ੍ਹਾਂ ਕੋਲ ਬਿਹਰਤਰੀਨ ਪ੍ਰਦਰਸ਼ਨ ਕਰਨ ਦੇ ਰਿਕਾਰਡ ਹਨ।
ਰਣਜੀ ਵਿੱਚ ਸਭ ਤੋਂ ਪਹਿਲਾਂ 12 ਹਜ਼ਾਰ ਦੌੜਾਂ ਬਣਾਉਣ ਤੋਂ ਲੈ ਕੇ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਵਸੀਮ ਜਾਫ਼ਰ ਦੇ ਹੀ ਨਾਮ ਹੈ।
ਮੁੰਬਈ ਅਤੇ ਵਿਦਰਭ ਵਲੋਂ ਖੇਡ ਚੁੱਕੇ ਵਸੀਮ ਜਾਫ਼ਰ 150 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਹਨ। ਇੱਕ ਖਿਡਾਰੀ ਵਜੋਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਤੋਂ ਬਾਅਦ ਵਸੀਮ ਜਾਫ਼ਰ ਨੇ ਇੱਕ ਕੋਚ ਦੇ ਰੂਪ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਪਰ ਉੱਤਰਾਖੰਡ ਕ੍ਰਿਕਟ ਟੀਮ ਦੇ ਕੋਚ ਦੇ ਰੂਪ ਵਿੱਚ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ''ਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮ ਲਗਾਏ ਗਏ ਹਨ। ਸਥਾਨਕ ਮੀਡੀਆ ਵਿੱਚ ਇਸ ਬਾਬਤ ਰਿਪੋਰਟ ਛਪੀ ਹੈ ਅਤੇ ਵਸੀਮ ਜਾਫ਼ਰ ਦੀ ਪ੍ਰਤੀਕਿਰਿਆ ਤੋਂ ਬਾਅਦ ਮਾਮਲਾ ਭੱਖ ਗਿਆ।
ਪਰ ਬੀਬੀਸੀ ਨਾਲ ਗੱਲਬਾਤ ਕਰਦਿਆਂ ਮਹਿਮ ਵਰਮਾ ਇੰਨਾਂ ਸਾਰੇ ਇਲਜ਼ਾਮਾ ਨੂੰ ਆਧਾਰਹੀਣ ਦੱਸਦੇ ਹਨ।
ਉਹ ਕਹਿੰਦੇ ਹਨ, "ਮੈਨੂੰ ਵੀ ਇਸ ਬਾਰੇ ਜਾਣਕਾਰੀ ਅਖ਼ਬਾਰ ਤੋਂ ਹੀ ਮਿਲੀ ਹੈ ਅਤੇ ਇਹ ਇਲਜ਼ਾਮ ਪੂਰੀ ਤਰ੍ਹਾਂ ਬਿਨਾਂ ਆਧਾਰ ਦੇ ਹਨ। ਜੇ ਵਸੀਮ ਜਾਫ਼ਰ ਇਸ ਤਰ੍ਹਾਂ ਦਾ ਸ਼ਖ਼ਸ ਹੁੰਦੇ ਤਾਂ ਉਨ੍ਹਾਂ ਨੂੰ ਮੈਂ ਕੋਚ ਦੇ ਰੂਪ ਵਿੱਚ ਕਿਉਂ ਲੈ ਕੇ ਆਉਂਦਾ? ਉਹ ਅਜਿਹੇ ਸ਼ਖ਼ਸ ਨਹੀਂ ਹਨ।"
ਵਸੀਮ ਖ਼ਿਲਾਫ਼ ਕੋਈ ਰਸਮੀ ਸ਼ਿਕਾਇਤ ਨਹੀਂ
ਬੀਬੀਸੀ ਨੇ ਮਹਿਮ ਵਰਮਾ ਤੋਂ ਪੁੱਛਿਆ ਕਿ ਕੀ ਉਹ ਕਿਸੇ ਅਜਿਹੇ ਮੌਕੇ ਦੇ ਗਵਾਹ ਰਹੇ ਹਨ, ਜਦੋਂ ਜਾਫ਼ਰ ਨੇ ਅਜਿਹਾ ਕੁਝ ਕੀਤਾ ਹੋਵੇ ਅਤੇ ਟੀਮ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੋਵੇ।
ਇਸ ''ਤੇ ਵਰਮਾ ਨੇ ਕਿਹਾ, "ਮੈਂ ਅਜਿਹੇ ਕਿਸੇ ਵੀ ਮੌਕੇ ਦਾ ਗਵਾਹ ਨਹੀਂ ਰਿਹਾ ਹਾਂ। ਮੈਂ ਇਹ ਸਭ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਅਤੇ ਨਾ ਹੀ ਆਪਣੇ ਕੰਨਾਂ ਨਾਲ ਸੁਣਿਆ।"
ਇਸ ਤੋਂ ਬਾਅਦ ਜਦੋਂ ਬੀਬੀਸੀ ਨੇ ਮਹਿਮ ਵਰਮਾ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਵਸੀਮ ਜਾਫ਼ਰ ਦੇ ਖ਼ਿਲਾਫ਼ ਖਿਡਾਰੀਆਂ ਜਾਂ ਸਪੋਰਟ ਸਟਾਫ਼ ਵਲੋਂ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ?
