ਫ਼ਾਸੀ ਦੀ ਸਜ਼ਾ ਯਾਫ਼ਤਾ 10 ਕੈਦੀਆਂ ਨੇ ਫਾਹੇ ਟੰਗੇ ਜਾਣ ਤੋਂ ਪਹਿਲਾਂ ਕੀ ਖਾਣ ਦੀ ਇੱਛਾ ਪ੍ਰਗਟਾਈ

08/19/2020 7:37:15 PM

"ਜ਼ਰਾ ਸੋਚੋ ਕਿ ਕਿਸੇ ਜੁਰਮ ਲਈ ਕੋਈ ਇਨਸਾਨ ਫਾਂਸੀ ਚੜ੍ਹਨ ਵਾਲਾ ਹੈ, ਉਹ ਜੁਰਮ ਉਸ ਨੇ ਕੀਤਾ ਸੀ ਜਾਂ ਨਹੀਂ ਇਹ ਅਲਗ ਗੱਲ ਹੈ, ਅਤੇ ਉਹ ਆਖ਼ਰੀ ਵਾਰ ਕੀ ਖਾਉਣਾ ਚਾਹੁੰਦਾ ਹੋਵੇਗਾ?"

ਇਹ ਸਵਾਲ ਇਕ ਅਮਰੀਕੀ ਫੋਟੋਗ੍ਰਾਫ਼ਰ ਜੈਕੀ ਬਲੈਕ ਦਾ ਹੈ, ਜਿਸ ਨੇ ਇਹ ਆਪਣੇ ਪ੍ਰੋਜੇਕਟ ਦੀ ਆਰਟ ਸਟੇਟਮੇਂਟ ''ਚ ਪੁੱਛਿਆ ਹੈ।

"ਸ਼ਾਇਦ ਉਸ ਖਾਣੇ ਬਾਰੇ ਸੋਚ ਕੇ ਸਾਨੂੰ ਉਸ ਸ਼ਖ਼ਸ ਨਾਲ ਹਮਦਰਦੀ ਹੋਵੇ।"

ਬਲੈਕ ਨੇ ਉਨ੍ਹਾਂ ਕੈਦੀਆਂ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ, ਜਿਵੇਂ ਕਿ ਉਨ੍ਹਾਂ ਨੇ ਕਿਨ੍ਹੀਂ ਪੜਾਈ ਕੀਤੀ ਸੀ, ਕੀ ਉਨ੍ਹਾਂ ਦੇ ਕਿੱਤੇ ਸੀ ਅਤੇ ਉਨ੍ਹਾਂ ਵਲੋਂ ਦਿੱਤੀ ਗਈ ਆਖ਼ਰੀ ਬਿਆਨ ਕੀ ਸੀ।

ਜੈਕੀ ਬਲੈਕ ਨੇ ਉਨ੍ਹਾਂ ਦੇ ਆਖ਼ਰੀ ਖਾਣੇ ਦੀਆਂ ਤਸਵੀਰਾਂ ਨੂੰ ਰਿਕ੍ਰਿਏਟ ਕੀਤਾ ਹੈ।

1.ਡੇਵਿਡ ਵਾਏਨ ਸਟੌਕਰ

ਫਾਂਸੀ ਦੀ ਤਰੀਕ - 16 ਜੂਨ 1997

ਪੜਾਈ - ਅੱਠ ਸਾਲ

ਕਿੱਤਾ - ਤਰਖ਼ਾਨ

ਆਖ਼ਰੀ ਬਿਆਨ - "ਮੈਨੂੰ ਤੁਹਾਡੀ ਜ਼ਿੰਦਗੀ ''ਚ ਹੋਏ ਨੁਕਸਾਨ ਲਈ ਸੱਚਮੁੱਚ ਅਫ਼ਸੋਸ ਹੈ ... ਪਰ ਮੈਂ ਕਿਸੇ ਨੂੰ ਨਹੀਂ ਮਾਰਿਆ।"

2.ਐੰਥਨੀ ਰੇ ਵੈਸਟਲੇ

ਫਾਂਸੀ ਦੀ ਤਰੀਕ - 13 ਮਈ 1997

ਪੜਾਈ - ਅੱਠ ਸਾਲ

ਕਿੱਤਾ - ਮਜ਼ਦੂਰ

ਆਖ਼ਰੀ ਬਿਆਨ - "ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਕਿਸੇ ਨੂੰ ਨਹੀਂ ਮਾਰਿਆ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।"

