ਬਿਹਾਰ ਦੇ ਚੋਣ ਨਤੀਜਿਆਂ ਦੀ ਪੂਰੇ ਭਾਰਤ ਲਈ ਕੀ ਅਹਿਮੀਅਤ ਹੈ

Sunday, Nov 08, 2020 - 12:55 PM (IST)

ਬਿਹਾਰ ਦੇ ਚੋਣ ਨਤੀਜਿਆਂ ਦੀ ਪੂਰੇ ਭਾਰਤ ਲਈ ਕੀ ਅਹਿਮੀਅਤ ਹੈ
ਬਿਹਾਰ ਚੋਣਾਂ
Getty Images
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਸਰਕਾਰ ਉਦੋਂ ਤੱਕ ਮਜ਼ਬੂਤ ਨਹੀਂ ਹੋ ਸਕਦੀ , ਜਦੋਂ ਤੱਕ ਬਿਹਾਰ ਦੀ ਭੂਮਿਕਾ ਨਾ ਹੋਵੇ

ਸਿਆਸੀ ਹਲਕਿਆਂ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸਰਕਾਰ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਲੰਘਦਾ ਹੈ।

ਇਹ ਗੱਲ ਕਾਫ਼ੀ ਹੱਦ ਤੱਕ ਇਸ ਲਈ ਵੀ ਸਹੀ ਮੰਨੀ ਜਾਂਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਆਬਾਦੀ ਦੇ ਪੱਖ ਤੋਂ ਸਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਲੋਕ ਸਭਾ ਸੀਟਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ।

ਪਰ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਸਰਕਾਰ ਉਦੋਂ ਤੱਕ ਮਜ਼ਬੂਤ ਨਹੀਂ ਹੋ ਸਕਦੀ ਹੈ, ਜਦੋਂ ਤੱਕ ਬਿਹਾਰ ਦੀ ਉਸ ''ਚ ਅਹਿਮ ਭੂਮਿਕਾ ਨਾ ਹੋਵੇ।

ਉਹ ਭਾਵੇਂ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਹੋਵੇ ਜਾਂ ਫਿਰ ਚੰਦਰਸ਼ੇਖਰ ਅਤੇ ਇੰਦਰ ਕੁਮਾਰ ਗੁਜਰਾਲ ਜਾਂ ਐੱਚਡੀ ਦੇਵੇਗੌੜਾ ਦਾ ਬਤੌਰ ਪ੍ਰਧਾਨ ਮੰਤਰੀ ਅਹੁਦੇ ''ਤੇ ਬੈਠਣਾ।

ਇਹ ਵੀ ਪੜ੍ਹੋ:

ਇਨ੍ਹਾਂ ਸਾਰਿਆਂ ਦਾ ਪ੍ਰਧਾਨ ਮੰਤਰੀ ਬਣਨ ''ਚ ਬਿਹਾਰ ਦੇ ਆਗੂਆਂ ਦੇ ਫ਼ੈਸਲਿਆਂ ਜਾਂ ਫਿਰ ਉਨ੍ਹਾਂ ਦੇ ਸਿਆਸੀ ਜੋੜ-ਘਟਾਓ ਦਾ ਵੱਡਾ ਯੋਗਦਾਨ ਹੁੰਦਾ ਹੈ।

ਇਸੇ ਕਾਰਨ ਹੀ ਬਿਹਾਰ ਵਿੱਚ ਇਸ ਵਾਰੀ ਦੀਆਂ ਵਿਧਾਨ ਸਭਾ ਚੋਣਾਂ ''ਤੇ ਪੂਰੇ ਦੇਸ ਦੀ ਨਜ਼ਰ ਹੈ।

ਬਿਹਾਰ ਦੇ ਚੋਣ ਨਤੀਜੇ ਕਿਉਂ ਅਹਿਮ

ਸੀਨੀਅਰ ਪੱਤਰਕਾਰ ਉਰਮਿਲੇਸ਼ ਮੁਤਾਬਕ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਚੋਣਾਂ ਹੋਣੀਆਂ ਹਨ।

