ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ, ''''ਕਿਸਾਨਾਂ ''''ਤੇ ਲਾਠੀਚਾਰਜ ਨਹੀਂ ਕੀਤਾ, ਆਤਮ-ਰੱਖਿਆ ਲਈ ਪੁਲਿਸ ਨੇ ਕਾਰਵਾਈ ਕੀਤੀ''''

09/22/2020 8:53:46 AM

ਮਨੋਹਰ ਲਾਲ ਖੱਟਰ
Getty Images
ਖੱਟਰ ਨੇ ਕਿਹਾ, ‘ਟ੍ਰੈਕਟਰ ''ਤੇ ਬੈਠੇ ਕੁਝ ਲੋਕ ਪੁਲਿਸਵਾਲਿਆਂ ''ਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਕਰ ਰਹੇ ਸਨ’

ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੀਪਲੀ ''ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ''ਤੇ ਕੋਈ ਲਾਠੀਚਾਰਜ ਨਹੀਂ ਹੋਇਆ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਖੱਟਰ ਨੇ ਕਿਹਾ ਕਿ ਉਹ ਕਿਸਾਨਾਂ ''ਤੇ ਲਾਠੀਚਾਰਜ ਨਹੀਂ ਸੀ, ਬਲਕਿ ਪੁਲਿਸ ਵਲੋਂ ਆਤਮ-ਰੱਖਿਆ ਲਈ ਕੀਤੀ ਗਈ ਕਾਰਵਾਈ ਹੈ ਜਦੋਂ ਟ੍ਰੈਕਟਰ ''ਤੇ ਬੈਠੇ ਕੁਝ ਲੋਕ ਪੁਲਿਸਵਾਲਿਆਂ ''ਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਖੱਟਰ ਨੇ ਕਿਹਾ, "ਲੋਕਾਂ ਨੂੰ ਸਮਝਣਾ ਹੋਵੇਗਾ ਕਿ ਲਾਠੀਚਾਰਜ ਦਰਅਸਲ ਹੁੰਦਾ ਕੀ ਹੈ। ਜਦੋ ਮੈਜਿਸਟ੍ਰੇਟ ਪੁਲਿਸ ਨਾਲ ਮਿਲ ਕੇ ਨਿਰਦੇਸ਼ ਜਾਰੀ ਕਰਦੀ ਹੈ ਤਾਂ ਪੁਲਿਸ ਲਾਠੀਚਾਰਜ ਕਰਦੀ ਹੈ।"

https://www.youtube.com/watch?v=PISD9UrTbAE

ਇਹ ਵੀ ਪੜ੍ਹੋ

ਕੇਂਦਰ ਸਰਕਾਰ ਨੇ ਐੱਮਐੱਸਪੀ ''ਚ ਕੀਤਾ ਵਾਧਾ, ਕੈਪਟਨ ਨੇ ਆਖਿਆ ''ਕੋਝਾ ਮਜ਼ਾਕ''

ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 50 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1975 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਲੋਕਸਭਾ ''ਚ ਇਹ ਜਾਣਕਾਰੀ ਦਿੱਤੀ ਹੈ।

ਦਿ ਟਾਈਮਜ਼ ਆਫ ਇੰਡੀਆ ਮੁਤਾਬਕ, ਤੋਮਰ ਨੇ ਕਿਹਾ ਕਿ ਵਿੱਤੀ ਮਾਮਲਿਆਂ ਬਾਰੇ ਬਣੀ ਕੈਬਨਿਟ ਕਮੇਟੀ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ ਹੈ।

ਖੇਤੀ ਮੰਤਰੀ ਨੇ ਕਿਹਾ, "ਘੱਟੋ ਘੱਟ ਸਮਰਥਨ ਮੁੱਲ, ਖ਼ੇਤੀ ਉਤਪਾਦ ਬਾਜ਼ਾਰ ਕਮੇਟੀ ਦਾ ਸਿਸਟਮ ਬਣਿਆ ਰਹੇਗਾ। ਫਸਲਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ ਅਤੇ ਕਿਸਾਨ ਜਿਥੇ ਚਾਹੇ ਆਪਣੀ ਫਸਲ ਵੇਚ ਸਕਦੇ ਹਨ।"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵਲੋ ਐੱਮਐਸਪੀ ''ਚ ਕੀਤੇ ਇਸ ਵਾਧੇ ਨੂੰ ਕੋਝਾ ਮਜ਼ਾਕ ਦੱਸਿਆ ਹੈ।

