ਪ੍ਰਕਾਸ਼ ਸਿੰਘ ਬਾਦਲ: ਮੈਨੂੰ ਮਾਣ ਹੈ ਲੋੜ ਪੈਣ ''''ਤੇ ਮੇਰੀ ਪਾਰਟੀ ਨੇ ਕਿਸਾਨਾਂ ਦੇ ਹੱਕਾਂ ਲਈ ਝੰਡਾ ਚੁੱਕਿਆ - ਪ੍ਰੈੱਸ ਰਿਵੀਊ

09/20/2020 8:53:40 AM

ਖੇਤੀ ਆਰਡੀਨੈਂਸਾਂ ਦੇ ਵਿਰੋਧ ''ਚ ਹਰਸਿਮਰਤ ਕੌਰ ਬਾਦਲ ਵਲੋਂ ਕੈਬਨਿਟ ਦੀ ਕੁਰਸੀ ਛੱਡਣ ਨੂੰ ਲੈ ਕੇ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

''ਦਿ ਟ੍ਰਿਬਿਊਨ'' ਅਖ਼ਬਾਰ ਮੁਤਾਬਕ, ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਮੰਡੀਕਰਨ ਸੰਬੰਧੀ ਕਾਨੂੰਨ ਲਈ ਵਿਚਾਰ ਚਰਚਾ ਹੋਣੀ ਚਾਹਿਦੀ ਸੀ। ਖ਼ਾਸ ਕਰਕੇ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਜੋ ਹਮੇਸ਼ਾਂ ਕਿਸਾਨਾਂ ਦੀ ਆਵਾਜ਼ ਚੁੱਕਦੀਆਂ ਰਹੀਆਂ ਹਨ, ਉਨ੍ਹਾਂ ਨਾਲ ਇਸ ਬਾਰੇ ਵਿਚਾਰ ਵੰਟਾਦਰਾ ਕਰਨਾ ਜ਼ਰੂਰੀ ਸੀ।

ਉਨ੍ਹਾਂ ਨੇ ਕੁਰਸੀ ਛੱਡਣ ਦੇ ਫੈਸਲੇ ''ਤੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਹੁਦਿਆਂ ਦੀ ਲਾਲਚੀ ਨਹੀਂ ਬਲਕਿ ਲੋਕਾਂ ਦੀ ਪਾਰਟੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਕਿਹਾ, "ਮੈਨੂੰ ਮਾਣ ਹੈ ਕਿ ਜਦੋਂ ਲੋੜ ਪਈ ਤਾਂ ਹਮੇਸ਼ਾ ਦੀ ਤਰ੍ਹਾਂ ਮੇਰੀ ਪਾਰਟੀ ਨੇ ਕਿਸਾਨਾਂ ਦੇ ਹੱਕਾਂ ਲਈ ਝੰਡਾ ਚੁੱਕਿਆ।"

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਟੈਂਡ ਬਰਕਰਾਰ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਕੇਂਦਰ ਸਰਕਾਰ ਨਾਲ ਉਦੋਂ ਤੱਦ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਕੇਂਦਰ ਖੇਤੀਬਾੜੀ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦਾ।

ਹਰਿਆਣਾ ਦੇ ਕਿਸਾਨ ਅੱਜ ਕਰਨਗੇ ਰੋਡ ਜਾਮ, ਯੂਥ ਕਾਂਗਰਸ ਕੱਢੇਗੀ ਟ੍ਰੈਕਟਰ ਰੈਲੀ

ਅੱਜ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਭਾਰਤੀ ਕਿਸਾਨ ਯੂਨੀਅਨ ਅਤੇ ਕੁਝ ਹੋਰ ਸੰਗਠਨ ਹਰਿਆਣਾ ''ਚ ਰੋਡ ਜਾਮ ਕਰਨਗੇ।

ਇਸ ਦੇ ਨਾਲ ਹੀ ਯੂਥ ਕਾਂਗਰਸ ਜ਼ੀਰਕਪੁਰ ਤੋਂ ਦਿੱਲੀ ਤੱਕ ਟ੍ਰੈਕਟਰ ਰੈਲੀ ਕੱਢੇਗੀ।

ਦਰਅਸਲ, ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਇੱਕ ਜੁੱਟ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।

ਇਸ ਤੋਂ ਇਲਾਵਾ 24, 25 ਅਤੇ 26 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਸਾਰੇ ਰੇਲਵੇ ਟਰੈਕਾਂ ਨੂੰ ਰੋਕਣ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਖਿਲਾਫ਼ 30 ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਮੋਗਾ ਵਿਖੇ ਬੈਠਕ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਫੈਸਲੇ ਲਏ ਗਏ।

