IPL 2020 ’ਚ ਰੇਤੀਲੇ ਤੂਫ਼ਾਨ ਤੇ ਤੇਜ਼ ਗਰਮੀ ਦੀ ਚਰਚਾ ਕਿਉਂ ਹੋ ਰਹੀ ਹੈ

09/19/2020 3:53:39 PM

ਇੰਡੀਅਨ ਪ੍ਰੀਮੀਅਰ ਲੀਗ ਦੇ ਤੇਰ੍ਹਵੇਂ ਸੈਸ਼ਨ ਦੀ ਸ਼ੁਰੂਆਤ ਅਬੂ ਧਾਬੀ ਵਿੱਚ ਟੂਰਨਾਮੈਂਟ ਦੀਆਂ ਦੋ ਸਭ ਤੋਂ ਸਫ਼ਲ ਟੀਮਾਂ ਚੇਨੱਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੁਕਾਬਲੇ ਨਾਲ ਹੋ ਰਹੀ ਹੈ।

ਕੋਵਿਡ ਮਹਾਂਮਾਰੀ ਦੇ ਦੌਰ ਵਿਚ ਕ੍ਰਿਕਟ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਰਾਉਣ ਲਈ ਹਰ ਤਰ੍ਹਾਂ ਦੇ ਸੁਰੱਖਿਆ ਉਪਾਅ ਕੀਤੇ ਗਏ ਹਨ ਜਿਸ ਵਿੱਚ ਖਿਡਾਰੀਆਂ ਨੂੰ ਸੁਰੱਖਿਅਤ ਬਾਇਓ ਬੱਬਲ ਵਿੱਚ ਰੱਖਣ ਤੋਂ ਲੈ ਕੇ ਹਰ ਤਰਾਂ ਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ।

ਕੋਵਿਡ ਮਹਾਂਮਾਰੀ ਕਾਰਨ ਸੁਰੱਖਿਆ ਦੇ ਇੰਤਜ਼ਾਮਾਂ ਦੇ ਨਾਲ ਖਿਡਾਰੀਆਂ ਨੂੰ ਨਾ ਸਿਰਫ਼ ਵਿਰੋਧੀ ਟੀਮ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ, ਪਰ ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ ਦੇ ਇਨ੍ਹਾਂ ਤਿੰਨ ਸ਼ਹਿਰਾਂ ਦੀ ਗਰਮੀ ਅਤੇ ਨਮੀ ਖਿਡਾਰੀਆਂ ਲਈ ਬਹੁਤ ਵੱਡੀ ਮੁਸ਼ਕਲ ਸਾਬਤ ਹੋਣ ਵਾਲੀ ਹੈ।

ਜ਼ਿਆਦਾਤਰ ਮੌਕਿਆਂ ''ਤੇ ਖਿਡਾਰੀਆਂ ਨੂੰ 40 ਡਿਗਰੀ ਸੈਲਸੀਅਸ ਦੇ ਤਾਪਮਾਨ ''ਤੇ ਖੇਡਣਾ ਹੋਵੇਗਾ।

ਇਹ ਵੀ ਪੜ੍ਹੋ

ਇਸ ਮੁਸ਼ਕਲ ਦਾ ਜ਼ਿਕਰ ਰਾਇਲ ਚੈਲੇਂਜਰਜ਼ ਸਟਾਰ ਖਿਡਾਰੀ ਏਬੀ ਡੀਵਿਲੀਅਰਜ਼ ਨੇ ਆਰਸੀਬੀ ਦੇ ਟਵਿੱਟਰ ਹੈਂਡਲ ਉੱਤੇ ਇੱਕ ਵੀਡੀਓ ਪੋਸਟ ਵਿੱਚ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅਜਿਹੀਆਂ ਸਥਿਤੀਆਂ ਵਿਚ ਖੇਡਣ ਦਾ ਆਦੀ ਨਹੀਂ ਹਾਂ। ਇੱਥੇ ਬਹੁਤ ਗਰਮੀ ਹੈ।”

