ਕੋਵਿਡ-19: ਸਿਨਡੈਮਿਕ ਕੀ ਹੈ ਤੇ ਕੀ ਇਹ ਮਹਾਂਮਾਰੀ ਤੋਂ ਵੱਧ ਖ਼ਤਰਨਾਕ ਹੈ
Friday, Nov 13, 2020 - 10:26 AM (IST)


ਕੋਵਿਡ-19 ਇੱਕ ਮਹਾਂਮਾਰੀ ਨਹੀਂ ਹੈ, ਵਿਗਿਆਨੀ ਮੰਨਦੇ ਹਨ ਕੋਰੋਨਾਵਾਇਰਸ ਇੱਕ ਸਿਨਡੈਮਿਕ ਹੈ ਯਾਨੀ ਇੱਕ ਅਜਿਹੀ ਮਹਾਂਮਾਰੀ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਇਕੱਠਿਆਂ ਪ੍ਰਭਾਵਿਤ ਕਰ ਰਹੀਆਂ ਹੋਣ ਜਾਂ ਇਸ ਨੂੰ ਮਹਾਂਮਾਰੀਆਂ ਦਾ ਸੁਮੇਲ ਵੀ ਕਹਿ ਸਕਦੇ ਹਾਂ।
ਬਹੁਤ ਸਾਰੇ ਸਿਹਤ ਮਾਹਰ ਕਹਿ ਰਹੇ ਹਨ ਕਿ ਕੋਵਿਡ-19 ਨੂੰ ਸਿਨਡੈਮਿਕ ਵਜੋਂ ਦੇਖਣਾ ਚਾਹੀਦਾ ਹੈ।
ਉਨ੍ਹਾਂ ਦਾ ਆਧਾਰ ਹੈ ਕਿ ਕੋਰੋਨਾਵਾਇਰਸ ਇਕੱਲਿਆਂ ਕੰਮ ਨਹੀਂ ਕਰਦਾ ਇਸ ਵਿੱਚ ਹੋਰ ਪੱਖਾਂ ਦੇ ਪ੍ਰਭਾਵ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਕਿਵੇਂ ਇਹ ਡੂੰਘੀ ਸਮਾਜਿਕ ਨਾ-ਬਰਾਬਰੀ ਦੇ ਸੰਦਰਭ ਵਿੱਚ ਫ਼ੈਲਦਾ ਹੈ।
ਇਹ ਵੀ ਪੜ੍ਹੋ-
- ਬਿਹਾਰ ਚੋਣਾਂ : ਨਿਤੀਸ਼ ਤੇ ਮੋਦੀ ਨੇ ਪੈਸੇ ਤਾਕਤ ਤੇ ਧੋਖੇ ਦਾ ਸਹਾਰਾ ਲਿਆ - ਤੇਜਸਵੀ
- ਕਾਮੇਡੀਅਨ ਕਾਮਰਾ ਖ਼ਿਲਾਫ਼ ਅਦਾਲਤੀ ਮਾਣਹਾਨੀ ਕੇਸ ਚਲਾਉਣ ਨੂੰ ਪ੍ਰਵਾਨਗੀ
- ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਲੋਕ ਜੋ ਪਿਓਰੀਫਾਇਰ ਖਰੀਦ ਰਹੇ ਉਹ ਕਿੰਨੇ ਅਸਰਦਾਰ
ਹਾਲ ਦੇ ਮਹੀਨਿਆਂ ਵਿੱਚ, ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਮਾਮਲਿਆਂ ਦੀ ਵਧਦੀ ਜਾਂ ਘੱਟਦੀ ਗਿਣਤੀ ਦੇ ਅਧਾਰ ''ਤੇ ਕੋਵਿਡ-19 ਦੇ ਫ਼ੈਲਾਅ ਦੀ ਰੋਕਥਾਮ ਲਈ ਚੁੱਕੇ ਗਏ ਕਦਮ ਜਾਂ ਤਾਂ ਬਹੁਤ ਸਖ਼ਤ ਕਰ ਦਿੱਤੇ ਗਏ ਜਾਂ ਫ਼ਿਰ ਉਨਾਂ ਵਿੱਚ ਬਹੁਤ ਢਿੱਲ ਦੇ ਦਿੱਤੀ ਗਈ।
