ਕਿਸਾਨ ਅੰਦੋਲਨ: ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਤੋਂ ਸੁਣੋ ਕਿਸਾਨ ਅੰਦੋਲਨ ਦਾ ਹੱਲ - 5 ਅਹਿਮ ਖ਼ਬਰਾਂ
Saturday, Dec 12, 2020 - 10:33 AM (IST)


ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਅਨੁਸਾਰ ਕਿਸਾਨਾਂ ਨੂੰ ਸਿਵਿਲ ਕੋਰਟ ਜਾਣ ਦਾ ਅਧਿਕਾਰ ਨਾ ਮਿਲਣਾ ਸੰਵਿਧਾਨ ਪੱਖੋਂ ਗਲਤ ਹੈ। ਉਨ੍ਹਾਂ ਤੇ ਕੁਝ ਹੋਰ ਸਾਬਕਾ ਜੱਜਾਂ ਨੇ ਸਮੂਹਕ ਤੌਰ ''ਤੇ ਕਿਸਾਨਾਂ ਲਈ ਹਮਾਇਤ ਜਾਰੀ ਕੀਤੀ ਹੈ।
ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਤਹਿਤ ਸਿਵਿਲ ਕੋਰਟ ਜਾਣ ਦਾ ਅਧਿਕਾਰ ਨਾ ਮਿਲਣਾ ਸੰਵਿਧਾਨਕ ਤੌਰ ''ਤੇ ਗਲਤ ਹੈ।
ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦਾ ਰੋਸ ਜਾਇਜ਼ ਹੈ।
ਇਹ ਵੀ ਪੜ੍ਹੋ:
- ਜੇ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਤਾਂ ਭਲਾ ਕਿਸ ਦਾ ਹੋਵੇਗਾ
- ਲਾਹੌਰ ''ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ
- ਭਾਰਤੀ ਹਿੱਤਾਂ ਦੀ ਪੂਰਤੀ ਲਈ ਵਿਸ਼ਵ ਪੱਧਰ ''ਤੇ ਝੂਠੀਆਂ ਖ਼ਬਰਾਂ ਫੈਲਾਉਣ ਦੀ ਮੁਹਿੰਮ ਦੀ ਕਹਾਣੀ
ਜਸਟਿਸ ਰਣਜੀਤ ਸਿੰਘ ਬਰਗਾੜੀ ਕਾਂਡ ਦੀ ਜਾਂਚ ਲਈ ਬਿਠਾਏ ਗਏ ਕਮਿਸ਼ਨ ਦੇ ਮੁਖੀ ਵੀ ਰਹੇ ਹਨ।
ਵੀਡੀਓ ਇੰਟਰਵਿਊ ਦੇਖਣ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਫ਼ੋਨ ਵਿੱਚ ਇੰਝ ਲਿਆਓ
https://www.youtube.com/watch?v=xWw19z7Edrs&feature=youtu.be
ਕਿਸਾਨ ਅੰਦੋਲਨ: ਕਾਨੂੰਨ ਵਾਪਸੀ ਤੋਂ ਲਾਭ ਕਿਸ ਨੂੰ ਹੋਵੇਗਾ
ਹੁਣ ਜਦੋਂ ਭਾਰਤ ਖੁਰਾਕ ਸੰਕਟ ਵਿੱਚੋਂ ਨਿਕਲ ਚੁੱਕਿਆ ਹੈ ਅਤੇ ਕਣਕ ਤੇ ਚਾਵਲ ਦਾ ਉਤਪਾਦਨ ਇੰਨਾਂ ਹੋ ਰਿਹਾ ਹੈ ਕਿ ਰੱਖਣ ਲਈ ਜਗ੍ਹਾ ਨਹੀਂ ਹੈ ਤਾਂ ਸਰਕਾਰ ਨੂੰ ਲੱਗਦਾ ਹੈ ਕਿ ਐਮਐਸਪੀ ਉਨ੍ਹਾਂ ਲਈ ਇੱਕ ਬੋਝ ਹੈ ਅਤੇ ਇਸਦਾ ਕੋਈ ਹੱਲ ਹੋਣਾ ਚਾਹੀਦਾ ਹੈ।
ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਬਣਾਏ ਹਨ ਉਨ੍ਹਾਂ ਵਿੱਚ ਖੇਤੀ ਉਤਪਾਦ ਦੀ ਮੰਡੀ, ਖ਼ਰੀਦ ਅਤੇ ਉਤਪਾਤਨ ਦਾ ਨਿਯੰਤਰਨ ਮੁਕਤ ਕਰਨ ''ਤੇ ਜ਼ੋਰ ਦਿੱਤਾ ਗਿਆ ਹੈ।
ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਉਹ ਬਾਕੀ ਸੂਬਿਆਂ ਦੇ ਕਿਸਾਨਾਂ ਵਰਗੇ ਹੋ ਜਾਣਗੇ, ਜਿਨ੍ਹਾਂ ਨੂੰ ਆਪਣੇ ਉਤਪਾਦਨ ਨੂੰ ਜੋ ਵੀ ਥੋੜੀ ਬਹੁਤ ਕੀਮਤ ਮਿਲੇ ਉਸੇ ''ਤੇ ਵੇਚਣਾ ਪੈਂਦਾ ਹੈ।
ਇਸ ਸਥਿਤੀ ਵਿੱਚ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੇ ਸਰਕਾਰ ਇਨ੍ਹਾਂ ਤਿੰਨ ਨਵੇਂ ਕਾਨੂੰਨਾਂ ਨੂੰ ਰੱਦ ਕਰ ਦੇਵੇ ਤਾਂ ਲਾਭ ਕਿਸ ਨੂੰ ਪਹੁੰਚੇਗਾ? ਪੜ੍ਹਨ ਲਈ ਇੱਥੇ ਕਲਿੱਕ ਕਰੋ।
ਲਾਹੌਰ ''ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ

ਪਾਕਿਸਤਾਨ ਦੇ ਲਾਹੌਰ ਵਿੱਚ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਦੀ ਖ਼ਬਰ ਹੈ। ਉਨ੍ਹਾਂ ਦੇ ਬੁੱਤ ਦੀ ਖੱਬੀ ਬਾਂਹ ਨੂੰ ਨੁਕਸਾਨ ਪਹੁੰਚਿਆ ਹੈ।
ਲਾਹੌਰ ਵਿੱਚ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੂੰ ਵਾਲਡ ਸਿਟੀ ਅਥਾਰਟੀ ਦੇ ਬੁਲਾਰੇ ਤਾਨੀਆ ਕੁਰੈਸ਼ੀ ਨੇ ਦੱਸਿਆ, ''''ਇੱਕ ਅਧਖੜ੍ਹ ਉਮਰ ਦੇ ਵਿਅਕਤੀ ਨੇ ਬੁੱਤ ਕੋਲ ਲੱਗੀ ਕੰਡਿਆਲੀ ਤਾਰ ਟੱਪੀ ਅਤੇ ਬੁੱਤ ਨੂੰ ਨੁਕਸਾਨ ਪਹੁੰਚਾਇਆ।''''
ਅਧਿਕਾਰੀ ਮੁਤਾਬਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਵਾਲਡ ਸਟ੍ਰੀਟ ਅਥਾਰਟੀ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਜਹਾਜ਼ ਅਗਵਾਹ ਕਰਨ ਦੀ ਘਟਨਾ ਜਿਸ ਨੂੰ ਛੋਟੇ-ਛੋਟੇ ਬੱਚਿਆਂ ਸਣੇ ਅੰਜਾਮ ਦਿੱਤਾ ਗਿਆ
ਇਹ ਅਗਵਾਹ ਕਰਨ ਦੀ ਇੱਕ ਵੱਖਰੀ ਕਿਸਮ ਦੀ ਘਟਨਾ ਸੀ। ਜਿਸ ਨੂੰ ਅੰਜਾਮ ਤਿੰਨ ਮਰਦਾਂ, ਦੋ ਔਰਤਾਂ ਅਤੇ ਤਿੰਨ ਛੋਟੇ ਬੱਚਿਆਂ ਨੇ ਦਿੱਤਾ।
ਉਨ੍ਹਾਂ ਨੇ ਇੱਕ ਡੈਲਟਾ ਏਅਰਲਾਈਨਰ ਅਗਵਾਹ ਕੀਤਾ, ਅਟਲਾਂਟਿਕ ਤੋਂ ਪਾਰ ਉੱਡ ਗਏ ਅਤੇ ਬਾਲਗਾਂ ਨੇ ਮੁੜ ਕਦੀ ਵੀ ਅਮਰੀਕਾ ਵਿੱਚ ਪੈਰ ਨਹੀਂ ਰੱਖਿਆ, ਉਨ੍ਹਾਂ ਵਿੱਚੋਂ ਚਾਰ ਨੇ ਫ਼ਰਾਂਸ ਨੂੰ ਆਪਣਾ ਸਥਾਈ ਘਰ ਬਣਾ ਲਿਆ।