ਇਸ ''ਤੇ ਵੀ ਮਹਿਮ ਵਰਮਾ ਨੇ ਕਿਹਾ, "ਸਾਡੇ ਕੋਲ ਹੁਣ ਤੱਕ ਕਿਸੇ ਵਲੋਂ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।"
ਕ੍ਰਿਕਟ ਐਸੋਸੀਏਸ਼ਨ ਆਫ਼ ਉੱਤਰਾਖੰਡ ਦੇ ਖ਼ਜਾਨਚੀ ਪ੍ਰਿਥਵੀ ਸਿੰਘ ਨੇਗੀ ਨੇ ਵੀ ਬੀਬੀਸੀ ਨੂੰ ਦੱਸਿਆ ਕਿ ਲੰਘੀ 9 ਫ਼ਰਵਰੀ ਤੱਕ ਵਸੀਮ ਜਾਫ਼ਰ ਖ਼ਿਲਾਫ਼ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਉਹ ਕਹਿੰਦੇ ਹਨ "ਇਹ ਬੇਹੱਦ ਮੰਦਭਾਗਾ ਹੈ। ਅਜਿਹਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਜੇ ਅਜਿਹਾ ਹੋਇਆ ਹੁੰਦਾ, ਤਾਂ ਅਪੈਕਸ ਕਾਉਂਸਲ ਵਿੱਚ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੁੰਦੀ, ਜੋ ਬੀਤੀ 9 ਫ਼ਰਵਰੀ ਤੱਕ ਨਹੀਂ ਕਰਵਾਈ ਗਈ ਹੈ। ਮੈਂ ਕਾਉਂਸਲ ਦਾ ਮੈਂਬਰ ਹਾਂ ਅਤੇ ਮੈਨੂੰ ਅਜਿਹੀ ਕਿਸੇ ਸ਼ਿਕਾਇਤ ਬਾਰੇ ਜਾਣਕਾਰੀ ਨਹੀਂ ਹੈ।"
ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਵਸੀਮ ਜਾਫ਼ਰ ਦੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ ਅਤੇ ਮਹਿਮ ਵਰਮਾ ਨੇ ਵਸੀਮ ਜਾਫ਼ਰ ਦੇ ਖ਼ਿਲਾਫ਼ ਇਲਜ਼ਾਮ ਨਹੀਂ ਲਗਾਏ, ਤਾਂ ਲਗਾਏ ਕਿਸ ਨੇ?
ਕੌਣ ਹੈ ਨਵਨੀਤ ਮਿਸ਼ਰਾ?