3.ਥੌਮਸ ਐਂਡੀ ਬੇਅਰਫੁੱਟ

ਫਾਂਸੀ ਦੀ ਤਰੀਕ - 30 ਅਕਤੂਬਰ 1984

ਪੜਾਈ - ਨਹੀਂ ਪਤਾ

ਕਿੱਤਾ - ਆਇਲਫੀਲਡ ਕਰਮਚਾਰੀ

ਆਖ਼ਰੀ ਬਿਆਨ: "ਮੈਂ ਉਮੀਦ ਕਰਦਾ ਹਾਂ ਕਿ ਇਕ ਦਿਨ ਅਸੀਂ ਉਸ ਬੁਰਾਈ ਵੱਲ ਮੁੜ ਕੇ ਵੇਖ ਸਕਦੇ ਹਾਂ, ਜੋ ਅਸੀਂ ਇਸ ਸਮੇਂ ਕਰ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਜਾਣੇ ਕਿ ਮੈਂ ਉਨ੍ਹਾਂ ਦੇ ਵਿਰੁੱਧ ਕੁਝ ਮਨ ''ਚ ਨਹੀਂ ਰੱਖਦਾ। ਮੈਂ ਉਨ੍ਹਾਂ ਸਾਰਿਆਂ ਨੂੰ ਮੁਆਫ਼ ਕਰਦਾ ਹਾਂ। ਮੈਂਨੂੰ ਉਮੀਦ ਹੈ ਕਿ ਹਰ ਕੋਈ ਮੈਨੂੰ ਵੀ ਮੁਆਫ਼ ਕਰ ਦੇਵੇਗਾ।"

"ਮੈਂ ਸਾਰਾ ਦਿਨ []ਪੀੜਤ ਦੀ] ਪਤਨੀ ਲਈ ਪ੍ਰਾਰਥਨਾ ਕਰ ਰਿਹਾ ਸੀ ਕਿ ਉਹ ਆਪਣੇ ਦਿਲ ਵਿਚੋਂ ਕੜਵਾਹਟ ਕੱਢ ਦੇਵੇ, ਕਿਉਂਕਿ ਉਹ ਕੁੜੱਤਣ ਜੋ ਉਸ ਦੇ ਦਿਲ ਵਿੱਚ ਹੈ, ਉਸਨੂੰ ਨਰਕ ਵਿੱਚ ਭੇਜੇਗੀ। ਮੈਨੂੰ ਹਰ ਚੀਜ ਲਈ ਅਫ਼ਸੋਸ ਹੈ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਮੁਆਫ਼ ਕਰ ਦੇਣਗੇ।"

4.ਜੇਮਸ ਰੱਸਲ

ਫਾਂਸੀ ਦੀ ਤਰੀਕ - 19 ਸਤੰਬਰ 1991

ਪੜਾਈ - 10 ਸਾਲ

ਕਿੱਤਾ - ਸੰਗੀਤਕਾਰ

ਆਖ਼ਰੀ ਬਿਆਨ: ਕਿਹਾ ਜਾਂਦਾ ਹੈ ਕਿ ਉਹ ਤਿੰਨ ਮਿੰਟ ਬੋਲਿਆ, ਇਹ ਜਾਂ ਤਾਂ ਟ੍ਰਾਂਸਕ੍ਰਿਪਟਡ ਨਹੀਂ ਸੀ ਜਾਂ ਰਿਕਾਰਡ ਨਹੀਂ ਕੀਤਾ ਗਿਆ ਸੀ।

5.ਜੈਫ਼ਰੀ ਐਲੇਨ ਬਰਨੀ

ਫਾਂਸੀ ਦੀ ਤਰੀਕ - 16 ਅਪ੍ਰੈਲ 1986

ਪੜਾਈ - ਪਤਾ ਨਹੀਂ

ਕਿੱਤਾ - ਪਤਾ ਨਹੀਂ

ਆਖ਼ਰੀ ਬਿਆਨ: "ਮੈਂ ਜੋ ਕੀਤਾ, ਮੈਨੂੰ ਉਸ ਦਾ ਅਫ਼ਸੋਸ ਹੈ। ਮੈਂ ਇਸ ਦਾ ਹੱਕਦਾਰ ਹਾਂ। ਯੀਸੂ ਮੈਨੂੰ ਮੁਆਫ਼ ਕਰ ਦੋ।"

