ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਦੇ ਰੇਪ ਤੇ ਕਤਲ ਮਾਮਲੇ ’ਚ ਹੁਣ ਤੱਕ ਕੀ ਹੋਈ ਕਾਰਵਾਈ ਤੇ ਕੀ ਹੋ ਰਹੀ ਹੈ ਸਿਆਸੀ ਦੂਸ਼ਣਬਾਜ਼ੀ

10/24/2020 9:40:15 PM

ਰੇਪ ਖ਼ਿਲਾਫ਼ ਮੁਜ਼ਾਹਰਾ ਕਰਦੀ ਔਰਤ
AFP

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜਲੇ ਪਿੰਡ ਜਲਾਲਪੁਰ ਵਿੱਚ ਪਰਵਾਸੀ ਦਿਹਾੜੀਦਾਰ ਮਜ਼ਦੂਰਾਂ ਦੀ ਇੱਕ ਛੇ ਸਾਲਾ ਬੱਚੀ ਦੇ ਕਥਿਤ ਤੌਰ ''ਤੇ ਬਲਾਤਕਾਰ ਤੇ ਕਤਲ ਦੀ ਘਟਨਾ ਹੁਣ ਕੌਮੀ ਸਿਆਸਤ ਵਿੱਚ ਦੂਸ਼ਣਬਾਜ਼ੀ ਦਾ ਜ਼ਰੀਆ ਬਣ ਗਈ ਹੈ।

ਸ਼ਨਿੱਚਰਵਾਰ ਨੂੰ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਇਸ ਮਸਲੇ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਉੱਪਰ ਨਿਸ਼ਾਨਾ ਸਾਧਿਆ ਸੀ। ਜਿਸ ਤੋਂ ਬਾਅਦ ਰਾਹੁਲ ਨੇ ਵੀ ਟਵੀਟ ਰਾਹੀਂ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ:

ਸ਼ਨਿੱਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਉੱਪਰ ਹਮਲਾ ਕਰਦਿਆਂ ਕਿਹਾ ਸੀ, "ਹੁਸ਼ਿਆਰਪੁਰ ਵਿੱਚ ਬਿਹਾਰ ਤੋਂ ਇੱਕ ਦਲਿਤ ਪਰਵਾਸੀ ਮਜ਼ਦੂਰ ਦੀ ਛੇ ਸਾਲਾ ਬੱਚੀ ਨਾਲ ਰੇਪ ਹੋਇਆ, ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਅਧ-ਸੜੀ ਲਾਸ਼ (ਬਣਾ ਦਿੱਤਾ ਗਿਆ) ਅਤੇ ਇਸ ਨਾਲ ਉਨ੍ਹਾਂ ਭੈਣ-ਭਰਾਵਾਂ ਦੀ ਆਤਮਾ ਨਹੀਂ ਝੰਜੋੜੀ ਜਾਂਦੀ ਜੋ ਹਰ ਦੂਜੀ ਥਾਂ ਦੌੜੇ ਜਾਂਦੇ ਹਨ ਜੋ ਉਨ੍ਹਾਂ ਨੂੰ ਸਿਆਸੀ ਲਾਹਾ ਦੇ ਸਕੇ।"

ਪੰਜਾਬ ਸਰਕਾਰ ਯੂਪੀ ਵਾਂਗ ਘਟਨਾ ਤੋਂ ਇਨਕਾਰੀ ਨਹੀਂ ਹੋ ਰਹੀ - ਰਾਹੁਲ ਗਾਂਧੀ

ਇਸ ਬਿਆਨ ਦੇ ਜਵਾਬ ਵਿੱਚ ਸ਼ਾਮ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, "ਯੂਪੀ ਤੋਂ ਅਲੱਗ, ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀਆਂ ਕਿ ਕਿਸੇ ਕੁੜੀ ਨਾਲ ਰੇਪ ਹੋਇਆ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਨਹੀ ਰਹੀਆਂ ਅਤੇ ਨਿਆਂ ਦਾ ਰਸਤਾ ਨਹੀਂ ਰੋਕ ਰਹੀਆਂ।”

