ਸ਼ੌਰਿਆ ਚੱਕਰ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਦੀ SIT ਕਰੇਗੀ ਜਾਂਚ-5 ਅਹਿਮ ਖ਼ਬਰਾਂ
Saturday, Oct 17, 2020 - 07:25 AM (IST)

ਸ਼ੁੱਕਰਵਾਰ ਨੂੰ ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਦੋ ਹਮਲਾਵਰ ਮੋਟਰ ਸਾਈਕਲ ''ਤੇ ਸਵਾਰ ਹੋ ਕੇ ਆਏ ਸਨ ਤੇ ਘਰ ਦੇ ਨੇੜੇ ਦਫ਼ਤਰ ਵਿੱਚ ਬੈਠੇ ਬਲਵਿੰਦਰ ਸਿੰਘ ਨੂੰ ਉਨ੍ਹਾਂ ਨੇ ਆਪਣਾ ਨਿਸ਼ਾਨਾ ਬਣਾਇਆ।
ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਐੱਸਆਈਟੀ ਬਣਾਈ ਹੈ ਜੋ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ। ਐੱਸਐੱਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਸਮੇਤ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:
- ਕੀ ਤਕਨੀਕ ਭਾਰਤੀ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਕਾਰਨ ਬਣ ਰਹੀ ਹੈ
- ''ਮੈਂ ਜਾਨ ਬਖਸ਼ਣ ਦੀ ਦੁਹਾਈ ਦਿੰਦਾ ਰਿਹਾ ਪਰ ਉਹ ਚੋਰ-ਚੋਰ ਕਹਿ ਕੇ ਕੁੱਟਦੇ ਰਹੇ''
- ਕੋਰੋਨਾਵਾਇਰਸ ਨਾਲ 3 ਹਫ਼ਤਿਆਂ ਤੱਕ ਬਿਮਾਰ ਰਹੇ ਲੋਕਾਂ ਦੀ ਸਿਹਤ ’ਤੇ ਇਹ ਮਾੜਾ ਅਸਰ ਪੈ ਸਕਦਾ ਹੈ
ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ 90ਵਿਆਂ ਦੀ ਸ਼ੁਰੂਆਤ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਦੀ ਵੈਬਸਾਈਟ ਅਨੁਸਾਰ ਅੱਤਵਾਦੀਆਂ ਦਾ ਵਿਰੋਧ ਕਰਨ ਲਈ 1990 ਤੋਂ ਲੈ ਕੇ 1993 ਤੱਕ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਉੱਤੇ 16 ਹਮਲੇ ਹੋਏ ਸਨ।
30 ਸਿਤੰਬਰ 1990 ਵਿੱਚ ਹੋਏ ਇੱਕ ਹਮਲੇ ਵਿੱਚ ਤਾਂ 200 ਦੇ ਕਰੀਬ ਅੱਤਵਾਦੀਆਂ ਨੇ ਬਲਵਿੰਦਰ ਸਿੰਘ ਦੇ ਘਰ ਨੂੰ ਘੇਰ ਲਿਆ ਸੀ ਤੇ 5 ਘੰਟਿਆਂ ਦੀ ਮੁਠਭੇੜ ਮਗਰੋਂ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।