ਬੀਬੀਸੀ ਨਾਲ ਗੱਲਬਾਤ ਦੌਰਾਨ ਮਹਿਮ ਵਰਮਾ ਨੇ ਉੱਤਰਾਖੰਡ ਟੀਮ ਦੇ ਮੈਨੇਜਰ ਨਵਨੀਤ ਮਿਸ਼ਰਾ ਦਾ ਜ਼ਿਕਰ ਕੀਤਾ।
ਵਰਮਾ ਕਹਿੰਦੇ ਹਨ, "ਇਹ ਬਿਆਨ ਸਾਡੇ ਟੀਮ ਮੈਨੇਜਰ ਨਵਰੀਤ ਮਿਸ਼ਰਾ ਵੱਲੋਂ ਦਿੱਤਾ ਗਿਆ ਹੈ, ਮੈਂ ਉਨ੍ਹਾਂ ਤੋਂ ਲਿਖਤੀ ਜਵਾਬ ਮੰਗਿਆ ਹੈ ਕਿ ਤੁਸੀਂ ਕੀ ਦੇਖਿਆ ਅਤੇ ਜਦੋਂ ਇਹ ਸਭ ਕੁਝ ਹੋਇਆ ਤਾਂ ਮੈਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।"
ਨਵਨੀਤ ਉਹ ਵਿਅਕਤੀ ਹਨ, ਜੋ ਇਸ ਪੂਰੇ ਵਿਵਾਦ ਦੇ ਕੇਂਦਰ ਵਿੱਚ ਨਜ਼ਰ ਆਉਂਦੇ ਹਨ। ਮਹਿਮ ਵਰਮਾ ਮੁਤਾਬਕ, ਨਵਨੀਤ ਨੇ ਹੀ ਸਭ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਇਹ ਬਿਆਨ ਦਿੱਤਾ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਨਵਨੀਤ ਮਿਸ਼ਰਾ ਨੇ ਕਿਹਾ, "ਮੈਨੂੰ ਜਦੋਂ ਸਥਾਨਕ ਮੀਡੀਆ ਦੇ ਇੱਕ ਪੱਤਰਕਾਰ ਦਾ ਫ਼ੋਨ ਆਇਆ ਸੀ ਤਾਂ ਪੁੱਛਿਆ ਗਿਆ ਸੀ ਕਿ ਕੀ ਚਾਰ-ਪੰਜ ਵਾਰ ਮੌਲਵੀ ਆਏ ਸਨ, ਤਾਂ ਮੈਂ ਜਵਾਬ ਵਿੱਚ ਕਿਹਾ ਸੀ ਕਿ ਚਾਰ-ਪੰਜ ਵਾਰ ਨਹੀਂ ਸਿਰਫ਼ ਦੋ ਵਾਰ ਆਏ ਸਨ। ਮੈਂ ਇਸ ਤੋਂ ਅੱਗੇ ਇੱਕ ਸ਼ਬਦ ਵੀ ਨਹੀਂ ਕਿਹਾ।"
ਬੀਬੀਸੀ ਨੇ ਜਦੋਂ ਨਵਨੀਤ ਤੋਂ ਪੁੱਛਿਆ ਕਿ ਜੇ ਉਹ ਖ਼ੁਦ ਅਜਿਹੀਆਂ ਘਟਨਾਵਾਂ ਦੇ ਗਵਾਹ ਸਨ, ਤਾਂ ਉਨ੍ਹਾਂ ਨੇ ਅਪੈਕਸ ਕਾਉਂਸਲ ਕੋਲ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ?
