ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲੇ ਲਿਜਾ ਕੇ ਦਿੱਲੀ ਪੁਲਿਸ ਵੱਲੋਂ ਘਟਨਾਵਾਂ ਦੀ ਪੁਨਰ ਸਿਰਜਣਾ -ਪ੍ਰੈੱਸ ਰਿਵੀਊ

Sunday, Feb 14, 2021 - 09:49 AM (IST)

ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲੇ ਲਿਜਾ ਕੇ ਦਿੱਲੀ ਪੁਲਿਸ ਵੱਲੋਂ ਘਟਨਾਵਾਂ ਦੀ ਪੁਨਰ ਸਿਰਜਣਾ -ਪ੍ਰੈੱਸ ਰਿਵੀਊ

26 ਜਨਵਰੀ ਦੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐੱਸਆਈਟੀ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲਾਲ ਕਿਲੇ ਉੱਪਰ ਲੈ ਕੇ ਗਈ ਅਤੇ ਉਨ੍ਹਾਂ ਦੀ ਮਦਦ ਨਾਲ ਉਸ ਦਿਨ ਦੇ ਘਟਨਾਕ੍ਰਮ ਦੀ ਪੁਨਰ ਸਿਰਜਣਾ ਕੀਤੀ।

Click here to see the BBC interactive

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਿਸ ਵੱਲੋਂ ਅਜਿਹੀ ਕਾਰਵਾਈ ਘਟਨਾਕ੍ਰਮ ਨੂੰ ਸਮਝਣ ਲਈ ਅਤੇ ਖੱਪੇ ਭਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

ਇਨ੍ਹਾਂ ਦੋਵਾਂ ਨੂੰ ਸੋਮਵਾਰ ਅਤੇ ਮੰਗਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਮੁਤਾਬਕ ਉਸ ਦਿਨ ਜੋ ਕੁਝ ਲਾਲ ਕਿਲੇ ਉੱਪਰ ਹੋਇਆ ਇਸ ਵਿੱਚ ਇਨ੍ਹਾਂ ਦੋਵਾਂ ਦੀ ਮੁੱਖ ਭੂਮਿਕਾ ਹੈ।

https://twitter.com/ANI/status/1360469792935739393

ਈਰਾਨ -ਅਫ਼ਗਾਨ ਸਰਹੱਦ ''ਤੇ ਤੇਲ ਦੇ ਟੈਂਕਰਾਂ ਨੂੰ ਅੱਗ

ਈਰਾਨ-ਅਫ਼ਗ਼ਾਨਿਸਤਾਨ ਸਰਹੱਦ ਉੱਪਰ ਤੇਲ ਦੇ ਟੈਂਕਰਾਂ ਨੂੰ ਭਿਆਨਕ ਅੱਗ ਲੱਗਣ ਨਾਲ ਦਰਜਨਾਂ ਜਣੇ ਜ਼ਖਮੀ ਹੋ ਗਏ ਹਨ।

ਸਥਾਨਕ ਅਫ਼ਗ਼ਾਨ ਅਧਿਕਾਰੀਆਂ ਦੇ ਮੁਤਾਬਕ ਸਰਹੱਦ ਪਾਰ ਕਰਕੇ ਟਰੱਕ ਟੈਕਸ ਦੇ ਦਫ਼ਤਰ ਦੇ ਕੋਲ ਖੜ੍ਹੇ ਸਨ। ਇਨ੍ਹਾਂ ਵਿੱਚੋਂ ਕਈ ਟਰੱਕ ਅੱਗ ਦੀ ਲਪੇਟ ਵਿੱਚ ਆ ਗਏ।

ਖ਼ਬਰ ਏਜੰਸੀ ਰਾਇਟਰਜ਼ ਦੇ ਮੁਤਾਬਕ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੇ ਜਾ ਰਹੇ ਵੀਡੀਓਜ਼ ਵਿੱਚ ਹੇਰਾਤ ਸੂਬੇ ਦੇ ਇਸਲਾਮ ਕਾਲਾ ਸ਼ਹਿਰ ਦੇ ਕੋਲ ਚੂੰਗੀ ਏਰੀਆ ਦੇ ਕੋਲ ਧੂੰਏ ਦਾ ਬੱਦਲ ਉਠਦਾ ਦੇਖਿਆ ਗਿਆ।

