ਕੀ ਇਸ ਸ਼ਖ਼ਸ ਦਾ ਹੱਥ ‘786 ਲਿਖਿਆ ਹੋਣ ਕਾਰਨ'''' ਵੱਢ ਦਿੱਤਾ ਗਿਆ

09/13/2020 12:53:26 PM

ਇਖ਼ਲਾਕ ਸਲਮਾਨੀ
BBC
ਇਖ਼ਲਾਕ ਸਲਮਾਨੀ ਰੁਜ਼ਗਾਰ ਦੀ ਭਾਲ ਵਿੱਚ ਹਰਿਆਣਾ ਆਇਆ ਸੀ

ਸ਼ਨਿੱਚਵਾਰ (12 ਸਤੰਬਰ) ਰਾਤ ਨੂੰ ਜਦੋਂ ਐਂਬੂਲੈਂਸ ਵਿੱਚ 28 ਸਾਲਾ ਇਖ਼ਲਾਕ ਸਲਮਾਨੀ ਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਤਾਂ ਸਿਧਾ ਟ੍ਰੌਮਾ ਸੈਂਟਰ ਵਿੱਚ ਲਿਜਾਇਆ ਗਿਆ।

ਫਿਰ ਕੁੱਝ ਲੋਕਾਂ ਨੇ ਇਖ਼ਲਾਕ ਨੂੰ ਚੁੱਕ ਕੇ ਬਾਹਰ ਕੱਢਿਆ ਤੇ ਸਟ੍ਰੈਚਰ ''ਤੇ ਲਿਟਾਇਆ। ਉਸ ਦੀ ਇੱਕ ਬਾਂਹ ਹੱਥ ਤੋਂ ਕੁੱਝ ਉੱਪਰ ਤਕ ਕੱਟੀ ਹੋਈ ਸੀ। ਉਸ ਨੇ ਆਲ਼ੇ ਦੁਆਲੇ ਵੇਖਿਆ ਕਿ ਉਹ ਕਿੱਥੇ ਹੈ।

ਇਖ਼ਲਾਕ ਦਾ ਹੱਥ ਕੁਝ ਲੋਕਾਂ ਨੇ ਕੁੱਟਮਾਰ ਮਗਰੋਂ ਕਥਿਤ ਰੂਪ ਵਿੱਚ ‘786” ਅੰਕ ਲਿਖਿਆ ਹੋਣ ਕਾਰਨ ਆਰੀ ਨਾਲ ਕੱਟ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਦੂਜੇ ਪਾਸੇ ਉਸ ਖ਼ਿਲਾਫ਼ ਇੱਕ ਨਾਬਾਲਿਗ ਦੇ ਜਿਣਸੀ ਸ਼ੋਸ਼ਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ ਜਦਕਿ ਇਖ਼ਲਾਕ ਦੇ ਭਰਾ ਨੇ ਇਸ ਇਲਜ਼ਾਮ ਨੂੰ ਬੇਬੁਨਿਆਦਾ ਅਤੇ ਬਚਣ ਦੀ ਕੋਸ਼ਿਸ਼ ਦੱਸਿਆ ਹੈ।

ਮੈਂ ਉਸ ਨੂੰ ਪੁੱਛਿਆ ਕਿ ਉਸ ਦਾ ਕੀ ਹਾਲ ਹੈ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਪੁੱਛਿਆ ਕਿ ਉਸ ਦੀ ਇਹ ਹਾਲਤ ਕਿਵੇਂ ਹੋਈ। ਇਸ ''ਤੇ ਵੀ ਉਹ ਚੁੱਪ ਚਾਪ ਵੇਖਦਾ ਰਿਹਾ ਪਰ ਕੁੱਝ ਨਹੀਂ ਬੋਲਿਆ। ਉਸ ਦੀ ਹਾਲਤ ਬਹੁਤ ਠੀਕ ਨਹੀਂ ਲੱਗ ਰਹੀ ਸੀ।

ਉਸ ਦੇ ਭਰਾ ਇਕਰਮ ਸਲਮਾਨੀ ਨੇ ਦੱਸਿਆ ਕਿ ਕਿਵੇਂ ਉਹ ਕੰਮ ਦੀ ਭਾਲ ਵਿੱਚ ਉੱਤਰ ਪ੍ਰਦੇਸ਼ ਤੋਂ ਹਰਿਆਣਾ ਗਿਆ ਸੀ।

ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸ ਦੇ ਮਜ਼ਦੂਰੀ ਕਰ ਕੇ ਕਮਾਉਣ ਵਾਲਾ ਇੱਕ ਹੱਥ ਹੀ ਵੱਢ ਦਿੱਤਾ ਜਾਵੇਗਾ। ਭਰਾ ਨੇ ਇਲਜ਼ਾਮ ਲਾਉਂਦਿਆਂ ਕਿਹਾ, "ਉਹ ਵੀ ਸਿਰਫ਼ ਇਸ ਕਰ ਕੇ ਕਿ ਉਸ ਦੀ ਬਾਂਹ ''ਤੇ 786 ਖੁਣਿਆ ਹੋਇਆ ਹੈ" ।

ਨੌਜਵਾਨ ਨਾਲ ਕਥਿਤ ਘਟਨਾ 23 ਅਗਸਤ ਨੂੰ ਹਰਿਆਣਾ ਵਿੱਚ ਵਾਪਰੀ ਸੀ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਨਿਵਾਸੀ ਇਖ਼ਲਾਕ ਪਾਣੀਪਤ ਰੋਜ਼ਗਾਰ ਦੀ ਭਾਲ ਵਿੱਚ ਆਇਆ ਸੀ।

ਪੀੜਤ ਇਖ਼ਲਾਕ ਸਲਮਾਨੀ (28) ਦੇ ਬਿਆਨਾਂ ਅਨੁਸਾਰ ਹਮਲਾਵਰਾਂ ਨੇ ਉਸ ਦੀ ਬਾਂਹ ''ਤੇ 786 ਖੁਣਿਆ ਵੇਖ ਕੇ ਘਟਨਾ ਨੂੰ ਅੰਜਾਮ ਦਿੱਤਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੱਤ ਸਤੰਬਰ ਨੂੰ ਰੇਲਵੇ ਪੁਲਿਸ ਨੇ ਪੀੜਤ ਦੇ ਬਿਆਨ ਦੇਣ ਦੀ ਹਾਲਤ ਵਿੱਚ ਹੋਣ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ।

ਇਖ਼ਲਾਕ ਦੇ ਭਰਾ ਸੈਲੂਨ ਤੋਂ ਲੈ ਕੇ ਕੋਈ ਵੀ ਕੰਮ ਕਰ ਲੈਂਦੇ ਹਨ। ਜਦਕਿ ਕੋਵਿਡ 19 ਫੈਲਣ ਤੋਂ ਰੋਕਣ ਲਈ ਲਾਏ ਗਏ ਲੌਕਡਾਊਨ ਕਾਰਨ ਕੰਮ ਨਹੀਂ ਮਿਲ ਰਿਹਾ ਸੀ। ਉਹ ਘਟਨਾ ਵਾਲੇ ਦਿਨ ਕਿਸ਼ਨਪੁਰਾ ਕਾਲੋਨੀ ਦੇ ਪਾਰਕ ਵਿੱਚ ਪਿਆ ਸੀ।

ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਕੁੱਝ ਅਣਪਛਾਤੇ ਲੋਕ ਆਏ ਅਤੇ ਉਸ ਦਾ ਨਾਮ ਪੁੱਛਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ।

ਇਖ਼ਲਾਕ ਸਲਮਾਨੀ ਦਾ ਭਰਾ ਇਕਰਮ ਸਲਮਾਨੀ
BBC
ਇਖ਼ਲਾਕ ਸਲਮਾਨੀ ਦਾ ਭਰਾ ਇਕਰਮ ਸਲਮਾਨੀ ਮੁਤਾਬਕ ਮੁਜਰਮਾਂ ਵੱਲੋਂ ਲਾਏ ਇਲਜ਼ਾਮ ਬੇਬੁਨਿਆਦ ਹਨ

ਇਖ਼ਲਾਕ ਦੇ ਭਰਾ ਇਕਰਮ ਸਲਮਾਨੀ ਨੇ ਕਿਹਾ, "ਪਾਰਕ ਵਿੱਚ ਕੁੱਟਮਾਰ ਕਰਕੇ ਜ਼ਖਮੀ ਇਖ਼ਲਾਕ ਨੇ ਨੇੜਲੇ ਘਰ ਤੋਂ ਪਾਣੀ ਮੰਗਿਆ। ਪਰ ਬਦਕਿਸਮਤੀ ਨਾਲ ਘਰ ਉਹੀ ਲੋਕ ਨਿਕਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਕੁੱਟਿਆ ਸੀ।"

ਉਸ ਨੇ ਦੋਸ਼ ਲਾਇਆ ਕਿ ਇਸ ਵਾਰ ਹਮਲਾਵਰਾਂ ਨੇ ਉਸ ਨੂੰ ਅੰਦਰ ਖਿੱਚ ਲਿਆ ਅਤੇ ਲੱਕੜ ਕੱਟਣ ਵਾਲੇ ਆਰੀ ਨਾਲ ਕੂਹਣੀ ਦੇ ਹੇਠੋਂ ਸੱਜਾ ਹੱਥ ਕੱਟ ਦਿੱਤਾ, ਜਿੱਥੇ ਇੱਕ 786 ਖੁਣਿਆ ਗਿਆ ਸੀ।