ਇਸ ''ਤੇ ਨਵਨੀਤ ਕਹਿੰਦੇ ਹਨ, "ਉਹ ਟੂਰ ਖ਼ਤਮ ਹੋਣ ਤੋਂ ਬਾਅਦ ਆਪਣੀ ਸਬਮਿਸ਼ਨ ਰਿਪੋਰਟ ਵਿੱਚ ਇਹ ਸਾਰੀਆਂ ਗੱਲਾਂ ਪਾਉਂਦੇ, ਪਰ ਹਾਲੇ ਕਿਸ ਤਰ੍ਹਾਂ ਸ਼ਿਕਾਇਤ ਕਰ ਸਕਦੇ ਸਨ।"
ਅਸੀਂ ਨਵਨੀਤ ਤੋਂ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਸਭ ਵੀ ਕਿਹਾ ਸੀ ਕਿ ਵਸੀਮ ਜਾਫ਼ਰ ਹਿੰਦੂ ਦੇਵੀ ਦੇਵਤਿਆਂ ਦੇ ਨਾਅਰਿਆਂ ਤੋਂ ਲੈ ਕੇ ਟੀਮ ਦਾ ਇਸਲਾਮੀਕਰਨ ਕਰ ਰਹੇ ਸਨ।
ਇਸ ਸਵਾਲ ਦੇ ਜਵਾਬ ਵਿੱਚ ਨਵਨੀਤ ਕਹਿੰਦੇ ਹਨ ਉਨ੍ਹਾਂ ਨੇ ਮੀਡੀਆ ਨਾਲ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਹਨ।
ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਜਦੋਂ ਕ੍ਰਿਕੇਟ ਐਸੋਸੀਏਸ਼ਨ ਆਫ਼ ਉੱਤਰਾਖੰਡ ਵਸੀਮ ਜਾਫ਼ਰ ਦੇ ਖ਼ਿਲਾਫ਼ ਲੱਗੇ ਇਲਜ਼ਾਮਾਂ ਤੋਂ ਪੱਲਾ ਝਾੜਦੀ ਨਜ਼ਰ ਆ ਰਹੀ ਹੈ ਤਾਂ ਇਸ ਪੂਰੇ ਵਿਵਾਦ ਪਿੱਛੇ ਹੈ ਕੌਣ।
ਕੀ ਕ੍ਰਿਕੇਟ ਐਸੋਸੀਏਸ਼ਨ ਆਫ਼ ਉੱਤਰਾਖੰਡ ਸਬੰਧਿਤ ਅਖ਼ਬਾਰਾਂ ਦੇ ਖ਼ਿਲਾਫ਼ ਕਾਰਵਾਈ ਕਰੇਗਾ? ਜਾਂ ਫ਼ਿਰ ਸਬੰਧਿਤ ਅਖ਼ਬਾਰ ਉਸ ਰਿਕਾਰਡਿੰਗ ਨੂੰ ਸਾਹਮਣੇ ਰੱਖੇਗਾ ਜਿਸ ਵਿੱਚ ਕ੍ਰਿਕੇਟ ਐਸੋਸੀਏਸ਼ਨ ਆਫ਼ ਉੱਤਰਾਖੰਡ ਦੇ ਅਹੁਦੇਦਾਰਾਂ ਨੇ ਕਥਿਤ ਤੌਰ ''ਤੇ ਵਸੀਮ ਜਾਫ਼ਰ ਖ਼ਿਲਾਫ਼ ਇਲਜ਼ਾਮ ਲਗਾਏ ਹਨ।
ਕਿਉਂਕਿ ਇੰਨਾਂ ਕਥਿਤ ਇਲਜ਼ਾਮਾਂ ਦੇ ਆਧਾਰ ''ਤੇ ਵਸੀਮ ਜਾਫ਼ਰ ਨੂੰ ਟਰੋਲ ਕੀਤਾ ਜਾਣਾ ਜਾਰੀ ਹੈ।
ਸਮਾਜਿਕ ਵੱਕਾਰ ਨੂੰ ਪਹੁੰਚੀ ਠੇਸ
ਕਿਸੇ ਸਮੇਂ ਵਸੀਮ ਜਾਫ਼ਰ ਨੂੰ ਕੋਚਿੰਗ ਦੇ ਚੁੱਕੇ ਸਾਬਕਾ ਭਾਰਤੀ ਕ੍ਰਿਕਟਰ ਕਰਸਨ ਘਾਰਵੀ ਇਸ ਨੂੰ ਇੱਕ ਬੇਹੱਦ ਮੰਦਭਾਗਾ ਪਲ ਦੱਸਦੇ ਹਨ।