ਬਿਹਾਰ ਦੇ ਚੋਣ ਨਤੀਜੇ ਸਾਰੀਆਂ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਅਹਿਮ ਹਨ ਕਿਉਂਕਿ ਬਿਹਾਰ ਵਿੱਚ ਅਜੇ ਤੱਕ ਕੋਈ ਵੀ ਭਾਜਪਾ ਆਗੂ ਮੁੱਖ ਮੰਤਰੀ ਨਹੀਂ ਬਣਿਆ ਹੈ।

ਉਰਮਿਲੇਸ਼ ਅਨੁਸਾਰ, "ਬਿਹਾਰ ਚੋਣਾਂ ਦੇ ਨਤੀਜੇ ਇਹ ਵੀ ਤੈਅ ਕਰਨਗੇ ਕਿ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਭਵਿੱਖ ਕੀ ਹੋਵੇਗਾ। ਚੋਣ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਵੇਗਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।"

ਬਿਹਾਰ ਚੋਣਾਂ
Getty Images
ਬਿਹਾਰ ਦੇ ਚੋਣ ਨਤੀਜੇ ਸਾਰੀਆਂ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਅਹਿਮ ਹਨ

ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਬਹੁਤ ਜ਼ਿਆਦਾ ਜ਼ੋਰ ਲਗਾਇਆ ਹੈ।

ਭਾਰਤੀ ਜਨਤਾ ਪਾਰਟੀ ਨੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਖ਼ਿਲਾਫ ਕਈ ਸਿਆਸੀ ਪ੍ਰੋਗਰਾਮ ਵੀ ਕਰਦੀ ਰਹੀ ਹੈ।

ਪੱਛਮੀ ਬੰਗਾਲ ਵਿੱਚ ਭਾਜਪਾ ਹਮਲਾਵਰ ਰੂਪ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਟੱਕਰ ਦੇ ਰਹੀ ਹੈ ਅਤੇ ਇਸ ਦੌਰਾਨ ਹੀ ਸੂਬੇ ਵਿੱਚ ਕਈ ਥਾਵਾਂ ''ਤੇ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।

ਬਿਹਾਰ ਵਿੱਚ ਹਰੇਕ ਤਰ੍ਹਾਂ ਦੀ ਸਿਆਸੀ ਵਿਚਾਰਧਾਰਾ

ਪਰ ਸਿਆਸੀ ਮਾਹਰ ਬਿਹਾਰ ਨੂੰ ਪੱਛਮੀ ਬੰਗਾਲ ਦੀ ਸਿਆਸਤ ਤੋਂ ਵੱਖਰਾ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ਇੱਕਲਾ ਅਜਿਹਾ ਸੂਬਾ ਹੈ, ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਦੀਆਂ ਸਿਆਸੀ ਸ਼ਕਤੀਆਂ ਆਪਣੀ ਥਾਂ ''ਤੇ ਕਾਫ਼ੀ ਮਜ਼ਬੂਤ ਹਨ।

ਸੀਨਅਰ ਪੱਤਰਕਾਰ ਉਰਮਿਲੇਸ਼ ਦਾ ਕਹਿਣਾ ਹੈ ਕਿ ਜੇਕਰ ਸਮਾਜਵਾਦੀ ਸੱਤਾ ''ਤੇ ਕਾਬਜ ਹਨ ਤਾਂ ਉਹ ਬਤੌਰ ਵਿਰੋਧੀ ਧਿਰ ਵੀ ਮੌਜੂਦ ਹਨ। ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਤੋਂ ਉਭਰੇ ਆਗੂ ਸੱਤਾ ''ਚ ਵੀ ਹਨ ਅਤੇ ਵਿਰੋਧੀ ਧਿਰ ''ਚ ਵੀ ਹਨ। ਇਸੇ ਤਰ੍ਹਾਂ ਹੀ ਖੱਬੇ ਪੱਖੀ ਪਾਰਟੀਆਂ ਦੀ ਵੀ ਆਪਣੀ ਸਿਆਸੀ ਥਾਂ ਹੈ।