ਯੂਰਪ ਵਿੱਚ ਬਹੁਤੇ ਦੇਸ ਇੱਕ ਵਾਰ ਫ਼ਿਰ ਤੋਂ ਸਮਾਜਿਕ ਗਤੀਵਿਧੀਆਂ ''ਤੇ ਪਾਬੰਦੀਆਂ ਲਾ ਰਹੇ ਹਨ ਅਤੇ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਰਿਕਾਰਡ ਸੰਖਿਆ ਰਜਿਸਟਰ ਕਰਨ ਤੋਂ ਬਾਅਦ ਲੌਕਡਾਊਨ ਲਾ ਰਹੇ ਹਨ, ਉਦਾਹਰਣ ਵਜੋਂ ਨਿਊਜ਼ੀਲੈਂਡ ਆਪਣੇ ਚੇਤਾਵਨੀ ਦੇ ਹੇਠਲੇ ਪੱਧਰ ਤੱਕ ਗਿਆ।
ਬਹੁਤ ਸਾਰੇ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਦੀ ਰਾਇ ਵਿੱਚ ਕੋਰੋਨਾਵਾਇਰਸ ਦੇ ਅਗਲੇਰੇ ਪੱਧਰ ਨੂੰ ਰੋਕਣ ਲਈ ਇਹ ਬਹੁਤ ਸੀਮਿਤ ਤਰੀਕਾ ਹੈ
ਵਿਗਿਆਨ ਅਧਾਰਿਤ ਮੈਗ਼ਜ਼ੀਨ ਦਾ ਲੈਨਸੇਟ ਦੇ ਐਡੀਟਰ ਇਨ ਚੀਫ਼ ਰਿਚਰਡ ਹੋਰਟਨ ਨੇ ਇੱਕ ਸੰਪਾਦਕੀ ਵਿੱਚ ਲਿਖਿਆ, "ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਾਡੇ ਸਾਰੇ ਤਰੀਕੇ ਟਰਾਂਸਮਿਸ਼ਨ ਰੂਟ ਨੂੰ ਬੰਦ ਕਰਨ ''ਤੇ ਕੇਂਦਰਿਤ ਹਨ।
ਹੋਰਟਨ ਤਰਕ ਦਿੰਦੇ ਹਨ, ਸਾਨੂੰ ਕੋਵਿਡ-19 ਨੂੰ ਮਹਾਂਮਾਰੀ ਨਹੀਂ ਬਲਕਿ ਇੱਕ ''ਸਿਨਡੈਮਿਕ'' ਮੰਨਣਾ ਚਾਹੀਦਾ ਹੈ।
ਪਰ ''ਸਿਨਡੈਮਿਕ'' ਹੁੰਦਾ ਕੀ ਹੈ?
ਸ਼ੁਰੂ ਤੋਂ ਸਮਝਣ ਵਾਲਿਆਂ ਲਈ ਇਹ ਇੱਕ ਦੋ ਸ਼ਬਦਾਂ ''ਸਿਨੇਰਜੀ'' ਅਤੇ ''ਪੈਨਡੇਮਿਕ'' ਨੂੰ ਜੋੜ ਕੇ ਹੋਂਦ ਵਿੱਚ ਆਇਆ।
ਇਸ ਦਾ ਮਤਲਬ ਹੈ ਕਿ ਕਿਸੇ ਬਿਮਾਰੀ ਜਿਵੇਂ ਕਿ ਕੋਵਿਡ-19 ਨੂੰ ਇਕੱਲਿਆਂ ਨਹੀਂ ਦੇਖਣਾ ਚਾਹੀਦਾ। ਆਖ਼ਰਕਾਰ, ਇਸ ਮਹਾਂਮਾਰੀ ਦਾ ਕਹਾਣੀ ਇੰਨੀ ਸੌਖੀ ਨਹੀਂ।
ਇੱਕ ਪਾਸੇ SARS-CoV-2 (ਵਾਇਰਸ ਜਿਸ ਤੋਂ ਕੋਵਿਡ-19 ਪੈਦਾ ਹੋਇਆ)। ਦੂਜੇ ਪਾਸੇ ਪਹਿਲਾਂ ਤੋਂ ਹੀ ਮੌਜੂਦ ਬਿਮਾਰੀਆਂ ਦੀ ਲੜੀ ਅਤੇ ਇਹ ਦੋਵੇਂ ਤੱਥ ਡੂੰਘੀ ਸਮਾਜਿਕ ਨਾਬਰਾਬਰੀ ਵਿੱਚ ਚਲਦੇ ਹਨ।