“ਜੇ ਉਹ ਅਜਿਹਾ ਕਰਨਗੀਆਂ ਤਾਂ, ਮੈਂ ਉੱਥੇ ਜਾਵਾਂਗਾ ਤੇ ਨਿਆਂ ਲਈ ਲੜਾਂਗਾ।"

https://twitter.com/RahulGandhi/status/1320002452150603777

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਰਾਹੁਲ ਗਾਂਧੀ ਉੱਪਰ ਹਮਲਾ ਬੋਲਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸੀ ਟੂਰ ਕਰਨ ਦੀ ਥਾਂ ਹੁਸ਼ਿਆਰਪੁਰ ਜਾ ਕੇ ਟਾਂਡਾ, ਪੰਜਾਬ ਅਤੇ ਰਾਜਸਥਾਨ ਦੇ ਦੌਰੇ ਕਰਨੇ ਚਾਹੀਦੇ ਹਨ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਜੁਰਮਾਂ ਦਾ ਨੋਟਿਸ ਲੈਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਘਟਨਾ ਬਾਰੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰ ਚੁੱਕੇ ਹਨ।

ਉਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਬਣਦੀ ਤਫ਼ਤੀਸ਼ ਕਰਨ ਅਤੇ ਜਲਦੀ ਚਲਾਨ ਪੇਸ਼ ਕਰਨਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਲਈ ਫਾਸਟ-ਟਰੈਕ ਕੋਰਟ ਅਤੇ ਅਦਾਲਤ ਤੋਂ ਦੋਸ਼ੀਆਂ ਲਈ ਮਿਸਾਲੀ ਸਜ਼ਾ ਦੀ ਗੱਲ ਵੀ ਆਪਣੇ ਟਵੀਟ ਵਿੱਚ ਕੀਤੀ ਸੀ।

https://twitter.com/capt_amarinder/status/1319490523413921792

ਅਦਾਕਾਰ ਅਤੇ ਸਮਾਜਿਕ ਕਾਰਕੁਨ ਸੋਨੂ ਸੂਦ ਵੀ ਇਸ ਬਾਰੇ ਟਵੀਟ ਕਰ ਚੁੱਕੇ ਹਨ

ਸ਼ੁੱਕਰਵਾਰ ਨੂੰ ਕੀਤੇ ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ," ਉਸ ਬਾਲੜੀ ਬਾਰੇ ਸੁਣ ਕੇ ਦਿਲ ਟੁੱਟ ਗਿਆ ਹੈ ਜਿਸ ਦਾ ਹੁਸ਼ਿਆਰਪੁਰ ਵਿੱਚ ਕਥਿਤ ਰੇਪ ਹੋਇਆ ਅਤੇ ਉਸ ਦੀ ਅੱਧ ਸੜੀ ਲਾਸ਼ ਮੁਲਜ਼ਮ ਦੇ ਘਰੋਂ ਮਿਲੀ ਸੀ। ਕੀ ਅਸੀਂ ਸਖ਼ਤ ਸਜ਼ਾ ਦੀ ਮਿਸਾਲ ਕਾਇਮ ਕਰ ਸਕਦੇ ਹਾਂ, ਤਾਂ ਜੋ ਅਜਿਹੇ ਘਿਨਾਉਣੇ ਜੁਰਮ ਮੁੜ ਕਦੇ ਨਾ ਹੋਣ?"

https://twitter.com/SonuSood/status/1319512588045017090

ਕੀ ਸੀ ਪੂਰਾ ਮਾਮਲਾ?

ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਨੂੰ ਥਾਣਾ ਟਾਂਡਾ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ,"ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ ਸੀ। ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਦੇ ਅਨੁਸਾਰ ਮੁਲਜ਼ਮ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦੀ ਧੀ ਨੂੰ ਬਿਸਕੁਟ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਿਆ।"

"ਲੜਕੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਉਹ ਮੁਲਜ਼ਮ ਦੇ ਘਰ ਗਏ ਜਿੱਥੇ ਲੜਕੀ ਦਾ ਪਿਤਾ ਡਰਾਈਵਰ ਵੱਜੋਂ ਕੰਮ ਕਰਦਾ ਹੈ।”

ਔਰਤ ਗਰਾਫਿਕਸ
BBC

ਜਦੋਂ ਆਪਣੀ ਲੜਕੀ ਦੀ ਭਾਲ ਵਿੱਚ ਮੁਲਜ਼ਮ ਨੂੰ ਪੁੱਛਿਆ ਤਾਂ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਪਸ਼ੂਆਂ ਦੇ ਸ਼ੈੱਡ ਵੱਲ ਇਸ਼ਾਰਾ ਕਰਦਿਆਂ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਸ਼ੂਆਂ ਦੇ ਸ਼ੈੱਡ ਵਿੱਚ ਆਪਣੇ ਆਪ ਨੂੰ ਅੱਗ ਲਾ ਲਈ ਸੀ ਤੇ ਉਹ ਮਰ ਗਈ ਹੈ।