ਇਸ ਘਟਨਾ ਨੂੰ ਮੁੱਖ ਰਖਦਿਆਂ ਸਾਲ 1993 ਵਿੱਚ ਉਨ੍ਹਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਉਨ੍ਹਾਂ ਦੇ ਸੁਰੱਖਿਆ ਕਵਰ ਨੂੰ ਇੱਕ ਸਾਲ ਪਹਿਲਾਂ ਤਰਨ ਤਾਰਨ ਪੁਲਿਸ ਦੀ ਸਿਫਾਰਿਸ਼ ਉੱਤੇ ਹਟਾ ਲਿਆ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸੁਰੱਖਿਆ ਮੁੜ ਬਹਾਲ ਕਰਨ ਲਈ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਪਰ ਉਹ ਸਹੀ ਤਰੀਕੇ ਨਾਲ ਕਦੇ ਬਹਾਲ ਨਹੀਂ ਹੋ ਸਕੀ।
ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਨੁਸਰਤ ਫਤਿਹ ਅਲੀ ਖ਼ਾਨ ਦੇ ਜੀਵਨ ਦੇ ਕੁਝ ਦਿਲਚਸਪ ਕਿੱਸੇ ਪੜ੍ਹੋ

ਸਾਲ 1960 ਦੇ ਦਹਾਕੇ ਵਿੱਚ ਫ਼ੈਸਲਾਬਾਦ ਦੇ ਇੱਕ ਬਜ਼ੁਰਗ ਸਾਂਈ ਮੁਹੰਮਦ ਬਖ਼ਸ਼ ਉਰਫ਼ ਲਸੂੜੀ ਸ਼ਾਹ ਦੇ ਦਰਬਾਰ ਵਿੱਚ ਇੱਕ ਛੋਟੀ ਉਮਰ ਦਾ ਮੁੰਡਾ ਪ੍ਰਮਾਤਮਾ ਅਤੇ ਮੁਹੰਮਦ ਸਾਹਿਬ ਦੀ ਕਦਰਦਾਨੀ ਵਿੱਚ ਨਾਤੀਆ ਕਲਾਮ ਪੜ੍ਹਦਾ ਸੀ।
ਉਸ ਸਮੇਂ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪੰਜਾਬ ਦੇ ਇਸ ਮੁੰਡੇ ਨੂੰ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੀ ਦੁਨੀਆਂ ਦਾ ''ਸ਼ਹਿਨਸ਼ਾਹ-ਏ-ਕਵਾਲੀ'' ਕਿਹਾ ਜਾਵੇਗਾ।
ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਜਲੰਧਰ ਤੋਂ ਉੱਜੜ ਕੇ ਪਾਕਿਸਤਾਨ ਜਾ ਵਸਿਆ। ਉਸ ਸਮੇਂ ਨੁਸਰਤ ਨੂੰ ਕੋਈ ਨਹੀਂ ਸੀ ਜਾਣਦਾ ਪਰ ਸੁਣਨ ਵਾਲੇ ਉਸ ਦੀਆਂ ਸੁਰਾਂ ਵਿੱਚ ਹੀ ਗੁਆਚ ਜਾਂਦੇ ਸਨ।
ਨੁਸਰਤ ਸਾਹਿਬ ਦੀ ਜ਼ਿੰਦਗੀ ਦੇ ਕੁਝ ਦਿਲਚਸਪ ਕਿੱਸੇ ਪੜ੍ਹਨ ਲਈ ਇੱਥੇ ਕਲਿਕ ਕਰੋ।
ਚੇਚਕ ਦੀ ਪਹਿਲੀ ਵੈਕਸੀਨ ਇੰਝ ਬਣੀ

ਚੇਚਕ ਨਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਸੀ ਪਰ ਖੋਜ ਕਰਦਿਆਂ ਇੱਕ ਅਚਾਨਕ ਬਣੀ ਵੈਸਕੀਨ ਨੇ ਮਨੁੱਖੀ ਸਿਹਤ ਦੀ ਰਿਸਰਚ ਦੇ ਖੇਤਰ ਨੂੰ ਹੀ ਬਦਲ ਦਿੱਤਾ।
ਕੌਮਾਂਤਰੀ ਵਪਾਰ ਅਤੇ ਸਾਮਰਾਜ ਦੇ ਫ਼ੈਲਾਅ ਨਾਲ ਚੇਚਕ ਵੀ ਦੁਨੀਆਂ ਭਰ ਵਿੱਚ ਫ਼ੈਲ ਗਿਆ ਸੀ।