ਇਸ ਸਾਲ ਦੇ ਸ਼ੁਰੂ ਵਿੱਚ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟੇਰਸ ਨੇ ਕਿਹਾ ਸੀ ਕਿ, "ਕੋਵਿਡ-19 ਦਾ ਅਸਰ ਬਹੁਤ ਕਮਜ਼ੋਰਾਂ, ਗ਼ਰੀਬ ਦੇਸਾਂ ਵਿੱਚ ਰਹਿੰਦੇ ਲੋਕਾਂ, ਕੰਮ ਕਰਨ ਵਾਲੇ ਗ਼ਰੀਬਾਂ, ਔਰਤਾਂ ਅਤੇ ਬੱਚਿਆਂ, ਅਪਾਹਜ ਲੋਕਾਂ ਅਤੇ ਹਾਸ਼ੀਏ ''ਤੇ ਰਹਿੰਦੇ ਸਮੂਹਾਂ ''ਤੇ ਵੱਖ-ਵੱਖ ਪੈਂਦਾ ਹੈ।"
https://www.youtube.com/watch?v=xWw19z7Edrs
ਜਦੋਂ ਇੱਕ ਜਮਾਂ ਇੱਕ ਦੋ ਤੋਂ ਵੱਧ ਹੋਵੇ
"ਸਿਨਡੈਮਿਕ" ਨਵਾਂ ਸ਼ਬਦ ਨਹੀਂ ਹੈ।
ਇਹ ਅਮਰੀਕੀ ਮੈਡੀਕਲ ਐਨਥਰੋਪੋਲੋਜਿਸਟ ਮੈਰਿਲ ਸਿੰਗਰ ਵਲੋਂ 1990 ਵਿੱਚ ਦਿੱਤਾ ਗਿਆ ਸੀ।
ਉਨ੍ਹਾਂ ਨੇ ਇਸ ਟਰਮ ਦੀ ਵਰਤੋਂ ਉਸ ਸਥਿਤੀ ਬਾਰੇ ਦੱਸਣ ਲਈ ਕੀਤੀ ਸੀ ਜਦੋਂ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਇਸ ਤਰੀਕੇ ਨਾਲ ਨੁਕਸਾਨ ਕਰਨ ਕਿ ਇਹ ਦੋ ਬਿਮਾਰੀਆਂ ਦੇ ਇਕੱਠੇ ਨੁਕਸਾਨ ਤੋਂ ਕਿਤੇ ਵੱਧ ਹੋਵੇ।
ਸਿੰਗਰ ਨੇ ਬੀਬੀਸੀ ਨੂੰ ਦੱਸਿਆ, "ਇਸ ਸੁਮੇਲ ਦਾ ਅਸਰ ਸਮਾਜਿਕ ਅਤੇ ਵਾਤਾਵਰਨ ਦੇ ਹਾਲਾਤ ''ਤੇ ਵੀ ਨਿਰਭਰ ਹੈ, ਜਿਹੜਾ ਕਿਸੇ ਤਰ੍ਹਾਂ ਬਿਮਾਰੀਆਂ ਨੂੰ ਇਕੱਠਿਆਂ ਲਿਆਉਂਦਾ ਹੈ ਅਤੇ ਜਨਸੰਖਿਆਂ ਨੂੰ ਇਸ ਦੇ ਪ੍ਰਭਾਵ ਲਈ ਹੋਰ ਕਮਜ਼ੋਰ ਬਣਾਉਂਦਾ ਹੈ।"
ਸਿਨਡੈਮਿਕ ਦਾ ਸੰਕਲਪ ਉਸ ਸਮੇਂ ਪੈਦਾ ਹੋਇਆ ਜਦੋਂ ਵਿਗਿਆਨੀ ਅਤੇ ਉਸ ਦੇ ਸਹਿਕਰਮੀ ਦੋ ਦਹਾਕੇ ਪਹਿਲਾਂ ਅਮਰੀਕਾ ਵਿੱਚ ਘੱਟ ਆਮਦਨ ਵਾਲੇ ਭਾਈਚਾਰਿਆਂ ਵਿੱਚ ਡਰਗ (ਦਵਾਈਆਂ) ਦੇ ਇਸਤੇਮਾਲ ਬਾਰੇ ਖੋਜ ਕਰ ਰਹੇ ਸਨ।