“ਇਸ ਮੌਸਮ ਨੇ ਮੈਨੂੰ ਚੇਨੱਈ ਵਿਚ ਜੁਲਾਈ ਮਹੀਨੇ ''ਚ ਖੇਡੇ ਗਏ ਟੈਸਟ ਮੈਚ ਦੀ ਯਾਦ ਦਵਾ ਦਿੱਤੀ ਜਿਸ ਵਿਚ ਵਰਿੰਦਰ ਸਹਿਵਾਗ ਨੇ ਸਾਡੇ ਖ਼ਿਲਾਫ਼ 300 ਰਨ ਬਣਾਏ ਸਨ। ਮੈਂ ਆਪਣੀ ਜ਼ਿੰਦਗੀ ਵਿਚ ਇਸ ਤੋਂ ਜ਼ਿਆਦਾ ਗਰਮ ਸਥਿਤੀ ਦਾ ਤਜਰਬਾ ਕਦੇ ਨਹੀਂ ਕੀਤਾ ਸੀ।"

https://twitter.com/RCBTweets/status/1306072819785236481?s=20

ਲੰਬੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਸਪੋਰਟਸ ਚੈਨਲ ਵਿੱਚ ਕੰਮ ਕਰ ਰਹੇ ਸੀਨੀਅਰ ਪੱਤਰਕਾਰ ਨੀਰਜ ਝਾਅ ਉਥੇ ਦੀਆਂ ਮੁਸ਼ਕਲਾਂ ਬਾਰੇ ਦੱਸਦੇ ਹਨ, "ਇੱਕ ਤਾਂ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੁੰਦਾ ਹੈ।”

“ਪਰ ਉਸ ਤੋਂ ਜ਼ਿਆਦਾ ਮੁਸ਼ਕਲ ਇਹ ਹੈ ਕਿ ਸਟੇਡੀਅਮ ਦੇ ਬਾਹਰਲੇ ਖ਼ੇਤਰ ਰੇਤਲੇ ਮੈਦਾਨ ਹਨ। ਰੇਤ ਦੀ ਗਰਮੀ ਦੇ ਚਲਦਿਆਂ ਆਲੇ-ਦੁਆਲੇ ਬਹੁਤ ਗਰਮੀ ਹੋ ਜਾਂਦੀ ਹੈ। ਖਿਡਾਰੀਆਂ ਲਈ ਇਸ ਨਾਲ ਤਾਲਮੇਲ ਬਣਾਉਣਾ ਇਕ ਵੱਡੀ ਚੁਣੌਤੀ ਹੋਵੇਗਾ।"

ਗਰਮੀ ਤੋਂ ਇਲਾਵਾ ਸਮੁੰਦਰ ਦੇ ਨਾਲ ਲਗਦੇ ਹੋਣ ਕਾਰਨ ਇਨ੍ਹਾਂ ਤਿੰਨ ਸਟੇਡੀਅਮਾਂ ਵਿਚ ਨਮੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਹਿਣ ਦਾ ਖਦਸ਼ਾ ਹੈ।

ਅੰਦਾਜ਼ਾ ਇਹ ਹੈ ਕਿ ਤਿੰਨਾਂ ਸ਼ਹਿਰਾਂ ਵਿਚ ਨਮੀ ਦਾ ਪੱਧਰ (ਹਿਉਮਿਡਿਟੀ) ਲਗਭਗ 70 ਪ੍ਰਤੀਸ਼ਤ ਹੋਵੇਗਾ, ਜਿਸ ਨਾਲ ਖਿਡਾਰੀਆਂ ਦੇ ਸਾਹਮਣੇ ਡੀਹਾਈਡਰੇਸ਼ਨ ਦਾ ਖ਼ਤਰਾ ਵੀ ਬਣੇਗਾ।