ਲੋਹੀਆਵਾਦੀ ਵੀ ਕਈ ਥਾਵਾਂ ''ਤੇ ਮਜ਼ਬੂਤ ਹਨ। ਮਤਲਬ ਇਹ ਹੈ ਕਿ ਬਿਹਾਰ ਵਿੱਚ ਹਰ ਤਰ੍ਹਾਂ ਦੀ ਸਿਆਸੀ ਵਿਚਾਰਧਾਰਾ ਲਈ ਗੁੰਜਾਇਸ਼ ਹੈ।

ਬਿਹਾਰ ਚੋਣਾਂ
Getty Images
ਮਾਹਿਰਾਂ ਮੁਤਾਬਕ ਬਿਹਾਰ ਇੱਕਲਾ ਅਜਿਹਾ ਸੂਬਾ ਹੈ, ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਦੀਆਂ ਸਿਆਸੀ ਸ਼ਕਤੀਆਂ ਆਪਣੀ ਥਾਂ ''ਤੇ ਕਾਫ਼ੀ ਮਜ਼ਬੂਤ ਹਨ

ਕੁੱਝ ਵਿਸ਼ਲੇਸ਼ਕ ਤਾਂ ਮੰਡਲ ਅੰਦੋਲਨ ਦੀ ਉਦਾਹਰਨ ਦਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਉੰਨਾ ਜ਼ੋਰਦਾਰ ਅੰਦੋਲਨ ਨਹੀਂ ਹੋਇਆ ਹੈ, ਜਿੰਨ੍ਹਾਂ ਕਿ ਬਿਹਾਰ ਵਿੱਚ ਜ਼ੋਰਦਾਰ ਢੰਗ ਨਾਲ ਇਸ ਸਬੰਧੀ ਅੰਦੋਲਨ ਹੋਇਆ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਕਾਰਨ ਹੀ ਰਾਮ ਵਿਲਾਸ ਪਾਸਵਾਨ, ਲਾਲੂ ਯਾਦਵ ਅਤੇ ਹੋਰ ਕਈ ਆਗੂ ਦੇਸ ਦੀ ਸਿਆਸਤ ਵਿੱਚ ਆਪਣਾ ਦਬਦਬਾ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਤਾਂ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਹੋਇਆ ਸੀ ਪਰ ਬਿਹਾਰ ਨੇ ਤਾਂ ਰਾਖਵੇਂਕਰਨ ਦਾ ਰਾਹ ਦਿਖਾਇਆ। ਇਸ ਲਈ ਵੀ ਉੱਥੇ ਹੋਣ ਵਾਲੀਆਂ ਚੋਣਾਂ ਦੇਸ ਲਈ ਬਹੁਤ ਮਾਇਨੇ ਰੱਖਦੀਆਂ ਹਨ।

ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਦੀਆਂ ਚੋਣਾਂ ਹਰ ਕਿਸੇ ਲਈ ਚੁਣੌਤੀ ਭਰਪੂਰ ਹਨ ਕਿਉਂਕਿ ਜੇਕਰ ਹਾਕਮਧਿਰ ਗਠਜੋੜ ਵਿੱਚ ਫੁੱਟ ਪਈ ਹੈ ਤਾਂ ਵਿਰੋਧੀ ਮਹਾਂਗਠਜੋੜ ਵਿੱਚ ਵੀ ਕਈ ਤਰ੍ਹਾਂ ਦੇ ਮਤਭੇਦ ਉਭਰ ਕੇ ਸਾਹਮਣੇ ਆਏ ਹਨ।

