ਅਮਰੀਕੀ ਚੋਣਾਂ 2020: ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ
Saturday, Nov 07, 2020 - 10:40 PM (IST)


ਅਮਰੀਕੀ ਚੋਣਾਂ ''ਚ ਰਾਸ਼ਟਰਪਤੀ ਅਹੁਦੇ ਦੀ ਜੰਗ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਗਏ ਹਨ। ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਬੀਬੀਸੀ ਨਿਊਜ਼ ਦੇ ਅਨੁਮਾਨ ਮੁਤਾਬ਼ਕ ਜੋਅ ਬਾਇਡਨ ਨੇ ਪੈਨਸਿਲਵੇਨੀਆ ਦਾ ਮਹੱਤਵਪੂਰਣ ਚੋਣ ਮੈਦਾਨ ਜਿੱਤ ਲਿਆ ਹੈ, ਜਿਸ ਨਾਲ ਵ੍ਹਾਈਟ ਹਾਉਸ ਤੱਕ ਪਹੁੰਚਣ ਲਈ 270 ਇਲੈਕਟੋਰਲ ਵੋਟਾਂ ਦਾ ਅੰਕੜਾ ਹਾਸਲ ਕਰ ਲਿਆ ਹੈ।
ਟਰੰਪ ਦੀ ਕੈਂਪੇਨ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਇਸ ਨਤੀਜੇ ਨੂੰ ਸਵੀਕਾਰ ਨਹੀਂ ਕਰਦੇ।
ਇਹ ਵੀ ਪੜ੍ਹੋ
- ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
- ''ਟਰੇਨਾਂ ਪੰਜਾਬ ਦੇ ਬਾਹਰ ਖੜ੍ਹ ਕੇ ਉਡੀਕ ਕਰ ਰਹੀਆਂ, ਟਰੈਕ ਕਲੀਅਰ ਕਰਵਾਓ''
- ਸਾਊਦੀ ਨੇ ਹਟਾਈਆਂ ਕੁਝ ਪਾਬੰਦੀਆਂ, ਭਾਰਤੀਆਂ ਨੂੰ ਮਿਲ ਸਕਦੇ ਇਹ ਲਾਭ
ਇਸ ਨਤੀਜੇ ਨਾਲ ਡੌਨਲਡ ਟਰੰਪ 1990 ਦੇ ਦਹਾਕੇ ਤੋਂ ਬਾਅਦ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਸ ਨੇ ਇਸ ਅਹੁਦੇ ’ਕੇ ਸਿਰਫ਼ ਇੱਕ-ਮਿਆਦ ਨੂੰ ਪੂਰਾ ਕੀਤਾ ਹੈ।
ਬੀਬੀਸੀ ਦਾ ਬਾਇਡਨ ਨੂੰ ਰਾਸ਼ਟਰਪਤੀ ਵਜੋਂ ਕਹਿਣਾ, ਉਨ੍ਹਾਂ ਰਾਜਾਂ ਦੇ ਅਣ-ਅਧਿਕਾਰਤ ਨਤੀਜਿਆਂ, ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਦੀ ਗਿਣਤੀ ਪੂਰੀ ਕਰ ਲਈ ਹੈ ਅਤੇ ਵਿਸਕੋਨਸਿਨ ਵਰਗੇ ਰਾਜ ਜਿਥੇ ਗਿਣਤੀ ਅਜੇ ਜਾਰੀ ਹੈ ਜਾਰੀ ਹੈ, ’ਤੇ ਅਧਾਰਿਤ ਅਨੁਮਾਨ ਹੈ।
ਸਾਲ 1900 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਅਮਰੀਕੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪਈਆਂ ਹਨ।
ਬਾਇਡਨ ਨੇ ਹੁਣ ਤੱਕ 73 ਮਿਲੀਅਨ (7ਕਰੋੜ 30 ਲੱਖ) ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜੋ ਕਿ ਹੁਣ ਤੱਕ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ’ਚੋਂ ਸਭ ਤੋਂ ਵੱਧ ਹੈ।

ਟਰੰਪ ਨੂੰ ਤਕਰੀਬਨ 70 ਮਿਲੀਅਨ (7 ਕਰੋੜ) ਵੋਟਾਂ ਮਿਲੀਆਂ ਹਨ ਜੋ ਕਿ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ।
ਰਾਸ਼ਟਰਪਤੀ ਟਰੰਪ ਨੇ ਜਦੋਂ ਅਜੇ ਵੋਟਾਂ ਦੀ ਗਿਣਤੀ ਚੱਲ ਰਹੀ ਸੀ, ਉਸ ਵੇਲੇ ਹੀ ਆਪਣੇ ਆਪ ਨੂੰ ਗਲ਼ਤ ਤਰੀਕੇ ਨਾਲ ਚੋਣਾਂ ਦਾ ਵਿਜੇਤਾ ਘੋਸ਼ਿਤ ਕੀਤਾ ਸੀ।
