ਪਾਇਲ ਘੋਸ਼ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਦਾ ਅਨੁਰਾਗ ਕਸ਼ਯਪ ਨੇ ਕੀ ਜਵਾਬ ਦਿੱਤਾ ਤੇ ਹੋਰ ਅਹਿਮ ਖ਼ਬਰਾਂ

09/20/2020 10:53:41 AM

ਅਦਾਕਾਰਾ ਪਾਇਲ ਘੋਸ਼ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ''ਤੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਅਨੁਰਾਗ ਕਸ਼ਯਪ ਨੇ ਵੀ ਆਪਣਾ ਪੱਖ ਇਸ ਪੂਰੇ ਮਾਮਲੇ ‘ਤੇ ਰੱਖਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ 10 ਸਵਾਲ ਪੁੱਛੇ ਗਏ ਹਨ।

1. ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ''ਤੇ ਜਿਣਸੀ ਸ਼ੋਸ਼ਣ ਦੇ ਲਗਾਏ ਇਲਜ਼ਾਮ

ਪਾਇਲ ਘੋਸ਼ ਨੇ ਟਵਿੱਟਰ ''ਤੇ ਅਨੁਰਾਗ ਕਸ਼ਯਪ ਨੂੰ ਟੈਗ ਕਰਦਿਆਂ ਲਿਖਿਆ ਹੈ, ''''ਅਨੁਰਾਗ ਕਸ਼ਯਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਨਰਿੰਦਰ ਮੋਦੀ ਜੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਨੂੰ ਪਤਾ ਲੱਗੇ ਕਿ ਹਕੀਕਤ ਕੀ ਹੈ। ਮੈਂ ਜਾਣਦੀ ਹਾਂ ਕਿ ਇਹ ਕਹਿਣਾ ਮੇਰੇ ਲਈ ਨੁਕਸਾਨਦੇਹ ਹੈ ਅਤੇ ਮੇਰੀ ਸੁਰੱਖਿਆ ਨੂੰ ਖ਼ਤਰਾ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ।''''

https://twitter.com/iampayalghosh/status/1307307613248462848?s=20

ਪਾਇਲ ਦੇ ਇਸ ਟਵੀਟ ਨੂੰ ਅਦਾਕਾਰਾ ਕੰਗਨਾ ਰਨੌਤ ਨੇ ਰੀਟਵੀਟ ਕੀਤਾ ਹੈ, ਹੈਸ਼ਟੈਗ #MeToo ਲਗਾਂਦੇ ਹੋਏ ਲਿਖਿਆ,'' ''ਹਰ ਆਵਾਜ਼ ਮਾਇਨੇ ਰੱਖਦੀ ਹੈ। ਅਨੁਰਾਗ ਕਸ਼ਯਪ ਨੂੰ ਗ੍ਰਿਫ਼ਤਾਰ ਕਰੋ।''

https://twitter.com/KanganaTeam/status/1307348316519149571?s=20

ਇਹ ਵੀ ਪੜ੍ਹੋ

ਪਾਇਲ ਘੋਸ਼ ਦੇ ਇਸ ਟਵੀਟ ਦਾ ਮੁੜ ਜਵਾਬ ਦਿੰਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਮੰਗੀ ਹੈ।

ਅਨੁਰਾਗ ਕਸ਼ਯਪ ਨੇ ਵੀ ਰਾਤ ਨੂੰ 12.38 ਵਜੇ ਹਿੰਦੀ ਵਿੱਚ ਚਾਰ ਟਵੀਟ ਕੀਤੇ। ਅਨੁਰਾਗ ਨੇ ਆਪਣੇ ਟਵੀਟ ਵਿੱਚ ਲਿਖਿਆ, "ਕੀ ਗੱਲ ਹੈ, ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵਿੱਚ ਇੰਨ੍ਹਾਂ ਸਮਾਂ ਲੱਗਾ ਦਿੱਤਾ। ਮੈਨੂੰ ਚੁੱਪ ਕਰਾਉਂਦੇ ਹੋਏ ਇੰਨਾ ਝੂਠ ਬੋਲ ਗਏ ਕਿ ਇੱਕ ਔਰਤ ਹੁੰਦੇ ਹੋਏ ਦੂਜੀ ਔਰਤ ਨੂੰ ਵੀ ਨਾਲ ਖਿੱਚ ਲਿਆ। ਥੋੜੀ ਦਾ ਮਰਿਆਦਾ ਰੱਖੋ ਮੈਡਮ। ਮੈਂ ਬੱਸ ਇਹ ਕਹਾਂਗਾ ਕਿ ਤੁਹਾਡੇ ਸਾਰੇ ਆਰੋਪ ਬੇਬੁਨਿਆਦ ਹਨ।"