ਨਵੇਂ ਸਿਆਸੀ ਗਠਜੋੜ

ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਮੁੱਖ ਤੌਰ ''ਤੇ ਭਾਜਪਾ, ਨਿਤੀਸ਼ ਕੁਮਾਰ, ਤੇਜਸਵੀ ਯਾਦਵ, ਚਿਰਾਗ ਪਾਸਵਾਨ ਅਤੇ ਉਪੇਂਦਰ ਕੁਸ਼ਵਾਹਾ ਦੇ ਲਈ ਵੱਡੀ ਚੁਣੌਤੀ ਹਨ ਕਿਉਂਕਿ ਨਵੇਂ ਸਿਆਸੀ ਗਠਜੋੜਾਂ ਨੇ ਸਾਰੇ ਸਮੀਕਰਣਾਂ ਨੂੰ ਉਲਟਾ-ਪੁਲਟਾ ਕਰ ਦਿੱਤਾ ਹੈ।

ਉਰਮਿਲੇਸ਼ ਕਹਿੰਦੇ ਹਨ ਕਿ ਬਿਹਾਰ ਦੀਆਂ ਚੋਣਾਂ ''ਤੇ ਪੂਰੇ ਦੇਸ ਦੀਆਂ ਨਜ਼ਰਾਂ ਇਸ ਲਈ ਵੀ ਟਿਕੀਆਂ ਹੋਈਆਂ ਹਨ ਕਿਉਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਭਾਜਪਾ ਨਿਤੀਸ਼ ਤੋਂ ਬਿਨਾਂ ਸਰਕਾਰ ਬਣਾਉਣ ਦੇ ਯੋਗ ਹੋਵੇਗੀ?

ਹਾਲਾਂਕਿ, ਭਾਜਪਾ ਨੇ ਫਿਲਹਾਲ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਪਰ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਦੇ ਐੱਨਡੀਏ ਤੋਂ ਵੱਖ ਹੋਣ ''ਤੇ ਕਈ ਲੋਕ ਸਵਾਲ ਖੜ੍ਹੇ ਕਰ ਰਹੇ ਹਨ।

ਲੋਕ ਜਨਸ਼ਕਤੀ ਪਾਰਟੀ ਦਾ ਇਸ ਵਾਰ ਦੀ ਚੋਣ ਵਿੱਚ ਨਾਅਰਾ ਹੈ- ''ਭਾਜਪਾ ਸੇ ਵੈਰ ਨਹੀਂ ਨਿਤੀਸ਼ ਤੇਰੀ ਖ਼ੈਰ ਨਹੀਂ।''

ਇਸ ਤੋਂ ਹੀ ਸਿਆਸੀ ਮਾਹਰ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਵਾਰ ਬਿਹਾਰ ਦੀ ਸਿਆਸਤ ਵਿੱਚ ਸ਼ਤਰੰਜ ਦੀ ਬਿਸਾਤ ਕਿਸ ਤਰ੍ਹਾਂ ਨਾਲ ਵਿਛਾਈ ਗਈ ਹੈ।

ਐਂਟੀ ਇਨਕਮਬੈਂਸੀ ਫੈਕਟਰ ਦਾ ਕਿੰਨਾ ਅਸਰ

ਸਿਆਸੀ ਮਾਹਰ ਇਹ ਵੀ ਕਹਿੰਦੇ ਹਨ ਕਿ ਇਸ ਵਾਰ ਬਿਹਾਰ ਦੀਆਂ ਚੋਣਾਂ ਵਿੱਚ ਇਹ ਵੀ ਦੇਖਣਾ ਖਾਸ ਹੋਵੇਗਾ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੀ ਜੋੜੀ ਬਿਹਾਰ ਵਿੱਚ ਨਿਤੀਸ਼ ਕੁਮਾਰ ਦੇ 15 ਸਾਲਾਂ ਦੇ ਸ਼ਾਸਨ ਵਿੱਚ ''ਐਂਟੀ ਇਨਕਮਬੈਂਸੀ'' ਦਾ ਕਿਵੇਂ ਸਾਹਮਣਾ ਕਰਦੀ ਹੈ।