ਉਹ ਕਹਿੰਦੇ ਹਨ, "ਵਸੀਮ ਉਸ ਤਰ੍ਹਾਂ ਦੇ ਲੋਕਾਂ ਵਰਗਾ ਨਹੀਂ ਹੈ, ਜੋ ਇਸ ਤਰ੍ਹਾਂ ਦਾ ਕੰਮ ਕਰਨ। ਕ੍ਰਿਕਟ ਨੂੰ ਲੈ ਕੇ ਉਹ ਬਹੁਤ ਇਮਾਨਦਾਰ ਰਹੇ ਹਨ। ਉਨ੍ਹਾਂ ਨੇ ਭਾਰਤ ਅਤੇ ਮੁੰਬਈ ਦੀ ਅਗਵਾਈ ਕੀਤੀ ਹੈ। ਉਹ ਸਿਰਫ਼ ਆਪਣੀ ਟੀਮ ਲਈ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।"
"ਕ੍ਰਿਕਟ ਦੇ ਅੰਦਰ ਕੋਈ ਧਰਮ ਨਹੀਂ ਹੁੰਦਾ। ਕ੍ਰਿਕਟ ਆਪਣੇ ਆਪ ਵਿੱਚ ਧਰਮ ਹੁੰਦਾ ਹੈ। ਹਿੰਦੁਸਤਾਨ ਵਿੱਚ ਜਦੋਂ ਤੋਂ ਕ੍ਰਿਕਟ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਸਾਰੇ ਧਰਮਾਂ ਦੇ ਲੋਕ ਖੇਡੇ ਹਨ ਅਤੇ ਹਿੰਦੁਸਤਾਨ ਵਿੱਚ ਇਸ ਆਧਾਰ ''ਤੇ ਤਰਜੀਹ ਨਹੀਂ ਦਿੱਤੀ ਜਾਂਦੀ, ਜੇ ਦਿੱਤੀ ਜਾਂਦੀ ਤਾਂ ਨਵਾਬ ਪਟੌਦੀ, ਮੁਸ਼ਤਾਕ ਅਲੀ ਅਤੇ ਇਸ ਤੋਂ ਪਹਿਲਾਂ ਇਫ਼ਤਿਖਾਰ ਖਾਨ ਅਲੀ ਪਟੌਦੀ ਇੰਨਾ ਕ੍ਰਿਕਟ ਨਾ ਖੇਡ ਸਕਦੇ।"
ਉਹ ਕਹਿੰਦੇ ਹਨ, "ਮੈਂ ਵਸੀਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਜਦੋਂ ਵਸੀਮ ਇੱਕ ਖਿਡਾਰੀ ਦੇ ਰੂਪ ਵਿੱਚ ਖੇਡ ਰਹੇ ਸਨ, ਤਾਂ ਮੈਂ ਉਨ੍ਹਾਂ ਦਾ ਕੋਚ ਸੀ। ਅਜਿਹੇ ਵਿੱਚ ਮੈਂ ਵਸੀਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਉਨ੍ਹਾਂ ਲੋਕਾਂ ਵਰਗਾ ਨਹੀਂ ਹੈ।"
ਵਸੀਮ ਜਾਫ਼ਰ ਦੇ ਕ੍ਰਿਕੇਟ ਨੂੰ ਕਾਫ਼ੀ ਬਾਰੀਕੀ ਨਾਲ ਦੇਖਣ ਵਾਲੇ ਖੇਡ ਪੱਤਰਕਾਰ ਵਿਜੈ ਲੋਕਪੱਲੀ ਮੰਨਦੇ ਹਨ ਕਿ ਇਸ ਵਿਵਾਦ ਨਾਲ ਵਸੀਮ ਜਾਫ਼ਰ ਦੇ ਸਮਾਜਿਕ ਵੱਕਾਰ ਨੂੰ ਠੇਸ ਪਹੁੰਚੀ ਹੈ।