ਇਹ ਵੀ ਪੜ੍ਹੋ

https://www.youtube.com/watch?v=xWw19z7Edrs

ਮੌਨਸੂਨ ਸੈਸ਼ਨ ''ਚ ਹੋ ਸਕਦੀ ਹੈ ਕਟੌਤੀ, ਵਿਰੋਧੀ ਧਿਰ ਨੇ ਜਤਾਇਆ ਇਤਰਾਜ਼

ਕੋਰੋਨਾਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸੰਸਦ ''ਚ ਚੱਲ ਰਹੇ ਮੌਨਸੂਨ ਸੈਸ਼ਨ ਦੇ ਸਮੇਂ ਨੂੰ ਘਟਾਇਆ ਜਾ ਸਕਦਾ ਹੈ। ਸੈਸ਼ਨ ਅਗਲੇ ਹਫ਼ਤੇ ਦੇ ਅੱਧ ਤੱਕ ਖ਼ਤਮ ਕੀਤਾ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਜਿਥੇ ਕੇਂਦਰ ਸਰਕਾਰ ਬਚੇ ਹੋਏ ਸਮੇਂ ਦੌਰਾਨ ਹੋਰ ਬਿੱਲ ਪੇਸ਼ ਕਰਨਾ ਚਾਹੁੰਦੀ ਹੈ ਉੱਥੇ ਹੀ ਵਿਰੋਧੀ ਧਿਰ ਕੁਝ ਖ਼ਾਸ ਮੁੱਦਿਆਂ ਤੇ ਵਿਚਾਰ ਵੰਟਾਦਰਾਂ ਚਾਹੁੰਦਾ ਹੈ।

ਕਾਂਗਰਸ ਚਾਹੁੰਦੀ ਹੈ ਕਿ ਕੋਰੋਨਾ ਮਹਾਂਮਾਰੀ, ਅਰਥਚਾਰੇ ਅਤੇ ਰਾਸ਼ਟਰੀ ਸਿਖਿਆ ਨਿਤੀ ''ਤੇ ਗੱਲਬਾਤ ਹੋਣੀ ਜ਼ਰੂਰੀ ਹੈ।

ਤ੍ਰਿਨਮੂਲ ਕਾਂਗਰਸ ਦਾ ਕਹਿਣਾ ਹੈ ਕਿ ਜੀਐੱਸੀ ਦੇ ਮੁਆਵਜ਼ੇ ''ਤੇ ਗੱਲਬਾਤ ਹੋਣੀ ਲਾਜ਼ਮੀ ਹੈ।

ਦੱਸ ਦੇਇਏ ਕਿ ਨਿਤਿਨ ਗਡਕਰੀ ਸਣੇ ਕਰੀਬ 30 ਮੰਤਰੀ ਤੇ ਸਾਂਸਦ ਕੋਰੋਨਾ ਪੌਜ਼ੀਟਿਵ ਪਾਏ ਜਾ ਚੁੱਕੇ ਹਨ।

ਲੋਕਸਭਾ ਦਾ ਮੌਨਸੂਨ ਸੈਸ਼ਨ 14 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੀ ਅਕਤੂਬਰ ਨੂੰ ਪੂਰਾ ਹੋਣਾ ਸੀ।

ਤਾਈਵਾਨ ''ਤੇ ਕਬਜ਼ੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ: ਗਲੋਬਲ ਟਾਈਮਜ਼

ਚੀਨ
Getty Images
ਤਾਈਵਾਨ ਨੇ ਲਗਾਤਾਰ ਦੂਜੇ ਦਿਨ ਇਹ ਸ਼ਿਕਾਇਤ ਕੀਤੀ ਹੈ ਕਿ ਚੀਨੀ ਜਹਾਜ਼ਾਂ ਨੇ ਉਨ੍ਹਾਂ ਦੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ

ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਦੇ 19 ਜਹਾਜ਼ ਸ਼ਨੀਵਾਰ ਨੂੰ ਉਨ੍ਹਾਂ ਦੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ ਵਿਚ ਦਾਖ਼ਲ ਹੋਏ ਹਨ।

ਗਲੋਬਲ ਟਾਈਮਜ਼ ਅਨੁਾਸਰ, ਇਹ ਜਹਾਜ਼ ਦੱਖਣ-ਪੂਰਬੀ ਤੱਟ ਤੋਂ ਤਾਈਵਾਨ ਦੇ ਖੇਤਰ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਵਿਚੋਂ ਕੁਝ ਨੇ ਤਾਈਵਾਨ ਸਟ੍ਰੇਟ ਮਿਡਲਾਈਨ ਨੂੰ ਪਾਰ ਕੀਤਾ।

ਤਾਈਵਾਨ ਨੇ ਲਗਾਤਾਰ ਦੂਜੇ ਦਿਨ ਇਹ ਸ਼ਿਕਾਇਤ ਕੀਤੀ ਹੈ ਕਿ ਚੀਨੀ ਜਹਾਜ਼ਾਂ ਨੇ ਉਨ੍ਹਾਂ ਦੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਤਾਈਵਾਨ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਹੋਇਆ ਸੀ।

ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਦੇ 12 ਜੇ-16 ਲੜਾਕੂ ਜਹਾਜ਼, ਦੋ ਜੇ-10 ਲੜਾਕੂ ਜਹਾਜ਼, ਦੋ ਐਚ-6 ਬੌੰਬਰ ਅਤੇ ਇਕ ਵਾਈ -8 ਐਂਟੀ ਸਬਮਰੀਨ ਏਅਰਕ੍ਰਾਫ਼ਟ ਕਥਿਤ ਤੌਰ ''ਤੇ ਇਸ ਘੁਸਪੈਠ ਵਿਚ ਸ਼ਾਮਲ ਸਨ।

https://twitter.com/MoNDefense/status/1307176893343440896?s=20

ਇਸ ਘਟਨਾ ਨਾਲ ਸਬੰਧਤ ਤਾਈਵਾਨ ਦੇ ਰੱਖਿਆ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਨਕਸ਼ੇ ਅਨੁਸਾਰ, ਕੋਈ ਵੀ ਜਹਾਜ਼ ਮੁੱਖ ਤਾਈਵਾਨ ਦੇ ਨੇੜੇ ਜਾਂ ਉਸ ਦੇ ਉੱਪਰ ਉਡਾਨ ਨਹੀਂ ਭਰ ਪਾਇਆ।

ਯੂਐੱਸ ਸੁਪਰੀਮ ਕੋਰਟ - ਰੂਥ ਗਿੰਸਬਰਗ ਦੀ ਥਾਂ ਟਰੰਪ ਲਿਆਣਗੇ ਕੋਈ ਹੋਰ ਔਰਤ

ਰੂਥ ਬੈਡਰ ਗਿੰਸਬਰਗ
Getty Images
ਸ਼ੁਕਰਵਾਰ ਨੂੰ 87 ਸਾਲਾਂ ਦੀ ਉਮਰ ''ਚ ਰੂਥ ਬੈਡਰ ਗਿੰਸਬਰਗ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਯੂਐੱਸ ਸੁਪਰੀਮ ਕੋਰਟ ਦੀ ਜਸਟਿਸ ਸੂਥ ਬੈਡਰ ਗਿੰਸਬਰਗ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਕੋਈ ਔਰਤ ਹੀ ਲਵੇਗੀ।

ਬੀਬੀਸੀ ਨਿਊਜ਼ ਆਨਲਾਈਨ ਮੁਤਾਬਕ, ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਉਨ੍ਹਾਂ ਦੇ ਨਾਮ ਦਾ ਐਲਾਨ ਕਰਨਗੇ।

ਸ਼ੁਕਰਵਾਰ ਨੂੰ 87 ਸਾਲਾਂ ਦੀ ਉਮਰ ''ਚ ਰੂਥ ਬੈਡਰ ਗਿੰਸਬਰਗ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਸੀ।

ਅਮਰੀਕਾ ''ਚ ਰਾਸ਼ਟਰਪਤੀ ਲਈ ਚੋਣਾਂ ਨੂੰ ਕੁਝ ਹੀ ਹਫ਼ਤੇ ਬਾਕੀ ਹਨ। ਅਜਿਹੇ ''ਚ ਟਰੰਪ ਦੇ ਵਿਰੋਧ ''ਚ ਖੜੇ ਜੋ ਬਾਇਡਨ ਨੇ ਕਿਹਾ ਕਿ ਨਾਮ ਦਾ ਐਲਾਨ ਵੋਟਾਂ ਤੋਂ ਬਾਅਦ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

https://www.youtube.com/watch?v=TIWDS0bekss

https://www.youtube.com/watch?v=F2Q33Jui5fQ

https://www.youtube.com/watch?v=GOlRTOXD6Eg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d4e2f449-5523-4b16-acc7-dd262ba37e51'',''assetType'': ''STY'',''pageCounter'': ''punjabi.india.story.54222577.page'',''title'': ''ਪ੍ਰਕਾਸ਼ ਸਿੰਘ ਬਾਦਲ: ਮੈਨੂੰ ਮਾਣ ਹੈ ਲੋੜ ਪੈਣ \''ਤੇ ਮੇਰੀ ਪਾਰਟੀ ਨੇ ਕਿਸਾਨਾਂ ਦੇ ਹੱਕਾਂ ਲਈ ਝੰਡਾ ਚੁੱਕਿਆ - ਪ੍ਰੈੱਸ ਰਿਵੀਊ'',''published'': ''2020-09-20T03:08:36Z'',''updated'': ''2020-09-20T03:08:36Z''});s_bbcws(''track'',''pageView'');

Related News