https://twitter.com/anuragkashyap72/status/1307396141105913856?s=20

ਦੱਸ ਦੇਇਏ ਕਿ ਪਾਇਲ ਸਾਲ 2017 ਵਿੱਚ ਆਈ ਫਿਲਮ ''ਪਟੇਲ ਕੀ ਪੰਜਾਬੀ ਸ਼ਾਦੀ'' ਵਿੱਚ ਅਦਾਕਾਰ ਪਰੇਸ਼ ਰਾਵਲ ਦੀ ਬੇਟੀ ਬਣੀ ਸੀ। ਪਾਇਲ ਬਾਲੀਵੁੱਡ ਦਾ ਕੋਈ ਮਸ਼ਹੂਰ ਚਿਹਰਾ ਨਹੀਂ ਹੈ। ਉਨ੍ਹਾਂ ਨੇ ਦੱਖਣੀ ਭਾਰਤ ਵਿੱਚ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਜ਼ਿਆਦਾਤਰ ਕੰਮ ਤੇਲਗੂ ਫਿਲਮਾਂ ਵਿਚ ਹੈ। ਪਾਇਲ ਮਸ਼ਹੂਰ ਟੀਵੀ ਸ਼ੋਅ ਸਾਥੀ ਨਿਭਾਣਾ ਸਾਥੀਆ 2 ਵਿੱਚ ਵੀ ਨਜ਼ਰ ਆਈ ਸੀ।

ਇਹ ਵੀ ਪੜ੍ਹੋ

2. ਕੈਪਟਨ ਅਮਰਿੰਦਰ ਨੇ ਅਕਾਲੀ ਦਲ ਤੋਂ ਪੁੱਛੇ 10 ਸਵਾਲ

ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖੀ ਹੋਈ ਹੈ। ਜਿਥੇ ਹਰਸਿਮਰਤ ਕੌਰ ਬਾਦਲ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਹਨ, ਉੱਥੇ ਹੀ ਕੈਪਟਨ ਅਮਰਿੰਦਰ ਨੇ ਵੀ ਸਵਾਲਾਂ ਦੀ ਝੜੀ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਲਗਾ ਦਿੱਤੀ ਹੈ।

https://www.facebook.com/story.php?story_fbid=3523572734361700&id=189701787748828&scmts=scwspsdd&extid=3XlgqWrvgUv7PXI3

ਕਿਹੜੇ ਹਨ ਉਹ 10 ਸਵਾਲ?