ਲੋਕਪੱਲੀ ਕਹਿੰਦੇ ਹਨ, "ਕਈ ਲੋਕ ਉਹ ਮੰਨਣਗੇ, ਜੋ ਐਸੋਸੀਏਸ਼ਨ ਨੇ ਕਿਹਾ ਹੈ, ਇਹ ਕਿੰਨੇ ਲੋਕ ਪੜ੍ਹਨਗੇ ਕਿ ਵਸੀਮ ਜਾਫ਼ਰ ਨੇ ਕੀ ਕਿਹਾ ਹੈ। ਪਰ ਮੈਂ ਇੰਨਾਂ ਜਾਣਦਾ ਹਾਂ ਕਿ ਖਿਡਾਰੀਆਂ ''ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਬਹੁਤ ਹੀ ਗ਼ਲਤ ਗੱਲ ਹੈ।"
ਕ੍ਰਿਕਟ ਪ੍ਰਬੰਧਨ ਨਾਲ ਜੁੜਿਆ ਵਿਵਾਦ
ਕੁਝ ਸਮਾਂ ਪਹਿਲਾਂ ਉੱਤਰਾਖੰਡ ਟੀਮ ਦੇ ਕੋਚ ਬਣੇ ਵਸੀਮ ਜਾਫ਼ਰ ਨੇ ਐਸੋਸੀਏਸਨ ਦੇ ਨਾਲ ਵਿਵਾਦ ਹੋਣ ਤੋਂ ਬਾਅਦ ਆਪਣੇ ਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਮਹਿਮ ਵਰਮਾ ਤੋਂ ਲੈ ਕੇ ਨਵਨੀਤ ਮਿਸ਼ਰਾ ਦੇ ਵੀ ਇਲਜ਼ਾਮ ਹਨ ਕਿ ਉਹ ਸਤਿਕਾਰ ਨਾਲ ਗੱਲ ਨਹੀਂ ਕਰਦੇ ਸਨ।
ਵਸੀਮ ਜਾਫ਼ਰ ਨੇ ਪ੍ਰਬੰਧਨ ਨਾਲ ਜੁੜੇ ਸਾਰੇ ਇਲਜ਼ਾਮਾਂ ''ਤੇ ਆਪਣਾ ਪੱਖ ਦੱਸ ਦਿੱਤਾ ਹੈ।
ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਜਾਫ਼ਰ ਨੇ ਕਿਹਾ,"ਇਹ ਦਿਲ ਤੋੜਨ ਵਾਲਾ ਅਤੇ ਦੁੱਖ ਭਰਿਆ ਹੈ। ਮੈਂ ਪੂਰੀ ਲਗਨ ਨਾਲ ਕੰਮ ਕੀਤਾ ਅਤੇ ਉੱਤਰਾਖੰਡ ਦੇ ਕੋਚ ਦੇ ਅਹੁਦੇ ਲਈ ਸਮਰਪਿਤ ਸੀ। ਮੈਂ ਹਮੇਸਾਂ ਸਹੀ ਕੈਂਡੀਡੇਟ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਮੈਨੂੰ ਲੱਗਣ ਲੱਗਿਆ ਸੀ ਕਿ ਮੈਂ ਹਰ ਛੋਟੀ ਚੀਜ਼ ਲਈ ਲੜ ਰਿਹਾ ਸੀ। ਚੋਣਕਾਰਾਂ ਦਾ ਇੰਨਾਂ ਦਖ਼ਲ ਸੀ ਕਿ ਕਈ ਵਾਰ ਜੋ ਖਿਡਾਰੀ ਕਾਬਲ ਨਹੀਂ ਹਨ ਉਨ੍ਹਾਂ ਨੂੰ ਅੱਗੇ ਵਧਾਇਆ ਜਾਂਦਾ ਸੀ।"
