ਹਰਸਿਮਰਤ ਕੌਰ ਬਾਦਲ: ਮੋਦੀ ਨੇ ਆਰਡੀਨੈਂਸਾਂ ''''ਤੇ ਭਰੋਸਾ ਦਿਵਾਉਣ ਵਿੱਚ ਬਹੁਤ ਦੇਰ ਕਰ ਦਿੱਤੀ - ਪ੍ਰੈਸ ਰਿਵੀਊ

09/19/2020 8:38:38 AM

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਕਿ ਪੀਐੱਮ ਮੋਦੀ ਵਲੋਂ ਆਰਡੀਨੈਂਸ ''ਤੇ ਜਤਾਇਆ ਗਿਆ ਭਰੋਸਾ ਬਹੁਤ ਘੱਟ ਹੈ ਅਤੇ ਬਹੁਤ ਦੇਰੀ ਨਾਲ ਦਿੱਤਾ ਗਿਆ ਹੈ। ਅਕਾਲੀ ਦਲ ਨੇ ਕਿਸਾਨੀ ਅਤੇ ਆਰਡੀਨੈਂਸ ਦਾ ਮੁੱਦਾ ਬਾਰ-ਬਾਰ ਕੈਬਨਿਟ ''ਚ ਚੁੱਕਿਆ ਸੀ।

ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਪੀਐੱਮ ਮੋਦੀ ਖੇਤੀ ਆਰਡੀਨੈਂਸ ''ਤੇ ਬੋਲੇ ਹਨ। ਪਰ ਮੈਨੂੰ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਜਦੋਂ ਡੇਢ ਮਹੀਨੇ ਤੋਂ ਮੈਂ ਕਹਿ ਰਹੀ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਭਰੋਸੇ ਦੀ ਲੋੜ ਹੈ।"

ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਜਲਦੀ ਹੀ ਮਿਲ ਕੇ ਐਨਡੀਏ ਨਾਲ ਆਪਣੇ ਗਠਜੋੜ ''ਤੇ ਵਿਚਾਰ ਕਰੇਗੀ। ਅਕਾਲੀ ਦਲ ਦਾ ਬੀਜੇਪੀ ਨਾਲ ਬਹੁਤ ਪੁਰਾਣਾ ਗਠਜੋੜ ਹੈ।

ਸੁਖਬੀਰ ਬਾਦਲ ਨੇ ਕਿਹਾ, "ਪੀਐੱਮ ਮੋਦੀ ਨੇ ਟ੍ਵੀਟ ਕਰਕੇ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਖ਼ਿਲਾਫ਼ ਨਹੀਂ ਹੋਣਗੇ ਅਤੇ ਐੱਮਐੱਸਪੀ ''ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਪਰ ਉਨ੍ਹਾਂ ਦਾ ਇਹ ਟਵੀਟ ਹੀ ਕਾਫ਼ੀ ਨਹੀਂ ਹੈ, ਉਨ੍ਹਾਂ ਨੂੰ ਇਹ ਗੱਲ ਆਰਡੀਨੈਂਸ ''ਚ ਲਿਖਣੀ ਚਾਹੀਦੀ ਹੈ।"

ਇਹ ਵੀ ਪੜ੍ਹੋ

ਖੇਤੀ ਬਿਲਾਂ ਖਿਲਾਫ਼ ਪਿੰਡ ਬਾਦਲ ''ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਨੇ ਦਮ ਤੋੜਿਆ

ਕਿਸਾਨਾਂ ਦੇ ਮੁਜ਼ਾਹਰੇ
BBC
ਸੂਬੇ ਭਰ ‘ਚ ਕਿਸਾਨ ਸਰਕਾਰ ਖ਼ਿਲਾਫ਼ ਖੇਤੀ ਆਰਡੀਨੇਂਸ ਨੂੰ ਲੈਕੇ ਰੋਸ ਮੁਜ਼ਾਹਰੇ ਕਰ ਰਹੇ ਹਨ