6.ਜੌਨੀ ਫ੍ਰੈੰਕ ਗੈਰਿੱਟ

ਫਾਂਸੀ ਦੀ ਤਰੀਕ - 11 ਫ਼ਰਵਰੀ 1992

ਪੜਾਈ - 7 ਸਾਲ

ਕਿੱਤਾ - ਮਜ਼ਦੂਰ

ਆਖ਼ਰੀ ਬਿਆਨ: "ਮੈਂ ਆਪਣੇ ਪਰਿਵਾਰ ਦਾ ਮੈਨੂੰ ਪਿਆਰ ਕਰਨ ਅਤੇ ਮੇਰੀ ਦੇਖਭਾਲ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਅਤੇ ਬਾਕੀ ਦੁਨੀਆਂ ਦੀ ਮੈਨੂੰ ਪਰਵਾਹ ਨਹੀਂ।"

7.ਵਿਲੀਅਮ ਪ੍ਰਿੰਸ ਡੇਵਿਸ

ਫਾਂਸੀ ਦੀ ਤਰੀਕ - 14 ਸਤੰਬਰ 1999

ਪੜਾਈ - 7 ਸਾਲ

ਕਿੱਤਾ - ਰੂਫ਼ਰ

ਆਖ਼ਰੀ ਬਿਆਨ: "ਮੈਂ ਆਪਣੇ ਪਰਿਵਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂਨੂੰ ਉਨ੍ਹਾਂ ਨੂੰ ਦੁੱਖ ਦੇਣ ਦਾ ਕਿੰਨਾ ਅਫ਼ਸੋਸ ਰਿਹਾ ਹੈ... ਮੈਂ ਮੌਤ ਦੀ ਕਤਾਰ ਵਿੱਚ ਖੜੇ ਸਾਰੇ ਕੈਦੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਾਲਾਂ ਤੋਂ ਪਿਆਰ ਕੀਤਾ ਹੈ।"

"ਮੈਂ ਉਮੀਦ ਕਰਦਾ ਹਾਂ ਕਿ ਆਪਣੇ ਸਰੀਰ ਨੂੰ ਵਿਗਿਆਨ ਲਈ ਦਾਨ ਦੇ ਕੇ ਕਿ ਇਸਦੇ ਕੁਝ ਹਿੱਸੇ ਕਿਸੇ ਦੀ ਸਹਾਇਤਾ ਲਈ ਵਰਤੇ ਜਾ ਸਕਦੇ ਹਨ ... ਮੈਂ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ, ਵਾਰਡਨ।"

8.ਜੈਰਲਡ ਲੀ ਮਿਚੇਲ

ਫਾਂਸੀ ਦੀ ਤਰੀਕ - 22 ਅਕਤੂਬਰ 2001

ਪੜਾਈ - 10 ਸਾਲ

ਕਿੱਤਾ - ਤਰਖ਼ਾਨ

ਆਖ਼ਰੀ ਬਿਆਨ: "ਤੁਹਾਨੂੰ ਦਰਦ ਦੇਣ ਦਾ ਮੈਨੂੰ ਅਫ਼ਸੋਸ ਹੈ। ਮੈਂ ਉਸ ਜ਼ਿੰਦਗੀ ਲਈ ਦੁਖੀ ਹਾਂ ਜੋ ਮੈਂ ਤੁਹਾਡੇ ਤੋਂ ਖੋਹ ਲਈ। ਮੈਂ ਰੱਬ ਤੋਂ ਮੁਆਫ਼ੀ ਮੰਗਦਾ ਹਾਂ। ਅਤੇ ਮੈਂ ਤੁਹਾਡੇ ਤੋਂ ਵੀ ਮੁਆਫ਼ੀ ਮੰਗਦਾ ਹਾਂ। ਮੈਨੂੰ ਪਤਾ ਹੈ ਕਿ ਇਹ ਮੁਸ਼ਕਲ ਹੈ। ਪਰ ਮੈਂ ਆਪਣੇ ਕੀਤੇ ਲਈ ਮੁਆਫ਼ੀ ਦੀ ਉਮੀਦ ਕਰਦਾ ਹਾਂ।"