"ਆਖ਼ਰੀ ਦਿਨਾਂ ਵਿੱਚ ਉਨ੍ਹਾਂ ਲੋਕਾਂ ਨੇ ਵਿਜੈ ਹਜ਼ਾਰੇ ਟਰਾਫ਼ੀ ਲਈ ਬਿਨਾ ਮੈਨੂੰ ਦੱਸਿਆਂ ਟੀਮ ਚੁਣ ਲਈ। ਉਨ੍ਹਾਂ ਨੇ ਕਪਤਾਨ ਬਦਲ ਦਿੱਤਾ, 11 ਖਿਡਾਰੀ ਬਦਲ ਦਿੱਤੇ ਗਏ, ਜੇ ਚੀਜ਼ਾਂ ਇਸ ਤਰੀਕੇ ਨਾਲ ਚੱਲਣਗੀਆਂ, ਤਾਂ ਕੋਈ ਕਿਸ ਤਰ੍ਹਾਂ ਕੰਮ ਕਰੇਗਾ? ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਟੀਮ ਦੀ ਚੋਣ ਕਰਨੀ ਚਾਹੀਦੀ ਹੈ, ਪਰ ਜੇ ਤੁਸੀਂ ਮੇਰੀ ਸਲਾਹ ਨਹੀਂ ਲਓਗੇ, ਤਾਂ ਮੇਰੇ ਉੱਥੇ ਹੋਣ ਦਾ ਕੀ ਅਰਥ ਹੈ।"
ਆਪਣੇ ਉੱਤੇ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਲੱਗੇ ਇਲਜ਼ਾਮਾਂ ''ਤੇ ਉਨ੍ਹਾਂ ਨੇ ਕਿਹਾ, "ਇਹ ਬਹੁਤ ਦੁੱਖ ਭਰਿਆ ਹੈ ਕਿ ਮੈਨੂੰ ਇਥੇ ਬੈਠ ਕੇ ਫ਼ਿਰਕਾਪ੍ਰਸਤੀ ਦੇ ਐਂਗਲ ਬਾਰੇ ਗੱਲ ਕਰਨੀ ਪੈ ਰਹੀ ਹੈ। ਇੱਕ ਵਿਅਕਤੀ ਜੋ 15-20 ਸਾਲਾਂ ਤੋਂ ਕ੍ਰਿਕੇਟ ਖੇਡ ਰਿਹਾ ਹੈ, ਉਸ ਨੂੰ ਇਹ ਸਭ ਪੁੱਛਿਆ ਜਾ ਰਿਹਾ ਹੈ, ਇਹ ਬੇਬੁਨਿਆਦ ਇਲਜ਼ਾਮ ਹਨ।"
ਉਨ੍ਹਾਂ ਅੱਗੇ ਕਿਹਾ, "ਇਹ ਦੂਜੇ ਮੁੱਦਿਆਂ ਨੂੰ ਲਕਾਉਣ ਦੀ ਕੋਸ਼ਿਸ਼ ਹੈ। ਮੈਂ ਇੱਜ਼ਤ ਨਾਲ ਕ੍ਰਿਕਟ ਖੇਡਿਆ ਹੈ। ਮੈਂ ਅਸਤੀਫ਼ਾ ਦਿੱਤਾ ਕਿਉਂਕਿ ਮੈਂ ਖੁਸ਼ ਨਹੀਂ ਸੀ, ਜੇ ਮੈਂ ਫ਼ਿਰਕਾਪ੍ਰਸਤ ਸੀ, ਤਾਂ ਮੈਨੂੰ ਬਰਖ਼ਾਸਤ ਕੀਤਾ ਜਾਂਦਾ, ਹੁਣ ਜਦੋਂ ਮੈਂ ਅਸਤੀਫ਼ਾ ਦੇ ਦਿੱਤਾ ਹੈ, ਤਾਂ ਇਹ ਮੁੱਦੇ ਖੜ੍ਹੇ ਕੀਤੇ ਜਾ ਰਹੇ ਹਨ।"
ਪਰ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਚ ਅਤੇ ਕ੍ਰਿਕੇਟ ਪ੍ਰਬੰਧਕਾਂ ਦਰਮਿਆਨ ਵਿਵਾਦ ਹੋਇਆ ਹੋਵੇ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ, ਕੀ ਇਸ ਤੋਂ ਪਹਿਲਾਂ ਵੀ ਕਦੀ ਕਿਸੇ ਕੋਚ ਨੂੰ ਇਸ ਤਰ੍ਹਾਂ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਹੈ?