ਭਾਰਤੀ ਖਿਡਾਰੀਆਂ ''ਤੇ ਕੋਈ ਅਸਰ ਨਹੀਂ

ਹਾਲਾਂਕਿ, ਸੀਨੀਅਰ ਖੇਡ ਪੱਤਰਕਾਰ ਵਿਜੇ ਲੋਕਪੱਲੀ ਅਨੁਸਾਰ, ਸੰਯੁਕਤ ਅਰਬ ਅਮੀਰਾਤ ਦੀਆਂ ਚੁਣੌਤੀਆਂ ਭਾਰਤੀ ਸਥਿਤੀ ਤੋਂ ਬਹੁਤ ਵੱਖਰੀਆਂ ਨਹੀਂ ਹੋਣਗੀਆਂ।

ਉਨ੍ਹਾਂ ਨੇ ਦੱਸਿਆ, "ਆਈਪੀਐਲ ਅਪ੍ਰੈਲ ਅਤੇ ਮਈ ਦੀਆਂ ਗਰਮੀਆਂ ਵਿਚ ਵੀ ਭਾਰਤ ਵਿਚ ਆਯੋਜਿਤ ਹੋ ਚੁੱਕਿਆ ਹੈ। ਇਸ ਦੇ ਅਨੁਸਾਰ ਹਾਲਾਤ ਘੱਟੋ-ਘੱਟ ਇਕੋ ਜਿਹੇ ਰਹਿਣਗੇ। ਜਿੱਥੋਂ ਤਕ ਨਮੀ ਦੇ ਪੱਧਰ ਦਾ ਸਵਾਲ ਹੈ, ਭਾਰਤ ਵਿਚ ਕੋਲਕਾਤਾ, ਚੇਨੱਈ, ਮੁੰਬਈ ਜਾਂ ਫਿਰ ਕੋਚੀ ਵਰਗੇ ਸ਼ਹਿਰਾਂ ਵਿੱਚ ਹੋ ਰਹੇ ਮੈਚਾਂ ਵਿੱਚ ਵੀ ਖਿਡਾਰੀਆਂ ਨੂੰ ਇਸਦਾ ਸਾਹਮਣਾ ਕਰਨਾ ਪਵੇਗਾ।"

ਸੰਯੁਕਤ ਅਰਬ ਅਮੀਰਾਤ ਦੇ ਸਟੇਡੀਅਮ ਪਿਛਲੇ ਇਕ ਦਹਾਕੇ ਤੱਕ ਪਾਕਿਸਤਾਨ ਕ੍ਰਿਕਟ ਟੀਮ ਲਈ ਘਰੇਲੂ ਮੈਦਾਨ ਵਜੋਂ ਵਰਤੇ ਗਏ ਹਨ।

ਸਾਲ 2009 ਵਿੱਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਸੁਰੱਖਿਆ ਕਾਰਨਾਂ ਕਰਕੇ, ਪਾਕਿਸਤਾਨੀ ਕ੍ਰਿਕਟ ਬੋਰਡ ਵਿਦੇਸ਼ੀ ਟੀਮਾਂ ਦੀ ਮੇਜ਼ਬਾਨੀ ਇਨ੍ਹਾਂ ਸਟੇਡੀਅਮਾਂ ਵਿੱਚ ਕਰਦਾ ਰਿਹਾ ਹੈ।

ਇਸ ਸਮੇਂ ਦੌਰਾਨ ਪਾਕਿਸਤਾਨ ਦੇ ਖਿਡਾਰੀ ਇੱਥੋਂ ਦੇ ਹਾਲਤਾਂ ਵਿੱਚ ਲਗਾਤਾਰ ਖੇਡਦੇ ਰਹੇ ਹਨ।

ਇਹ ਗੱਲ ਦੂਜੀ ਕਿ ਕੋਈ ਵੀ ਪਾਕਿਸਤਾਨੀ ਕ੍ਰਿਕਟਰ ਪਿਛਲੇ ਸੀਜ਼ਨਾਂ ਦੀ ਤਰ੍ਹਾਂ ਆਈਪੀਐਲ ਦੀ ਸੀਜ਼ਨ ਵਿਚ ਵੀ ਹਿੱਸਾ ਲੈਂਦਾ ਨਹੀਂ ਵਿਖ ਪਾਵੇਗਾ।

