ਅਮਰੀਕੀ ਸੰਸਦ ਨੇ ਜੋਅ ਬਾਇਡਨ ਦੀ ਜਿੱਤ ਉੱਤੇ ਲਾਈ ਅਧਿਕਾਰਤ ਮੋਹਰ

01/07/2021 4:03:55 PM

ਅਮਰੀਕੀ ਸੰਸਦ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਜੋਅ ਬਾਇਡਨ ਦੀ ਜਿੱਤ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਅਮਰੀਕਾ ਦੇ ਦੋਵਾਂ ਸਦਨਾਂ ਨੇ ਪੈਨਸਿਲਵੇਨੀਆ ਅਤੇ ਐਰੀਜ਼ੋਨਾ ਵਿੱਚ ਵੋਟਾਂ ਦੀ ਗਿਣਤੀ ਦੇ ਸਬੰਧ ਵਿੱਚ ਦਾਇਰ ਇਤਰਾਜ਼ ਨੂੰ ਰੱਦ ਕਰ ਦਿੱਤਾ।

ਇਸਦੇ ਨਾਲ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ''ਤੇ ਸਦਨ ਦੀ ਅਧਿਕਾਰਤ ਮੋਹਰ ਲੱਗ ਗਈ ਹੈ।

ਇਹ ਵੀ ਪੜ੍ਹੋ

ਬਾਇਡਨ ਨੂੰ 306 ਵੋਟਾਂ ਮਿਲਣ ਦੀ ਪੁਸ਼ਟੀ ਕੀਤੀ ਗਈ ਸੀ, ਜਦਕਿ ਜਿੱਤਣ ਲਈ 270 ਵੋਟਾਂ ਦੀ ਜ਼ਰੂਰਤ ਹੁੰਦੀ ਹੈ।

ਅਮਰੀਕੀ ਚੋਣ ਨਤੀਜਿਆਂ ਦੀ ਸੰਸਦ ਵੱਲੋਂ ਪੁਸ਼ਟੀ ਕੀਤੀ ਜਾਂਦੀ ਹੈ, ਇਹ ਸਧਾਰਣ ਪ੍ਰਕਿਰਿਆ ਹੈ ਪਰ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਸੰਸਦ ਭਵਨ ''ਤੇ ਹਮਲਾ ਕੀਤਾ ਅਤੇ ਆਮ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।

ਪਰ ਬਿਲਡਿੰਗ ਨੂੰ ਪ੍ਰਦਰਸ਼ਨਕਾਰੀਆਂ ਤੋਂ ਖਾਲੀ ਕਰਾਉਣ ਤੋਂ ਬਾਅਦ ਸਦਨ ਮੁੜ ਸ਼ੁਰੂ ਹੋ ਗਿਆ ਅਤੇ ਰਾਤ ਭਰ ਚੱਲਣ ਤੋਂ ਬਾਅਦ ਸਦਨ ਨੇ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ''ਤੇ ਆਪਣੀ ਅਧਿਕਾਰਤ ਮੋਹਰ ਲਗਾ ਦਿੱਤੀ ਹੈ।

ਟਰੰਪ
EPA
ਰਾਸ਼ਟਰਪਤੀ ਟਰੰਪ ਨੇ ਇਸ ਅਧਿਕਾਰੀ ਨੂੰ ਸੰਭਾਵਿਤ ਕਾਨੂੰਨੀ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਸੀ

ਜਦੋਂ ਟਰੰਪ ਦੀ ਫੋਨ ਰਿਕਾਰਡਿੰਗ ''ਚ ਹੋਇਆ ਸੀ ਵੱਡਾ ਖੁਲਾਸਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਇੱਕ ਫੋਨ ਰਿਕਾਰਡਿੰਗ ਕੁਝ ਹੀ ਦਿਨਾਂ ਪਹਿਲਾਂ ਸਾਹਮਣੇ ਆਈ ਸੀ ਜਿਸ ਵਿੱਚ ਉਹ ਜੌਰਜੀਆ ਸੂਬੇ ਦੇ ਸੀਨੀਅਰ ਚੋਣ ਅਧਿਕਾਰੀ ਨੂੰ ਆਪਣੀਆਂ ਜਿੱਤਣ ਲਾਇਕ ਵੋਟਾਂ ਦਾ ਇੰਤਜ਼ਾਮ ਕਰਨ ਲਈ ਕਹਿ ਰਹੇ ਸਨ।