ਉਨ੍ਹਾਂ ਨੇ ਪਾਇਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦਵਾਈ ਦਿੱਤੀ ਗਈ ਉਹ ਹੋਰ ਕਈ ਬਿਮਾਰੀਆਂ ਤੋਂ ਪ੍ਰਭਾਵਿਤ ਸਨ, (ਬਾਕੀਆਂ ਦੇ ਨਾਲ-ਨਾਲ ਟਿਊਬਰਕਲੋਸਿਸ (ਟੀਬੀ) ਅਤੇ ਸੈਕਸੁਅਲੀ ਟਰਾਂਸਮਿਟਡ ਬਿਮਾਰੀਆਂ ਤੋਂ)।
ਖੋਜਕਾਰ ਹੈਰਾਨ ਹੋਏ ਕਿ ਇੱਕ ਸਰੀਰ ਵਿੱਚ ਇਹ ਦੋਵੇਂ ਬਿਮਾਰੀਆਂ ਇਕੱਠੇ ਕਿਵੇਂ ਰਹਿ ਰਹੀਆਂ ਹਨ, ਅਤੇ ਇਹ ਨਤੀਜਾ ਕੱਢਿਆ ਕਿ ਇਸ ਸੁਮੇਲ ਨੇ ਨੁਕਸਾਨ ਵਧਾ ਦਿੱਤਾ ਹੈ।
ਸਿੰਗਰ ਦੱਸਦੇ ਹਨ, "ਅਸੀਂ ਦੇਖਿਆ ਕਿ ਕਿਵੇਂ ਕੋਵਿਡ-19 ਨੇ ਪਹਿਲਾਂ ਤੋਂ ਮੌਜੂਦ ਹੋਰ ਬਿਮਾਰੀਆਂ ਨਾਲ ਮਿਲ ਕੇ ਪ੍ਰਤੀਕਰਮ ਕੀਤਾ ਜਿਵੇਂ ਕਿ, ਸ਼ੱਕਰ ਰੋਗ, ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਵੀ ਬਹੁਤ ਸਾਰੇ ਪੱਖ।"
"ਅਤੇ ਅਸੀਂ ਗ਼ਰੀਬ, ਘੱਟ ਆਮਦਨ ਵਰਗ ਅਤੇ ਨਸਲੀ ਘੱਟ ਗਿਣਤੀ ਭਾਈਚਾਰੇ ਵਿੱਚ ਨੁਕਸਾਨ ਦੀ ਦਰ ਵਿੱਚ ਵਖਰੇਵਾਂ ਦੇਖਿਆ।"
ਸਮਾਜਿਕ-ਆਰਥਿਕ ਵਾਤਾਵਰਨ ਦਾ ਪ੍ਰਭਾਵ
ਕੈਨੇਡਾ ਦੀ ਲਵਾਲ ਯੂਨੀਵਰਸਿਟੀ ਦੀ ਖੋਜਕਾਰ ਟਿਫ਼ ਐਨੀ ਕੇਨੀ ਧਿਆਨ ਦਿਵਾਉਂਦੀ ਹੈ ਕਿ ਬਿਮਾਰੀਆਂ ਜਿਵੇਂ ਕਿ ਸ਼ੱਕਰ ਰੋਗ ਜਾਂ ਮੋਟਾਪਾ ਜਿਹੜੀਆਂ ਕੋਵਿਡ-19 ਦੇ ਖ਼ਤਰੇ ਵਧਾਉਂਦੀਆਂ ਹਨ, ਘੱਟ ਆਮਦਨ ਵਾਲੇ ਲੋਕਾਂ ਵਿੱਚ ਵੱਧ ਆਮ ਹਨ।
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਮਨ ''ਚ ਉੱਠਦੇ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ : ਇਹ ਸਲਾਇਵਾ ਟੈਸਟ ਕਿਵੇਂ ਬਦਲ ਸਕਦਾ ਹੈ ਪੂਰੀ ਖੇਡ
- ਕੋਰੋਨਾਵਾਇਰਸ : ਕਿਵੇਂ ਇਹ ਵਾਇਰਸ ਹਮਲਾ ਕਰਦਾ ਹੈ ਤੇ ਸਰੀਰ ''ਚ ਕਿਹੜੇ ਬਦਲਾਅ ਆਉਂਦੇ ਨੇ ?
