ਅਮਰੀਕਾ ਚੋਣਾਂ: ਵੋਟਾਂ ਪਾਉਣ ਤੋਂ ਤੀਜੇ ਦਿਨ ਵੀ ਕਿਉਂ ਨਤੀਜਿਆਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ - 5 ਅਹਿਮ ਖ਼ਬਰਾਂ

11/06/2020 7:55:49 AM

US Elec
Getty Images

ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਅਜੇ ਵੀ ਜੇਤੂ ਦਾ ਫੈਸਲਾ ਦੂਰ ਦੀ ਕੋਡੀ ਦਿਖ ਰਿਹਾ ਹੈ। ਇਸ ਸਮੇਂ 160 ਮਿਲੀਅਨ ਅਮਰੀਕੀਆਂ ਵਲੋਂ ਬੈਲਟ ਪੇਪਰਾਂ ਰਾਹੀਆਂ ਪਾਈਆਂ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ।

ਇਸ ਸਮੇਂ ਥੋੜੀ ਤਸਵੀਰ ਜਰੂਰ ਦਿਖਣ ਲੱਗ ਪਈ ਹੈ।

ਡੌਨਲਡ ਟਰੰਪ ਆਪਣੇ ਵਿਰੋਧੀਆਂ ਉੱਤੇ ਘੋਟਾਲਾ ਕਰਨ ਦਾ ਇਲਜ਼ਾਮ ਲਾਉਦੇ ਹੋਏ ਆਪਣੀ ਗਲਤ ਤਰੀਕੇ ਨਾਲ ਹੀ ਜਿੱਤ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਈ ਟਵੀਟ ਕੀਤੇ ਅਤੇ ਵਿਵਾਦ ਖੜ੍ਹਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਵਿਰੋਧੀਆਂ ਨੇ ਜਾਅਲੀ ਵੋਟਾਂ ਪੁਆਈਆਂ ਹਨ।

ਇਹ ਵੀ ਪੜ੍ਹੋ

ਪਰ ਅਜੇ ਇਹ ਮਾਮਲਾ ਇਸ ਤਰ੍ਹਾਂ ਦਾ ਨਹੀਂ ਦਿਖ ਰਿਹਾ, ਲੱਖਾਂ ਲੋਕਾਂ ਨੇ ਕਾਨੂੰਨੀ ਤਰੀਕੇ ਨਾਲ ਆਪਣੀਆਂ ਬੈਲਟ ਵੋਟਾਂ ਭੁਗਤਾਈਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਜਾਰੀ ਹੈ।

ਪੂਰੀ ਖ਼ਬਰ ਜਾਨਣ ਲਈ ਇਸ ਲਿੰਕ ਨੂੰ ਕਲਿੱਕ ਕਰੋ।

ਪਾਕਿਸਤਾਨ ਨੇ ਕਰਤਾਰਪੁਰ ਗੁਰਦੁਆਰੇ ਬਾਬਤ ਅਜਿਹਾ ਕੀ ਫੈਸਲਾ ਲਿਆ ਕਿ ਛਿੜ ਗਿਆ ਵਿਵਾਦ

ਪਾਕਿਸਤਾਨ ਦੀ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਸਨਿਕ ਪ੍ਰਬੰਧ ਸਰਕਾਰੀ ਸੰਸਥਾ ''ਪਾਕਿਸਤਾਨ ਇਵੈਕੁਈ ਟ੍ਰਸਟ ਕਮੇਟੀ'' (ETPB) ਨੂੰ ਦੇਣ ਦਾ ਫੈਸਲਾ ਲਿਆ ਹੈ।

ਪਾਕਿਸਤਾਨ ਸਰਕਾਰ ਵੱਲੋ ਲਏ ਗਏ ਇਸ ਫੈਸਲੇ ਦਾ ਸਿੱਖ ਸੰਸਥਾਵਾਂ ਵੱਲੋ ਖ਼ਾਸਾ ਵਿਰੋਧ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਨਿਖ਼ੇਧੀ ਕਰਦੇ ਹਨ।

