ਕਿਸਾਨ ਅੰਦੋਲਨ: ਕੌਣ ਹਨ ਬਾਬਾ ਲੱਖਾ ਸਿੰਘ ਜੋ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਾਲਸ ਬਣ ਰਹੇ

01/07/2021 10:48:55 PM

ਕੇਂਦਰ ਸਰਕਾਰ ਨੇ ਜਿਸ ਬਾਬਾ ਲੱਖਾ ਸਿੰਘ ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਸਾਲਸ ਬਣਨ ਲਈ ਕਿਹਾ ਹੈ, ਉਹ ਨਾਨਕਸਰ ਕਲੇਰਾਂ ਦੇ ਮੌਜੂਦਾ ਮੁੱਖ ਸੇਵਾਦਾਰ ਹਨ।

ਨਾਨਕਸਰ ਸੰਪ੍ਰਦਾਇ ਨਾਲ ਸਬੰਧਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦਿੱਲੀ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਾਬਾ ਲੱਖਾ ਸਿੰਘ ਜਿੱਥੇ ਨਾਨਕਸਰ ਸੰਪ੍ਰਦਾਇ ਕਲੇਰਾਂ ਵਿੱਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ, ਉੱਥੇ ਉਹ ਸਰਬ-ਧਰਮ ਸੰਮੇਲਨਾਂ ਰਾਹੀ ਦੁਨੀਆਂ ਭਰ ਵਿੱਚ ਘੁੰਮ ਕੇ ਧਰਮ ਦਾ ਪ੍ਰਚਾਰ ਵੀ ਕਰਦੇ ਹਨ।

ਸਿੱਖ ਧਰਮ ਵਿੱਚ ਵੱਖ-ਵੱਖ ਸੈਕਟਰ ਹਨ, ਜਿਨ੍ਹਾਂ ਨੂੰ ਸੰਪ੍ਰਦਾਇ ਕਿਹਾ ਜਾਂਦਾ ਹੈ। ਇਨ੍ਹਾਂ ਸੰਪ੍ਰਦਾਵਾਂ ਵਿੱਚੋਂ ਇੱਕ ਨਾਨਕਸਰ ਕਲੇਰਾਂ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਜਗਰਾਵਾਂ ਵਿੱਚ ਇਸ ਦਾ ਮੁੱਖ ਗੁਰਦੁਆਰਾ ਹੈ, ਜਿਸ ਨੂੰ ਇਹ ਠਾਠ ਕਹਿੰਦੇ ਹਨ।

ਇਹ ਵੀ ਪੜ੍ਹੋ

ਇਹ ਓਹੀ ਸੰਪ੍ਰਦਾਇ ਹੈ ਜਿਸ ਦੇ ਬਾਬਾ ਰਾਮ ਸਿੰਘ ਨੇ ਪਿਛਲੇ ਦਿਨੀ ਕੁੰਡਲੀ ਬਾਰਡਰ ਉੱਤੇ ਕਿਸਾਨ ਸੰਘਰਸ਼ ਦੌਰਾਨ ਕਥਿਕ ਤੌਰ ਉੱਤੇ ਆਪਣੀ ਜਾਨ ਲੈ ਲਈ ਸੀ।

ਚਰਨਜੀਤ ਸਿੰਘ ਨੇ ਦੱਸਿਆ ਕਿ ਨਾਨਕਸਰ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਸਨ, ਉਨ੍ਹਾਂ ਤੋਂ ਬਾਅਦ ਸੰਤ ਈਸ਼ਰ ਸਿੰਘ ਨੇ ਇਸ ਸੰਪ੍ਰਦਾਇ ਨੂੰ ਵਿਸਥਾਰ ਦਿੱਤਾ।

ਇਹ ਸੰਪ੍ਰਦਾਇ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਲਈ ਕਾਫੀ ਯੋਗਦਾਨ ਦੇ ਰਿਹਾ ਹੈ ਅਤੇ ਇਸ ਦਾ ਇਕੱਲੇ ਪੰਜਾਬ ਹੀ ਨਹੀਂ ਭਾਰਤ ਤੋਂ ਬਾਹਰ ਪੰਜਾਬੀ ਪਰਵਾਸੀ ਭਾਈਚਾਰੇ ਵਿੱਚ ਵੀ ਚੰਗਾ ਅਸਰ ਰਸੂਖ਼ ਹੈ।

