ਖੇਤੀ ਕਾਨੂੰਨ ''''ਤੇ ਪੀਐੱਮ ਮੋਦੀ: ''''ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ, ਹੁਣ ਉਹ ਆਪਣੀ ਸ਼ਰਤ ''''ਤੇ ਫਸਲ ਵੇਚਣਗੇ''''

09/21/2020 1:53:44 PM

ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਸੜਕਾਂ ''ਤੇ ਆ ਗਏ ਹਨ। ਖ਼ਾਸਕਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ''ਚ ਕਿਸਾਨਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਦੇ ਖ਼ੇਤਰ ''ਚ ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ

ਪੀਐੱਮ ਮੋਦੀ ਦੀਆਂ ਖ਼ਾਸ ਗੱਲਾਂ

  • ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ। ਅਸੀਂ ਖੇਤੀ ਦੀ ਵਿਵਸਥਾ ਨੂੰ ਬਦਲਿਆ ਹੈ। ਖੇਤੀ ਦੇ ਖ਼ੇਤਰ ''ਚ ਸੁਧਾਰ ਕੀਤਾ ਹੈ। ਹੁਣ ਕਿਸਾਨ ਕਿਸੇ ਨੂੰ ਵੀ, ਕਿਸੀ ਵੀ ਜਗ੍ਹਾਂ ਆਪਣੀ ਫਸਲ ਆਪਣੀ ਸ਼ਰਤਾਂ ''ਤੇ ਵੇਚ ਸਕਦੇ ਹਨ।
  • ਇਹ ਲੋਕ ਐਮਐਸਪੀ ''ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਐਮਐਸਪੀ ਦੀ ਵਿਵਸਥਾ ਪਹਿਲਾਂ ਵਾਂਗ ਹੀ ਚੱਲੇਗੀ।
  • ਕਿਸਾਨਾਂ ਨੂੰ ਐਮਐਸਪੀ ਦੇਣ ਅਤੇ ਸਰਕਾਰੀ ਖ਼ਰੀਦ ਲਈ ਜਿਨ੍ਹਾਂ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਉਨ੍ਹਾਂ ਪਹਿਲਾਂ ਕਦੇ ਵੀ ਨਹੀਂ ਕੀਤਾ ਗਿਆ। ਹੁਣ ਅਤੇ ਛੇ ਸਾਲ ਪਹਿਲਾਂ ਦੇ ਅੰਕੜੇ ਵੇਖੋਗੇ ਤਾਂ ਸਭ ਸਾਫ਼ ਹੋ ਜਾਵੇਗਾ।
  • ਇਹ ਕਾਨੂੰਨ ਖੇਤੀ ਮੰਡੀਆਂ ਦੇ ਖ਼ਿਲਾਫ਼ ਨਹੀਂ ਹੈ, ਪਹਿਲਾਂ ਵਾਂਗ ਹੀ ਉੱਥੇ ਕੰਮ ਹੋਵੇਗਾ ਬਲਕਿ ਉੱਥੇ ਜ਼ਿਆਦਾ ਸੁਧਾਰ ਹੋਵੇਗਾ। ਖੇਤੀ ਮੰਡੀਆਂ ਦੀ ਹਾਲਤ ਨੂੰ ਸੁਧਾਰਨ ਲਈ ਪਿਛਲੇ ਪੰਜ ਸਾਲਾਂ ਤੋਂ ਕੰਮ ਚੱਲ ਰਿਹਾ ਹੈ।

https://www.youtube.com/watch?v=xWw19z7Edrs&t=1s

  • ਕਿਸਾਨਾਂ ਦੇ ਹਿੱਤਾਂ ਦੀ ਰੱਖਿਆਂ ਲਈ ਹੀ ਇਹ ਕਾਨੂੰਨ ਬਣਾਇਆ ਗਿਆ ਹੈ, ਬਿਚੌਲੀਆ ਰਾਜ ਖ਼ਤਮ ਹੋਵੇਗਾ। ਕਿਸਾਨ ਦੇ ਖੇਤ ਦੀ ਸੁਰੱਖਿਆ, ਚੰਗੇ ਬੀਜ ਤੇ ਖ਼ਾਦ ਦੀ ਜ਼ਿੰਮੇਵਾਰੀ ਕਿਸਾਨ ਨਾਲ ਸਮਝੌਤਾ ਕਰਨ ਵਾਲਿਆਂ ਦੀ ਹੋਵੇਗੀ।
  • ਕਿਸਾਨਾਂ ਨੂੰ ਆਧੁਨਿਕ ਤਕਨੀਕ ਮਿਲੇਗੀ, ਇਸ ਖੇਤਰ ''ਚ ਨਿਵੇਸ਼ ਵਧੇਗਾ, ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਅੰਤਰਰਾਸ਼ਟਰੀ ਮੰਡੀ ਮਿਲੇਗੀ। ਤੁਹਾਡਾ ਖ਼ਰਚ ਵੀ ਘੱਟ ਹੋਵੇਗਾ ਅਤੇ ਆਮਦਨੀ ਵੀ ਵਧੇਗੀ।
  • ਅਚਾਨਕ ਕੁਝ ਲੋਕਾਂ ਨੂੰ ਇਸ ਕਾਨੂੰਨ ਤੋਂ ਤਕਲੀਫ਼ ਹੋ ਰਹੀ ਹੈ। ਸਿਆਸੀ ਫਾਅਦਿਆਂ ਲਈ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
  • ਖੇਤੀ ਨਾਲ ਜੁੜੇ ਬਹੁਤ ਸਾਰੇ ਛੋਟੇ-ਵੱਡੇ ਉਦਯੋਗਾਂ ਲਈ ਰਸਤਾ ਖੁੱਲੇਗਾ। ਪੇੰਡੂ ਉਦਯੋਗਾਂ ਵੱਲ ਲੋਕ ਅੱਗੇ ਵੱਧਣਗੇ।
  • ਹੁਣ ਦੇਸ਼ ਦੇ ਕਿਸਾਨ ਵੱਡੇ-ਵੱਡੇ ਸਟੋਰ ਹਾਊਸ ''ਚ ਆਪਣੇ ਅੰਨ ਦਾ ਭੰਡਾਰਨ ਕਰ ਪਾਉਣਗੇ।
  • 21ਵੀਂ ਸਦੀ ਦੇ ਭਾਰਤ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਤਕਨੀਕੀ ਤੌਰ ''ਤੇ ਆਤਮਨਿਰਭਰ ਬਣਾਵੇ।