IPL2020 ਦੇ ਦੌਰਾਨ

ਯੂਏਈ ਵਿਚ ਮੈਚਾਂ ਦੇ ਟੀਵੀ ਕਵਰੇਜ ''ਤੇ ਡੂੰਘੀ ਨਜ਼ਰ ਰੱਖਣ ਵਾਲੇ ਨੀਰਜ ਝਾ ਦਾ ਕਹਿਣਾ ਹੈ, ''''ਨਾ ਸਿਰਫ਼ ਪਾਕਿਸਤਾਨ, ਬਲਕਿ ਭਾਰਤੀ ਉਪ ਮਹਾਂਦੀਪ ਦੇ ਖਿਡਾਰੀਆਂ ਨੂੰ ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ ਦੇ ਮੈਦਾਨ ''ਤੇ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ, ਪਰ ਵਿਦੇਸ਼ੀ ਖਿਡਾਰੀਆਂ ਨੂੰ ਹਮੇਸ਼ਾਂ ਮੁਸੀਬਤ ਹੁੰਦੀ ਹੈ।"

ਆਈਪੀਐਲ 2020 ਦੇ ਦੌਰਾਨ, ਜੇ ਸਾਰੀਆਂ ਟੀਮਾਂ ਨੂੰ ਮਿਲਾਇਆ ਜਾਵੇ ਤਾਂ 50 ਤੋਂ ਵੱਧ ਵਿਦੇਸ਼ੀ ਖਿਡਾਰੀ ਇਨ੍ਹਾਂ ਟੀਮਾਂ ਦਾ ਹਿੱਸਾ ਹਨ। ਇਨ੍ਹਾਂ ਖਿਡਾਰੀਆਂ ਨੂੰ ਉਸ ਸਥਿਤੀ ਨਾਲ ਤਾਲਮੇਲ ਬਿਠਾਉਣ ਲਈ ਕੁਝ ਰਾਹ ਲੱਭਣਾ ਹੋਵੇਗਾ।

ਇਹ ਵੱਖੋ-ਵੱਖਰੇ ਖਿਡਾਰੀਆਂ ਲਈ ਜੁਗਾੜ ਕੱਢਣ ਵਰਗਾ ਹੋਵੇਗਾ।

ਇਹ ਜੁਗਾੜ ਕੀ ਹੋ ਸਕਦੇ ਹਨ, ਇਸ ਦੀ ਇੱਕ ਦਿਲਚਸਪ ਉਦਾਹਰਣ ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਦੀ ਰਹੀ ਹੈ, ਜਿਨ੍ਹਾਂ ਨੇ ਯੂਏਈ ਦੇ ਮੈਦਾਨ ''ਤੇ ਖੇਡਦੇ ਹੋਏ ਹਮੇਸ਼ਾ ਗਰਦਨ ਵਿੱਚ ਆਈਸ ਕਾਲਰ ਪਾਇਆ ਹੋਇਆ ਸੀ।