ਸਿੰਘੂ ਬੂਾਰਡਰ ਤੋਂ ਕਰ ਚੁੱਕੇ ਹਨ ਸੰਬੋਧਨ

ਬਾਬਾ ਲੱਖਾ ਸਿੰਘ ਵੀ 22 ਦਸੰਬਰ ਨੂੰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।

ਉਸ ਦਿਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ, ''''ਜੈ ਜਵਾਨ ਅਤੇ ਜੈ ਕਿਸਾਨ ਦਾ ਨਾਅਰਾ ਦੇਸ ਵਿੱਚ ਦੋਵਾਂ ਪਾਸੇ ਖ਼ਤਮ ਹੋ ਚੁੱਕਾ ਹੈ। ਸਰਕਾਰ ਨੇ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਾਇਆ। ਜਿਸ ਨੇ ਦੇਸ ਦੁਨੀਆਂ ਦਾ ਪੇਟ ਪਾਲਣਾ ਏ ,ਅੱਜ ਉਹ ਸੜ੍ਹਕਾਂ ਉੱਤੇ ਰੁਲ਼ਿਆ ਫਿਰਦਾ ਏ।''''

ਉਨ੍ਹਾਂ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਦਾ ਵੀ ਸਖ਼ਤ ਨੋਟਿਸ ਲਿਆ ਸੀ।

ਉਨ੍ਹਾਂ ਕਿਹਾ ਸੀ, ''''ਆ ਖਾਲਿਸਤਾਨ ਤਾਂ ਬਣ ਚੁੱਕਾ ਹੈ, ਇਹ ਖਾਲਸਾ ਉਸ ਨੂੰ ਕਹਿੰਦੇ ਹਨ ਜਿਸ ਵਿਚ ਕੋਈ ਮਿਲਾਵਟ ਨਾ ਹੋਵੇ, ਅੱਜ ਸਾਰੀਆਂ ਮਿਲਾਵਟਾਂ ਖ਼ਤਮ ਹੋ ਗਈਆਂ ਹਨ। ਸਾਰੇ ਹਿੰਦੂ ਸਿੱਖ ਮੁਸਲਿਮ ਤੇ ਇਸਾਈ ਇੱਕ ਮੰਚ ਉੱਤੇ ਆ ਗਏ ਹਨ।''''

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ

ਜਗਰਾਓਂ ਦੇ ਕਲੇਰਾਂ ਦੇ ਗੁਰਦੁਆਰਾ ਨਾਨਕਸਰ ਦੇ ਮੁਖੀ ਬਾਬਾ ਲੱਖਾ ਸਿੰਘ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਗਈ।

ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਇਹ ਮੁਲਾਕਾਤ ਹੋਈ। ਜਿਸ ਵਿੱਚ ਇਸਦੇ ਹੱਲ ਨੂੰ ਲੈ ਕੇ ਚਰਚਾ ਹੋਈ।

ਬੈਠਕ ਤੋਂ ਬਾਅਦ ਬਾਬਾ ਲੱਖਾ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''''ਕਿਸਾਨ ਅੰਦੋਲਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਰਹੀ ਹੈ, ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਸੜਕਾਂ ''ਤੇ ਬੈਠੇ ਹਨ। ਮੇਰੇ ਕੋਲ ਇਹ ਸਭ ਦੇਖਿਆ ਨਹੀਂ ਜਾ ਰਿਹਾ।''''

''''ਮੁਲਾਕਾਤ ਦੌਰਾਨ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰ੍ਹਾਂ ਮਸਲਾ ਹੱਲ ਹੋ ਸਕੇ, ਬਹੁਤ ਚੰਗੀ ਗੱਲਬਾਤ ਹੋਈ।''''

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਹੌਸਲਾ ਦਿੱਤਾ ਕਿ ''''ਨਵੇਂ ਪ੍ਰਸਤਾਵ ਭੇਜ ਕੇ ਮਸਲਾ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਹਰ ਫ਼ੈਸਲੇ ਵਿੱਚ ਸਾਡੇ ਨਾਲ ਹਨ।''''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=lfNGEEEtKJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1003653b-93b7-484d-8042-52193f31c953'',''assetType'': ''STY'',''pageCounter'': ''punjabi.india.story.55577488.page'',''title'': ''ਕਿਸਾਨ ਅੰਦੋਲਨ: ਕੌਣ ਹਨ ਬਾਬਾ ਲੱਖਾ ਸਿੰਘ ਜੋ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਾਲਸ ਬਣ ਰਹੇ'',''published'': ''2021-01-07T17:06:03Z'',''updated'': ''2021-01-07T17:07:54Z''});s_bbcws(''track'',''pageView'');

Related News