ਇਸ ਦੇ ਨਾਲ ਹੀ ਇਹ ਵੀ ਪਤਾ ਚੱਲੇਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਭਾਜਪਾ ਨੇ ਕੀ ਸਬਕ ਲਿਆ ਹੈ, ਜਿਸ ਗਲਤੀ ਨੂੰ ਕਿ ਇਸ ਵਾਰ ਭਾਜਪਾ ਮੁੜ ਦੁਹਰਾਉਣਾ ਨਹੀਂ ਚਾਹੇਗੀ।

ਇਹ ਵੀ ਪੜ੍ਹੋ:

ਮਾਹਰਾਂ ਦਾ ਕਹਿਣਾ ਹੈ ਕਿ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਹਾਥਰਸ ਦੀ ਘਟਨਾ, ਦਲਿਤਾਂ ''ਤੇ ਹੋਣ ਵਾਲੇ ਜ਼ੁਲਮ ਸਬੰਧੀ ਮਾਮਲੇ, ਕਿਸਾਨਾਂ ਦਾ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ ਰੋਸ ਅਤੇ ਕੋਰੋਨਾ ਕਾਲ ''ਚ ਪ੍ਰਵਾਸੀ ਮਜ਼ਦੂਰਾਂ ਦੇ ਪਰਵਾਸ ਵਰਗੇ ਮੁੱਦਿਆਂ ਦੇ ਪ੍ਰਭਾਵ ਨੂੰ ਬਿਹਾਰ ਵਿੱਚ ਮੋਦੀ ਅਤੇ ਸ਼ਾਹ ਦੀ ਜੋੜੀ ਕਿਵੇਂ ''ਨਿਊਟਰਲਾਈਜ਼'' ਕਰੇਗੀ।

ਬਿਹਾਰ ਵਿੱਚ ਕਈ ਦਹਾਕਿਆਂ ਤੋਂ ਪੱਤਰਕਾਰੀ ਕਰ ਚੁੱਕੇ ਸੀਨੀਅਰ ਪੱਤਰਕਾਰ ਦਿਵਾਕਰ ਦਾ ਕਹਿਣਾ ਹੈ ਕਿ ਦੇਸ ਦੀ ਸਿਆਸਤ ''ਤੇ ਬਿਹਾਰ ਦਾ ਪ੍ਰਭਾਵ ਜ਼ਰੂਰੀ ਹੈ। ਜਿਸ ਨੂੰ ਕੋਈ ਚਾਹ ਕੇ ਵੀ ਅਣਦੇਖਿਆ ਨਹੀਂ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ਨੇ ਹੀ ਸਿਆਸੀ ਪਾਰਟੀਆਂ ਨੂੰ ਲੋਕ ਹਿੱਤ ਦੀ ਸਿਆਸਤ ਦਾ ਰਾਹ ਦਿਖਾਇਆ ਹੈ।

ਦਿਵਾਕਰ ਦਾ ਕਹਿਣਾ ਹੈ ਕਿ ਬਿਹਾਰ ਭਾਰਤੀ ਜਨਤਾ ਪਾਰਟੀ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਇਸ ਪਾਰਟੀ ਨੇ ਇਸ ਸੂਬੇ ਵਿੱਚ ਆਪਣੀ ਰਾਜਨੀਤੀ ਮੁਢ ਤੋਂ ਸ਼ੁਰੂ ਕੀਤੀ ਹੈ ਅਤੇ ਅੱਜ ਉਨ੍ਹਾਂ ਕੋਲ ਮੁੱਖ ਮੰਤਰੀ ਦਾ ਅਹੁਦਾ ਵੀ ਹੈ।

ਨੀਤਿਸ਼ ਕੁਮਾਰ
Getty Images

ਉਨ੍ਹਾਂ ਦਾ ਕਹਿਣਾ ਹੈ, "ਪਰ ਫਿਰ ਵੀ ਇੰਨੀਆਂ ਕੋਸ਼ਿਸ਼ਾਂ ਅਤੇ ਸੰਘ ਦੇ ਪ੍ਰਭਾਵ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਬਿਹਾਰ ਵਿੱਚ ਨੰਬਰ-1 ਪਾਰਟੀ ਨਹੀਂ ਬਣ ਸਕੀ ਹੈ।"