ਤਪਦੀ ਗਰਮੀ ਵਿੱਚ ਮਿਆਮੀ ਹਵਾਈ ਅੱਡੇ ਦੀ ਪੱਕੀ ਸੜਕ ''ਤੇ ਖੜੇ ਡੈਲਟਾ ਏਅਰਲਾਈਨਰ ਡੀਸੀ-8 ਤੱਕ ਇੱਕ ਹਵਾਈ ਅੱਡੇ ਦਾ ਵਾਹਨ ਪਹੁੰਚਿਆ, ਜਿਸਨੂੰ ਤੈਰਾਕੀ ਸੂਟ (ਸਵਿਮਿੰਗ ਟਰੰਕ) ਪਹਿਨ ਕੇ ਇੱਕ ਵਿਅਕਤੀ ਚਲਾ ਰਿਹਾ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ ਦੇ ਕੌਮਾਂਤਰੀ ਅਕਸ ਖ਼ਾਤਰ ਝੂਠੀਆਂ ਖ਼ਬਰਾਂ ਫੈਲਾਉਣ ਦੀ ਮੁਹਿੰਮ ਦਾ ਸੱਚ - ਰਿਐਲਿਟੀ ਚੈਕ
ਮਨੁੱਖੀ ਅਧਿਕਾਰ ਕਾਊਂਸਲ ਦੀ ਸਾਲ ਵਿੱਚ ਤਿੰਨ ਵਾਰ ਬੈਠਕ ਹੁੰਦੀ ਹੈ ਜਿਸ ਵਿੱਚ ਮੈਂਬਰ ਦੇਸ਼ਾਂ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਰਿਕਾਰਡ ਦੀ ਨਜ਼ਰਾਸਨੀ ਕੀਤੀ ਜਾਂਦੀ ਹੈ

ਇੱਕ ਮਰਹੂਮ ਪ੍ਰੋਫ਼ੈਸਰ ਅਤੇ ਕਈ ਮਰ ਚੁੱਕੇ ਸੰਗਠਨਾਂ ਨੂੰ ਘੱਟੋ-ਘੱਟ ਸਾਢੇ ਸੱਤ ਸੌ ਫ਼ਰਜ਼ੀ ਮੀਡੀਆ ਅਦਾਰਿਆਂ ਨਾਲ ਮਿਲਾ ਕੇ ਭਾਰਤੀ ਹਿੱਤਾਂ ਦੀ ਪੂਰਤੀ ਲਈ ਵਿਸ਼ਵ ਪੱਧਰ ''ਤੇ ਝੂਠੀਆਂ ਖ਼ਬਰਾਂ ਫੈਲਾਉਣ ਦੀ ਮੁਹਿੰਮ ਵਿੱਚ ਵਰਤਿਆ ਗਿਆ।
ਜਿਸ ਵਿਅਕਤੀ ਦੀ ਪਛਾਣ ਚੋਰੀ ਕੀਤੀ ਗਈ ਉਹ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਦੀ ਸਾਲ 2006 ਵਿੱਚ 95 ਸਾਲ ਦੀ ਉਮਰ ਵਿੱਚ ਮੌਤ ਹੋਈ।
ਇਹ ਖੁਲਾਸਾ ਕਰਨ ਵਾਲੀ ਸੰਸਥਾ ਈਯੂ ਡਿਸਇਨਫੋਲੈਬ ਦੇ ਮੁਖੀ ਐਲਗਜ਼ੈਂਡਰ ਐਲਫ਼ਲਿਪ ਨੇ ਦੱਸਿਆ, "ਇਹ ਸਾਡੇ ਵੱਲੋਂ ਉਭਾਰਿਆ ਗਿਆ ਸਭ ਤੋਂ ਵੱਡਾ ਨੈਟਵਰਕ ਹੈ"।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=771e8rCqj80
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7dfd88cc-9885-455b-a907-1800eac82c35'',''assetType'': ''STY'',''pageCounter'': ''punjabi.india.story.55284419.page'',''title'': ''ਕਿਸਾਨ ਅੰਦੋਲਨ: ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਤੋਂ ਸੁਣੋ ਕਿਸਾਨ ਅੰਦੋਲਨ ਦਾ ਹੱਲ - 5 ਅਹਿਮ ਖ਼ਬਰਾਂ'',''published'': ''2020-12-12T02:12:45Z'',''updated'': ''2020-12-12T02:12:45Z''});s_bbcws(''track'',''pageView'');