ਕੋਰੋਨਾਵਾਇਰਸ: ਵ੍ਹਾਈਟ ਹਾਊਸ ਨੇ ‘ਸੂਪਰ ਸਪਰੈਡਰ’ ਇਕੱਠ ਕੀਤਾ- ਡਾ. ਫਾਊਚੀ

10/10/2020 12:39:35 PM

ਡਾ਼ ਫਾਊਚੀ
Getty Images

ਅਮਰੀਕਾ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਡਾ਼ ਫਾਊਚੀ ਨੇ ਵ੍ਹਾਈਟ ਹਾਊਸ ਦੀ ਪਿਛਲੇ ਮਹੀਨੇ ਰੱਖੇ ਇੱਕ ਇਕੱਠ ਲਈ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਐਲਾਨਣ ਲਈ ਕੀਤਾ ਗਿਆ ਇਕੱਠ ਇੱਕ ''ਸੂਪਰ ਸਪਰੈਡਰ'' ਇਕੱਠ ਸੀ।

ਇਸ ਇਕੱਠ ਦੌਰਾਨ ਵ੍ਹਾਈਟ ਹਾਊਸ ਦੇ ਕਈ ਕਰਮਚਾਰੀ ਅਤੇ ਰਾਸ਼ਟਰਪਤੀ ਟਰੰਪ ਦੇ ਕਈ ਸਹਾਇਕਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਗਈ ਸੀ।

ਇਹ ਵੀ ਪੜ੍ਹੋ:

ਰਾਸ਼ਟਰਪਤੀ ਟਰੰਪ ਨੂੰ ਸੋਮਵਾਰ ਨੂੰ ਡਾਕਟਰਾਂ ਵੱਲੋਂ ਤਿੰਨ ਦਿਨ ਜ਼ੇਰੇ ਇਲਾਜ ਰੱਖਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਮਗਰੋਂ ਉਨ੍ਹਾਂ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਉਹ ''ਤਕੜੇ ਤਾਂ ਨਹੀਂ ਮਹਿਸੂਸ ਕਰ ਰਹੇ ਪਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਹੋਈ।'' ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਉਣ ਵਾਲੇ ਸ਼ਨੀਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਇਕੱਠ ''ਚ ਵੀ ਸ਼ਾਮਲ ਹੋਣਗੇ।

ਡਾ਼ ਫਾਊਚੀ ਨੂੰ ਸੀਬੀਸੀ ਨਿਊਜ਼ ਵੱਲੋਂ ਵ੍ਹਾਈਟ ਹਾਊਸ ਵੱਲੋਂ ਵਾਇਰਸ ਤੋਂ ਸੁਰੱਖਿਆ ਲ਼ਈ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਉੱਪਰ ਜ਼ੋਰ ਦੇਣ ਵਰਗੀਆਂ ਸਾਵਧਾਨੀਆਂ ਦੀ ਥਾਂ ਟੈਸਟਿੰਗ ਉੱਪਰ ਨਿਰਭਰ ਕਰਨ ਬਾਰੇ ਪੁੱਛਿਆ ਗਿਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

"ਡੇਟਾ ਆਪ ਬੋਲਦਾ ਹੈ,- ਅਸੀਂ ਵ੍ਹਾਈਟ ਹਾਊਸ ਵਿੱਚ ਸੂਪਰ ਸਪਰੈਡਰ ਇਕੱਠ ਕੀਤਾ ਅਤੇ ਇਹ ਅਜਿਹੀ ਸਥਿਤੀ ਸੀ ਜਦੋਂ ਲੋਕ ਇਕੱਠੇ ਸਨ ਤੇ ਉਨ੍ਹਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ।"

ਡਾ਼ ਫਾਊਚੀ ਨੇ ਕਿਹਾ ਕਿ ਮਾਹਰ ਛੇ ਮਹੀਨੇ ਤੋਂ ਮਾਸਕ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਇਲਾਜ ਦੌਰਾਨ ਦਿੱਤੀ ਗਈ ਤਜ਼ਰਬੇ ਅਧੀਨ ਕੋਰੋਨਾ ਵੈਕਸੀਨ ਨੂੰ ''ਕਿਉਰ'' ਕਹਿਣ ਦੀ ਵੀ ਆਲੋਚਨਾ ਕੀਤੀ।

ਸ਼ਨੀਵਾਰ 26 ਸੰਤਬਰ ਨੂੰ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਜੱਜ ਲਈ ਜੱਜ ਐਮੀ ਕੋਨੀ ਬਾਰੇਟ ਦਾ ਨਾਮ ਐਲਾਨੇ ਜਾਣ ਲਈ ਇੱਕ ਇਕੱਠ ਕੀਤਾ ਗਿਆ ਜਿਸ ਤੋਂ ਬਾਅਦ ਇਕੱਠ ਵਿੱਚ ਸ਼ਾਮਲ ਕਈ ਜਣਿਆਂ ਦੀ ਕੋਰੋਨਾ ਰਿਪੋਰਟ ਪੌਜ਼ਿਟੀਵ ਆਈ ਹੈ।

ਕੋਰੋਨਾਵਾਇਰਸ ਕਾਰਨ ਰਾਜਧਨੀ ਵਾਸ਼ਿੰਗਟਨ ਵਿੱਚ ਜਨਤਕ ਇਕੱਠਾਂ ਦੀ ਮਨਾਹੀ ਹੈ ਪਰ ਵ੍ਹਾਈਟ ਹਾਊਸ ਵਰਗੀਆਂ ਥਾਵਾਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।

ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:

ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ

https://www.youtube.com/watch?v=vSe79kJcR8s

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

https://www.youtube.com/watch?v=GjlGQY7-HnM

ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ

https://www.youtube.com/watch?v=durC2PseKJ4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e6e00cc4-fed2-45c2-95e5-38d828af21c6'',''assetType'': ''STY'',''pageCounter'': ''punjabi.international.story.54490389.page'',''title'': ''ਕੋਰੋਨਾਵਾਇਰਸ: ਵ੍ਹਾਈਟ ਹਾਊਸ ਨੇ ‘ਸੂਪਰ ਸਪਰੈਡਰ’ ਇਕੱਠ ਕੀਤਾ- ਡਾ. ਫਾਊਚੀ'',''published'': ''2020-10-10T07:08:08Z'',''updated'': ''2020-10-10T07:08:08Z''});s_bbcws(''track'',''pageView'');

Related News