ਇਸ ਦੇ ਕਾਰਨ, ਉਨ੍ਹਾਂ ਦੇ ਸਰੀਰ ਵਿੱਚ ਹਮੇਸ਼ਾਂ ਠੰਢਕ ਅਤੇ ਪਾਣੀ ਦੇ ਅੰਸ਼ ਉਪਲਬਧ ਹੁੰਦੇ ਸਨ।

ਰਾਇਲ ਚੈਲੇਂਜਰਜ਼ ਬੰਗਲੌਰ ਦੇ ਏਬੀ ਡੀਵਿਲੀਅਰਜ਼ ਨੇ ਵੀ ਆਰਸੀਬੀ ਦੇ ਟਵਿੱਟਰ ਹੈਂਡਲ ਉੱਤੇ ਪੋਸਟ ਕੀਤੀ ਅਤੇ ਇਸ ਵੀਡੀਓ ਵਿੱਚ ਨਮੀ ਬਾਰੇ ਗੱਲ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਰਾਤ ਦੇ ਦਸ ਵਜੇ ਵੀ ਇਥੇ ਬਹੁਤ ਜ਼ਿਆਦਾ ਨਮੀ ਹੈ। ਜਦੋਂ ਮੈਂ ਇਥੇ ਆਇਆ ਤਾਂ ਪਿਛਲੇ ਮਹੀਨਿਆਂ ਦੀ ਤੁਲਨਾ ਵਿਚ ਸਥਿਤੀ ਸੁਧਰੀ ਤਾਂ ਹੈ ਪਰ ਤੁਹਾਨੂੰ ਅੰਦਰ ਦੀ ਊਰਜਾ ਨੂੰ ਮੈਚ ਦੇ ਆਖ਼ਰੀ ਪਲਾਂ ਨੂੰ ਬਚਾਉਣ ਲਈ ਚੁਣੌਤੀ ਦੇਣੀ ਪਏਗੀ।"

IPL
Getty Images

ਕੀ ਹੋਵੇਗੀ ਰਾਹਤ ਦੀ ਗੱਲ

ਆਈਪੀਐਲ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਜ਼ਿਆਦਾਤਰ ਮੈਚ ਸ਼ਾਮ ਸਾਢੇ 7 ਵਜੇ ਸ਼ੁਰੂ ਹੋ ਰਹੇ ਹਨ ਅਤੇ ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ ਵਿਚ, ਸ਼ਾਮ ਨੂੰ ਤਾਪਮਾਨ ਥੋੜ੍ਹਾ ਘੱਟ ਹੋਣਾ ਸ਼ੁਰੂ ਹੁੰਦਾ ਹੈ ਅਤੇ ਇਹ ਖਿਡਾਰੀਆਂ ਲਈ ਰਾਹਤ ਦੀ ਗੱਲ ਹੈ।

ਇਸ ਤੋਂ ਇਲਾਵਾ ਆਈਪੀਐਲ ਦੇ ਮੁਕਾਬਲੇ 20-20 ਓਵਰ ਦੇ ਮੁਕਾਬਲੇ ਹਨ, ਜਿੱਥੇ ਖਿਡਾਰੀਆਂ ਨੂੰ ਸਿਰਫ਼ ਕੁਝ ਹੀ ਘੰਟੇ ਖੇਡਣਾ ਹੁੰਦਾ ਹੈ।

ਨੀਰਜ ਝਾ ਅਰਬ ਅਮੀਰਾਤ ਵਿਚ ਖੇਡੇ ਗਏ ਉਨ੍ਹਾਂ ਅੰਤਰਰਾਸ਼ਟਰੀ ਮੈਚਾਂ ਬਾਰੇ ਗੱਲ ਕਰਦੇ ਹਨ, ਜਦੋਂ ਇਥੇ ਸਾਰੇ ਦਿਨ ਮੈਚ ਖੇਡੇ ਗਏ ਹਨ।

ਉਨ੍ਹਾਂ ਕਿਹਾ, "ਦੇਖੋ, ਇਨ੍ਹਾਂ ਮੈਦਾਨਾਂ ''ਤੇ ਹੀ ਟੈਸਟ ਮੈਚ ਆਯੋਜਿਤ ਕੀਤੇ ਗਏ ਹਨ, ਵਨਡੇ ਮੈਚ ਖੇਡੇ ਗਏ ਹਨ ਜੋ ਆਮ ਤੌਰ ''ਤੇ 10 ਵਜੇ ਸ਼ੁਰੂ ਹੁੰਦੇ ਸਨ ਅਤੇ ਖਿਡਾਰੀ 12 ਵਜੇ ਦੀ ਧੁੱਪ ''ਚ ਵੀ ਖਿਡਾਰੀ ਮੈਦਾਨ ਵਿਚ ਹੁੰਦੇ ਸਨ।"

