US Election Results: ਬਾਇਡਨ ਦੀ ਜਿੱਤ, ਹੁਣ ਅੱਗੇ ਕੀ ਹੋਵੇਗਾ - 5 ਅਹਿਮ ਖ਼ਬਰਾਂ

Sunday, Nov 08, 2020 - 08:40 AM (IST)

US Election Results: ਬਾਇਡਨ ਦੀ ਜਿੱਤ, ਹੁਣ ਅੱਗੇ ਕੀ ਹੋਵੇਗਾ - 5 ਅਹਿਮ ਖ਼ਬਰਾਂ
ਜੋਅ ਬਾਇਡਨ
Reuters
ਜੋਅ ਬਾਇਡਨ ਨੇ ਡੌਨਲਡ ਟਰੰਪ ਨੂੰ ਹਰਾ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ

ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ।

ਸਾਬਕਾ ਉਪ-ਰਾਸ਼ਟਰਪਤੀ ਆਪਣੇ ਫਰਨੀਚਰ ਨੂੰ ਤੁਰੰਤ 1600 ਪੈਨਸਿਲਵੇਨੀਆ ਐਵੀਨਿਊ ਵਿੱਚ ਨਹੀਂ ਲਿਜਾਣਗੇ - ਇਸ ਤੋਂ ਪਹਿਲਾਂ ਕੁਝ ਚੀਜ਼ਾਂ ਹਨ ਜੋ ਹੋਣੀਆਂ ਜ਼ਰੂਰੀ ਹਨ।

ਇਹ ਵੀ ਪੜ੍ਹੋ-

ਇਹ ਆਮ ਤੌਰ ''ਤੇ ਇਕ ਨਿਰਵਿਘਨ ਪ੍ਰਕਿਰਿਆ ਹੁੰਦੀ ਹੈ, ਪਰ ਚੋਣਾਂ ਲਈ ਸੰਭਾਵਤ ਕਾਨੂੰਨੀ ਚੁਣੌਤੀਆਂ ਦੇ ਕਾਰਨ ਇਸ ਵਾਰ ਵਾਧੂ ਮੁਸ਼ਕਲਾਂ ਹੋ ਸਕਦੀਆਂ ਹਨ। ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਕੌਣ ਹਨ

ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਇਡਨ ਨੂੰ ਰਸਮੀ ਤੌਰ ''ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।

ਜੋਅ ਬਾਇਡਨ
Reuters

ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ।

ਬਿਹਤਰੀਨ ਬੁਲਾਰਾ ਹੈ, ਜੋ ਆਪਣੇ ਆਕਰਸ਼ਣ ਨਾਲ ਆਮ ਲੋਕਾਂ ਤੱਕ ਪਹੁੰਚ ਸਕਦਾ ਹੈ ਅਤੇ ਇੱਕ ਅਜਿਹਾ ਵਿਅਕਤੀ ਹੈ ਜਿਸਨੇ ਨਿੱਜੀ ਜ਼ਿੰਦਗੀ ਦੇ ਦੁੱਖਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਜੋਅ ਬਾਇਡਨ ਬਾਰੇ ਤਫ਼ਸੀਲ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਮਰੀਕੀ ਚੋਣਾਂ ''ਚ ਉੱਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਕਮਲਾ ਹੈਰਿਸ ਕੌਣ ਹਨ ਤੇ ਭਾਰਤ ਨਾਲ ਉਨ੍ਹਾਂ ਦਾ ਕੀ ਹੈ ਸਬੰਧ

ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਸਨ।

ਕਮਲਾ ਹੈਰਿਸ
Getty Images

ਹੁਣ 55 ਸਾਲਾ ਕਮਲਾ ਬਾਇਡਨ ਦੇ ਨਾਲ ਹਨ ਅਤੇ ਇੰਨ੍ਹਾਂ ਚੋਣਾਂ ਲਈ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੀ ਬਹਿਸ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਸਾਹਮਣਾ ਕੀਤਾ।

ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਦੋ ਪਰਵਾਸੀ ਮਾਪਿਆਂ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਸੀ ਜਦਕਿ ਪਿਤਾ ਇੱਕ ਜਮਾਇਕਨ।