ਹਰਿਵੰਸ਼ ਰਾਜ ਸਭਾ ਦੇ ਉਪ ਚੇਅਰਮੈਨ ਹਨ ਅਤੇ ਬਿਹਾਰ ਵਿੱਚ ਜਨਤਾ ਦਲ (ਯੂਨਾਈਟਿਡ) ਦੀ ਟਿਕਟ ਤੋਂ ਦੋ ਵਾਰ ਰਾਜ ਸਭਾ ਮੈਂਬਰ ਬਣੇ ਹਨ। ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਕਹਿੰਦੇ ਹਨ ਕਿ ਬਿਹਾਰ ਬਦਲਾਅ ਦਾ ਇੱਕ ਵੱਡਾ ਕੇਂਦਰ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਕਹਿਣਾ ਹੈ, "ਚਾਹੇ ਇਸ ਨੂੰ ਮਹਾਤਮਾ ਗਾਂਧੀ ਦੇ ਚੰਪਾਰਣ ਸੱਤਿਆਗ੍ਰਹਿ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਸਮਰਾਟ ਅਸ਼ੋਕ ਨਾਲ ਜਾਂ ਫਿਰ ਗੌਤਮ ਬੁੱਧ ਦੀ ਨਜ਼ਰ ਤੋਂ ਦੇਖਿਆ ਜਾਵੇ, ਬਿਹਾਰ ''ਤੇ ਸਭ ਦੀ ਨਜ਼ਰ ਬਣੀ ਰਹਿੰਦੀ ਹੈ। ਚਾਹੇ ਉਹ ਭਾਰਤ ਦੇ ਕਿਸੇ ਵੀ ਸੂਬੇ ਦੇ ਰਹਿਣ ਵਾਲੇ ਹੋਣ ਜਾਂ ਵਿਦੇਸ਼ ਵਿੱਚ ਰਹਿਣ ਵਾਲੇ ਹੋਣ।"

ਹਰਿਵੰਸ਼ ਦਾ ਮੰਨਣਾ ਹੈ ਕਿ ਬਿਹਾਰ ਹਮੇਸ਼ਾ ਹੀ ਕੌਮੀ ਮੁੱਖ ਧਾਰਾ ਨਾਲ ਜੁੜਿਆ ਰਿਹਾ ਹੈ।

ਇਹ ਚੋਣਾਂ ਇਸ ਲਈ ਵੀ ਅਹਿਮ ਹਨ ਕਿਉਂਕਿ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ, ਜੋ ਕਿ ਕੋਵਿਡ ਕਾਲ ਦੌਰਾਨ ਹੋ ਰਹੀਆਂ ਹਨ। ਇੰਨ੍ਹਾਂ ਚੋਣਾਂ ਦੇ ਖਾਸ ਹੋਣ ਦਾ ਦੂਜਾ ਕਾਰਨ ਇਹ ਵੀ ਹੈ ਕਿ ਇਸ ਵਾਰ ਚੋਣ ਪ੍ਰਚਾਰ ''ਡਿਜੀਟਲ ਪਲੇਟਫਾਰਮ'' ਤੋਂ ਕਾਫ਼ੀ ਹੋਇਆ ਹੈ।

https://www.youtube.com/watch?v=u604_Razt7o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b331072f-acda-412c-9e00-321fc7b44a2b'',''assetType'': ''STY'',''pageCounter'': ''punjabi.india.story.54853548.page'',''title'': ''ਬਿਹਾਰ ਦੇ ਚੋਣ ਨਤੀਜਿਆਂ ਦੀ ਪੂਰੇ ਭਾਰਤ ਲਈ ਕੀ ਅਹਿਮੀਅਤ ਹੈ'',''author'': ''ਸਲਮਾਨ ਰਾਵੀ'',''published'': ''2020-11-08T07:16:35Z'',''updated'': ''2020-11-08T07:16:35Z''});s_bbcws(''track'',''pageView'');

Related News