ਕੈਨੀ ਕਾਰਕਟਿਕ ਵਿੱਚ ਭੋਜਨ ਦੀ ਅਸੁਰੱਖਿਅਤਾ, ਜਲਵਾਯੂ ਬਦਲਾਅ ਅਤੇ ਮਾੜੇ ਰਿਹਾਇਸ਼ੀ ਪ੍ਰਬੰਧਾਂ ਬਾਰੇ ਲੋਕਾਂ ਲਈ ਕੰਮ ਕਰਦੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ਇਹ ਸਥਿਤੀਆਂ ਹਨ ਜਿਹੜੀਆਂ ਦੱਸੀਆਂ ਗਈਆਂ ਸਾਫ਼-ਸਫ਼ਾਈ ਦੀਆਂ ਸਿਫ਼ਾਰਸ਼ਾਂ ਜਿਵੇਂ ਕਿ ਹੱਥ ਧੋਣਾ ਜਾਂ ਸਮਾਜਿਕ ਦੂਰੀ ਬਣਾਉਣਾ ਆਦਿ ਦੀ ਪਾਲਣਾ ਕਰਨਾ ਔਖਾ ਬਣਾਉਂਦੀਆਂ ਹਨ।
ਪਰ ਕੀ ਬਹੁਤੀਆਂ ਬਿਮਾਰੀਆਂ ਲਈ ਇਹ ਹੀ ਮਸਲਾ ਹੈ? ਕੀ ਸਿਹਤ, ਭੋਜਨ, ਸਿਖਿਆ ਅਤੇ ਸਾਫ਼-ਸਫ਼ਾਈ ਤੱਕ ਘੱਟ ਪਹੁੰਚ ਵਾਲੇ ਸਮੂਹਾਂ ''ਤੇ ਆਮ ਤੌਰ ''ਤੇ ਵੱਧ ਪ੍ਰਭਾਵ ਨਹੀਂ ਪੈਂਦਾ?
ਅਤੇ ਕੀ ਇਹ ਬਿਮਾਰੀਆਂ ਤਕਰੀਬਨ ਹਮੇਸ਼ਾ ਹੀ ਹੋਰ ਬਿਮਾਰੀਆਂ ਨਾਲ ਮਿਲ ਕੇ ਜਾਂ ਫਿਰ ਮਾੜੇ ਮੈਡੀਕਲ ਹਾਲਾਤ ਵਿੱਚ ਵਧੇਰੇ ਵੱਧਦੀਆਂ ਹਨ?