ਲੋਕਪੱਲੀ ਮੰਨਦੇ ਹਨ ਕਿ ਅਜਿਹੀ ਕਦੀ ਨਹੀਂ ਹੋਇਆ ਹੈ ਕਿ ਕੋਚ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹੋਣ।
ਉਹ ਕਹਿੰਦੇ ਹਨ, "ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਚ ਅਤੇ ਕ੍ਰਿਕਟ ਪ੍ਰਬੰਧਕਾਂ ਦਰਮਿਆਨ ਟਕਰਾਅ ਹੋਇਆ ਹੋਵੇ। ਕਿਉਂਕਿ ਕ੍ਰਿਕੇਟ ਪ੍ਰਬੰਧਕ ਹਮੇਸ਼ਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਕਿਸੇ ਚਹੇਤੇ ਨੂੰ ਖਿਡਾ ਦਿੱਤਾ ਜਾਵੇ। ਇਹ ਅਸੀਂ ਹਮੇਸ਼ਾਂ ਸੁਣਦੇ ਹਾਂ ਅਤੇ ਹੁੰਦਾ ਆਇਆ ਹੈ। ਗ੍ਰੇਗ ਚੈਪਲ ਵਰਗੇ ਕੋਚ ਦਾ ਬੀਸੀਸੀਆਈ ਨਾਲ ਟਕਰਾਅ ਹੋ ਗਿਆ ਸੀ। ਟੀਮ ਦੇ ਖਿਡਾਰੀਆਂ ਨੇ ਉਨ੍ਹਾਂ ਖ਼ਿਲਾਫ਼ ਵਿਦਰੋਹ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੱਢਿਆ ਗਿਆ ਸੀ।"
ਉਨ੍ਹਾਂ ਅੱਗੇ ਕਿਹਾ, "ਪਰ ਹੁਣ ਜੋ ਕੁਝ ਸਾਹਮਣੇ ਆ ਰਿਹਾ ਹੈ ਕਿ ਕਿਸੇ ਅਖ਼ਬਾਰ ਤੋਂ ਫ਼ੋਨ ਆ ਗਿਆ ਅਤੇ ਇਹ ਸਭ ਹੋ ਗਿਆ। ਸਕੱਤਰ ਉਸ ਸਮੇਂ ਕੀ ਕਰ ਰਹੇ ਸਨ ਜਦੋਂ ਇਹ ਸਭ ਹੋ ਰਿਹਾ ਸੀ। ਹੁਣ ਜਦੋਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਪ੍ਰਬੰਧਕਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਕੰਮ ਵਿੱਚ ਖੁੰਝ ਗਏ।"
ਅਨਿਲ ਕੁੰਬਲੇ ਤੋਂ ਲੈ ਕੇ ਮਨੋਜ ਤਿਵਾਰੀ ਵਰਗੇ ਕ੍ਰਿਕੇਟ ਖਿਡਾਰੀਆਂ ਨੇ ਵਸੀਮ ਜਾਫ਼ਰ ਦੇ ਪੱਖ ਵਿੱਚ ਟਵੀਟ ਕੀਤਾ ਹੈ। ਇਰਫ਼ਾਨ ਪਠਾਨ ਨੇ ਜਾਫ਼ਰ ਦੇ ਸਮਰਥਨ ਵਿੱਚ ਟਵੀਟ ਕਰਦਿਆਂ ਕਿਹਾ ਹੈ , "ਇਹ ਮੰਦਭਾਗਾ ਹੈ ਕਿ ਤੈਨੂੰ ਇਸਦੀ ਸਫ਼ਾਈ ਦੇਣੀ ਪਈ।"
https://twitter.com/WasimJaffer14/status/1359541824419893252
https://twitter.com/tiwarymanoj/status/1359810269837418496
ਪਰ ਇਸ ਟਵੀਟ ਤੋਂ ਬਾਅਦ ਪਠਾਨ ਨੂੰ ਜਾਫ਼ਰ ਦੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ।
https://twitter.com/beastieboy07/status/1359809210360373258

ਇਹ ਵੀ ਪੜ੍ਹੋ:
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਇਨਾਂ ਕੈਮਰੇ ''ਤੇ ਬੁਲਾਈਆਂ''''
- ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਕੀ ਕਿਹਾ
- ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ
https://www.youtube.com/watch?v=tUHaC3km5eM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''14944147-3d83-4f2f-b3f2-96c852598ad1'',''assetType'': ''STY'',''pageCounter'': ''punjabi.india.story.56061105.page'',''title'': ''ਕ੍ਰਿਕਟਰ ਵਸੀਮ ਜਾਫ਼ਰ \''ਤੇ ਟੀਮ \''ਚ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮਾਂ ਦਾ ਸੱਚ ਕੀ ਹੈ'',''author'': ''ਅਨੰਤ ਪ੍ਰਕਾਸ਼'',''published'': ''2021-02-14T10:51:00Z'',''updated'': ''2021-02-14T10:51:00Z''});s_bbcws(''track'',''pageView'');