ਨਿੱਕੀ ਉਮਰ ਵਿੱਚ ਹੀ ਮਾਪਿਆਂ ਦਾ ਤਲਾਕ ਹੋ ਗਿਆ। ਉਸ ਤੋਂ ਬਾਅਦ ਕਮਲਾ ਨੂੰ ਉਨ੍ਹਾਂ ਦੀ ਹਿੰਦੂ ਮਾਂ ਸ਼ਇਆਮਲਾ ਗੋਪਾਲਨ ਹੈਰਿਸ ਨੇ ਇੱਕਲਿਆਂ ਹੀ ਪਾਲਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥ ਕਲਿੱਕ ਕਰੋ।

https://www.youtube.com/watch?v=xWw19z7Edrs&t=1s

ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੁਨੀਆਂ ਭਰ ਦੀਆਂ ਨਜ਼ਰਾਂ ਡੌਨਲਡ ਟਰੰਪ ਤੇ ਜੋਅ ਬਾਇਡਨ ਵਿਚਲੇ ਸਖ਼ਤ ਮੁਕਾਬਲੇ ''ਤੇ ਹਨ।

ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ
BBC

ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਸੀ।

ਪਰ ਜੇਕਰ ਗੱਲ ਤਨਖਾਹ ਦੀ ਕਰੀਏ ਤਾਂ ਇਸ ਉੱਚੇ ਅਹੁਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਨੂੰ ਸਲਾਨਾ 4 ਲੱਖ ਅਮਰੀਕੀ ਡਾਲਰ ਤਨਖਾਹ ਮਿਲਦੀ ਹੈ ਜੋ ਭਾਰਤੀ ਕਰੰਸੀ ਵਿੱਚ ਦੇਖੀਏ ਤਾਂ ਕਰੀਬ ਦੋ ਕਰੋੜ 98 ਲੱਖ 77 ਹਜ਼ਾਰ ਹੈ।

ਇਸ ਤੋਂ ਇਲਾਵਾ ਰਿਹਾਇਸ਼ ਲਈ ਆਲੀਸ਼ਾਨ ਵ੍ਹਾਈਟ ਹਾਊਸ ਏਅਰ ਫੋਰਸ-ਵਨ ਸਣੇ ਹੋਰ ਕੀ-ਕੀ ਸਹੂਲਤਾਂ ਹਨ ਜਾਣਨ ਲਈ ਇੱਥੇ ਕਲਿੱਕ ਕਰੋ।

ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਦਾ ਹਰ ਪਹਿਲੂ ਸੌਖੇ ਸ਼ਬਦਾਂ ''ਚ ਸਮਝੋ

ਰਿਪਬਲਿਕ ਟੀਵੀ ਦੇ ਪੱਤਰਕਾਰ ਅਤੇ ਸੰਪਾਦਕ ਅਰਨਬ ਗੋਸਵਾਮੀ ਨੂੰ ਇਸ ਹਫ਼ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅਰਨਬ ਗੋਸਵਾਮੀ
Getty Images
ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰ ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਹਨ

ਅਰਨਬ ਦੀ ਗ੍ਰਿਫ਼ਤਾਰੀ ਦੀ ਫੁਟੇਜ ਖ਼ੂਬ ਵਾਇਰਲ ਹੋਈ ਅਤੇ ਸੋਸ਼ਲ ਮੀਡੀਆ ਵੱਖ-ਵੱਖ ਪੱਖਾਂ ਵਿੱਚ ਵੰਡਿਆ ਗਿਆ। ਆਓ, ਇਸ ਨੂੰ ਸਮਝਣ ਅਤੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=CTGYDStPITg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bb90008d-b8b0-440a-9b7e-8dee1963d576'',''assetType'': ''STY'',''pageCounter'': ''punjabi.india.story.54860531.page'',''title'': ''US Election Results: ਬਾਇਡਨ ਦੀ ਜਿੱਤ, ਹੁਣ ਅੱਗੇ ਕੀ ਹੋਵੇਗਾ - 5 ਅਹਿਮ ਖ਼ਬਰਾਂ'',''published'': ''2020-11-08T02:58:13Z'',''updated'': ''2020-11-08T02:58:13Z''});s_bbcws(''track'',''pageView'');

Related News