ਕੈਨੀ ਮੁਤਾਬਕ ਹਮੇਸ਼ਾ ਇਹ ਜ਼ਰੂਰੀ ਨਹੀਂ ਹੈ।
ਉਹ ਕਹਿੰਦੀ ਹੈ, "ਇਸ ਗੱਲ ਦੇ ਸਬੂਤ ਵੱਧ ਰਹੇ ਹਨ ਕਿ ਫ਼ਲੂ ਅਤੇ ਆਮ ਜ਼ੁਕਾਮ ਸਿਨਡੈਮਿਕ ਵਿਰੋਧੀ ਹਨ।"
"ਸਥਿਤੀ ਹੋਰ ਖ਼ਰਾਬ ਨਹੀਂ ਹੁੰਦੀ, ਜੇ ਇੱਕ ਵਿਅਕਤੀ ਦੋਵਾਂ ਵਾਇਰਸਾਂ ਤੋਂ ਪ੍ਰਭਾਵਿਤ ਹੋਵੇ, ਇੱਕ ਬਿਮਾਰੀ ਨਹੀਂ ਵੱਧਦੀ।"
ਯੋਜਨਾ ਵਿੱਚ ਬਦਲਾਅ
ਟਿਫ਼-ਐਨੀ ਕੈਨੀ ਕਹਿੰਦੇ ਹਨ, ਸਿਨਡੈਮਿਕ ਦੇ ਪੱਖ ਤੋਂ ਜੇ ਸਥਿਤੀ ਦਾ ਅਧਿਐਨ ਕੀਤਾ ਜਾਵੇ ਤਾਂ ਅਸੀਂ ਮਹਾਂਮਾਰੀਆਂ ਪ੍ਰਤੀ ਰਵਾਇਤੀ ਸੋਚ ਤੋਂ ਅੱਗੇ ਵੱਧ ਕੇ ਵਿਅਕਤੀ ਦੇ ਸਮਾਜਿਕ ਸੰਦਰਭ ਤੋਂ ਲਾਗ਼ ਲੱਗਣ ਦੇ ਜੋਖ਼ਮ ਬਾਰੇ ਵਿਚਾਰ ਕਰਾਂਗੇ।
ਇਹ ਸਥਿਤੀ ਹੈ ਜਿਸ ਬਾਰੇ ਉਨ੍ਹਾਂ ਮਾਹਰਾਂ ਵਲੋਂ ਦੱਸਿਆ ਗਿਆ ਹੈ ਜੋ ਵਿਸ਼ਵਾਸ ਕਰਦੇ ਹਨ ਕਿ ਕੋਰੋਨਾਵਾਇਰਸ ਦੇ ਪ੍ਰਭਾਵ ਅਤੇ ਫ਼ੈਲਾਅ ਨੂੰ ਘਟਾਉਣ ਲਈ ਉਨਾਂ ਸਮਾਜਿਕ ਸਥਿਤੀਆਂ ''ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਕੁਝ ਨਿਸ਼ਚਿਤ ਸਮੂਹਾਂ ਨੂੰ ਬਿਮਾਰੀਆਂ ਲਈ ਹੋਰ ਕਮਜ਼ੋਰ ਬਣਾਉਂਦੀਆਂ ਹਨ।
ਮੈਰਿਲ ਸਿੰਗਰ ਦੱਸਦੇ ਹਨ, "ਜੇ ਅਸੀਂ ਮਹਾਂਮਾਰੀ ਨੂੰ ਸੱਚੀ ਮੁਕਾਉਣਾ ਚਾਹੁੰਦੇ ਹਾਂ ਜਿਸ ਦੇ ਪ੍ਰਭਾਵ ਲੋਕਾਂ ਦੀ ਸਿਹਤ, ਅਰਥਿਕਤਾ ''ਤੇ ਵਿਨਾਸ਼ਕਾਰੀ ਹਨ ਤੇ ਅਸੀਂ ਭਵਿੱਖ ਵਿੱਚ ਲਾਗ਼ ਦੀਆਂ ਬੀਮਾਰੀਆਂ ਤੋਂ ਹੋਣ ਵਾਲੀਆਂ ਮਹਾਂਮਾਰੀਆਂ ਨੂੰ ਖ਼ਤਮ ਕਰਨਾ ਚਹੁੰਦੇ ਹਾਂ।"
"ਤਾਂ ਸਬਕ ਇਹ ਹੈ ਕਿ ਸਾਨੂੰ ਉਨਾਂ ਸਥਿਤੀਆਂ ਨੂੰ ਸੰਬੋਧਿਤ ਹੋਣਾ ਪਵੇਗਾ ਜਿਹੜੀਆਂ ਸਿਨਡੈਮਿਕ ਨੂੰ ਸੰਭਵ ਬਣਾਉਂਦੀਆਂ ਹਨ।"
ਉਹ ਕਹਿੰਦੇ ਹਨ, "ਸਾਨੂੰ ਉਨ੍ਹਾਂ ਸੰਸਥਾਗਤ ਪੱਖਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਗਰੀਬਾਂ ਲਈ ਸਿਹਤ ਸੇਵਾਵਾਂ ਅਤੇ ਲੋੜੀਂਦੇ ਭੋਜਨ ਖਾਣ ਦੀ ਪਹੁੰਚ ਨੂੰ ਹੋਰ ਔਖਾ ਬਣਾਉਂਦੇ ਹਨ।"