"ਮੈਂ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹਾਂ। ਮਜ਼ਬੂਤ ਬਣੋ। ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ। ਮੈਨੂੰ ਪਤਾ ਹੈ ਕਿ ਮੈਂ ਰੱਬ ਦੇ ਨਾਲ ਰਹਿਣ ਲਈ ਜਾ ਰਿਹਾ ਹਾਂ। ਮੇਰੇ ਲਈ ਖੁਸ਼ੀ ਦੇ ਅੱਥਰੂ ਹੀ ਵਹਾਓ।"

9.ਰੈਬਰਟ ਐਂਥਨੀ ਮੈਡਨ

ਫਾਂਸੀ ਦੀ ਤਰੀਕ - 28 ਮਈ 1997

ਪੜਾਈ - 12 ਸਾਲ

ਕਿੱਤਾ - ਕੁੱਕ

ਆਖ਼ਰੀ ਬਿਆਨ: "ਮੈਂ ਤੁਹਾਡੇ ਨੁਕਸਾਨ ਅਤੇ ਤੁਹਾਡੇ ਦਰਦ ਲਈ ਮੁਆਫੀ ਚਾਹੁੰਦਾ ਹਾਂ। ਪਰ ਮੈਂ ਉਨ੍ਹਾਂ ਲੋਕਾਂ ਨੂੰ ਨਹੀਂ ਮਾਰਿਆ। ਉਮੀਦ ਹੈ, ਅਸੀਂ ਸਾਰੇ ਆਪਣੇ ਅਤੇ ਇਕ ਦੂਜੇ ਬਾਰੇ ਕੁਝ ਸਿੱਖਾਂਗੇ। ਅਤੇ ਅਸੀਂ ਨਫ਼ਰਤ ਅਤੇ ਬਦਲਾ ਲੈਣ ਦੇ ਚੱਕਰ ਨੂੰ ਖ਼ਤਮ ਕਰਨਾ ਸਿੱਖਾਂਗੇ। ਇਸ ਸੰਸਾਰ ਵਿਚ ਜੋ ਹੋ ਰਿਹਾ ਹੈ, ਉਸ ਦੀ ਕਦਰ ਕਰੋ।"

"ਮੈਂ ਇਸ ਪ੍ਰਕਿਰਿਆ ਲਈ ਸਾਰਿਆਂ ਨੂੰ ਮੁਆਫ਼ ਕਰਦਾ ਹਾਂ, ਜੋ ਕਿ ਗਲਤ ਜਾਪਦੀ ਹੈ।"

10.ਜੇਮਸ ਬੀਥਰਡ

ਫਾਂਸੀ ਦੀ ਤਰੀਕ - 9 ਦਸੰਬਰ 1999

ਪੜਾਈ - 15 ਸਾਲ

ਕਿੱਤਾ - ਮੋਟਰਸਾਈਕਿਲ ਮਕੇਨਿਕ

ਆਖ਼ਰੀ ਬਿਆਨ: "ਮੈਂ ਆਪਣੇ ਪਰਿਵਾਰ ਤੋਂ ਮਿਲੇ ਪਿਆਰ ਨਾਲ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਇਸ ਸੰਸਾਰ ਵਿਚ ਕਿਸੇ ਵੀ ਆਦਮੀ ਕੋਲ ਮੇਰੇ ਨਾਲੋਂ ਵਧੀਆ ਪਰਿਵਾਰ ਨਹੀਂ ਹੋਵੇਗਾ। ਮੇਰੇ ਕੋਲ ਦੁਨੀਆਂ ਦੇ ਸਭ ਤੋਂ ਵਧੀਆ ਮਾਂ-ਪਿਓ ਸਨ। ਮੇਰੀ ਜ਼ਿੰਦਗੀ ਸਭ ਤੋਂ ਸ਼ਾਨਦਾਰ ਜ਼ਿੰਦਗੀ ਰਹੀ ਹੈ। ਮੈਨੂੰ ਆਪਣੀ ਧੀ ਅਤੇ ਬੇਟੇ ''ਤੇ ਸਭ ਤੋਂ ਜ਼ਿਆਦਾ ਮਾਨ ਹੈ।"