ਇਹ ਵੀ ਪੜ੍ਹੋ

https://www.youtube.com/watch?v=xWw19z7Edrs

ਸਚਿਨ ਤੇਂਦੁਲਕਰ ਦਾ ''ਡੈਜ਼ਰਟ ਸਟ੍ਰੋਮ''

ਹਾਲਾਂਕਿ ਅੱਧ ਤੋਂ ਵੱਧ ਆਈਪੀਐਲ ਮੈਚ ਅਕਤੂਬਰ ਵਿੱਚ ਖੇਡੇ ਜਾਣਗੇ। ਸੰਯੁਕਤ ਅਰਬ ਅਮੀਰਾਤ ਦਾ ਤਾਪਮਾਨ ਸਤੰਬਰ ਤੋਂ ਬਾਅਦ ਘੱਟ ਜਾਵੇਗਾ। ਇਸ ਨਾਲ ਖਿਡਾਰੀਆਂ ਨੂੰ ਰਾਹਤ ਮਿਲੇਗੀ।

ਹਾਲਾਂਕਿ, ਇਸ ਤੋਂ ਪਹਿਲਾਂ ਆਈਪੀਐਲ ਦੇ ਸੀਜ਼ਨ 7 ਦੇ ਦੌਰਾਨ, ਕੁਝ ਆਈਪੀਐਲ ਮੈਚ ਅਪ੍ਰੈਲ ਵਿੱਚ ਯੂਏਈ ਵਿੱਚ ਖੇਡੇ ਗਏ ਸਨ, ਜੋ ਇਸ ਵਾਰ ਦੀ ਕਿਧਰੇ ਜ਼ਿਆਦਾ ਗਰਮੀ ਵਿਚ ਖੇਡੇ ਗਏ ਸਨ।

ਗਰਮੀ ਅਤੇ ਨਮੀ ਤੋਂ ਇਲਾਵਾ, ਇਕ ਹੋਰ ਪਹਿਲੂ ਹੈ ਜੋ ਖਿਡਾਰੀਆਂ ਲਈ ਬਹੁਤ ਮੁਸ਼ਕਲ ਪੈਦਾ ਕਰ ਸਕਦਾ ਹੈ। 1998 ਵਿਚ ਸਚਿਨ ਤੇਂਦੁਲਕਰ ਦੀ ਸ਼ਾਰਜਾਹ ਵਿਚ ਦੋ ਮੈਚਾਂ ਵਿਚ ਬਣਾਏ ਗਏ ਦੋ ਧਮਾਕੇਦਾਰ ਸੈਂਕੜਿਆਂ ਦੀ ਯਾਦ ਜਿਨ੍ਹਾਂ ਖੇਡ ਪ੍ਰੇਮੀਆਂ ਦੀ ਹੋਵੇਗੀ, ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ।

ਸਚਿਨ ਤੇਂਦੁਲਕਰ ਦੀ ਇਹ ਸੈਕੜਾ ਪਾਰੀ ਨੂੰ ''ਡੈਜ਼ਰਟ ਸਟ੍ਰੋਮ'' ਵਜੋਂ ਜਾਣਿਆ ਜਾਂਦਾ ਹੈ। ਕਿਉਂਕਿ ਉਨ੍ਹਾਂ ਦੀ ਇਸ ਪਾਰੀ ਦੌਰਾਨ, ਸਟੇਡੀਅਮ ਵਿਚ ਰੇਤ ਦਾ ਤੂਫ਼ਾਨ ਆਇਆ ਸੀ ਜਿਸ ਕਾਰਨ ਮੈਚ ਦਾ ਕਾਫ਼ੀ ਸਮਾਂ ਬਰਬਾਦ ਹੋ ਗਿਆ ਸੀ।

ਸੰਯੁਕਤ ਅਰਬ ਅਮੀਰਾਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ, ਰੇਤ ਦਾ ਤੂਫ਼ਾਨ ਸਤੰਬਰ ਅਤੇ ਅਕਤੂਬਰ ਵਿੱਚ ਵੀ ਆ ਸਕਦਾ ਹੈ।