ਅੰਦਾਜ਼ਾ ਹੈ ਕਿ ਅਠਾਰ੍ਹਵੀਂ ਸਦੀ ਦੀ ਸ਼ੁਰੂਆਤ ਵਿੱਚ ਬਿਮਾਰੀ ਨਾਲ ਹਰ ਸਾਲ ਇਕੱਲੇ ਯੂਰਪ ਵਿੱਚ 400,000 ਲੋਕਾਂ ਦੀ ਮੌਤ ਹੋ ਜਾਂਦੀ ਸੀ।
ਜੇ ਕੋਈ ਬਚ ਵੀ ਜਾਂਦਾ ਤਾਂ ਵੀ ਬਿਮਾਰੀ ਦਾ ਅਸਰ ਸਾਰੀ ਉਮਰ ਰਹਿੰਦਾ ਸੀ, ਕਈ ਇਸ ਨਾਲ ਅੰਨ੍ਹੇ ਹੋ ਜਾਂਦੇ ਸਨ ਤੇ ਕਈਆਂ ਦੇ ਸਰੀਰ ''ਤੇ ਕਰੂਪ ਦਾਗ਼ ਪੈ ਜਾਂਦੇ ਸਨ।
ਚੇਚਕ ਦੀ ਦਵਾਈ ਦੇ ਬਣਨ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਕੋਰੋਨਾਵਾਇਰਸ ਨਾਲ ਲੰਬਾ ਸਮਾਂ ਬਿਮਾਰ ਰਹਿਣ ਵਾਲਿਆਂ ਉੱਪਰ ਇਹ ਪੈਂਦਾ ਅਸਰ
"ਲੌਂਗ ਕੋਵਿਡ" - ਇੱਕ ਸਮੀਖਿਆ ਮੁਤਾਬਕ ਲੰਬੇ ਸਮੇਂ ਤੱਕ ਕੋਰੋਨਾਵਾਇਰਸ ਕਰਕੇ ਬੀਮਾਰ ਰਹਿਣ ਵਾਲੇ ਲੋਕਾਂ ਨੂੰ ਇਹ ਚਾਰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ।
ਇਸ ਨਾਲ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਲਗਾਤਾਰ ਕੋਵਿਡ ਦੇ ਲੱਛਣ ਤੋਂ ਪ੍ਰਭਾਵਿਤ ਲੋਕਾਂ ''ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਜਾਂਦਾ ਜਾਂ ਫ਼ਿਰ ਉਨ੍ਹਾਂ ਦਾ ਇਲਾਜ ਕਿਉਂ ਨਹੀਂ ਕੀਤਾ ਜਾਂਦਾ।
ਨੈਸ਼ਨਲ ਇੰਸਟੀਚਿਊਟ ਫ਼ਾਰ ਹੈਲਥ ਰਿਸਰਚ ਦੀ ਰਿਪੋਰਟ ਮੁਤਾਬਕ ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਕੋਵਿਡ-19 ਤੋਂ ਪ੍ਰਭਾਵਿਤ ਰਹਿੰਦਾ ਹੈ ਤਾਂ ਉਸ ਉੱਪਰ ਇਸ ਦਾ ਡੂੰਘਾ ਮਾਨਸਿਕ ਅਸਰ ਪੈਂਦਾ ਹੈ।
ਉਨ੍ਹਾਂ ਨੂੰ ਵਧੇਰੇ ਸਹਿਯੋਗ ਦੀ ਲੋੜ ਹੈ ਅਤੇ ਸਿਹਤ ਸੰਭਾਲ ਕਰਨ ਵਾਲੇ ਸਟਾਫ਼ ਨੂੰ ਵੱਧ ਜਾਣਕਾਰੀ ਦੀ ਲੋੜ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੀ ਤਕਨੀਕ ਭਾਰਤੀ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਕਾਰਨ ਬਣ ਰਹੀ ਹੈ
ਦੁਨੀਆਂ ਭਰ ਵਿੱਚ ਆਨਲਾਈਨ ਸੋਸ਼ਣ ਵੱਧ ਰਿਹਾ ਹੈ ਇਸ ਵਿੱਚੋਂ ਬਹੁਤਾ ਔਰਤਾਂ ਨਾਲ ਸਬੰਧਤ ਹੈ। ਔਰਤਾਂ ਨੂੰ ਉਨ੍ਹਾਂ ਦੀ ਰਾਜਨੀਤੀ ਜਾਂ ਵਿਚਾਰਾਂ ਲਈ ਟ੍ਰੋਲ ਕੀਤਾ ਜਾਂਦਾ ਹੈ, ਇਨ੍ਹਾਂ ਵਿੱਚੋਂ ਬਹੁਤੀਆਂ ਅਕਸਰ ਬਲਾਤਕਾਰ ਜਾਂ ਜਿਣਸੀ ਸੋਸ਼ਣ ਦੀਆਂ ਧਮਕੀਆਂ ਮਿਲਣ ਦੀ ਸ਼ਕਾਇਤ ਕਰਦੀਆਂ ਹਨ।