ਮੁੱਖ ਮੰਤਰੀ ਨੇ ਕਿਹਾ, "ਕੇਂਦਰ ਨੇ ਖੇਤੀ ਬਿੱਲਾਂ ''ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਖਿੱਲੀ ਉਡਾਈ ਹੈ। ਇਹ ਖੇਤੀ ਬਿੱਲ ਆਖ਼ਰ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰਨ ਅਤੇ ਭਾਰਤੀ ਖ਼ੁਰਾਕ ਨਿਯਮ ਦੇ ਖਾਤਮੇ ਲਈ ਰਾਹ ਸਾਫ਼ ਕਰੇਗਾ।"

ਇਹ ਵੀ ਪੜ੍ਹੋ

https://www.youtube.com/watch?v=xWw19z7Edrs

''ਮੌਜੂਦਾ ਸਰਕਾਰ ਨੂੰ ਹਟਾਉਣ ਲਈ ਦਿੱਲੀ ਦੰਗੇ ਕਰਵਾਏ ਗਏ''

ਦਿੱਲੀ ਦੰਗੇ
AFP
ਦਿੱਲੀ ''ਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਯੂਏਪੀਏ ਕਾਨੂੰਨ ਦੇ ਤਹਿਤ 15 ਲੋਕਾਂ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋ ਦਾਇਰ ਕੀਤੀ ਗਈ 2695 ਪੇਜਾਂ ਦੀ ਚਾਰਜਸ਼ੀਟ ''ਚ ਕਿਹਾ ਗਿਆ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਮੌਜੂਦਾ ਸਰਕਾਰ ਨੂੰ ਹਟਾਉਣ ਲਈ ਦਿੱਲੀ ਵਿੱਚ ਦੰਗੇ ਕਰਵਾਏ ਗਏ ਸਨ।

''ਦਿ ਇੰਡੀਅਨ ਐਕਸਪ੍ਰੈਸ'' ਅਖ਼ਬਾਰ ਮੁਤਾਬਕ, ਉੱਤਰੀ ਪੂਰਬੀ ਦਿੱਲੀ ''ਚ ਫਰਵਰੀ ਨੂੰ ਹੋਏ ਦੰਗਿਆਂ ਦੇ ਮਾਮਲੇ ਵਿੱਚ ਯੂਏਪੀਏ ਕਾਨੂੰਨ ਦੇ ਤਹਿਤ 15 ਲੋਕਾਂ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਗਈ ਹੈ।

ਚਾਰਜਸ਼ੀਟ ''ਚ ਆਮ ਆਦਮੀ ਪਾਰਟੀ ਦੇ ਕਾਉਂਸਲਰ ਤਾਹਿਰ ਹੁਸੈਨ, ਪਿੰਜਰਾ ਤੋੜ ਮੁਹਿੰਮ ਦੀ ਮੈਂਬਰ ਦੇਵੰਗਾਨਾ ਕਲਿਤਾ ਅਤੇ ਨਤਾਸ਼ਾ ਅਗਰਵਾਲ, ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਗੁਲਫਿਸ਼ਾ, ਜਾਮਿਆ ਇਸਲਾਮਿਆ ਦੀ ਪੀਐਚਡੀ ਸਟੂਡੈਂਟ ਮੀਰਾਂ ਹੈਦਰ, ਜਾਮਿਆ ਕੌਰਡੀਨੇਸ਼ਨ ਕਮੇਟੀ ਦੀ ਮੀਡੀਆ ਕੌਰਡੀਨੇਟਰ ਸਫ਼ੂਰਾ ਤੇ ਹੋਰ ਨਾਮ ਸ਼ਾਮਲ ਹਨ।

