ਕੇਵੀਐੱਲ ਪਵਾਨੀ ਕੁਮਾਰੀ - 8 ਸਾਲ ਦੀ ਉਮਰ ''''ਚ ਵੇਟਲਿਫ਼ਟਿੰਗ ਸ਼ੁਰੂ ਕਰਨ ਵਾਲੀ ਪਵਾਨੀ ਨੇ ਗਰੀਬੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ

02/03/2021 7:04:22 PM

ਪਵਨਾ ਕੁਮਾਰੀ
BBC
ਵੇਟਲਿਫ਼ਟਰ ਪਵਨਾ ਕੁਮਾਰੀ

ਨੌਜਵਾਨ ਭਾਰਤੀ ਵੇਟਲਿਫ਼ਟਰ ਕੇਵੀਐੱਲ ਪਵਾਨੀ ਕੁਮਾਰੀ ਨੇ ਭਾਰ ਚੁੱਕਣੇ ਉਸ ਉਮਰ ''ਚ ਸ਼ੁਰੂ ਕੀਤੇ ਜਿਸ ਉਮਰ ''ਚ ਆਮ ਬੱਚੇ ਆਪਣੇ ਬਸਤਿਆਂ ਦਾ ਭਾਰ ਚੁੱਕਣ ''ਚ ਵੀ ਔਖਾ ਮਹਿਸੂਸ ਕਰਦੇ ਹਨ।

ਕੁਮਾਰੀ ਇਸ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ, ਜਿਹੜੇ ਆਪਣੀ ਚੁਸਤ-ਫ਼ੁਰਤ ਧੀ ਦੀ ਊਰਜਾ ਨੂੰ ਚੰਗੀ ਸੇਧ ਦੇਣਾ ਚਾਹੁੰਦੇ ਸਨ।

ਆਂਧਰ ਪ੍ਰਦੇਸ਼ ਦੇ ਜ਼ਿਲ੍ਹੇ ਵਿਸ਼ਾਖਾਪਟਨਮ ਵਿੱਚ ਪੈਂਦੇ ਪਿੰਡ ਜੀ ਕੋਠਾਪੱਲੀ ਦੇ ਇਸ ਪਰਿਵਾਰ ਨੇ ਕੁਮਾਰੀ ਨੂੰ ਸਾਲ 2011 ਵਿੱਚ ਹੈਦਰਾਬਾਦ ਵਿੱਚ ਤੇਲੰਗਾਨਾ ਖੇਡ ਅਕੈਡਮੀ ਵਿੱਚ ਦਾਖ਼ਲ ਕਰਵਾ ਦਿੱਤਾ। ਉਹ ਉਸ ਸਮੇਂ ਮਹਿਜ਼ ਅੱਠ ਸਾਲਾਂ ਦੀ ਸੀ।

ਇਹ ਵੀ ਪੜ੍ਹੋ:

ਕੁਮਾਰੀ ਅਤੇ ਉਸਦੇ ਪਰਿਵਾਰ ਦੀ ਵਚਨਬੱਧਤਾ ਨੂੰ ਫ਼ਲ ਮਿਲਣਾ ਸ਼ੁਰੂ ਹੋਇਆ ਜਦੋਂ ਉਸ ਨੇ ਸੂਬਾ ਅਤੇ ਕੌਮੀ ਪੱਧਰ ''ਤੇ ਉਸ ਦੀ ਉਮਰ ਵਰਗ ਦੇ ਟੂਰਨਾਮੈਂਟਾਂ ਵਿੱਚ ਅਖਾੜੇ ''ਚ ਆਪਣੀ ਜਿੱਤ ''ਤੇ ਮੋਹਰ ਲਾਉਣੀ ਸ਼ੁਰੂ ਕਰ ਦਿੱਤੀ।

ਸਾਲ 2020 ਉਸ ਲਈ ਸ਼ਾਨਦਾਰ ਸਾਬਿਤ ਹੋਇਆ ਕਿਉਂਕਿ ਉਸ ਨੇ ਟਸ਼ਕੈਂਟ, ਉਜ਼ਬੈਕਿਸਤਾਨ ਵਿੱਚ ਹੋਈਆਂ ਏਸ਼ੀਅਨ ਯੂਥ ਐਂਡ ਜੂਨੀਅਰ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਜੂਨੀਅਰ ਅਤੇ ਯੂਥ ਵਰਗ ''ਚ ਦੋ ਚਾਂਦੀ ਦੇ ਤਗਮਿਆਂ ''ਤੇ ਦਾਅਵੇਦਾਰੀ ਕੀਤੀ।