ਸਿੰਗਰ ਵਿਸ਼ਵਾਸ ਕਰਦੇ ਹਨ ਕਿ ਭਵਿੱਖ ਦੀਆਂ ਮਹਾਂਮਾਰੀਆਂ ਲਈ ਰਣਨੀਤੀ ਨੂੰ ਬਦਲਣਾ ਜ਼ਰੂਰੀ ਹੈ।
"ਇਹ ਸਭ ਵਾਪਰਦਾ ਰਹੇਗਾ ਜਿਵੇਂ ਅਸੀਂ ਜੰਗਲੀ ਜੀਵਾਂ ਦੀ ਜਗ੍ਹਾ ਹਥਿਉਂਦੇ ਰਹਿੰਦੇ ਹਾਂ ਜਾਂ ਜਲਵਾਯੂ ਬਦਲਾਅ ਅਤੇ ਜੰਗਲਾਂ ਦੀ ਕਟਾਈ ਦੇ ਨਤੀਜੇ ਵਜੋਂ।"
ਲੈਂਸੇਟ ਦੇ ਸੰਪਾਦਕ ਰਿਚਰਡ ਹੋਰਟਨ ਇਸ ਵਿਚਾਰ ਦੀ ਪੁਸ਼ਟੀ ਕਰਦੇ ਹਨ।
ਉਹ ਲਿਖਦੇ ਹਨ, "ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਇਲਾਜ ਕਿੰਨਾਂ ਪ੍ਰਭਾਵਸ਼ਾਲੀ ਹੈ ਜਾਂ ਕੋਈ ਵੈਕਸੀਨ ਕਿੰਨੀ ਰੋਕਥਾਮ ਕਰ ਸਕਦੀ ਹੈ, ਕੋਵਿਡ-19 ਦੇ ਹੱਲ ਲਈ ਪੂਰੀ ਤਰ੍ਹਾਂ ਬਾਇਓਮੈਡੀਕਲ ਹੱਲ ਦੀ ਖੋਜ ਅਸਫ਼ਲ ਹੋ ਜਾਵੇਗੀ।
"ਜਦੋਂ ਤੱਕ ਸਰਕਾਰਾਂ ਡੂੰਘੀਆਂ ਅਸਮਾਨਤਾਵਾਂ ਨੂੰ ਖ਼ਤਮ ਕਰਨ ਲਈ ਨੀਤੀਆਂ ਅਤੇ ਪ੍ਰੋਗਰਾਮ ਨਹੀਂ ਤਿਆਰ ਕਰਦੀਆਂ, ਸਾਡੇ ਭਾਈਚਾਰੇ ਕਦੀ ਵੀ ਇਸ ਬਿਮਾਰੀ ਤੋਂ ਸੱਚਮੁੱਚ ਵਿੱਚ ਸੁਰੱਖਿਅਤ ਨਹੀਂ ਹੋਣਗੇ।"
ਇਹ ਵੀ ਪੜ੍ਹੋ:
- ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ
https://www.youtube.com/watch?v=ZEcMXyWkF-0&t=48s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6bd31ef4-0808-475d-a4a2-a054ae61521a'',''assetType'': ''STY'',''pageCounter'': ''punjabi.international.story.54919291.page'',''title'': ''ਕੋਵਿਡ-19: ਸਿਨਡੈਮਿਕ ਕੀ ਹੈ ਤੇ ਕੀ ਇਹ ਮਹਾਂਮਾਰੀ ਤੋਂ ਵੱਧ ਖ਼ਤਰਨਾਕ ਹੈ'',''author'': ''ਲੌਰਾ ਪਲਿਟ'',''published'': ''2020-11-13T04:45:39Z'',''updated'': ''2020-11-13T04:45:39Z''});s_bbcws(''track'',''pageView'');