ਪੀੜਤ ਲੜਕੀ ਦੇ ਮਾਪਿਆਂ ਨੇ ਇਸ ਦੀ ਸੂਚਨਾ ਥਾਣਾ ਟਾਂਡਾ ਦੀ ਪੁਲੀਸ ਨੂੰ ਦਿੱਤੀ। ਥਾਣਾ ਟਾਂਡਾ ਦੇ ਐੱਸਐਚਓ ਬਿਕਰਮਜੀਤ ਸਿੰਘ ਮੌਕੇ ''ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਦੀ ਅੱਧੀ ਸੜੀ ਹੋਈ ਲਾਸ਼ ਨੂੰ ਮੁਲਜ਼ਮ ਦੀ ਹਵੇਲੀ ਦੇ ਅੰਦਰ ਇੱਕ ਬੋਰੀ ਵਿੱਚੋਂ ਬਰਾਮਦ ਕਰ ਲਿਆ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।

ਮੁਲਜ਼ਮ ਵਿਰੁੱਧ ਆਈਪੀਸੀ ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਕੋਰੋਨਾਵਾਇਰਸ
BBC

ਐੱਸਸੀ ਕਮਿਸ਼ਨ ਦੇ ਵਫ਼ਦ ਨੇ ਮਾਪਿਆਂ ਨਾਲ ਮੁਲਾਕਾਤ ਕੀਤੀ

ਇਸੇ ਦੌਰਾਨ ਐੱਸਸੀ ਕਮਿਸ਼ਨ ਦੀ ਇੱਕ ਤਿੰਨ ਮੈਂਬਰੀ ਟੀਮ ਮਰਹੂਮ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਮਿਸ਼ਨ ਨੇ ਮੌਕੇ ਤੇ ਮੌਜੂਦ ਪੁਲਿਸ ਅਫ਼ਸਰਾਂ ਨੂੰ ਸੋਮਵਾਰ ਤੱਕ ਘਟਨਾ ਦੀ ਜਾਂਚ ਰਿਪੋਰਟ ਕਮਿਸ਼ਨ ਨੂੰ ਸੋਂਪਣ ਲਈ ਅਤੇ ਮਾਮਾਲੇ ਦਾ ਚਲਾਨ ਜਿੰਨੀ ਜਲਦੀ ਹੋ ਸਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ।

ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਅਕਸਰ ਹੀ ਕਈ ਵਾਰ ਉਨ੍ਹਾਂ ਦੇ ਘਰ ਚੱਕਰ ਕਟਦਾ ਰਹਿੰਦਾ ਸੀ। ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰਦੇ ਸੀ।

ਮਾਂ ਨੇ ਕਿਹਾ, "ਅਸੀਂ ਉਸਨੂੰ ਰੋਕਦੇ ਸੀ ਪਰ ਫਿਰ ਵੀ ਉਹ ਗੇੜਾ ਮਾਰਦਾ ਸੀ, ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਸਾਡੀ ਧੀ ਨਾਲ ਅਜਿਹਾ ਕਰੇਗਾ।"

ਇਹ ਵੀ ਪੜ੍ਹੋ:

ਵੀਡੀਓ: ਭਾਜਪਾ ਦੀ''ਦਲਿਤ ਇਨਸਾਫ਼ ਯਾਤਰਾ'' ਵਾਲੇ ਦਿਨ ਕੀ ਹੋਇਆ

https://www.youtube.com/watch?v=mImAnZpXr1I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''75513675-c970-4572-a70d-4383cc661e4a'',''assetType'': ''STY'',''pageCounter'': ''punjabi.india.story.54676397.page'',''title'': ''ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਦੇ ਰੇਪ ਤੇ ਕਤਲ ਮਾਮਲੇ ’ਚ ਹੁਣ ਤੱਕ ਕੀ ਹੋਈ ਕਾਰਵਾਈ ਤੇ ਕੀ ਹੋ ਰਹੀ ਹੈ ਸਿਆਸੀ ਦੂਸ਼ਣਬਾਜ਼ੀ'',''published'': ''2020-10-24T16:00:31Z'',''updated'': ''2020-10-24T16:00:31Z''});s_bbcws(''track'',''pageView'');

Related News