ਬਿਆਨਾਂ ਮੁਤਾਬਕ ਹਮਲਾਵਰਾਂ ਨੇ ਇਖ਼ਲਾਕ ਨੂੰ ਬੇਹੋਸ਼ੀ ਦੀ ਸਥਿਤੀ ਵਿੱਚ ਰੇਲਵੇ ਟਰੈਕ ਨੇੜੇ ਸੁੱਟ ਦਿੱਤਾ। ਪਰਿਵਾਰ ਅਤੇ ਜੀਆਰਪੀ ਪੁਲਿਸ ਨੂੰ ਅਗਲੀ ਸਵੇਰ ਹੋਸ਼ ਵਿੱਚ ਆਉਣ ਤੋਂ ਬਾਅਦ ਘਟਨਾ ਬਾਰੇ ਪਤਾ ਲੱਗਿਆ।


ਕੋਰੋਨਾਵਾਇਰਸ
BBC

ਇਸ ਤੋਂ ਬਾਅਦ ਜੀਆਰਪੀ ਪਾਣੀਪਤ ਵਿਖੇ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਅਤੇ ਬਾਅਦ ਵਿੱਚ ਇਹ ਮਾਮਲਾ ਪਾਣੀਪਤ ਦੇ ਇੱਕ ਥਾਣੇ ਵਿੱਚ ਭੇਜ ਦਿੱਤਾ ਗਿਆ।

ਬੱਚੇ ਦਾ ਜਿਨਸੀ ਸ਼ੋਸ਼ਣ?

ਹਾਲਾਂਕਿ ਦੂਜੇ ਪਾਸੇ ਲੜਾਈ ਦਾ ਕਾਰਨ ਕੁੱਝ ਹੋਰ ਦੱਸਿਆ ਦਾ ਰਿਹਾ ਹੈ। ਇਖ਼ਲਾਕ ਦੇ ਖ਼ਿਲਾਫ਼ ਇੱਕ 7 ਸਾਲ ਦੇ ਬੱਚੇ ਨਾਲ ਜਿਨਸੀ ਸ਼ੋਸ਼ਣ ਦਾ ਕੇਸ ਦਾਇਰ ਕੀਤਾ ਗਿਆ ਹੈ।

ਪਾਣੀਪਤ ਦੇ ਡੀਐੱਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਇਲਜ਼ਾਮ ਹੈ ਕਿ ਇਸ ਸ਼ੋਸ਼ਣ ਤੋਂ ਬਾਅਦ ਉਸ ਨਾਲ ਹੱਥਾਪਾਈ ਹੋਈ ਜਿਸ ਤੋਂ ਬਾਅਦ ਉਹ ਰੇਲਵੇ ਫਾਟਕ ਵਲ ਭੱਜ ਗਿਆ।

ਜਦੋਂ ਇਹ ਸਵਾਲ ਇਖ਼ਲਾਕ ਦੇ ਭਰਾ ਇਕਰਮ ਤੋਂ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਹਮਲਾਵਰ ਗ੍ਰਿਫ਼ਤਾਰੀ ਤੋਂ ਬਚਣ ਵਾਸਤੇ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ ਜੋ ਕਿ ਬੇਬੁਨਿਆਦ ਹਨ।

ਇਹ ਵੀ ਪੜ੍ਹੋ:

ਵੀਡੀਓ: ਲਾਹੌਰ-ਗੁੱਜਰਾਂਵਾਲਾ ਮੋਟਰਵੇ ''ਤੇ ਔਰਤ ਦੇ ਬਲਾਤਕਾਰ ਮਾਮਲੇ ''ਚ ਲੋਕਾਂ ਦਾ ਰੋਹ

https://www.youtube.com/watch?v=uusnv9v3kpE

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦਲੀਲ

https://www.youtube.com/watch?v=IhELbdQjZ4g

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

https://www.youtube.com/watch?v=00ihqhf45pk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31e53ffe-21c3-46c2-a020-284a575fe217'',''assetType'': ''STY'',''pageCounter'': ''punjabi.india.story.54136668.page'',''title'': ''ਕੀ ਇਸ ਸ਼ਖ਼ਸ ਦਾ ਹੱਥ ‘786 ਲਿਖਿਆ ਹੋਣ ਕਾਰਨ\'' ਵੱਢ ਦਿੱਤਾ ਗਿਆ'',''author'': '' ਅਰਵਿੰਦ ਛਾਬੜਾ'',''published'': ''2020-09-13T07:21:51Z'',''updated'': ''2020-09-13T07:21:51Z''});s_bbcws(''track'',''pageView'');

Related News