ਉਤਰਾਅ ਚੜਾਅ ਭਰਿਆ ਸਫ਼ਰ

ਸ਼ਹਿਰੀ ਸਹੂਲਤਾਂ ਤੋਂ ਦੂਰ ਦੇ ਇਲਾਕੇ ਨਾਲ ਸਬੰਧਿਤ ਹੋਣ ਕਾਰਨ ਕੁਮਾਰੀ ਲਈ ਖੇਡਾਂ ਦੀ ਸਿਖਲਾਈ ਦੀਆਂ ਸੁਵਿਧਾਵਾਂ ਤੱਕ ਪਹੁੰਚ ਇੱਕ ਵੱਡੀ ਚੁਣੌਤੀ ਸੀ। ਇਸ ਦਾ ਨਤੀਜਾ ਸੀ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਮਾਸੂਮ ਉਮਰ ''ਚ ਹੀ ਘਰ ਤੋਂ ਦੂਰ ਭੇਜਣ ਦਾ ਔਖਾ ਫ਼ੈਸਲਾ ਲਿਆ।

ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੋਚ ਬੀ ਮਨੀਕਿਆਲ ਰਾਓ ਨੇ ਅਕੈਡਮੀ ਵਿੱਚ ਕੁਮਾਰੀ ਨੂੰ ਆਪਣੀ ਛਤਰ ਛਾਇਆ ਵਿੱਚ ਰੱਖਿਆ। ਉੱਭਰਦੀ ਵੇਟਲਿਫ਼ਟਰ ਦਾ ਕਹਿਣਾ ਹੈ ਕਿ ਕੋਚ ਵੱਲੋਂ ਦਿੱਤੀ ਗਈ ਸੇਧ ਨੇ ਉਸ ਦੇ ਖਿਡਾਰਨ ਬਣਨ ਵਿੱਚ ਮਦਦ ਕੀਤੀ।

ਅਕੈਡਮੀ ਵਿੱਚ ਰਹਿੰਦੇ ਹੋਏ, ਉਸ ਦੀ ਇੰਨੀ ਵਚਨਬੱਧਤਾ ਸੀ ਕਿ ਛੁੱਟੀਆਂ ਦੌਰਾਨ ਵਾਪਸ ਪਿੰਡ ਵਿੱਚ ਆਪਣੇ ਘਰ ਜਾਣ ਦੀ ਥਾਂ ਉਹ ਅਕੈਡਮੀ ਦੇ ਬਾਹਰ ਪ੍ਰਬੰਧ ਕਰਕੇ ਰਹਿੰਦੀ ਅਤੇ ਮੁਕਾਬਲਿਆਂ ਲਈ ਤਿਆਰੀ ਕਰਦੀ।

ਹਾਲਾਂਕਿ ਕੁਮਾਰੀ ਦੀ ਸਿਖਲਾਈ ਲੀਹ ''ਤੇ ਸੀ। ਜ਼ਿੰਦਗੀ, ਉਸ ਦੇ ਕਿਰਦਾਰ ਦੀ ਤਾਕਤ ਦੀ ਅਖਾੜੇ ਅਤੇ ਉਸ ਦੇ ਬਾਹਰ ਪਰਖ਼ ਕਰ ਰਹੀ ਸੀ। ਉਸ ਦੇ ਪਿਤਾ ਇੱਕ ਗ਼ਰੀਬ ਕਿਸਾਨ ਹਨ ਅਤੇ ਸਾਲ 2018 ਵਿੱਚ ਮੁਸ਼ਕਿਲ ਸਮਾਂ ਦੇਖਿਆ, ਉਹ ਆਪਣੀ ਖ਼ਰਾਬ ਸਿਹਤ ਕਾਰਨ ਇਸ ਦੌਰਾਨ ਕੰਮ ਨਾ ਕਰ ਸਕੇ।

ਇਹ ਵੀ ਪੜ੍ਹੋ:

ਇਸ ਦਾ ਨਤੀਜਾ ਆਰਥਿਕ ਦਿੱਕਤਾਂ ਸਨ, ਜਿਸ ਕਾਰਨ ਕੁਮਾਰੀ ਦਾ ਧਿਆਨ ਹਟਿਆ। ਉਸ ਦਾ ਕੁਝ ਸਮਾਂ ਖ਼ਾਲ੍ਹੀ ਲੰਘਿਆ ਜੋ 2019 ਤੱਕ ਜਾਰੀ ਰਿਹਾ।

ਦਲੇਰਾਨਾ ਵਾਪਸੀ

ਜਦੋਂ ਕੁਮਾਰੀ ਦਾ ਪਰਿਵਾਰ ਉਸ ਨੂੰ ਆਰਥਿਕ ਮਦਦ ਦੇਣ ਦੇ ਸਮਰੱਥ ਨਹੀਂ ਸੀ, ਉਸ ਸਮੇਂ ਵੀ ਪਰਿਵਾਰ ਵੱਲੋਂ ਮਾਨਸਿਕ ਅਤੇ ਭਾਵੁਕ ਸਹਿਯੋਗ ਦੀ ਕਮੀ ਨਹੀਂ ਸੀ।