ਖੇਤੀ ਬਿੱਲਾਂ ਖ਼ਿਲਾਫ਼ ਸ਼ੁੱਕਰਵਾਰ ਦੀ ਸਵੇਰੇ ਪਿੰਡ ਬਾਦਲ ਵਿੱਚ ਲਾਏ ਕਿਸਾਨ ਮੋਰਚੇ ''ਚ ਸਲਫ਼ਾਸ ਨਿਗਲਣ ਵਾਲੇ ਕਿਸਾਨ ਦੀ ਬਠਿੰਡਾ ਦੇ ਮੈਕਸ ਹਸਪਤਾਲ ''ਚ ਦੇਰ ਸ਼ਾਮ ਮੌਤ ਹੋ ਗਈ।

‘ਦਿ ਟ੍ਰਿਬਿਊਨ’ ਅਖ਼ਬਾਰ ਮੁਤਾਬਕ, ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੀੜਤ ਕਿਸਾਨ ਪ੍ਰੀਤਮ ਸਿੰਘ (55) ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ।

ਪਹਿਲਾਂ ਉਸ ਨੂੰ ਸਿਵਲ ਹਸਪਤਾਲ ਬਾਦਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਪਰ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ।

ਅਖ਼ਬਾਰ ਮੁਤਾਬਕ ਪ੍ਰੀਤਮ ਸਿੰਘ ਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਭਾਕਿਯੂ ਏਕਤਾ ਉਗਰਾਹਾਂ ਦੇ ਹਰੇਕ ਸੰਘਰਸ਼ ਦਾ ਹਿੱਸਾ ਬਣਦਾ ਰਿਹਾ ਹੈ।

ਸੰਨੀ ਦਿਓਲ ਨੇ ਕਿਹਾ: ਖੇਤੀ ਬਿੱਲ ਕਿਸਾਨਾਂ ਲਈ ਚੰਗੇ

ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਸ਼ੁੱਕਰਵਾਰ ਨੂੰ ਵਿਵਾਦਪੂਰਨ ਖੇਤੀਬਾੜੀ ਆਰਡੀਨੈਂਸਾਂ ਦਾ ਸਮਰਥਨ ਕੀਤਾ ਹੈ।

‘ਦਿ ਟ੍ਰਿਬਿਊਨ’ ਅਖ਼ਬਾਰ ਮੁਤਾਬ਼ਕ, ਉਨ੍ਹਾਂ ਨੇ ਟਵੀਟ ਕੀਤਾ, ''ਭਾਰਤ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਕਿ ਕਿਸਾਨ ਬੇਹਤਰ ਮੁੱਲ ''ਤੇ ਖੇਤੀ ਉਤਪਾਦ ਨੂੰ ਆਪਣੀ ਮਨਪਸੰਦ ਥਾਂ ''ਤੇ ਵੇਚ ਸਕਦਾ ਹੈ, ਜਿਸ ਨਾਲ ਸੰਭਾਵਿਤ ਖਰੀਦਦਾਰਾਂ ਦੀ ਗਿਣਤੀ ਵਧੇਗੀ। ਜੈ ਕਿਸਾਨ, ਅਤਮਨਿਰਭਰ ਕ੍ਰਿਸ਼ੀ।''

https://twitter.com/iamsunnydeol/status/1306822841933807616?s=20

ਦੱਸ ਦੇਇਏ ਕਿ ਪੰਜਾਬ ਦਾ ਕਿਸਾਨ ਇਨ੍ਹਾਂ ਬਿੱਲਾਂ ਖ਼ਿਲਾਫ਼ ਸੜਕਾਂ ''ਤੇ ਆਇਆ ਹੋਇਆ ਹੈ ਅਤੇ ਇਹ ਵਿਰੋਧ ਵਧਦਾ ਹੀ ਜਾ ਰਿਹਾ ਹੈ।

ਇਹ ਵੀ ਪੜ੍ਹੋ

https://www.youtube.com/watch?v=xWw19z7Edrs

IPL
BBC

ਆਈਪੀਐਲ 2020 ਅੱਜ ਦਾ ਮੁਕਾਬਲਾ: ਚੇਨੱਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼

ਇੰਡੀਅਨ ਪ੍ਰੀਮੀਅਰ ਲੀਗ ਦੇ ਤੇਰ੍ਹਵੇਂ ਸੈਸ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਬੂ ਧਾਬੀ ਵਿਚ ਸ਼ਾਮ 7.30 ਵਜੇ ਤੋਂ ਹੋਵੇਗੀ।

ਇਹ ਵੀ ਪੜ੍ਹੋ

ਰੂਥ ਬੇਡਰ ਗਿੰਸਬਰਗ
Reuters
ਰੂਥ ਬੇਡਰ ਗਿੰਸਬਰਗ

ਰੂਥ ਬੇਡਰ ਗਿੰਸਬਰਗ: ਯੂਐੱਸ ਦੇ ਸੁਪਰੀਮ ਕੋਰਟ ਜੱਜ ਦੀ ਕੈਂਸਰ ਨਾਲ ਮੌਤ

ਯੂਐਸ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੇਡਰ ਗਿੰਸਬਰਗ, ਜੋ ਕਿ ਔਰਤਾਂ ਦੇ ਅਧਿਕਾਰਾਂ ਲਈ ਲੜ੍ਹਨ ਵਾਲੇ ਇਕ ਨਾਮਵਰ ਚੈਂਪੀਅਨ ਰਹੇ ਹਨ, ਦੀ 87 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਮੌਤ ਹੋ ਗਈ।

ਬੀਬੀਸੀ ਆਨਲਾਈਨ ਮੁਤਾਬ਼ਕ, ਪਰਿਵਾਰ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਗਿੰਸਬਰਗ ਦੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਆਪਣੇ ਘਰ ਵਿਚ ਮੈਟਾਸਟੈਟਿਕ ਪੈਨਕ੍ਰਿਏਟਿਕ ਕੈਂਸਰ ਨਾਲ ਮੌਤ ਹੋ ਗਈ।

ਇਸ ਸਾਲ ਦੇ ਸ਼ੁਰੂ ਵਿਚ, ਗਿੰਸਬਰਗ ਨੇ ਕਿਹਾ ਸੀ ਕਿ ਕੈਂਸਰ ਦੁਬਾਰਾ ਹੋਣ ਕਾਰਨ ਉਹ ਕੀਮੋਥੈਰੇਪੀ ਕਰਵਾ ਰਹੀ ਸੀ।

ਉਹ ਇਕ ਮਸ਼ਹੂਰ ਨਾਰੀਵਾਦੀ ਸੀ ਜੋ ਯੂਐਸ ਵਿਚ ਉਦਾਰਾਂ (ਲਿਬਰਲਸ) ਲਈ ਇਕ ਸ਼ਖਸੀਅਤ ਬਣ ਗਈ।

ਗਿੰਸਬਰਗ ਸੁਪਰੀਮ ਕੋਰਟ ਦੇ ਸਭ ਤੋਂ ਉਮਰਦਰਾਜ਼ ਸੀਟਿੰਗ ਜੱਜ ਸੀ, ਜਿਨ੍ਹਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਵਿਚ 27 ਸਾਲ ਸੇਵਾ ਕੀਤੀ।

ਇਹ ਵੀ ਵੇਖੋ

https://www.youtube.com/watch?v=8LptQr3K0Xs

https://www.youtube.com/watch?v=cq_ky_0DWOU

https://www.youtube.com/watch?v=wIckC4FFzPk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''82fc54bc-1e40-4d97-98ec-4b652d77aba3'',''assetType'': ''STY'',''pageCounter'': ''punjabi.india.story.54215493.page'',''title'': ''ਹਰਸਿਮਰਤ ਕੌਰ ਬਾਦਲ: ਮੋਦੀ ਨੇ ਆਰਡੀਨੈਂਸਾਂ \''ਤੇ ਭਰੋਸਾ ਦਿਵਾਉਣ ਵਿੱਚ ਬਹੁਤ ਦੇਰ ਕਰ ਦਿੱਤੀ - ਪ੍ਰੈਸ ਰਿਵੀਊ'',''published'': ''2020-09-19T03:08:06Z'',''updated'': ''2020-09-19T03:08:06Z''});s_bbcws(''track'',''pageView'');

Related News