ਰਾਇਟਰਜ਼ ਨੇ ਹੇਰਾਤ ਦੇ ਗਵਰਨਰ ਵਹੀਦ ਕ਼ਤਲੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਅੱਗ ਉੱਪਰ ਕਾਬੂ ਪਾਉਣ ਲਈ ਈਰਾਨੀ ਅਧਿਕਾਰੀਆਂ ਅਤੇ ਨਾਟੋ ਦੀ ਅਗਵਾਈ ਵਾਲੇ ਅਫ਼ਗ਼ਾਨ ਸੁਰੱਖਿਆ ਦਸਤਿਆਂ ਨੂੰ ਬੇਨਤੀ ਕੀਤੀ ਗਈ ਹੈ।

https://twitter.com/Reuters/status/1360631091829354502

ਅਧਿਕਾਰੀਆਂ ਨੇ ਸਰਹੱਦ ਉੱਪਰ ਫਾਇਰ ਇੰਜਣ ਅਤੇ ਐਂਬੂਲੈਂਸ ਵੀ ਭੇਜੇ ਹਨ ਪਰ ਅੱਗ ''ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।

ਇਸਮਾਈਲ ਕਾਲੇ ਖ਼ਾਂ ਬਾਰਡਰ ਹੇਰਾਤ ਤੋਂ 75 ਮੀਲ ਪੱਛਮ ਵੱਲ ਹੈ ਅਤੇ ਅਫ਼ਗ਼ਾਨਿਸਤਾ ਅਤੇ ਈਰਾਨ ਦੇ ਵਿਚਕਾਰ ਇੱਕ ਬੇਹੱਦ ਆਮ ਕੌਮਾਂਤਰੀ ਲਾਂਘਾ ਮੰਨਿਆ ਜਾਂਦਾ ਹੈ।

ਸੰਭਵ ਹੈ ਤਾਂ ਮੈਕੇ ਤੇ ਪੈਰੋਲ ਦੇਣ ਦੀ ਨੀਤੀ ਬਣਾਓ

ਪੰਜਾਬ ਅਤੇ ਹਰਿਆਣਾ ਹਾਈਕੋਰਟ
BBC

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇ ਸੰਭਵ ਹੋਵੇ ਮੌਕੇ ਉੱਪਰ ਹੀ ਪੈਰੋਲ ਬਾਰੇ ਫ਼ੈਸਲੇ ਦੀ ਨੀਤੀ ਬਣਾਈ ਜਾਵੇ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਵਿੱਚ ਬੈਂਚ, ਪਟੀਸ਼ਨਰ ਰਾਜਵੀਰ ਸਿੰਘ ਦੀ ਅਪੀਲ ਉੱਪਰ ਸੁਣਵਾਈ ਕਰ ਰਿਹਾ ਸੀ ਜੋ ਕਿ ਆਪਣੀ ਪੈਰੋਲ ਦੇ ਫ਼ੈਸਲੇ ਵਿੱਚ ਦੇਰੀ ਤੋਂ ਦੁਖੀ ਹੋ ਕਿ ਅਦਾਲਤ ਪਹੁੰਚੇ ਸਨ।

ਅਦਾਲਤ ਨੇ ਇਸ ਸਬੰਧ ਵਿੱਚ ਸਰਕਾਰ ਨੂੰ ਅਗਲੀ ਤਰੀਕ 19 ਫ਼ਰਵਰੀ ਤੱਕ ਇਸ ਮਾਮਲੇ ਵਿੱਚ ਐਫ਼ੀਡੈਵਿਟ ਦਾਇਰ ਕਰਨ ਨੂੰ ਕਿਹਾ ਹੈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bed1b77a-5613-4b19-8776-c8fc474d1062'',''assetType'': ''STY'',''pageCounter'': ''punjabi.india.story.56059163.page'',''title'': ''ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲੇ ਲਿਜਾ ਕੇ ਦਿੱਲੀ ਪੁਲਿਸ ਵੱਲੋਂ ਘਟਨਾਵਾਂ ਦੀ ਪੁਨਰ ਸਿਰਜਣਾ -ਪ੍ਰੈੱਸ ਰਿਵੀਊ'',''published'': ''2021-02-14T04:05:58Z'',''updated'': ''2021-02-14T04:05:58Z''});s_bbcws(''track'',''pageView'');

Related News