ਉਨ੍ਹਾਂ ਨੇ ਕਈ ਵਾਰ ਵੋਟਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਦੇ ਇਲਜ਼ਾਮ ਲਗਾਏ ਹਨ, ਪਰ ਚੋਣਾਂ ''ਚ ਹੋਈ ਕਥਿਤ ਧੋਖਾਧੜੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।
ਬਾਇਡਨ ਹੋਣਗੇ ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ
ਇਹ ਚੋਣ ਕੋਰੋਨਾਵਾਇਰਸ ਦੇ ਮਾਮਲਿਆਂ ਅਤੇ ਮੌਤਾਂ ਦੇ ਮੁੱਦੇ ''ਤੇ ਲੜੀ ਗਈ ਸੀ। ਰਾਸ਼ਟਰਪਤੀ ਟਰੰਪ ਬਹਿਸ ਕਰ ਰਹੇ ਸੀ ਕਿ ਬਾਇਡਨ ਜੇਕਰ ਰਾਸ਼ਟਰਪਤੀ ਚੁਣੇ ਜਾਣਗੇ ਤਾਂ ਉਹ ਲੌਕਡਾਊਨ ਲਗਾ ਦੇਣਗੇ ਜਿਸ ਦਾ ਸਿੱਟਾ ਆਰਥਿਕ ਮੰਦਹਾਲੀ ਹੋਵੇਗਾ।
ਦੂਜੇ ਪਾਸੇ, ਜੋਅ ਬਾਇਡਨ ਨੇ ਰਾਸ਼ਟਰਪਤੀ ਟਰੰਪ ''ਤੇ ਇਲਜ਼ਾਮ ਲਗਾਇਆ ਸੀ ਕਿ ਉਹ ਕੋਵਿਡ -19 ਦੇ ਪ੍ਰਸਾਰ ਨੂੰ ਨਿਯੰਤਰਣ ਕਰਨ ਲਈ ਲੋੜੀਂਦੇ ਉਪਾਅ ਲਗਾਉਣ ਵਿਚ ਅਸਫਲ ਰਹੇ ਹਨ।
ਜੋਅ ਬਾਇਡਨ ਹੁਣ ਵ੍ਹਾਈਟ ਹਾਉਸ ਪਰਤਣ ਜਾ ਰਹੇ ਹਨ, ਜਿਥੇ ਉਨ੍ਹਾਂ ਨੇ ਅੱਠ ਸਾਲ ਰਾਸ਼ਟਰਪਤੀ ਬਰਾਕ ਓਬਾਮਾ ਦੇ ਡਿਪਟੀ ਵਜੋਂ ਸੇਵਾ ਨਿਭਾਈ ਸੀ।
78 ਸਾਲ ਦੀ ਉਮਰ ਵਿਚ ਉਹ ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਹੋਣਗੇ, ਜਿਸ ਦਾ ਰਿਕਾਰਡ ਪਹਿਲਾਂ ਉਸ ਵਿਅਕਤੀ ਕੋਲ ਸੀ ਜਿਸ ਨੂੰ ਉਨ੍ਹਾਂ ਨੇ ਹੁਣ ਹਰਾਇਆ ਹੈ। ਹਾਂਜੀ, ਇਸ ਤੋਂ ਪਹਿਲਾਂ ਡੌਨਲਡ ਟਰੰਪ (74) ਅਮਰੀਕਾ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਸਨ।
ਇਹ ਵੀ ਪੜ੍ਹੋ:
- ਦਾੜ੍ਹੀ ਰੱਖਣ ਪਿੱਛੇ ਇੱਕ ਮੁਸਲਮਾਨ ਸਬ-ਇੰਸਪੈਕਟਰ ਨੂੰ ਸਸਪੈਂਡ ਕਰਨ ਦਾ ਇਹ ਹੈ ਪੂਰਾ ਮਾਮਲਾ
- ਜਦੋਂ ਬ੍ਰਿਟਿਸ਼ ਰਾਜ ''ਚ ਔਰਤਾਂ ਨੂੰ ਜਣਨ ਅੰਗਾਂ ਦੇ ਟੈਸਟ ਕਰਵਾਉਣੇ ਪੈਂਦੇ ਸਨ
- ਰਵਾਇਤਾਂ ਦੇ ਨਾਂ ’ਤੇ ਜਿਨਸੀ ਸੋਸ਼ਣ : ਕੀ ਔਰਤ ਦਾ ਸਰੀਰ ਹਮੇਸ਼ਾ ਸੈਕਸ ਲਈ ਤਿਆਰ ਰਹਿੰਦਾ ਹੈ
https://www.youtube.com/watch?v=j9YTHqWQKWM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5c7e9b50-3f24-461b-a973-dcdff6db9e3c'',''assetType'': ''STY'',''pageCounter'': ''punjabi.international.story.54854326.page'',''title'': ''ਅਮਰੀਕੀ ਚੋਣਾਂ 2020: ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤੀ'',''published'': ''2020-11-07T17:01:24Z'',''updated'': ''2020-11-07T17:01:24Z''});s_bbcws(''track'',''pageView'');