2017 ਵਿੱਚ ਅਮਨੈਸਟੀ ਇੰਟਰਨੈਸ਼ਨਲ ਨੇ ਅੱਠ ਦੇਸਾਂ ਦੀਆਂ 4000 ਔਰਤਾਂ ਨਾਲ ਸਰਵੇਖਣ ਕੀਤਾ ਜਿਸ ਵਿੱਚ ਪਾਇਆ ਗਿਆ ਕਿ 76 ਫ਼ੀਸਦ ਔਰਤਾਂ ਜੋ ਸੋਸ਼ਲ ਮੀਡੀਆ ਜ਼ਰੀਏ ਸੋਸ਼ਣ ਦਾ ਸ਼ਿਕਾਰ ਹੋਈਆਂ ਨੇ।
ਉਨ੍ਹਾਂ ਨੇ ਆਪਣੀ ਵਰਤੋਂ ਨੂੰ ਸੀਮਿਤ ਕੀਤਾ ਅਤੇ 32 ਫ਼ੀਸਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਮਸਲੇ ''ਤੇ ਆਪਣੇ ਵਿਚਾਰ ਪ੍ਰਗਟਾਉਣੇ ਬੰਦ ਕਰ ਦਿੱਤੇ ਹਨ।
ਭਾਰਤ ਵਿੱਚ ਵੀ ਰਿਪੋਰਟਾਂ ਮੁਤਾਬਕ, ਇੰਟਰਨੈੱਟ ਦੀ ਵੱਧਦੀ ਪਹੁੰਚ ਦੇ ਨਤੀਜੇ ਵੱਜੋਂ ਬਾਹਰੀ ਜ਼ਿੰਦਗੀ ਵਿੱਚ ਹਿੱਸੇਦਾਰੀ ਪਾਉਣ ਅਤੇ ਸੋਸ਼ਲ ਮੀਡੀਆ ਦੇ ਸਾਧਨਾਂ ''ਤੇ ਆਪਣੇ ਵਿਚਾਰ ਸਾਂਝੇ ਕਰਨ ਕਰਕੇ ਹੁਣ ਵਧੇਰੇ ਔਰਤਾਂ ਆਨਲਾਈਨ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ
https://www.youtube.com/watch?v=bHgT5l9kRDs
ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ
https://www.youtube.com/watch?v=GjlGQY7-HnM
ਵੀਡੀਓ: ਪਾਕਿਸਤਾਨ ''ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ
https://www.youtube.com/watch?v=TfV6ZoLTDXU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2888fe12-a249-440d-ace7-78aa4bdcba44'',''assetType'': ''STY'',''pageCounter'': ''punjabi.india.story.54580697.page'',''title'': ''ਸ਼ੌਰਿਆ ਚੱਕਰ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਦੀ SIT ਕਰੇਗੀ ਜਾਂਚ-5 ਅਹਿਮ ਖ਼ਬਰਾਂ'',''published'': ''2020-10-17T01:46:04Z'',''updated'': ''2020-10-17T01:50:45Z''});s_bbcws(''track'',''pageView'');