ਵਾਸ਼ਿੰਗਟਨ ਪੋਸਟ ਨੇ ਇਹ ਰਿਕਾਰਡਿੰਗ ਜਾਰੀ ਕੀਤੀ ਸੀ। ਇਸ ਵਿੱਚ ਰਾਸ਼ਟਰਪਤੀ ਟਰੰਪ ਰਿਪਬਲੀਕਨ ਸੈਕਟਰੀ ਸਟੇਟ ਬ੍ਰੇਡ ਰੇਫ਼ੇਨਸਪਰਜਰ ਨੂੰ ਕਹਿ ਰਹੇ ਹਨ, "ਮੈਂ ਸਿਰਫ 11780 ਵੋਟਾਂ ਚਾਹੁੰਦਾ ਹਾਂ।"

ਇਸ ਵਿੱਚ, ਰਾਸ਼ਟਰਪਤੀ ਟਰੰਪ ਨੂੰ ਜੌਰਜੀਆ ਦੇ ਸੈਕਟਰੀ ਸਟੇਟ ਉੱਤੇ ਦਬਾਅ ਬਣਾਉਂਦੇ ਸੁਣਿਆ ਜਾ ਸਕਦਾ ਹੈ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਨੇ ਜੌਰਜੀਆ ਦੀ ਚੋਣ ਜਿੱਤ ਲਈ ਹੈ ਅਤੇ ਇਹ ਕਹਿਣ ਵਿੱਚ ਕੋਈ ਗਲਤ ਗੱਲ ਨਹੀਂ ਹੋਵੇਗੀ ਕਿ ਮੁੜ ਗਿਣਤੀ ਕੀਤੀ ਗਈ ਹੈ।

ਜੋਅ ਬਾਇਡਨ - ਕਮਲਾ ਹੈਰਿਸ
Getty Images
ਜੋਅ ਬਾਈਡਨ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ

ਜੋਅ ਬਾਈਡਨ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਚੁੱਕਣਗੇ ਸਹੁੰ

ਸੂਬੇ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਡੈਮੋਕਰੇਟ ਉਮੀਦਵਾਰ ਜੋਅ ਬਾਈਡਨ ਜੇਤੂ ਰਹੇ। ਉਨ੍ਹਾਂ ਨੇ ਕੁੱਲ 306 ਇਲੈਕਟੋਰਲ ਵੋਟਾਂ ਜਿੱਤੀਆਂ ਸੀ ਜਦਕਿ ਟਰੰਪ ਨੇ 232 ਵੋਟਾਂ ਹਾਸਲ ਕੀਤੀਆਂ ਸਨ।

ਹਾਲਾਂਕਿ ਵੋਟ ਪਾਉਣ ਤੋਂ ਬਾਅਦ ਤੋਂ ਹੀ ਰਾਸ਼ਟਰਪਤੀ ਟਰੰਪ ਚੋਣਾਂ ਵਿੱਚ ਵੱਡੇ ਪੱਧਰ ''ਤੇ ਧੋਖਾਧੜੀ ਦਾ ਇਲਜ਼ਾਮ ਲਗਾ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਹੁਣ ਚੋਣ ਨਤੀਜਿਆਂ ਦੀ ਤਸਦੀਕ ਕਰ ਦਿੱਤੀ ਹੈ। ਇਹ ਕੁਝ ਸੂਬਿਆਂ ਵਿੱਚ ਮੁੜ ਗਿਣਤੀ ਕਰਨ ਅਤੇ ਅਪੀਲ ਕਰਨ ਤੋਂ ਬਾਅਦ ਕੀਤਾ ਗਿਆ ਹੈ।

ਯੂਐੱਸ ਦੀਆਂ ਅਦਾਲਤਾਂ ਹੁਣ ਤੱਕ ਜੋਅ ਬਾਇਡਨ ਦੀ ਜਿੱਤ ਦੇ ਵਿਰੁੱਧ ਦਾਇਰ 60 ਪਟੀਸ਼ਨਾਂ ਰੱਦ ਕਰ ਚੁੱਕੀਆਂ ਹਨ।

ਅਮਰੀਕੀ ਕਾਂਗਰਸ ਵਲੋਂ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਬਾਅਦ ਹੁਣ ਜੋਅ ਬਾਈਡਨ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=PGVIP3Ykucg&t=14s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1232ef0d-dcda-4b47-bd34-5ff574382ffe'',''assetType'': ''STY'',''pageCounter'': ''punjabi.international.story.55573672.page'',''title'': ''ਅਮਰੀਕੀ ਸੰਸਦ ਨੇ ਜੋਅ ਬਾਇਡਨ ਦੀ ਜਿੱਤ ਉੱਤੇ ਲਾਈ ਅਧਿਕਾਰਤ ਮੋਹਰ'',''published'': ''2021-01-07T10:21:33Z'',''updated'': ''2021-01-07T10:21:33Z''});s_bbcws(''track'',''pageView'');

Related News