ਆਖ਼ਰ ਉਸ ਨੇ ਬਿਹਾਰ ਦੇ ਬੋਧ ਗਿਆ ਵਿੱਚ ਹੋਈ 2019 ਯੂਥ (ਸਬ ਜੂਨੀਅਰ ਬੁਆਏਜ਼ ਐਂਡ ਗਰਲਜ਼), 56ਵੀਆਂ ਮਰਦਾਂ ਅਤੇ 32ਵੀਆਂ ਔਰਤਾਂ (ਜੂਨੀਅਰ) ਨੈਸ਼ਨਲ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਨਾਲ ਮੁੜ ਵਾਪਸੀ ਕੀਤੀ।

ਉਸ ਨੂੰ ਬਿਹਤਰੀਨ ਲਿਫ਼ਟਰ ਦਾ ਸਨਮਾਨ ਮਿਲਿਆ ਅਤੇ ਉਸ ਨੇ ਯੂਥ ਸੈਕਸ਼ਨ ਵਿੱਚ ਦੋ ਟੂਰਨਾਮੈਂਟ ਰਿਕਾਰਡ ਵੀ ਬਣਾਏ।

ਬੋਧ ਗਿਆ ਵਿਚਲੀ ਕਾਰਗੁਜ਼ਾਰੀ ਕੁਮਾਰੀ ਦਾ ਉਤਸ਼ਾਹ ਵਧਾਉਣ ਵਿੱਚ ਅਹਿਮ ਸਾਬਿਤ ਹੋਈ, ਕਿਉਂਕਿ ਉਸ ਨੇ ਸਾਲ 2020 ਵਿੱਚ ਟਸ਼ਕੈਂਟ, ਉਜ਼ਬੈਕਿਸਤਾਨ ਵਿੱਚ ਹੋਈ ਏਸ਼ੀਅਨ ਯੂਥ ਐਂਡ ਜੂਨੀਅਰ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਵੀ ਇਹ ਹੀ ਰਫ਼ਤਾਰ ਜਾਰੀ ਰੱਖੀ।

ਉਸ ਨੇ ਆਪਣੇ ਪਹਿਲੇ ਕੌਮਾਂਤਰੀ ਟੂਰਨਾਮੈਂਟ ਵਿੱਚ ਯੂਥ ਅਤੇ ਜੂਨੀਅਰ ਦੋਵਾਂ ਵਰਗਾਂ ਵਿੱਚ ਚਾਂਦੀ ਦੇ ਤਗਮੇ ਜਿੱਤੇ।

ਖੇਡਾਂ
Getty Images

ਟਸ਼ਕੈਂਟ ਦੀ ਕਾਮਯਾਬੀ ਨੇ ਕੁਮਾਰੀ ਲਈ ਮਾਨਤਾ ਲਿਆਂਦੀ, ਉਹ ਇਸ ਨੂੰ ਲੰਬੇ ਸਫ਼ਰ ਦੀ ਮਹਿਜ਼ ਸ਼ੁਰੂਆਤ ਵਜੋਂ ਮੰਨਦੀ ਹੈ।

ਉਹ ਕਹਿੰਦੀ ਹੈ ਕਿ ਉਸ ਦਾ ਸੁਫ਼ਨਾ ਦੇਸ ਲਈ ਓਲੰਪਿਕ ਸੋਨ ਤਗਮਾ ਜਿੱਤਣ ਦਾ ਹੈ ਅਤੇ ਉਹ ਇਸ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਹੈ।

ਕੁਮਾਰੀ ਮੁਤਾਬਕ, ਖਿਡਾਰਨਾਂ ਲਈ ਸਿਖਲਾਈ ਅਹਿਮ ਹੈ ਪਰ ਇੱਕ ਕਾਮਯਾਬ ਕਰੀਅਰ ਲਈ ਨੈਤਿਕ ਅਤੇ ਵਿੱਤੀ ਮਦਦ ਸਭ ਤੋਂ ਵੱਧ ਅਹਿਮ ਹੈ।

ਉਹ ਨੌਜਵਾਨ ਖਿਡਾਰਨਾਂ ਨੂੰ ਉੱਚੇ ਪੱਧਰ ਦਾ ਪ੍ਰਦਰਸ਼ਨ ਕਰਨਯੋਗ ਬਣਨ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੋਵਾਂ ''ਤੇ ਕੰਮ ਕਰਨ ਦੀ ਸਲਾਹ ਦਿੰਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=NoE-I8Mkv9M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c727e8dc-ecc0-469b-9eee-b3b589ad75d4'',''assetType'': ''STY'',''pageCounter'': ''punjabi.india.story.55879090.page'',''title'': ''ਕੇਵੀਐੱਲ ਪਵਾਨੀ ਕੁਮਾਰੀ - 8 ਸਾਲ ਦੀ ਉਮਰ \''ਚ ਵੇਟਲਿਫ਼ਟਿੰਗ ਸ਼ੁਰੂ ਕਰਨ ਵਾਲੀ ਪਵਾਨੀ ਨੇ ਗਰੀਬੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ'',''published'': ''2021-02-03T13:28:45Z'',''updated'': ''2021-02-03T13:28:45Z''});s_bbcws(''track'',''pageView'');

Related News