ਪਾਕਿਸਤਾਨ ਦੀ ਸਰਕਾਰ ਨੇ ਇਸ ਸਾਰੇ ਵਿਵਾਦ ''ਤੇ ਕੀ ਕਿਹਾ, ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

https://www.youtube.com/watch?v=xWw19z7Edrs&t=1s

arnab
Getty Images

ਅਰਨਬ ਗੋਸਵਾਮੀ: ਜਦੋਂ ਜੱਜ ਨੇ ਸਿੱਧਾ ਖੜ੍ਹਨ ਲਈ ਕਿਹਾ ਤੇ ਅਦਾਲਤ ਵਿੱਚ ਹੋਰ ਕੀ ਕੁਝ ਹੋਇਆ

ਬੁੱਧਵਾਰ ਨੂੰ ਮੁੰਬਈ ਦੀ ਅਲੀਬਾਗ਼ ਅਦਾਲਤ ਨੇ ਅਰਨਬ ਗੋਸਵਾਮੀ ਨੂੰ ਛੇ ਘੰਟਿਆਂ ਦੀ ਸੁਣਵਾਈ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਗ੍ਰਿਫ਼ਤਾਰੀ ਤੋਂ ਬਾਅਦ ਜਿਵੇਂ ਹੀ ਸੁਣਵਾਈ ਸ਼ੁਰੂ ਹੋਈ ਤਾਂ ਰਾਤ ਤੱਕ ਜਾਰੀ ਰਹੀ ਅਤੇ ਅਰਨਬ, ਸਰਕਾਰੀ ਪੱਖ ਅਤੇ ਡਾਕਟਰ ਨੇ ਆਪੋ-ਆਪਣੇ ਪੱਖ ਅਦਾਲਤ ਦੇ ਸਾਹਮਣੇ ਰੱਖੇ।

ਡਾਕਟਰੀ ਜਾਂਚ ਤੋਂ ਬਾਅਦ ਅਰਨਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਨ੍ਹਾਂ ਨੂੰ ਸਿੱਧੇ ਖੜ੍ਹੇ ਰਹਿਣ ਨੂੰ ਕਿਹਾ।

ਹੋਰ ਅਹਿਮ ਖ਼ਬਰਾਂ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਕੇਂਦਰ ਰੇਲ ਸੇਵਾ ਸ਼ੁਰੂ ਕਰਨ ਲਈ ਤਿਆਰ, ਪਰ ਇਹ ਹਨ ਸ਼ਰਤਾਂ

ਪੰਜਾਬ ਭਾਜਪਾ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੇਂਦਰ, ਪੰਜਾਬ ਵਿੱਚ ਰੇਲਵੇ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹੈ।

ਇਹ ਸੰਭਵ ਹੈ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਹ ਭਰੋਸਾ ਦਿਵਾ ਸਕਣ ਕਿ ਸੂਬੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਰੇਲਵੇ ਦੀ ਜਾਇਦਾਦ ਅਤੇ ਰੇਲਵੇ ਸਟਾਫ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 22 ਮੈਂਬਰੀ ਵਫ਼ਦ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਬੈਠਕ ਕੀਤੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

sugar
Getty Images

ਕੀ ਖੰਡ ਸਾਡੇ ਸਰੀਰ ਨੂੰ ਸੱਚਮੁੱਚ ਨੁਕਸਾਨ ਪਹੁੰਚਾਉਂਦੀ ਹੈ

ਭਾਰਤ ਦੀ ਸ਼ੂਗਰ ਉਦਯੋਗ ਸੰਸਥਾ, ਭਾਰਤੀਆਂ ਨੂੰ ਵਧੇਰੇ ਖੰਡ ਖਾਣ ਲਈ ਉਤਸ਼ਾਹਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਆਈਐਸਐਮਏ) ਨੇ ਕਿਹਾ ਕਿ ਉਹ ਚੀਨੀ ਅਤੇ ਇਸ ਦੇ ਸਿਹਤ ਪ੍ਰਭਾਵਾਂ ਬਾਰੇ ਚਲ ਰਹੇ ਮਿਥਹਾਸ ਨੂੰ ਤੋੜਨਾ ਚਾਹੁੰਦੇ ਹਨ।

ਔਸਤਨ, ਇੱਕ ਭਾਰਤੀ ਹਰ ਸਾਲ 19 ਕਿਲੋਗ੍ਰਾਮ ਖੰਡ ਖਾਂਦਾ ਹੈ, ਜੋ ਕਿ ਗਲੋਬਲ ਔਸਤ ਤੋਂ ਬਹੁਤ ਘੱਟ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=KTD1VeD1Z1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ae5a17ec-3501-4422-8b29-8154fe8c86a6'',''assetType'': ''STY'',''pageCounter'': ''punjabi.india.story.54835604.page'',''title'': ''ਅਮਰੀਕਾ ਚੋਣਾਂ: ਵੋਟਾਂ ਪਾਉਣ ਤੋਂ ਤੀਜੇ ਦਿਨ ਵੀ ਕਿਉਂ ਨਤੀਜਿਆਂ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ - 5 ਅਹਿਮ ਖ਼ਬਰਾਂ'',''published'': ''2020-11-06T02:21:22Z'',''updated'': ''2020-11-06T02:22:12Z''});s_bbcws(''track'',''pageView'');

Related News