ਅੰਤਮ ਰਿਪੋਰਟ ਡੀਸੀਪੀ (ਸਪੈਸ਼ਲ ਸੈੱਲ) ਪੀਐੱਸ ਖੁਸ਼ਵਾਹ ਅਤੇ ਏਸੀਪੀ (ਸਪੈਸ਼ਲ ਸੈੱਲ) ਅਲੋਕ ਕੁਮਾਰ ਵਲੋਂ ਸਾਈਨ ਕੀਤੀ ਗਈ ਹੈ।

ਇਸ ਵਿੱਚ ਲਿਖਿਆ ਗਿਆ ਹੈ ਕਿ "ਅੰਤਰਰਾਸ਼ਟਰੀ ਪੱਧਰ ''ਤੇ, ਹਿੰਸਾ ਦੁਆਰਾ ਆਪਣੀ ਰਾਜਨੀਤਿਕ ਮੰਗਾਂ ਨੂੰ ਮਨਵਾਉਣਾ ਅੱਤਵਾਦੀ ਗਤੀਵਿਧੀਆ ਦਾ ਹਿੱਸਾ ਮੰਨਿਆ ਜਾਂਦਾ ਹੈ।"

ਕੋਰੋਨਾਵਾਇਰਸ - ਦੇਸ਼ ''ਚ ਠੀਕ ਹੋਣ ਦੀ ਦਰ 80 ਫ਼ੀਸਦ ਤੋਂ ਵੱਧ

ਕੋਰੋਨਾ
Getty Images
ਭਾਰਤ ''ਚ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਦਰ 80 ਫ਼ੀਸਦੀ ਤੋਂ ਟੱਪ ਗਈ ਹੈ

ਭਾਰਤ ''ਚ ਲਗਾਤਾਰ ਤੀਜੇ ਦਿਨ ਰਿਕਾਰਡ 90 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਣ ਨਾਲ ਕੋਰੋਨਾ ਲਾਗ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 80 ਫ਼ੀਸਦੀ ਤੋਂ ਟੱਪ ਗਈ ਹੈ।

ਨਿਊਜ਼ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ, ਪਿਛਲੇ 24 ਘੰਟਿਆਂ ''ਚ 93,356 ਮਰੀਜ਼ਾਂ ਨੇ ਕੋਰੋਨਾ ਲਾਗ ''ਤੇ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ ਮੌਤ ਦਰ ਵੀ ਘਟ ਕੇ 1.6 ਫ਼ੀਸਦੀ ''ਤੇ ਆ ਗਈ ਹੈ।

ਇਸ ਤੋਂ ਇਲਾਵਾ 86,961 ਨਵੇਂ ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 54 ਲੱਖ ਤੋਂ ਪਾਰ ਹੋ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ, "ਭਾਰਤ ''ਚ ਕੋਰੋਨਾ ਲਾਗ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਦਰ 80 ਫ਼ੀਸਦੀ ਤੋਂ ਟੱਪ ਗਈ ਹੈ।"

ਇਹ ਵੀ ਪੜ੍ਹੋ

ਇਹ ਵੀ ਵੇਖੋ

https://www.youtube.com/watch?v=Ln_mX4G3s8w

https://www.youtube.com/watch?v=EnmA7lTJUbo

https://www.youtube.com/watch?v=sBiXq0nF8Pc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98432864-6b3b-4729-87fe-5f6577853356'',''assetType'': ''STY'',''pageCounter'': ''punjabi.india.story.54244796.page'',''title'': ''ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ, \''ਕਿਸਾਨਾਂ \''ਤੇ ਲਾਠੀਚਾਰਜ ਨਹੀਂ ਕੀਤਾ, ਆਤਮ-ਰੱਖਿਆ ਲਈ ਪੁਲਿਸ ਨੇ ਕਾਰਵਾਈ ਕੀਤੀ\'''',''published'': ''2020-09-22T03:16:41Z'',''updated'': ''2020-09-22T03:16:41Z''});s_bbcws(''track'',''pageView'');

Related News