ਸੀਨੀਅਰ ਖੇਡ ਪੱਤਰਕਾਰ ਵਿਜੇ ਲੋਕਪੱਲੀ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿਸ ਤਰ੍ਹਾਂ ਲੰਮੇ ਸਮੇਂ ਤੋਂ ਬਾਅਦ ਖਿਡਾਰੀਆਂ ਨੂੰ ਮੈਦਾਨ ਵਿਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ, ਉਸ ਵਿਚ ਕੋਈ ਵੀ ਚੁਣੌਤੀ ਉਨ੍ਹਾਂ ਨੂੰ ਜ਼ੋਰਦਾਰ ਪ੍ਰਦਰਸ਼ਨ ਕਰਨ ਵਿਚ ਨਹੀਂ ਰੋਕ ਸਕਦੀ।

ਵਿਜੇ ਲੋਕਪੱਲੀ ਨੇ ਦੱਸਿਆ, "ਕੋਰੋਨਾ ਦੀ ਲਾਗ ਦੇ ਡਰ ਦੇ ਵਿਚਕਾਰ ਸਾਰੇ ਸਾਵਧਾਨੀ ਦੇ ਉਪਾਅ ਵਰਤੇ ਜਾ ਰਹੇ ਹਨ। ਪਹਿਲਾਂ ਦੀ ਤਰ੍ਹਾਂ, ਇੱਥੇ ਘੁੰਮਣ, ਬੈਠਣ ਅਤੇ ਮਿਲਣ ਦੀ ਆਜ਼ਾਦੀ ਨਹੀਂ ਹੋਵੇਗੀ। ਪਾਰਟੀ ਦਾ ਮਾਹੌਲ ਵੀ ਨਹੀਂ ਹੋਵੇਗਾ। ਦਰਸ਼ਕਾਂ ਦਾ ਕੋਈ ਰੌਲਾ ਨਹੀਂ ਹੋਵੇਗਾ। ਬਸ ਹੋਵੇਗਾ ਤਾਂ ਕ੍ਰਿਕਟ ਦਾ ਰੋਮਾਂਚ।"

ਇਸ ਕ੍ਰਿਕਟ ਦੇ ਰੋਮਾਂਚ ਨਾਲ, ਦੁਨੀਆਂ ਭਰ ਵਿਚ ਘਰਾਂ ਵਿੱਚ ਸੀਮਤ ਹੋਏ ਲੋਕਾਂ ਕੋਲ ਵੀ ਆਪਣੇ ਟੀਵੀ ਸੈਟਾਂ ’ਤੇ ਇਹ ਰੋਮਾਂਚ ਵੇਖਣ ਲਈ ਸਮਾਂ ਹੋਵੇਗਾ।

ਇਸ ਲਈ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦਰਸ਼ਕ ਇਸ ਸਟੇਡੀਅਮ ਵਿਚ ਭਾਵੇਂ ਨਹੀਂ ਵੇਖਣਗੇ ਪਰ ਵਿਊਰਸ਼ਿੱਪ ਦੇ ਸਭ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ

ਇਹ ਵੀ ਵੇਖੋ

https://www.youtube.com/watch?v=8LptQr3K0Xs

https://www.youtube.com/watch?v=cq_ky_0DWOU

https://www.youtube.com/watch?v=wIckC4FFzPk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d267fd1d-3bbb-4f72-ac09-4e46da20fdb0'',''assetType'': ''STY'',''pageCounter'': ''punjabi.india.story.54216359.page'',''title'': ''IPL 2020 ’ਚ ਰੇਤੀਲੇ ਤੂਫ਼ਾਨ ਤੇ ਤੇਜ਼ ਗਰਮੀ ਦੀ ਚਰਚਾ ਕਿਉਂ ਹੋ ਰਹੀ ਹੈ'',''author'': ''ਪ੍ਰਦੀਪ ਕੁਮਾਰ'',''published'': ''2020-09-19T10:09:46Z'',''updated'': ''2020-09-19T10:09:46Z''});s_bbcws(''track'',''pageView'');

Related News