ਪੰਜਾਬ ਦੇ ਪਿੰਡ-ਪਿੰਡ ''ਚ ਹੋ ਰਹੇ ਧਰਨੇ ਪ੍ਰਦਰਸ਼ਨ

ਅੱਜ ਪੂਰੇ ਪੰਜਾਬ ''ਚ ਕਾਂਗਰਸ ਪਾਰਟੀ ਵਲੋਂ ਖ਼ੇਤੀ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ-ਆਪਣੇ ਪਿੰਡ ''ਚ ਖੇਤੀ ਬਿੱਲ ਦੇ ਵਿਰੋਧ ''ਚ ਪ੍ਰਦਰਸ਼ਨ ਕੀਤੇ ਗਏ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਨੁਸਾਰ, ਪੰਜਾਬ ਭਰ ''ਚ ਪਿੰਡ ਪੱਧਰ ''ਤੇ ਧਰਨੇ ਦਿਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਇਸ ਬਿੱਲ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਗੁਰਦਾਸਪੁਰ ਦੇ ਕਿਸਾਨਾਂ ਅਤੇ ਧਰਨੇ ''ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ''ਕਾਲਾ ਕਾਨੂੰਨ'' ਹੈ ਅਤੇ ਇਸ ਦਾ ਅਸਰ ਸਿੱਧੇ ਤੌਰ ''ਤੇ ਕਿਸਾਨ ਅਤੇ ਖੇਤੀ ਮਜ਼ਦੂਰ ਅਤੇ ਬਾਅਦ ''ਚ ਹੋਰ ਦੂਸਰੇ ਵਰਗਾਂ ''ਤੇ ਵੀ ਪਾਏਗਾ

ਇਸ ਦੇ ਨਾਲ ਹੀ ਲੋਕਾਂ ਦਾ ਇਹ ਵੀ ਰੋਸ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਂਸਦ ਅਤੇ ਅਭਿਨੇਤਾ ਸੰਨੀ ਦਿਓਲ, ਜੋ ਖ਼ੁਦ ਨੂੰ ''ਕਿਸਾਨ ਦਾ ਬੇਟਾ'' ਅਤੇ ''ਪੰਜਾਬ ਦਾ ਪੁੱਤਰ'' ਆਖ਼ਦਾ ਹੈ, ਉਹ ਵੀ ਅੱਜ ਕਿਸਾਨ ਨੂੰ ਭੁੱਲ ਬੈਠਾ ਹੈ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਕਿ ਉਹਨਾਂ ਦਾ ਇਹ ਸੰਘਰਸ਼ ਉਦੋ ਤੱਕ ਜਾਰੀ ਰਹੇਗਾ ਜਦੋ ਤਕ ਕੇਂਦਰ ਆਪਣੇ ਫੈਸਲੇ ਵਾਪਿਸ ਨਹੀਂ ਲੈਂਦੀ।

ਇਹ ਵੀ ਪੜ੍ਹੋ:-

ਇਹ ਵੀ ਵੇਖੋ

https://www.youtube.com/watch?v=TRYyMEvfWXA

https://www.youtube.com/watch?v=PISD9UrTbAE

https://www.youtube.com/watch?v=4XkwVGEMtDU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''56dfd573-5d70-48ab-af2d-42d234c8e7c3'',''assetType'': ''STY'',''pageCounter'': ''punjabi.india.story.54233254.page'',''title'': ''ਖੇਤੀ ਕਾਨੂੰਨ \''ਤੇ ਪੀਐੱਮ ਮੋਦੀ: \''ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ, ਹੁਣ ਉਹ ਆਪਣੀ ਸ਼ਰਤ \''ਤੇ ਫਸਲ ਵੇਚਣਗੇ\'''',''published'': ''2020-09-21T08:17:27Z'',''updated'': ''2020-09-21T08:17:27Z''});s_bbcws(''track'',''pageView'');

Related News