  1. ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਤੱਕ ਕੀ ਤੁਹਾਡੇ ਦੋਵਾਂ ''ਚੋਂ ਕਿਸੇ ਨੇ ਵੀ ਹੁਣ ਤੱਕ ਇਸਨੂੰ ਕਿਸਾਨ-ਵਿਰੋਧੀ ਬਿੱਲ ਕਿਹਾ?
  2. ਕੀ ਹਰਸਿਮਰਤ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਸਨ, ਜਦੋਂ ਕਿਸੇ ਦੀ ਵੀ ਸਲਾਹ ਲਏ ਬਗੈਰ ਆਰਡੀਨੈਂਸ ਲਾਗੂ ਕੀਤੇ ਗਏ ਸਨ?
  3. ਆਪਣੇ ਅਸਤੀਫੇ ਤੱਕ ਕੀ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਕਿਸਾਨਾਂ ਨੂੰ ਇਹ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਬਿੱਲ ''ਤੇ ਮੁੜ ਵਿਚਾਰ ਕੀਤਾ ਜਾਵੇ, ਜਿਸਦਾ ਹੁਣ ਉਹ ਦਾਅਵਾ ਕਰ ਰਹੀ ਹੈ?
  4. ਹੁਣ ਤੱਕ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਸਬੰਧੀ ਚਿੰਤਾਵਾਂ ਨਾ ਸਿਰਫ਼ ਕਿਸਾਨਾਂ ਦੀਆਂ ਸਗੋਂ ਉਨ੍ਹਾਂ ਦੀਆਂ ਵੀ ਹਨ? ਪਰ ਨਹੀਂ ਉਨ੍ਹਾਂ ਨੇ ਸਿਰਫ਼ ਇਹਨਾਂ ਚਿੰਤਾਵਾਂ ਨੂੰ ਕਿਸਾਨਾਂ ਦਾ ਹੀ ਦੱਸਿਆ ਹੈ।
  5. ਕਿਉਂ ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਭਾਜਪਾ ਦਾ ਹਿੱਸਾ ਹੈ?
  6. ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲ ਦਾ ਹਵਾਲਾ ਦੇ ਸਕਦੇ ਹੋ ਜੋ ਤੁਸੀਂ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੰਨਣ ਲਈ ਕਿਹਾ ਹੋਵੇ?
  7. ਕੀ ਸੁਖਬੀਰ ਨੇ ਮੇਰੇ ਵੱਲੋਂ ਇਸ ਮੁੱਦੇ ''ਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਅਤੇ ਨਿਰਪੱਖਤਾ ਨਾਲ ਇਹ ਨਹੀਂ ਕਿਹਾ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਕਿਸਾਨੀ ਨੂੰ ਲਾਭ ਪਹੁੰਚਾਉਣਗੇ?
  8. ਕੀ ਤੁਹਾਡੇ ਵਿਚੋਂ ਕੋਈ ਵੀ ਉੱਚ ਪੱਧਰੀ ਕਮੇਟੀ ਦੀ ਕਿਸੇ ਵੀ ਮੀਟਿੰਗ ਵਿਚ ਮੌਜੂਦ ਸੀ, ਜਿਸ ''ਤੇ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬਾਂ ਪ੍ਰਤੀ ਬੇਬੁਨਿਆਦ ਦਾਅਵੇ ਕਰ ਰਹੇ ਹੋ?
  9. ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਸਾਲ 2019 ਦੇ ਲੋਕ ਸਭਾ ਚੋਣਾਂ ਮੈਨੀਫੈਸਟੋ ਅਤੇ ਸਾਲ 2017 ਦੇ ਚੋਣ ਮੈਨੀਫੈਸਟੋ ਵਿੱਚ ਖੇਤੀਬਾੜੀ ਨਾਲ ਜੁੜੇ ਪ੍ਰਮੁੱਖ ਹਿੱਸਿਆਂ ਨੂੰ ਜਾਣ ਬੁੱਝ ਕੇ ਕਿਉਂ ਨਜ਼ਰਅੰਦਾਜ਼ ਕੀਤਾ ਹੈ?
  10. ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਬਾਰ ਬਾਰ ਝੂਠ ਬੋਲ ਕੇ ਉਸਨੂੰ ਸੱਚ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾ ਸਕੋਗੇ? ਤੁਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਰਗੀਆਂ ਖੋਖਲੀਆਂ ਗੱਲਾਂ ਕਰਦੇ ਰਹੇ ਤੇ ਕਿਸਾਨ ਵਿਰੋਧੀ ਕੇਂਦਰ ਦੀ ਭਾਜਪਾ ਸਰਕਾਰ ਦਾ ਹਿੱਸਾ ਬਣੇ ਰਹੇ।

ਇਹ ਵੀ ਵੇਖੋ

https://www.youtube.com/watch?v=TIWDS0bekss

https://www.youtube.com/watch?v=F2Q33Jui5fQ

https://www.youtube.com/watch?v=GOlRTOXD6Eg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''417381b7-9ccb-4934-b1e6-c0b495280f4b'',''assetType'': ''STY'',''pageCounter'': ''punjabi.india.story.54222986.page'',''title'': ''ਪਾਇਲ ਘੋਸ਼ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਦਾ ਅਨੁਰਾਗ ਕਸ਼ਯਪ ਨੇ ਕੀ ਜਵਾਬ ਦਿੱਤਾ ਤੇ ਹੋਰ ਅਹਿਮ ਖ਼ਬਰਾਂ'',''published'': ''2020-09-20T05:18:03Z'',''updated'': ''2020-09-20T05:18:03Z''});s_bbcws(''track'',''pageView'');

Related News