"[]ਇੱਥੇ] ਕੁਝ ਮਾਮਲੇ ਹਨ, ਜਿਸ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ ਉਨ੍ਹਾਂ ਕੁਝ ਸਮਿਆਂ ਵਿੱਚੋਂ ਇੱਕ ਹੈ ਜਦੋਂ ਲੋਕ ਮੇਰੀ ਗੱਲ ਸੁਣਨਗੇ। ਅਮਰੀਕਾ ਹੁਣ ਅਜਿਹੇ ਸਮੇਂ ''ਤੇ ਪਹੁੰਚ ਗਿਆ ਹੈ ਜਿੱਥੇ ਮਨੁੱਖੀ ਜ਼ਿੰਦਗੀ ਲਈ ਸਤਿਕਾਰ ਖ਼ਤਮ ਹੋ ਗਿਆ ਹੈ। ਮੇਰੀ ਮੌਤ ਇਕ ਵੱਡੀ ਬਿਮਾਰੀ ਦਾ ਹੀ ਲੱਛਣ ਹੈ। ਕਿਸੇ ਸਮੇਂ ਸਰਕਾਰ ਨੂੰ ਜਾਗਣਾ ਪਏਗਾ ਅਤੇ ਦੂਸਰੇ ਦੇਸ਼ਾਂ ਨੂੰ ਨਸ਼ਟ ਕਰਨ ਅਤੇ ਮਾਸੂਮ ਬੱਚਿਆਂ ਦੀ ਹੱਤਿਆ ਕਰਨਾ ਬੰਦ ਕਰਨਾ ਪਏਗਾ।"

"ਸ਼ਾਇਦ ਇਹ ਮਹੱਤਵਪੂਰਣ ਹੈ ਕਿ ਅਸੀਂ ਵਾਤਾਵਰਣ ਲਈ ਕੀ ਕਰ ਰਹੇ ਹਾਂ ਅਤੇ ਅਸੀਂ ਦੂਜੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ।"

"ਦੁਨੀਆਂ ਵਿਚ ਸ਼ਾਇਦ ਕਦੇ ਸੱਚਾਈ ਬਾਹਰ ਨਿਕਲੇਗੀ ਅਤੇ ਲੋਕ ਜਾਣ ਸਕਣਗੇ ਕਿ ਕੀ ਹੋ ਰਿਹਾ ਹੈ, ਜਦੋਂ ਤਕ ਅਸੀਂ ਇਥੇ ਇਕ ਆਜ਼ਾਦ ਪ੍ਰੈਸ ਦਾ ਸਮਰਥਨ ਕਰਦੇ ਹਾਂ। ਮੈਂ ਪ੍ਰੈਸ ਨੂੰ ਨਿਰਪੱਖ ਮੌਜੂਦ ਰਹਿਣ ਲਈ ਸੰਘਰਸ਼ ਕਰਦੇ ਹੋਏ ਵੇਖਦਾ ਹਾਂ।"

ਇਹ ਵੀਡੀਓ ਵੀ ਦੇਖੋ

https://www.youtube.com/watch?v=nwtuwy4valM

https://www.youtube.com/watch?v=Zy14wpj269U

https://www.youtube.com/watch?v=d91ljiijFcM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8c53497e-0651-4fd7-892c-ac17727269cf'',''assetType'': ''STY'',''pageCounter'': ''punjabi.international.story.53817975.page'',''title'': ''ਫ਼ਾਸੀ ਦੀ ਸਜ਼ਾ ਯਾਫ਼ਤਾ 10 ਕੈਦੀਆਂ ਨੇ ਫਾਹੇ ਟੰਗੇ ਜਾਣ ਤੋਂ ਪਹਿਲਾਂ ਕੀ ਖਾਣ ਦੀ ਇੱਛਾ ਪ੍ਰਗਟਾਈ'',''published'': ''2020-08-19T14:03:10Z'',''updated'': ''2020-08-19T14:03:10Z''});s_bbcws(''track'',''pageView'');

Related News